JALANDHAR WEATHER

ਪਿੰਡ ਘੁੰਨਸ 'ਚ ਅੱਗ ਲੱਗਣ ਨਾਲ ਢਾਈ ਏਕੜ ਕਣਕ ਸੜ ਕੇ ਸੁਆਹ

ਤਪਾ ਮੰਡੀ, 25 ਅਪ੍ਰੈਲ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਘੁੰਨਸ ਵਿਖੇ ਖੜ੍ਹੀ ਕਣਕ ਨੂੰ ਅੱਗ ਲੱਗਣ ਨਾਲ ਢਾਈ ਏਕੜ ਦੇ ਕਰੀਬ ਫਸਲ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੁਪਹਿਰ 2 ਕੁ ਵਜੇ ਕਿਸਾਨ ਭੋਲਾ ਸਿੰਘ ਅਤੇ ਸੁਖਦੇਵ ਸਿੰਘ ਪੁੱਤਰਾਨ ਵਿਸਾਖਾ ਸਿੰਘ ਵਾਸੀਆਨ ਪਿੰਡ ਘੁੰਨਸ ਦੀ ਫਸਲ ਨੂੰ ਅੱਗ ਲੱਗ ਗਈ, ਜਿਸ ਕਾਰਨ ਢਾਈ ਏਕੜ ਫਸਲ ਸੜ ਕੇ ਸੁਆਹ ਹੋ ਗਈ।

ਕਿਸਾਨਾਂ ਨੇ ਦੱਸਿਆ ਕਿ ਖੇਤਾਂ ਨਜ਼ਦੀਕ ਰੇਲਵੇ ਲਾਈਨ ਉਤੇ ਵਿਭਾਗ ਦਾ ਕੰਮ ਚੱਲ ਰਿਹਾ ਹੈ, ਜਦੋਂ ਸੰਬੰਧਿਤ ਕਰਮਚਾਰੀ ਲਾਈਨ ਨੂੰ ਮਸ਼ੀਨ ਨਾਲ ਗਰਾਈਂਡ ਕਰ ਰਹੇ ਸਨ ਤਾਂ ਉਦੋਂ ਇਕ ਪਤੰਗ ਉੱਡ ਕੇ ਕਣਕ 'ਚ ਜਾ ਡਿੱਗਾ, ਜਿਸ ਕਾਰਨ ਅੱਗ ਲੱਗ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ