JALANDHAR WEATHER

ਜੇ ਕਾਂਗਰਸ ਸਰਕਾਰ ਹੁੰਦੀ ਤਾਂ ਅੱਜ ਵੀ ਸਾਡੀਆਂ ਫ਼ੌਜਾਂ ’ਤੇ ਪੱਥਰਬਾਜ਼ੀ ਹੋਣੀ ਸੀ- ਪ੍ਰਧਾਨ ਮੰਤਰੀ

ਟੋਂਕ, (ਰਾਜਸਥਾਨ), 23 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਂਕ ਵਿਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਏਕਤਾ ਰਾਜਸਥਾਨ ਦੀ ਸਭ ਤੋਂ ਵੱਡੀ ਸੰਪਤੀ ਹੈ। ਜਦੋਂ ਵੀ ਅਸੀਂ ਵੰਡੇ ਗਏ ਤਾਂ ਦੇਸ਼ ਦੇ ਦੁਸ਼ਮਣਾਂ ਨੇ ਫਾਇਦਾ ਉਠਾਇਆ ਹੈ। ਹੁਣ ਵੀ ਰਾਜਸਥਾਨ ਅਤੇ ਇੱਥੋਂ ਦੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਲਈ ਰਾਜਸਥਾਨ ਨੂੰ ਸੁਚੇਤ ਰਹਿਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ’ਚ ਜਦੋਂ ਤੁਸੀਂ ਮੋਦੀ ਨੂੰ ਦਿੱਲੀ ’ਚ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਦੇਸ਼ ਨੇ ਅਜਿਹੇ ਫੈਸਲੇ ਲਏ, ਜਿਨ੍ਹਾਂ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ, ਪਰ ਜੇਕਰ ਕਾਂਗਰਸ 2014 ਤੋਂ ਬਾਅਦ ਤੇ ਅੱਜ ਵੀ ਦਿੱਲੀ ਵਿਚ ਹੁੰਦੀ ਤਾਂ ਕੀ ਕੀ ਹੋਇਆ ਹੁੰਦਾ? ਉਨ੍ਹਾਂ ਕਿਹਾ ਕਿ ਜੇ ਕਾਂਗਰਸ ਹੁੰਦੀ ਤਾਂ ਜੰਮੂ-ਕਸ਼ਮੀਰ ਵਿਚ ਅੱਜ ਵੀ ਸਾਡੀਆਂ ਫੌਜਾਂ ’ਤੇ ਪੱਥਰਬਾਜ਼ੀ ਹੋਣੀ ਸੀ, ਜੇ ਕਾਂਗਰਸ ਹੁੰਦੀ ਤਾਂ ਸਰਹੱਦ ਪਾਰੋਂ ਆਉਣ ਵਾਲੇ ਦੁਸ਼ਮਣ ਅੱਜ ਵੀ ਸਾਡੇ ਜਵਾਨਾਂ ਦੇ ਸਿਰ ਵੱਢ ਕੇ ਲੈ ਜਾਂਦੇ ਅਤੇ ਕਾਂਗਰਸ ਕੁਝ ਨਾ ਕਰਦੀ , ਸਾਡੇ ਜਵਾਨਾਂ ਲਈ ਵਨ ਰੈਂਕ ਵਨ ਪੈਨਸ਼ਨ ਲਾਗੂ ਨਾ ਹੁੰਦੀ ਤੇ ਦੇਸ਼ ਦੇ ਕੋਨੇ-ਕੋਨੇ ’ਚ ਬੰਬ ਧਮਾਕੇ ਹੁੰਦੇ ਹੀ ਰਹਿਣੇ ਸੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਾਂਗਰਸ ਹੁੰਦੀ ਤਾਂ ਇਸ ਨੇ ਆਪਣੇ ਲਈ ਭ੍ਰਿਸ਼ਟਾਚਾਰ ਦੇ ਨਵੇਂ ਰਾਹ ਲੱਭ ਲਏ ਹੁੰਦੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ