JALANDHAR WEATHER

ਹੋਰਡਿੰਗ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 16

ਮਹਾਰਾਸ਼ਟਰ, 16 ਮਈ- ਬਚਾਅ ਕਰਮੀਆਂ ਵਲੋਂ ਇਮਾਰਤ ਦੇ ਹੇਠਾਂ ਫਸੀ ਇਕ ਕਾਰ ’ਚੋਂ ਦੋ ਲਾਸ਼ਾਂ ਕੱਢਣ ਨਾਲ ਮੁੰਬਈ ਦੇ ਘਾਟਕੋਪਰ ਹੋਰਡਿੰਗ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 16 ਹੋ ਗਈ ਹੈ। ਅਧਿਕਾਰੀ ਨੇ ਕਿਹਾ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਛੇੜਾ ਨਗਰ ਖੇਤਰ ਵਿਚ ਹੋਰਡਿੰਗ ਦੇ ਹੇਠਾਂ ਡਿੱਗੀ ਕਾਰ ਵਿਚੋਂ ਇਕ ਪੁਰਸ਼ ਅਤੇ ਇਕ ਔਰਤ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸੋਮਵਾਰ ਸ਼ਾਮ ਨੂੰ ਤੇਜ਼ ਹਵਾਵਾਂ ਦੌਰਾਨ ਪੈਟਰੋਲ ਪੰਪ ’ਤੇ ਇਕ ਵਿਸ਼ਾਲ ਹੋਰਡਿੰਗ ਡਿੱਗ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਖੋਜ ਅਤੇ ਬਚਾਅ ਕਾਰਜ ਅਜੇ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ