JALANDHAR WEATHER

ਡੈਮੋਕਰੈਟਿਕ ਟੀਚਰ ਫਰੰਟ ਦੇ ਚੋਣ ਇਜਲਾਸ ਵਿਚ ਸੁਖਵਿੰਦਰ ਗਿਰ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਅਮਨ ਵਸ਼ਿਸ਼ਟ ਨੂੰ ਚੁਣਿਆ ਗਿਆ ਜ਼ਿਲ੍ਹਾ ਸਕੱਤਰ

ਸੰਗਰੂਰ, 13 ਮਈ (ਧੀਰਜ ਪਸ਼ੌਰੀਆ )-ਡੈਮੋਕਰੈਟਿਕ ਟੀਚਰ ਫਰੰਟ ਸੰਗਰੂਰ ਦੇ ਚੋਣ ਇਜਲਾਸ ਵਿਚ ਡੈਮੋਕਰੈਟਿਕ ਟੀਚਰ ਫਰੰਟ ਦੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਸੁਖਵਿੰਦਰ ਗਿਰ ਨੂੰ ਬਤੌਰ ਜ਼ਿਲ੍ਹਾ ਪ੍ਰਧਾਨ, ਅਮਨ ਵਸ਼ਿਸ਼ਟ ਨੂੰ ਜਨਰਲ ਸਕੱਤਰ, ਕਮਲਜੀਤ ਬਨਭੌਰਾ ਨੂੰ ਖਜਾਨਚੀ ,ਕਰਮਜੀਤ ਨਦਾਮਪੁਰ ਨੂੰ ਪ੍ਰੈਸ ਸਕੱਤਰ, ਕੁਲਵੰਤ ਖਨੌਰੀ ਨੂੰ ਸੰਯੁਕਤ ਸਕੱਤਰ, ਰੀਤੂ ਬਾਲਾ ਅਤੇ ਸੁਖਜਿੰਦਰ ਸਿੰਘ ਨੂੰ ਬਤੌਰ ਮੈਂਬਰ ਚੁਣਿਆ ਗਿਆ।ਇਸ ਚੋਣ ਇਜਲਾਸ ਦੀ ਸ਼ੁਰੂਆਤ ਡੀ.ਟੀ.ਐਫ ਦਾ ਝੰਡਾ ਝੁਲਾਉਣ ਦੀ ਰਸਮ ਨਾਲ ਸ਼ੁਰੂ ਹੋਈ।ਡੈਮੋਕਰੈਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਨਵੀਂ ਚੁਣੀ ਟੀਮ ਨੂੰ ਸੰਘਰਸ਼ਾਂ ਵਿਚ ਜੁਟਣ ਲਈ ਪ੍ਰੇਰਿਤ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ