ਟਾਂਗਰਾ ਨੇੜੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ
ਟਾਂਗਰਾ ,30 ਅਪ੍ਰੈਲ ( ਹਰਜਿੰਦਰ ਸਿੰਘ ਕਲੇਰ )- ਜੀ.ਟੀ. ਰੋਡ ਟਾਂਗਰਾ ਵਿਖੇ ਅੱਜ ਸਵੇਰੇ ਪੁਲ ਨੇੜੇ ਇਨੋਵਾ ਗੱਡੀ ਹਾਦਸਾਗ੍ਰਸਤ ਹੋ ਗਈ, ਗੱਡੀ ਵਿਚ ਦੋ ਵਿਅਕਤੀ ਸਵਾਰ ਸਨ, ਜਿਸ ਵਿਚ ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ ’ਤੇ ਦੂਜਾ ਵਿਅਕਤੀ ਜ਼ਖ਼ਮੀ ਹਾਲਤ ਵਿਚ ਮਿਲਿਆ ਹੈ। ਜਾਣਕਾਰੀ ਅਨੁਸਾਰ ਮਿ੍ਰਤਕ ਵਿਅਕਤੀ ਦੀ ਪਹਿਚਾਣ ਦਵਿੰਦਰ ਪਾਲ ਸਿੰਘ ਵਜੋਂ ਹੋਈ, ਜੋ ਸਿਆਸੀ ਆਗੂ ਮਨਜੀਤ ਸਿੰਘ ਦਸੂਆ ਦਾ ਡਰਾਈਵਰ ਸੀ ਅਤੇ ਮਨਜੀਤ ਸਿੰਘ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ ।