ਤਾਜਾ ਖ਼ਬਰਾਂ


ਪੰਜਾਬ ਕਾਂਗਰਸ ਲਈ ਚੋਣ ਪ੍ਰਚਾਰ ਕਮੇਟੀ ਦੇ ਗਠਨ ਨੂੰ ਮਨਜ਼ੂਰੀ
. . .  3 minutes ago
ਨਵੀਂ ਦਿੱਲੀ, 14 ਮਈ- ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਵਲੋਂ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਚੋਣ ਪ੍ਰਚਾਰ ਲਈ ਕਮੇਟੀ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ.....
ਸਵਾਤੀ ਮਾਲੀਵਾਲ 'ਤੇ ਹਮਲੇ ਤੇ ਦਲਿਤ ਮੇਅਰ ਦੀ ਨਿਯੁਕਤੀ ਨੂੰ ਲੈ ਕੇ ਹੰਗਾਮੇ ਮਗਰੋਂ ਦਿੱਲੀ ਨਗਰ ਨਿਗਮ ਦਾ ਸਦਨ ਬਿਨਾਂ ਵਿਚਾਰਾਂ ਦੇ ਮੁਲਤਵੀ
. . .  1 minute ago
ਨਵੀਂ ਦਿੱਲੀ, 14 ਮਈ-'ਆਪ' ਸੰਸਦ ਮੈਂਬਰ ਸਵਾਤੀ ਮਾਲੀਵਾਲ 'ਤੇ ਕਥਿਤ ਹਮਲੇ ਨੂੰ ਲੈ ਕੇ ਐਮ.ਸੀ.ਡੀ. ਹਾਊਸ ਦੀ ਕਾਰਵਾਈ ਹੰਗਾਮੇ ਮਗਰੋਂ ਮੁਲਤਵੀ ਕਰ ਦਿੱਤੀ ਗਈ। ਆਮ ਆਦਮੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ...
ਮਨੀ ਲਾਂਡਰਿੰਗ ਮਾਮਲਾ : ਮਨੀਸ਼ ਸਿਸੋਦੀਆ ਦੇ ਨਾਲ 'ਆਪ' ਨੂੰ ਵੀ ਬਣਾਇਆ ਜਾਵੇਗਾ ਦੋਸ਼ੀ
. . .  17 minutes ago
ਨਵੀਂ ਦਿੱਲੀ, 14 ਮਈ-'ਆਪ' ਨੇਤਾ ਮਨੀਸ਼ ਸਿਸੋਦੀਆ ਵਲੋਂ ਦਾਖਲ ਜ਼ਮਾਨਤ ਪਟੀਸ਼ਨਾਂ ਦੀ ਸੁਣਵਾਈ ਦੌਰਾਨ, ਈ.ਡੀ. ਦੇ ਵਕੀਲ ਨੇ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਇਸ ਕੇਸ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਵੀ ਦੋਸ਼ੀ ਬਣਾਇਆ ਜਾਵੇਗਾ ਅਤੇ ਬਹੁਤ ਜਲਦੀ ਪੂਰਨ ਚਾਰਜਸ਼ੀਟ...
ਵੱਖ ਵੱਖ ਥਾਵਾਂ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਤਿੰਨ ਕਾਰਕੁੰਨ ਗਿ੍ਫ਼ਤਾਰ
. . .  52 minutes ago
ਚੰਡੀਗੜ੍ਹ, 14 ਮਈ- ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਊਂਟਰ-ਇੰਟੈਲੀਜੈਂਸ ਬਠਿੰਡਾ ਅਤੇ ਬਠਿੰਡਾ ਪੁਲਿਸ ਨੇ ਸਿੱਖ਼ਸ ਫ਼ਾਰ ਜਸਟਿਸ ਦੇ ਨਿਊਯਾਰਕ ਸਥਿਤ ਮਾਸਟਰਮਾਈਂਡ ਗੁਰਪਤਵੰਤ....
ਪੁਸ਼ਕਰ ਸਿੰਘ ਧਾਮੀ ਨੇ ਕੀਤੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ
. . .  58 minutes ago
ਦੇਹਰਾਦੂਨ, 14 ਮਈ- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦਿੱਲੀ ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਉਤਰਾਖ਼ੰਡ ਵਿਚ ਚੱਲ ਰਹੀ ਚਾਰਧਾਮ ਯਾਤਰਾ 2024 ਵਿਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ।
ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੰਧੀ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਤੋਂ ਕੀਤਾ ਇਨਕਾਰ
. . .  about 1 hour ago
ਨਵੀਂ ਦਿੱਲੀ, 14 ਮਈ- ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੋਣ ਪ੍ਰਚਾਰ ਦੌਰਾਨ ਕਥਿਤ ਨਫ਼ਰਤ ਭਰੇ ਭਾਸ਼ਣ ਦੇਣ ਲਈ ਚੋਣਾਂ ਤੋਂ ਰੋਕਣ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ...
'ਪੰਜਾਬ ਬਚਾਓ' ਯਾਤਰਾ ਦਾ ਸ੍ਰੀ ਚਮਕੌਰ ਸਾਹਿਬ ਵਿਖੇ ਕੀਤਾ ਭਰਵਾਂ ਸਵਾਗਤ
. . .  about 1 hour ago
ਸ੍ਰੀ ਚਮਕੌਰ ਸਾਹਿਬ,14 ਮਈ(ਜਗਮੋਹਣ ਸਿੰਘ ਨਾਰੰਗ)-ਸ਼ੋੑਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੱਢੀ ਜਾ ਰਹੀ' ਪੰਜਾਬ ਬਚਾਓ' ਯਾਤਰਾ ਦਾ ਸ੍ਰੀ ਚਮਕੌਰ ਸਾਹਿਬ ਪੁੱਜਣ ਤੇ ਭਰਵਾਂ ਸਵਾਗਤ....
ਲੋਕ ਸਭਾ ਚੋਣਾਂ ਭਾਜਪਾ ਵੱਡੇ ਰਿਕਾਰਡ ਨਾਲ ਜਿੱਤੇਗੀ - ਅਨੁਰਾਗ ਠਾਕੁਰ
. . .  about 1 hour ago
ਧਰਮਸ਼ਾਲਾ, (ਹਿਮਾਚਲ ਪ੍ਰਦੇਸ਼), 14 ਮਈ-ਧਰਮਸ਼ਾਲਾ ਵਿਧਾਨ ਸਭਾ ਉਪ ਚੋਣ ਲਈ ਪਾਰਟੀ ਨੇਤਾ ਸੁਧੀਰ ਸ਼ਰਮਾ ਦੀ ਨਾਮਜ਼ਦਗੀ 'ਤੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਕਿਹਾ ਕਿ ਜਿਸ ਤਰ੍ਹਾਂ ਆਈ.ਪੀ.ਐੱਲ. 'ਚ ਚੌਕੇ-ਛੱਕਿਆਂ ਦਾ...
ਅਕਾਲੀ ਦਲ ਦੇ ਉਮੀਦਵਾਰ ਇਮਾਨ ਸਿੰਘ ਮਾਨ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ
. . .  about 1 hour ago
ਅੰਮ੍ਰਿਤਸਰ, 14 ਮਈ (ਜਸਵੰਤ ਸਿੰਘ ਜੱਸ)-ਅਕਾਲੀ ਦਲ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਇਮਾਨ ਸਿੰਘ ਮਾਨ ਵਲੋਂ ਅੱਜ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ.......
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦਾ ਬੇੜਾ ਗਰਕ ਕੀਤਾ-ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੱਧੂ
. . .  about 1 hour ago
ਤਪਾ ਮੰਡੀ, 14 ਮਈ (ਵਿਜੇ ਸ਼ਰਮਾ )-'ਆਮ' ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰਖ ਦਿੱਤਾ ਹੈ। ਜਿਸ ਕਰਕੇ ਇਹ ਸਰਕਾਰ ਹਰ ਫਰੰਟ ਤੇ ਫ਼ੇਲ੍ਹ ਸਾਬਤ ਹੋਈ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਪਾ.....
ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਆਪਣਾ ਨਾਮਜ਼ਦਗੀ ਪੱਤਰ ਕੀਤਾ ਦਾਖਲ
. . .  about 1 hour ago
ਰੂਪਨਗਰ, (ਪੰਜਾਬ), 14 ਮਈ-ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਕੇਂਦਰੀ ਮੰਤਰੀ ਗਜੇਂਦਰ...
ਖਰੜ 'ਚ ਗੰਦੇ ਨਾਲੇ ਵਿਚੋਂ ਮਹਿਲਾ ਦੀ ਮਿਲੀ ਗਲੀ ਸੜੀ ਲਾਸ਼
. . .  about 1 hour ago
ਖਰੜ,14 ਮਈ ( ਗੁਰਮੁਖ ਸਿੰਘ ਮਾਨ)-ਚੰਡੀਗੜ੍ਹ ਖਰੜ ਹਾਈਵੇ ਤੇ ਨਿਜਰ ਚੌਂਕ ਨੇੜੇ ਬਰਸਾਤੀ ਗੰਦੇ ਨਾਲੇ ਵਿਚੋਂ ਇਕ ਮਹਿਲਾ ਦੀ ਗਲੀ ਸੜੀ ਲਾਸ਼ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ.....
ਦਿੱਲੀ ਦੇ ਹਸਪਤਾਲਾਂ ਨੂੰ ਦੁਬਾਰਾ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
. . .  about 1 hour ago
ਨਵੀਂ ਦਿੱਲੀ, 14 ਮਈ-ਦੀਪ ਚੰਦ ਬੰਧੂ ਹਸਪਤਾਲ, ਜੀ.ਟੀ.ਬੀ. ਹਸਪਤਾਲ, ਦਾਦਾ ਦੇਵ ਹਸਪਤਾਲ, ਹੇਡਗੇਵਾਰ ਹਸਪਤਾਲ ਅਤੇ ਹੋਰ ਕਈ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ...
ਸੁਪ੍ਰੀਆ ਭਾਰਦਵਾਜ ਕਾਂਗਰਸ ਪਾਰਟੀ ਦੀ ਰਾਸ਼ਟਰੀ ਮੀਡੀਆ ਕੋਆਰਡੀਨੇਟਰ ਨਿਯੁਕਤ
. . .  about 2 hours ago
ਨਵੀਂ ਦਿੱਲੀ, 14 ਮਈ-ਸੁਪ੍ਰੀਆ ਭਾਰਦਵਾਜ ਨੂੰ ਕਾਂਗਰਸ ਪਾਰਟੀ ਦੀ ਰਾਸ਼ਟਰੀ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ...
ਨਰੇਸ਼ ਪੁਰੀ ਵਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ, ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਉਣ ਲੱਗੀਆਂ ਤਰੇਲੀਆਂ
. . .  about 2 hours ago
ਪਠਾਨਕੋਟ 14 ਮਈ (ਸੰਧੂ )-ਸ੍ਰੀ ਨਰੇਸ਼ ਪੁਰੀ ਹਲਕਾ ਵਿਧਾਇਕ ਸੁਜਾਨਪੁਰ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ ਵਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿਚ....
ਕਰਨਾਟਕ : 10ਵੀਂ ਦੀ ਪ੍ਰੀਖਿਆ 'ਚੋਂ ਚੰਗੇ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਐਵਾਰਡਾਂ ਨਾਲ ਸਨਮਾਨਿਤ
. . .  about 2 hours ago
ਕਰਨਾਟਕ, 14 ਮਈ-ਕਰਨਾਟਕ ਦੇ ਡਿਪਟੀ ਸੀ.ਐਮ. ਡੀ.ਕੇ. ਸ਼ਿਵ ਕੁਮਾਰ ਨੇ 10ਵੀਂ ਦੀ ਪ੍ਰੀਖਿਆ ਵਿਚ 625 ਵਿਚੋਂ 625 ਅੰਕ ਪ੍ਰਾਪਤ ਕਰਨ ਵਾਲੀ ਬਾਗਲਕੋਟ ਦੀ ਵਿਦਿਆਰਥਣ ਅੰਕਿਤਾ ਨੂੰ ਸਨਮਾਨਿਤ ਕੀਤਾ ਅਤੇ 5 ਲੱਖ...
ਪਿਉ ਪੁੱਤਰ ਵਲੋਂ ਲੜਾਈ ਝਗੜੇ ਦੌਰਾਨ ਇਕ ਦੂਜੇ ਨੂੰ ਮਾਰੀ ਗੋਲੀ,ਪਿਤਾ ਦੀ ਮੌਤ, ਪੁੱਤਰ ਗੰਭੀਰ ਜਖ਼ਮੀ
. . .  about 2 hours ago
ਰਾਜਾਸਾਂਸੀ, 14 ਮਈ (ਹਰਦੀਪ ਸਿੰਘ ਖੀਵਾ)-ਦੇਰ ਰਾਤ ਅੰਮਿ੍ਤਸਰ ਦੇ ਨੇੜਲੇ ਪਿੰਡ ਨੰਗਲੀ (ਫਤਹਿਗੜ੍ਹ ਚੂੜੀਆਂ ਰੋਡ) ਵਿਖੇ ਇਕ ਨੌਜਵਾਨ ਅਮਰਬੀਰ ਸਿੰਘ ਵਲੋਂ ਬਾਰਵੀਂ ਜਮਾਤ ਦੀ ਪੀ੍ਖਿਆ ਵਿਚ ਘੱਟ ਨੰਬਰ ਆਉਣ ਤੇ ਉਸ....
ਜੈਕੀ ਸ਼ਰਾਫ਼ ਨੇ ਆਪਣੀ ਸ਼ਖ਼ਸੀਅਤ ਤੇ ਪ੍ਰਚਾਰ ਅਧਿਕਾਰਾਂ ਦੇ ਸੁਰੱਖਿਆ ਲਈ ਕੀਤਾ ਅਦਾਲਤ ਦਾ ਰੁਖ਼
. . .  about 2 hours ago
ਨਵੀਂ ਦਿੱਲੀ, 14 ਮਈ- ਅਭਿਨੇਤਾ ਜੈਕੀ ਸ਼ਰਾਫ਼ ਨੇ ਆਪਣੀ ਸ਼ਖ਼ਸੀਅਤ ਅਤੇ ਪ੍ਰਚਾਰ ਦੇ ਅਧਿਕਾਰਾਂ ਦੀ ਸੁਰੱਖਿਆ ਦੀ ਮੰਗ ਕਰਦੇ ਹੋਏ ਦਿੱਲੀ ਹਾਈ ਕੋਰਟ ਦਾ ਰੁਖ ਅਖ਼ਤਿਆਰ ਕੀਤਾ ਹੈ। ਉਨ੍ਹਾਂ ਵਲੋਂ ਇਹ ਮੁਕੱਦਮਾ ਉਨ੍ਹਾਂ....
ਕੰਗਨਾ ਰਣੌਤ ਨੇ ਆਪਣਾ ਨਾਮਜ਼ਦਗੀ ਪੱਤਰ ਕੀਤਾ ਦਾਖਲ
. . .  about 2 hours ago
ਮੰਡੀ, (ਹਿਮਾਚਲ ਪ੍ਰਦੇਸ਼), 14 ਮਈ-ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਕਿਹਾ ਕਿ ਅੱਜ ਮੈਂ ਮੰਡੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ...
ਭਾਜਪਾ ਉਮੀਦਵਾਰ ਕੰਗਨਾ ਰਣੌਤ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਡੀ.ਐਮ. ਦਫ਼ਤਰ ਪੁੱਜੀ
. . .  about 2 hours ago
ਮੰਡੀ, (ਹਿਮਾਚਲ ਪ੍ਰਦੇਸ਼), 14 ਮਈ-ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨਾਮਜ਼ਦਗੀ ਦਾਖ਼ਲ ਕਰਨ ਲਈ ਡੀ.ਐਮ...
ਸ਼ੇਰ ਸਿੰਘ ਘੁਬਾਇਆ ਵਲੋਂ ਕੀਤੀ ਗਈ ਵਰਕਰ ਮਿਲਣੀ ਰਹੀ ਫਲੋਪ
. . .  about 2 hours ago
ਗੁਰੂ ਹਰਸਹਾਏ,14 ਮਈ (ਕਪਿਲ ਕੰਧਾਰੀ)-ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਵਲੋਂ ਆਪਣੀ-ਆਪਣੀ ਪਾਰਟੀਆਂ ਦੇ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਵਰਕਰ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਅੱਜ ਹੀ....
ਸਤਿਕਾਰ ਵਾਲੇ ਮਾਹੌਲ ’ਚ ਹੀ ਚੰਨੀ ਨੇ ਮੇਰੀ ਠੋਡੀ ਨੂੰ ਲਾਇਆ ਹੱਥ- ਬੀਬੀ ਜਗੀਰ ਕੌਰ
. . .  about 2 hours ago
ਚੰਡੀਗੜ੍ਹ, 14 ਮਈ- ਪਿਛਲੇ ਦਿਨੀਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬੀਬੀ ਜਗੀਰ ਸੰਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਸੰਬੰਧੀ ਬੀਬੀ ਜਗੀਰ ਕੌਰ ਵਲੋਂ ਪ੍ਰਤੀਕਰਮ ਦਿੱਤਾ ਗਿਆ ਹੈ। ਉਨ੍ਹਾਂ ਜਾਣਕਾਰੀ....
ਡਾ ਅਮਰ ਸਿੰਘ ਨੇ ਲੋਕ ਸਭਾ ਫ਼ਤਹਿਗੜ੍ਹ ਸਾਹਿਬ ਤੋਂ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ
. . .  about 3 hours ago
ਫ਼ਤਹਿਗੜ੍ਹ ਸਾਹਿਬ, 14 ਮਈ (ਬਲਜਿੰਦਰ ਸਿੰਘ)-ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਆਖਰੀ ਦਿਨ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ ਅਮਰ ਸਿੰਘ ਨੇ ਜ਼ਿਲ੍ਹਾ ਚੋਣ ਅਫ਼ਸਰ....
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋ ਥਾਣੇ ਦੇ ਬਾਹਰ ਧਰਨਾ
. . .  about 3 hours ago
ਗੁਰੂ ਹਰਸਹਾਏ, 14 ਮਈ( ਕਪਿਲ ਕੰਧਾਰੀ)-ਅੱਜ ਭਾਰਤੀ ਕਿਸਾਨ ਸਿੱਧੂਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਥਾਣਾ ਗੁਰੂ ਹਰਸਹਾਏ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ਸੰਬੰਧੀ ਜਾਣਕਰੀ ਦੇਂਦੇ ਹੋਏ ਕਿਸਾਨ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਤੋਂ ਦਾਖ਼ਲ ਕੀਤੇ ਨਾਮਜ਼ਦਗੀ ਕਾਗਜ਼
. . .  about 3 hours ago
ਵਾਰਾਣਸੀ, 14 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ 2024 ਲਈ ਵਾਰਾਣਸੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ।
ਹੋਰ ਖ਼ਬਰਾਂ..

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX