JALANDHAR WEATHER

ਅਦਾਲਤਾਂ 'ਚ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਵਾਲੇ ਤੇ ਧੋਖਾਦੇਹੀ ਦਾ ਮਾਮਲਾ ਦਰਜ

ਬਾਲਿਆਂਵਾਲੀ, 4 ਮਈ (ਕੁਲਦੀਪ ਮਤਵਾਲਾ)-ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਪੰਜਾਬੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ,ਮਾਨਸਿਕ ਤੇ ਆਰਥਿਕ ਪਖੋ ਉਨ੍ਹਾਂ ਦਾ ਸ਼ੋਸਨ ਕਰ ਰਹੇ ਹਨ।ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡਾ ਦੇ ਕਈ ਨੌਜਵਾਨਾਂ ਨੂੰ ਅਦਾਲਤਾਂ ਚ ਸਰਕਾਰੀ ਨੌਕਰੀਆਂ ਲਗਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਤੇ ਪੁਲਿਸ ਥਾਣਾ ਬਾਲਿਆਂਵਾਲੀ ਵਲੋਂ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਹੈ। ਇਸ ਕੇਸ ਦੀ ਪੜਤਾਲ ਕਰ ਰਹੇ ਸਬ ਇੰਸਪੈਕਰ ਕੌਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁੱਖੀ ਨੂੰ ਮਨਿੰਦਰਜੀਤ ਸਿੰਘ ਵਾਸੀ ਬਾਲਿਆਂਵਾਲੀ ਵਲੋਂ ਦਰਖਾਸਤ ਦਿੱਤੀ ਸੀ ਕਿ ਲੁਧਿਆਣਾ ਦੇ ਜਗਰਾਜ ਸਿੰਘ ਨਾਂਅ ਦੇ ਇਕ ਵਿਅਕਤੀ ਨੇ ਮੈਨੂੰ ਅਤੇ 30-35 ਹੋਰ ਵਿਅਕਤੀਆਂ ਨੂੰ ਅਦਾਲਤਾਂ ਚ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ,ਮੇਰੇ ਤੋਂ ਅਤੇ ਹੋਰ ਨੌਜਵਾਨਾਂ ਤੋਂ 16-16 ਹਜ਼ਾਰ ਰੁਪਏ ਬਟੋਰੇ ਹਨ। ਉਸਨੇ ਰੁਪਏ ਲੈਣ ਤੋਂ ਬਾਅਦ ਸਾਨੂੰ ਸਰਕਾਰੀ ਨੌਕਰੀ ਨਹੀਂ ਤਾਂ ਨਹੀਂ ਲਗਵਾਈ ਪ੍ਰੰਤੂ ਸਾਥੋਂ ਸਾਰਿਆਂ ਤੋਂ ਸਰਕਾਰੀ ਨੌਕਰੀ ਦੇ ਨਾਮ ਤੇ ਰੁਪਏ ਹੜੱਪ ਕੇ ਠੱਗੀ ਮਾਰੀ ਹੈ। ਜਦੋਂ ਅਸੀਂ ਸਾਰਿਆਂ ਨੇ ਰੁਪਏ ਵਾਪਿਸ ਮੰਗੇ ਤਾਂ ਉਹ ਟਾਲਮ-ਟੋਲ਼ ਕਰਨ ਲਗ ਗਿਆ। ਸਬ ਇੰਸਪੈਕਟਰ ਕੌਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਕੇਸ ਦੀ ਮੁੱਢਲੀ ਪੜਤਾਲ ਦੌਰਾਨ ਮਦੱਈ ਮਨਿੰਦਰਜੀਤ ਸਿੰਘ ਦੇ ਬਿਆਨਾਂ ਦੇ ਅਧਾਰਿਤ ਕਥਿਤ ਦੋਸ਼ੀ ਜਗਰਾਜ ਸਿੰਘ ਵਾਸੀ ਲੁਧਿਆਣਾ ਤੇ ਅ/ਧ 420 ਆਈ.ਪੀ.ਸੀ ਤਹਿਤ ਮੁਕੱਦਮਾਂ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ