JALANDHAR WEATHER

ਰਨਵੇ ’ਤੇ ਟੱਗ ਟਰੈਕਟਰ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼

ਨਵੀਂ ਦਿੱਲੀ, 17 ਮਈ- ਏਅਰ ਇੰਡੀਆ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡਾ ਇਕ ਜਹਾਜ਼, ਜਿਸ ਨੇ ਪੁਣੇ ਤੋਂ ਦਿੱਲੀ ਲਈ ਉਡਾਨ ਭਰਨੀ ਸੀ, ਉਹ ਪੁਸ਼ਬੈਕ ਦੌਰਾਨ ਇਕ ਘਟਨਾ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਜਹਾਜ਼ ਨੂੰ ਜਾਂਚ ਲਈ ਰੋਕ ਲਿਆ ਗਿਆ ਹੈ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦਾ ਸਾਰਾ ਕਿਰਾਇਆ ਵਾਪਸ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੰਤਰਰਾਸ਼ਟਰੀ ਯਾਤਰੀਆਂ ਨੂੰ ਦੂਸਰੇ ਜਹਾਜ਼ ਰਾਹੀਂ ਦਿੱਲੀ ਭੇਜ ਦਿੱਤਾ ਗਿਆ ਹੈ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨ ਦਿੱਲੀ ਜਾਣ ਵਾਲੇ ਏਅਰ ਇੰਡੀਆ ਦਾ ਇਕ ਜਹਾਜ਼ ਰਨਵੇ ’ਤੇ ਇਕ ਟੱਗ ਟਰੈਕਟਰ ਨਾਲ ਟਕਰਾ ਗਿਆ ਸੀ ਤੇ ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਜਹਾਜ਼ ਵਿਚ ਕਰੀਬ 180 ਯਾਤਰੀ ਸਵਾਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ