JALANDHAR WEATHER

ਮੀਂਹ ਕਾਰਨ ਮੰਡੀ ਵਿਚ ਪਈਆਂ ਕਣਕ ਦੀਆਂ ਬੋਰੀਆਂ ਭਿੱਜੀਆਂ

ਗੁਰੂ ਹਰ ਸਹਾਇ, 26 ਅਪ੍ਰੈਲ (ਕਪਿਲ ਕੰਧਾਰੀ)-ਇਕ ਪਾਸੇ ਜਿੱਥੇ ਕਣਕ ਦਾ ਸੀਜਨ ਜੋਰਾਂ ਤੇ ਚੱਲ ਰਿਹਾ ਹੈ 'ਤੇ ਕਿਸਾਨਾਂ ਵਲੋਂ ਆਪਣੀਆਂ ਕਣਕਾਂ ਨੂੰ ਵੱਢ ਕੇ ਵੇਚਣ ਦੇ ਲਈ ਦਾਣਾ ਮੰਡੀਆਂ ਵਿਖੇ ਲਿਆਂਦਾ ਹੋਇਆ ਹੈ। ਉੱਥੇ ਹੀ ਅੱਜ ਗੁਰੂ ਹਰ ਸਹਾਇ ਵਿਖੇ ਸ਼ਾਮ ਦੇ ਕਰੀਬ ਪਏ ਬੇਮੌਸਮੀ ਮੀਂਹ ਦੇ ਕਾਰਨ ਕਿਸਾਨਾਂ ਦੀਆਂ ਮੰਡੀਆਂ ਵਿਚ ਪਈਆਂ ਕਣਕ ਦੀਆਂ ਬੋਰੀਆਂ ਦੀਆਂ ਢੇਰੀਆਂ ਭਿੱਜ ਗਈਆਂ ਹਨ।ਦੂਜੇ ਪਾਸੇ ਪੰਜਾਬ ਸਰਕਾਰ ਵਲੋ ਮੰਡੀਆਂ ਵਿਚ ਕੀਤੇ ਗਏ ਪ੍ਰਬੰਧਾਂ ਦੀ ਪੋਲ ਵੀ ਖੋਲ ਕੇ ਰੱਖ ਦਿੱਤੀ ਹੈ। ਇਥੇ ਮੌਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਪਏ ਮੀਂਹ ਕਰਨ ਉਨ੍ਹਾਂ ਦੀ ਮੰਡੀਆਂ ਵਿਚ ਲਿਆਂਦੀ ਫ਼ਸਲ ਭਿੱਜ ਗਈ ਹੈ ਜਿਸ ਕਰਕੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ 'ਤੇ ਮੀਂਹ ਤੋਂ ਬਚਾਅ ਦੇ ਲਈ ਪ੍ਰਸ਼ਾਸ਼ਨ ਵਲੋ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ