JALANDHAR WEATHER

12ਵੀਂ ਜਮਾਤ 'ਚੋਂ ਘੱਟ ਅੰਕ ਆਉਣ 'ਤੇ ਆਰੀਅਨ ਬਾਲੀ ਭੇਤਭਰੀ ਹਾਲਤ 'ਚ ਲਾਪਤਾ

ਪਠਾਨਕੋਟ, 14 ਮਈ (ਸੰਧੂ)-ਮਾਡਲ ਟਾਊਨ ਪਠਾਨਕੋਟ ਦਾ ਰਹਿਣ ਵਾਲਾ ਆਰੀਅਨ ਬਾਲੀ ਬੀਤੇ ਦਿਨ ਘਰੋਂ ਲਾਪਤਾ ਹੋ ਗਿਆ। ਜਦੋਂ ਦੇਰ ਸ਼ਾਮ ਤੱਕ ਆਰੀਅਨ ਘਰ ਨਹੀਂ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਨੂੰ ਪੁੱਛਗਿੱਛ ਕੀਤੀ। ਆਰੀਅਨ ਦੀ ਉਮਰ ਕਰੀਬ 18 ਸਾਲ ਦੱਸੀ ਜਾਂਦੀ ਹੈ ਅਤੇ ਉਹ ਮੇਲਾ ਦੇਵੀ ਸਕੂਲ ਵਿਚ 12ਵੀਂ ਜਮਾਤ ਵਿਚ ਪੜ੍ਹਦਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ 12ਵੀਂ ਜਮਾਤ ਦੇ ਨਤੀਜਿਆਂ 'ਚ ਉਮੀਦ ਤੋਂ ਘੱਟ ਅੰਕ ਆਉਣ 'ਤੇ ਆਰੀਅਨ ਖੁਸ਼ ਨਹੀਂ ਸੀ ਅਤੇ ਇਸ ਕਾਰਨ ਉਹ ਬਾਜ਼ਾਰ ਲਈ ਘਰੋਂ ਨਿਕਲਿਆ ਪਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਥਾਣੇ ਜਾ ਕੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਅਤੇ ਪੁਲਿਸ ਨੌਜਵਾਨ ਦੀ ਭਾਲ 'ਚ ਲੱਗੀ ਹੋਈ ਹੈ।   

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ