ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਕਸ਼ਮੀਰ ਵਿਕਾਸ ਦੇ ਰਾਹ 'ਤੇ ਤੁਰਿਆ - ਪ੍ਰਧਾਨ ਮੰਤਰੀ ਮੋਦੀ
ਅੰਬਾਲਾ, (ਹਰਿਆਣਾ), 18 ਮਈ-ਅੰਬਾਲਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਹਰਿਆਣਾ ਦੀਆਂ ਮਾਵਾਂ ਦਿਨ-ਰਾਤ ਫਿਕਰਮੰਦ ਰਹਿੰਦੀਆਂ ਸਨ। ਅੱਜ ਸਾਡੀ ਸਰਕਾਰ ਨੂੰ 10 ਸਾਲ ਹੋ ਗਏ ਹਨ। ਮੋਦੀ ਦੀ 'ਧਾਕੜ' ਸਰਕਾਰ ਨੇ ਧਾਰਾ 370 ਦੀ ਕੰਧ ਨੂੰ ਢਾਹ ਦਿੱਤਾ ਹੈ ਅਤੇ ਕਸ਼ਮੀਰ ਵਿਕਾਸ ਦੇ ਰਾਹ 'ਤੇ ਤੁਰਨਾ ਸ਼ੁਰੂ ਹੋ ਗਿਆ ਹੈ।