ਅਸੀਂ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਵਾਂਗੇ - ਪੀ.ਐਮ. ਨਰਿੰਦਰ ਮੋਦੀ
ਡੀਸਾ, (ਗੁਜਰਾਤ), 1 ਮਈ-ਬਨਾਸਕਾਂਠਾ ਦੇ ਡੀਸਾ ਵਿਚ ਪੀ.ਐਮ. ਨਰਿੰਦਰ ਮੋਦੀ ਨੇ ਕਿਹਾ ਕਿ 2024 ਦੀਆਂ ਚੋਣਾਂ ਵਿਚ ਮੈਂ 20-25 ਸਾਲ ਦਾ ਤਜਰਬਾ ਲੈ ਕੇ ਆਇਆ ਹਾਂ। ਮੈਂ ਦੇਸ਼ ਦੀ ਸਮਰੱਥਾ ਦੇ ਆਧਾਰ 'ਤੇ ਗਾਰੰਟੀ ਲੈ ਕੇ ਆਇਆ ਹਾਂ। ਮੇਰੀ ਗਾਰੰਟੀ ਹੈ ਕਿ ਤੀਜੇ ਕਾਰਜਕਾਲ ਵਿਚ ਅਸੀਂ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਵਾਂਗੇ, ਇਸ ਨਾਲ ਨਾ ਸਿਰਫ ਮੌਜੂਦਾ ਪੀੜ੍ਹੀ ਨੂੰ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਫਾਇਦਾ ਹੋਵੇਗਾ।