ਨਾਜਾਇਜ਼ ਸੰਬੰਧਾਂ ਨੂੰ ਲੈ ਕੇ ਪ੍ਰੇਮਿਕਾ ਤੇ ਉਸਦੇ ਪਤੀ ਵਲੋਂ ਪ੍ਰੇਮੀ ਦੀ ਹੱਤਿਆ
ਠੱਠੀ ਭਾਈ, 30 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਹੇਠਲੇ ਪਿੰਡ ਮੱਲਕੇ ਵਿਚ ਸਾਹੋਕੇ ਰੋਡ ਉਤੇ ਪੈਂਦੀ ਕਾਲੋਨੀ ਵਿਚ ਨਾਜਾਇਜ਼ ਸੰਬੰਧਾਂ ਦੇ ਚਲਦਿਆਂ ਇਕ 30 ਕੁ ਸਾਲਾ ਨੌਜਵਾਨ ਦੀ ਸਿਰ ਵਿਚ ਲੋਹੇ ਦੀ ਪਾਈਪ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।