JALANDHAR WEATHER

ਭਾਰਤੀ ਸਰਹੱਦੀ ਦੇ ਪਿੰਡ ਰੋੜਾਵਾਲਾ ਤੇ ਨੇਸ਼ਟਾ ਤੋਂ ਹੈਰੋਇਨ ਅਤੇ ਡਰੋਨ ਬਰਾਮਦ

ਅਟਾਰੀ, 3 ਮਈ (ਰਾਜਿੰਦਰ ਸਿੰਘ ਰੂਬੀ , ਗੁਰਦੀਪ ਸਿੰਘ ) - ਭਾਰਤ ਦੇਸ਼ ਦੀ ਕੌਮਾਂਤਰੀ ਅਟਾਰੀ ਸਰਹੱਦ ਦੇ ਬਿਲਕੁਲ ਨਜ਼ਦੀਕ ਪੈਂਦੇ ਭਾਰਤੀ ਸਰਹੱਦੀ ਪਿੰਡ ਰੋੜਾਵਾਲਾ ਅਤੇ ਨੇਸ਼ਟਾ ਤੋਂ ਅੱਜ 144 ਬਟਾਲੀਅਨ ਬੀ.ਐਸ.ਐਫ. ਸੈਕਟਰ ਅੰਮ੍ਰਿਤਸਰ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦ ਬੀ.ਐਸ.ਐਫ. ਦੇ ਜਵਾਨਾਂ ਵਲੋਂ ਕੀਤੇ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਪਾਕਿਸਤਾਨੀ ਤਸਕਰਾਂ ਵਲੋਂ ਸੁੱਟੇ ਇਕ ਡਰੋਨ ਤੇ 500 ਗਰਾਮ ਦੇ ਕਰੀਬ ਹੈਰੋਇਨ ਦੀ ਬਰਾਮਦੀ ਕਰਕੇ ਭਾਰਤੀ ਪਾਕਿਸਤਾਨੀ ਨਸ਼ਾ ਤਸਕਰਾਂ ਦਾ ਲੱਕ ਤੋੜਿਆ ਹੈ। ਇੱਥੇ ਦੱਸਣ ਯੋਗ ਹੈ ਕਿ ਬੀ.ਐਸ.ਐਫ। ਦੀ 144 ਬਟਾਲੀਅਨ ਦੇ ਜਵਾਨਾਂ ਤੇ ਉੱਚ ਅਧਿਕਾਰੀਆਂ ਦੇ ਆਪਸੀ ਤਾਲਮੇਲ ਨਾਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਰਹੱਦ ਤੋਂ ਬੀ.ਐਸ.ਐਫ. ਨੂੰ ਵੱਡੀ ਸਫਲਤਾ ਹਾਸਲ ਹੋ ਰਹੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ