JALANDHAR WEATHER

ਅੱਜ ਪੂਰੀ ਦੁਨੀਆ ਨੂੰ ਭਾਰਤ ਦੇ ਲੋਕਤੰਤਰ ’ਤੇ ਹੈ ਮਾਣ- ਸ਼ਹਿਜ਼ਾਦ ਪੂਨਾਵਾਲਾ

ਨਵੀ ਦਿੱਲੀ, 27 ਅਪ੍ਰੈਲ- ਈ.ਵੀ.ਐਮ. ’ਤੇ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਭਾਜਪਾ ਨੇਤਾ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਪੂਰੀ ਦੁਨੀਆ ਨੂੰ ਭਾਰਤ ਦੇ ਲੋਕਤੰਤਰ ’ਤੇ ਮਾਣ ਹੈ ਪਰ ਕੁਝ ਲੋਕ ਅਜਿਹੇ ਹਨ, ਜੋ ਭਾਰਤ ਦੀਆਂ ਸੰਵਿਧਾਨਕ ਸੰਸਥਾਵਾਂ ’ਤੇ ਸਵਾਲ ਚੁੱਕ ਕੇ ਮੋਦੀ ਅਤੇ ਭਾਜਪਾ ਦੇ ਖ਼ਿਲਾਫ਼ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦਰਅਸਲ ਈ.ਵੀ.ਐਮ. ਪਰਿਵਾਰ ਨੂੰ ਬਚਾਉਣ ਦਾ ਬਹਾਨਾ ਹੈ ਕਿਉਂਕਿ ਜਦੋਂ ਤੇਲੰਗਾਨਾ ਵਿਚ ਚੋਣਾਂ ਹੁੰਦੀਆਂ ਹਨ ਤੇ ਕਾਂਗਰਸ ਜਿੱਤ ਜਾਂਦੀ ਹੈ ਤਾਂ ਈ.ਵੀ.ਐਮ. ਠੀਕ ਹੈ, ਪੰਜਾਬ ਵਿਚ ਈ.ਵੀ.ਐਮ. ਠੀਕ ਹੈ, ਪਰ ਜਦੋਂ ਕੇਂਦਰ ਵਿਚ ਚੋਣਾਂ ਹਾਰਨ ਵਾਲੇ ਹੁੰਦੇ ਹਨ ਤਾਂ ਈ.ਵੀ.ਐਮ. ਖਰਾਬ ਹੋ ਜਾਂਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ