JALANDHAR WEATHER

ਪੁਲਿਸ ਨੇ ਧੀਰੇਕੋਟ ਦੇ ਕਿਸਾਨ ਦੇ ਕਤਲ ਦੀ ਗੁੱਥੀ ਸੁਲਝਾਈ, 2 ਕਾਬੂ

ਜੰਡਿਆਲਾ ਗੁਰੂ, 19 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)- ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਧੀਰੇਕੋਟ ਦੇ ਕਿਸਾਨ ਸੁਖਦੇਵ ਸਿੰਘ ਲਾਡੀ (47) ਪੁੱਤਰ ਮੂਰਤਾ ਸਿੰਘ ਦੇ ਕੱਲ੍ਹ ਤੜਕੇ ਉਸ ਦੀ ਹੀ ਬੰਬੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਕਤਲ ਦੀ ਗੁੱਥੀ ਨੂੰ ਜੰਡਿਆਲਾ ਗੁਰੂ ਦੀ ਪੁਲਿਸ ਨੇ ਸੁਲਝਾਉਂਦਿਆਂ ਕੁਝ ਘੰਟਿਆਂ ਵਿਚ ਹੀ ਇਸ ਸੰਬੰਧ ਵਿਚ ਦੋ ਵਿਅਕਤੀਆਂ ਨੂੰ ਵਰਤੇ ਗਏ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਵਿਅਕਤੀ ਮ੍ਰਿਤਕ ਸੁਖਦੇਵ ਸਿੰਘ ਲਾਡੀ ਦੇ ਪੁਰਾਣੇ ਮਿੱਤਰ ਹੀ ਨਿਕਲੇ। ਐਸ. ਐਚ. ਓ. ਜੰਡਿਆਲਾ ਗੁਰੂ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਐਸ. ਐਸ. ਪੀ. ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਸ੍ਰੀ ਸਤਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਇਸ ਕੇਸ ਵਿਚ ਦੋਸ਼ੀਆਂ ਨੂੰ ਫੜਨ ਲਈ ਐਸ. ਪੀ. (ਡੀ) ਹਰਿੰਦਰ ਸਿੰਘ ਅਤੇ ਡੀ. ਐਸ. ਪੀ. ਜੰਡਿਆਲਾ ਗੁਰੂ ਰਵਿੰਦਰ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਬਣਾ ਕੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਫੋਨ ਕਾਲਾਂ ਦੇ ਅਧਾਰ ’ਤੇ ਦੋਸ਼ੀਆਂ ਤੱਕ ਪੁੱਜਣ ਵਿਚ ਸਫ਼ਲਤਾ ਮਿਲੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ