JALANDHAR WEATHER

ਅਜੀਤ ਅਗਰਕਰ ਤੇ ਰੋਹਿਤ ਸ਼ਰਮਾ ਨੇ ਕੀਤੀ ਸਾਂਝੀ ਪ੍ਰੈਸ ਕਾਨਫ਼ਰੰਸ

ਮਹਾਰਾਸ਼ਟਰ, 2 ਮਈ- ਬੀ.ਸੀ.ਸੀ.ਆਈ. ਦੇ ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਕ ਸਾਂਝੀ ਪ੍ਰੈਸ ਕਾਨਫ਼ਰੰਸ ਕੀਤੀ। ਇਸ ਮੌਕੇ ਬੋਲਦਿਆਂ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਮੈਂ ਕਪਤਾਨ ਸੀ, ਫਿਰ ਕਪਤਾਨ ਨਹੀਂ ਰਿਹਾ ਅਤੇ ਫਿਰ ਦੁਬਾਰਾ ਕਪਤਾਨ ਬਣ ਗਿਆ, ਇਹ ਜ਼ਿੰਦਗੀ ਦਾ ਹਿੱਸਾ ਹੈ ਤੇ ਹਰ ਚੀਜ਼ ਤੁਹਾਡੇ ਤਰੀਕੇ ਨਾਲ ਨਹੀਂ ਚੱਲੇਗੀ। ਉਨ੍ਹਾਂ ਕਿਹਾ ਕਿ ਇਹ ਬਹੁਤ ਵਧੀਆ ਅਨੁਭਵ ਰਿਹਾ ਹੈ। ਇਸ ਤੋਂ ਪਹਿਲਾਂ ਮੈਂ ਆਪਣੀ ਜ਼ਿੰਦਗੀ ਵਿਚ ਅਜਿਹਾ ਨਹੀਂ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਕਪਤਾਨ ਰਿਹਾ ਅਤੇ ਬਹੁਤ ਸਾਰੇ ਕਪਤਾਨਾਂ ਦੇ ਅਧੀਨ ਖੇਡਿਆ ਹ, ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ। ਰੋਹਿਤ ਸ਼ਰਮਾ ਆਗਾਮੀ ਟੀ-20 ਵਿਸ਼ਵ ਕੱਪ ਵਿਚ ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ