JALANDHAR WEATHER

ਟੈਂਪੂ ਵਿਚ ਜਾ ਵੱਜੀ ਤੇਜ਼ ਰਫ਼ਤਾਰ ਬੱਸ

ਨਸਰਾਲਾ, 19 ਅਪ੍ਰੈਲ (ਸਤਵੰਤ ਸਿੰਘ ਥਿਆੜਾ)- ਨਸਰਾਲਾ ਨਜ਼ਦੀਕ ਉਸ ਸਮੇਂ ਇਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਤੇਜ਼ ਰਫ਼ਤਾਰ ਬੱਸ ਬੈਟਰੀਆਂ ਦਾ ਸਕਰੈਪ ਲੈ ਜਾ ਰਹੇ ਟੈਂਪੂ ’ਚ ਵੱਜ ਬੇਕਾਬੂ ਹੋ ਕੰਪਨੀ ਦਾ ਗੇਟ ਤੋੜ ਅੰਦਰ ਖੜੇ ਟਿੱਪਰਾਂ ’ਚ ਜਾ ਵੱਜੀ। ਹਾਲਾਂਕਿ ਹਾਦਸੇ ਦੌਰਾਨ ਜਾਨੀ ਨੁਕਸਾਨ ਦਾ ਬਚਾਅ ਰਿਹਾ ਪਰ ਇਸ ਵਿਚ 7 ਲੋਕ ਹੋਏ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬੱਸ ਦੀਆਂ ਹਾਦਸੇ ਵਾਲੀ ਜਗਾ ਤੋਂ 100 ਮੀਟਰ ਤੱਕ ਬ੍ਰੇਕਾਂ ਨਹੀਂ ਲੱਗੀਆਂ। ਬੱਸ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਜਾ ਰਹੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ