ਸਰਕਾਰ ਬਣਨ 'ਤੇ 3100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਖਰੀਦਿਆ ਜਾਵੇਗਾ - ਨਰਿੰਦਰ ਮੋਦੀ
ਨਬਰੰਗਪੁਰ, (ਓਡੀਸ਼ਾ), 6 ਮਈ-ਨਬਰੰਗਪੁਰ ਵਿਚ ਇਕ ਜਨਤਕ ਇਕੱਠ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਬਰੰਗਪੁਰ ਤੋਂ ਛੱਤੀਸਗੜ੍ਹ ਦੀ ਦੂਰੀ 50-60 ਕਿਲੋਮੀਟਰ ਹੈ, ਉਥੇ ਭਾਜਪਾ ਸਰਕਾਰ 3,100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਖਰੀਦਦੀ ਹੈ, ਜਦੋਂਕਿ ਓਡੀਸ਼ਾ ਵਿਚ, ਇਹ ਸਿਰਫ ਖਰੀਦਿਆ ਜਾਂਦਾ ਹੈ। ਭਾਜਪਾ ਸਰਕਾਰ ਬਣਨ ਦੇ ਦੂਜੇ ਹੀ ਦਿਨ 3,100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਖਰੀਦਿਆ ਜਾਵੇਗਾ।