ਬਾਰ੍ਹਵੀਂ ਸ਼੍ਰੇਣੀ ਦੀ ਪਾਸ ਫੀਸਦੀ ਦਰ 'ਚੋਂ ਅੰਮ੍ਰਿਤਸਰ ਰਿਹਾ ਪਹਿਲੇ ਸਥਾਨ 'ਤੇ
ਚੰਡੀਗੜ੍ਹ, 30 ਅਪ੍ਰੈਲ (ਤਰਵਿੰਦਰ ਸਿੰਘ ਬੈਣੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੀ ਪਾਸ ਫੀਸਦੀ ਦਰ 93.04 ਰਹੀ। ਜਦਕਿ ਜ਼ਿਲ੍ਹੇਵਾਰ ਪਾਸ ਫੀਸਦੀ ਦਰ ਵਿਚ ਅੰਮ੍ਰਿਤਸਰ 97.27 ਫੀਸਦੀ ਨਾਲ ਪਹਿਲੇ ਸਥਾਨ ਉਤੇ ਰਿਹਾ।