ਤਾਜਾ ਖ਼ਬਰਾਂ


ਮੁੱਖ ਮੰਤਰੀ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਹਨੀ ਤੇ ਹੋਰਾਂ ਤੋਂ 10 ਕਰੋੜ ਬਰਾਮਦ
. . .  7 minutes ago
ਲੁਧਿਆਣਾ, 19 ਜਨਵਰੀ (ਪੁਨੀਤ ਬਾਵਾ) - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਅਤੇ ਕਈ ਹੋਰਨਾਂ ਦੇ ਲਗਭਗ 12 ਟਿਕਾਣਿਆਂ 'ਤੇ ਮੰਗਲਵਾਰ ਸਵੇਰ ਤੋਂ ਸ਼ੁਰੂ ਹੋਈ ਛਾਪੇਮਾਰੀ ਦੌਰਾਨ...
ਡਾਕਟਰੀ ਜਾਂਚ ਲਈ ਸ.ਪ੍ਰਕਾਸ਼ ਸਿੰਘ ਬਾਦਲ ਦਿਆਨੰਦ ਹਸਪਤਾਲ ਪੁੱਜੇ
. . .  2 minutes ago
ਲੁਧਿਆਣਾ, 19 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਿਆਨੰਦ ਹਸਪਤਾਲ ਪੁੱਜੇ ਹਨ, ਜਿੱਥੇ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਜਾਣੀ ਹੈ। ਡਾਕਟਰਾਂ ਵਲੋਂ ਉਨ੍ਹਾਂ ਦਾ ਕੋਵਿਡ ਟੈਸਟ ਕਰਵਾਇਆ ਜਾ ...
ਪੰਜਾਬ ਸਰਹੱਦੀ ਸੂਬਾ ਹੈ ਤੇ ਇੱਥੇ ਵਧੀਆ ਸਰਕਾਰ ਦੀ ਲੋੜ ਹੈ : ਸੁਖਬੀਰ ਸਿੰਘ ਬਾਦਲ
. . .  23 minutes ago
ਅੰਮ੍ਰਿਤਸਰ, 19 ਜਨਵਰੀ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਤੇ ਇੱਥੇ ਵਧੀਆ ਸਰਕਾਰ ਦੀ ਲੋੜ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਈ.ਡੀ. ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...
ਮਾਲਕਾਂ ਦੇ 25 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਨੇਪਾਲੀ ਨੌਕਰ ਸਾਥੀਆਂ ਸਮੇਤ ਹੋਇਆ ਫ਼ਰਾਰ
. . .  23 minutes ago
ਲੁਧਿਆਣਾ, 19 ਜਨਵਰੀ (ਪਰਮਿੰਦਰ ਸਿੰਘ ਅਹੂਜਾ)- ਸਥਾਨਕ ਭਾਈ ਰਣਧੀਰ ਸਿੰਘ ਨਗਰ ਵਿਚ ਮਾਲਕਾਂ ਦੇ 25 ਲੱਖ ਰੁਪਏ ਤੇ ਨਗਦੀ ਅਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ...
ਕਾਂਗਰਸ ਦੇ ਤਿੰਨ ਕੌਂਸਲਰ ਅਕਾਲੀ ਦਲ 'ਚ ਸ਼ਾਮਿਲ
. . .  41 minutes ago
ਅੰਮ੍ਰਿਤਸਰ, 19 ਜਨਵਰੀ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੰਮ੍ਰਿਤਸਰ 'ਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਕਾਂਗਰਸ ਦੇ ਤਿੰਨ ਕੌਂਸਲਰ ਅਕਾਲੀ ਦਲ 'ਚ ਸ਼ਾਮਿਲ ਹੋਏ ਹਨ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ...
ਪੰਜਾਬ ਸਰਕਾਰ 'ਚ ਜੋ ਘਪਲੇ ਅਤੇ ਭ੍ਰਿਸ਼ਟਾਚਾਰ ਹੋਏ ਹਨ, ਉਸ ਦੀ ਡੂੰਘਾਈ ਨਾਲ ਜਾਂਚ ਹੋਣੀ ਜ਼ਰੂਰੀ ਹੈ: ਪਰਮਿੰਦਰ ਸਿੰਘ ਢੀਂਡਸਾ
. . .  about 1 hour ago
ਮੂਨਕ, 19 ਜਨਵਰੀ- (ਰਾਜਪਾਲ ਸਿੰਗਲਾ)-ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਹਲਕਾ ਲਹਿਰਾ ਤੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ...
ਭੁਪਿੰਦਰ ਸਿੰਘ ਹਨੀ ਦੇ ਰਿਹਾਇਸ਼ੀ ਸਥਾਨਾਂ ਤੋਂ ਹੁਣ ਤੱਕ 10.7 ਕਰੋੜ ਰੁਪਏ ਬਰਾਮਦ
. . .  about 1 hour ago
ਨਵੀਂ ਦਿੱਲੀ, 19 ਜਨਵਰੀ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਾਰੀ ਛਾਪੇਮਾਰੀ ਦੌਰਾਨ ਭੁਪਿੰਦਰ ਸਿੰਘ ਹਨੀ ਦੇ ਰਿਹਾਇਸ਼ੀ ਸਥਾਨਾਂ ਤੋਂ 3.9 ਕਰੋੜ ਰੁਪਏ ਹੋਰ ਬਰਾਮਦ ਕੀਤੇ ...
ਮੁੰਬਈ ਧਮਾਕਿਆਂ 'ਚ ਸ਼ਾਮਿਲ ਅਪਰਾਧੀਆਂ ਨੂੰ ਦਿੱਤੀ ਗਈ ਸੀ ਸਰਕਾਰੀ ਸੁਰੱਖਿਆ : ਸੰਯੁਕਤ ਰਾਸ਼ਟਰ 'ਚ ਪਾਕਿਸਤਾਨ 'ਤੇ ਭਾਰਤ ਦਾ ਸ਼ਬਦੀ ਹਮਲਾ
. . .  about 1 hour ago
ਨਵੀਂ ਦਿੱਲੀ, 19 ਜਨਵਰੀ - ਭਾਰਤ ਨੇ 'ਅੱਤਵਾਦ ਦੇ ਖ਼ਿਲਾਫ਼ ਅੰਤਰਰਾਸ਼ਟਰੀ ਸੰਮੇਲਨ 2022' 'ਚ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਅੱਤਵਾਦ ਅਤੇ ਸੰਗਠਿਤ ਅਪਰਾਧ ਵਿਚਾਲੇ ਸੰਬੰਧਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਸਮੱਸਿਆ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ...
ਕੋਰੋਨਾ ਦੇ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਐਕਸ-ਗ੍ਰੇਸ਼ੀਆ ਮੁਆਵਜ਼ਾ ਨਾ ਦੇਣ ਦਾ ਮਾਮਲਾ, ਸੁਪਰੀਮ ਕੋਰਟ ਨੇ ਤਲਬ ਕੀਤੇ ਮੁੱਖ ਸਕੱਤਰ
. . .  about 2 hours ago
ਨਵੀਂ ਦਿੱਲੀ, 19 ਜਨਵਰੀ - ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਅਤੇ ਬਿਹਾਰ ਦੇ ਮੁੱਖ ਸਕੱਤਰਾਂ ਨੂੰ ਅਦਾਲਤ ਦੇ ਪਹਿਲੇ ਹੁਕਮਾਂ ਦੇ ਬਾਵਜੂਦ ਕੋਵਿਡ-19 ਦੇ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਐਕਸ-ਗ੍ਰੇਸ਼ੀਆ ਮੁਆਵਜ਼ੇ ਦਾ ਭੁਗਤਾਨ ਨਾ ਕਰਨ ਲਈ ਤਲਬ ਕੀਤਾ ਹੈ। ...
ਕੋਆਪ੍ਰੇਟਿਵ ਸੋਸਾਇਟੀ ਦਾ ਮੌਜੂਦਾ ਪ੍ਰਧਾਨ 15 ਸਾਥੀਆਂ ਨਾਲ ਅਕਾਲੀ ਦਲ 'ਚ ਸ਼ਾਮਿਲ
. . .  about 2 hours ago
ਗੁਰੂ ਹਰ ਸਹਾਏ, 19 ਜਨਵਰੀ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਹਲਕੇ ਅੰਦਰ ਕਾਂਗਰਸ ਨੂੰ ਝਟਕੇ 'ਤੇ ਝਟਕੇ ਲੱਗ ਰਹੇ ਹਨ ਅਤੇ ਇਸ ਤਹਿਤ ਹੀ ਹਲਕੇ ਦੇ ਪਿੰਡ ਲੈਪੋ ਗਹਿਰੀ ਦੀ ਕੋਆਪ੍ਰੇਟਿਵ ਸੋਸਾਇਟੀ ਦੇ ਮੌਜੂਦਾ ਪ੍ਰਧਾਨ ਕੁਲਬੀਰ ਸਿੰਘ ਸ਼ਾਮਾਂ, ਸਾਥੀ ਮੈਂਬਰਾਂ ਤੇ ਸਮੂਹ ਭੋਲੋਵਾਲੀਆ...
ਐਸ.ਪੀ. ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਨੂੰਹ ਅਪਰਣਾ ਯਾਦਵ ਭਾਜਪਾ ਵਿਚ ਹੋਏ ਸ਼ਾਮਿਲ
. . .  about 2 hours ago
ਨਵੀਂ ਦਿੱਲੀ, 19 ਜਨਵਰੀ - ਐਸ.ਪੀ. ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਨੂੰਹ ਅਪਰਣਾ ਯਾਦਵ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ | ਉਨ੍ਹਾਂ ਦੀ ਭਾਜਪਾ ਵਿਚ ...
ਨੇਵਲ ਡਾਕਯਾਰਡ ਮੁੰਬਈ ਵਿਖੇ ਵਾਪਰੀ ਮੰਦਭਾਗੀ ਘਟਨਾ, 3 ਜਲ ਸੈਨਾ ਦੇ ਜਵਾਨਾਂ ਦੀ ਮੌਤ
. . .  about 3 hours ago
ਮੁੰਬਈ, 19 ਜਨਵਰੀ - ਨੇਵਲ ਡਾਕਯਾਰਡ ਮੁੰਬਈ ਵਿਖੇ ਅੱਜ ਇਕ ਮੰਦਭਾਗੀ ਘਟਨਾ ਵਿਚ ਆਈ.ਐਨ.ਐਸ. ਰਣਵੀਰ ਦੇ ਇਕ ਅੰਦਰੂਨੀ ਡੱਬੇ ਵਿਚ ਧਮਾਕਾ ਹੋਇਆ | ਜ਼ਿਕਰਯੋਗ ਹੈ ਕਿ ਇਸ ਘਟਨਾ ਵਿਚ 3 ਜਲ ਸੈਨਾ ਦੇ...
ਅਲਬਰਟਾ ਸੂਬੇ ਅੰਦਰ ਕੋਵਿਡ-19 ਦੇ 3279 ਨਵੇਂ ਮਾਮਲੇ ਦਰਜ, 9 ਨਵੀਆਂ ਮੌਤਾਂ
. . .  about 3 hours ago
ਕੈਲਗਰੀ,19 ਜਨਵਰੀ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 8995 ਟੈਸਟ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ 3279 ਨਵੇ ਮਾਮਲੇ ਦਰਜ ਹੋਏ ਹਨ। ਸਿਹਤ ਵਿਭਾਗ ਦੀ ਮੁਖੀ...
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਰਾਏ ਪੰਡੋਰੀ ਦਾ ਦਿਹਾਂਤ
. . .  about 3 hours ago
ਮਹਿਲ ਕਲਾਂ, 19 ਜਨਵਰੀ (ਅਵਤਾਰ ਸਿੰਘ ਅਣਖੀ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਡਾ: ਕੁਲਵੰਤ ਰਾਏ ਪੰਡੋਰੀ ਦਾ ਦਿਹਾਂਤ ਹੋ ਗਿਆ ਹੈ। ਉਹ 65 ਵਰ੍ਹਿਆਂ ਦੇ ਸਨ। ਸਮਾਜ ਸੇਵੀ ਆਗੂ ਪੰਡੋਰੀ ਲੰਮਾ ਸਮਾਂ ...
24 ਘੰਟਿਆਂ ਵਿਚ ਕੋਰੋਨਾ ਦੇ 2,82,970 ਮਾਮਲੇ, ਵਧੀ ਚਿੰਤਾ
. . .  about 4 hours ago
ਨਵੀਂ ਦਿੱਲੀ, 19 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 2,82,970 ਮਾਮਲੇ (ਕੱਲ੍ਹ ਨਾਲੋਂ 44,889 ਵੱਧ) ਅਤੇ 441 ਮੌਤਾਂ ਦੀ ਰਿਪੋਰਟ ਦਰਜ ਕੀਤੀ ਹੈ ...
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜਨਗੇ ਅਖਿਲੇਸ਼ ਯਾਦਵ - ਸੂਤਰ
. . .  about 4 hours ago
ਆਜ਼ਮਗੜ੍ਹ (ਯੂ.ਪੀ.), 19 ਜਨਵਰੀ - ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਆਜ਼ਮਗੜ੍ਹ (ਯੂ.ਪੀ.) ਤੋਂ ਸੰਸਦ ਮੈਂਬਰ ਅਖਿਲੇਸ਼ ਯਾਦਵ 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜਨਗੇ | ਪਾਰਟੀ ਦੇ ਸੂਤਰਾਂ ਦੇ ਹਵਾਲੇ ਤੋਂ ...
ਏਅਰ ਇੰਡੀਆ ਨੇ 5ਜੀ ਮੁੱਦੇ 'ਤੇ ਅਮਰੀਕਾ ਲਈ ਉਡਾਣਾਂ ਕੀਤੀਆਂ ਰੱਦ
. . .  about 4 hours ago
ਨਵੀਂ ਦਿੱਲੀ, 19 ਜਨਵਰੀ - ਏਅਰ ਇੰਡੀਆ ਸਮੇਤ ਕਈ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਨਵੀਂ 5ਜੀ ਮੋਬਾਈਲ ਫੋਨ ਸੇਵਾ ਅਤੇ ਨਾਜ਼ੁਕ ਹਵਾਈ ਜਹਾਜ਼ ਤਕਨੀਕਾਂ ਵਿਚਕਾਰ ਦਖਲਅੰਦਾਜ਼ੀ 'ਤੇ ਅਨਿਸ਼ਚਿਤਤਾ ਕਾਰਨ ਬੁੱਧਵਾਰ ਤੋਂ ਅਮਰੀਕਾ ਲਈ ਉਡਾਣਾਂ ਰੱਦ ...
ਗਾਜ਼ੀਪੁਰ ਆਈ.ਈ.ਡੀ. ਮਾਮਲਾ : ਪੁਲਿਸ ਨੇ ਮੋਬਾਈਲ ਫ਼ੋਨਾਂ ਤੇ ਸਿਮ ਕਾਰਡਾਂ ਦਾ ਡਾਟਾ ਕੀਤਾ ਇਕੱਠਾ
. . .  about 5 hours ago
ਗਾਜ਼ੀਪੁਰ, 19 ਜਨਵਰੀ - ਗਾਜ਼ੀਪੁਰ ਆਈ.ਈ.ਡੀ. ਮਾਮਲੇ ਵਿਚ ਸ਼ੱਕੀਆਂ ਦੀ ਅਗਵਾਈ ਕਰਨ ਲਈ ਦਿੱਲੀ ਪੁਲਿਸ ਫੁੱਲ ਬਾਜ਼ਾਰ ਨੇੜੇ ਵੇਚੇ ਗਏ ਮੋਬਾਈਲ ਫ਼ੋਨਾਂ, ਸਿਮ ਕਾਰਡਾਂ ਦਾ ਡਾਟਾ ਇਕੱਠਾ...
ਮਹਾਰਾਸ਼ਟਰ : ਲਗਾਤਾਰ ਵਧ ਰਿਹਾ ਕੋਰੋਨਾ ਦਾ ਕਹਿਰ, ਫਿਰ ਆਏ ਪੁਲਿਸ ਕਰਮਚਾਰੀ ਕੋਰੋਨਾ ਪਾਜ਼ੀਟਿਵ
. . .  about 4 hours ago
ਮੁੰਬਈ,19 ਜਨਵਰੀ - ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 24 ਘੰਟਿਆਂ ਵਿਚ ਉਸ ਦੇ 28 ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਜ਼ਿਕਰਯੋਗ ਹੈ ਕਿ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 1,273 ਹੋ ਗਈ ਹੈ। ਉਥੇ ਹੀ ਕੱਲ੍ਹ ਪੁਣੇ...
ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ - ਚੋਣਾਂ ਵਿਚ ਨਹੀਂ ਕਰਨਗੇ ਕਿਸੇ ਦਾ ਵੀ ਸਮਰਥਨ
. . .  about 5 hours ago
ਨਵੀਂ ਦਿੱਲੀ, 19 ਜਨਵਰੀ - ਬੀ.ਕੇ.ਯੂ. ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਜਿੱਤ ਇਹ ਹੈ ਕਿ ਸਿਆਸੀ ਪਾਰਟੀਆਂ ਹੁਣ ਉਨ੍ਹਾਂ ਬਾਰੇ ਸੋਚਣ ਲੱਗ ਗਈਆਂ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਇਨ੍ਹਾਂ...
2022 ਵਿਧਾਨ ਸਭਾ ਚੋਣਾਂ : ਪੰਜ ਰਾਜਾਂ ਵਿਚ ਭਾਜਪਾ ਕਰੇਗੀ ਹਾਈਬ੍ਰਿਡ ਮੋਡ 'ਚ ਰੈਲੀਆਂ
. . .  about 5 hours ago
ਨਵੀਂ ਦਿੱਲੀ, 19 ਜਨਵਰੀ - 2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪੰਜ ਰਾਜਾਂ ਵਿਚ ਹਾਈਬ੍ਰਿਡ ਮੋਡ ਵਿਚ ਰੈਲੀਆਂ ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਈ.ਡੀ. ਛਾਪੇ ਮਾਰੀ - ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਦੇ ਟਿਕਾਣਿਆਂ ਤੋਂ 6 ਕਰੋੜ ਰੁਪਏ ਬਰਾਮਦ
. . .  1 day ago
ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀਆਂ ਟੀਮਾਂ ਵਲੋਂ ਰੇਤ ਦੀ ਨਾਜਾਇਜ਼ ਮਾਇਨਿੰਗ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ...
15-18 ਉਮਰ ਵਰਗ ਦੇ 50% ਤੋਂ ਵੱਧ ਨੌਜਵਾਨਾਂ ਨੇ ਵੈਕਸੀਨ ਦੀ ਲਈ ਪਹਿਲੀ ਖ਼ੁਰਾਕ - ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ
. . .  1 day ago
ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 18 ਜਨਵਰੀ- ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 4 ਕੱਤਕ ਸੰਮਤ 553
ਵਿਚਾਰ ਪ੍ਰਵਾਹ: ਬੰਦੇ ਦੇ ਅਮਲਾਂ ਦਾ ਮੁੱਲ ਪੈਂਦਾ ਹੈ, ਜਾਤ-ਪਾਤ ਦਾ ਨਹੀਂ। -ਬੁੱਲੇਸ਼ਾਹ

ਤੁਹਾਡੇ ਖ਼ਤ

20-10-2021

 ਉਦਯੋਗਿਕ ਕ੍ਰਾਂਤੀ

ਬੀਤੇ ਦਿਨੀਂ 'ਅਜੀਤ' ਵਿਚ ਪੂਰਨ ਚੰਦ ਸਰੀਨ ਦਾ ਸੰਪਾਦਕੀ ਲੇਖ ਆਉਣ ਵਾਲੇ ਦਸਾਂ ਸਾਲਾਂ ਵਿਚ ਹੋਣ ਜਾ ਰਹੀ ਵੱਡੀ ਉਦਯੋਗਿਕ ਕ੍ਰਾਂਤੀ ਦੀਆਂ ਹਕੀਕਤਾਂ ਨੂੰ ਬਿਆਨ ਕਰਦਾ ਕਾਬਲੇ-ਤਾਰੀਫ਼ ਲੇਖ ਸੀ। ਮਹਿੰਗੇ ਪੈਟਰੋਲ-ਡੀਜ਼ਲ ਤੋਂ ਮੁਕਤੀ ਪਾਉਣ ਲਈ ਅਗਲੇ ਕੁਝ ਸਾਲਾਂ ਵਿਚ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਆਉਣ ਨਾਲ ਜਗ੍ਹਾ-ਜਗ੍ਹਾ ਪੈਟਰੋਲ ਪੰਪ ਬੰਦ ਹੋ ਜਾਣਗੇ ਅਤੇ ਆਟੋਮੈਟਿਕ ਚਾਰਜਿੰਗ ਸਟੇਸ਼ਨ ਬਣ ਜਾਣਗੇ। ਸੋਲਰ ਊਰਜਾ ਦਾ ਉਤਪਾਦਨ, ਭੰਡਾਰਨ ਅਤੇ ਵੰਡ ਦਾ ਜ਼ਬਰਦਸਤ ਕਾਰੋਬਾਰ ਵਧਣ ਕਰਕੇ ਕੋਲੇ ਨਾਲ ਚੱਲਣ ਵਾਲੇ ਮਹਿੰਗੇ ਬਿਜਲੀ ਦੇ ਥਰਮਲ ਪਲਾਂਟ ਬੰਦ ਹੋ ਜਾਣਗੇ, ਕਿਉਂਕਿ ਸੂਰਜੀ ਊਰਜਾ ਦੇ ਦਮ 'ਤੇ ਉਨ੍ਹਾਂ ਦੀ ਜ਼ਰੂਰਤ ਬਹੁਤ ਘਟ ਜਾਵੇਗੀ। ਜਿਵੇਂ ਸੰਚਾਰ ਸਾਧਨਾਂ ਵਿਚੋਂ ਫੋਨ ਨੇ ਮਨੁੱਖੀ ਜ਼ਿੰਦਗੀ ਵਿਚ ਵੱਡੀ ਤਬਦੀਲੀ ਲਿਆਂਦੀ ਹੈ, ਇਸੇ ਤਰ੍ਹਾਂ ਫੋਟੋਗ੍ਰਾਫ਼ੀ, ਰਿਕਾਰਡਿੰਗ, ਸ਼ੂਟਿੰਗ ਆਦਿ ਡਿਜੀਟਲ ਦੁਨੀਆ ਵਿਚ ਉਦਯੋਗਿਕ ਕ੍ਰਾਂਤੀ ਨੇ ਕੰਮ ਨੂੰ ਸਸਤਾ ਅਤੇ ਸੁਖਾਲਾ ਕਰ ਦਿੱਤਾ ਹੈ। ਲੇਖਕ ਨੇ ਨਾਲ ਹੀ ਇਸ ਕੌੜੇ ਪੱਖ ਵੱਲ ਵੀ ਧਿਆਨ ਦਿਵਾਇਆ ਹੈ ਕਿ ਆਧੁਨਿਕ ਡਿਜੀਟਲ ਕ੍ਰਾਂਤੀ ਆਉਣ ਨਾਲ ਮਨੁੱਖੀ ਸ਼ਕਤੀ ਦੀ ਜ਼ਰੂਰਤ ਘਟਣ ਨਾਲ ਬੇਰੁਜ਼ਗਾਰਾਂ ਦੀ ਗਿਣਤੀ ਕਲਪਨਾ ਤੋਂ ਵੀ ਜ਼ਿਆਦਾ ਵਧਣ ਵਾਲੀ ਹੈ। ਇਸ ਕਰਕੇ ਜਨਸੰਖਿਆ ਦੇ ਵਾਧੇ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ।

-ਮਾ: ਜਸਪਿੰਦਰ ਸਿੰਘ ਗਿੱਲ
ਉਬੋਕੇ ਤਹਿ: ਪੱਟੀ (ਤਰਨ ਤਾਰਨ)।

ਬੇਲਗਾਮ ਮਹਿੰਗਾਈ

ਪਹਿਲਾਂ ਹੀ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਦਾ ਅਰਥਚਾਰਾ ਡਗਮਗਾ ਗਿਆ। ਹੁਣ ਮਹਿੰਗਾਈ ਅਸਮਾਨ ਛੂਹ ਰਹੀ ਹੈ, ਜਿਸ ਨਾਲ ਗ਼ਰੀਬ ਤਬਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਘਰੇਲੂ ਗੈਸ ਸਿਲੰਡਰ ਦੀ ਕੀਮਤ ਅੱਜ 900 ਤੋਂ ਉੱਪਰ ਹੋ ਗਈ ਹੈ। ਪੈਟਰੋਲ ਤੇ ਡੀਜ਼ਲ ਦਾ ਤਾਂ ਪੁੱਛੋ ਹੀ ਨਾ। ਤਕਰੀਬਨ ਸਾਰੇ ਸੂਬਿਆਂ ਵਿਚ ਸੌ ਰੁਪਏ ਤੋਂ ਉੱਪਰ ਪੈਟਰੋਲ ਵਿਕ ਰਿਹਾ ਹੈ, ਜਿਸ ਕਰਕੇ ਆਮ ਆਦਮੀ ਦੀ ਜੇਬ ਢਿੱਲੀ ਹੋ ਗਈ ਹੈ। ਦੱਸਣਯੋਗ ਹੈ ਕਿ ਤਕਰੀਬਨ ਪਿਛਲੇ ਇਕ ਸਾਲ ਤੋਂ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਧਰ ਕੇਂਦਰੀ ਕੁਦਰਤੀ ਗੈਸ ਮੰਤਰੀ ਨੇ ਤੇਲ ਕੀਮਤਾਂ ਦੇ ਲਗਾਤਾਰ ਵੱਡੇ ਉਛਾਲ ਰਈ ਕੱਚੇ ਤੇਲ ਦੀਆਂ ਕੀਮਤਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਵਧ ਰਹੀਆਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਨਾ ਚਾਹੀਦਾ ਹੈ। ਸਰਕਾਰ ਦਾਅਵਾ ਤਾਂ ਕਰ ਰਹੀ ਹੈ ਕਿ ਜਲਦੀ ਹੀ ਵਾਧੇ 'ਤੇ ਕਾਬੂ ਕਰ ਲਿਆ ਜਾਏਗਾ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਲੋਕਾਂ ਨੂੰ ਭਰੋਸਾ ਹੀ ਦੇ ਰਹੀ ਹੈ। ਇਕ ਤਾਂ ਇਸ ਮਹਾਂਮਾਰੀ ਕਾਰਨ ਲੋਕਾਂ ਨੂੰ ਦੋ ਸਮੇਂ ਦੀ ਰੋਟੀ ਲਈ ਹੀਲਾ-ਵਸੀਲਾ ਕਰਨਾ ਮੁਸ਼ਕਿਲ ਹੋ ਰਿਹਾ ਹੈ, ਦੂਜਾ ਤੇਲ ਕੀਮਤਾਂ ਦੇ ਲਗਾਤਾਰ ਵਾਧੇ ਕਾਰਨ ਲੋਕਾਂ 'ਤੇ ਹੋਰ ਬੋਝ ਵਧ ਰਿਹਾ ਹੈ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਡਾ. ਅਬਦੁਲ ਕਲਾਮ ਨੂੰ ਸ਼ਰਧਾਂਜਲੀ

ਅਸੀਂ 15 ਅਕਤੂਬਰ ਨੂੰ ਭਾਰਤ ਰਤਨ ਅਤੇ ਸਾਡੇ 11ਵੇਂ ਰਾਸ਼ਟਰਪਤੀ ਡਾ. ਅਬਦੁਲ ਕਲਾਮ ਦਾ ਜਨਮ ਦਿਨ ਮਨਾਇਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਪਰ ਸਾਲ ਬਾਅਦ ਉਨ੍ਹਾਂ ਦੇ ਜਨਮ ਦਿਨ ਮੌਕੇ ਸੋਸ਼ਲ ਮੀਡੀਆ 'ਤੇ ਇਕ ਦੋ ਪੋਸਟ ਪਾਉਣਾ ਹੀ ਕਾਫੀ ਨਹੀਂ ਹੈ। ਉਨ੍ਹਾਂ ਦੇ ਜੀਵਨ ਨੂੰ ਪੜ੍ਹਨਾ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾਉਣਾ ਹੀ ਅਸਲੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਮਰਨ ਤੋਂ ਬਾਅਦ ਜਿਊਣਾ ਚਾਹੁੰਦੇ ਹੋ ਤਾਂ ਅਜਿਹਾ ਕੁਝ ਲਿਖ ਜਾਓ ਕਿ ਦੁਨੀਆ ਪੜ੍ਹਦੀ ਰਹੇ ਜਾਂ ਅਜਿਹਾ ਕੁਝ ਕਰ ਜਾਓ ਕਿ ਦੁਨੀਆ ਲਿਖਦੀ ਰਹੇ। ਸੱਚਮੁੱਚ ਉਹ ਭਾਰਤ ਰਤਨ ਅੱਜ ਮਰਨ ਤੋਂ ਬਾਅਦ ਵੀ ਜ਼ਿੰਦਾ ਹੈ। ਉਨ੍ਹਾਂ ਨੇ ਕੁੱਲ 12 ਕਿਤਾਬਾਂ ਲਿਖੀਆਂ ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਆਪਣੇ ਜੀਵਨ ਨੂੰ ਇਕ ਨਵੀਂ ਦਿਸ਼ਾ ਦੇ ਸਕਦੇ ਹਾਂ।

-ਰਾਜਨਦੀਪ ਕੌਰ
ਪਿੰਡ ਜੱਸੋਵਾਲ ਸੂਦਾਂ, ਲੁਧਿਆਣਾ।

ਭਰੂਣ ਹੱਤਿਆ ਲਈ ਜ਼ਿੰਮੇਵਾਰ ਕੌਣ?

ਰੋਜ਼ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਭਰੂਣ ਹੱਤਿਆ ਦੀ ਖ਼ਬਰ ਹੋਣਾ ਆਮ ਗੱਲ ਹੈ ਪਰ ਆਖ਼ਰ ਭਰੂਣ ਹੱਤਿਆ ਦਾ ਦੋਸ਼ੀ ਸਹੀ ਮਾਅਨੇ ਵਿਚ ਕੌਣ ਹੈ? ਉਹ ਮਾਪੇ ਜੋ ਕੁੜੀ ਨੂੰ ਜਨਮ ਹੀ ਨਹੀਂ ਦੇਣਾ ਚਾਹੁੰਦੇ ਜਾਂ ਉਹ ਡਾਕਟਰ ਜੋ ਇਸ ਕੰਮ ਨੂੰ ਅੰਜਾਮ ਦੇਣ ਲਈ ਤਿਆਰ ਰਹਿੰਦੇ ਹਨ, ਕਿਉਂ ਗ਼ੈਰ-ਕਾਨੂੰਨੀ ਢੰਗ ਨਾਲ ਪੇਟ ਵਿਚ ਬੱਚੇ ਦੇ ਲਿੰਗ ਦੀ ਜਾਂਚ ਕਰਨ ਵਾਲੀਆਂ ਮਸ਼ੀਨਾਂ 'ਤੇ ਰੋਕ ਨਹੀਂ ਲਗਦੀ। ਕੌਣ ਲੋਕ ਹਨ ਜੋ ਨਿਡਰ ਹੋ ਕੇ ਇਸ ਪਾਪ ਨੂੰ ਪੈਸੇ ਦੇ ਲਾਲਚ ਵਿਚ ਅੰਨ੍ਹੇ ਹੋ ਕੇ ਅੰਜਾਮ ਦਿੰਦੇ ਹਨ। ਜੇਕਰ ਡਾਕਟਰ ਗ਼ੈਰ-ਕਾਨੂੰਨੀ ਢੰਗ ਨਾਲ ਇਸ ਜਾਂਚ 'ਤੇ ਪੂਰਨ ਤੌਰ 'ਤੇ ਰੋਕ ਲਗਾਉਣ ਤਾਂ ਭਰੂਣ ਹੱਤਿਆ ਦੇ ਅੰਕੜਿਆਂ ਵਿਚ ਜਲਦ ਹੀ ਗਿਰਾਵਟ ਆ ਸਕਦੀ ਹੈ। ਸਰਕਾਰਾਂ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਇਹ ਭਰੂਣ ਹੱਤਿਆ ਵਰਗਾ ਘਿਨੌਣਾ ਕੰਮ ਰੁਕ ਸਕੇ। ਕਈ ਵਾਰ ਕੁਝ ਕੁ ਔਰਤਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਜ਼ਬਰਦਸਤੀ ਜਾਂਚ ਕਰਵਾਉਣ ਲਈ ਵੀ ਮਜਬੂਰ ਕਰਦੇ ਹਨ। ਉਨ੍ਹਾਂ ਔਰਤਾਂ ਨੂੰ ਵੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਆਪਣੇ ਬੱਚੇ ਨੂੰ ਜਨਮ ਦੇ ਸਕਣ ਅਤੇ ਗਰਭਪਾਤ ਕਰਵਾਉਣ ਵਾਲੇ ਤੇ ਕਰਨ ਵਾਲੇ ਦੋਵਾਂ ਹੀ ਧਿਰਾਂ ਦੇ ਦੋਸ਼ੀਆਂ ਨੂੰ ਬਰਾਬਰ ਸਜ਼ਾ ਦਿੱਤੀ ਜਾਵੇ ਅਤੇ ਲਿੰਗ ਦੀ ਜਾਂਚ ਕਰਨ ਵਾਲੀਆਂ ਮਸ਼ੀਨਾਂ ਦੀ ਗ਼ੈਰ-ਕਾਨੂੰਨੀ ਖ਼ਰੀਦੋ-ਫਰੋਖ਼ਤ 'ਤੇ ਸਖ਼ਤ ਰੋਕ ਲਗਾਈ ਜਾਵੇ, ਜਿਸ ਨਾਲ ਮੁੰਡਿਆਂ ਅਤੇ ਕੁੜੀਆਂ ਦੇ ਜਨਮ ਦਰ ਵਿਚ ਸਮਾਨਤਾ ਆਵੇ।

-ਅਮਨਦੀਪ ਕੌਰ
ਹਾਕਮ ਸਿੰਘ ਵਾਲਾ।

ਨਸ਼ਾ ਮੁਕਤ ਪੰਜਾਬ

ਸਾਡਾ ਵਿਰਸਾ, ਪੰਜਾਬ ਤੇ ਪੰਜਾਬੀਅਤ ਅੱਜ ਇਸ ਹੱਦ 'ਤੇ ਆ ਖੜ੍ਹਾ ਹੈ, ਜਿਸ ਵਿਚ ਪਤਾ ਨਹੀਂ ਕਿੰਨੀਆਂ ਭੈਣਾਂ ਦੇ ਭਰਾ ਅਤੇ ਕਿੰਨੀਆਂ ਮਾਵਾਂ ਦੇ ਪੁੱਤ ਨਸ਼ੇ ਦੀ ਦਲਦਲ ਵਿਚ ਧਸ ਆਪਣੀ ਜਾਨ ਗਵਾ ਚੁੱਕੇ ਹਨ। ਜੇਕਰ ਮੈਂ ਇਸ ਦਾ ਗੁਨਾਹਗਾਰ ਲੱਭਦਾ ਹਾਂ ਤਾਂ ਉਂਗਲ ਮੇਰੇ ਵੱਲ ਵੀ ਆਉਂਦੀ ਹੈ, ਕਿਉਂਕਿ ਅਸੀਂ ਜਦੋਂ ਕਿਸੇ ਨੂੰ ਨਸ਼ਾ ਕਰਦੇ ਦੇਖਦੇ ਹਾਂ ਤਾਂ ਅਸੀਂ ਇਹ ਕਹਿ ਕੇ ਮੂੰਹ ਮੋੜ ਲੈਂਦੇ ਹਾਂ ਕਿ ਸਾਡਾ ਉਸ ਦੇ ਨਾਲ ਕੋਈ ਰਿਸ਼ਤਾ ਨਹੀਂ।
ਸਾਡਾ ਸਮਾਜ, ਸਾਡੇ ਨਾਲ ਹੀ ਬਣਦਾ ਹੈ। ਸਾਡੇ ਤੋਂ ਸ਼ੁਰੂ ਹੁੰਦਾ ਹੈ ਅਤੇ ਸਾਡੀਆਂ ਹੀ ਕੋਸ਼ਿਸਾਂ ਨਾਲ ਸਾਡੇ ਸਮਾਜ ਦੀ ਤਸਵੀਰ ਬਣਦੀ ਹੈ। ਜੇਕਰ ਅਸੀਂ ਕਿਸੇ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਦੇ ਹਾਂ ਤਾਂ ਅਸੀਂ ਸਿਰਫ਼ ਉਸ ਇਕੱਲੇ ਇਨਸਾਨ ਨੂੰ ਹੀ ਨਹੀਂ ਬਚਾਉਂਦੇ, ਉਸ ਦੇ ਪਿੱਛੇ ਸਾਰਾ ਪਰਿਵਾਰ ਬਚ ਜਾਂਦਾ ਹੈ, ਜੋ ਕਿ ਬਹੁਤ ਹੀ ਵੱਡਾ ਪੁੰਨ ਹੈ। ਮੇਰਾ ਆਪਣੇ ਸਾਰੇ ਵੀਰਾਂ ਨੂੰ ਸਿਰਫ਼ ਇਹੀ ਸੁਨੇਹਾ ਹੈ ਕਿ ਨਸ਼ੇ ਦੇ ਖਿਲਾਫ਼ ਇਕ ਇਹੋ ਜਿਹੀ ਜੰਗ ਸ਼ੁਰੂ ਕਰੀਏ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਅਤੇ ਵਧੀਆ ਮਾਹੌਲ ਮਿਲ ਸਕੇ ਅਤੇ ਸਾਡਾ ਨਾਂਅ ਬੜੀ ਹੀ ਇੱਜ਼ਤ ਅਤੇ ਮਾਣ-ਸਤਿਕਾਰ ਨਾਲ ਲਿਆ ਜਾਵੇ। ਆਓ, ਅਸੀਂ ਮਿਲ ਕੇ ਨਸ਼ਾ ਕਰਨ ਵਾਲੇ ਨੂੰ ਨਹੀਂ ਬਲਕਿ ਨਸ਼ੇ ਨੂੰ ਨਫ਼ਰਤ ਕਰੀਏ ਅਤੇ ਨਸ਼ਾ ਮੁਕਤ ਪੰਜਾਬ ਬਣਾਈਏ।

-ਕਰਨ ਕੁਮਾਰ

19-10-2021

 ਅਵਾਰਾ ਕੁੱਤਿਆਂ ਦੀ ਸਮੱਸਿਆ

ਆਏ ਦਿਨ ਅਖ਼ਬਾਰਾਂ ਵਿਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਅਵਾਰਾ ਕੁੱਤਿਆਂ ਨੇ ਲੋਕਾਂ ਨੂੰ ਵੱਢ ਲਿਆ। ਕੁਝ ਦਿਨ ਪਹਿਲਾਂ ਖੰਨਾ ਸ਼ਹਿਰ ਵਿਚ ਦੋ ਸਾਲਾਂ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ ਲਿਆ। ਹਾਲ ਹੀ ਵਿਚ ਅੰਮ੍ਰਿਤਸਰ ਵਿਖੇ ਅਵਾਰਾ ਕੁੱਤਿਆਂ ਨੇ ਦੋ ਸਾਲਾ ਮਾਸੂਮ ਨੂੰ ਚੁੱਕਿਆ ਤੇ ਦੂਰ ਲੈ ਗਏ ਤੇ ਉਥੇ ਨੋਚ-ਨੋਚ ਕੇ ਮਾਰ ਦਿੱਤਾ। ਕੁੱਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਝੁੰਡ ਦੇ ਝੁੰਡ ਬਣਾ ਕੇ ਇਹ ਅਵਾਰਾ ਕੁੱਤੇ ਗਲੀਆਂ, ਸ਼ਹਿਰਾਂ ਵਿਚ ਘੁੰਮਦੇ ਹਨ। ਪਾਰਕਾਂ ਵਿਚ ਤਾਂ ਲੋਕਾਂ ਦਾ ਸੈਰ ਕਰਨਾ ਮੁਸ਼ਕਿਲ ਹੋ ਗਿਆ ਹੈ। ਰਾਤ ਨੂੰ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ, ਜਦੋਂ ਰਾਹਗੀਰ ਆਪਣੇ ਘਰ ਆ ਰਿਹਾ ਹੁੰਦਾ ਹੈ ਤਾਂ ਇਹ ਅਵਾਰਾ ਕੁੱਤੇ ਝੁੰਡ ਬਣਾ ਕੇ ਉਸ 'ਤੇ ਹਮਲਾ ਕਰ ਦਿੰਦੇ ਹਨ ਤੇ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ।ਪਿਛਲੇ ਕਈ ਸਾਲਾਂ ਤੋਂ ਕੁੱਤਿਆਂ ਦੇ ਵੱਢਣ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ ਅਵਾਰਾ ਕੁੱਤਿਆਂ ਨੂੰ ਮਾਰਨ 'ਤੇ ਪਾਬੰਦੀ ਹੈ।
ਟੈਲੀਵਿਜ਼ਨ 'ਤੇ ਹਰ ਪਾਰਟੀ ਦਾ ਨੁਮਾਇੰਦਾ ਬਹਿਸ ਤਾਂ ਬੜੀ ਵਧੀਆ ਕਰ ਲੈਂਦਾ ਹੈ, ਪਰ ਕਿਉਂ ਅਜਿਹੇ ਮੁੱਦਿਆਂ 'ਤੇ ਬਹਿਸ ਨਹੀਂ ਕੀਤੀ ਜਾਂਦੀ। ਜਿਹੜੇ ਵੀ ਅਸੀਂ ਨੁਮਾਇੰਦੇ ਚੁਣ ਕੇ ਲੋਕ ਸਭਾ ਜਾਂ ਵਿਧਾਨ ਸਭਾ ਵਿਚ ਭੇਜਦੇ ਹਾਂ, ਉਥੇ ਇਹ ਅਜਿਹੇ ਮੁੱਦੇ ਕਿਉਂ ਨਹੀਂ ਉਠਾਉਂਦੇ। ਆਖਿਰ ਕਦੋਂ ਤੱਕ ਲੋਕਾਂ ਨੂੰ ਅਵਾਰਾ ਕੁੱਤੇ ਵੱਢਦੇ ਰਹਿਣਗੇ। ਚਲੋ ਕੁੱਤਿਆਂ ਨੂੰ ਮਾਰ ਨਹੀਂ ਸਕਦੇ, ਪਰ ਇਨ੍ਹਾਂ ਦੀ ਨਸਬੰਦੀ ਤਾਂ ਕਰਵਾ ਸਕਦੇ ਹਨ। ਤਾਂ ਕਿ ਇਨ੍ਹਾਂ ਦੀ ਜਨਸੰਖਿਆ ਹੋਰ ਨਾ ਵਧ ਸਕੇ। ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰਾਂ ਨਾਲ ਮਿਲ ਕੇ ਕੋਈ ਠੋਸ ਨੀਤੀ ਲਿਆਉਣ ਦੀ ਜ਼ਰੂਰਤ ਹੈ।

-ਸੰਜੀਵ ਸਿੰਘ ਸੈਣੀ
ਮੋਹਾਲੀ।

ਬੇਲਗਾਮ ਹੁੰਦੀ ਮਹਿੰਗਾਈ

ਦੇਸ਼ ਵਿਚ ਹਰ ਚੀਜ਼ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਇਸ ਵਿਚ ਨਿਰੰਤਰ ਵਾਧਾ ਜਾਰੀ ਹੈ। ਖਾਣ-ਪੀਣ ਦੀਆਂ ਵਸਤਾਂ, ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਸਾਰੀਆਂ ਚੀਜ਼ਾਂ ਦੇ ਭਾਅ ਵਧਣੇ ਤੈਅ ਹਨ ਕਿਉਂਕਿ ਹਰ ਚੀਜ਼ ਦੀ ਢੋਆ-ਢੁਆਈ ਇਨ੍ਹਾਂ ਉਤੇ ਨਿਰਭਰ ਹੈ। ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ਲੋਕਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਵਿਗੜ ਗਿਆ ਹੈ, ਮਹਿੰਗਾਈ ਦਾ ਆਲਮ ਇਹ ਹੈ ਕਿ ਕੁਝ ਦਿਨ ਪਹਿਲਾਂ ਖਰੀਦੀ ਗਈ ਵਸਤੂ ਨੂੰ ਜਦ ਅਗਲੀ ਵਾਰ ਖਰੀਦਣਾ ਪੈਂਦਾ ਹੈ ਤਾਂ ਉਸ ਵਸਤੂ ਦੀ ਕੀਮਤ 'ਚ ਪਹਿਲਾਂ ਨਾਲੋਂ ਵਾਧਾ ਹੋਇਆ ਹੁੰਦਾ ਹੈ। ਜਦਕਿ ਆਮਦਨੀ ਦੇ ਸਰੋਤ ਜਿਉਂ ਦੇ ਤਿਉਂ ਹਨ। ਪਹਿਲਾਂ ਹੀ ਕੋਰੋਨਾ ਦੀ ਮਾਰ ਝੱਲ ਚੁੱਕੇ ਲੋਕ ਆਰਥਿਕ ਪੱਖੋਂ ਕਮਜ਼ੋਰ ਹੋ ਗਏ ਹਨ, ਸਰਕਾਰ ਨੂੰ ਚਾਹੀਦਾ ਹੈ ਕਿ ਘੱਟੋ-ਘੱਟ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ 'ਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

ਸਰਕਾਰ ਧਿਆਨ ਦੇਵੇ

ਪੰਜਾਬ ਵਿਚ ਕੋਲੇ ਦੀ ਕਮੀ ਹੋਣ ਕਰਕੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਇਸ ਦਾ ਸਿੱਧਾ ਅਸਰ ਆਮ ਜਨਤਾ 'ਤੇ ਪੈ ਰਿਹਾ ਹੈ। ਬਿਜਲੀ ਸੰਕਟ ਕਾਰਨ ਆਮ ਜਨਤਾ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਸਰਕਾਰਾਂ ਕਹਿ ਰਹੀਆਂ ਹਨ ਕਿ ਉਨ੍ਹਾਂ ਕੋਲ ਕੋਲੇ ਦੀ ਕੋਈ ਕਮੀ ਨਹੀਂ ਹੈ ਪਰ ਸਭ ਨੂੰ ਪਤਾ ਹੈ ਕਿ ਪੰਜਾਬ ਵਿਚ ਕੋਲਾ ਲਗਭਗ ਖਤਮ ਹੋਣ ਵਾਲਾ ਹੈ। ਸਾਨੂੰ ਸਭ ਨੂੰ ਬਿਜਲੀ ਸੰਕਟ ਤੋਂ ਬਚਣ ਲਈ ਕੋਲੇ ਦਾ ਬਹੁਤ ਸੋਚ ਸਮਝ ਕੇ ਪ੍ਰਯੋਗ ਕਰਨ ਦੀ ਜ਼ਰੂਰਤ ਹੈ। ਸਰਕਾਰ ਨੂੰ ਇਸ ਸਮੱਸਿਆ ਦੇ ਨਿਪਟਾਰੇ ਲਈ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ।

-ਸਾਕਸ਼ੀ ਸ਼ਰਮਾ
ਕੇ.ਐਮ.ਵੀ. ਕਾਲਜ, ਜਲੰਧਰ।

ਦਿਨੋ-ਦਿਨ ਵਧਦਾ ਬਿਜਲੀ ਸੰਕਟ

ਪੰਜਾਬ ਇਕ ਬਿਜਲੀ ਉਤਪਾਦਕ ਸੂਬਾ ਕਿਹਾ ਜਾਂਦਾ ਐ ਪਰ ਪਿਛਲੇ ਕੁਝ ਸਮੇਂ ਤੋਂ ਬਿਜਲੀ ਦੀ ਘਾਟ ਕਾਰਨ ਹਰ ਵਰਗ ਨੂੰ ਤੰਗੀ ਝੱਲਣੀ ਪੈ ਰਹੀ ਹੈ, ਛੋਟੇ ਦੁਕਾਨਦਾਰ ਜਿਵੇਂ ਚੱਕੀਆਂ, ਕੋਹਲੂ, ਫੀਡ ਬਣਾਉਣ ਦੀਆਂ ਛੋਟੀਆਂ ਫੈਕਟਰੀਆਂ ਆਦਿ ਨੂੰ ਬਿਜਲੀ ਦੀ ਘਾਟ ਕਾਰਨ ਘਾਟਾ ਸਹਿਣ ਕਰਨਾ ਪੈਂਦਾ ਏ, ਹੁਣ ਤਾਂ ਪਿਛਲੇ ਇਕ ਹਫ਼ਤੇ ਤੋਂ ਦਿਨ ਅਤੇ ਰਾਤ ਵਿਚ ਵੀ ਲਗਾਤਾਰ ਚਾਰ-ਚਾਰ ਘੰਟੇ ਬਿਜਲੀ ਸਪਲਾਈ ਬੰਦ ਹੁੰਦੀ ਐ, ਘਰ ਦੇ ਜ਼ਰੂਰੀ ਕੰਮ ਵੀ ਬੜੀ ਮੁਸ਼ਕਿਲ ਨਾਲ ਨੇਪਰੇ ਚੜ੍ਹਦੇ ਹਨ, ਖ਼ਬਰਾਂ ਵਿਚ ਬਿਜਲੀ ਮੰਤਰੀਆਂ ਵਲੋਂ ਇਹੀ ਕਿਹਾ ਜਾਂਦਾ ਹੈ ਕਿ ਕੋਲਾ ਖਤਮ ਹੋ ਗਿਆ ਹੈ ਤਾਂ ਬਿਜਲੀ ਸੰਕਟ ਪੈਦਾ ਹੋਇਆ ਏ, ਜਦੋਂ ਉਨ੍ਹਾਂ ਨੂੰ ਭਲੀਭਾਂਤ ਪਤਾ ਹੈ ਕਿ ਕੋਲਾ ਖਤਮ ਹੋਣ 'ਤੇ ਬਿਜਲੀ ਸੰਕਟ ਵਾਪਰ ਸਕਦਾ ਹੈ, ਤਾਂ ਉਹ ਪਹਿਲਾਂ ਹੀ ਇਸ ਦੀ ਕਮੀ ਨੂੰ ਪੂਰਾ ਕਰਨ ਲਈ ਯਤਨਸ਼ੀਲ ਕਿਉਂ ਨਹੀਂ ਹੁੰਦੇ, ਲੋਕਾਂ ਤੋਂ ਬਿਜਲੀ ਬਿੱਲਾਂ ਅੰਦਰ ਵਾਧੂ ਦੇ ਕਿੰਨੇ ਹੀ ਟੈਕਸ ਵਸੂਲ ਕੀਤੇ ਜਾਂਦੇ ਹਨ, ਉਸ ਪੈਸੇ ਨੂੰ ਬਿਜਲੀ ਖਰੀਦਣ ਅਤੇ ਦੂਜੇ ਥਰਮਲ ਪਲਾਂਟਾਂ ਨੂੰ ਚਾਲੂ ਕਰਨ ਵਿਚ ਵਰਤਿਆ ਜਾਵੇ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੇ ਸੰਕਟ ਪੈਦਾ ਹੀ ਨਾ ਹੋਣ।
-ਅਮਨਦੀਪ ਕੌਰ

ਹਾਕਮ ਸਿੰਘ ਵਾਲਾ।

ਵੀ.ਆਈ.ਪੀ. ਮੁਲਜ਼ਮ

12 ਅਕਤੂਬਰ ਦੇ ਮੁੱਖ ਸਫੇ 'ਤੇ ਇਹ ਖ਼ਬਰ ਪੜ੍ਹ ਕੇ ਬੇਹੱਦ ਹੈਰਾਨੀ ਅਤੇ ਅਫਸੋਸ ਵੀ ਹੋਇਆ ਕਿ ਲਖੀਮਪੁਰ ਹੱਤਿਆਕਾਂਡ ਕੇਸ ਵਿਚ ਗ੍ਰਿਫ਼ਤਾਰ ਆਸ਼ੀਸ਼ ਮਿਸ਼ਰਾ ਨੂੰ ਤਿੰਨ ਦਿਨਾ ਪੁਲਿਸ ਰਿਮਾਂਡ ਉਤੇ ਭੇਜਣ ਮੌਕੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵਲੋਂ ਜਾਂਚ ਅਧਿਕਾਰੀ ਉਤੇ ਇਹ ਸ਼ਰਤ ਲਾਈ ਗਈ ਕਿ ਆਸ਼ੀਸ਼ ਮਿਸ਼ਰਾ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਪੁੱਛਗਿੱਛ ਮੌਕੇ ਮੁਲਜ਼ਮ ਦਾ ਵਕੀਲ ਹਾਜ਼ਰ ਰਹੇਗਾ। ਪੁਲਿਸ ਰਿਮਾਂਡ ਦੌਰਾਨ ਵੀ ਸਖ਼ਤੀ ਨਾਲ ਪੁੱਛਗਿੱਛ ਨਹੀਂ ਕੀਤੀ ਜਾਵੇਗੀ ਤਾਂ ਇਸ ਘਟਨਾ ਦੀ ਸਚਾਈ ਅਤੇ ਸਬੂਤ ਸਾਹਮਣੇ ਕਿਵੇਂ ਆਉਣਗੇ? ਸਵਾਲ ਇਹ ਵੀ ਹੈ ਕਿ ਕੀ ਕਤਲ ਕੇਸਾਂ ਵਿਚ ਗ੍ਰਿਫ਼ਤਾਰ ਹੋਰਨਾਂ ਆਮ ਮੁਲਜ਼ਮਾਂ ਨੂੰ ਵੀ ਪੁਲਿਸ ਰਿਮਾਂਡ ਉਤੇ ਭੇਜਣ ਮੌਕੇ ਜਾਂਚ ਏਜੰਸੀਆਂ ਨੂੰ ਇਹੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ? ਹਰਗਿਜ਼ ਨਹੀਂ। ਉਲਟਾ ਸਗੋਂ ਪੁਲਿਸ ਵਲੋਂ ਆਮ ਮੁਲਜ਼ਮਾਂ ਨਾਲ ਥਰਡ ਡਿਗਰੀ ਢੰਗ ਵਰਤੇ ਜਾਂਦੇ ਹਨ। ਜ਼ਾਹਰ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਬੇਟਾ ਹੋਣ ਦੇ ਨਾਤੇ ਅਤੇ ਯੋਗੀ-ਮੋਦੀ ਸਰਕਾਰ ਦੀ ਸਰਪ੍ਰਸਤੀ ਹੋਣ ਕਰਕੇ ਮੁੱਖ ਮੁਲਜ਼ਮ ਨੂੰ ਬਚਾਉਣ ਲਈ ਉਸ ਨਾਲ ਵੀ.ਆਈ.ਪੀ. ਸਲੂਕ ਕੀਤਾ ਜਾ ਰਿਹਾ ਹੈ। ਇਸ ਲਈ ਅਜਿਹੀ ਖਾਨਾਪੂਰਤੀ ਦੀ ਜਾਂਚ ਪੀੜਤ ਪਰਿਵਾਰਾਂ ਦੇ ਨਾਲ-ਨਾਲ ਕਾਨੂੰਨ ਅਤੇ ਇਨਸਾਫ਼ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲੀ ਹੈ ਅਤੇ ਇਹ ਸਿਰਫ ਸੁਪਰੀਮ ਕੋਰਟ ਵਲੋਂ ਨਾਮਜ਼ਦ ਨਿਰਪੱਖ ਜਾਂਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ ਤਾਂ ਹੀ ਦੋਸ਼ੀਆਂ ਨੂੰ ਸਖ਼ਤ ਸਜ਼ਾ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇਗਾ।

-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।

18-10-2021

 ਅਵਾਰਾ ਕੁੱਤਿਆਂ ਦੀ ਭਰਮਾਰ
ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਕੁੱਤਿਆਂ ਦੇ ਮਨੁੱਖਾਂ ਨੂੰ ਕੱਟਣ ਦੀ ਭਰਮਾਰ ਮਚੀ ਹੋਈ ਹੈ। ਪਰ ਇਸ ਪ੍ਰਤੀ ਅਵੇਸਲਾਪਣ ਦਿਸਦਾ ਹੈ। ਪਿੰਡਾਂ, ਸ਼ਹਿਰਾਂ ਵਿਚ ਗਲੀਆਂ, ਪਬਲਿਕ ਸਥਾਨਾਂ 'ਤੇ ਕੁੱਤਿਆਂ ਦੀਆਂ ਮਾਰੂ ਟੀਮਾਂ ਬੈਠੀਆਂ ਰਹਿੰਦੀਆਂ ਹਨ। ਪਤਾ ਨਹੀਂ ਕਦੋਂ ਕਿਸ ਦੇ ਕੱਟਣ ਦੀ ਵਾਰੀ ਆ ਜਾਵੇ। ਪਸ਼ੂਆਂ ਪ੍ਰਤੀ ਮਨੁੱਖ ਦਾ ਫ਼ਰਜ਼ ਪਿਆਰ ਕਰਨਾ ਤਾਂ ਹੈ ਪਰ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਪ੍ਰਾਪਤ ਰਿਪੋਰਟਾਂ ਅਨੁਸਾਰ 2018 ਵਿਚ ਲੁਧਿਆਮਾ ਸ਼ਹਿਰ 'ਚ 15324, ਪਟਿਆਲਾ ਵਿਚ 9936, ਜਲੰਧਰ ਵਿਚ 9839, ਹੁਸ਼ਿਆਰਪੁਰ ਵਿਚ 9260 ਕੁੱਤਿਆਂ ਦੇ ਕੱਟਣ ਦੇ ਲਗਭਗ ਮਾਮਲੇ ਸਾਹਮਣੇ ਆਏ। ਇਕ ਅਨੁਮਾਨ ਅਨੁਸਾਰ ਭਾਰਤ ਵਿਚ 3 ਕਰੋੜ ਦੇ ਲਗਭਗ ਅਵਾਰਾ ਕੁੱਤੇ ਹਨ। ਲੋਕ ਹਲਕਾਅ ਕਾਰਨ ਮਰਦੇ ਹਨ। ਭਾਵੇਂ ਸਾਡੀਆਂ ਸਰਕਾਰਾਂ ਇਸ ਪ੍ਰਤੀ ਸੁਚੇਤ ਹਨ। ਸਰਕਾਰੀ ਹਸਪਤਾਲਾਂ ਵਿਚ ਹਲਕਾਅ ਦੇ ਟੀਕੇ ਵੀ ਉਪਲਬੱਧ ਹਨ। ਇਸ ਭੈਅ-ਭੀਤ ਦ੍ਰਿਸ਼ ਪ੍ਰਤੀ ਸਰਕਾਰਾਂ, ਪਸ਼ੂ ਪ੍ਰੇਮੀ, ਸਮਾਜਸੇਵੀ ਜਥੇਬੰਦੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਇਕ ਲੋਕ ਲਹਿਰ ਪੈਦਾ ਕਰਨ, ਜਿਸ ਨਾਲ ਅਵਾਰਾ ਕੁੱਤਿਆਂ ਤੋਂ ਮੁਕਤੀ ਮਿਲ ਸਕੇ। ਇਸ ਸੰਬੰਧੀ ਸਰਕਾਰ ਦੀ ਸਖ਼ਤ ਨਿਯਮਾਂਵਲੀ ਦੀ ਵੀ ਅਤਿ ਜ਼ਰੂਰਤ ਹੈ ਤਾਂ ਜੋ ਸਮਾਜਿਕ ਸੰਤੁਲਨ ਅਤੇ ਭਾਈਚਾਰਕ ਏਕਤਾ ਕਾਇਮ ਰਹਿ ਸਕੇ। ਅਵਾਰਾ ਕੁੱਤੇ ਛੱਡਣ ਵਾਲਿਆਂ ਉੱਪਰ ਬਿਨਾਂਕਿਸੇ ਦੇਰੀ ਤੋਂ ਕਾਰਵਾਈ ਹੋਣੀ ਚਾਹੀਦੀ ਹੈ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਅੱਤਵਾਦੀਆਂ ਨਾਲ ਸਖ਼ਤੀ ਜ਼ਰੂਰੀ
ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਹਰ ਸਮੇਂ ਭਾਰਤ ਦੇ ਵਿਰੁੱਧ ਕੋਈ ਨਾ ਕੋਈ ਸਾਜ਼ਿਸ਼ ਰਚਦਾ ਰਹਿੰਦਾ ਹੈ। ਨਾਪਾਕ ਗੁਆਂਢੀ ਅੱਤਵਾਦੀਆਂ ਦਾ ਪਾਲਣ-ਪੋਸ਼ਣ ਕਰਦਾ ਹੈ ਤੇ ਭਾਰਤ ਨੂੰ ਤਬਾਹ ਕਰਨ ਲਈ ਨਵੀਆਂ-ਨਵੀਆਂ ਸਾਜ਼ਿਸ਼ਾਂ ਰਚਦਾ ਹੈ ਪਰ ਸਾਡੇ ਬਹਾਦਰ ਸੈਨਿਕਾਂ ਕਰਕੇ, ਪਾਕਿਸਤਾਨ ਆਪਣੀਆਂ ਯੋਜਨਾਵਾਂ ਵਿਚ ਹਮੇਸ਼ਾ ਹੀ ਸਫਲ ਰਿਹਾ ਹੈ। ਹਰ ਸਾਲ ਸਾਡੇ ਬਹਾਦਰ ਸਿਪਾਹੀ ਬਹੁਤ ਸਾਰੇ ਅੱਤਵਾਦੀਆਂ ਨੂੰ ਨਰਕ ਵਿਚ ਭੇਜਦੇ ਹਨ, ਪਰ ਇਸ ਦੇ ਨਾਲ ਹੀ ਸਾਡੇ ਬਹੁਤ ਸਾਰੇ ਫ਼ੌਜੀ ਵੀਰਾਂ ਨੂੰ ਵੀ ਸ਼ਹਾਦਤ ਦੇਣੀ ਪੈਂਦੀ ਹੈ। ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਭਾਰਤ ਵਿਰੋਧੀ ਸਾਜਿਸ਼ਾਂ ਵਿਚ ਡਰੋਨ ਦੀ ਵਰਤੋਂ ਕਰ ਰਿਹਾ ਹੈ। ਪਿਛਲੇ ਮਹੀਨਿਆਂ ਵਿਚ ਡਰੋਨ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੇ ਮਾਮਲਿਆਂ ਵਿਚ ਵੀ ਵਾਧਾ ਹੋਇਆ ਹੈ। ਐਸੇ ਸਮੇਂ ਵਿਚ ਸਾਡੀਆਂ ਸੁਰੱਖਿਆ ਏਜੰਸੀਆਂ ਅਤੇ ਫ਼ੌਜ ਨੂੰ ਵਧੇਰੇ ਚੌਕਸ ਰਹਿਣਾ ਹੋਵੇਗਾ, ਇਸ ਦੇ ਨਾਲ ਹੀ ਸਰਕਾਰਾਂ ਨੂੰ ਅੱਤਵਾਦੀ ਹਮਲੇ ਘਟਾਉਣ ਅਤੇ ਅੱਤਵਾਦੀ ਹਰਕਤਾਂ ਘਟਾਉਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ।


-ਸਾਕਸ਼ੀ ਸ਼ਰਮਾ
ਕੇ.ਐਮ.ਵੀ. ਕਾਲਜ, ਜਲੰਧਰ।


ਨਕਲੀ ਦੁੱਧ ਦੀ ਵਿਕਰੀ
ਅਜੋਕੇ ਸਮੇਂ ਵਿਚ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦੇਸ਼ 'ਚ ਤੇਜ਼ੀ ਨਾਲ ਪੈਰ ਪਸਾਰ ਰਹੀਆਂ ਹਨ। ਜਿਸ ਦਾ ਕਾਰਨ ਵਿਕ ਰਹੇ ਮਿਲਾਵਟੀ ਪਦਾਰਥ ਹਨ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ 64 ਕਰੋੜ ਲੀਟਰ ਦੁੱਧ 'ਚੋਂ 50 ਕਰੋੜ ਲੀਟਰ ਮਿਲਾਵਟੀ ਹੈ ਤੇ ਨਕਲੀ ਹੋਣ ਦੇ ਖਦਸ਼ੇ ਪਾਏ ਗਏ ਹਨ। ਕਾਰੋਬਾਰ ਵਧਾਉਣ ਲਈ ਮਿਲਾਵਟੀ ਦੁੱਧ ਵੇਚਣ ਵਾਲੇ ਦੁੱਧ ਵਿਚ ਅਰਾਰੋਟ, ਰੰਗ, ਕੱਪੜੇ ਧੋਣ ਵਾਲੇ ਪਾਊਡਰ, ਗੁਲੂਕੋਜ਼ ਤੇ ਮਿਲਕ ਪਾਊਡਰ ਮਿਲਾ ਕੇ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਕੇ ਮੁਨਾਫਾ ਕਮਾ ਰਹੇ ਹਨ। ਜ਼ਿਲ੍ਹਾ ਸਿਹਤ ਅਫ਼ਸਰਾਂ ਅਤੇ ਪ੍ਰਸਾਸ਼ਨ ਨੂੰ ਅਪੀਲ ਹੈ ਕਿ ਨਕਲੀ ਦੁੱਧ ਬਣਾਉਣ ਵਾਲੀਆਂ ਫੈਕਟਰੀਆਂ ਦਾ ਪਰਦਾਫਾਸ਼ ਕੀਤਾ ਜਾਵੇ, ਨਾਲ ਹੀ ਮਿਲਾਵਟੀ ਅਤੇ ਨਕਲੀ ਦੁੱਧ ਵੇਚਣ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।


-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।


ਮੋਬਾਈਲ ਦਾ ਬੱਚਿਆਂ 'ਤੇ ਅਸਰ
ਅੱਜਕਲ੍ਹ ਮੋਬਾਈਲ ਦਾ ਯੁੱਗ ਆ ਗਿਆ ਹੈ। ਬੱਚਿਆਂ ਦੀ ਰੁਚੀ ਮੋਬਾਈਲ ਵਿਚ ਬਹੁਤ ਵਧ ਗਈ ਹੈ। ਪਿਛਲੇ ਸਾਲ ਤੋਂ ਕੋਰੋਨਾ ਸੰਕਟ ਹੋਣ ਕਾਰਨ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਵਾਉਣ ਕਾਰਨ ਬੱਚਿਆਂ ਵਿਚ ਮੋਬਾਈਲ ਦੀ ਵਰਤੋਂ ਦਾ ਰੁਝਾਨ ਕਾਫੀ ਵਧ ਗਿਆ। ਮੋਬਾਈਲ ਦੇ ਜਿਥੇ ਬਹੁਤ ਸਾਰੇ ਲਾਭ ਹਨ, ਉਥੇ ਹਾਨੀਆਂ ਵੀ ਹਨ। ਮੋਬਾਈਲ ਨਾਲ ਜਿਥੇ ਬੱਚਿਆਂ ਦੇ ਗਿਆਨ ਵਿਚ ਵਾਧਾ ਹੋਇਆ ਹੈ, ਉਥੇ ਕੁਝ ਗ਼ਲਤ ਪ੍ਰਭਾਵ ਵੀ ਹਨ, ਜੋ ਬੱਚਿਆਂ ਦੇ ਮਨ 'ਤੇ ਬੁਰਾ ਅਸਰ ਪਾ ਸਕਦੇ ਹਨ। ਲੋੜ ਹੈ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਕਿ ਬੱਚੇ ਮੋਬਾਈਲ ਦੀ ਵਰਤੋਂ ਆਪਣੀ ਪੜ੍ਹਾਈ ਲਈ ਹੀ ਕਰਨ। ਸਾਡਾ ਫ਼ਰਜ਼ ਬਣਦਾ ਹੈ ਕਿ ਬੱਚਿਆਂ ਨੂੰ ਮੋਬਾਈਲ ਪ੍ਰਤੀ ਜਾਗਰੂਕ ਕਰੀਏ ਤਾਂ ਜੋ ਬੱਚੇ ਇਸ ਦਾ ਸਹੀ ਲਾਭ ਲੈ ਸਕਣ।


-ਮਲਟੀ
ਅਧਿਆਪਕਾ, ਸੇਂਟ ਥੌਮਸ ਕਾਨਵੈਂਟ ਸਕੂਲ, ਰਾਜਾਸਾਂਸੀ।


ਚੰਨੀ ਦੀਆਂ ਕਾਰਗੁਜ਼ਾਰੀਆਂ ਦੀ ਚਰਚਾ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ਦਿਨ ਤੋਂ ਮੁੱਖ ਮੰਤਰੀ ਬਣੇ ਹਨ, ਉਸ ਦਿਨ ਤੋਂ ਹੀ ਆਪਣੇ ਵਿਲੱਖਣ ਕਾਰਜਾਂ ਕਰਕੇ ਚਰਚਾ ਵਿਚ ਹਨ। ਭਾਵੇਂ ਚੰਨੀ ਸੂਬੇ ਦੀਆਂ ਆਰਥਿਕ ਮਜਬੂਰੀਆਂ ਕਾਰਨ ਜਨਤਾ ਨੂੰ ਕੋਈ ਵੱਡੀ ਰਾਹਤ ਨਹੀਂ ਦੇ ਸਕੇ ਪਰ ਹਰ ਰੋਜ਼ ਦੀਆਂ ਉਨ੍ਹਾਂ ਦੀਆਂ ਵਿਸ਼ੇਸ਼ ਕਾਰਗੁਜ਼ਾਰੀਆਂ ਨੂੰ ਆਮ ਲੋਕ ਸਲਾਹ ਰਹੇ ਹਨ, ਜਿਵੇਂ ਰਸਤੇ 'ਚ ਜਾਂਦੇ-ਜਾਂਦੇ ਨਵ-ਵਿਆਹੀ ਜੋੜੀ ਨੂੰ ਪਿਆਰ ਸਹਿਤ ਸ਼ਗਨ ਦੇਣਾ, ਰਸਤੇ 'ਚ ਜਾਂਦੇ ਰੁਕ ਕੇ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ ਕੋਲ ਖੁਦ ਚੱਲ ਕੇ ਜਾਣਾ, ਆਪਣੇ ਬੇਟੇ ਦਾ ਸਾਦਾ ਵਿਆਹ ਕਰਨਾ, ਗੱਡੀ ਆਪ ਚਲਾ ਕੇ ਲਿਜਾਣੀ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਪੰਗਤ ਵਿਚ ਬੈਠ ਕੇ ਲੰਗਰ ਛਕਣਾ ਆਦਿ।
ਇਹ ਉਨ੍ਹਾਂ ਦੀਆਂ ਛੋਟੀਆਂ ਪਰ ਵੱਡੀਆਂ ਅਰਥ ਭਰਪੂਰ ਕਾਰਗੁਜ਼ਾਰੀਆਂ, ਜਿਥੇ ਸਾਡੀ ਸਮੁੱਚੀ ਲੀਡਰਸ਼ਿਪ ਲਈ ਰਾਹ ਦਸੇਰਾ ਹਨ, ਉਥੇ ਹੀ ਪੀੜਤ ਜਨਤਾ ਦੇ ਜ਼ਖ਼ਮਾਂ 'ਤੇ ਮਲ੍ਹਮ ਲਗਾਉਣ ਦਾ ਕੰਮ ਵੀ ਕਰ ਰਹੀਆਂ ਹਨ। ਵਿਰੋਧੀ ਭਾਵੇਂ ਇਸ ਨੂੰ ਚੋਣ ਸਟੰਟ ਕਹੀ ਜਾਣ ਪਰ ਪੰਜਾਬ ਦੀ ਜਨਤਾ ਕੁਝ ਰਾਹਤ ਮਹਿਸੂਸ ਜ਼ਰੂਰ ਕਰ ਰਹੀ ਹੈ।


-ਜਸਵੀਰ ਸਿੰਘ ਭਲੂਰੀਆ
ਪਿੰਡ ਭਲੂਰ (ਮੋਗਾ)।



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX