JALANDHAR WEATHER

ਭਾਜਪਾ ਜ਼ਮੀਨੀ ਮੁੱਦਿਆਂ ਨੂੰ ਨਹੀਂ ਸਮਝਦੀ- ਰਾਜ ਬੱਬਰ

ਨਵੀਂ ਦਿੱਲੀ, 18 ਮਈ- ਕਾਂਗਰਸ ਨੇਤਾ ਅਤੇ ਗੁਰੂਗ੍ਰਾਮ (ਹਰਿਆਣਾ) ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਰਾਜ ਬੱਬਰ ਨੇ ਗੱਲ ਕਰਦਿਆਂ ਕਿਹਾ ਕਿ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਕਾਂਗਰਸ ਪਾਰਟੀ ਕੋਲ ਜਾਣਗੀਆਂ ਕਿਉਂਕਿ ਲੋਕ ਇਸ ਵਾਰ ਭਾਜਪਾ ਦੀ ਸਰਕਾਰ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਸਰਕਾਰ ਦੌਰਾਨ ਦੇਸ਼ ਵਿਚ ਛੋਟੇ ਤੋਂ ਛੋਟੇ ਅਤੇ ਵੱਡੇ ਪੱਧਰ ਦੇ ਉਦਯੋਗ ਵਿਕਸਿਤ ਹੋਏ ਪਰ ਭਾਜਪਾ ਜ਼ਮੀਨੀ ਮੁੱਦਿਆਂ ਨੂੰ ਨਹੀਂ ਸਮਝਦੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ