JALANDHAR WEATHER

ਘਰੋਂ ਲਾਪਤਾ ਹੋਏ ਨੌਜਵਾਨ ਦੀ ਮਿਲੀ ਲਾਸ਼

ਨਸਰਾਲਾ, 21 ਅਪ੍ਰੈਲ (ਸਤਵੰਤ ਸਿੰਘ ਥਿਆੜਾ)-ਨਸਰਾਲਾ ਨਜ਼ਦੀਕ ਪੈਂਦੇ ਪਿੰਡ ਦਿਓਵਾਲ, ਹੁਸ਼ਿਆਰਪੁਰ ਦੇ ਇਕ ਨੌਜਵਾਨ ਦੀ ਪਿੰਡ ਦੇ ਨਜ਼ਦੀਕ ਉਜਾੜ ਜਗ੍ਹਾਂ,ਝਾੜੀਆਂ ਵਿਚ ਪਈ ਲਾਸ਼ ਬਰਾਮਦ ਹੋਈ। ਇਹ ਨੌਜਵਾਨ 19 ਅਪ੍ਰੈਲ ਦਿਨ ਸ਼ੁਕਰਵਾਰ ਸ਼ਾਮ ਨੂੰ ਘਰੋਂ ਗਿਆ 'ਤੇ ਵਾਪਿਸ ਘਰ ਨਹੀਂ ਸੀ ਆਇਆ। ਇਸ ਦੀ ਮਾਂ ਵਲੋਂ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੂੰ ਨਾਲ ਲੈ ਲੱਭਣ ਦੀ ਕੋਸ਼ਿਸ਼ ਕੀਤੀ 'ਤੇ ਫ਼ਿਰ 24 ਅਪ੍ਰੈਲ ਨੂੰ ਗੁਮਸ਼ੁਦਗੀ ਦੀ ਰਿਪੋਰਟ ਵੀ ਪੁਲਿਸ ਕੋਲ ਦਰਜ਼ ਕਰਵਾਈ ਗਈ ਸੀ। ਅੱਜ ਸਵੇਰੇ ਪਿੰਡ ਦੇ ਇੱਕ ਵਿਆਕਤੀ ਵਲੋਂ ਦੇਖਣ ਤੇ ਪੁਲਿਸ ਨੂੰ ਸੁਚਿਤ ਕੀਤਾ ਗਿਆ। ਪੁਲਿਸ ਵਲੋਂ ਮ੍ਰਿਤਕ ਦੀ ਮਾਂ ਜੁਗਿੰਦਰ ਕੌਰ ਨੂੰ ਮੌਕੇ ਤੇ ਬੁਲਾ ਕੇ ਦਿਖਾਉਣ ਤੇ ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ਼ ਮਨੀ ਵਜ਼ੋਂ ਕੀਤੀ ਗਈ। ਲਾਸ਼ ਦੀ ਹਾਲਤ ਦੇਖਣ ਤੋਂ ਲਗਦਾ ਹੈ ਕਿ ਮਰਨ ਵਾਲੇ ਦੀ ਮੌਤ ਤਕਰੀਬਨ 4-5 ਦਿਨ ਪਹਿਲਾਂ ਦੀ ਹੋ ਚੁੱਕੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ