JALANDHAR WEATHER

ਬਿੱਟੂ ਦੇ ਵਿਰੋਧ 'ਚ ਨਿੱਤਰੇ ਕਿਸਾਨ, ਵੱਡੀ ਗਿਣਤੀ 'ਚ ਪੁਲਿਸ ਤਾਇਨਾਤ

ਜਗਰਾਓਂ, 2 ਮਈ (ਕੁਲਦੀਪ ਸਿੰਘ ਲੋਹਟ)-ਇਲਾਕੇ ਵਿਚ ਚੋਣ ਪ੍ਰਚਾਰ ਨੂੰ ਕਰਨ ਆਏ ਲੋਕ ਸਭਾ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਵਿਰੋਧ ਲਈ ਕਿਸਾਨ ਜਥੇਬੰਦੀਆਂ ਵਲੋਂ ਪਿੰਡ ਡੱਲਾ ਦੇ ਪੁਲ 'ਤੇ ਮੋਰਚਾ ਗੱਡ ਦਿੱਤਾ ਹੈ। ਰਵਨੀਤ ਸਿੰਘ ਬਿੱਟੂ ਗੁਰਦੁਆਰਾ ਨਾਨਕਸਰ ਵਿਖੇ ਨਤਮਸਤਕ ਹੋਏ ਹਨ। ਇਸ ਤੋਂ ਬਾਅਦ ਬਿੱਟੂ ਨੇ ਪਿੰਡ ਡੱਲਾ ਵਿਖੇ ਪਾਰਟੀ ਵਰਕਰ ਦੇ ਘਰ ਮੀਟਿੰਗ ਨੂੰ ਸੰਬੋਧਨ ਕਰਨਾ ਹੈ ਪਰ ਕਿਸਾਨਾਂ ਵਲੋਂ ਬਿੱਟੂ ਨੂੰ ਪਿੰਡ ਵਿਚ ਜਾਣ ਤੋਂ ਰੋਕਣ ਲਈ ਡੱਲਾ ਪੁਲ 'ਤੇ ਵੱਡੀ ਗਿਣਤੀ ਵਿਚ ਇਕੱਠ ਕੀਤਾ ਗਿਆ ਹੈ। ਦੂਜੇ ਪਾਸੇ ਪ੍ਰਸ਼ਾਸਨ ਵਲੋਂ ਸੁਰੱਖਿਆ ਵਜੋਂ ਪਿੰਡ ਡੱਲਾ ਦੇ ਪੁਲ 'ਤੇ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕੀਤੀ ਗਈ ਹੈ। ਕਿਸਾਨ ਜਥੇਬੰਦੀਆਂ ਤੇ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਖੜ੍ਹੇ ਹਨ। ਬਿੱਟੂ ਚੋਣ ਪ੍ਰਚਾਰ ਨੂੰ ਲੈ ਕੇ ਜਗਰਾਓਂ ਦੇ ਹਠੂਰ ਇਲਾਕੇ ਦੇ ਪਿੰਡਾਂ ਵਿਚ ਨਿਕਲੇ ਹੋਏ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ