ਪੁਰੀ ਸੰਸਦੀ ਹਲਕੇ ਤੋਂ ਸੁਚਰਿਤਾ ਮੋਹੰਤੀ ਦੀ ਥਾਂ ਜੈ ਨਰਾਇਣ ਪਟਨਾਇਕ ਹੋਣਗੇ ਕਾਂਗਰਸ ਦੇ ਉਮੀਦਵਾਰ
ਨਵੀਂ ਦਿੱਲੀ, 5 ਮਈ - ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲੋਕ ਸਭਾ ਚੋਣਾਂ ਲਈ ਓਡੀਸ਼ਾ ਦੇ ਪੁਰੀ ਸੰਸਦੀ ਹਲਕੇ ਤੋਂ ਪਾਰਟੀ ਉਮੀਦਵਾਰ ਵਜੋਂ ਸੁਚਰਿਤਾ ਮੋਹੰਤੀ ਦੀ ਥਾਂ ਜੈ ਨਰਾਇਣ ਪਟਨਾਇਕ ਦੀ ਉਮੀਦਵਾਰੀ ਨੂੰ ਮਨਜ਼ੂਰੀ ਦਿੱਤੀ ਹੈ। ਦੱਸ ਦੇਈਏ ਕਿ ਸੁਚਰਿਤਾ ਮੋਹੰਤੀ ਪਾਰਟੀ ਤੋਂ ਫ਼ੰਡ ਨਾ ਮਿਲਣ ਦੇ ਦੋਸ਼ ਲਗਾਉਂਦੇ ਹੋਏ ਟਿਕਟ ਵਾਪਸ ਕਰ ਦਿੱਤੀ ਸੀ।