JALANDHAR WEATHER

ਡੇਰਾ ਪ੍ਰੇਮੀਆਂ ਦੀ ਬੱਸ ਗੇਟ ਨਾਲ ਟਕਰਾਈ, ਕਈ ਸਵਾਰੀਆਂ ਜ਼ਖਮੀ

 ਬਰਨਾਲਾ, 29 ਅਪ੍ਰੈਲ (ਨਰਿੰਦਰ ਅਰੋੜਾ) - ਸ਼ੇਰਪੁਰ ਤੋਂ ਸਿਰਸਾ ਜਾ ਰਹੀ ਡੇਰਾ ਪ੍ਰੇਮੀਆਂ ਦੀ ਬੱਸ ਮਾਰਕੀਟ ਕਮੇਟੀ ਦੇ ਵੱਡੇ ਸਾਧਨਾਂ ਦੀ ਆਵਾਜਾਈ ਨੂੰ ਰੋਕਣ ਲਈ ਅਨਾਜ ਮੰਡੀ ਦੀ ਐਂਟਰੀ 'ਤੇ ਬਣਾਏ ਗਏ ਗੇਟ ਨਾਲ ਟਕਰਾ ਗਈ। ਇਸ ਹਾਦਸੇ ਵਿਚ 30 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਪਤਾ ਲੱਗਾ ਹੈ ਕਿ ਇਹ ਹਾਦਸਾ ਡਰਾਈਵਰ ਦੀ ਅਣਗਿਹਲੀ ਕਾਰਨ ਵਾਪਰਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ