JALANDHAR WEATHER

ਪੁਲਿਸ ਪ੍ਰਸਾਸ਼ਨ ਤੋਂ ਅੱਕੇ ਪਿੰਡ ਸ਼ੇਰੋਂ ਦੇ ਦੋ ਨੌਜਵਾਨ ਟੈਂਕੀ ’ਤੇ ਚੜੇ

ਲੌਂਗੋਵਾਲ, 20 ਅਪ੍ਰੈਲ (ਵਿਨੋਦ, ਖੰਨਾ)- ਪੁਲਿਸ ਪ੍ਰਸ਼ਾਸਨ ਦੇ ਕਥਿਤ ਧੱਕੇ ਤੋਂ ਪ੍ਰੇਸ਼ਾਨ ਥਾਣਾ ਚੀਮਾਂ ਅਧੀਨ ਪੈਂਦੇ ਪਿੰਡ ਸ਼ੇਰੋਂ ਦੇ ਦੋ ਨੌਜਵਾਨ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਹਨ। ਟੈਂਕੀ ’ਤੇ ਚੜ੍ਹੇ ਨੌਜਵਾਨ ਮੋਹਨਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਮਨੀ ਨੇ ਦੱਸਿਆ ਕਿ ਦਹਾਕਾ ਪਹਿਲਾਂ ਉਹ ਕੁਝ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਰਹੇ ਸਨ ਅਤੇ ਉਨ੍ਹਾਂ ’ਤੇ ਵੱਖ ਵੱਖ ਕੇਸ ਦਰਜ ਸਨ ਪਰ ਹੁਣ ਪਿਛਲੇ 10 ਸਾਲਾਂ ਤੋਂ ਉਨ੍ਹਾਂ ’ਤੇ ਜਿੰਨੇ ਵੀ ਕੇਸ ਦਰਜ਼ ਹੋਏ ਸਨ, ਉਨ੍ਹਾਂ ’ਚੋਂ ਉਹ ਬਰੀ ਹੋ ਚੁੱਕੇ ਹਨ ਅਤੇ ਬੀਤੇ ਸਮੇਂ ’ਚ ਹੋਈਆਂ ਗਲਤੀਆਂ ਲਈ ਉਨ੍ਹਾਂ ਨੇ ਬਕਾਇਦਾ ਅਦਾਲਤ ਤੋਂ ਸਜ਼ਾ ਭੁਗਤੀ ਹੈ ਅਤੇ ਹੁਣ 2013 ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕੋਈ ਪਰਚਾ ਦਰਜ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਪ੍ਰਸਾਸ਼ਨ ਸਾਨੂੰ ਬੇਮਤਲਬ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੀ ਹੈ। ਪੁਲਿਸ ਵਾਰ ਵਾਰ ਸਾਡੇ ਘਰਾਂ ਵਿਚ ਗੇੜੇ ਮਾਰਦੀ ਹੈ ਅਤੇ ਚੁੱਕ ਲੈਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਪੁਲਿਸ ਵਲੋਂ ਚੋਣਾਂ ਮੌਕੇ ਸਾਨੂੰ ਜ਼ਮਾਨਤਾਂ ਕਰਵਾਉਣ ਲਈ ਕਿਹਾ ਜਾਂਦਾ ਹੈ ਅਤੇ ਕਲੰਦਰੇ ਭਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਿੱਤ ਦਿਨ ਪੁਲਿਸ ਤੋਂ ਹੁੰਦੀ ਖੱਜਲ ਖ਼ੁਆਰੀ ਤੋਂ ਅੱਕ ਕੇ ਅੱਜ ਉਨ੍ਹਾਂ ਨੇ ਟੈਂਕੀ ’ਤੇ ਚੜ੍ਹਨ ਦਾ ਫੈਸਲਾ ਕੀਤਾ ਹੈ ਅਤੇ ਜਦੋਂ ਤੱਕ ਉਨ੍ਹਾਂ ਦੇ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਉਹ ਟੈਂਕੀ ’ਤੇ ਡਟੇ ਰਹਿਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ