JALANDHAR WEATHER

1 ਜੂਨ ਤੋਂ ਬਾਅਦ ਫਿਰ ਤੋਂ ਜੇਲ੍ਹ 'ਚ ਹੋਣਗੇ ਕੇਜਰੀਵਾਲ - ਰਾਜਨਾਥ ਸਿੰਘ

ਨਵੀਂ ਦਿੱਲੀ, 21 ਮਈ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 'ਇੰਡੀਆ' ਗੱਠਜੋੜ ਦਿਨ-ਬ-ਦਿਨ ਖ਼ਤਮ ਹੁੰਦਾ ਜਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 1 ਜੂਨ ਤੱਕ ਹੀ ਬਾਹਰ ਆਏ ਹਨ, ਜਿਸ ਤੋਂ ਬਾਅਦ ਉਹ ਮੁੜ ਜੇਲ੍ਹ ਵਿਚ ਹੋਣਗੇ। ਉਸ ਨੇ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ, ਉਸ ਨਾਲ ਉਸ ਨੇ ਪੂਰੀ ਦਿੱਲੀ ਨੂੰ ਸ਼ਰਮਸਾਰ ਕਰ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, "ਯੋਗੇਂਦਰ ਚੰਦੋਲੀਆ ਆਪਣੇ ਸੰਸਦੀ ਹਲਕੇ ਵਿਚ ਬਹੁਤ ਹਰਮਨ ਪਿਆਰੇ ਵਿਅਕਤੀ ਹਨ। ਉਹ ਲੰਬੇ ਸਮੇਂ ਤੋਂ ਭਾਜਪਾ ਦੇ ਵਰਕਰ ਵਜੋਂ ਕੰਮ ਕਰ ਰਹੇ ਹਨ। ਇਹ ਤੈਅ ਹੈ ਕਿ ਉਹ ਭਾਰੀ ਵੋਟਾਂ ਨਾਲ ਜਿੱਤ ਰਹੇ ਹਨ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ