JALANDHAR WEATHER

ਈਰਾਨ ਹੈਲੀਕਾਪਟਰ ਹਾਦਸੇ ਦੀ ਜਾਂਚ ਕਰੇਗਾ ਉੱਚ ਪੱਧਰੀ ਵਫ਼ਦ- ਈਰਾਨੀ ਆਰਮਡ ਫੋਰਸਿਜ਼

ਤਹਿਰਾਨ, 21 ਮਈ- ਈਰਾਨੀ ਆਰਮਡ ਫੋਰਸਿਜ਼ ਦੇ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਮੁਹੰਮਦ ਬਘੇਰੀ ਨੇ ਹੈਲੀਕਾਪਟਰ ਹਾਦਸੇ ਦੀ ਜਾਂਚ ਇਕ ਉੱਚ ਪੱਧਰੀ ਵਫ਼ਦ ਨੂੰ ਸੌਂਪੀ ਹੈ, ਜਿਸ ਵਿਚ ਰਾਸ਼ਟਰਪਤੀ ਇਬਰਾਹਿਮ ਰਾਇਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲਾਯਾਨ ਸਮੇਤ ਉਨ੍ਹਾਂ ਦੀ ਟੀਮ ਦੀ ਮੌਤ ਹੋ ਗਈ ਸੀ। ਬ੍ਰਿਗੇਡੀਅਰ ਅਲੀ ਅਬਦੁੱਲਾਹੀ ਦੀ ਅਗਵਾਈ ’ਚ ਵਫ਼ਦ ਨੂੰ ਹਾਦਸੇ ਵਾਲੀ ਥਾਂ ’ਤੇ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੇ ਨਤੀਜੇ ਮਿਸ਼ਨ ਦੇ ਪੂਰਾ ਹੋਣ ’ਤੇ ਬਾਅਦ ਵਿਚ ਘੋਸ਼ਿਤ ਕੀਤੇ ਜਾਣਗੇ। ਰਾਸ਼ਟਰਪਤੀ ਰਾਇਸੀ ਐਤਵਾਰ ਨੂੰ ਇਕ ਸਮਾਰੋਹ ਤੋਂ ਵਾਪਸ ਆ ਰਹੇ ਸਨ ਜਦੋਂ ਉੱਤਰ ਪੱਛਮੀ ਈਰਾਨ ਦੇ ਵਰਜ਼ਾਕਾਨ ਵਿਚ ਉਨ੍ਹਾਂ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ