ਵਿਰੋਧੀ ਪਾਰਟੀਆਂ ਦਾ ਕੋਈ ਰਾਸ਼ਟਰੀ ਏਜੰਡਾ ਨਹੀਂ, ਉਹ ਸਿਰਫ ਪਰਿਵਾਰ ਤਕ ਸੀਮਤ - ਯੋਗੀ ਆਦਿਤਿਆਨਾਥ
ਲਖਨਊ, (ਉੱਤਰ ਪ੍ਰਦੇਸ਼), 5 ਮਈ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਕਹਿਣਾ ਹੈ ਕਿ ਤੁਸੀਂ ਇਨ੍ਹਾਂ ਪਰਿਵਾਰਕ ਪਾਰਟੀਆਂ ਤੋਂ ਕੀ ਉਮੀਦ ਰੱਖਦੇ ਹੋ। ਇਹ ਸਿਰਫ਼ ਆਪਣੇ ਪਰਿਵਾਰ ਤੱਕ ਹੀ ਸੀਮਤ ਹਨ। ਭਾਵੇਂ ਉਹ ਕਾਂਗਰਸ ਹੋਵੇ ਜਾਂ ਸਮਾਜਵਾਦੀ ਪਾਰਟੀ, ਉਨ੍ਹਾਂ ਦਾ ਕੋਈ ਰਾਸ਼ਟਰੀ ਏਜੰਡਾ ਨਹੀਂ ਹੈ ਪਰ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦਾ ਏਜੰਡਾ ਹੈ। ਇਕ ਪਾਸੇ ਤਾਂ ਇਹ ਗਠਜੋੜ ਰਾਸ਼ਟਰੀ ਨਾਇਕਾਂ ਦਾ ਅਪਮਾਨ ਕਰਦਾ ਹੈ ਅਤੇ ਦੂਜੇ ਪਾਸੇ ਮਾਫੀਆ ਅਤੇ ਅੱਤਵਾਦੀ ਅਨਸਰਾਂ ਨੂੰ ਹੱਲਾਸ਼ੇਰੀ ਦਿੰਦਾ ਹੈ।