ਉੱਤਰਾਕਾਸ਼ੀ ਪੁਲਿਸ ਵਲੋਂ ਸ਼ਰਧਾਲੂਆਂ ਨੂੰ ਅੱਜ ਦੀ ਯਮੁਨੋਤਰੀ ਯਾਤਰਾ ਮੁਲਤਵੀ ਕਰਨ ਦੀ ਅਪੀਲ
ਉੱਤਰਕਾਸ਼ੀ (ਉੱਤਰਾਖੰਡ), 12 ਮਈ - ਉੱਤਰਕਾਸ਼ੀ ਪੁਲਿਸ ਅਨੁਸਾਰ ਅੱਜ ਸ਼੍ਰੀ ਯਮੁਨੋਤਰੀ ਧਾਮ ਵਿਚ ਸਮਰਥਾ ਅਨੁਸਾਰ ਕਾਫੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਚੁੱਕੇ ਹਨ। ਹੁਣ ਹੋਰ ਸ਼ਰਧਾਲੂਆਂ ਨੂੰ ਭੇਜਣਾ ਜੋਖਮ ਭਰਿਆ ਹੈ। ਯਮੁਨੋਤਰੀ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਅੱਜ ਦੀ ਯਮੁਨੋਤਰੀ ਯਾਤਰਾ ਮੁਲਤਵੀ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।