ਦਿੱਲੀ ਆਬਕਾਰੀ ਨੀਤੀ ਕੇਸ: ਕੇ ਕਵਿਤਾ ਸੰਬੰਧੀ ਚਾਰਜਸ਼ੀਟ ’ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
ਨਵੀਂ ਦਿੱਲੀ, 21 ਮਈ- ਦਿੱਲੀ ਹਾਈ ਕੋਰਟ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਕੇਸ ਵਿਚ ਕੇ ਕਵਿਤਾ ਅਤੇ ਚਾਰ ਹੋਰਾਂ ਵਿਰੁੱਧ ਦਾਇਰ ਪੂਰਕ ਚਾਰਜਸ਼ੀਟ ਦੇ ਸੰਬੰਧ ਵਿਚ ਨੋਟਿਸ ਪੁਆਇੰਟ ’ਤੇ ਆਦੇਸ਼ ਸੁਰੱਖਿਅਤ ਰੱਖ ਲਿਆ ਹੈ। ਅਦਾਲਤ 29 ਮਈ ਨੂੰ ਚਾਰਜਸ਼ੀਟ ’ਤੇ ਨੋਟਿਸ ਜਾਰੀ ਕਰੇਗੀ। ਇਸ ਦੌਰਾਨ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਵਿਰੁੱਧ ਦਾਇਰ ਪੂਰਕ ਚਾਰਜਸ਼ੀਟ ’ਤੇ ਵਿਚਾਰ ਲਈ 28 ਮਈ ਦੀ ਤਰੀਕ ਤੈਅ ਕੀਤੀ ਹੈ।