JALANDHAR WEATHER

ਪਟਿਆਲਾ 'ਚ ਕਿਸਾਨ ਦੀ ਮੌਤ 'ਤੇ ਵਿਰੋਧੀ ਧਿਰਾਂ ਰਾਜਨੀਤੀ ਨਾ ਕਰਨ - ਸੁਨੀਲ ਕੁਮਾਰ ਜਾਖੜ

ਪਟਿਆਲਾ, 4 ਮਈ-ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਵਿਚ ਕਿਸਾਨ ਦੀ ਮੌਤ ਹੋਣ ਉਤੇ ਵਿਰੋਧੀ ਧਿਰਾਂ ਰਾਜਨੀਤੀ ਨਾ ਕਰਨ। ਸਾਨੂੰ ਉਸ ਪਰਿਵਾਰ ਨਾਲ ਪੂਰੀ ਹਮਦਰਦੀ ਹੈ। ਕਈ ਲੋਕ ਜਾਣਬੁੱਝ ਕੇ ਇਹ ਕਹਿ ਰਹੇ ਹਨ ਕਿ ਪੁਲਿਸ ਦੀ ਧੱਕਾਮੁੱਕੀ ਦੌਰਾਨ ਉਸ ਕਿਸਾਨ ਦੀ ਸਿਹਤ ਵਿਗੜੀ ਜੋ ਕਿ ਗਲਤ ਹੈ ਕਿਉਂਕਿ ਇਕ ਵੀਡੀਓ ਸਾਹਮਣੇ ਆ ਰਹੀ ਹੈ, ਜਿਸ ਵਿਚ ਸਾਰੀ ਸਥਿਤੀ ਸਪੱਸ਼ਟ ਹੋ ਰਹੀ ਹੈ ਕਿ ਜਦੋਂ ਕਿਸਾਨ ਡਿੱਗਦਾ ਹੈ ਤਾਂ ਕੁਝ ਕਿਸਾਨਾਂ ਵਲੋਂ ਉਸ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਇਲਾਜ ਦੌਰਾਨ ਉਸ ਦੀ ਮੌਤ ਹੁੰਦੀ ਹੈ। ਬੇਨਤੀ ਹੈ ਕਿ ਸਾਰੇ ਜਣੇ ਆਪਣੇ ਲੋਕਤੰਤਰ ਦੇ ਅਧਿਕਾਰ ਦਾ ਇਸਤੇਮਾਲ ਸੰਯਮ ਨਾਲ ਕਰਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ