JALANDHAR WEATHER

ਭਗਤੂਪੁਰ 'ਚ ਗੁੱਜਰਾਂ ਦੇ ਕੁੱਲ ਨੂੰ ਲੱਗੀ ਅੱਗ ਨਾਲ ਭਾਰੀ ਮਾਲੀ ਨੁਕਸਾਨ

ਕੋਟਫ਼ਤੂਹੀ, 5 ਮਈ (ਅਵਤਾਰ ਸਿੰਘ ਅਟਵਾਲ)-ਪਿੰਡ ਭਗਤੂਪੁਰ 'ਚ ਗੁੱਜਰਾਂ ਦੇ ਕੁੱਲ ਨੂੰ ਅਚਾਨਕ ਅੱਗ ਲਗ ਗਈ, ਜਿਸ ਨਾਲ ਗੁੱਜਰਾਂ ਦਾ ਭਾਰੀ ਮਾਲੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਮੁਹੰਮਦ ਰਫ਼ੀ, ਨੇ ਦੱਸਿਆ ਕਿ ਅਸੀ ਆਪਣੇ ਕੁੱਲ ਦੇ ਲਾਗੇ ਸੀ ਕੁੱਲ ਦੇ ਲਾਗੇ ਦੇ ਖੇਤਾਂ ਵਿਚ ਅਚਾਨਕ ਅੱਗ ਦੀਆਂ ਲਪਟਾਂ ਦਿਖਾਈ ਦਿਤੀਆਂ, ਜਿਸ ਨੇ ਇਕਦਮ ਸਾਡੇ ਕੁੱਲ ਨੂੰ ਅੱਗ ਦੀ ਲਪੇਟ ਵਿਚ ਲੈ ਲਿਆ, ਜੋ ਦੇਖਦਿਆ-ਦੇਖਦਿਆ ਹੀ ਕੁੱਝ ਮਿੰਟਾਂ ਵਿਚ ਸੜ ਕੇ ਸੁਆਹ ਹੋ ਗਿਆ, ਇਸ ਅੱਗ ਨਾਲ ਅੰਦਰ ਪਏ ਡੇਢ ਲੱਖ ਦੇ ਕਰੀਬ ਸੋਨੇ, ਚਾਂਦੀ ਦੇ ਗਹਿਣੇ, ਚਾਲੀ ਹਜਾਰ ਰੁਪਏ ਨਗਦ, ਖਾਣ ਪੀਣ ਦਾ ਸਾਰਾ ਸਮਾਨ, ਕੱਪੜੇ, ਬਰਤਨ, ਪੱਖੇ, ਕਾਗ਼ਜ਼ਾਤ ਤੇ ਹਰ ਹੋਰ ਘਰੇਲੂ ਵਰਤੋਂ ਵਿਚ ਆਉਣ ਵਾਲਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ, ਇਸ ਦੇ ਨਾਲ 2 ਟਰਾਲੀਆਂ ਦੇ ਕਰੀਬ ਤੂੜੀ, ਪਸ਼ੂਆਂ ਵਾਲਾ ਰੇਹੜਾ ਵੀ ਸੜ ਕੇ ਸਵਾਹ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ