...189 days ago
ਮਜੀਠਾ, 24 ਸਤੰਬਰ (ਜਗਤਾਰ ਸਿੰਘ ਸਹਿਮੀ) - ਪਿੰਡ ਜਲਾਲਪੁਰਾ ਵਿਖੇ ਚੋਰ ਇਕ ਘਰ 'ਚ ਦਾਖਲ ਹੋ ਕੇ ਗਹਿਣੇ ਅਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ। ਘਰ ਦੇ ਮਾਲਕ ਸੁਖਦੇਵ ਸਿੰਘ ਪੁੱਤਰ ਸਵਿੰਦਰ ਸਿੰਘ ਨੇ ਦੱਸਿਆ...
ਲੁਧਿਆਣਾ ,23 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਭਾਮੀਆ ਕਲਾਂ ਦੀ ਸੀ.ਐਮ.ਸੀ. ਕਲੋਨੀ ਵਿਚ ਅੱਜ ਰਾਤ ਪਰਿਵਾਰਕ ਕਲੇਸ਼ ਦੇ ਚਲਦਿਆਂ ਇਕ ਨੌਜਵਾਨ ਅਰਵਿੰਦ ਵਲੋਂ ਰਿਸ਼ਤੇ ਵਿਚ ...
ਵਡਾਲਾ ਗ੍ਰੰਥੀਆਂ ,23 ਸਤੰਬਰ (ਗੁਰਪ੍ਰਤਾਪ ਸਿੰਘ ਕਾਹਲੋਂ) - ਇੱਥੋਂ ਨਜ਼ਦੀਕੀ ਗੁਰੂ ਨਾਨਕ ਹਾਈ ਸਕੂਲ ਸਤਕੋਹਾ ਦੇ ਇਕ ਅਧਿਆਪਕ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ...
ਕਰਨਾਲ, 23 ਸਤੰਬਰ, ( ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਹਰਿਆਣਾ ਦੇ ਸਿੱਖ ਮਿਲ ਕੇ ਹਰਿਆਣਾ ਦੇ ਗੁਰਦੁਆਰਿਆਂ ਦਾ ਵਿਕਾਸ ਕਰਨਗੇ ...
ਸ਼ਾਹਬਾਦ ਮਾਰਕੰਡਾ, 23 ਸਤੰਬਰ (ਵਿਜੇ ਕੁਮਾਰ) - ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਵਿਖੇ ਕੌਮੀ ਮਾਰਗ 'ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਡੀਆਂ 'ਚ ਨਹੀਂ ਉਠਾਇਆ ਜਾਂਦਾ, ਉਨ੍ਹਾਂ ਦਾ ਧਰਨਾ ਜਾਰੀ...
ਕਰਨਾਲ, 23 ਸਤੰਬਰ (ਗੁਰਮੀਤ ਸਿੰਘ ਸੱਗੂ) - ਆਪਣੀਆਂ ਮੰਗਾ ਨੂੰ ਲੈ ਕੇ ਪਿਛਲੇ 5 ਦਿਨਾਂ ਤੋਂ ਹੜਤਾਲ 'ਤੇ ਗਏ ਹਰਿਆਣਾ ਭਰ ਦੇ ਆੜ੍ਹਤੀਆਂ ਨੇ ਅੱਜ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸੂਬੇ ਭਰ ਤੋਂ ਆਏ 7 ਆੜ੍ਹਤੀ ਅੱਜ ਸੀ.ਐਮ. ਸਿਟੀ ਹਰਿਆਣਾ ਕਰਨਾਲ ਦੀ ਦਾਣਾ ਮੰਡੀ...
...190 days ago
ਹਾਂਗਕਾਂਗ, 23 ਸਤੰਬਰ (ਜੰਗ ਬਹਾਦਰ ਸਿੰਘ) - ਹਾਂਗਕਾਂਗ ਮੁਖੀ ਜੌਨ ਲੀ ਵਲੋਂ ਅੱਜ ਬਾਅਦ ਦੁਪਹਿਰ ਮਹਾਂਮਾਰੀ ਵਿਰੋਧੀ ਕਮਾਂਡ ਅਤੇ ਕੋਆਰਡੀਨੇਸ਼ਨ ਗਰੁੱਪ ਨਾਲ ਕੀਤੀ ਪ੍ਰੈੱਸ ਵਾਰਤਾ ਦੌਰਾਨ ਕਰੀਬ ਢਾਈ ਸਾਲਾਂ ਬਾਅਦ ਹਾਂਗਕਾਂਗ ਨੂੰ ਪੂਰੀ ਦੁਨੀਆ ਅਤੇ ਤਾਇਵਾਨ ਲਈ...
ਲੰਡਨ, 23 ਸਤੰਬਰ - ਇੰਗਲੈਂਡ ਦੇ ਖ਼ਿਲਾਫ਼ ਇਕ ਦਿਨਾਂ ਲੜੀ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੀ ਤਜ਼ਰੁਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਕਿਹਾ ਕਿ ਵਿਸ਼ਵ ਕੱਪ ਖੇਡਣ ਅਤੇ ਨਾ ਜਿੱਤਣ...
ਨਵੀਂ ਦਿੱਲੀ 23 ਸਤੰਬਰ - ਡਾ. ਰਾਜੀਵ ਬਹਿਲ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਦਾ ਡਾਇਰੈਕਟਰ ਜਨਰਲ -ਕਮ-ਸਕੱਤਰ, ਸਿਹਤ ਖੋਜ ਵਿਭਾਗ ਨਿਯੁਕਤ...
ਚੰਡੀਗੜ੍ਹ, 23 ਸਤੰਬਰ - ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਵਿਦੇਸ਼ ਯਾਤਰਾ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਨੂੰ ਲੈ ਕੇ ਟਵੀਟ ਕਰ ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ ਜਾਣ ਦੀ ਇਜਾਜ਼ਤ...
ਅਟਾਰੀ, 23 ਸਤੰਬਰ (ਗੁਰਦੀਪ ਸਿੰਘ ਅਟਾਰੀ) - ਕਿਸਾਨਾਂ ਨੇ ਬਾਸਮਤੀ ਦੀ ਖਰੀਦ ਨਾ ਹੋਣ ਕਾਰਨ ਕੌਮਾਂਤਰੀ ਅਟਾਰੀ ਲਾਹੌਰ ਹਾਈਵੇ ਰੋਡ 'ਤੇ ਸਥਿਤ ਦਾਣਾ ਮੰਡੀ ਅਟਾਰੀ ਦੇ ਸਾਹਮਣੇ ਰੋਸ ਧਰਨਾ ਦਿੱਤਾ। ਅੰਤਰਰਾਸ਼ਟਰੀ ਹਾਈਵੇ ਰੋਡ ਬੰਦ ਹੋਣ ਕਾਰਨ ਭਾਰਤ-ਪਾਕਿਸਤਾਨ...
...190 days ago
ਚੰਡੀਗੜ੍ਹ, 23 ਸਤੰਬਰ - ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਸਿੱਖਿਆ ਪ੍ਰੋਵਾਈਡਰਜ਼ ਨੂੰ ਪੱਕੇ ਕਰਨ ਦੀ ਪ੍ਰੀਕਿਰਿਆ ਨੂੰ ਤਿੰਨ ਮਹੀਨਿਆਂ ਵਿਚ ਮੁਕੰਮਲ ਕਰ ਲਿਆ ਜਾਵੇਗਾ। ਉਕਤ ਪ੍ਰਗਟਾਵਾ ਅੱਜ ਇਥੇ ਸਕੂਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰੋਵਾਈਡਰਜ਼...
ਨਵੀਂ ਦਿੱਲੀ, 23 ਸਤੰਬਰ - ਵਿਦੇਸ਼ ਮੰਤਰਾਲੇ ਨੇ ਕੈਨੇਡਾ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰ ਕਿਹਾ ਕਿ ‘ਕੈਨੇਡਾ ਵਿਚ ਨਫ਼ਰਤੀ ਅਪਰਾਧ...
...190 days ago
ਮੁੰਬਈ, 23 ਸਤੰਬਰ - ਬੌਂਬੇ ਹਾਈਕੋਰਟ ਨੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਦੁਸਹਿਰਾ ਰੈਲੀ ਦੀ ਇਜਾਜ਼ਤ ਲਈ ਊਧਵ ਠਾਕਰੇ ਧੜੇ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਈਕੋਰਟ ਨੇ ਦੇਖਿਆ ਕਿ ਨਗਰ ਕੌਂਸਲ ਨੇ ਪਟੀਸ਼ਨਰਾਂ ਦੀ ਅਰਜ਼ੀ ਦਾ ਫ਼ੈਸਲਾ ਕਰਨ ਲਈ ਆਪਣੀਆਂ ਸ਼ਕਤੀਆਂ...
ਅਗਰਤਲਾ, 23 ਸਤੰਬਰ - ਕਾਰਬੁੱਕ ਵਿਧਾਨ ਸਭਾ ਤੋਂ ਭਾਜਪਾ ਵਿਧਾਇਕ ਬਰਬਾ ਮੋਹਨ ਤ੍ਰਿਪੁਰਾ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ...
ਪੂਰਨੀਆ (ਬਿਹਾਰ), 23 ਸਤੰਬਰ - ਬਿਹਾਰ 'ਚ ਜਨਤਾ ਦਲ (ਯੂ) ਤੋਂ ਭਾਜਪਾ ਦੇ ਵੱਖ ਹੋਣ ਤੋਂ ਬਾਅਦ ਪਹਿਲੀ ਰੈਲੀ 'ਚ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਸਾਧਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 'ਜਨ ਭਾਵਨਾ ਮਹਾਸਭਾ' ਰੈਲੀ ਨੂੰ ਸੰਬੋਧਨ...
...190 days ago
ਨਵੀਂ ਦਿੱਲੀ, 23 ਸਤੰਬਰ - ਦਿੱਲੀ ਸਰਕਾਰ ਦੁਆਰਾ ਪਟਾਕਿਆਂ 'ਤੇ ਪਾਬੰਦੀ ਨੂੰ ਚੁਣੌਤੀ ਦੇਣ ਵਾਲੀ ਭਾਜਪਾ ਨੇਤਾ ਮਨੋਜ ਤਿਵਾਰੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 10 ਅਕਤੂਬਰ ਨੂੰ...
ਨਵੀਂ ਦਿੱਲੀ, 23 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਡਾਕਟਰ ਐਮ. ਸ਼੍ਰੀਨਿਵਾਸ ਨੂੰ ਏਮਜ਼ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਹੈ। ਅਧਿਕਾਰਤ ਆਦੇਸ਼...
ਅਬੋਹਰ, 23 ਸਤੰਬਰ (ਸੰਦੀਪ ਸੋਖਲ) - ਮਲੋਟ ਅਬੋਹਰ ਮਾਰਗ 'ਤੇ ਮੋਟਰਸਾਈਕਲ ਸਵਾਰ ਦੋ ਵਿਦਿਆਰਥੀਆਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਦੋਵੇਂ ਨੌਜਵਾਨ ਪਿੰਡ ਦੁਤਾਰਾਂਵਾਲੀ ਦੇ ਵਸਨੀਕ ਸਨ। ਘਟਨਾ ਦਾ ਪਤਾ ਲੱਗਦਿਆਂ ਹੀ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।
ਹਰਿਆਣਾ, 23 ਸਤੰਬਰ-ਹਰਿਆਣਾ ਦੀ ਮਨੋਹਰ ਲਾਲ ਖੱਟਰ ਦੀ ਸਰਕਾਰ ਹੁਣ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਰਾਹ 'ਤੇ ਚੱਲ ਪਈ ਹੈ। ਮਾਨੇਸਰ ਨਗਰ ਨਿਗਮ ਨੇ ਸ਼ੁੱਕਰਵਾਰ ਨੂੰ ਗੁਰੂਗ੍ਰਾਮ ਦੇ ਬਾੜਗੁੱਜਰ ਪਿੰਡ 'ਚ ਗੈਂਗਸਟਰ ...
ਸੰਗਰੂਰ, 23 ਸਤੰਬਰ (ਧੀਰਜ ਪਸ਼ੋਰੀਆ)-ਲੋਕਾਂ ਨੂੰ ਸ਼ੁੱਧ ਅਤੇ ਆਰਗੈਨਿਕ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੰਜਾਬੀ ਵਿਰਸੇ ਨਾਲ ਸੰਬੰਧਿਤ ਚੀਜ਼ਾਂ ਉਪਲਬਧ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵਲੋਂ ਸਥਾਨਕ ਬਨਾਸਰ ਬਾਗ 'ਚ ਹਰ...
ਚੰਡੀਗੜ੍ਹ, 23 ਸਤੰਬਰ (ਅਜਾਇਬ ਸਿੰਘ ਔਜਲਾ) - ਪੰਜਾਬ ਦੇ ਵੱਖ ਵੱਖ ਮੁੱਦਿਆਂ 'ਤੇ ਆਵਾਜ਼ ਉਠਾਉਣ ਵਾਲੇ ਪੰਜਾਬ ਦੇ ਨੌਜਵਾਨ ਆਗੂ ਲੱਖਾ ਸਧਾਣਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵਲੋਂ ਉਨ੍ਹਾਂ ਨੂੰ ਬਦਲਾਖੋਰੀ ਦੀ ਰਾਜਨੀਤੀ...
ਲੌਂਗੋਵਾਲ, 23 ਸਤੰਬਰ (ਵਿਨੋਦ, ਖੰਨਾ) - ਇਕ ਪੀੜਤ ਨੌਜਵਾਨ ਦੀ ਪਹਿਲ 'ਤੇ ਅੱਲ੍ਹੜ ਉਮਰ ਦੇ ਨੌਜਵਾਨਾਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼...
...190 days ago
ਡਮਟਾਲ, 23 ਸਤਬੰਰ (ਰਾਕੇਸ ਕੁਮਾਰ) - ਥਾਣਾ ਇੰਦੌਰਾ ਅਧੀਨ ਪੈਂਦੇ ਪਿੰਡ ਪਨਿਆਲਾ ਵਿਖੇ ਦੇਰ ਰਾਤ ਗੁੱਜਰ ਭਾਈਚਾਰੇ ਦਰਮਿਆਨ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਪੁਲਿਸ ਵਲੋਂ ਪਿੱਛਾ ਕਰਨ ’ਤੇ ਗੋਲੀਬਾਰੀ ਕਰਨ ਮਗਰੋਂ ਮੁਲਜ਼ਮ...
ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀ.ਏ.ਯੂ. ਦੇ ਵਿਗਿਆਨੀ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਉਸ ਦਾ ਹੱਲ...
ਮੁਹਾਲੀ, 23 ਸਤੰਬਰ (ਦਵਿੰਦਰ)-ਸੁਪਰੀਮ ਕੋਰਟ ਦੇ ਫ਼ੈਸਲੇ ਪਿੱਛੋਂ ਗੁਰਦੁਆਰਿਆਂ 'ਤੇ ਕਬਜ਼ੇ ਨੂੰ ਲੈ ਕੇ ਸਿੱਖ ਸਿਆਸਤ ਭਖਦੀ ਜਾ ਰਹੀ ਹੈ। ਜਿੱਥੇ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਇਸ ਨੂੰ ਚੰਗਾ ਫ਼ੈਸਲਾ ਦੱਸ ਰਹੇ ਹਨ...
...190 days ago
ਨਾਭਾ, 23 ਸਤੰਬਰ (ਕਰਮਜੀਤ ਸਿੰਘ)- ਸਥਾਨਕ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ ਕਰਵਾਇਆ ਜਾਣ ਵਾਲਾ ਸੂਬਾ ਪੱਧਰੀ ਦੋ ਦਿਨਾਂ ਕਬੱਡੀ ਕੱਪ ਟੂਰਨਾਮੈਂਟ ਜੋ ਕੱਲ੍ਹ ਸ਼ੁਰੂ ਹੋਣਾ ਸੀ ਨੂੰ ਬਾਰਿਸ਼ ਕਾਰਨ ਮੁਲਤਵੀ ਕਰ ਦਿੱਤਾ ਗਿਆ...
ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕੁਲਦੀਪ ਸਿੰਘ ਧਾਲੀਵਾਲ ਨੇ ਪੀ.ਏ.ਯੂ. ਦੇ ਕਿਸਾਨ ਮੇਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ...
ਸੂਲਰ ਘਰਾਟ, 23 ਸਤੰਬਰ (ਜਸਵੀਰ ਸਿੰਘ ਔਜਲਾ)-ਸੋਸ਼ਲ ਮੀਡੀਆ 'ਤੇ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਕੀਤੇ ਜਾਂਦੇ ਪ੍ਰਚਾਰ ਦੀ ਪੋਲ ਪਿਛਲੇ ਦਿਨਾਂ ਤੋਂ ਹੋ ਰਹੀ ਬੇ-ਮੌਸਮੀ ਬਰਸਾਤ ਨੇ ਖੋਲ੍ਹ ਦਿੱਤੀ ਹੈ। ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਘਰਾਟ ਦੇ ਲੋਕਾਂ ਦਾ ਕਹਿਣਾ ਹੈ...
...190 days ago
ਅੰਮ੍ਰਿਤਸਰ, 23 ਸਤੰਬਰ (ਰੇਸ਼ਮ ਸਿੰਘ)-ਆਈ.ਈ.ਡੀ. ਮਿਲਣ ਦੇ ਮਾਮਲੇ 'ਚ ਕੈਨੇਡਾ ਬੈਠੇ ਲਖਬੀਰ ਸਿੰਘ ਉਰਫ਼ ਲੰਡਾ ਦੇ ਸਾਥੀ ਯੋਗਰਾਜ ਸੱਭਰਵਾਲ ਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਇੱਥੇ ਅੰਮ੍ਰਿਤਸਰ ਕਚਹਿਰੀ 'ਚ ਪੇਸ਼ ਕਰਕੇ ਸੱਤ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ।
...190 days ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ)- ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਸਮੂਹ ਪੰਥਕ ਤਾਲਮੇਲ ਸੰਗਠਨ ਵਲੋਂ ਬੀਤੇ ਦਿਨੀਂ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਸ੍ਰੀ ਸਾਹਿਬ ਪਹਿਣ ਕੇ ਦਿੱਲੀ ਮੈਟਰੋ ਟਰੇਨ 'ਚ ਸਫ਼ਰ ਕਰਨ ਤੋਂ ਰੋਕਣ ਸਮੇਤ ਜਨਤਕ ਥਾਵਾਂ...
ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਸਵੇਰ ਤੋਂ ਛਾਈਆਂ ਕਾਲੀਆਂ ਘਟਾਵਾਂ ਤੋਂ ਬਾਅਦ ਇਕਦਮ ਪਏ ਭਾਰੀ ਮੀਂਹ ਨਾਲ ਸਰਹੱਦੀ ਖ਼ੇਤਰ 'ਚ ਜਲਥਲ ਹੋ ਗਈ ਹੈ। ਭਾਰੀ ਮੀਂਹ ਨਾਲ ਝੋਨੇ ਦੀ ਪੱਕੀ ਫ਼ਸਲ ਨੂੰ ਨੁਕਸਾਨ...
ਚੰਡੀਗੜ੍ਹ, 23 ਸਤੰਬਰ-ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕੈਨੇਡਾ ਬੈਠੇ ਲਖਵੀਰ ਲੰਡਾ ਤੇ ਪਾਕਿਸਤਾਨ ਬੈਠੇ ਹਰਵਿੰਦਰ ਰਿੰਦਾ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਏਕੇ 56 ਰਾਈਫ਼ਲ, 2 ਮੈਗਜ਼ੀਨ..
ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਪਸ਼ੂ ਮੇਲੇ ਦਾ...
...190 days ago
ਬਰਮਿੰਘਮ, 23 ਸਤੰਬਰ-ਪਾਕਿਸਤਾਨ ਦੇ ਦੂਜੇ ਟੀ-20 ਮੈਚ 'ਚ ਇੰਗਲੈਂਡ ਦੀ ਕ੍ਰਿਕਟ ਟੀਮ ਨੇ 10 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ ਨਿਰਧਾਰਿਤ 20 ਓਵਰਾਂ 'ਚ 199 ਦੌੜਾਂ ਬਣਾਈਆਂ ਤੇ 200 ਦੌੜਾਂ...
ਨਵੀਂ ਦਿੱਲੀ, 23 ਸਤੰਬਰ-ਸਤੇਂਦਰ ਜੈਨ ਨੂੰ ਝਟਕਾ, ਮੰਤਰੀ ਦੀ ਜ਼ਮਾਨਤ ਪਟੀਸ਼ਨ ’ਤੇ ਦੂਜੇ ਜੱਜ ਕਰਨਗੇ ਸੁਣਵਾਈ
...190 days ago
ਗੁਰੂ ਹਰਸਹਾਏ, 23 ਸਤੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰਸਹਾਏ ਹਲਕੇ ਤੋਂ ‘ਆਪ’ ਵਿਧਾਇਕ ਫੌਜਾ ਸਿੰਘ ਸਰਾਰੀ ਕੈਬਨਿਟ ਮੰਤਰੀ ਪੰਜਾਬ ਦੀ ਪਿਛਲੇ ਦਿਨੀਂ ਸੌਦੇਬਾਜ਼ੀ ਦੀ ਵਾਇਰਲ ਹੋਈ ਆਡੀਓ ਨੂੰ ਲੈ ਕੇ ਕਾਰਵਾਈ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ...
...190 days ago
ਚੰਡੀਗੜ੍ਹ, 23 ਸਤੰਬਰ-ਵਿਧਾਇਕ ਰਮਨ ਅਰੋੜਾ ਅਤੇ ਡੀ.ਸੀ.ਪੀ. ਨਰੇਸ਼ ਕੁਮਾਰ ਡੋਗਰਾ ਦੇ ਕਲੇਸ਼ 'ਚ ਨਵਾਂ ਮੋੜ ਸਾਹਮਣੇ ਆਇਆ ਹੈ, ਜਿਸ 'ਚ ਪੰਜਾਬ ਸਰਕਾਰ ਨੇ ਨਰੇਸ਼ ਡੋਗਰਾ ਦਾ ਤਬਾਦਲਾ ਕਰ ਦਿੱਤਾ...
...190 days ago
ਮਲੋਟ, 23 ਸਤੰਬਰ (ਪਾਟਿਲ)- ਅੱਜ ਸਵੇਰੇ ਮਲੋਟ-ਬਠਿੰਡਾ ਰੋਡ ਸਥਿਤ ਦਸ਼ਮੇਸ਼ ਨਰਸਿੰਗ ਕਾਲਜ ਦੇ ਨੇੜੇ ਅਣਪਛਾਤੇ ਵਾਹਨ ਦੀ ਫੇਟ ਲੱਗਣ ਨਾਲ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ ਹੈ...
ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਵਿਖੇ ਪੁੱਜ ਗਏ ਹਨ। ਮੁੱਖ ਮੰਤਰੀ ਨੇ ਪੀ.ਏ.ਯੂ. ਦੇ ਕਿਸਾਨ ਮੇਲੇ ਦਾ ਉਦਘਾਟਨ ਕੀਤਾ...
ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਨਾਲੀ ਘੁੰਮਣ ਗਏ ਤਿੰਨ ਦੋਸਤਾਂ ਦੀ ਗੱਡੀ ਅਚਾਨਕ ਹਿਮਾਚਲ ਪ੍ਰਦੇਸ਼ ਦੇ ਮੰਡੀ ਨਜ਼ਦੀਕ ਬਿਆਸ ਦਰਿਆ 'ਚ ਡਿੱਗਣ ਕਾਰਨ ਦੋ ਦੋਸਤਾਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖ਼ਮੀ ਹੋ...
...190 days ago
ਮਲੋਟ, 23 ਸਤੰਬਰ (ਪਾਟਿਲ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਵਚਨਬੱਧ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ...
ਨਵੀਂ ਦਿੱਲੀ, 23 ਸਤੰਬਰ-ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 5,383 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 45,281 ਹੈ।
ਨਵੀਂ ਦਿੱਲੀ, 23 ਸਤੰਬਰ-ਕੇਂਦਰੀ ਏਜੰਸੀਆਂ ਦੀ ਕਾਰਵਾਈ ਦੇ ਖ਼ਿਲਾਫ਼ ਆਪਣਾ ਤਿੱਖਾ ਵਿਰੋਧ ਪ੍ਰਗਟ ਕਰਦੇ ਹੋਏ ਪਾਪੂਲਰ ਫ਼ਰੰਟ ਆਫ਼ ਇੰਡੀਆ (ਪੀ.ਐੱਫ.ਆਈ.) ਨੇ ਕੇਰਲ 'ਚ ਸਵੇਰ ਤੋਂ ਸ਼ਾਮ ਤੱਕ ਹੜਤਾਲ ਦਾ ਸੱਦਾ ਦਿੱਤਾ...
ਨਵੀਂ ਦਿੱਲੀ, 23 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ ਅਤੇ ਵੀਡੀਓ ਕਾਨਫ਼ਰੰਸ ਰਾਹੀਂ ਵਾਤਾਵਰਨ ਮੰਤਰੀਆਂ ਨੂੰ ਸੰਬੋਧਨ ਕਰਨਗੇ।
ਅੰਮ੍ਰਿਤਸਰ, 23 ਸਤੰਬਰ (ਰੇਸ਼ਮ ਸਿੰਘ)-ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ ਵਲੋਂ ਰਾਜ ਦੇ ਸਮੂਹ ਸਰਕਾਰੀ ਮੈਡੀਕਲ ਕਾਲਜਾਂ ਅਧੀਨ ਆਉਂਦੇ ਹਸਪਤਾਲਾਂ 'ਚ ਡਾਕਟਰਾਂ ਸਟਾਫ਼ ਅਤੇ ਹੋਰਾਂ ਦੇ ਮੋਬਾਈਲ ਵਰਤਣ ਤੇ ਪਾਬੰਦੀ...
ਨਵੀਂ ਦਿੱਲੀ, 23 ਸਤੰਬਰ-ਦਿੱਲੀ 'ਚ ਅੱਜ ਦੇ ਲਈ ਯੈਲੋ ਅਲਰਟ ਹੈ। ਸਾਈਬਰ ਸਿਟੀ ਗੁਡਗਾਓ 'ਚ ਬੱਦਲਾਂ ਨੇ ਆਫ਼ਤ ਮਚਾਈ ਹੈ ਅਤੇ ਆਪਦਾ ਪ੍ਰਬੰਧਨ ਅਥਾਰਟੀ ਨੇ ਜ਼ਿਲ੍ਹੇ ਦੇ ਸਾਰੇ ਕਾਰਪੋਰੇਟ ਅਤੇ ਪ੍ਰਾਈਵੇਟ...
⭐ਮਾਣਕ - ਮੋਤੀ⭐
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX