JALANDHAR WEATHER

ਉਤਰਾਖ਼ੰਡ: ਕਾਰ ਦੇ ਡੂੰਘੀ ਖਾਈ ਵਿਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ

ਦੇਹਰਾਦੂਨ, 4 ਮਈ- ਮਸੂਰੀ ਦੇਹਰਾਦੂਨ ਮਾਰਗ ਝੜੀਪਾਨੀ ਰੋਡ ’ਤੇ ਪਾਣੀ ਵਾਲਾ ਬੰਦ ਨੇੜੇ ਇਕ ਕਾਰ ਦੇ ਸੰਤੁਲਨ ਗੁਆਉਣ ਕਾਰਨ ਇਹ ਡੂੰਘੀ ਖਾਈ ’ਚ ਡਿੱਗ ਗਈ, ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੇਹਰਾਦੂਨ ਆਈ.ਐਮ.ਐਸ. ਕਾਲਜ ਵਿਚ ਪੜ੍ਹਦੇ ਚਾਰ ਲੜਕੇ ਅਤੇ ਦੋ ਲੜਕੀਆਂ ਘੁੰਮਣ ਲਈ ਮਸੂਰੀ ਆਏ ਸਨ। ਇਸ ਹਾਦਸੇ ’ਚ 5 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ ਜਦਕਿ ਨੈਨਸੀ ਨਾਂਅ ਦੀ ਲੜਕੀ ਗੰਭੀਰ ਰੂਪ ’ਚ ਜ਼ਖ਼ਮੀ ਹੈ। ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ