JALANDHAR WEATHER

ਪੀਣ ਵਾਲੇ ਸਾਫ਼ ਪਾਣੀ ਨੂੰ ਤਰਸ ਰਹੇ ਲੋਕਾ ਵਲੋ ਰੋਸ ਪ੍ਰਦਰਸ਼ਨ

ਵੇਰਕਾ, 18 ਮਈ (ਪਰਮਜੀਤ ਸਿੰਘ ਬੱਗਾ)-ਅੰਮ੍ਰਿਤਸਰ ਦੇ ਹਲਕਾ ਉਤਰੀ ਦੀ ਵਾਰਡ ਨੰਬਰ 17 ਦੇ ਇਲਾਕੇ ਬੂਬਾਂ ਬਸਤੀ ਮੁਸਤਫਾਬਾਦ ਬਟਾਲਾ ਰੋਡ ਦੇ ਘਰਾਂ ਵਿਚ ਪੀਣ ਵਾਲੇ ਪਾਣੀ ਵਿਚ ਗੰਦਗੀ ਦੀ ਮਿਲਾਵਟ ਕਾਰਣ ਪਿਛਲੇ ਕਈ ਮਹੀਨਿਆਂ ਤੋਂ ਪੀਣ ਵਾਲੇ ਸਾਫ਼ ਪਾਣੀ ਨੂੰ ਤਰਸ ਰਹੇ ਨਗਰਵਾਸੀਆ ਵਲੋ ਅੱਜ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆ ਨਾਰੇਬਾਜੀ ਕੀਤੀ ਗਈ ਅਤੇ ਦੱਸਿਆ ਕਿ ਘਰਾਂ ਸਪਲਾਈ ਪਾਣੀ ਪੀਣ ਨਾਲ ਲੋਕ ਪੇਟ ਤੇ ਹੋਰਨਾਂ ਬਿਮਾਰੀਆਂ ਤੋਂ ਪੀੜਤ ਹੋਣ ਕਾਰਣ ਪੀਣ ਵਾਲਾ ਪਾਣੀ ਪੈਸੇ ਖ਼ਰਚ ਕਰਕੇ ਅਤੇ ਕਈ ਲੋਕ ਹੋਰਨਾ ਇਲਾਕਿਆਂ ਚੋਂ ਪੀਣ ਲਈ ਪਾਣੀ ਲਿਆ ਰਹੇ ਹਨ। ਇਸ ਸਮੱਸਿਆ ਸੰਬੰਧੀ ਲੋਕਾ ਨੇ ਕਈ ਵਾਰ ਹਲਕਾ ਵਿਧਾਇਕ ਅਤੇ ਨਗਰ ਨਿਗਮ ਅਧਿਕਾਰੀਆ ਨੂੰ ਸੂਚਿਤ ਕੀਤਾ ਪਰ ਕੋਈ ਸਾਰ ਨਹੀ ਲਈ ਜਾ ਰਹੀ ਤੇ ਨਾ ਹੀ ਕੋਈ ਹੱਲ ਨਹੀ ਹੋ ਰਿਹਾ, ਜਿਸ ਕਾਰਣ ਲੋਕ ਡਾਢੇ ਪ੍ਰੇਸ਼ਾਨ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ