JALANDHAR WEATHER

ਬੀਬਾ ਹਰਸਿਮਰਤ ਕੌਰ ਬਾਦਲ ਨੇ ਚੋਣ ਪ੍ਰਚਾਰ ਦੌਰਾਨ ਵਿਰੋਧੀਆਂ ਤੇ ਕੀਤੇ ਤਿੱਖੇ ਸ਼ਬਦੀ ਹਮਲੇ

ਸੰਗਤ ਮੰਡੀ, 2 ਮਈ (ਦੀਪਕ ਸ਼ਰਮਾ)- ਅੱਜ ਬਠਿੰਡਾ ਲੋਕ ਸਭਾ ਦੀ ਸੀਟ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬਾਦਲ ਸਰਕਾਰ ਹੀ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਸਰਕਾਰ ਹੈ ਜੋ ਦੇਣ ਬਾਦਲ ਸਾਹਿਬ ਨੇ ਹਰ ਵਰਗ ਨੂੰ ਦਿੱਤੀ ਹੈ ਉਹ ਹੋਰ ਕੋਈ ਵੀ ਸਰਕਾਰ ਨਹੀਂ ਦੇ ਸਕਦੀ।ਉਨ੍ਹਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਲੋਕ ਸਭਾ ਚੋਣਾਂ 'ਚ ਸਾਡਾ ਸਾਥ ਦਿਓ, ਅਸੀਂ ਬਠਿੰਡਾ ਸੀਟ ਨੂੰ ਹੋਰ ਤਰੱਕੀ ਦੀਆਂ ਰਾਹਾਂ ਉਤੇ ਲੈ ਕੇ ਅੱਗੇ ਜਾਵਾਂਗੇ। ਉਨ੍ਹਾਂ ਆਪਣੇ ਵਿਰੋਧੀਆਂ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਹੈ ਕਿ 'ਆਪ' ਅਤੇ ਕਾਂਗਰਸ ਦੀ ਪਾਰਟੀ ਨੇ ਅੱਜੇ ਤੱਕ ਜੋ ਵਾਅਦੇ ਕੀਤੇ ਹਨ ਉਸ ਤੇ ਖਰੀ ਨਹੀਂ ਉੱਤਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ