ਜਲੰਧਰ ਜੰਮੂ ਕੌਮੀ ਸ਼ਾਹ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਟੱਕਰ ਦੌਰਾਨ ਹੋਈ ਦੋ ਦੀ ਮੌਤ
ਭੋਗਪੁਰ, 5 ਮਈ (ਰਾਜੇਸ਼ ਸੂਰੀ )-ਜਲੰਧਰ ਜਾਮੂ ਕੌਮੀ ਸ਼ਾਹ ਮਾਰਗ ਤੇ ਪਿੰਡ ਨੇੜੇ ਸਵੇਰੇ ਅੱਜ ਸਵੇਰ ਵਾਪਰੇ ਸੜਕ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ ਜਾਣਕਾਰੀ ਅਨੁਸਾਰ ਪਤਾ ਲਗਾ ਹੈ ਕਿ ਸੁਪਰਵਾਈਕਰ ਹਾਈ ਸਪੀਡ ਨਾਲ ਜਲੰਧਰ ਤੋਂ ਪਠਾਨਕੋਟ ਸਾਈਡ ਜਾ ਰਹੇ ਸਨ, ਪਿੰਡ ਪਚਰੰਗਾ ਨੇੜੇ ਇਕ ਬਾਈਕ ਅਚਾਨਕ ਬੇਕਾਬੂ ਹੋ ਗਈ ਤੇ ਉਸ ਨੇ ਸੜਕ ਕਿਨਾਰੇ ਖੜੇ ਇਕ ਸਾਈਕਲ ਸਵਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਸੁਪਰ ਬਾਈਕ ਚਾਲਕ ਅਤੇ ਸਾਈਕਲ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਵਲੋਂ ਮਾਮਲੇ ਦੀ ਤਫਤੀਸ਼ ਜਾਰੀ ਹੈ।