ਤਾਜਾ ਖ਼ਬਰਾਂ


ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ ਜਾਰੀ, 13 ਹੋਰ ਮੌਤਾਂ, 328 ਨਵੇਂ ਕੋਰੋਨਾ ਮਾਮਲੇ
. . .  11 minutes ago
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਕੋਰੋਨਾ ਕਾਰਨ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ
. . .  13 minutes ago
ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋਂ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ...
ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ : 458 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ
. . .  22 minutes ago
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 458 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 126 ਨਵੇਂ ਕੇਸ, ਦੋ ਮੌਤਾਂ
. . .  25 minutes ago
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 126 ਨਵੇਂ ਕੇਸ ਸਾਹਮਣੇ ਆਏ ਹਨ | ਜਦਕਿ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ...
ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  27 minutes ago
ਅੰਮ੍ਰਿਤਸਰ , 11 (ਮਈ ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 38247 ਕੁੱਲ ਸਕਾਰਾਤਮਕ ਮਾਮਲਿਆਂ ਦੀ...
ਲੁਧਿਆਣਾ ਵਿਚ ਕੋਰੋਨਾ ਨਾਲ 43 ਮੌਤਾਂ
. . .  34 minutes ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 43 ਮੌਤਾਂ ਹੋ ਗਈਆਂ ਹਨ। ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ...
ਐਮ.ਬੀ.ਐਸ.ਪੀ.ਐਸ.ਯੂ. ਪਟਿਆਲਾ ਕੈਂਪਸ ਲਈ ਮਨਜ਼ੂਰ ਰਾਸ਼ੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼
. . .  39 minutes ago
ਚੰਡੀਗੜ੍ਹ , 11 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ...
ਮੋਗਾ ਵਿਚ ਕੋਰੋਨਾ ਦਾ ਧਮਾਕਾ, ਇਕੋ ਦਿਨ ਵਿਚ ਆਏ 123 ਮਾਮਲੇ
. . .  46 minutes ago
ਮੋਗਾ, 1 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਫਿਰ ਧਮਾਕਾ ਹੋਇਆ ਹੈ ਅਤੇ ਇਕੋ ਦਿਨ 123 ਕੋਰੋਨਾ ਪੀੜਤ ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ...
ਪਠਾਨਕੋਟ ਵਿਚ ਕੋਰੋਨਾ ਦੇ 264 ਨਵੇਂ ਮਾਮਲੇ ਆਏ ਸਾਹਮਣੇ
. . .  51 minutes ago
ਪਠਾਨਕੋਟ, 11 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ...
ਡੀ.ਐੱਸ.ਪੀ ਪੱਧਰ ਦੇ 13 ਅਧਿਕਾਰੀਆਂ ਦੇ ਤਬਾਦਲੇ
. . .  37 minutes ago
ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ ਵਿਚ ਫੇਰਬਦਲ ਕਰਦਿਆਂ...
ਬਸੇਰਾ ਪ੍ਰਾਜੈਕਟ 'ਤੇ ਕੰਮ ਕੀਤਾ ਜਾਵੇ ਤੇਜ - ਕੈਪਟਨ ਅਮਰਿੰਦਰ ਸਿੰਘ
. . .  about 1 hour ago
ਚੰਡੀਗੜ੍ਹ, 11 ਮਈ - ਸ਼ਹਿਰੀ ਗ਼ਰੀਬਾਂ ਨੂੰ ਘਰ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ...
ਰਾਮ ਕਰਨ ਵਰਮਾ ਮੱਧ ਅਫ਼ਰੀਕੀ ਗਣਰਾਜ ਵਿਚ ਭਾਰਤ ਦੇ ਅਗਲੇ ਰਾਜਦੂਤ
. . .  about 1 hour ago
ਨਵੀਂ ਦਿੱਲੀ , 11 ਮਈ - ਰਾਮ ਕਰਨ ਵਰਮਾ, ਜੋ ਮੌਜੂਦਾ ਸਮੇਂ ਵਿਚ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਵਿਚ ਭਾਰਤ ਦੇ ਰਾਜਦੂਤ ਹਨ, ਉਨ੍ਹਾਂ ਨੂੰ ਕਿਨਸ਼ਾਸਾ ਵਿਚ ਨਿਵਾਸ...
ਹਿਮਾਚਲ ਪ੍ਰਦੇਸ਼ ਵਿਚ ਦਸਵੀਂ ਦੇ 1.16 ਲੱਖ ਵਿਦਿਆਰਥੀਆਂ ਨੂੰ 11 ਵੀਂ ਜਮਾਤ ਵਿਚ ਪ੍ਰਮੋਟ ਕੀਤਾ
. . .  about 1 hour ago
ਊਨਾ,11 ਮਈ (ਹਰਪਾਲ ਸਿੰਘ ਕੋਟਲਾ) - ਡਾਇਰੈਕਟਰ ਹਿਮਾਚਲ ਪ੍ਰਦੇਸ਼ ਉੱਚ ਸਿੱਖਿਆ ਨੇ ਸਕੂਲ ਸਿੱਖਿਆ ਬੋਰਡ ਦੀਆਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਮੋਟ...
ਪਹਿਲੀ ਖ਼ੁਰਾਕ ਲੈ ਚੁੱਕੇ ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਲਈ ਦਿੱਤੀ ਜਾਵੇ ਤਰਜੀਹ - ਰਾਜੇਸ਼ ਭੂਸ਼ਨ (ਕੇਂਦਰੀ ਸਿਹਤ ਸਕੱਤਰ)
. . .  about 1 hour ago
ਨਵੀਂ ਦਿੱਲੀ , 11 ਮਈ - ਸਾਰੇ ਸੂਬੇ ਇਹ ਸੁਨਿਸ਼ਚਿਤ ਕਰਨ ਕਿ ਜਿੰਨਾਂ ਨੇ ਪਹਿਲੀ ਖ਼ੁਰਾਕ ਲਈ ਹੈ, ਉਨ੍ਹਾਂ ਨੂੰ ਦੂਜੀ ਖ਼ੁਰਾਕ ਲਈ ਤਰਜੀਹ ਦਿੱਤੀ ਜਾਵੇ...
ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ ਤੋਂ ਸੇਵਾਵਾਂ ਸ਼ੁਰੂ ਕਰੇਗਾ
. . .  about 2 hours ago
ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ...
ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਂ ਸਮਾਂ ਸਾਰਨੀ ਜਾਰੀ
. . .  about 2 hours ago
ਫ਼ਾਜ਼ਿਲਕਾ, 11 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਦੇ ਤਾਜਾ ਹਲਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਲਈ ਨਵੀਂ ਸਮਾਂ ਸਾਰਨੀ ਲਾਗੂ ਕੀਤੀ...
ਰੂਸ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ , 9 ਵਿਅਕਤੀਆਂ ਦੀ ਮੌਤ
. . .  about 3 hours ago
ਮਾਸਕੋ, 11 ਮਈ - ਰੂਸ ਦੇ ਸ਼ਹਿਰ ਕਾਜਾਨ ਵਿਚ ਮੰਗਲਵਾਰ ਇਕ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਅੱਠ ਵਿਦਿਆਰਥੀ ਅਤੇ ਇਕ ਅਧਿਆਪਕ ਦੀ ਮੌਤ ਹੋ ਗਈ...
ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਤੁਰਨ ਵਾਲੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਕਾਮਰੇਡ ਭਾਨ ਸਿੰਘ ਸੰਘੇੜਾ ਨਹੀਂ ਰਹੇ
. . .  about 3 hours ago
ਮਹਿਲ ਕਲਾਂ (ਬਰਨਾਲਾ),11 ਮਈ (ਅਵਤਾਰ ਸਿੰਘ ਅਣਖੀ) ਹਰ ਸਮੇਂ ਲਾਲ ਝੰਡਾ ਮੋਢੇ 'ਤੇ ਲੈ ਕੇ ਦੱਬੇ-ਕੁਚਲੇ ਕਿਰਤੀ ਲੋਕਾਂ ਦੀ...
ਇਜ਼ਰਾਈਲੀ ਫ਼ੌਜਾਂ ਦੀ ਬੰਬਾਰੀ ਵਿਚ ਘੱਟੋ - ਘੱਟ 24 ਫਿਲਸਤੀਨੀ ਮਾਰੇ ਗਏ, 9 ਬੱਚੇ ਵੀ ਸ਼ਾਮਿਲ
. . .  about 4 hours ago
ਗਾਜ਼ਾ, 11 ਮਈ - ਇਜ਼ਰਾਈਲ ਨੇ ਮੰਗਲਵਾਰ ਤੜਕੇ ਫਿਲਸਤੀਨੀ ਇਲਾਕਾ ਗਾਜ਼ਾ 'ਤੇ ਨਵੇਂ ਹਵਾਈ ਹਮਲੇ ਕੀਤੇ | ਫਿਲਸਤੀਨੀ ਅੱਤਵਾਦੀ ਸਮੂਹਾਂ ਨੇ ਯਰੂਸ਼ਲਮ ਦੇ ਨੇੜੇ ਰਾਕੇਟ ...
ਟਵਿਟਰ ਨੇ ਭਾਰਤ ਨੂੰ ਮਦਦ ਦੇ ਤੋਰ 'ਤੇ ਦਿੱਤੇ 15 ਮਿਲੀਅਨ ਡਾਲਰ
. . .  about 5 hours ago
ਨਵੀਂ ਦਿੱਲੀ, 11 ਮਈ - ਟਵਿਟਰ ਨੇ ਭਾਰਤ ਨੂੰ ਮਦਦ ਦੇ ਤੋਰ ਉੱਤੇ 15 ਮਿਲੀਅਨ ਡਾਲਰ ਦਿਤੇ ਹਨ | ਭਾਰਤ ਇਸ ਵੇਲ੍ਹੇ ਵੈਸ਼ਵਿਕ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ...
ਕੇਜਰੀਵਾਲ ਦੀ ਕੇਂਦਰ ਨੂੰ ਅਪੀਲ - ਹੋਰ ਕੰਪਨੀਆਂ ਨੂੰ ਵੀ ਦਿੱਤੀ ਜਾਵੇ ਵੈਕਸੀਨ ਬਣਾਉਣ ਦੀ ਇਜਾਜ਼ਤ
. . .  about 2 hours ago
ਨਵੀਂ ਦਿੱਲੀ, 11 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਾਈਵ ਹੋਏ ਅਤੇ ਉਨ੍ਹਾਂ ਨੇ ਕੋਰੋਨਾ ਦੇ ਦਿੱਲੀ ਵਿਚ ਕਿ ਹਾਲਾਤ ਹਨ,ਉਸ 'ਤੇ ਜਾਣਕਾਰੀ ਸਾਂਝੀ ਕਰਦੇ...
ਅਣਪਛਾਤੀਆਂ ਵਲੋਂ ਕਬਾੜ ਦੀ ਦੁਕਾਨ 'ਤੇ ਹਥਿਆਰ ਦੀ ਨੋਕ 'ਤੇ ਵੱਡੀ ਵਾਰਦਾਤ
. . .  about 6 hours ago
ਅੰਮ੍ਰਿਤਸਰ/ਸੁਲਤਾਨਵਿੰਡ, 11 ਮਈ (ਗੁਰਨਾਮ ਸਿੰਘ ਬੁੱਟਰ ) - ਅੰਮ੍ਰਿਤਸਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਅੰਦਰ ਵਧ ਰਹੀਆਂ ਲੁੱਟਾਂ - ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ...
ਅਨੰਤਨਾਗ (ਜੰਮੂ ਕਸ਼ਮੀਰ) ਵਿਚ ਚਲ ਰਹੀ ਮੁੱਠਭੇੜ ਵਿਚ ਤਿੰਨੋਂ ਅੱਤਵਾਦੀ ਮਾਰੇ ਗਏ
. . .  about 6 hours ago
ਅਨੰਤਨਾਗ , 11 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ ਵਿਚ ਚਲ ਰਹੀ ਅੱਤਵਾਦੀਆਂ ਨਾਲ ਮੁੱਠਭੇੜ ਵਿਚ ਤਿੰਨੋਂ ਅੱਤਵਾਦੀ ਮਾਰੇ ਗਏ ਹਨ...
ਜਲੰਧਰ ਵਿਚ ਵਾਪਰਿਆ ਦਰਦਨਾਕ ਹਾਦਸਾ , ਇਕ ਮੌਤ
. . .  about 7 hours ago
ਜਲੰਧਰ , 11 ਮਈ - ਜਲੰਧਰ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਐਕਟਿਵਾ ਚਾਲਕ ਦੀ ਦਰਦਨਾਕ ਮੌਤ ਹੋ...
ਵਾਇਰਸ ਦੇ ਰੂਪ ਬੀ 1617 ਲਈ ਵਧੇਰੇ ਜਾਣਕਾਰੀ ਦੀ ਜ਼ਰੂਰਤ - ਡਾ ਮਾਰੀਆ ਵੈਨ ਕੇਰਖੋਵ (ਡਬਲਯੂ.ਐੱਚ.ਓ.)
. . .  about 7 hours ago
ਨਵੀਂ ਦਿੱਲੀ , 11 ਮਈ - ਵਾਇਰਸ ਦਾ ਰੂਪ ਬੀ 1617 ਜਿਸ ਨੂੰ ਪਹਿਲਾਂ ਭਾਰਤ ਵਿਚ ਪਛਾਣਿਆ ਗਿਆ ਸੀ, ਉਸ 'ਤੇ ਡਬਲਯੂ.ਐੱਚ.ਓ. ਦੁਆਰਾ ਧਿਆਨ ਨਾਲ ਕੰਮ ਕੀਤਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਚੇਤ ਸੰਮਤ 553
ਵਿਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਮਹੱਤਵਪੂਰਨ ਹੈ। -ਹੋਵਰਡ ਟੈਫਟ

ਤੁਹਾਡੇ ਖ਼ਤ

09-04-2021

 ਪੰਜਾਬੀ ਭਾਸ਼ਾ ਦਾ ਮਹੱਤਵ
ਪੰਜਾਬੀ, ਪੰਜਾਬੀ ਲੋਕਾਂ ਦੀ ਭਾਸ਼ਾ ਹੈ। ਪੰਜਾਬ ਦੇ ਲੋਕ ਆਪਣੇ ਪਰਿਵਾਰਾਂ ਘਰਾਂ, ਗਲੀਆਂ-ਮੁਹੱਲਿਆਂ ਅਤੇ ਸੱਥਾਂ ਵਿਚ ਪੰਜਾਬੀ ਬੋਲੀ ਬੋਲਦੇ ਹਨ। ਸਾਨੂੰ ਮਾਂ ਦੇ ਦੁੱਧ ਨਾਲ ਹੀ ਪੰਜਾਬੀ ਬੋਲੀ ਦੀ ਗੁੜ੍ਹਤੀ ਮਿਲਦੀ ਹੈ। ਅਸੀਂ ਆਪਣੀ ਛੋਟੀ ਉਮਰ ਦੇ ਪੜਾਅ ਵਿਚ ਹੀ ਪੰਜਾਬੀ ਬੋਲਣਾ ਤੇ ਸਮਝਣਾ ਸਿੱਖ ਲੈਂਦੇ ਹਾਂ। ਬਚਪਨ ਤੋਂ ਹੀ ਅਸੀਂ ਪੰਜਾਬੀ ਵਿਚ ਸੋਚਦੇ ਹਾਂ, ਗੱਲਬਾਤ ਕਰਦੇ ਹਾਂ ਅਤੇ ਆਪਣੇ ਨਿੱਤ ਦੇ ਕਈ ਵਿਵਹਾਰ ਵੀ ਪੰਜਾਬੀ ਭਾਸ਼ਾ ਵਿਚ ਹੀ ਕਰਦੇ ਹਾਂ। ਗੱਲ ਗੁੱਸੇ ਦੀ ਹੋਵੇ ਤੇ ਚਾਹੇ ਪਿਆਰ ਦੀ, ਖੁਸ਼ੀ ਹੋਵੇ ਚਾਹੇ ਗਮੀ, ਪੰਜਾਬੀ ਬੋਲੀ ਹੀ ਸਾਡਾ ਸਹਾਰਾ ਹੁੰਦੀ ਹੈ। ਅਸੀਂ ਕੋਈ ਪਹਿਲਾ ਕਦਮ ਚੁੱਕਦੇ ਹਾਂ ਕੋਈ ਵੀ ਪੁਲਾਂਘ ਪੁੱਟਦੇ ਹਾਂ ਪੰਜਾਬੀ ਬੋਲੀ ਸਾਡੇ ਅੰਗ-ਸੰਗ ਹੰਦੀ ਹੈ। ਜਦੋਂ ਅਸੀ ਕੋਈ ਹੋਰ ਬੋਲੀ ਬੋਲਦੇ ਹਾਂ ਤਾਂ ਉਸ ਵਿਚ ਪੰਜਾਬੀ ਭਾਸ਼ਾ ਦੀਆਂ ਮਹਿਕਾਂ ਮਹਿਕ ਜਾਂਦੀਆਂ ਹਨ। ਅਸੀਂ ਹਿੰਦੀ, ਉਰਦੂ ਜਾਂ ਅੰਗਰੇਜ਼ੀ ਬੋਲਣ ਵੇਲੇ ਕਿੰਨਾ ਵੀ ਜ਼ੋਰ ਲਾਈਏ ਪਰ ਪੰਜਾਬੀ ਨੂੰ ਭੁੱਲ ਨਹੀਂ ਸਕਦੇ। ਇਸ ਤਰ੍ਹਾਂ ਪੰਜਾਬੀ ਭਾਸ਼ਾ ਸਾਡੇ ਸੱਭਿਆਚਾਰ, ਸਾਡੇ ਭਾਈਚਾਰੇ ਵਿਚ ਲੂੰ-ਲੂੰ ਅਤੇ ਰਗ-ਰਗ ਵਿਚ ਸਮਾਈ ਹੋਈ ਹੈ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੁਆਰਾ 'ਪੰਜਾਬੀ ਲਰਨਿੰਗ ਆਫ਼ ਪੰਜਾਬ ਐਂਡ ਅਦਰ ਐਕਟ 2008' ਭਾਵ ਪੰਜਾਬੀ ਦਾ ਪੰਜਾਬ ਅਤੇ ਹੋਰ ਭਾਸ਼ਾ ਸਿੱਖਣ ਬਾਰੇ ਐਕਟ 2008 ਬਣਾਇਆ ਹੈ ਜਿਸ ਅਨੁਸਾਰ ਪੰਜਾਬ ਦੇ ਸਾਰੇ ਸਕੂਲਾਂ ਵਿਚ ਪੰਜਾਬੀ ਬੋਲੀ ਨੂੰ ਪਹਿਲੀ ਅਤੇ ਦਸਵੀਂ ਤੱਕ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਨਗੇ।


-ਪ੍ਰੋ: ਬਿਕਰਮਜੀਤ ਸਿੰਘ
ਪੰਜਾਬੀ ਵਿਭਾਗ, ਐਸ.ਐਸ.ਡੀ. ਕਾਲਜ, ਬਰਨਾਲਾ।


ਸਾਹਿਤ ਪੜ੍ਹਨ ਦੀ ਲੋੜ
ਕਾਲਜਾਂ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਤਾਂ ਵਧੇਰੇ ਹੈ ਪਰ ਉਨ੍ਹਾਂ ਵਿਚ ਸਾਹਿਤ ਪੜ੍ਹਨ ਵਾਲਿਆਂ ਦੀ ਕਮੀ ਹੈ। ਵਿਦਿਆਰਥੀ ਸਿਲੇਬਸ ਤੱਕ ਹੀ ਸੀਮਤ ਰਹਿ ਗਏ ਹਨ। ਇਕੱਲਾ ਸਿਲੇਬਸ ਪੜ੍ਹਨ ਨਾਲ ਕੋਈ ਵਿਦਿਆਰਥੀ ਸਫਲ ਨਹੀਂ ਹੋ ਸਕਦਾ। ਚੰਗੀ ਸੋਚ ਉਸਾਰਨ ਵਿਚ ਸਾਹਿਤ ਦਾ ਗਿਆਨ ਹੋਣਾ ਅਹਿਮ ਸਥਾਨ ਰੱਖਦਾ ਹੈ। ਇਤਿਹਾਸ ਵਿਚ ਜਿੰਨੇ ਵੀ ਮਹਾਨ ਜਾਂ ਇਨਕਲਾਬੀ ਯੋਧੇ ਹੋਏ ਹਨ, ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਸਾਹਿਤ ਪੜ੍ਹਿਆ ਤੇ ਲਿਖਿਆ ਹੈ। ਸਮਾਜ ਦਾ ਵਿਕਾਸ ਕਰਨ ਵਿਚ ਵੀ ਸਾਹਿਤ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਜੇਕਰ ਅਸੀਂ ਕੁਝ ਪੜ੍ਹਿਆ ਹੋਊ, ਕੋਈ ਜਾਣਕਾਰੀ ਹੋਊ ਤਾਂ ਹੀ ਸਰਕਾਰ ਅੱਗੇ ਸਵਾਲ ਚੁੱਕ ਸਕਦੇ ਹਾਂ।


-ਸੁਖਮਨ ਚੀਮਾ, ਖੰਨਾ।


ਉਮੀਦ ਨਾ ਛੱਡੋ
ਸਾਡੀ ਜ਼ਿੰਦਗੀ ਵਿਚ ਜਦੋਂ ਅਸੀਂ ਮੁਸ਼ਕਿਲ ਪਲਾਂ ਵਿਚੋਂ ਗੁਜ਼ਰ ਰਹੇ ਹੁੰਦੇ ਹਾਂ ਤਾਂ ਇਹ ਕੁਦਰਤੀ ਹੈ ਕਿ ਚੱਲ ਰਹੀਆਂ ਨਕਾਰਾਤਮਕ ਚੀਜ਼ਾਂ 'ਤੇ ਧਿਆਨ ਕੇਂਦਰਿਤ ਹੋਵੇ। ਪਰ ਇਹ ਕਦੇ ਨਾ ਭੁੱਲੋ ਕਿ ਇਕ ਦਿਨ ਨਿਰਾਸ਼ਾ ਦੇ ਹਨੇਰੇ ਬੱਦਲ ਅਲੋਪ ਹੋ ਜਾਣਗੇ ਅਤੇ ਸਫਲਤਾ ਦਾ ਸਤਰੰਗੀ ਇੰਦਰਧਨੁਸ਼ ਉਨ੍ਹਾਂ ਦੀ ਜਗ੍ਹਾ ਲੈ ਲਵੇਗਾ। ਇਹੀ ਇਕ ਕਾਰਨ ਹੈ ਕਿ ਸਾਨੂੰ ਜ਼ਿੰਦਗੀ ਵਿਚ ਕਦੇ ਹਾਰ ਨਹੀਂ ਮੰਨਣੀ ਚਾਹੀਦੀ। ਕਿਸੇ ਚੀਜ਼ ਨੂੰ ਆਸਾਨ ਬਣਾਉਣਾ ਕਦੇ ਵੀ ਸਹੀ ਵਿਕਲਪ ਨਹੀਂ ਹੁੰਦਾ। ਅਸੀਂ ਸਰਦੀਆਂ ਵਿਚ ਗਰਮੀਆਂ ਦਾ ਅਨੰਦ ਨਹੀਂ ਲੈ ਸਕਦੇ, ਚੁੱਪੀ ਤੋਂ ਬਿਨਾਂ ਸੰਗੀਤ ਨਹੀਂ ਹੋ ਸਕਦਾ। ਇਸੇ ਤਰ੍ਹਾਂ ਅਸਫਲਤਾ ਤੋਂ ਬਿਨਾਂ ਸਫਲਤਾ ਨਹੀਂ ਹੋ ਸਕਦੀ। ਜੇ ਕੋਈ ਚੀਜ਼ ਤੁਹਾਨੂੰ ਪ੍ਰੇਸ਼ਾਨ ਕਰਦੀ ਹੈ ਤਾਂ ਇਸ ਨੂੰ ਨਾ ਛੱਡੋ। ਇਸ ਦੀ ਬਜਾਏ ਇਹ ਵੇਖੋ ਕਿ ਤੁਹਾਡੇ ਅੰਦਰ ਕਿਹੜੀਆਂ ਮਾਨਤਾਵਾਂ ਹਨ। ਜਦੋਂ ਅਸੀਂ ਗ਼ਲਤ ਲੋਕਾਂ ਦੀ ਪਛਾਣ ਕਰਾਂਗੇ ਤਾਂ ਅਸੀਂ ਉਨ੍ਹਾਂ ਨੂੰ ਬਦਲਣ ਦੀ ਸ਼ਕਤੀ ਪ੍ਰਾਪਤ ਕਰਾਂਗੇ। ਖੁਸ਼ ਰਹੋ ਜੇ ਤੁਹਾਡੀ ਜ਼ਿੰਦਗੀ ਵਿਚ ਹਨੇਰਾ ਆ ਜਾਂਦਾ ਹੈ ਕਿਉਂਕਿ ਇਹ ਸਾਨੂੰ ਸਾਰੀਆਂ ਚੀਜ਼ਾਂ ਸਿਖਾਉਂਦਾ ਹੈ, ਜਿਸ ਨੂੰ ਅਸੀਂ ਇਸ ਤੋਂ ਬਿਨਾਂ ਕਦੇ ਨਹੀਂ ਸਿੱਖ ਸਕਦੇ।


-ਅਭਿਸ਼ੇਕ ਕੁਮਾਰ, ਚੰਡੀਗੜ੍ਹ।


ਆਤਮਘਾਤ ਵੱਲ ਵਧਦੇ ਕਦਮ
ਅੰਮ੍ਰਿਤਸਰ ਵਿਚੋਂ ਲੰਘਦੀ ਅੱਪਰ ਦੁਆਬ ਨਹਿਰ ਇਸ ਵੇਲੇ ਸੁੱਕੀ ਹੋਈ ਹੈ ਪਰ ਪੁਲ ਹੇਠਾਂ ਥੋੜ੍ਹਾ ਜਿਹਾ ਪਾਣੀ ਖੜ੍ਹਾ ਹੈ, ਜਿਸ ਵਿਚ ਦੋਵਾਂ ਪਾਸਿਆਂ ਤੋਂ ਲੋਕਾਂ ਵਲੋਂ ਸ਼ਹਿਰ ਦੇ ਅੰਧ-ਵਿਸ਼ਵਾਸੀ ਲੋਕਾਂ ਵਲੋਂ ਸਮੱਗਰੀ ਸੁੱਟੀ ਜਾ ਰਹੀ ਹੈ ਜੋ ਬਹੁਤ ਹੀ ਖ਼ਤਰਨਾਕ ਵਰਤਾਰਾ ਹੈ। ਸਮੱਗਰੀ ਸੁੱਟਣ ਵਾਲੇ ਕਈ ਵੇਖਣ ਨੂੰ ਸਿਆਣੇ ਤੇ ਪੜ੍ਹੇ-ਲਿਖੇ ਜਾਪਦੇ ਹਨ ਪਰ ਜਦੋਂ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕੋ ਤਾਂ ਉਹ ਲੋਕ ਤੁਹਾਡੇ ਗਲ ਪੈਣ ਤੱਕ ਜਾਂਦੇ ਹਨ। ਪ੍ਰਸ਼ਾਸਨ ਨੇ ਪਹਿਲਾਂ ਪੁਲਿਸ ਵੀ ਤਾਇਨਾਤ ਕੀਤੀ ਸੀ। ਹੁਣ ਦੋਵੇਂ ਪਾਸੇ ਉੱਚੀ ਜਾਲੀ ਵੀ ਲਗਾਈ ਹੈ ਪਰ ਬੁਰਾ ਵਰਤਾਰਾ ਰੁਕ ਨਹੀਂ ਰਿਹਾ। ਇਹ ਇਕੱਲੀ ਇਸੇ ਨਹਿਰ ਦੀ ਗੱਲ ਨਹੀਂ। ਸਾਰੇ ਸ਼ਹਿਰਾਂ ਕਸਬਿਆਂ ਲਾਗੋਂ ਲੰਘਦੀਆਂ ਨਹਿਰਾਂ ਦਾ ਇਹੋ ਹਾਲ ਹੈ। ਆਓ! ਅੰਨ੍ਹੀ ਸ਼ਰਧਾ 'ਚੋਂ ਬਾਹਰ ਨਿਕਲ ਕੇ ਇਨ੍ਹਾਂ ਨਹਿਰਾਂ, ਕੱਸੀਆਂ ਤੇ ਦਰਿਆਵਾਂ ਨੂੰ ਪਲੀਤ ਹੋਣ ਤੋਂ ਬਚਾਈਏ। ਪਾਣੀ ਹੈ ਤਾਂ ਜ਼ਿੰਦਗੀ ਹੈ, ਸਾਹ ਹਨ, ਹਰਿਆਲੀ ਹੈ। ਨਹਿਰਾਂ ਤੇ ਦਰਿਆ ਪਾਣੀ ਢੋਣ ਲਈ ਹਨ ਕੂੜਾ ਢੋਣ ਲਈ ਨਹੀਂ।


-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


ਪਾਰਦਰਸ਼ਤਾ ਦਾ ਮਹੱਤਵ
ਇਨਸਾਫ਼ ਕਰਨਾ ਹੀ ਕਾਫੀ ਨਹੀਂ ਸਗੋਂ ਇਹ ਮਹਿਸੂਸ ਵੀ ਹੋਵੇ ਕਿ ਸੱਚਮੁੱਚ ਇਨਸਾਫ਼ ਹੋਇਆ ਹੈ। ਇਸੇ ਨੂੰ ਪਾਦਰਸ਼ਤਾ ਕਹਿੰਦੇ ਹਨ। ਗਹੁ ਨਾਲ ਵੇਖੀਏ ਤਾਂ ਹਰ ਥਾਂ ਪਾਰਦਰਸ਼ਤਾ ਅਲੋਪ ਹੋ ਰਹੀ ਹੈ। ਜਿਥੋਂ ਤੱਕ ਸਾਹਿਤ ਕਲਾ ਵਿਚਲੇ ਇਨਾਮਾਂ-ਸਨਮਾਨਾਂ ਦੀ ਗੱਲ ਹੈ ਪਾਰਦਰਸ਼ਤਾ ਕਿਤੇ ਦਿਖਾਈ ਨਹੀਂ ਦਿੰਦੀ। ਲੋਕਾਂ ਦੇ ਹੱਕਾਂ ਲਈ ਆਵਾਜ਼ ਚੁੱਕਣ ਵਾਲੇ ਲੇਖਕ ਤਾਂ ਆਪਣੀ ਧੁਨ 'ਚ ਮਸਤ, ਨਿਰੰਤਰ ਆਪਣਾ ਕਾਰਜ ਕਰੀ ਜਾਂਦੇ ਹਨ। ਪਾਠਕਾਂ ਦਾ ਹਾਂ-ਪੱਖੀ ਹੁੰਗਾਰਾ ਹੀ ਉਨ੍ਹਾਂ ਲਈ ਅਸਲੀ ਇਨਾਮ ਹੈ। ਅਜਿਹੇ ਅਣਖੀ ਲੇਖਕ ਖ਼ੁਦਦਾਰੀ ਕਾਇਮ ਰੱਖਦੇ ਹਨ। ਪਰ ਜਦੋਂ ਅਯੋਗ ਲੇਖਕਾਂ ਨੂੰ ਇਨਾਮਾਂ ਲਈ ਚੁਣ ਲਿਆ ਜਾਂਦਾ ਹੈ ਤੇ ਸਹੀ ਤੇ ਹੱਕਦਾਰ ਲੇਖਕਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਤਾਂ ਅਫ਼ਸੋਸ ਤਾਂ ਹੁੰਦਾ ਹੀ ਹੈ ਪਰ ਹੈਰਾਨੀ ਨਹੀਂ ਹੁੰਦੀ। ਸਾਰਾ ਢਾਂਚਾ ਹੀ ਉਖੜ ਗਿਆ ਹੈ।


-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।


ਪਾਣੀ ਦੀ ਸੰਭਾਲ
ਸਾਡੇ ਕੋਲ ਵਿਗਿਆਨ ਅਨੁਸਾਰ ਤਿੰਨ ਹਿੱਸੇ ਪਾਣੀ ਤੇ ਇਕ ਹਿੱਸਾ ਧਰਤੀ ਹੈ। ਪਰ ਬਹੁਤਾ ਪਾਣੀ ਪੀਣ ਤੇ ਵਰਤਣਯੋਗ ਨਹੀਂ ਰਿਹਾ। ਸਾਡੇ ਕੋਲ ਉਹ ਸੋਮੇ ਬਹੁਤ ਘੱਟ ਹਨ, ਜਿਨ੍ਹਾਂ ਦਾ ਪਾਣੀ ਅਸੀਂ ਪੀ ਸਕਦੇ 'ਤੇ ਖੇਤੀ ਲਈ ਵਰਤ ਸਕਦੇ ਹਾਂ। ਵਧੀਆ ਪਾਣੀ ਦੇ ਸੋਮਿਆਂ ਦੇ ਭੰਡਾਰ ਦਿਨੋ-ਦਿਨ ਘਟ ਰਹੇ ਹਨ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਨਦੀਆਂ ਨਾਲਿਆਂ ਤੇ ਮੀਂਹ ਦੇ ਪਾਣੀ ਨੂੰ ਫਿਲਟਰ ਕਰਕੇ ਵਰਤੋਂ ਵਿਚ ਲਿਆਂਦਾ ਜਾਵੇ। ਹੋਰਾਂ ਮੁਲਕਾਂ ਨੇ ਤਾਂ ਸਮੁੰਦਰ ਦਾ ਪਾਣੀ ਫਿਲਟਰ ਕਰਕੇ ਵਰਤੋਂ ਸ਼ੁਰੂ ਕਰ ਦਿੱਤੀ ਹੈ। ਘਟਦਾ ਪਾਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ਤਰੇ ਦੀ ਘੰਟੀ ਹੈ, ਸਾਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ। ਸਾਡੀਆਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਾਣੀ ਨੂੰ ਬਚਾਉਣ ਲਈ ਉਪਰਾਲੇ ਕਰੀਏ, ਮਨੁੱਖੀ ਹੋਂਦ ਨੂੰ ਬਚਾਈਏ।


-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ।

08-04-2021

 ਮਹਾਨ ਚਿੱਤਰਕਾਰ ਪਾਬਲੋ ਪਿਕਾਸੋ
ਪਿਆਰ ਇਕ ਅਜਿਹੀ ਸੁਨਹਿਰੀ ਤੰਦ ਹੁੰਦੀ ਹੈ, ਜਿਸ ਵਿਚ ਪਰੋਏ ਗਏ ਮਣਕੇ ਦੀ ਅਹਿਮੀਅਤ ਦਾ ਨਾ ਕੋਈ ਸਿਰਾ ਲੱਭਦਾ ਹੈ ਅਤੇ ਨਾ ਉਸ ਦੀ ਕੀਮਤ ਦਾ ਕੋਈ ਸਿਖ਼ਰ। ਜੇ ਪਿਆਰ ਦੀ ਤਸਵੀਰ ਦੀ ਕੀਮਤ ਹੀ ਦਰਜਨਾਂ ਕਰੋੜ ਰੁਪਏ ਦੀ ਹੱਦ ਲੰਘ ਜਾਵੇ ਤਾਂ ਪਿਆਰ ਦੀ ਕੀਮਤ ਦਾ ਅੰਦਾਜ਼ਾ ਲਾਉਣਾ ਕਿਸੇ ਦੇ ਵੱਸ ਵਿਚ ਨਹੀਂ। ਇਹ ਵਿਚਾਰ ਉਦੋਂ ਜ਼ਿਹਨ ਵਿਚ ਉਪਜੇ ਸਨ, ਜਦੋਂ ਪਾਬਲੋ ਪਿਕਾਸੋ ਵਲੋਂ ਬਣਾਈ 'ਮੇਰੀ ਥੈਰੀਜ਼ ਵੈਲਟਰ' ਦੀ ਪੇਂਟਿੰਗ ਨਿਲਾਮੀ ਲਈ ਲੰਡਨ ਦੇ ਨਿਲਾਮੀ ਘਰ ਵਿਚ ਰੱਖਣ ਦਾ ਫ਼ੈਸਲਾ ਹੋਇਆ ਸੀ, ਜਿਸ ਦੀ ਕੀਮਤ ਭਾਰਤੀ ਕਰੰਸੀ ਅਨੁਸਾਰ ਕਰੋੜ ਰੁਪਏ ਤੈਅ ਕੀਤੀ ਗਈ ਸੀ।
ਸਪੇਨ ਦੇ ਸ਼ਹਿਰ ਮਾਲਾਗਾ ਦੇ ਆਰਟ ਟੀਚਰ ਰੂਈਸ ਵਾਈ ਪਿਕਾਸੋ ਦੇ ਘਰ 25 ਅਕਤੂਬਰ, 1881 ਨੂੰ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂਅ ਪਾਬਲੋ ਪਿਕਾਸੋ ਰੱਖਿਆ ਗਿਆ। ਪਿਤਾ ਵਲੋਂ ਮਿਲੇ ਗੁਣਾਂ ਸਦਕਾ ਉਹ 9 ਸਾਲ ਦੀ ਉਮਰ ਵਿਚ ਹੀ ਤਸਵੀਰਾਂ ਬਣਾਉਣ ਲੱਗ ਪਿਆ। ਪਿਤਾ ਨੇ ਉਸ ਨੂੰ ਰਾਇਲ ਅਕੈਡਮੀ ਐਟ ਸੈਨ ਫਰਨੈਂਡੋ ਬਰਸੀਲੋਨਾ ਵਿਖੇ ਆਰਟ ਦੀ ਉੱਚ ਵਿੱਦਿਆ ਲੈਣ ਲਈ ਭੇਜ ਦਿੱਤਾ ਅਤੇ 1904 ਵਿਚ ਉਹ ਪੈਰਿਸ ਵਿਚ ਪੱਕੇ ਤੌਰ 'ਤੇ ਰਹਿਣ ਲੱਗ ਗਿਆ। ਇਸ ਉਪਰੰਤ ਉਸ ਨੇ ਜਾਰਜ ਬਰੈਕਿਊ ਨਾਲ ਮਿਲ ਕੇ ਆਰਟ ਦੀ ਨਵੀਂ ਵਿਧਾ ਕਿਊਬਇਜ਼ਮ ਦੀ ਸਥਾਪਨਾ ਕੀਤੀ। ਇਸ ਤੋਂ ਇਲਾਵਾ ਕੋਲਾਜ਼ ਮੇਕਿੰਗ ਦੇ ਖੋਜੀਆਂ ਵਿਚ ਵੀ ਉਸ ਦਾ ਨਾਂਅ ਲਿਆ ਜਾਂਦਾ ਹੈ। 1907 ਵਿਚ ਉਸ ਨੇ 'ਲੈਸ ਡੀਮੌਸਿਲਿਜ਼ ਆਫ ਐਵਗਿਨਨ' ਨਾਂਅ ਦਾ ਚਿੱਤਰ ਬਣਾਇਆ ਜੋ ਦੁਨੀਆ ਦੇ ਪ੍ਰਸਿੱਧ ਚਿੱਤਰਾਂ ਵਿਚ ਸ਼ਾਮਿਲ ਹੈ।
ਇਸੇ ਦੌਰਾਨ ਪਿਕਾਸੋ ਨੇ ਓਲਗਾ ਖੁਸ਼ਖੁਲੋਵਾ ਨਾਲ ਸ਼ਾਦੀ ਕਰਵਾ ਲਈ ਅਤੇ ਆਰਟ ਦੇ ਨਾਲ-ਨਾਲ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ। ਇਸੇ ਦੌਰ ਵਿਚ ਸਾਲ 1927 ਵਿਚ ਉਸ ਨੂੰ ਇਕ 17 ਸਾਲਾ ਲੜਕੀ ਮੈਰੀ ਥੈਰੀਜ਼ ਮਿਲੀ, ਜੋ ਚਿੱਤਰਕਾਰ ਵੀ ਸੀ। ਉਸ ਦੀ ਪਿਕਾਸੋ ਨਾਲ ਲਗਾਤਾਰ ਮਿਲਣੀ ਪਿਆਰ ਵਿਚ ਬਦਲ ਗਈ।
ਉਸ ਵਲੋਂ ਆਪਣੀ ਪ੍ਰੇਮਿਕਾ ਮੈਰੀ ਥੈਰੀਜ਼ ਦਾ 1932 ਵਿਚ ਬਣਾਇਆ ਉਹ ਚਿੱਤਰ ਹੀ ਹੈ, ਜਿਸ ਨੂੰ ਲੰਡਨ ਦੇ 'ਸੋਬਬੀ ਨਿਲਾਮੀ ਘਰ' ਵਿਚ ਨਿਲਾਮੀ ਲਈ ਰੱਖਿਆ ਗਿਆ ਸੀ। 8 ਅਪ੍ਰੈਲ, 1973 ਨੂੰ ਉਹ ਫਰਾਂਸ ਦੇ ਸ਼ਹਿਰ ਮੰਗਿਨਜ਼ ਵਿਚ ਆਪਣੇ ਕਲਾ ਪ੍ਰੇਮੀਆਂ ਨੂੰ ਅਲਵਿਦਾ ਕਹਿ ਗਿਆ। ਅੱਜ ਵੀ ਦੁਨੀਆ ਭਰ ਵਿਚ ਜਦੋਂ ਵੀ ਕਿਤੇ ਚਿੱਤਰਕਲਾ ਜਾਂ ਕਲਾਕ੍ਰਿਤੀਆਂ ਬਾਰੇ ਮਹਿਫਲ ਜੁੜਦੀ ਹੈ ਤਾਂ ਪਾਬਲੋ ਪਿਕਾਸੋ ਦਾ ਨਾਂਅ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।


-ਬਲਵਿੰਦਰ ਸਿੰਘ ਭੁੱਲਰ


ਜਾਗਰੂਕ ਹੋਣ ਦੀ ਲੋੜ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ 'ਮਾਨਸਿਕ ਸਿਹਤ ਲਈ ਖ਼ਤਰਨਾਕ ਹੈ ਸ਼ੋਰ ਪ੍ਰਦੂਸ਼ਣ' ਵਿਚ ਗੁਰਬਿੰਦਰ ਸਿੰਘ ਬਾਗੀ ਨੇ ਬੜੇ ਢੁਕਵੇਂ ਵਿਚਾਰ ਪੇਸ਼ ਕੀਤੇ ਹਨ। ਅਜੋਕੇ ਸਮਾਜ ਵਿਚ ਸ਼ੋਰ ਪ੍ਰਦੂਸ਼ਣ ਬਹੁਤ ਵਧ ਰਿਹਾ ਹੈ, ਜਿਸ ਨਾਲ ਲੋਕਾਂ ਦੀ ਸੁਣਨ ਸ਼ਕਤੀ ਘਟ ਹੁੰਦੀ ਜਾ ਰਹੀ ਹੈ ਅਤੇ ਸ਼ਾਦੀ-ਵਿਆਹ ਦੇ ਸਮੇਂ ਡੀ.ਜੇ. ਦੀ ਉੱਚੀ ਆਵਾਜ਼ ਨਾਲ ਕਈ ਵਾਰ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਤੇ ਦਿਲ ਦਾ ਦੌਰਾ ਵੀ ਪੈ ਜਾਂਦਾ ਹੈ। ਹਾਲਾਂਕਿ ਸਰਕਾਰ ਨੇ ਡੀ.ਜੇ. ਜੀਪ., ਗੱਡੀਆਂ ਦੀ ਉੱਚੀ ਆਵਾਜ਼ 'ਤੇ ਰੋਕ ਲਗਾਈ ਹੋਈ ਹੈ ਪਰ ਫਿਰ ਵੀ ਲੋਕ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣੇ ਨਾਲ-ਨਾਲ ਦੂਜਿਆਂ ਦੇ ਵੀ ਜ਼ਿੰਮੇਵਾਰ ਬਣਦੇ ਹਾਂ। ਪਸ਼ੂ-ਪੰਛੀਆਂ ਨੂੰ ਵੀ ਇਸ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਦੀ ਪੜ੍ਹਾਈ 'ਚ ਰੁਕਾਵਟ ਅਤੇ ਗਰਭਵਤੀ ਔਰਤਾਂ ਦੇ ਮਨ 'ਤੇ ਵੀ ਗ਼ਲਤ ਅਸਰ ਪੈਂਦਾ ਹੈ। ਸਾਨੂੰ ਆਪਣੀ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ।


-ਰਸ਼ਨਦੀਪ ਕੌਰ।


ਪੈਨਸ਼ਨ ਸਕੀਮ ਮੁੜ ਤੋਂ ਲਾਗੂ ਕੀਤੀ ਜਾਵੇ
ਸਮੇਂ ਦੀਆਂ ਸਰਕਾਰਾਂ ਵਲੋਂ ਸਰਕਾਰੀ ਮੁਲਾਜ਼ਮਾਂ ਦੀ ਸੇਵਾ ਮੁਕਤੀ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ 2004 ਤੋਂ ਬੰਦ ਕਰ ਦਿੱਤੀ ਹੋਈ ਹੈ। ਕਿੰਨੀ ਹਾਸੋਹੀਣੀ ਤੇ ਹੈਰਾਨੀ ਵਾਲੀ ਗੱਲ ਹੈ ਕਿ 30-35 ਸਾਲ ਦਾ ਲੰਮਾ ਸਮਾਂ ਸਰਕਾਰੀ ਸੇਵਾਵਾਂ ਨਿਭਾਉਣ ਵਾਲੇ ਸਰਕਾਰੀ ਕਰਮਚਾਰੀਆਂ ਦੀਆਂ ਪੈਨਸ਼ਨਾਂ ਦਾ ਤਾਂ ਸਰਕਾਰ ਵਲੋਂ ਉੱਕਾ ਹੀ ਭੋਗ ਪਾ ਦਿੱਤਾ ਗਿਆ ਹੈ ਜਦ ਕਿ ਵਿਧਾਇਕ ਬਣਨ ਉਪਰੰਤ ਮੰਤਰੀਆਂ ਨੂੰ ਸਿਰਫ ਪੰਜ ਸਾਲ ਬਾਅਦ ਹੀ ਪੈਨਸ਼ਨ ਤੋਂ ਇਲਾਵਾ ਅਨੇਕਾਂ ਤਰ੍ਹਾਂ ਦੇ ਭੱਤਿਆਂ ਦੇ ਰੂਪ ਵਿਚ ਮਾਇਆ ਦੇ ਗੱਫੇ ਮਿਲਣੇ ਸ਼ੁਰੂ ਹੋ ਜਾਂਦੇ ਹਨ। ਇਥੇ ਹੀ ਬੱਸ ਨਹੀਂ, ਕੋਈ ਸ਼ਖ਼ਸ ਜਿੰਨੀ ਵਾਰ ਵਿਧਾਇਕ ਬਣਦਾ ਹੈ, ਉਹ ਓਨੀਆਂ ਹੀ ਪੈਨਸ਼ਨਾਂ ਦਾ ਹੱਕਦਾਰ ਹੁੰਦਾ ਹੈ।
ਮੰਤਰੀ ਸਾਹਿਬਾਨਾ ਨੂੰ ਖ਼ੁਦ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਇਕ ਵਿਧਾਇਕ ਪੈਨਸ਼ਨ ਲੈ ਸਕਦਾ ਹੈ ਤਾਂ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਇਸ ਹੱਕ ਤੋਂ ਵਾਂਝਾ ਕਿਉਂ ਰੱਖਿਆ ਜਾ ਰਿਹਾ ਹੈ। ਇਹ ਦੋਗਲੀ ਨੀਤੀ ਤੇ ਕਾਣੀ ਵੰਡ ਕਿਉਂ? ਸੋ, ਅਸੀਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਸਰਕਾਰੀ ਮੁਲਾਜ਼ਮਾਂ ਦੀ ਪੈਨਸ਼ਨ ਸਕੀਮ ਮੁੜ ਤੋਂ ਲਾਗੂ ਕੀਤੀ ਜਾਵੇ ਤਾਂ ਜੋ ਇਸ ਅੱਤ ਦੀ ਮਹਿੰਗਾਈ ਵਿਚ ਉਹ ਵੀ ਕੁਝ ਸੌਖੀ ਜੂਨ ਹੰਢਾ ਸਕਣ।


-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।


ਗਲੀਆਂ ਵਿਚ ਰੈਂਪ ਬਣਾਉਣ 'ਤੇ ਹੋਵੇ ਕਾਰਵਾਈ
ਪੂਰੇ ਪੰਜਾਬ ਵਿਚ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਨੇ ਬਿਨਾਂ ਕਿਸੇ ਡਰ-ਭੈਅ ਦੇ ਗਲੀਆਂ ਵਿਚ ਵੱਡੇ-ਵੱਡੇ ਰੈਂਪ ਬਣਾ ਰੱਖੇ ਹਨ। ਬਣਾਉਣ ਵੀ ਕਿਉਂ ਨਾ ਕਿਉਂਕਿ ਉਨ੍ਹਾਂ ਨੂੰ ਕਿਹੜਾ ਕਿਸੇ ਕਾਨੂੰਨ ਦਾ ਡਰ ਹੈ। ਲੋਕ ਬਿਨਾਂ ਕਿਸੇ ਖੌਫ਼ ਦੇ ਸੜਕਾਂ ਅਤੇ ਗਲੀਆਂ ਨੂੰ ਘਰਾਂ ਦਾ ਪਾਣੀ ਛੱਡ ਕੇ ਸਰਕਾਰੀ ਜਾਇਦਾਦ ਦਾ ਵੱਡਾ ਨੁਕਸਾਨ ਤਾਂ ਕਰ ਹੀ ਰਹੇ ਹਨ, ਇਸ ਤੋਂ ਇਲਾਵਾ ਸੜਕਾਂ ਅਤੇ ਗਲੀਆਂ ਵਿਚ ਬਿਨਾਂ ਕਿਸੇ ਰੋਕ-ਟੋਕ ਦੇ ਰੈਂਪ ਬਣਾ ਰਹੇ ਹਨ। ਇਨ੍ਹਾਂ ਰੈਂਪਾਂ ਕਰਕੇ ਆਮ ਲੋਕਾਂ ਨੂੰ ਲੰਘਣ ਸਮੇਂ ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ, ਕਈ ਵਾਰ ਆਵਾਜਾਈ ਵਧਣ ਕਰਕੇ ਜਾਮ ਵੀ ਲੱਗ ਜਾਂਦਾ ਹੈ। ਲੋੜ ਹੈ ਸਰਕਾਰ ਨੂੰ ਬਿਨਾਂ ਕਿਸੇ ਵੋਟਾਂ ਦੇ ਲਾਲਚ ਨੂੰ ਤਿਆਗ ਤੇ ਤੁਰੰਤ ਇਨ੍ਹਾਂ ਰੈਂਪਾਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਬਿਨਾਂ ਕਿਸੇ ਦੇਰੀ ਦੇ ਪੁੱਟ ਕੇ ਸੁੱਟਣ ਦੀ। ਫਿਰ ਹੀ ਅਸਲ ਵਿਚ ਕਾਨੂੰਨ ਦਾ ਰਾਜ ਇਸ ਮਸਲੇ ਪ੍ਰਤੀ ਮੰਨਿਆ ਜਾ ਸਕਦਾ ਹੈ।


-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟਗੁਰੂ, ਤਹਿ: ਤੇ ਜ਼ਿਲ੍ਹਾ ਬਠਿੰਡਾ।

07-04-2021

 ਨੌਜਵਾਨਾਂ 'ਤੇ ਲਾਠੀਚਾਰਜ

ਪਿਛਲੇ ਦਿਨੀਂ 'ਅਜੀਤ' 'ਚ 'ਮੋਤੀ ਮਹਿਲ ਦਾ ਘਿਰਾਓ ਕਰਨ ਗਏ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ 'ਤੇ ਪੁਲਿਸ ਵਲੋਂ ਲਾਠੀਚਾਰਜ' ਕੀਤੇ ਜਾਣ ਦੀ ਖ਼ਬਰ ਪੜ੍ਹੀ ਜਿਸ ਨਾਲ ਮਨ ਨੂੰ ਬਹੁਤ ਦੁੱਖ ਹੋਇਆ। ਕੈਪਟਨ ਸਰਕਾਰ ਆਪਣਾ ਹੱਕ ਮੰਗ ਰਹੇ ਨੌਜਵਾਨ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਛੱਲੀਆਂ ਵਾਂਗ ਕੁੱਟ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ। ਅਸੀਂ ਇਸ ਪੁਲਸੀਆ ਤਸ਼ੱਦਦ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਵੀ ਕਰਦੇ ਹਾਂ ਕਿ ਆਪਣਾ ਅੜੀਅਲ ਵਤੀਰਾ ਛੱਡ ਕੇ ਬੇਰੁਜ਼ਗਾਰ ਬੱਚਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ।

-ਦਰਸ਼ਨ ਬਾਈ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਬਿਜਲੀ ਅਤੇ ਪਾਣੀ ਦੀ ਬੱਚਤ

ਗਰਮੀਆਂ ਦੇ ਮੌਸਮ ਵਿਚ ਸਾਰੇ ਹੀ ਬਿਜਲੀ ਅਤੇ ਪਾਣੀ ਦੀ ਬੱਚਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰੀਏ। ਹਰ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਨਿੱਜੀ ਤੇ ਦੇਸ਼ ਹਿਤਾਂ ਲਈ ਬੇਹੱਦ ਜ਼ਰੂਰੀ ਹੈ ਇਨ੍ਹਾਂ ਦੀ ਵਰਤੋਂ ਘੱਟ ਕੀਤੀ ਜਾਏ ਤਾਂ ਕਿ ਗਰਮੀਆਂ ਵਿਚ ਰੌਣਕ ਬਣੀ ਰਹੇ। ਮੀਂਹ ਦੇ ਪਾਣੀ ਨੂੰ ਬਚਾਉਣ ਦੇ ਯਤਨ ਕੀਤੇ ਜਾਣ। ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਥਾਂ ਦੀ ਚੋਣ ਕੀਤੀ ਜਾਵੇ। ਏ.ਸੀ. ਦੀ ਵਰਤੋਂ ਘਟਾਈ ਜਾਵੇ। ਪਾਣੀ ਦੀਆਂ ਟੂਟੀਆਂ ਖੁੱਲ੍ਹੀਆਂ ਨਾ ਛੱਡੀਆਂ ਜਾਣ। ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਬੀਜੀਆਂ ਜਾਣ। ਝੋਨੇ ਦੀ ਥਾਂ ਹੋਰ ਫ਼ਸਲਾਂ ਬੀਜੀਆਂ ਜਾਣ। ਪਾਣੀ ਦਾ ਪੱਧਰ ਨੀਵਾਂ ਜਾਣ ਲੱਗਾ ਹੈ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਚ ਮਾਰੂਥਲ ਦਾ ਰਾਜ ਹੋਵੇਗਾ। ਪੀਣ ਦਾ ਪਾਣੀ ਬਹੁਤ ਹੀ ਮਹਿੰਗਾ ਮਿਲਿਆ ਕਰੇਗਾ। ਇਸ ਲਈ ਬੱਚਿਆਂ ਨੂੰ ਬਿਜਲੀ ਪਾਣੀ ਦੀ ਬੱਚਤ ਕਰਨ ਦੇ ਢੰਗ-ਤਰੀਕੇ ਤੋਂ ਜਾਣੂ ਕਰਵਾਇਆ ਜਾਵੇ। ਸਕੂਲਾਂ ਵਿਚ ਇਸ ਲਈ ਚਰਚਾ ਕੀਤੀ ਜਾਵੇ ਤਾਂ ਕਿ ਕੀਮਤੀ ਖਜ਼ਾਨੇ ਦੀ ਵਰਤੋਂ ਲੋੜ ਵੇਲੇ ਹੀ ਕੀਤੀ ਜਾਵੇ। ਬੱਚਤ ਵਿਚ ਯੋਗਦਾਨ ਪਾਇਆ ਜਾਵੇ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਸੰਗਰੂਰ।

ਪਰਵਾਸ ਦੇ ਮਸਲੇ

ਪਰਵਾਸ ਇਕ ਅਜਿਹਾ ਸਰੋਕਾਰ ਹੈ ਜਿਸ ਵਿਚ ਪਰਵਾਸ ਆਰਥਿਕਤਾ ਕਾਰਨ ਅਤੇ ਚੰਗੇਰੇ-ਜੀਵਨ ਜਾਂ ਭਵਿੱਖ ਲਈ ਕੀਤਾ ਜਾਂਦਾ ਹੈ। ਹਰ ਇਕ ਵਿਅਕਤੀ ਦਾ ਭਵਿੱਖ ਚੰਗੇਰੇ ਆਰਥਿਕ ਵਸੀਲਿਆਂ ਉੱਪਰ ਨਿਰਭਰ ਕਰਦਾ ਹੈ। ਪਰਵਾਸ ਵਿਚ ਮਨੁੱਖ ਦੇ ਅੰਦਰ ਆਪਣੀਆਂ ਇੱਛਾਵਾਂ ਦੀ ਪੂਰਤੀ ਦੀ ਹੋੜ ਹੁੰਦੀ ਹੈ। ਇੱਛਾਵਾਂ ਮਨੁੱਖ ਅੰਦਰ ਏਨਾ ਵੱਡਾ ਵਿਆਪਕ ਰੁਖ਼ ਅਖ਼ਤਿਆਰ ਕਰ ਲੈਂਦੀਆਂ ਹਨ ਕਿ ਮਨੁੱਖ ਹਰ ਇਕ ਵਸੀਲੇ ਨੂੰ ਅਪਣਾਉਣ ਲਈ ਤਿਆਰ ਰਹਿੰਦਾ ਹੈ, ਜਿਸ ਵਿਚ ਮਨੁੱਖ ਆਪਣੇ ਪਰਿਵਾਰਾਂ ਦੀਆਂ ਜਾਨਾਂ ਤੱਕ ਦਾਅ 'ਤੇ ਲਗਾ ਦਿੰਦਾ ਹੈ ਅਤੇ ਵੱਖ-ਵੱਖ ਮੁਲਕਾਂ ਵਿਚ ਇਹ ਰੁਝਾਨ ਬਹੁਤ ਹੱਦ-ਤੱਕ ਵਧ ਚੁੱਕਾ ਹੈ। ਜਿਸ ਵਿਚ ਵੱਖ-ਵੱਖ ਕਾਰਨ ਪਰਵਾਸ ਦੇ ਸਾਹਮਣੇ ਉੱਭਰ ਕੇ ਆਏ ਹਨ। ਜਿਸ ਵਿਚ ਪਰਵਾਸ ਇਕ ਅਜਿਹਾ ਵਰਤਾਰਾ ਹੈ ਜਿਸ ਵਿਚ ਆਰਿਥਕਤਾ ਨੂੰ ਸੁਧਾਰਨ ਲਈ ਪਰਵਾਸ ਇਕ ਅਹਿਮ ਰੋਲ ਅਦਾ ਕਰਦਾ ਹੈ, ਪਰ ਇਸ ਵਿਚ ਮਨੁੱਖ ਦੇ ਆਪਣੇ ਨਿੱਜੀ ਸੁਆਰਥ ਇਸ ਤੋਂ ਵੱਧ ਅਹਿਮੀਅਤ ਰੱਖਦੇ ਹਨ।

-ਪ੍ਰੋ: ਬਿਕਰਮਜੀਤ ਸਿੰਘ ਪੁਰਬਾ
ਐਸ.ਐਸ.ਡੀ. ਕਾਲਜ, ਬਰਨਾਲਾ।

ਵਧਦੇ ਜਬਰ ਜਨਾਹ ਮਾਮਲੇ

ਤਾਜ਼ਾ ਰਿਪੋਰਟਾਂ ਅਨੁਸਾਰ ਨੈਸ਼ਨਲ ਕ੍ਰਾਈਮ ਬਿਊਰੋ ਮੁਤਾਬਿਕ ਭਾਰਤ ਵਿਚ ਸਾਲ 2018 ਵਿਚ ਪੁਲਿਸ ਨੇ 33977 ਮਾਮਲੇ ਜਬਰ ਜਨਾਹ ਦੇ ਦਰਜ ਕੀਤੇ। ਇਹ ਅੰਕੜਾ ਹੋਰ ਵੀ ਵੱਧ ਹੋ ਸਕਦਾ ਹੈ ਕਿਉਂਕਿ ਸ਼ਰਮ ਦੇ ਮਾਰੇ ਕਈ ਲੋਕ ਚੁੱਪ ਹੋ ਜਾਂਦੇ ਹਨ ਜੋ ਕਿ ਗ਼ਲਤ ਧਾਰਨਾ ਹੈ। ਅੰਕੜੇ ਮੁਤਾਬਿਕ ਹਰ 15 ਮਿੰਟ ਬਾਅਦ ਇਕ ਜਬਰ ਜਨਾਹ ਹੁੰਦਾ ਹੈ। ਇਹ ਸਮਾਜਿਕ ਬੁਰਾਈ ਕਿਉਂ ਹੁੰਦੀ ਹੈ? ਇਸ 'ਤੇ ਬਹੁਤ ਗਹਿਰੇ ਅਧਿਐਨ ਦੀ ਲੋੜ ਹੈ। ਭਾਰਤ ਅਤੇ ਖ਼ਾਸਕਰ ਪੰਜਾਬ ਦੀ ਅਮੀਰ ਸੱਭਿਅਤਾ ਹੈ, ਫਿਰ ਵੀ ਇਹ ਜਬਰ ਜਨਾਹ ਰੁਕ ਨਹੀਂ ਰਹੇ। ਇਸ 'ਤੇ ਮਾਨਸਿਕਤਾ ਬਦਲਣ ਦੀ ਖ਼ਾਸ ਜ਼ਰੂਰਤ ਹੈ। ਇਸ ਵਿਸ਼ੇ 'ਤੇ ਸਮਾਜਿਕ ਅਤੇ ਧਾਰਮਿਕ ਤੌਰ 'ਤੇ ਇਕ ਲੋਕ ਲਹਿਰ ਪੈਦਾ ਕਰਨ ਦੀ ਲੋੜ ਹੈ ਤਾਂ ਜੋ ਹਰ ਇਕ ਧੀ-ਭੈਣ ਸੁਰੱਖਿਅਤ ਰਹੇ। ਆਓ ਸੋਚ ਬਦਲੀਏ ਤੇ ਸਭ ਦੀ ਧੀ-ਭੈਣ ਨੂੰ ਆਪਣੀ ਧੀ-ਭੈਣ ਸਮਝੀਏ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਪੈਨਸ਼ਨਰਾਂ ਦੀ ਪੁਕਾਰ

ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਕਰਮਚਾਰੀਆਂ ਨੂੰ ਪਿਛਲੇ ਪੰਜ-ਛੇ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਅਤੇ ਨਾ ਹੀ ਪੈਨਸ਼ਨਰਾਂ ਨੂੰ ਪੈਨਸ਼ਨ ਮਿਲ ਰਹੀ ਹੈ। ਪੈਨਸ਼ਨਰ ਤਾਂ ਹੁੰਦੇ ਵੀ ਵਡੇਰੀ ਉਮਰ ਦੇ ਹਨ ਅਤੇ ਉਹ ਦਵਾਈਆਂ ਦੇ ਆਸਰੇ ਹੀ ਜ਼ਿੰਦਗੀ ਬਸਰ ਕਰ ਰਹੇ ਹੁੰਦੇ ਹਨ। ਜਦ ਇਨ੍ਹਾਂ ਨੂੰ ਪੰਜ-ਛੇ ਮਹੀਨੇ ਪੈਨਸ਼ਨ ਨਹੀਂ ਮਿਲੇਗੀ ਤਾਂ ਇਹ ਦਵਾਈ ਬੂਟੀ ਕਿੱਥੋਂ ਲੈਣਗੇ? ਇਹ ਲੋਕ ਬਜ਼ੁਰਗ ਅਵਸਥਾ ਵਿਚ ਪੁੱਜੇ ਰਾਸ਼ਨ ਦਾ ਬਿੱਲ, ਦੁੱਧ ਦਾ ਬਿੱਲ, ਪਾਣੀ ਅਤੇ ਸੀਵਰੇਜ ਦਾ ਬਿੱਲ ਅਤੇ ਬਿਜਲੀ ਦਾ ਬਿੱਲ ਕਿੱਥੋਂ ਦੇਣ? ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਇਨ੍ਹਾਂ ਪੈਨਸ਼ਨਰਾਂ ਦਾ ਬੁਢੇਪਾ ਨਾ ਰੋਲੇ ਅਤੇ ਇਨ੍ਹਾਂ ਦੀਆਂ ਬਕਾਇਆ ਛੇ ਮਹੀਨਿਆਂ ਦੀਆਂ ਪੈਨਸ਼ਨਾਂ ਜਾਰੀ ਕਰਨ ਦੇ ਨਾਲ ਹਰ ਮਹੀਨੇ ਪੈਨਸ਼ਨ ਦੇਣ ਨੂੰ ਯਕੀਨੀ ਬਣਾਏ। ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਅਤੇ ਸ: ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਨੂੰ ਇਸ ਮਸਲੇ ਵੱਲ ਤਵੱਜੋ ਦੇਣ ਦੀ ਲੋੜ ਹੈ।

-ਮਨਮੋਹਨ ਸਿੰਘ ਬਾਸਰਕੇ
ਜਨਰਲ ਸਕੱਤਰ, ਪੰਚਾਇਤ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰ ਯੂਨੀਅਨ, ਅੰਮ੍ਰਿਤਸਰ।

ਠੇਕੇ ਖੁੱਲ੍ਹੇ, ਵਿੱਦਿਅਕ ਅਦਾਰੇ ਬੰਦ

ਪੰਜਾਬ ਸਰਕਾਰ ਵਲੋਂ ਕੋਰੋਨਾ ਕਾਰਨ ਪਿਛਲੇ ਦਿਨੀਂ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ ਪਰ ਸਿਨੇਮੇ, ਹੋਟਲ, ਠੇਕੇ ਆਦਿ ਖੁੱਲ੍ਹੇ ਹਨ। ਲਗਦਾ ਹੈ ਕਿ ਪੰਜਾਬ ਸਰਕਾਰ ਨਾਲ ਕੋਰੋਨਾ ਦੀ ਕੋਈ ਗੱਲਬਾਤ ਹੋਈ ਹੈ ਕਿ ਉਹ ਕੇਵਲ ਵਿੱਦਿਅਕ ਅਦਾਰਿਆਂ ਵਿਚ ਹੀ ਜਾਵੇਗਾ। ਬਾਕੀ ਕਿਸੇ ਠੇਕੇ ਜਾਂ ਰਾਜਨੀਤਕ ਰੈਲੀਆਂ ਵਿਚ ਨਹੀਂ ਜਾਵੇਗਾ। ਪੜ੍ਹੇ-ਲਿਖੇ ਵਿਦਿਆਰਥੀ ਤਾਂ ਸਾਵਧਾਨ ਰਹਿ ਕੇ ਕੋਰੋਨਾ ਤੋਂ ਬਚ ਸਕਦੇ ਹਨ ਪਰ ਇਕ ਸ਼ਰਾਬੀ ਵਿਅਕਤੀ ਕਿੱਥੋਂ ਸਾਵਧਾਨੀਆਂ ਵਰਤ ਸਕਦਾ।
ਸ਼ਰਾਬੀ ਵਿਅਕਤੀ ਸਮਾਜਿਕ ਦੂਰੀ ਕਿਵੇਂ ਬਣਾ ਸਕਦਾ ਹੈ ਜਿਸ ਤੋਂ ਸਿੱਧਾ ਖੜ੍ਹ ਤੱਕ ਨਹੀਂ ਹੋ ਰਿਹਾ। ਪੰਜਾਬ ਸਰਕਾਰ ਨੇ ਤਾਂ ਵਾਅਦਾ ਵੀ ਕੀਤਾ ਕਿ ਕਾਂਗਰਸ ਸਰਕਾਰ ਸੱਤਾ ਵਿਚ ਆਉਣ 'ਤੇ ਨਸ਼ੇ ਦਾ ਲੱਕ ਤੋੜ ਦੇਵੇਗੀ ਤੇ ਹਰ ਘਰ ਰੁਜ਼ਗਾਰ ਦੇਵੇਗੀ। ਪਰ ਵਿੱਦਿਅਕ ਅਦਾਰੇ ਬੰਦ ਕਰਕੇ ਤੇ ਠੇਕੇ ਖੋਲ੍ਹ ਕੇ ਕਿੱਥੋਂ ਤੱਕ ਆਪਣੇ ਵਾਅਦਿਆਂ ਉੱਪਰ ਖਰੀ ਉਤਰ ਰਹੀ ਹੈ। ਇਹ ਗੱਲ ਸੋਚਣ ਵਾਲੀ ਹੈ।

-ਸੁਖਮਨ ਚੀਮਾ,
ਖੰਨਾ।

06-04-2021

 ਲੇਖਕਾਂ ਨੂੰ ਗੁਜ਼ਾਰਿਸ਼

ਬਹੁਤ ਵਧੀਆ ਲਗਦਾ ਹੈ ਜਦੋਂ ਪੰਜਾਬੀ ਨੂੰ ਕਿਸੇ ਪੁਸਤਕ ਜਾਂ ਅਖ਼ਬਾਰ 'ਚ ਸ਼ੁੱਧ ਰੂਪ ਵਿਚ ਲਿਖੀ ਦੇਖਦੇ ਹਾਂ ਤੇ ਮਨ ਨੂੰ ਪ੍ਰਸੰਨਤਾ ਵੀ ਬਹੁਤ ਮਿਲਦੀ ਹੈ ਤੇ ਹੋਵੇ ਵੀ ਕਿਉਂ ਨਾ ਜਿਸ ਨੂੰ ਮਾਤ-ਭਾਸ਼ ਦਾ ਦਰਜਾ ਪ੍ਰਾਪਤ ਹੋਵੇ, ਉਸ ਨੂੰ ਸ਼ੁੱਧ ਲਿਖਣਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਤੇ ਮੈਂ 'ਅਜੀਤ ਮੈਗਜ਼ੀਨ' ਨੂੰ ਇਸ ਬਾਰੇ ਸਲਾਹੁਣਾ ਵੀ ਚਾਹਾਂਗਾ ਜਿਸ ਵਿਚ ਸਭ ਤੋਂ ਜ਼ਿਆਦਾ ਸ਼ੁੱਧ ਪੰਜਾਬੀ ਵੱਲ ਧਿਆਨ ਦਿੱਤਾ ਜਾਂਦਾ ਹੈ। ਪਰ ਮੈਂ ਦੇਖਿਆ ਹੈ ਕਿ ਕੁਝ ਲੇਖਕ ਜ ਪੈਰ ਬਿੰਦੀ (ਜ਼) ਤੇ ਸ ਪੈਰ ਬਿੰਦੀ (ਸ਼) ਦੀ ਵਰਤੋਂ ਬਹੁਤ ਘੱਟ ਸੋਚ-ਸਮਝ ਕੇ ਕਰਦੇ ਹਨ ਅਤੇ ਬਿਨਾਂ ਲੋੜ ਤੋਂ ਉਸ ਦੀ ਵਰਤੋਂ ਕਰਦੇ ਹਨ ਜੋ ਕਿ ਸਰਾਸਰ ਗ਼ਲਤ ਹੈ। ਬਹੁਤ ਸਾਰੇ ਵਿਦਿਆਰਥੀ ਅਤੇ ਪਾਠਕ ਪੰਜਾਬੀ ਨੂੰ ਸ਼ੁੱਧ ਕਰਨ ਲਈ ਅਖ਼ਬਾਰਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ ਤੇ ਲੇਖਕਾਂ ਦੁਆਰਾ ਲਿਖੇ ਕਾਲਮਾਂ, ਖ਼ਬਰਾਂ ਅਤੇ ਖ਼ਾਸ ਕਰ ਸੰਪਾਦਕੀ ਸਫ਼ੇ ਨੂੰ ਪੜ੍ਹਨ ਵਿਚ ਧਿਆਨ ਕੇਂਦਰਿਤ ਕਰਦੇ ਹਨ। ਪਰ ਲੇਖਕਾਂ ਵਲੋਂ ਸ਼ਬਦਾਂ ਦੀ ਗ਼ਲਤ ਬਣਤਰ ਨੂੰ ਲੈ ਕੇ ਪਾਠਕਾਂ ਤੇ ਵਿਦਿਆਰਥੀਆਂ ਨੂੰ ਸਹੀ ਸ਼ਬਦਾਵਲੀ ਨੂੰ ਲੈ ਕੇ ਬਹੁਤ ਮੁਸ਼ਕਿਲ ਆਉਂਦੀ ਹੈ। ਮੇਰਾ ਇਹ ਲਿਖਣ ਦਾ ਮਕਸਦ ਕਿਸੇ ਲੇਖਕ ਨੂੰ ਠੇਸ ਪਹੁੰਚਾਉਣ ਦਾ ਨਹੀਂ ਹੈ ਪਰ ਮੈਂ ਲੇਖਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਸਹੀ ਸ਼ਬਦਾਵਲੀ ਤੇ ਬ ਅਤੇ ਵ ਦੀ ਵੀ ਵਰਤੋਂ ਸਹੀ ਥਾਂ ਕੀਤੀ ਜਾਵੇ ਤੇ ਪੰਜਾਬੀ ਮਾਤ-ਭਾਸ਼ਾ ਦੀ ਸਹੀ ਬਣਤਰ ਵੱਲ ਧਿਆਨ ਦਿੱਤਾ ਜਾਵੇ। ਮੈਂ ਸਟੈਨੋ ਦਾ ਵਿਦਿਆਰਥੀ ਹਾਂ ਤੇ ਜਦੋਂ ਕੁਝ ਗ਼ਲਤ ਸ਼ਬਦ ਵੇਖਦੇ ਹਾਂ ਤਾਂ ਮਨ ਵਿਚ ਉਲਝਣ ਪੈਦਾ ਹੋ ਜਾਂਦੀ ਹੈ ਜਿਸ ਕਾਰਨ ਮੁਸ਼ਕਿਲ ਆਉਂਦੀ ਹੈ ਸੋ ਕਿਰਪਾ ਕਰਕੇ ਇਸ ਵਿਸ਼ੇ ਵੱਲ ਧਿਆਨ ਦਿੱਤਾ ਜਾਵੇ।

-ਜੱਸੀ ਸੰਗੀਤਵਾਲਾ
ਜ਼ਿਲ੍ਹਾ ਸੰਗਰੂਰ।

ਸਿੱਖਿਆ ਮੰਤਰੀ ਹੁਰਾਂ ਦੇ ਨਾਂਅ

ਸਤਿਕਾਰਯੋਗ ਸਿੱਖਿਆ ਮੰਤਰੀ ਸਾਹਿਬ, ਸਤਿ ਸ੍ਰੀ ਅਕਾਲ ਜੀਓ। ਤੁਹਾਡੀ ਡਿਊਟੀ ਸਭ ਤੋਂ ਵੱਡੀ ਹੈ ਕਿਉਂਕਿ ਤੁਹਾਡੇ ਹੱਥ ਦੇਸ਼ ਦੇ ਵਿਦਿਆਰਥੀਆਂ ਦਾ ਭਵਿੱਖ ਹੈ। ਉਹ ਵਿਦਿਆਰਥੀ ਜਿਨ੍ਹਾਂ ਨੇ ਨੀਹਾਂ ਬਣਨਾ ਹੈ ਸਾਡੇ ਸਮਾਜ, ਸਾਡੇ ਮੁਲਕ, ਸਾਡੀ ਵਿਰਾਸਤ ਦੀਆਂ। ਕਹਿੰਦੇ ਨੇ ਜੇ ਕਿਸੇ ਮੁਲਕ ਦਾ ਨੁਕਸਾਨ ਕਰਨਾ ਹੋਵੇ ਤਾਂ ਬੰਬ, ਗੋਲੀਆਂ ਚਲਾਉਣ ਦੀ ਲੋੜ ਨਹੀਂ, ਬਸ ਉਸ ਮੁਲਕ ਦੇ ਬੱਚਿਆਂ ਕੋਲੋਂ ਵਿੱਦਿਆ ਖੋਹ ਲਵੋ ਉਹ ਮੁਲਕ ਬਰਬਾਦ ਹੋ ਜਾਵੇਗਾ। ਸਾਡੀਆਂ ਸਰਕਾਰਾਂ ਵੀ ਇਹੀ ਤਾਂ ਕਰ ਰਹੀਆਂ ਹਨ, ਦੇਸ਼ ਦੇ ਬੱਚਿਆਂ ਤੋਂ ਵਿੱਦਿਆ ਖੋਹ ਕੇ। ਕੋਰੋਨਾ ਦੀ ਆੜ 'ਚ ਵਿਦਿਆਰਥੀਆਂ ਦਾ ਬਹੁਤ ਨੁਕਸਾਨ ਹੋ ਚੁੱਕਾ ਜਿਸ ਦੀ ਭਰਪਾਈ ਕਈ ਸਾਲਾਂ ਤੱਕ ਕਰਨੀ ਪਵੇਗੀ। ਬੇਸ਼ੱਕ ਤੁਸੀਂ ਆਨਲਾਈਨ ਪੜ੍ਹਾਈ ਕਰਵਾਉਣ ਦਾ ਫਰਮਾਨ ਜਾਰੀ ਕਰ ਦਿੱਤਾ ਪਰ ਆਨਲਾਈਨ ਸਿਸਟਮ ਕਦੇ ਵੀ ਆਫਲਾਈਨ ਪੜ੍ਹਾਈ ਦਾ ਮੁਕਾਬਲਾ ਨਹੀਂ ਕਰ ਸਕਦਾ। ਜਦ ਬੱਸਾਂ ਚੱਲ ਸਕਦੀਆਂ ਹਨ, ਦਫ਼ਤਰ ਖੁੱਲ੍ਹ ਸਕਦੇ, ਠੇਕੇ ਖੁੱਲ੍ਹ ਸਕਦੇ, ਬਾਜ਼ਾਰ ਖੁੱਲ੍ਹ ਸਕਦੇ ਤਾਂ ਸਕੂਲ, ਕਾਲਜ ਕਿਉਂ ਨਹੀਂ...? ਇਕ ਅਧਿਆਪਕ ਹੋਣ ਦੇ ਨਾਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਹੁੰਦਾ ਖਿਲਵਾੜ ਦੇਖ ਕੇ ਬਹੁਤ ਦੁੱਖ ਹੁੰਦਾ। ਕਿਰਪਾ ਕਰਕੇ ਸਕੂਲ, ਕਾਲਜ ਖੋਲ੍ਹਣ ਦੀ ਮਿਹਰਬਾਨੀ ਕਰੋ ਪਹਿਲਾਂ ਹੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ। ਕੋਰੋਨਾ ਦੇ ਡਰ ਤੋਂ ਕਦੋਂ ਤੱਕ ਇਹ ਸਿਲਸਿਲਾ ਜਾਰੀ ਰਹੇਗਾ। ਉਂਜ ਵੀ ਹੁਣ ਤਾਂ ਵੈਕਸੀਨ ਵੀ ਆ ਚੁੱਕੀ, ਅਧਿਆਪਕਾਂ ਨੂੰ ਵੀ ਪਤਾ ਹੈ ਕਿ ਕਿਵੇਂ ਵਿਦਿਆਰਥੀਆਂ ਦੀ ਸਿਹਤ ਦਾ ਧਿਆਨ ਰੱਖਣਾ ਜੋ ਸਾਡੀ ਬੇਨਤੀ ਹੈ ਕਿ ਸਕੂਲ, ਕਾਲਜ ਖੋਲ੍ਹੇ ਜਾਣ ਤਾਂ ਜੋ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖ ਸਕਣ।

-ਰਮਨਪ੍ਰੀਤ ਢੁੱਡੀਕੇ
ਪਿੰਡ ਤੇ ਡਾਕ: ਢੁੱਡੀਕੇ (ਮੋਗਾ)।

ਪੜ੍ਹੇ-ਲਿਖੇ ਬੇਰੁਜ਼ਗਾਰ

ਇਹ ਗੱਲ ਬਿਲਕੁਲ ਸੱਚ ਹੈ ਕਿ ਬੇਰੁਜ਼ਗਾਰੀ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਬੇਰੁਜ਼ਗਾਰੀ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਵੇ। ਚਾਹੇ ਕੋਈ ਜਿੰਨਾ ਮਰਜ਼ੀ ਪੜ੍ਹ ਲਵੇ, ਚਾਹੇ ਕੋਈ ਵੀ ਕੋਰਸ ਕਰ ਲਵੋ, ਰੁਜ਼ਗਾਰ ਦੀ ਉਮੀਦ ਬਹੁਤ ਘੱਟ ਹੀ ਹੁੰਦੀ ਹੈ। ਗ਼ਰੀਬ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਬੜੀ ਹੀ ਮੁਸ਼ਕਿਲ ਨਾਲ ਪੜ੍ਹਾ ਰਹੇ ਹਨ ਅਤੇ ਕਈ ਬੱਚਿਆਂ ਦੀ ਪੜ੍ਹਾਈ ਲਈ ਆਪਣਾ ਘਰ, ਜ਼ਮੀਨ ਅਤੇ ਹੋਰ ਸਭ ਕੁਝ ਦਾਅ 'ਤੇ ਲਗਾ ਦਿੰਦੇ ਹਨ। ਪੜ੍ਹੇ-ਲਿਖੇ ਇਨਸਾਨ ਨੂੰ ਪ੍ਰਾਈਵੇਟ ਨੌਕਰੀ ਦੀ ਮਾੜੀ-ਮੋਟੀ ਤਨਖਾਹ 'ਤੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਸਰਕਾਰ ਨੂੰ ਨੌਕਰੀ ਦੇਣੀ ਚਾਹੀਦੀ ਹੈ।

-ਕੰਚਨ ਕੁਮਾਰੀ ਲਾਂਬਾ
ਸ਼ਹਾਬਦੀ ਨੰਗਲ, ਹੁਸ਼ਿਆਰਪੁਰ।

ਕਿੱਥੇ ਹੈ ਵਿਕਾਸ?

ਫ਼ਿਲਮ ਮਿਸਟਰ ਇੰਡੀਆ 1987 ਵਿਚ ਬਣੀ ਸੀ ਜਿਸ ਨੂੰ ਸ਼ੇਖਰ ਕਪੂਰ ਨੇ ਡਾਇਰੈਕਟ ਕੀਤਾ ਸੀ ਅਤੇ ਇਸ ਦੇ ਪ੍ਰੋਡਿਊਸਰ ਬੋਨੀ ਕਪੂਰ ਸਨ। ਇਸ ਫ਼ਿਲਮ ਵਿਚ ਅਨਿਲ ਕਪੂਰ ਅਤੇ ਸ੍ਰੀਦੇਵੀ ਵਲੋਂ ਮੁੱਖ ਭੂਮਿਕਾ ਨਿਭਾਈ ਗਈ ਸੀ। ਅਮਰੀਸ਼ ਪੁਰੀ ਵਲੋਂ ਕੀਤੇ ਮਗੈਂਬੋ ਦੇ ਕਿਰਦਾਰ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਮਿਸਟਰ ਇੰਡੀਆ ਫ਼ਿਲਮ ਵਿਚ ਅਨਿਲ ਕਪੂਰ ਅਦ੍ਰਿਸ਼ ਹੋ ਕੇ ਗ਼ਰੀਬਾਂ ਦੀ ਮਦਦ ਕਰਦਾ ਹੈ ਅਤੇ ਬੁਰੇ ਲੋਕਾਂ ਨੂੰ ਸਜ਼ਾ ਦਿੰਦਾ ਦਿਖਾਇਆ ਗਿਆ ਹੈ ਅਤੇ ਅੰਤ ਵਿਚ ਮਿਜ਼ਾਈਲਾਂ ਨੂੰ ਡਿਸਕੁਨੈਕਟ ਕਰ ਦੇਸ਼ ਨੂੰ ਵੀ ਖ਼ਤਰੇ ਤੋਂ ਬਚਾਉਂਦਾ ਹੈ ਪਰ ਵਰਤਮਾਨ ਸਮੇਂ ਵਿਚ ਵਿਕਾਸ ਜਿਸ ਦਾ ਨਾਂਅ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਅਤੇ ਹਰ ਰੈਲੀ ਵਿਚ ਵਿਕਾਸ ਦਾ ਰੌਲਾ ਪਾਉਂਦੇ ਹਨ ਪਰ ਵਿਕਾਸ ਮਿਸਟਰ ਇੰਡੀਆ ਵਾਂਗ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ। ਉਹ ਸਿਰਫ ਮੋਦੀ ਸਾਹਿਬ ਨੂੰ ਦਿਖਦਾ ਹੈ। ਮੈਨੂੰ ਲਗਦਾ ਹੈ ਕਿ ਉਨ੍ਹਾਂ ਹੱਥ ਲਾਲ ਸ਼ੀਸ਼ੇ ਵਾਲੀ ਐਨਕ ਲੱਗ ਗਈ ਹੈ ਜਿਸ ਰਾਹੀਂ ਮਗੈਂਬੋ ਨੇ ਮਿਸਟਰ ਇੰਡੀਆ ਨੂੰ ਵੇਖਿਆ ਸੀ ਅਤੇ ਮੋਦੀ ਸਾਹਿਬ ਵੀ ਉਸੇ ਐਨਕ ਰਾਹੀਂ ਵਿਕਾਸ ਨੂੰ ਦੇਖ ਰਹੇ ਹਨ ਪਰ ਉਨ੍ਹਾਂ ਨੂੰ ਕੌਣ ਸਮਝਾਵੇ ਕਿ ਵਿਕਾਸ ਉਨ੍ਹਾਂ ਤੋਂ ਤੇ ਉਨ੍ਹਾਂ ਦੇ ਪਾਰਟੀ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਨੂੰ ਦਿਖਾਈ ਨਹੀਂ ਦੇ ਰਿਹਾ। ਸਭ ਨੂੰ ਉਸ ਤੋਂ ਉਲਟ ਵਿਕਦਾ ਇੰਡੀਆ ਦਿਖ ਰਿਹਾ ਹੈ। ਜੇ ਚਸ਼ਮਾ ਉਤਾਰਿਆ ਹੀ ਗ਼ਰੀਬੀ ਭੁੱਖਮਰੀ ਆਦਿ ਸਾਫ਼ ਦਿਖਾਈ ਹੈ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਅਸਲੀਅਤ ਵਿਚ ਤਾਂ ਵਿਕਾਸ ਵਾਲਾ ਚਸ਼ਮਾ ਹਰ ਰਾਜ, ਪਿੰਡ, ਸ਼ਹਿਰ ਵਿਚ ਹਰ ਵਿਅਕਤੀ ਨੂੰ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਅਸੀਂ ਸਾਰੇ ਹੋਣ ਵਾਲੇ ਵਿਕਾਸ ਮਿਸਟਰ ਇੰਡੀਆ ਨੂੰ ਦੇਖ ਸਕੀਏ।

-ਨਿਰਭੈ ਸਿੰਘ ਨਾਭਾ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

05-04-2021

 ਮਿਸਾਲੀ ਸਜ਼ਾ
ਵਿਸ਼ੇਸ਼ ਪੋਕਸੋ ਅਦਾਲਤ ਨੇ ਰਾਜਸਥਾਨ ਦੇ ਜ਼ਿਲ੍ਹਾ ਝੁੰਝਨੂ 'ਚ 5 ਸਾਲਾ ਬੱਚੀ ਨਾਲ ਹੋਏ ਜਬਰ ਜਨਾਹ ਦੇ ਦੋਸ਼ੀ ਨੂੰ 26 ਦਿਨਾਂ 'ਚ ਫਾਂਸੀ ਦੀ ਸਜ਼ਾ ਸੁਣਾ ਕੇ ਇਕ ਜ਼ਬਰਦਸਤ ਮਿਸਾਲ ਪੈਦਾ ਕੀਤੀ ਹੈ। ਪੁਲਿਸ ਪ੍ਰਸ਼ਾਸਨ ਨੇ 5 ਘੰਟੇ 'ਚ ਦੋਸ਼ੀ ਨੂੰ ਗ੍ਰਿਫ਼ਤਾਰ ਅਤੇ 10 ਦਿਨਾਂ 'ਚ ਦੋਸ਼ ਪੱਤਰ ਪੇਸ਼ ਕਰਕੇ ਆਪਣਾ ਗੁਆਚਿਆ ਅਕਸ ਬਹਾਲ ਕਰਕੇ ਲੋਕਾਂ ਦੀ ਵਾਹ-ਵਾਹ ਖੱਟੀ ਹੈ। ਜੇਕਰ ਬਾਕੀ ਅਦਾਲਤਾਂ ਅਤੇ ਪੁਲਿਸ ਪ੍ਰਸ਼ਾਸਨ ਉਪਰੋਕਤ ਮੁਤਾਬਿਕ ਆਪਣੀ ਕਾਰਵਾਈ ਕਰਦੇ ਰਹਿਣ ਤਾਂ ਵਹਿਸ਼ੀ ਦਰਿੰਦਿਆਂ ਨੂੰ ਨਕੇਲ ਪਾਈ ਜਾ ਸਕਦੀ ਹੈ।


-ਇੰਜ: ਰਛਪਾਲ ਸਿੰਘ ਚੰਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।


ਵਧਦਾ ਨਸ਼ਾ
ਨਸ਼ਿਆਂ ਦੀ ਭਰਮਾਰ ਨੇ ਰਿਸ਼ਤਿਆਂ ਨੂੰ ਹੀ ਭੁਲਾ ਦਿੱਤਾ ਹੈ। ਪਹਿਲਾਂ ਜ਼ਿਆਦਾਤਰ ਮਰਦ ਹੀ ਨਸ਼ਾ ਕਰਦੇ ਸਨ, ਔਰਤਾਂ ਨਸ਼ਾ ਨਹੀਂ ਕਰਦੀਆਂ ਸਨ ਪਰ ਜਦੋਂ ਦੇ ਅਧਿਕਾਰ ਬਰਾਬਰ ਦੇ ਮਿਲੇ ਹਨ ਉਸ ਸਮੇਂ ਤੋਂ ਚੰਗੇ ਕੰਮਾਂ ਦੇ ਨਾਲ-ਨਾਲ ਮਾੜੇ ਪਾਸੇ ਵੀ ਔਰਤਾਂ ਬਰਾਬਰ ਦੀਆਂ ਹਿੱਸੇਦਾਰ ਬਣਦੀਆਂ ਜਾ ਰਹੀਆਂ ਹਨ। ਜਿਸ ਦੀਆਂ ਅਨੇਕਾਂ ਹੀ ਮਿਸਾਲਾਂ ਪੱਬਾਂ ਤੇ ਕਲੱਬਾਂ ਵਿਚ ਬਰਾਬਰ ਦੇ ਖੜਕਦੇ ਗਿਲਾਸਾਂ ਤੋਂ ਵੇਖਣ ਨੂੰ ਮਿਲ ਰਹੀਆਂ ਹਨ। ਬੇਸ਼ੱਕ ਸ਼ਰਾਬ ਦੇ ਨਾਂਅ ਕੋਈ ਵੱਖਰੇ ਜ਼ਰੂਰ ਲਏ ਜਾਂਦੇ ਹੋਣਗੇ ਪਰ ਸ਼ਰਾਬ ਤਾਂ ਸ਼ਰਾਬ ਹੀ ਹੁੰਦੀ ਹੈ। ਪਰ ਸ਼ਰਾਬ ਵੇਚਣਾ ਸਰਕਾਰੀ ਕਾਰੋਬਾਰ ਬਣ ਚੁੱਕਿਆ ਹੈ। ਪੈਸੇ ਵਸੂਲਣ ਦਾ ਸਭ ਤੋਂ ਵਧੀਆ ਫਾਰਮੂਲਾ ਸ਼ਰਾਬ ਦੇ ਠੇਕਿਆਂ ਵਿਚ ਵਾਧਾ ਕਰਨਾ ਹੀ ਸਮਝਿਆ ਜਾ ਸਕਦਾ ਹੈ। ਪਰ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਹਾਂ ਕਿ ਇਹ ਕਿਧਰ ਦੀ ਸਿਆਣਪ ਹੈ ਕਿ ਇਕ ਮਾਂ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਸੁੱਤੀ ਰਹੇ ਤੇ ਕੋਲ ਡੇਢ ਮਹੀਨੇ ਦੀ ਬੱਚੀ ਦੁੱਧ ਤੋਂ ਵਿਲ੍ਹਕਦੀ ਮਰ ਜਾਵੇ। ਸਾਰੀ ਰਾਤ ਮਾਂ ਦੀ ਅੱਖ ਹੀ ਨਹੀਂ ਖੁੱਲ੍ਹੀ, ਮਾਂ ਵਾਲੇ ਸਾਰੇ ਫ਼ਰਜ਼ ਸ਼ਰਾਬ ਪੀ ਕੇ ਭੁੱਲ ਗਈ। ਜਦੋਂ ਸਵੇਰੇ ਅੱਖ ਖੁੱਲ੍ਹੀ ਤਾਂ ਵੇਖਿਆ ਕਿ ਬੱਚੀ ਮਰੀ ਪਈ ਹੈ। ਪਹਿਲਾਂ ਤਾਂ ਮਰੀ ਬੱਚੀ ਵੇਖ ਕੇ ਰੋਣ ਲੱਗ ਪਈ। ਜਦੋਂ ਗੁਆਂਢੀ ਆਏ ਤਾਂ ਅੰਦਰ ਵੜ ਕੇ ਫਿਰ ਬੋਤਲ ਮੂੰਹ ਨਾਲ ਲਾ ਲਈ। ਬੇਸ਼ੱਕ ਇਹ ਘਟਨਾ ਛੱਤੀਸਗੜ੍ਹ ਦੇ ਧਮਤਰੀ ਕਸਬੇ ਦੀ ਹੈ ਪਰ ਇਹ ਸਾਨੂੰ ਕਿਧਰੇ ਨਾ ਕਿਧਰੇ ਸੋਚਣ ਵਾਸਤੇ ਜ਼ਰੂਰ ਮਜਬੂਰ ਕਰ ਦਿੰਦੀ ਹੈ। ਦਸੋ? ਫਿਰ ਸਾਡੇ ਸਮੁੱਚੇ ਸਮਾਜ ਦਾ ਕੀ ਬਣੇਗਾ? ਫਿਰ ਆਉਣ ਵਾਲੀਆਂ ਪੀੜ੍ਹੀਆਂ ਦੇ ਬੱਚੇ ਆਪਣੀਆਂ ਮਾਵਾਂ ਤੋਂ ਕੀ ਆਸ ਰੱਖ ਸਕਣਗੇ?


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ।


ਵਾਅਦੇ ਤੇ ਸਿਆਸੀ ਲੋਕ
ਵੋਟਾਂ ਹਾਸਲ ਕਰਨ ਲਈ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਹਰਮਨ-ਪਿਆਰੇ ਚੋਣ ਵਾਅਦੇ ਕੀਤੇ ਜਾਂਦੇ ਹਨ। ਇਨ੍ਹਾਂ ਵਾਅਦਿਆਂ 'ਚ ਕਈ ਮੁਫ਼ਤ ਚੋਣ ਵਾਅਦਿਆਂ ਦਾ ਐਲਾਨ ਕੀਤਾ ਜਾਂਦਾ ਹੈ। ਆਮ ਆਦਮੀ ਤੋਂ ਲੈ ਕੇ ਕਰਜ਼ਾ ਪੀੜਤ ਕਿਸਾਨਾਂ ਅਤੇ ਕਰਦਾਤਿਆਂ ਤੱਕ ਲਈ ਤੋਹਫਿਆਂ ਦੇ ਐਲਾਨ ਕੀਤੇ ਜਾ ਰਹੇ ਹਨ। ਹਰ ਪੰਜ ਸਾਲ ਬਾਅਦ ਲੋਕਾਂ ਨੂੰ ਰੋਟੀ, ਕੱਪੜਾ ਤੇ ਮਕਾਨ ਦਾ ਨਾਅਰਾ ਦਿੱਤਾ ਜਾਂਦਾ ਹੈ। ਘਰ-ਘਰ ਰੁਜ਼ਗਾਰ, ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਆਦਿ ਦੇ ਵਾਅਦੇ ਕੀਤੇ ਜਾਂਦੇ ਹਨ। ਇਸ ਤੋਂ ਇਕ ਸਵਾਲ ਉਠਦਾ ਹੈ ਕਿ ਇਨ੍ਹਾਂ ਹਰਮਨ-ਪਿਆਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਪੈਸਾ ਕਿੱਥੋਂ ਆਵੇਗਾ? ਸਪੱਸ਼ਟ ਹੈ ਕਿ ਇਹ ਪੈਸਾ ਲੋਕਾਂ 'ਤੇ ਟੈਕਸ ਲਾ ਕੇ ਹਾਸਲ ਕੀਤਾ ਜਾ ਸਕਦਾ ਹੈ। ਭਾਵੇਂ ਸਿਆਸੀ ਪਾਰਟੀਆਂ ਨੂੰ ਐਕਟ ਦੀ ਧਾਰਾ 123 ਵੋਟਰਾਂ ਨੂੰ ਮੁਫਤ ਤੋਹਫੇ ਦੇਣ ਤੋਂ ਰੋਕਦੀ ਹੈ। ਇਸ ਲਈ ਸਿਆਸੀ ਪਾਰਟੀਆਂ ਚੋਣ ਕਮਿਸ਼ਨ ਨੂੰ ਯਕੀਨੀ ਬਣਾਉਣ ਕਿ ਚੋਣਾਂ ਜਿੱਤਣ ਤੋਂ ਬਾਅਦ ਮੁਫਤ ਤੋਹਫੇ ਲਾਗੂ ਕਰਨ ਲਈ ਪੈਸਾ ਕਿੱਥੋਂ ਲਿਆਉਣਗੇ?


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਮੋਗਾ।


ਤਬਾਹੀ ਲਈ ਤਿਆਰ ਰਹੋ
ਵਧ ਰਹੀ ਆਬਾਦੀ 'ਤੇ ਰੋਕ ਲਾਉਣ ਲਈ ਕੀ ਕੋਈ ਸੋਚ ਰਿਹਾ ਹੈ। ਹਰ ਸਾਲ ਭਾਰਤ 'ਚ ਆਸਟ੍ਰੇਲੀਆ ਦੇ ਬਰਾਬਰ ਆਬਾਦੀ ਵਧਦੀ ਜਾ ਰਹੀ ਹੈ। ਜਿਸ ਤਰ੍ਹਾਂ ਧਰਤੀ ਇਕ ਸੌ ਲੋਕਾਂ ਦਾ ਬੋਝ ਝੱਲ ਰਹੀ ਹੈ, ਉਥੇ ਇਕ ਹਜ਼ਾਰ ਲੋਕ ਹੋਰ ਆ ਜਾਣ ਤਾਂ ਧਰਤੀ ਹਿੱਲੇਗੀ ਵੀ ਧਸੇਗੀ ਵੀ। ਆਬਾਦੀ ਵਧਣ ਨਾਲ ਸਾਨੂੰ ਮਕਾਨ ਅਤੇ ਸੜਕਾਂ ਬਨਾਉਣੀਆਂ ਪੈਣਗੀਆਂ ਅਤੇ ਪਹਾੜਾਂ ਨੂੰ ਵੀ ਖੋਖਲਾ ਕਰਨਾ ਪਵੇਗਾ। ਆਬਾਦੀ ਵਧਣ ਕਾਰਨ ਲੋਕ ਪਿੰਡਾਂ ਨੂੰ ਛੱਡ ਕੇ ਛੋਟਿਆਂ ਕਸਬਿਆਂ 'ਚ ਰਹਿ ਰਹੇ ਹਨ। ਕਈ ਥਾਵਾਂ 'ਤੇ ਸ਼ਹਿਰਾਂ ਵਿਚ ਨਵੀਆਂ ਬਸਤੀਆਂ ਬਣ ਰਹੀਆਂ ਹਨ। ਆਜ਼ਾਦੀ ਪ੍ਰਾਪਤ ਕਰਨ ਦੇ ਸਮੇਂ ਦੀ ਜਨਸੰਖਿਆ 30 ਕਰੋੜ ਦੇ ਨੇੜੇ-ਤੇੜੇ ਸੀ। ਹੁਣ ਭਾਰਤ ਦੀ ਜਨਸੰਖਿਆ 130 ਕਰੋੜ ਦੇ ਨੇੜੇ-ਤੇੜੇ ਹੈ। ਗਰੀਬ ਲੋਕਾਂ ਦੀ ਸੰਖਿਆ 30 ਕਰੋੜ ਹੋ ਗਈ ਹੈ। ਧਰਤੀ ਤਾਂ ਓਨੀ ਹੈ ਪਰ ਓਨੇ ਪ੍ਰਾਕਿਰਤਕ ਸਾਧਨ ਨਹੀਂ ਹਨ। ਵਿਸ਼ਵ 'ਚ ਸਭ ਤੋਂ ਵੱਧ ਲੋਕ ਭਾਰਤ ਵਿਚ 'ਚ ਭੁੱਖੇ ਰਹਿੰਦੇ ਹਨ। ਕਈ ਵਾਰ ਇਸ ਭੁੱਖਮਰੀ ਕਰਕੇ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਹਨ।
ਇਹ ਤਬਾਹੀ ਸਾਡੇ ਤੋਂ ਇਕ ਸਵਾਲ ਪੁੱਛ ਰਹੀ ਹੈ, ਹੁਣ ਵੀ ਤੁਸੀਂ ਸੰਭਲ ਜਾਓ ਤਾਂ ਠੀਕ ਹੈ ਨਹੀਂ ਆਉਣ ਵਾਲੀ ਤਬਾਹੀ ਲਈ ਤਿਆਰ ਰਹੋ।


-ਅਚਾਰਿਆ ਡਾ: ਸੁਭਾਸ਼ ਪੁਰੀ ਰਾਹੀ
ਧਾਰੀਵਾਲ-143519, ਜ਼ਿਲ੍ਹਾ ਗੁਰਦਾਸਪੁਰ।


ਸਿਰਫ਼ ਵਿੱਦਿਅਕ ਅਦਾਰਿਆਂ 'ਚ ਕੋਰੋਨਾ
ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਕੋਰੋਨਾ ਸਿਰਫ਼ ਵਿੱਦਿਅਕ ਅਦਾਰਿਆਂ ਵਿਚ ਹੀ ਫੈਲਦਾ ਹੈ। ਬਾਕੀ ਸਾਰੇ ਹੋਟਲ, ਠੇਕੇ ਤੇ ਰਾਜਨੀਤਕ ਪਾਰਟੀਆਂ ਦੀਆਂ ਰੈਲੀਆਂ ਖੁੱਲ੍ਹੇਆਮ ਹੋ ਰਹੀਆਂ ਹਨ। ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਇਕ ਅਪ੍ਰੈਲ 2021 ਨੂੰ ਅਜਨਾਲਾ ਵਿਚ ਹੋਈ ਰੈਲੀ ਵਿਚ ਕੋਈ ਕੋਰੋਨਾ ਨਹੀਂ ਦੇਖਿਆ, ਵਧੇਰੇ ਗਿਣਤੀ ਵਿਚ ਲੋਕ ਵੀ ਉਸ ਰੈਲੀ ਵਿਚ ਸ਼ਾਮਿਲ ਸਨ। ਸਰਕਾਰ ਦੀਆਂ ਆਪਣੀਆਂ ਰੈਲੀਆਂ ਸਮੇਂ ਕੋਰੋਨਾ ਨਹੀਂ ਆਉਂਦਾ ਤੇ ਵਿਦਿਆਰਥੀਆਂ ਦੀ ਪੜ੍ਹਾਈ ਸਮੇਂ ਕੋਰੋਨਾ ਆ ਜਾਂਦਾ ਹੈ। ਜਦ ਕਿ ਵਿੱਦਿਅਕ ਅਦਾਰਿਆਂ ਵਿਚ ਤਾਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਮੰਨਿਆ ਜਾਂਦਾ ਹੈ, ਪਰ ਕਿਸੇ ਰਾਜਨੀਤਕ ਰੈਲੀ ਵਿਚ ਕੋਈ ਦਿਸ਼ਾ-ਨਿਰਦੇਸ਼ ਨਹੀਂ ਮੰਨੇ ਜਾਂਦੇ। ਵਿਆਹ ਸਮਾਗਮਾਂ 'ਤੇ ਤਾਂ 20 ਵਿਅਕਤੀਆਂ ਤੋਂ ਜ਼ਿਆਦਾ ਇਕੱਠ ਨਹੀਂ ਹੋਣ ਦਿੱਤਾ ਜਾਂਦਾ ਪਰ ਰਾਜਨੀਤਕ ਰੈਲੀਆਂ ਵਿਚ ਵਿਅਕਤੀਆਂ ਦੀ ਕੋਈ ਗਿਣਤੀ ਦੀ ਲਿਮਟ ਹੀ ਨਹੀਂ ਹੁੰਦੀ।


-ਸੁਖਮਨ ਚੀਮਾ
ਖੰਨਾ, (ਲੁਧਿਆਣਾ)।


ਬਦਲਦੇ ਮੌਸਮ ਵਿਚ ਸਾਵਧਾਨੀ
ਅਜੋਕੇ ਸਮੇਂ ਬਦਲਦਾ ਮੌਸਮ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ, ਜਿਸ ਦਾ ਅਸਰ ਹਰ ਉਮਰ ਦੇ ਲੋਕਾਂ ਤੇ ਦੇਖਿਆ ਜਾ ਰਿਹਾ ਹੈ। ਗਰਮ ਮੌਸਮ ਤੋਂ ਬਾਅਦ ਅਚਾਨਕ ਠੰਢੀਆਂ ਹਵਾਵਾਂ ਸਾਡੇ ਸਰੀਰ ਦੇ ਤਾਪਮਾਨ 'ਤੇ ਅਸਰ ਪਾਉਂਦੀਆਂ ਹਨ, ਜਿਸ ਕਾਰਨ ਜ਼ਿਆਦਾਤਰ ਲੋਕ ਖਾਂਸੀ, ਜ਼ੁਕਾਮ ਅਤੇ ਬੁਖਾਰ ਤੋਂ ਪੀੜਤ ਹਨ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਹ ਅਸਰ ਹੋਰ ਵੀ ਭਿਆਨਕ ਰੂਪ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਸ ਤੋਂ ਬਚਣ ਲਈ ਸਾਨੂੰ ਕੁਝ ਛੋਟੇ-ਛੋਟੇ ਕਦਮ ਚੁੱਕਣ ਦੀ ਲੋੜ ਹੈ, ਜਿਵੇਂ ਕਿ ਗਰਮੀ ਆਉਣ 'ਤੇ ਸਾਨੂੰ ਠੰਢੇ ਪਾਣੀ ਦੀ ਜਗ੍ਹਾ ਸਾਦਾ ਪਾਣੀ ਪੀਣਾ ਚਾਹੀਦਾ ਹੈ। ਥੋੜ੍ਹੇ ਦਿਨ ਆਈਸਕ੍ਰੀਮ ਅਤੇ ਏਅਰ ਕੰਡੀਸ਼ਨਰ ਤੋਂ ਪ੍ਰਹੇਜ਼ ਰੱਖਣ ਦੀ ਲੋੜ ਹੈ ਤਾਂ ਜੋ ਤਾਪਮਾਨ ਸਹੀ ਹੋਣ ਤੱਕ ਅਸੀਂ ਆਪਣੀ ਸਿਹਤ ਦੀ ਸੰਭਾਲ ਕਰ ਸਕੀਏ।


-ਅਰਵਿੰਦਰ ਸਿੰਘ ਰਾਏਕੋਟ

02-04-2021

 ਉਹ ਸਿਆਸੀ ਵਾਅਦਾ ਹੀ ਕੀ ਜੋ ਵਫ਼ਾ ਹੋ ਜਾਏ
ਅੱਜਕਲ੍ਹ ਜੋ ਬੁਰਾ ਹਾਲ ਪੰਜਾਬ ਦਾ ਹੋਇਆ ਹੈ, ਇਸ ਵਿਚ ਪ੍ਰਮੁੱਖ ਤੌਰ 'ਤੇ ਪੰਜਾਬ ਦੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਦਾ ਸਿੱਧਾ ਹੱਥ ਹੈ। ਜਿਸ ਨੇ ਵੀ ਜ਼ੋਰ ਜੁਗਾੜ ਲਾ ਕੇ ਪੰਜਾਬ ਦੀ ਸਿਆਸੀ ਕੁਰਸੀ ਮੱਲੀ, ਉਸ ਨੇ ਪੰਜਾਬ ਨੂੰ ਲੁੱਟਿਆ-ਕੁੱਟਿਆ ਤੇ ਆਪਣੇ ਖਜ਼ਾਨੇ ਭਰ ਭਰਪੂਰ ਕੀਤੇ। ਚੋਣਾਂ ਦੇ ਮੌਸਮ ਵਿਚ ਲੋਕਾਂ ਨਾਲ ਬੇਸ਼ੁਮਾਰ ਵਾਅਦੇ ਕਰਕੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਿਆ ਜਾਂਦਾ ਹੈ। ਵੋਟਾਂ ਲਈਆਂ ਜਾਂਦੀਆਂ ਹਨ। ਕੁਰਸੀ 'ਤੇ ਬੈਠ ਕੇ ਤੂੰ ਕੌਣ ਮੈਂ ਕੌਣ....। ਚਾਰ ਸਾਲ ਪਹਿਲਾਂ ਜਦੋਂ ਪੰਜਾਬ ਦਾ ਚੋਣ ਦੰਗਲ ਸ਼ੁਰੂ ਹੋਇਆ ਤਾਂ ਕਾਂਗਰਸ ਸਰਕਾਰ ਵਲੋਂ ਕੈਪਟਨ ਅਮਰਿੰਦਰ ਸਿੰਘ ਨੇ ਅਨੇਕਾਂ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ। ਕੈਪਟਨ ਸਾਹਿਬ ਨੇ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ 'ਤੇ ਗੁਟਕਾ ਚੁੱਕ ਕੇ ਸਹੁੰ ਖਾਧੀ ਸੀ ਕਿ ਮੈਂ ਨਸ਼ੇ ਚਾਰ ਹਫ਼ਤੇ ਵਿਚ ਖ਼ਤਮ ਕਰ ਦਿਆਂਗਾ। ਇਹ ਸਭ ਦੇ ਸਾਹਮਣੇ ਹੈ ਕਿ ਕੀ ਚਾਰ ਹਫ਼ਤੇ ਤਾਂ ਕੀ ਚਾਰ ਸਾਲ ਵਿਚ ਵੀ ਪੰਜਾਬ ਵਿਚੋਂ ਨਸ਼ਾ ਖ਼ਤਮ ਨਹੀਂ ਹੋਇਆ। ਪਰ ਦੁੱਖ ਉਸ ਵੇਲੇ ਪੁੱਜਾ ਜਦੋਂ ਚਾਰ ਸਾਲ ਦੀਆਂ ਆਪਣੀਆਂ ਪ੍ਰਾਪਤੀਆਂ ਵਿਚ ਕੈਪਟਨ ਸਾਬ੍ਹ ਸਾਫ਼ ਹੀ ਮੁੱਕਰ ਗਏ ਕਿ ਮੈਂ ਤਾਂ ਇਹ ਗੱਲ ਕਹੀ ਹੀ ਨਹੀਂ। ਕੈਪਟਨ ਸਾਬ੍ਹ ਤੁਸੀਂ ਇਕ ਧੜੱਲੇਦਾਰ ਮੁੱਖ ਮੰਤਰੀ ਅਖਵਾ ਰਹੇ ਹੋ, ਇਹ ਗੱਲਾਂ ਤੁਹਾਡੇ ਮੂੰਹੋਂ ਪੰਜਾਬ ਪ੍ਰਤੀ ਸ਼ੋਭਾ ਦਿੰਦੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਮੈਂ ਨਸ਼ੇ ਦਾ ਲੱਕ ਤੋੜਤਾ ਪਰ ਨਹੀਂ ਜਨਾਬ ਤੁਸੀਂ ਤਾਂ ਇਹ ਬਿਆਨ ਦੇ ਕੇ ਲੱਖਾਂ ਪੰਜਾਬ ਵਾਸੀਆਂ ਦਾ ਦਿਲ ਹੀ ਤੋੜ ਦਿੱਤਾ। ਪੰਜਾਬ ਦੇ ਜਾਏ ਹੋ ਮਾੜੀ ਮੋਟੀ ਤਾਂ ਪੰਜਾਬ ਦੀ ਰੱਖ ਲੈਂਦੇ...।


-ਬਲਬੀਰ ਸਿੰਘ ਬੱਬੀ।


ਸਵੈ-ਰੁਜ਼ਗਾਰ
ਬੇਰੁਜ਼ਗਾਰੀ ਦੀ ਸਮੱਸਿਆ ਅਜੇ ਤੱਕ ਪੂਰੀ ਤਰ੍ਹਾਂ ਹੱਲ ਨਹੀਂ ਹੋਈ, ਜਿਸ ਕਰਕੇ ਇਹ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ਜਾਂ ਕੰਮ ਦੀ ਭਾਲ ਵਿਚ ਏਧਰ-ਉਧਰ ਫਿਰ ਰਹੇ ਹਨ ਜਾਂ ਕਈ ਕੁਰਾਹੇ ਪੈ ਜਾਂਦੇ ਹਨ। ਮੇਰੀ ਜਾਣਕਾਰੀ ਅਨੁਸਾਰ ਕਈ ਵਿਭਾਗਾਂ ਵਲੋਂ ਵੀ ਨੌਜਵਾਨਾਂ ਨੂੰ ਆਪਣੇ ਰੁਜ਼ਗਾਰ ਵਿਚ ਸਥਾਪਤ ਹੋਣ ਲਈ ਸਕੀਮਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਤੋਂ ਪੜ੍ਹੇ-ਲਿਖੇ ਨੌਜਵਾਨ ਲਾਭ ਉਠਾ ਸਕਦੇ ਹਨ, ਜਿਵੇਂ ਮੱਛੀ ਪਾਲਣ ਵਿਭਾਗ ਵਲੋਂ ਕਿਸਾਨਾਂ ਦੀ ਜ਼ਮੀਨ ਵਿਚ ਜਾਂ ਪੰਚਾਇਤੀ ਛੱਪੜ ਆਦਿ ਪਟੇ 'ਤੇ ਲੈ ਕੇ ਮੱਛੀ ਪਾਲਣ ਦਾ ਕੰਮ ਵਿਭਾਗ ਦੀ ਤਕਨੀਕੀ ਰਾਏ ਲੈ ਕੇ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਕੰਮ ਨੂੰ ਕਈ ਵਿਭਾਗ ਬੈਂਕਾਂ ਤੋਂ ਕਰਜ਼ੇ, ਸਬਸਿਡੀਆਂ, ਜਾਲਾਂ, ਫੀਡ, ਮੱਛੀ ਪਾਲਣ ਸਬੰਧੀ ਸਿਖਲਾਈ, ਸਰਕਾਰੀ ਫਾਰਮਾਂ ਤੋਂ ਸਸਤਾ ਮੱਛੀ ਪੂੰਗ ਸਪਲਾਈ ਕਰਨ ਅਤੇ ਮੰਡੀ ਕਰਨ ਆਦਿ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਏਸੇ ਤਰ੍ਹਾਂ ਹੀ ਪਸ਼ੂ ਪਾਲਣ ਵਿਭਾਗ, ਡੇਅਰੀ ਵਿਭਾਗ, ਜੰਗਲਾਤ ਵਿਭਾਗ ਆਦਿ ਵਲੋਂ ਵੀ ਸਮੇਂ-ਸਮੇਂ ਸਿਰ ਆਪਣੇ ਰੁਜ਼ਗਾਰ ਵਿਚ ਸਥਾਪਤ ਕਰਨ ਲਈ ਸਕੀਮਾਂ ਚਲਾਈਆਂ ਜਾਂਦੀਆਂ ਹਨ। ਸੋ, ਸਬੰਧਿਤ ਵਿਭਾਗਾਂ ਵਲੋਂ ਆਪਣੇ ਰੁਜ਼ਗਾਰ ਵਿਚ ਸਥਾਪਤ ਕਰਨ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਬੇਰੁਜ਼ਗਾਰਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ ਅਤੇ ਸਬੰਧਿਤ ਵਿਭਾਗਾਂ ਨੂੰ ਵੀ ਅਜਿਹੇ ਲੋਕਾਂ ਨੂੰ ਸਵੈ-ਰੁਜ਼ਗਾਰ ਵਿਚ ਸਥਾਪਤ ਹੋਣ ਲਈ ਜ਼ਮੀਨੀ ਪੱਧਰ 'ਤੇ ਜਾਗਰੂਕ ਕਰਨਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ।


ਇਕ ਸਾਲ ਬਾਅਦ ਵੀ...

ਇਕ ਸਾਲ ਬਾਅਦ ਵੀ ਕੋਵਿਡ-19 ਮਾਮਲਿਆਂ ਵਿਚ ਸੁਧਾਰ ਨਹੀਂ ਹੋ ਰਿਹਾ। ਰੋਜ਼ਾਨਾ ਕੇਸਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ ਅਤੇ ਪਿਛਲੇ ਦਿਨੀਂ ਨੂੰ ਤਕਰੀਬਨ 47000 ਕੇਸਾਂ ਦੀ ਰਿਪੋਰਟ ਕੀਤੀ ਗਈ। ਕੁੰਭ ਮੇਲੇ ਦੇ ਮੱਦੇਨਜ਼ਰ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿਚ ਹੋਲੀ ਮਨਾਈ ਜਾਣੀ ਹੈ ਤੇ ਇਸ ਵਿਚ ਕੋਰੋਨਾ ਤੇਜ਼ੀ ਨਾਲ ਫੈਲਣ ਵਾਲੇ ਸਮਾਗਮਾਂ ਵਿਚ ਬਦਲ ਸਕਦਾ ਹੈ। ਇਹ ਵੇਖਿਆ ਗਿਆ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਲੋਕਾਂ ਨੇ ਮਾਸਕ ਪਹਿਨਣਾ ਬੰਦ ਕਰ ਦਿੱਤਾ ਹੈ ਤੇ ਦੂਰੀ ਵੀ ਰੱਖਣੀ ਛੱਡ ਦਿੱਤੀ ਹੈ ਅਤੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰ ਰਹੇ ਹਨ। ਸਾਨੂੰ ਅਜੇ ਵੀ ਬਿਮਾਰੀ ਤੋਂ ਸੁਚੇਤ ਰਹਿਣਾ ਚਾਹੀਦਾ ਹੈ।


-ਨੇਹਾ ਜਮਾਲ, ਮੁਹਾਲੀ।


ਡਰਾਈਵਰ ਕੰਡਕਟਰਾਂ ਨਾਲ ਫ਼ਰਕ ਕਿਉਂ?
ਪਿਛਲੇ ਸਾਲ ਜਦੋਂ ਤਾਲਾਬੰਦੀ ਲੱਗੀ ਸੀ, ਉਦੋਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਪੂਰਾ ਸਾਲ ਕੰਮਕਾਰ ਰੋਕ ਦੇਵੇਗੀ, ਕਿੰਨੇ ਲੋਕ ਰੁਜ਼ਗਾਰ ਵਲੋਂ ਹੱਥ ਧੋ ਬੈਠੇ, ਜਨਵਰੀ ਦੇ ਅਖੀਰ ਵਿਚ ਪ੍ਰਾਈਵੇਟ ਸਕੂਲ ਖੋਲ੍ਹੇ ਗਏ ਤੇ ਡੇਢ ਮਹੀਨੇ ਮਗਰੋਂ ਸਰਕਾਰ ਨੇ ਫੇਰ ਮੁਕੰਮਲ ਬੰਦ ਕਰ ਦਿੱਤੇ, ਭਾਵੇਂ ਇਸ ਸਾਲ ਕੋਰੋਨਾ ਦਾ ਡਰ ਪਿਛਲੇ ਸਾਲ ਨਾਲੋਂ ਬਹੁਤ ਘਟ ਗਿਆ ਹੈ, ਲੋਕ ਇਸ ਨੂੰ ਸਰਕਾਰ ਦਾ ਪ੍ਰੋਪੇਗੰਡਾ ਸਮਝ ਰਹੇ ਨੇ, ਜੋ ਵੀ ਹੈ ਪ੍ਰਾਈਵੇਟ ਸਕੂਲ ਬੰਦ ਕਰਨ ਦਾ ਅਸਰ ਡਰਾਈਵਰ-ਕੰਡਕਟਰ, ਸਫਾਈ ਕਰਮਚਾਰੀਆਂ ਉਪਰ ਸਿੱਧੇ ਤੌਰ'ਤੇ ਪਿਆ, ਬਹੁਤੇ ਸਕੂਲਾਂ ਨੇ ਇਨ੍ਹਾਂ ਡਰਾਈਵਰਾਂ/ਕੰਡਕਟਰਾਂ ਨੂੰ ਤਨਖਾਹ ਦਿੱਤੀ ਤੇ ਬਹੁਤਿਆਂ ਨੇ ਇਨ੍ਹਾਂ ਨੂੰ ਆਪਣੇ ਸਕੂਲ ਦਾ ਹਿੱਸਾ ਹੀ ਨਹੀਂ ਸਮਝਿਆ। ਹੁਣ ਫੇਰ ਸੰਭਾਵੀ ਤਾਲਾਬੰਦੀ ਨੇ ਇਨ੍ਹਾਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਬਾਕੀ ਸਰਕਾਰਾਂ ਨੇ ਜੋ ਡਰਾਮੇ ਭੁੱਖੇ ਪੇਟ ਨਾਲ ਕੀਤੇ, ਉਸ ਤੋਂ ਕੋਈ ਅਣਜਾਣ ਨਹੀਂ। ਹੁਣ ਫੇਰ ਤਾਲਾਬੰਦੀ ਦੀ ਤਲਵਾਰ ਲਟਕ ਰਹੀ ਹੈ, ਦੇਖੋ ਇਹ ਕਿੱਥੇ ਤੱਕ ਲੈ ਜਾਂਦੀ ਹੈ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਕੰਡਕਟਰਾਂ-ਡਰਾਈਵਰਾਂ-ਸਫਾਈ ਕਰਮਚਾਰੀਆਂ ਦਾ ਬਣਦਾ ਹੱਕ ਉਨ੍ਹਾਂ ਨੂੰ ਲੈ ਕੇ ਦੇਵੇ।


-ਜਸਵੰਤ ਸਿੰਘ ਲਖਣਪੁਰੀ।


ਸੰਕਟ ਵਿਚ ਹੈ ਲੋਕਤੰਤਰ
ਪਿਛਲੇ 6-7 ਮਹੀਨਿਆਂ ਤੋਂ ਕਿਸਾਨਾਂ 'ਤੇ ਥੋਪੇ ਗਏ ਤਿੰਨ ਕਾਨੂੰਨਾਂ ਨੂੰ ਲੈ ਕੇ ਕਿਸਾਨ ਲੰਮਾ ਸੰਘਰਸ਼ ਲੜ ਰਹੇ ਹਨ, ਪਰ ਮੋਦੀ ਸਰਕਾਰ ਦੀ ਤਾਨਾਸ਼ਾਹੀ ਜਾਰੀ ਹੈ। ਚਾਹੇ ਉਹ ਫਸਲ ਖਰੀਦਣ ਲਈ ਫਰਦਾਂ ਦੀ ਹੋਵੇ, ਜੀ.ਐਸ.ਟੀ. ਲਾਉਣ ਦੀ ਹੋਵੇ, ਨੋਟਬੰਦੀ ਦੀ ਹੋਵੇ। ਸਰਕਾਰ ਨੇ ਹਰ ਥਾਂ ਤਾਨਾਸ਼ਾਹੀ ਹੀ ਕੀਤੀ ਹੈ। ਬਹੁਮਤ ਦੇ ਸਿਰ 'ਤੇ ਲੋਕਾਂ 'ਤੇ ਨਵੇਂ ਨਵੇਂ ਲੋਕ ਮਾਰੂ ਕਾਨੂੰਨ ਥੋਪੇ ਜਾ ਰਹੇ ਹਨ। ਜੋ ਕਾਨੂੰਨ ਲੋਕਾਂ ਲਈ ਮਾਰੂ ਤੇ ਪੂੰਜੀਪਤੀਆਂ ਦੇ ਫਾਇਦੇ ਦੇ ਹਨ, ਦੇਸ਼ ਦਾ ਸਾਰਾ ਕੁਝ ਚਾਰ-ਪੰਜ ਘਰਾਣਿਆਂ ਨੂੰ ਸੌਂਪਿਆ ਜਾ ਰਿਹਾ ਹੈ। ਆਪਣੇ-ਆਪ ਨੂੰ ਚੌਕੀਦਾਰ ਅਖਵਾਉਣ ਵਾਲਾ ਪ੍ਰਧਾਨ ਮੰਤਰੀ ਲਗਦਾ ਹੈ ਸਭ ਕੁਝ ਚਾਰ ਪੰਜ ਘਰਾਣਿਆਂ ਨੂੰ ਸੌਂਪ ਕੇ ਵਿਹਲਾ ਹੋ ਕੇ ਆਰਾਮ ਕਰਨਾ ਚਾਹੁੰਦਾ ਹੈ। ਪਿਛਲੇ ਦਿਨੀਂ ਤਾਂ ਇਹਨੇ ਰਾਸ਼ਟਰੀ ਰਾਜਧਾਨੀ ਦਿੱਲੀ ਖੇਤਰ ਵਿਚ ਸੋਧ ਬਿੱਲ 2021 ਲੋਕ ਸਭਾ ਤੇ ਰਾਜ ਸਭਾ ਵਿਚੋਂ ਪਾਸ ਕਰਵਾ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੇਂਦਰ ਦੀ ਤਾਨਾਸ਼ਾਹੀ ਹੁਣ ਆਮ ਲੋਕਾਂ ਤੋਂ ਅੱਗੇ ਲੋਕਾਂ ਦੁਆਰਾ ਚੁਣੀ ਗਈ ਦਿੱਲੀ ਸਰਕਾਰ ਦੇ ਵੀ ਹੱਥ ਬੰਨ੍ਹਣ ਦਾ ਯਤਨ ਕਰ ਰਹੀ ਹੈ। ਇਹ ਵੀ ਸਰਾਸਰ ਧੱਕਾ ਹੈ। ਇਹ ਬਿੱਲ ਦਿੱਲੀ ਤੋਂ ਅੱਗੇ ਹਰ ਵਿਰੋਧੀ ਧਿਰ ਵਾਲੀ ਸਰਕਾਰ 'ਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਰਕੇ ਸਰਕਾਰ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ। ਹੁਣ ਤਾਂ ਇਹੋ ਹੀ ਕਹਿ ਸਕਦੇ ਹਾਂ ਕਿ ਹੁਣ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਵੱਡੇ ਸੰਕਟ ਵਿਚ ਹੈ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

01-04-2021

 ਕੋਰੋਨਾ ਚੁਸਤ, ਸਰਕਾਰ ਸੁਸਤ

ਜਿਸ ਤੇਜ਼ੀ ਨਾਲ ਕੋਰੋਨਾ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ, ਉਸ ਤੇਜ਼ੀ ਨਾਲ ਸਰਕਾਰ ਟੀਕਾਕਰਨ ਮੁਹਿੰਮ ਵਿਚ ਪਛੜ ਰਹੀ ਹੈ। ਇਹ ਨਾਮੁਰਾਦ ਬਿਮਾਰੀ ਕਿਸੇ ਗ਼ਰੀਬ, ਅਮੀਰ ਨੂੰ ਨਹੀਂ ਦੇਖਦੀ, ਸਗੋਂ ਆਪਣੀ ਲਪੇਟ ਵਿਚ ਲੈ ਲੈਂਦੀ ਹੈ ਪਰ ਸਰਕਾਰ ਦੇ ਸਿਰ 'ਤੇ ਜੂੰ ਨਹੀਂ ਸਰਕਦੀ। ਆਮ ਲੋਕਾਂ ਨੂੰ ਵੀ ਸਰਕਾਰੀ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ।

-ਡਾ: ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ

ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਐਫ.ਸੀ.ਆਈ. ਨੇ ਕਣਕ ਤੇ ਝੋਨੇ ਦੀ ਖ਼ਰੀਦ ਸਬੰਧੀ ਕਿਸਾਨਾਂ ਤੋਂ ਫਰਦਾਂ/ਜਮਾਂਬੰਦੀਆਂ ਮੰਗ ਲਈਆਂ ਹਨ, ਜਿਸ ਮੁਤਾਬਿਕ ਜਿਨ੍ਹਾਂ ਕਿਸਾਨਾਂ ਦੇ ਨਾਂਅ 'ਤੇ ਜ਼ਮੀਨ ਹੋਵੇਗੀ, ਉਨ੍ਹਾਂ ਤੋਂ ਹੀ ਫ਼ਸਲ ਖ਼ਰੀਦੀ ਜਾਵੇਗੀ। ਪਹਿਲੀ ਗੱਲ ਤਾਂ ਬਹੁਤ ਸਾਰੇ ਕਿਸਾਨ ਪਰਿਵਾਰਾਂ ਦੀਆਂ ਜ਼ਮੀਨਾਂ ਦੀ ਤਕਸੀਮ ਨਹੀਂ ਹੋਈ। ਦੂਜੀ ਗੱਲ ਕਾਫੀ ਕਿਸਾਨ ਠੇਕੇ 'ਤੇ ਲੈ ਕੇ ਜ਼ਮੀਨਾਂ 'ਤੇ ਖੇਤੀ ਕਰਦੇ ਹਨ। ਐਨ.ਆਰ.ਆਈਜ਼ ਭਰਾਵਾਂ ਨੇ ਵੀ ਜ਼ਮੀਨਾਂ ਠੇਕੇ 'ਤੇ ਦਿੱਤੀਆਂ ਹੋਈਆਂ ਹਨ। ਮਾਲਕਾਂ ਵਲੋਂ ਗਿਰਦਾਵਰੀਆਂ ਵੀ ਖ਼ੁਦ ਕਾਸ਼ਤ ਮੁਤਾਬਿਕ ਕਰਾਈਆਂ ਜਾਂਦੀਆਂ ਹਨ। ਇਨ੍ਹਾਂ ਗੱਲਾਂ ਤੋਂ ਜ਼ਾਹਰ ਹੈ ਕਿ ਐਫ.ਸੀ.ਆਈ. ਕਿਸਾਨਾਂ ਕੋਲੋਂ ਐਮ.ਐਸ.ਪੀ. ਮੁਤਾਬਿਕ ਘੱਟ ਤੋਂ ਘੱਟ ਫ਼ਸਲ ਖ਼ਰੀਦੇਗੀ ਜੋ ਕਿ ਕਾਲੇ ਕਾਨੂੰਨਾਂ ਖਿਲਾਫ਼ ਪਹਿਲਾਂ ਹੀ ਲੜ ਰਹੇ ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਬਰਾਬਰ ਹੈ। ਕਿਸਾਨਾਂ ਵਿਚ ਗੁੱਸੇ ਦੀ ਲਹਿਰ ਹੋਰ ਵਧੇਗੀ। ਇਸ ਫ਼ੈਸਲੇ ਨੂੰ ਜਲਦੀ ਵਾਪਸ ਲਿਆ ਜਾਣਾ ਚਾਹੀਦਾ ਹੈ।\

-ਇੰਜ: ਰਛਪਾਲ ਸਿੰਘ ਚੰਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।\

ਨਿੱਕ-ਸੁੱਕ

ਮੈਂ 'ਅਜੀਤ' ਦੇ ਕਾਲਮ ਨਿੱਕ-ਸੁੱਕ ਰਾਹੀਂ ਪਿਛਲੇ ਲੰਮੇ ਸਮੇਂ ਤੋਂ ਸ: ਗੁਲਜ਼ਾਰ ਸਿੰਘ ਸੰਧੂ ਨੂੰ ਪੜ੍ਹ ਰਿਹਾ ਹਾਂ। ਉਨ੍ਹਾਂ ਦੀ ਲਿਖਤ ਵਿਚੋਂ ਸਾਹਿਤ ਅਤੇ ਸਾਹਿਤਕਾਰਾਂ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਉਨ੍ਹਾਂ ਦੇ ਲਫ਼ਜ਼ਾਂ ਵਿਚ ਖੂਬਸੂਰਤੀ ਅਤੇ ਜਗਮਗਾਹਟ ਹੈ। ਇਸ ਵਾਰ ਉਨ੍ਹਾਂ ਨੇ ਗੁਰਦੇਵ ਸਿੰਘ ਰੁਪਾਣਾ ਦੇ ਸਾਹਿਤਕ ਸਫ਼ਰ ਦੀ ਗੱਲ ਕਰਦਿਆਂ ਹੋਰ ਵੀ ਬਹੁਤ ਸਾਰੇ ਲੇਖਕਾਂ ਨੂੰ ਰੂਬਰੂ ਕੀਤਾ। ਪੜ੍ਹ ਕੇ ਮਾਲੂਮ ਹੋਇਆ ਕਿ ਕਿਵੇਂ ਇਕ ਪੇਂਡੂ ਖੇਤਰ ਵਿਚ ਪੈਦਾ ਹੋਣ ਵਾਲਾ ਸਾਦ ਮੁਰਾਦਾ ਆਦਮੀ ਮਿਹਨਤ ਦੀ ਪੌੜੀ ਚੜ੍ਹ ਕੇ ਸਿਖ਼ਰ 'ਤੇ ਪਹੁੰਚ ਗਿਆ।

-ਗਿ: ਜੋਗਾ ਸਿੰਘ ਕਵੀਸ਼ਰ ਭਾਗੋਵਾਲੀਆ
ਗੁਰਦਾਸਪੁਰ।

ਲਹਿਰਾਂ ਦਾ ਚੱਲਣਾ

ਸਮੁੰਦਰ ਦੀਆਂ ਲਹਿਰਾਂ ਦੇ ਨਾਲ-ਨਾਲ ਅਨੇਕਾਂ ਲਹਿਰਾਂ ਦਾ ਵਹਾਅ ਸਦੀਆਂ ਤੋਂ ਚੱਲ ਰਿਹਾ ਹੈ ਅਤੇ ਇਹ ਮਨੁੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹੈ ਲਹਿਰਾਂ ਦਾ ਚੱਲਣਾ। ਕਦੇ ਗ਼ਦਰ ਲਹਿਰ, ਕਦੇ ਬੱਬਰ ਲਹਿਰ, ਅਕਾਲੀ ਲਹਿਰ, ਇਨਕਲਾਬੀ ਲਹਿਰ ਅਤੇ ਹੁਣ ਕਿਸਾਨੀ ਜਾਂ ਖੇਤੀ ਬਚਾਓ ਲਹਿਰ ਜਿਸ ਨੇ ਆਮ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਬਹੁਤ ਜ਼ਿਆਦਾ ਜਾਗਰੂਕ ਕੀਤਾ ਹੈ। ਲੋਕ ਸੁਚੇਤ ਹੋਏ ਹਨ ਅਤੇ ਸਿਸਟਮ ਨੂੰ ਸਮਝਣ ਦੀ ਰੁਚੀ ਪੈਦਾ ਹੋਈ ਹੈ। ਇਨ੍ਹਾਂ ਲਹਿਰਾਂ ਤੋਂ ਹੀ ਇਨਸਾਨੀ ਵਿਕਾਸ ਦਾ ਮੁੱਢ ਬੱਝਦਾ ਹੈ ਅਤੇ ਲਹਿਰਾਂ ਚੱਲਣ ਕਰਕੇ ਹੀ ਆਮ ਲੋਕ ਜਾਗਰੂਕ ਹੁੰਦੇ ਹਨ। ਆਪਣੇ ਹੱਕਾਂ ਲਈ ਮਰ ਮਿਟਣ ਦਾ ਜਜ਼ਬਾ ਪੈਦਾ ਹੁੰਦਾ ਹੈ ਅਤੇ ਲੋਕ ਲਹਿਰਾਂ ਵਿਚੋਂ ਹੀ ਭਵਿੱਖ ਦੇ ਵਧੀਆ ਲੀਡਰ ਪੈਦਾ ਹੁੰਦੇ ਹਨ। ਲੋਕ ਲਹਿਰਾਂ ਘੋਲਾਂ, ਸੰਘਰਸ਼ਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਾ ਹੀ ਅਸਲ ਮਨੁੱਖ ਹੋਣ ਦੀ ਨਿਸ਼ਾਨੀ ਹੈ।

-ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ, ਜ਼ਿਲ੍ਹਾ ਮੋਗਾ।

ਸਭ ਦਾ ਸਾਂਝਾ ਅੰਦੋਲਨ

ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਿਹਾ ਕਿਸਾਨ ਅੰਦੋਲਨ ਸਭ ਧਰਮਾਂ ਤੇ ਜਾਤਾਂ ਦਾ ਸਾਂਝਾ ਅੰਦੋਲਨ ਬਣ ਚੁੱਕਾ ਹੈ। ਜੇਕਰ ਧਰਮਾਂ ਦੀ ਗੱਲ ਕਰੀਏ ਤਾਂ ਸਵੇਰ ਦੀ ਸਟੇਜ ਸ਼ੁਰੂ ਹੋਣ ਤੋਂ ਪਹਿਲਾਂ ਹਨੂੰਮਾਨ ਚਾਲੀਸਾ, ਕੁਰਾਨ ਦੀਆਂ ਆਇਤਾਂ ਅਤੇ ਗੁਰਬਾਣੀ ਪੜ੍ਹ ਕੇ ਇਸ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਸਮਾਪਤੀ ਸਮੇਂ ਵੀ ਤਿੰਨਾਂ ਧਰਮਾਂ ਦੇ ਪਾਠ ਪੜ੍ਹੇ ਜਾਂਦੇ ਹਨ। ਹੁਣ ਸੰਯੁਕਤ ਮੋਰਚੇ ਵਲੋਂ ਮਜ਼ਦੂਰਾਂ ਦੀਆਂ ਕੀਤੀਆਂ ਜਾ ਰਹੀਆਂ ਮਹਾਂਪੰਚਾਇਤਾਂ ਤੋਂ ਪਤਾ ਲਗਦਾ ਹੈ ਕਿ ਇਸ ਵਿਚ ਮਜ਼ਦੂਰਾਂ ਦੀ ਸ਼ਮੂਲੀਅਤ ਨੂੰ ਹੋਰ ਵੀ ਵੱਡੇ ਪੱਧਰ 'ਤੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰੀ ਸਰਕਾਰ ਨੇ ਮਜ਼ਦੂਰਾਂ ਨਾਲ ਸਬੰਧਿਤ ਕਾਨੂੰਨਾਂ ਨੂੰ ਚਾਰ ਕੋਡਾਂ ਵਿਚ ਬਦਲ ਕੇ ਉਨ੍ਹਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ। ਜਿਵੇਂ ਕਿਸਾਨ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੜ ਰਹੇ ਹਨ, ਜੇਕਰ ਮਜ਼ਦੂਰ ਵੀ ਵੱਧ ਤੋਂ ਵੱਧ ਸਰਕਾਰ ਦੁਆਰਾ ਮਜ਼ਦੂਰਾਂ ਨਾਲ ਸਬੰਧਿਤ ਪਾਸ ਕੀਤੇ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਨਾਲ ਰਲ ਕੇ ਆਪਣੇ ਅਧਿਕਾਰਾਂ ਸਬੰਧੀ ਅੰਦੋਲਨ ਵਿਚ ਸ਼ਾਮਿਲ ਹੋ ਜਾਣ ਤਾਂ ਚੱਲ ਰਹੇ ਅੰਦੋਲਨ ਦਾ ਘੇਰਾ ਇਸ ਤੋਂ ਵੀ ਵਸੀਹ ਹੋ ਸਕਦਾ ਹੈ, ਜੋ ਜਾਤੀ ਸਮਾਜ 'ਤੇ ਸੱਟ ਤਾਂ ਮਾਰੇਗਾ ਹੀ, ਨਾਲ ਹੀ ਸਰਕਾਰ ਲਈ ਵੀ ਵਧੇਰੇ ਮੁਸ਼ਕਿਲਾਂ ਪੈਦਾ ਕਰੇਗਾ। ਇਸ ਤੋਂ ਪਤਾ ਲਗਦਾ ਹੈ ਕਿ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਿਹਾ ਜਨ ਅੰਦੋਲਨ ਸਭ ਭਾਈਚਾਰੇ ਦਾ ਸਾਂਝਾ ਅੰਦੋਲਨ ਬਣ ਚੁੱਕਾ ਹੈ।

-ਹਰਨੰਦ ਸਿੰਘ ਬੱਲਿਆਂਵਾਲਾ
ਤਰਨ ਤਾਰਨ।

ਬੱਚਿਆਂ ਨਾਲ ਪਾਓ ਨੇੜਤਾ

ਜ਼ਿੰਦਗੀ ਬਹੁਤ ਖੂਬਸੂਰਤ ਹੈ। ਜੋ ਅੱਜ ਨੌਜਵਾਨ ਪੀੜ੍ਹੀ ਹੈ, ਉਸ ਦੇ ਅੰਦਰ ਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਹੈ। ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈ। ਜੇ ਬੱਚੇ ਗ਼ਲਤ ਚੱਲ ਰਹੇ ਹੁੰਦੇ ਹਨ ਜਾਂ ਕੋਈ ਅਜਿਹਾ ਗ਼ਲਤ ਕੰਮ ਕਰ ਦਿੰਦੇ ਹਨ ਤਾਂ ਮਾਂ-ਬਾਪ ਉਨ੍ਹਾਂ ਨੂੰ ਝਿੜਕਦੇ ਹਨ। ਮਾਂ-ਬਾਪ ਨੂੰ ਇਹ ਹੁੰਦਾ ਹੈ ਕਿ ਕੱਲ੍ਹ ਨੂੰ ਕੋਈ ਬਾਹਰ ਦਾ ਬੰਦਾ ਆ ਕੇ ਇਹ ਨਾ ਕਹੇ ਕਿ ਤੁਹਾਡੇ ਬੱਚੇ ਨੇ ਇਹ ਗ਼ਲਤ ਕੰਮ ਕੀਤਾ ਹੈ। ਆਏ ਦਿਨ ਅਸੀਂ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਕਿ ਨੌਜਵਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਜੇ ਉਨ੍ਹਾਂ ਨੂੰ ਕੋਈ ਕਿਸੇ ਨਾਲ ਮਨਮੁਟਾਵ ਹੈ ਜਾਂ ਕੋਈ ਉਨ੍ਹਾਂ ਤੋਂ ਗ਼ਲਤ ਕੰਮ ਹੋ ਚੁੱਕਾ ਹੈ ਤਾਂ ਉਹ ਆਪਣੇ ਮਾਂ-ਬਾਪ ਨਾਲ ਕਿਉਂ ਨਹੀਂ ਗੱਲ ਸਾਂਝੀ ਕਰਦੇ। ਕਿਉਂ ਉਹ ਇਹ ਅਜਿਹਾ ਕਦਮ ਚੁੱਕਦੇ ਹਨ। ਅਜਿਹਾ ਜਦੋਂ ਬੱਚੇ ਕਦਮ ਚੁੱਕਦੇ ਹਨ ਤਾਂ ਪਿੱਛੋਂ ਮਾਂ-ਬਾਪ ਜਿਊਂਦੇ ਜੀਅ ਹੀ ਮਰ ਜਾਂਦੇ ਹਨ। ਜੇ ਅਸੀਂ ਆਪਣੇ ਬੱਚਿਆਂ ਨਾਲ ਸ਼ੁਰੂ ਤੋਂ ਹੀ ਵਧੀਆ ਵਤੀਰਾ ਕਰਾਂਗੇ ਤਾਂ ਆਉਣ ਵਾਲੇ ਸਮੇਂ ਵਿਚ ਬੱਚੇ ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਸਕਦੇ ਹਨ।

-ਸੰਜੀਵ ਸਿੰਘ ਸੈਣੀ
ਮੁਹਾਲੀ।

31-03-2021

ਗੋਲੀ ਸੱਭਿਆਚਾਰ ਵਿਚ ਵਾਧਾ ਕਿਉਂ?

ਸਿਆਣੇ ਕਹਿੰਦੇ ਹਨ ਕਿ ਖੁਸ਼ੀ ਵੰਡਣ ਨਾਲ ਦੁੱਗਣੀ ਹੋ ਜਾਂਦੀ ਹੈ ਤੇ ਦੁੱਖ ਵੰਡਣ ਨਾਲ ਅੱਧਾ ਰਹਿ ਜਾਂਦਾ ਹੈ। ਪਰ ਜੋ ਅੱਜਕਲ੍ਹ ਵੇਖਣ ਨੂੰ ਮਿਲ ਰਿਹਾ ਹੈ ਉਹ ਤਾਂ ਖੁਸ਼ੀ ਵੀ ਪਲ ਵਿਚ ਦੁੱਖ ਵਿਚ ਬਦਲ ਜਾਂਦੀ ਹੈ। ਪਤਾ ਨਹੀਂ ਅਸੀਂ ਕਿਹੜੇ ਸੱਭਿਆਚਾਰ ਪਿੱਛੇ ਪੈ ਗਏ ਹਾਂ। ਹੈਰਾਨੀ ਹੁੰਦੀ ਹੈ ਜਿੱਥੇ ਲੋਕ ਰੋਜ਼ੀ ਰੋਟੀ ਨੂੰ ਤਰਸ ਰਹੇ ਨੇ, ਉਥੇ ਹੀ ਵਿਆਹ, ਮੰਗਣੇ, ਜਨਮ ਦਿਨ ਤੇ ਹੋਰ ਕਈ ਬਹਾਨਿਆਂ ਨਾਲ ਪਾਰਟੀਆਂ ਕਰਦੇ ਨਜ਼ਰ ਆ ਰਹੇ ਹਨ। ਓਨਾ ਧਿਆਨ ਖਾਣ-ਪੀਣ ਵੱਲ ਨਹੀਂ ਦਿੱਤਾ ਜਾਂਦਾ, ਜਿੰਨਾ ਟੌਹਰ-ਟੱਪੇ, ਲੋਕ ਵਿਖਾਵੇ 'ਤੇ ਦਿੱਤਾ ਜਾਂਦਾ ਹੈ। ਪਰ ਸਭ ਤੋਂ ਨਿਵੇਕਲੀ ਗੱਲ ਥੋੜ੍ਹੇ ਜਿਹੇ ਸਮੇਂ ਤੋਂ ਵੇਖਣ ਨੂੰ ਮਿਲ ਰਹੀ ਹੈ। ਉਹ ਇਹ ਫੰਕਸ਼ਨ ਵਿਚ ਬਜ਼ੁਰਗ ਘੱਟ ਤੇ ਨੌਜਵਾਨ ਜ਼ਿਆਦਾ ਪਹੁੰਚਦੇ ਹਨ। ਉਥੇ ਭਾਵੇਂ ਕਿਸੇ ਨੇ ਕੁਝ ਖਾਧਾ ਪੀਤਾ ਹੋਵੇ ਜਾਂ ਨਾ। ਪਰ ਡੀ. ਜੇ. ਕੋਲ ਜ਼ਰੂਰ ਪਹੁੰਚ ਕੇ ਨੱਚਣਾ ਸ਼ੁਰੂ ਕਰ ਦਿੰਦੇ ਹਨ। ਉਥੇ ਹੀ ਇਕ-ਦੂਜੇ ਤੋਂ ਵੱਧ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਰੰਗ ਵਿਚ ਭੰਗ ਵੀ ਪੈਂਦੀ ਵੇਖੀ ਹੈ। ਕਈਆਂ ਦੇ ਚਿਰਾਗ਼ ਵੀ ਬੁਝਦੇ ਵੇਖੇ ਹਨ। ਪਰ ਜੋ ਮਰਜ਼ੀ ਹੋਵੇ ਗੋਲੀਆਂ ਚਲਦੀਆਂ ਹੀ ਹਨ। ਜਿਹੜਾ ਵੀ ਇਸ ਤਰ੍ਹਾਂ ਉਥੇ ਗੋਲੀ ਚਲਾਉਂਦਾ ਹੋਵੇ ਉਸ ਦੀ ਵੀਡੀਓ ਬਣਾ ਕੇ ਉਸ ਉਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਧਾਰਾ 307 ਦਾ ਪਰਚਾ ਦਰਜ ਕਰ ਕੇ ਉਸ ਉਤੇ ਕੇਸ ਚਲਾਉਣਾ ਚਾਹੀਦਾ ਹੈ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)

ਪਾਣੀ ਬਚਾਓ

ਪਾਣੀ ਸਾਨੂੰ ਕੁਦਰਤ ਵਲੋਂ ਮਿਲਿਆ ਅਮੁੱਲ ਤੋਹਫ਼ਾ ਹੈ, ਜਿਸ ਨਾਲ ਸਾਰੀ ਧਰਤੀ 'ਤੇ ਜੀਵਨ ਚੱਲ ਰਿਹਾ ਹੈ। ਆਮ ਵੇਖਣ ਵਿਚ ਆਉਂਦਾ ਹੈ ਕਿ ਪਾਣੀ ਦੀ ਬਰਬਾਦੀ ਹੋ ਰਹੀ ਹੈ। ਆਮ ਜੀਵਨ ਵਿਚ ਝਾਤੀ ਮਾਰੀਏ ਤਾਂ ਲੋਕ ਰੋਜ਼ਮਰ੍ਹਾ ਦੇ ਕੰਮ ਕਰਨ ਸਮੇਂ ਜਿਵੇਂ ਬਰੱਸ਼ ਕਰਨ ਸਮੇਂ, ਨਹਾਉਣ ਸਮੇਂ, ਘਰਾਂ ਦੀ ਸਫਾਈ ਆਦਿ ਕਰਦੇ ਸਮੇਂ ਟੂਟੀਆਂ ਖੁੱਲ੍ਹੀਆਂ ਛੱਡ ਦਿੰਦੇ ਹਨ, ਜਿਸ ਨਾਲ ਪਾਣੀ ਦੀ ਕਾਫੀ ਬਰਬਾਦੀ ਹੁੰਦੀ ਹੈ। ਕਈ ਸ਼ਹਿਰਾਂ ਵਿਚ ਤਾਂ ਗਰਮੀਆਂ ਵਿਚ ਪਾਣੀ ਦੀ ਕਾਫੀ ਕਿੱਲਤ ਹੋ ਜਾਂਦੀ ਹੈ। ਇਸ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਨਾ ਬਚਾ ਕੇ ਉਨ੍ਹਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਬੱਚੇ ਕੋਈ ਵੀ ਗੱਲ ਬਹੁਤ ਜਲਦੀ ਸਿੱਖਦੇ ਹਨ। ਪਾਣੀ ਬਚਾਉਣ ਲਈ ਆਪਣੇ ਘਰਾਂ ਤੋਂ ਹੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਸਾਨੂੰ ਖੁਦ ਇਸ ਬਾਰੇ ਸੋਚਣ ਦੇ ਨਾਲ-ਨਾਲ ਬੱਚਿਆਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕੁਦਰਤ ਵਲੋਂ ਮਿਲੇ ਇਸ ਅਮੁੱਲ ਤੋਹਫੇ ਨੂੰ ਬਚਾ ਕੇ ਅਸੀਂ ਭਲਾਈ ਦਾ ਕੰਮ ਕਰ ਸਕਦੇ ਹਾਂ।

-ਮਲਟੀ
(ਅਧਿਆਪਕਾ), ਸੇਂਟ ਥੌਮਸ ਕਾਨਵੈਂਟ ਸਕੂਲ, ਰਾਜਾਸਾਂਸੀ।

ਸਾਡੇ ਪਿੰਡ ਸਾਡੇ ਖੇਤ

ਪਿਛਲੇ ਦਿਨੀਂ 'ਅਜੀਤ' (17 ਮਾਰਚ) ਨੂੰ ਭਗਵਾਨ ਦਾਸ ਦਾ ਲੇਖ ਐਫ.ਸੀ.ਆਈ. ਦੀ ਖ਼ਰੀਦ, ਕਣਕ-ਝੋਨੇ ਦੀ ਸਰਕਾਰੀ ਖ਼ਰੀਦ ਤੋਂ ਸਰਕਾਰ ਭੱਜ ਰਹੀ ਹੈ, ਤਾਂ ਹੀ ਅਜਿਹੀਆਂ ਅੜਾਉਣੀਆਂ ਪਾ ਰਹੇ ਹਨ। ਕਿਸਾਨ ਤਾਂ ਪਹਿਲਾਂ ਹੀ ਦੁਖੀ ਹਨ। ਇਹ ਹੋਰ ਦੁਖੀ ਕਰ ਰਹੇ ਹਨ। ਸਰਕਾਰ ਨੂੰ ਕਿਸਾਨ ਹੋਰ ਵੰਗਾਰਨਗੇ। ਵੋਟਾਂ 'ਚ ਸਰਕਾਰ ਨੂੰ ਹਰਾਉਣਗੇ। ਇਸੇ ਅੰਕ 'ਚ ਹੀ ਤਸਵਿੰਦਰ ਸਿੰਘ ਵੜੈਚ ਦਾ ਲੇਖ 'ਅਲੋਪ ਹੋ ਗਈ ਸੁੱਬ (ਬੇੜ) ਵੱਟਣੀ ਕੁੰਡੀ ਪੜ੍ਹਿਆ। ਰੱਸੀਆਂ ਜੋ ਵੱਟਣੇ ਨਾਲ ਵੱਟ ਕੇ ਬਣਦੀਆਂ ਸਨ, ਉਨ੍ਹਾਂ ਨੂੰ ਕਿਸਾਨ ਜ਼ਿਆਦਾਤਰ ਬਲਦਾਂ-ਝੋਟਿਆਂ ਦੀਆਂ ਨੱਥਾਂ ਜਾਂ ਹੋਰ ਹਲ ਜਾਂ ਸੁਹਾਗੇ ਵਾਸਤੇ ਵਰਤਦੇ ਸੀ। ਕਣਕ ਦੀਆਂ ਭਰੀਆਂ ਬੰਨ੍ਹਣ ਵਾਸਤੇ ਪਰਾਲੀ ਭਿਉਂ ਕੇ ਉਸ ਦੇ ਬੇੜ ਵੱਟੇ ਜਾਂਦੇ ਸਨ। ਸ਼ਾਇਦ ਕਈ ਇਲਾਕਿਆਂ 'ਚ ਰੱਸੀਆਂ ਨਾਲ ਭਰੀਆਂ ਬੱਝਦੀਆਂ ਹੋਣ।

-ਕੁਲਜੀਤ ਸਿਘ ਬੱਬਰ,
ਗੁਰਦਾਸਪੁਰ।

ਹੱਲ ਨਿਕਲਣਾ ਜ਼ਰੂਰੀ

ਕਿਸਾਨ ਸੰਘਰਸ਼ ਨੂੰ ਸਮਰਥਨ ਦੇਣ ਦੀ ਆੜ 'ਚ ਕੁਝ ਸਵਾਰਥੀ ਸਿਆਸੀ ਪਾਰਟੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਆਪਣਾ ਉੱਲੂ ਸਿੱਧਾ ਕਰਨ 'ਚ ਲੱਗੀਆਂ ਹੋਈਆਂ ਹਨ। ਸਾਰੇ ਕਿਸਾਨ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਦੇ ਝਾਂਸੇ ਜਾਂ ਗੱਲਾਂ ਵਿਚ ਨਾ ਆਉਣ ਅਤੇ ਸੰਘਰਸ਼ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਦੀ ਪਛਾਣ ਕਰਕੇ, ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣ। ਨਾਲ ਹੀ ਦੇਸ਼ ਹਿਤ 'ਚ ਸਰਕਾਰ ਦੇ ਨਾਲ ਸਾਕਾਰਾਤਮਿਕ ਰਵੱਈਆ ਅਪਣਾਉਂਦੇ ਹੋਏ ਇਸ ਮਸਲੇ ਦਾ ਹੱਲ ਕੱਢਣ।

-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰਫੋਰਸ ਰੋਡ, ਬਠਿੰਡਾ।

ਝਪਟਮਾਰੀ ਚਿੰਤਾ ਦਾ ਵਿਸ਼ਾ

ਅੱਜਕਲ੍ਹ ਝਪਟਮਾਰੀ ਦੀਆਂ ਘਟਨਾਵਾਂ ਅਸੀਂ ਅਕਸਰ ਦੇਖਦੇ-ਸੁਣਦੇ ਤੇ ਪੜ੍ਹਦੇ ਹਾਂ। ਅਜੋਕੇ ਸਮੇਂ ਪੰਜਾਬ ਵਿਚ ਇਹ ਮਾਮਲੇ ਗੰਭੀਰ ਹੁੰਦੇ ਜਾ ਰਹੇ ਹਨ। ਇਨ੍ਹਾਂ ਝਪਟਮਾਰਾਂ ਦੇ ਹੌਸਲੇ ਏਨੇ ਬੁਲੰਦ ਹਨ ਕਿ ਉਹ ਸ਼ਰ੍ਹੇਆਮ ਇਸ ਨੂੰ ਅੰਜਾਮ ਦਿੰਦੇ ਹਨ। ਹਾਲਾਂਕਿ ਤਕਨਾਲੋਜੀ ਦੇ ਚਲਦਿਆਂ ਇਹ ਝਪਟਮਾਰ ਅਕਸਰ ਤਸਵੀਰਾਂ ਵਿਚ ਕੈਦ ਹੋ ਜਾਂਦੇ ਹਨ ਪਰ ਸਾਨੂੰ ਸਭ ਨੂੰ ਇਸ ਸਬੰਧੀ ਸੁਚੇਤ ਹੋਣ ਦੀ ਲੋੜ ਹੈ। ਸਾਰੀਆਂ ਮਾਵਾਂ ਤੇ ਭੈਣਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਗਹਿਣਿਆਂ ਦੀ ਬਿਨਾਂ ਵਜ੍ਹਾ ਨੁਮਾਇਸ਼ ਨਾ ਕਰਨ ਜਿਸ ਨਾਲ ਉਹ ਆਸਾਨੀ ਨਾਲ ਇਨ੍ਹਾਂ ਝਪਟਮਾਰਾਂ ਦੀ ਨਜ਼ਰ ਵਿਚ ਆ ਜਾਂਦੀਆਂ ਹਨ। ਬਾਜ਼ਾਰਾਂ ਤੇ ਭੀੜ ਵਾਲੀਆਂ ਥਾਵਾਂ 'ਤੇ ਮੋਬਾਈਲ ਫੋਨਾਂ ਨੂੰ ਵੀ ਸੁਰੱਖਿਅਤ ਤਰੀਕੇ ਨਾਲ ਵਰਤਣ ਦੀ ਲੋੜ ਹੈ। ਅਕਸਰ ਅਜਿਹੀਆਂ ਘਟਨਾਵਾਂ ਵਿਚ ਕੀਮਤੀ ਸਾਮਾਨ ਦੇ ਨਾਲ-ਨਾਲ ਉਹ ਸਾਡਾ ਸਰੀਰਕ ਨੁਕਸਾਨ ਵੀ ਕਰਦੇ ਹਨ। ਸਾਨੂੰ ਸਾਰਿਆਂ ਨੂੰ ਇਸ ਮਾਮਲੇ ਵਿਚ ਹੁਸ਼ਿਆਰ ਬਣਨ ਦੀ ਲੋੜ ਹੈ ਤਾਂ ਜੋ ਇਨ੍ਹਾਂ ਝਪਟਮਾਰਾਂ ਦੇ ਕੰਮਾਂ 'ਤੇ ਨਕੇਲ ਪਾਈ ਜਾਵੇ।

-ਅਰਵਿੰਦਰ ਸਿੰਘ ਰਾਏਕੋਟ

ਸਾਡੀ ਸਿਹਤ

ਇਹ ਪੜ੍ਹ ਕੇ ਬੜੀ ਖੁਸ਼ੀ ਹੋਈ ਕਿ ਪਾਠਕਾਂ ਦੀ ਮੰਗ 'ਤੇ 'ਅਜੀਤ' ਵਲੋਂ 'ਸਾਡੀ ਸਿਹਤ' ਸਪਲੀਮੈਂਟ ਪ੍ਰਕਾਸ਼ਿਤ ਕਰਨ ਦਾ ਇਕ ਸ਼ਲਾਘਾਯੋਗ ਫ਼ੈਸਲਾ ਲਿਆ ਹੈ। ਉਹ ਵੀ ਉਦੋਂ ਜਦ ਪੰਜਾਬ ਵਿਚ ਨਸ਼ੇ ਦਾ ਛੇਵਾਂ ਦਰਿਆ ਠਾਠਾਂ ਮਾਰ ਰਿਹਾ ਹੈ, ਜਿਸ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਤਰ੍ਹਾਂ-ਤਰ੍ਹਾਂ ਦੇ ਨਸ਼ੇ ਕਰਕੇ ਆਪਣੀਆਂ ਕੀਮਤੀ ਜਾਨਾਂ ਗੁਆ ਰਹੀ ਹੈ। ਜਾਨ ਹੈ ਤਾਂ ਜਹਾਨ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਹ ਸਪਲੀਮੈਂਟ ਜ਼ਰੂਰ ਪੜ੍ਹਨਾ ਚਾਹੀਦਾ ਹੈ ਅਤੇ ਸਮਾਜ ਨੂੰ ਨਸ਼ਿਆਂ ਅਤੇ ਸਿਹਤ ਪ੍ਰਤੀ ਸੁਚੇਤ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਕਹਿ ਸਕਾਂਗੇ 'ਸਾਡਾ ਵਸਦਾ ਰਹੇ ਪੰਜਾਬ'.

-ਰਾਜੇਸ਼ ਭਾਰਦਵਾਜ
ਪਿੰਡ ਤੇ ਡਾਕ: ਦਾਤਾਰਪੁਰ (ਚੌਂਕੀ), ਹੁਸ਼ਿਆਰਪੁਰ।

25-03-2021

 ਪ੍ਰਵਾਸੀ ਪੰਜਾਬੀ ਮੀਡੀਆ ਦਾ ਯੋਗਦਾਨ
ਪਿਛਲੇ ਦਿਨੀਂ 'ਅਜੀਤ' 'ਚ ਪ੍ਰੋ: ਕੁਲਬੀਰ ਸਿੰਘ ਵਲੋਂ ਆਪਣੇ ਟੈਲੀਵਿਜ਼ਨ ਸਮੀਖਿਆ ਕਾਲਮ ਦੇ ਮੁੱਖ ਹੈਡਿੰਗ 'ਪ੍ਰਵਾਸੀ ਪੰਜਾਬੀ ਮੀਡੀਆ ਵਿਚ ਵੀ ਭਾਰੂ ਰਹਿੰਦੇ ਹਨ ਪੰਜਾਬ ਦੇ ਮੁੱਦੇ' ਦਾ ਬਾਖੂਬੀ ਵਰਣਨ ਕੀਤਾ ਗਿਆ ਹੈ। ਪੰਜਾਬੀ ਮੀਡੀਏ ਦੇ ਵੱਖ-ਵੱਖ ਖੇਤਰਾਂ ਰਾਹੀਂ ਜਿਹੜੇ ਦੇਸ਼ ਸਭ ਤੋਂ ਵੱਧ ਪੰਜਾਬ ਦੇ ਮੁੱਦਿਆਂ ਨੂੰ ਉਭਾਰਨ ਵਿਚ ਲੱਗੇ ਹੋਏ ਹਨ, ਉਨ੍ਹਾਂ ਦਾ ਲੇਖਕ ਨੇ ਥੋੜ੍ਹੇ ਸ਼ਬਦਾਂ 'ਚ ਹੀ ਸੋਹਣੇ ਢੰਗ ਨਾਲ ਜ਼ਿਕਰ ਕੀਤਾ ਹੈ। ਆਪ ਦੀ ਲਿਖਤ ਦੀ ਸ਼ੁਰੂਆਤ ਖੂਬਸੂਰਤ ਤੇ ਛੋਟੇ ਜਿਹੇ ਦੇਸ਼ ਸਿੰਗਾਪੁਰ ਤੋਂ ਆਰੰਭ ਹੋ ਕੇ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਲੋਂ ਪੱਤਰਕਾਰੀ ਖੇਤਰ ਰਾਹੀਂ ਪਾਏ ਯੋਗਦਾਨ ਦੀ ਬਾਤ ਪਾਉਂਦੀ ਹੈ। ਲੇਖਕ ਅਨੁਸਾਰ 1947 ਤੋਂ ਪਹਿਲਾਂ ਪ੍ਰਵਾਸੀ ਪੰਜਾਬੀ ਮੀਡੀਆ ਵਲੋਂ ਪੰਜਾਬੀਆਂ ਤੋਂ ਇਲਾਵਾ ਭਾਰਤ ਦੇ ਹੋਰ ਸੂਬਿਆਂ ਦੇ ਭਾਰਤੀਆਂ ਲਈ ਸਮੱਸਿਆਵਾਂ ਨੂੰ ਰੋਜ਼ਾਨਾ, ਹਫ਼ਤਾਵਾਰੀ, ਪੰਦਰਾ ਰੋਜ਼ਾ ਅਤੇ ਮਾਸਿਕ ਪੱਤਰਾਂ ਤੇ ਰਸਾਲਿਆਂ (ਪੰਜਾਬੀ ਤੇ ਉਰਦੂ) ਦੁਆਰਾ ਬਹੁਤ ਹੀ ਸੰਜੀਦਗੀ ਨਾਲ ਪ੍ਰਚਾਰਿਆ ਹੈ। ਪੱਤਰਕਾਰੀ ਦਾ ਗੂੜ੍ਹ ਗਿਆਨ ਰੱਖਣ ਵਾਲੇ ਪੱਤਰਕਾਰਾਂ ਵਲੋਂ ਮੌਜੂਦਾ ਪੰਜਾਬੀ ਮੀਡੀਏ (ਪੱਤਰਕਾਰੀ, ਇਲੈਕਟ੍ਰਾਨਿਕ) ਨੇ ਸਿੰਗਾਪੁਰ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਪੰਜਾਬੀਆਂ ਵਲੋਂ ਬਹੁਗਿਣਤੀ ਵਿਚ ਪੰਜਾਬੀ ਅਖ਼ਬਾਰਾਂ ਦੇ ਨਾਲ-ਨਾਲ ਦਰਜਨਾਂ ਰੇਡੀਓ ਚੈਨਲ ਚਲਾਏ ਜਾ ਰਹੇ ਹਨ। ਜਿਨ੍ਹਾਂ ਰਾਹੀਂ ਪੰਜਾਬ ਦੇ ਹਰੇਕ ਤਤਕਾਲੀ ਮੁੱਦੇ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਹੈ।


-ਪ੍ਰੋ: ਨਿਰਮਲ ਸਿੰਘ ਰੰਧਾਵਾ
ਗੁਰੂ ਕੀ ਵਡਾਲੀ, ਛੇਹਰਟਾ।


ਪ੍ਰਚਾਰ ਦੇ ਨਾਲ ਅਮਲ ਦੀ ਵੀ ਲੋੜ
ਅੱਜ ਸਮਾਜ ਵਿਚ ਧੀਆਂ ਨੇ ਕਿੰਨੀ ਤਰੱਕੀ ਕੀਤੀ ਆਪਣੀ ਮਿਹਨਤ ਸਦਕਾ। ਪਰ ਸਾਡਾ ਸਮਾਜ ਅਜੇ ਵੀ ਧੀਆਂ ਨੂੰ ਬੋਝ ਮੰਨਦਾ ਅਤੇ ਧੀ ਸ਼ਬਦ ਨਾਲ ਵਿਤਕਰਾ ਕੀਤਾ ਜਾਂਦਾ ਹੈ। ਸਮਾਜ ਵਿਚ ਧੀ ਹੋਣਾ ਇਕ ਸਰਾਪ ਦੀ ਤਰ੍ਹਾਂ ਲਗਦਾ। ਰੋਜ਼ ਅਖ਼ਬਾਰਾਂ ਵਿਚ ਅਜਿਹੀਆਂ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ, ਜਿਨ੍ਹਾਂ ਨੂੰ ਸੁਣ ਕੇ ਸਾਨੂੰ ਸ਼ਰਮਸਾਰ ਹੋਣਾ ਪੈਂਦਾ। ਛੋਟੀਆਂ-ਛੋਟੀਆਂ ਬੱਚੀਆਂ ਨਾਲ ਜਬਰ ਜਨਾਹ ਤੇ ਜਨਾਵਰਾਂ ਦੀ ਤਰ੍ਹਾਂ ਘਿਨਾਉਣੇ ਜ਼ੁਲਮ ਕੀਤੇ ਜਾਂਦੇ ਹਨ। ਸਾਡੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਦਰਿੰਦਿਆਂ ਨੂੰ ਲੋਕਾਂ ਦੇ ਸਾਹਮਣੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਹੋਰ ਕੋਈ ਅਜਿਹਾ ਅਪਰਾਧ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ। ਅਸੀਂ ਕਿੰਨਾ ਵੀ ਕਹੀਏ ਕਿ ਸਮਾਜ ਵਿਚ ਧੀਆਂ ਸੁਰੱਖਿਅਤ ਹਨ ਪਰ ਅਜੇ ਪੂਰੀ ਤਰ੍ਹਾਂ ਨਾਲ ਅਮਲ ਨਹੀਂ ਹੋ ਸਕਿਆ ਤਾਂ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ ਤੇ ਅਪਰਾਧੀਆਂ ਨੂੰ ਨੱਥ ਪਾਈ ਜਾ ਸਕੇ।


-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।


ਅਵਾਰਾ ਪਸ਼ੂਆਂ ਦੀ ਸਮੱਸਿਆ
ਪੰਜਾਬ ਦੇ ਲੋਕਾਂ ਲਈ ਅਵਾਰਾ ਕੁੱਤੇ ਮੁਸੀਬਤ ਬਣੇ ਹੋਏ ਹਨ। ਸ਼ਹਿਰਾਂ ਤੇ ਪਿੰਡਾਂ ਦੀਆਂ ਗਲੀਆਂ, ਸੜਕਾਂ ਤੇ ਹੱਡਾ-ਰੋੜੀਆਂ 'ਚ ਘੁੰਮਦੇ-ਫਿਰਦੇ ਹਨ। ਜਿਨ੍ਹਾਂ ਦੇ ਅੰਕੜੇ ਲਗਪਗ 3 ਲੱਖ ਦੇ ਕਰੀਬ ਹਨ। ਇਹ ਅਵਾਰਾ ਕੁੱਤੇ ਆਮ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਅਨੇਕਾਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ 'ਚ ਅਵਾਰਾ ਕੁੱਤਿਆਂ ਵਲੋਂ ਛੋਟੇ ਬੱਚਿਆਂ ਨੂੰ ਨੋਚ-ਨੋਚ ਕੇ ਮਾਰ ਮੁਕਾ ਦਿੱਤਾ ਗਿਆ ਹੈ। ਲਾਵਾਰਸ ਅਵਾਰਾ ਕੁੱਤਿਆਂ ਦੇ ਆਮ ਲੋਕਾਂ ਤੇ ਬੱਚਿਆਂ 'ਤੇ ਹਮਲਿਆਂ ਦੇ ਲੰਘੇ ਦੋ ਸਾਲਾਂ ਦੇ ਦੌਰਾਨ ਨਿੱਤ 300 ਤੋਂ ਜ਼ਿਆਦਾ ਕੇਸ ਸਾਹਮਣੇ ਆ ਚੁੱਕੇ ਹਨ। ਸਾਲ 2020 ਦੌਰਾਨ ਵੀ ਕੁੱਤਿਆਂ ਦੇ ਕੱਟਣ ਦੇ 50 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿਚ ਲਾਵਾਰਸ ਅਵਾਰਾ ਕੁੱਤਿਆਂ ਅਤੇ ਪਸ਼ੂਆਂ ਨਾਲ ਪੈਦਾ ਹੋ ਰਹੀਆਂ ਸਮੱਸਿਆਵਾਂ ਦਾ ਡੂੰਘਾਈ ਨਾਲ ਹੱਲ ਲੱਭਣ ਦੀ ਜ਼ਰੂਰਤ ਹੈ। ਆਮ ਲੋਕ ਹੁਣ ਸਰਕਾਰ ਤੋਂ ਖਪਾ ਹੋਏ ਪਏ ਹਨ। ਹਾਲਾਤ ਇਥੋਂ ਤੱਕ ਵਿਗੜ ਚੁੱਕੇ ਹਨ ਕਿ ਲਾਵਾਰਸ ਕੁੱਤਿਆਂ ਦੇ ਸੰਤਾਪ ਦੇ ਚਲਦਿਆਂ ਲੋਕ ਤੜਕੇ ਗੁਰਦੁਆਰਾ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ 'ਤੇ ਪੈਦਲ ਵੀ ਨਹੀਂ ਜਾ ਸਕਦੇ। ਕੀ ਸਰਕਾਰ ਇਸ ਦਾ ਕੋਈ ਠੋਸ ਹੱਲ ਲੱਭੇਗੀ ਜਾਂ ਫਿਰ ਅੱਖਾਂ ਮੀਚ ਕੇ ਵੇਖਦੀ ਰਹੇਗੀ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।


ਕਿਸਾਨ-ਮਜ਼ਦੂਰ ਦੇਸ਼ ਦੀ ਰੀੜ੍ਹ ਦੀ ਹੱਡੀ
ਅੱਜ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਕਿਸਾਨ, ਮਜ਼ਦੂਰ ਕਿਸੇ ਸਮੇਂ ਦੇਸ਼ ਨੂੰ ਭੁੱਖਮਰੀ ਜਿਹੀ ਮੁਸੀਬਤ 'ਚੋਂ ਕੱਢਣ ਵਾਲਾ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਕਾਰਨ ਖ਼ੁਦ ਮੁਸੀਬਤ 'ਚ ਹੈ। ਸਾਨੂੰ ਸਭ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੁੱਡੀ ਹੁੰਦੇ ਹਨ। ਇਹ ਕਿਸਾਨ, ਮਜ਼ਦੂਰ ਹੀ ਤਾਂ ਨੇ ਜੋ ਦੇਸ਼ ਦੀ ਦਸ਼ਾ ਤੇ ਦਿਸ਼ਾ ਬਦਲ ਸਕਦੇ ਹਨ ਪ੍ਰੰਤੂ ਸਰਕਾਰ ਨੇ ਤਾਂ ਇਨ੍ਹਾਂ ਹਰੀ ਕ੍ਰਾਂਤੀ ਲਿਆਉਣ ਵਾਲਿਆਂ ਨੂੰ ਸੜਕਾਂ 'ਤੇ ਲਿਆ ਬਿਠਾਇਆ। ਦੇਸ਼ ਦੇ ਆਗੂ ਇਹ ਕਿਉਂ ਭੁੱਲੀ ਬੈਠੇ ਹਨ ਕਿ ਇਹ ਉਹੀ ਹਨ ਜਿਨ੍ਹਾਂ ਦੇਸ਼ ਵਿਚਲਾ ਅਨਾਜ ਦਾ ਸੰਕਟ ਦੂਰ ਕੀਤਾ, ਇਹ ਗੱਲ 1960-65 ਦੀ ਹੈ ਜਦੋਂ ਭਾਰਤ ਬਾਹਰਲੇ ਮੁਲਕਾਂ ਤੋਂ ਅਨਾਜ ਮੰਗਵਾਉਂਦਾ ਸੀ ਜਿਨ੍ਹਾਂ ਵਿਚ ਖ਼ਾਸ ਕਰ ਅਮਰੀਕਾ ਹੁੰਦਾ ਸੀ। ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਕਿਸਾਨ ਆਗੂਆਂ, ਕਿਸਾਨਾਂ, ਮਜ਼ਦੂਰਾਂ ਤੇ ਅੰਦੋਲਨ ਕਰ ਰਹੇ ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਕਰਨਾ ਚਾਹੀਦਾ ਹੈ।
ਸਰਕਾਰ ਨੂੰ ਇਹ ਵੀ ਦੇਖ ਲੈਣਾ ਚਾਹੀਦਾ ਹੈ ਕਿ ਇਸ ਅੰਦੋਲਨ ਦੌਰਾਨ ਭਾਈਚਾਰਕ ਸਾਂਝਾਂ ਮਜ਼ਬੂਤ ਹੋਈਆਂ ਹਨ ਤੇ ਕਿਸਾਨ ਅੰਦੋਲਨ ਨੇ ਆਪਣੀਆਂ ਮੰਗਾਂ ਨੂੰ ਸਰਕਾਰ, ਮੀਡੀਆ, ਅਦਾਲਤਾਂ ਤੇ ਲੋਕਾਂ ਸਾਹਮਣੇ ਸਹੀ ਤਰੀਕੇ ਨਾਲ ਰੱਖਣ ਅਤੇ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਚਲਾ ਕੇ ਵੱਖ-ਵੱਖ ਵਰਗਾਂ ਦਾ ਵਿਸ਼ਵਾਸ ਜਿੱਤਣ ਦਾ ਨਵਾਂ ਇਤਿਹਾਸ ਵੀ ਸਿਰਜਿਆ ਹੈ। ਦੇਸ਼ ਹਿਤ ਅਤੇ ਲੋਕ ਹਿਤ ਨੂੰ ਮੁੱਖ ਰੱਖਦਿਆਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ।


-ਹਰਮਨਪ੍ਰੀਤ ਸਿੰਘ
ਸਰਹਿੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।

23-03-2021

 ਪੰਜਾਬੀ ਭਾਸ਼ਾ

ਪੰਜਾਬੀ ਭਾਸ਼ਾ ਨੂੰ ਪੰਜਾਬ ਅੰਦਰ ਬੇਗਾਨਗੀ ਦਾ ਅਹਿਸਾਸ ਇਸ ਦੇ ਆਪਣਿਆਂ ਵਲੋਂ ਹੀ ਕਰਵਾਇਆ ਜਾ ਰਿਹਾ ਹੈ। ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੜ੍ਹੇ-ਲਿਖੇ ਪੰਜਾਬੀ ਲੋਕ ਵੀ ਦੂਜੀਆਂ ਭਾਸ਼ਾਵਾਂ ਦੇ ਅਖ਼ਬਾਰ ਪੜ੍ਹਨ 'ਚ ਜ਼ਿਆਦਾ ਮਾਣ ਮਹਿਸੂਸ ਕਦੇ ਹਨ। ਇਸ ਤੋਂ ਇਲਾਵਾ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਵੀ ਪੰਜਾਬੀ ਅਖ਼ਬਾਰਾਂ ਦੀ ਥਾਂ ਦੂਜੀਆਂ ਭਾਸ਼ਾਵਾਂ ਦੇ ਅਖ਼ਬਾਰਾਂ ਨੂੰ ਵੱਡੇ-ਵੱਡੇ ਇਸ਼ਤਿਹਾਰ ਵੀ ਦਿੰਦੇ ਹਨ। ਆਪਣੇ ਬੱਚਿਆਂ ਨੂੰ ਵੀ ਪੰਜਾਬੀ ਭਾਸ਼ਾ ਦੀ ਥਾਂ ਅੰਗਰੇਜ਼ੀ ਭਾਸ਼ਾ ਸਿਖਾਉਣ ਲਈ ਹੀ ਜ਼ਿਆਦਾ ਉਤਾਵਲੇ ਰਹਿੰਦੇ ਹਨ। ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਜਾਣਦਾ ਹਾਂ ਜੋ ਪੰਜਾਬੀ ਸਾਹਿਤ ਸਭਾਵਾਂ ਦੇ ਅਹੁਦਿਆਂ 'ਤੇ ਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਦੀ ਥਾਂ ਅੰਗਰੇਜ਼ੀ ਮਾਧਿਅਮ 'ਚ ਕਾਨਵੈਂਟ ਸਕੂਲਾਂ 'ਚ ਪੜ੍ਹਾਈ ਕਰਵਾ ਰਹੇ ਹਨ। ਪਰ ਲੋਕਾਂ ਨੂੰ ਅਖ਼ਬਾਰੀ ਬਿਆਨਾਂ ਰਾਹੀਂ ਪੰਜਾਬੀ ਭਾਸ਼ਾ ਦੇ ਸਪੂਤ ਹੋਣ ਦੇ ਢਕੌਂਜ ਕਰਦੇ ਰਹਿੰਦੇ ਹਨ। ਅਜੇ ਵੀ ਵੇਲਾ ਹੈ ਕਿ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਹੁਣ ਸਾਨੂੰ ਰੋਣਾ ਛੱਡ ਕੇ ਚੀਕ-ਚੀਕ ਕੇ ਹੋਕਾ ਦੇਣਾ ਦੀ ਸਖ਼ਤ ਜ਼ਰੂਰਤ ਹੈ। ਆਓ, ਆਪਾਂ ਸਾਰੇ ਰਲ-ਮਿਲ ਕੇ ਅੱਜ ਤੋਂ ਹੀ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਸੱਚੇ ਮਨੋਂ ਦਿਨ-ਰਾਤ ਇਕ ਕਰੀਏ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ, ਤਹਿ: ਤੇ ਜ਼ਿਲ੍ਹਾ ਬਠਿੰਡਾ।

ਧੀਆਂ ਨਾਲ ਧੱਕਾ ਕਿਉਂ

ਸਾਡੇ ਦੇਸ਼ ਦੀ ਸਰਕਾਰ ਇਹ ਨਾਅਰਾ ਬੜੇ ਵੱਡੇ ਰੂਪ ਵਿਚ ਪ੍ਰਚਾਰ ਰਹੀ ਹੈ, ਬੇਟੀ ਬਚਾਓ, ਬੇਟੀ ਪੜ੍ਹਾਓ। ਬਿਲਕੁਲ ਠੀਕ ਹੈ ਬੇਟੀਆਂ ਦਾ ਸਤਿਕਾਰ ਬਹੁਤ ਜ਼ਰੂਰੀ ਹੈ ਪਰ ਅੱਜ ਦੇ ਸਮੇਂ ਵਿਚ ਸਰਕਾਰੀ ਨਾਅਰਾ ਝੂਠਾ ਜਿਹਾ ਪੈਂਦਾ ਦਿਸਿਆ। ਜਦੋਂ ਅੱਜ ਦੀ ਸਰਕਾਰ ਹੀ ਬੇਟੀਆਂ, ਔਰਤਾਂ 'ਤੇ ਜ਼ੁਲਮ ਕਰਨ ਲੱਗ ਪਈ। ਤਾਜ਼ਾਂ ਮਿਸਾਲਾਂ ਤਾਂ ਕਈ ਹਨ ਜਿਵੇਂ ਨੌਦੀਪ ਤੇ ਦਿਸ਼ਾ ਜਿਹੀਆਂ ਬੇਟੀਆਂ। ਨੌਦੀਪ 'ਤੇ ਸਰਕਾਰੀ ਜ਼ੁਲਮੋ-ਸਿਤਮ ਤੱਕ ਕੇ ਬੜੀ ਹੈਰਾਨੀ ਹੋਈ ਕਿ ਏਡੀ ਵੱਡੀ ਗ਼ਲਤੀ ਨੌਦੀਪ ਨੇ ਕਿਹੜੀ ਕਰ ਦਿੱਤੀ ਜੋ ਅੱਜ ਉਸ ਨੂੰ ਏਡੀ ਵੱਡੀ ਸਜ਼ਾ ਉਹ ਵੀ ਜਬਰ ਜ਼ੁਲਮ ਕਰਕੇ ਦਿੱਤੀ। ਸਾਡੀਆਂ ਬੇਟੀਆਂ ਪੜ੍ਹ ਲਿਖ ਕੇ ਸਿਆਣੀਆਂ ਹੋ ਗਈਆਂ ਹਨ। ਪਹਿਲਾਂ ਵਾਲੀ ਗੱਲ ਨਹੀਂ ਰਹੀ। ਸਰਕਾਰਾਂ ਜੋ ਲੜਕੀਆਂ ਪ੍ਰਤੀ ਕਰ ਰਹੀਆਂ ਹਨ, ਉਹ ਕਿਸੇ ਪਾਸਿਓਂ ਵੀ ਠੀਕ ਨਹੀਂ।

-ਬਲਬੀਰ ਸਿੰਘ ਬੱਬੀ
ਤੱਖਰਾਂ, ਲੁਧਿਆਣਾ।

ਸੋਚ ਤੋਂ ਪਰ੍ਹੇ

ਜਿਵੇਂ ਸਿਆਣੇ ਕਹਿੰਦੇ ਹਨ ਕੇ ਸਿਰੋਂ ਪਰ੍ਹੇ ਇਸ਼ਕ ਦਾ ਡੇਰਾ ਤੇ ਮੈਂ ਤੇਰੀ ਸੋਚ ਤੋਂ ਪਰ੍ਹੇ ਬਿਲਕੁਲ ਉਸ ਤ੍ਹਰਾਂ ਹੀ ਹੈ। ਸਾਡਾ ਕਿਸਾਨ ਮੋਰਚਾ, ਸਾਡੀ ਏਕਤਾ ਅਤੇ ਸਾਡੇ ਕਿਸਾਨ, ਮਜ਼ਦੂਰ, ਵਪਾਰੀ ਵਰਗ, ਸਾਡੇ ਅੱਗੇ ਲੱਗ ਕੇ ਮੋਰਚਾ ਸੰੰਭਾਲਣ ਵਾਲੇ ਨੌਜਵਾਨ ਬੱਚੇ, ਬੱਚੀਆਂ ਅਤੇ ਬਜ਼ੁਰਗ ਜਿਨ੍ਹਾਂ ਨੇ ਮੋਦੀ ਨੂੰ ਕਿਸਾਨੀ ਹੱਕਾਂ ਲਈ ਵਾਰ-ਵਾਰ ਮੀਟਿੰਗਾਂ ਕਰ ਕੇ ਕਾਨੂੰਨ ਰੱਦ ਕਰਾਉਣ ਲਈ ਬੇਨਤੀ ਕੀਤੀ ਅਤੇ ਹਰ ਵਾਰ ਤੋਮਰ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ। ਪਰ ਉਸ ਦੇ ਉਲਟ ਸਗੋਂ ਕਈ ਨੌਜਵਾਨ ਮੁੰਡੇ-ਕੁੜੀਆਂ ਅਤੇ ਸਾਡੇ ਬਜ਼ੁਰਗ ਜੇਲ੍ਹ ਵੀ ਗਏ ਅਤੇ ਇਸ ਕਿਸਾਨੀ ਅੰਦੋਲਨ ਵਿਚ ਸ਼ਹੀਦੀਆਂ ਵੀ ਪਾ ਗਏ। ਵੀਰਾਂ ਦੇ ਜਜ਼ਬੇ ਨੂੰ ਸਲਾਮ ਜਿਹੜੇ ਇੰਨਾ ਧੱਕਾ ਸਹਿ ਕੇ ਵੀ ਆਪਣੀ ਜਿੱਤ ਵਾਲੀ ਸੋਚ ਅੱਜ ਵੀ ਬਰਕਰਾਰ ਰੱਖ ਅੱਗੇ ਗਰਮੀ ਦੇ ਆ ਰਹੇ ਮੌਸਮ ਨੂੰ ਵੇਖਦੇ ਹੋਏ ਪੱਖੇ ਕੂਲਰਾਂ ਆਦਿ ਦਾ ਇੰਤਜ਼ਾਮ ਕਰਨ ਲੱਗੇ ਹਨ ਪਰ ਘਰ ਵਾਪਸੀ ਦੀ ਸੋਚ ਤਾਂ ਨੇੜੇ ਵੀ ਨਹੀਂ ਢੁਕਦੀ ਸਾਡੇ ਕਿਸਾਨ ਜੇ ਜਾਣਗੇ ਤਾਂ ਕਾਲੇ ਕਨੂੰਨ ਵਾਪਸ ਕਰਵਾ ਕੇ ਹੀ।

-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।

ਦਿਨੇ ਡਰਾਉਂਦੀਆਂ ਖ਼ਬਰਾਂ

ਰੋਜ਼ਾਨਾ ਅਖ਼ਬਾਰ ਪੜ੍ਹਦਿਆਂ ਕੁਝ ਖ਼ਬਰਾਂ ਇਸ ਤਰ੍ਹਾਂ ਦੀਆਂ ਪੜ੍ਹਨ ਨੂੰ ਮਿਲਦੀਆਂ ਹਨ ਜਿਨ੍ਹਾਂ ਦਾ ਭਿਆਨਕ ਰੂਪ ਦਿਨ ਨੂੰ ਕੰਬਣੀ ਛੇੜ ਜਾਂਦਾ ਹੈ। ਛੋਟੇ-ਛੋਟੇ ਮਾਸੂਮ ਪੱਤਰਾਂ ਦੇ ਕਤਲ ਦੀ ਸਾਜਿਸ਼ ਵਿਚ ਸਕੀ ਮਾਂ ਦੀ ਸ਼ਮੂਲੀਅਤ ਅਤੇ ਨਸ਼ਈ ਪੁੱਤਰ ਵਲੋਂ ਘੋਟਣਾ ਮਾਰ ਕੇ ਮਾਂ ਦਾ ਕਤਲ ਦਿਮਾਗ ਨੂੰ ਸੁੰਨ ਕਰ ਜਾਂਦਾ ਹੈ। ਕਿਤੇ ਕਿਸਾਨ ਸੰਘਰਸ਼ ਵਿਚ ਮਰ ਰਿਹਾ ਹੈ ਅਤੇ ਕਿਤੇ ਕਰਜ਼ੇ ਹੱਥੋਂ ਖ਼ੁਦਕੁਸ਼ੀ ਕਰ ਰਿਹਾ ਹੈ। ਪਿਛਲੇ ਦਿਨੀਂ 'ਅਜੀਤ' ਪੜ੍ਹਦਿਆਂ ਇਕ 'ਤਿੰਨ ਸਾਲ ਦੀ ਮਾਸੂਮ ਬੱਚੇ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਖਾਧਾ' ਖ਼ਬਰ ਪੜ੍ਹੀ ਤਾਂ ਦੁੱਖ ਹੋਇਆ ਕਿ ਇਕ ਪਾਸੇ ਵਿਧਾਨ ਸਭਾ ਵਿਚ ਵਿਦਿਆਰਥਣਾਂ ਨੂੰ ਮੁਫ਼ਤ ਬੱਸ ਸੇਵਾ ਦਾ ਐਲਾਨ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਖੂੰਖਾਰ ਕੁੱਤੇ ਜਿਊਂਦੀ ਜੀਅ ਬੱਚੀ ਨੂੰ ਮਾਰ ਕੇ ਖਾ ਰਹੇ ਹਨ। ਕੀ ਇਹ ਖ਼ਬਰਾਂ ਛਪਦੀਆਂ ਰਹਿਣਗੀਆਂ ਜਾਂ ਸਰਕਾਰ ਇਸ ਨੂੰ ਸੰਜੀਦਗੀ ਨਾਲ ਵੀ ਲਵੇਗੀ।

-ਜੋਗਾ ਸਿੰਘ 'ਕਵੀਸ਼ਰ'
ਭਾਗੋਵਾਲ, ਗੁਰਦਾਸਪੁਰ।

ਹਾਏ ਮਹਿੰਗਾਈ

ਖਾਣ-ਪੀਣ ਵਾਲੀਆਂ ਵਸਤਾਂ ਦੀ ਇਹ ਮਹਿੰਗਾਈ ਆਮ ਆਦਮੀ ਦੀ ਪਹਿਲਾਂ ਤੋਂ ਹੀ ਘਟੀ ਹੋਈ ਆਮਦਨ ਨੂੰ ਹੋਰ ਖੋਰਾ ਲਾਉਣ ਵਾਲੀ ਹੈ। ਕੇਂਦਰ ਸਰਕਾਰ ਮਹਿੰਗਾਈ ਨੂੰ ਰੋਕਣ ਜਾਂ ਘਟਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਅੱਜ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਹੋਇਆ ਵਾਧਾ ਹੁਣ ਖਾਣ-ਪੀਣ ਵਾਲੀਆਂ ਵਸਤਾਂ ਦੇ ਹੋਰ ਮਹਿੰਗੇ ਹੋ ਜਾਣ ਦਾ ਨਤੀਜਾ ਕੱਢ ਰਿਹਾ ਹੈ।
ਕੇਂਦਰ ਸਰਕਾਰ ਦੇ ਰਾਜ ਦੌਰਾਨ ਸਭ ਤੋਂ ਪਹਿਲਾਂ ਦਾਲਾਂ ਦੀਆਂ ਕੀਮਤਾਂ ਵਿਚ ਵੱਡਾ ਇਜ਼ਾਫਾ ਹੋਇਆ ਸੀ ਜੋ ਕਿ ਅੱਜ ਤੱਕ ਬਰਕਰਾਰ ਹੈ। ਸਰਕਾਰ ਨੂੰ ਦੇਸ਼ ਵਾਸੀਆਂ ਦੀਆਂ ਤਕਲੀਫਾਂ ਦਾ ਕੋਈ ਲਿਹਾਜ਼ ਨਹੀਂ ਹੈ। ਮਹਿੰਗਾਈ ਨੂੰ ਵੀ ਕਿਸਾਨ ਸੰਘਰਸ਼ ਦਾ ਹਿੱਸਾ ਬਣਾ ਕੇ ਹੱਲ ਕੱਢਣ ਵਿਚ ਸਹਾਈ ਹੋਵੇਗਾ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

22-03-2021

 ਸਹੀ ਪ੍ਰਚਾਰ ਦੀ ਲੋੜ
ਸਿੱਖੀ ਦੇ ਸਹੀ ਪ੍ਰਚਾਰ ਦੀ ਘਾਟ ਕਰ ਕੇ ਸਾਡੇ ਬੱਚੇ ਪਤਿਤ ਹੋ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਹੋਣ ਕਰਕੇ ਉਹ ਵਿਵਾਦਾਂ ਦਾ ਸ਼ਿਕਾਰ ਹੋ ਰਹੀ ਹੈ। ਬੱਚਿਆਂ ਨੂੰ ਆਪਣੇ ਵਿਰਸੇ ਦਾ ਪੂਰਾ ਗਿਆਨ ਨਾ ਹੋਣ ਕਰਕੇ ਗੁੰਮਰਾਹ ਹੋ ਰਹੇ ਹਨ। ਇਸ ਦਾ ਇਕੋ-ਕਿ ਹੱਲ ਲੋੜੀਂਦਾ ਪ੍ਰਚਾਰ ਹੈ। ਸਾਡੇ ਪਾਸ ਬੜੇ ਨਿਪੁੰਨ ਰਾਗੀ, ਢਾਡੀ ਤੇ ਕਵੀਸ਼ਰ ਮੌਜੂਦ ਹਨ। ਹਰ ਜ਼ਿਲ੍ਹੇ ਵਿਯ ਯੋਗ ਵਿਦਵਾਨ ਤੇ ਗਾਇਕ ਆਦਿ ਨਿਯੁਕਤ ਕੀਤੇ ਜਾਣ। ਧਾਰਮਿਕ ਸਾਹਿਤ ਵੰਡਣ ਦਾ ਯੋਗ ਪ੍ਰਬੰਧ ਹੋਵੇ। ਇਸ ਤਰ੍ਹਾਂ ਕਰਨ ਨਾਲ ਅਵੱਸ਼ ਸਾਰਥਿਕ ਸਿੱਟੇ ਨਿਕਲਣਗੇ। ਇਹ ਤਦ ਹੀ ਹੋ ਸਕਦਾ ਹੈ ਜੇ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਨੂੰ ਹੋਰ ਤਨਦੇਹੀ ਨਾਲ ਨਿਭਾਵੇ।


-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫਰੀਦਕੋਟ।


ਅਵਾਰਾ ਕੁੱਤਿਆਂ ਦਾ ਵਧ ਰਿਹਾ ਕਹਿਰ
ਪਿਛਲੇ ਦਿਨੀਂ 'ਅਜੀਤ' ਵਿਚ ਜਸਕਰਨ ਸਿੰਘ ਦਾ ਲਿਖਿਆ ਲੇਖ 'ਅਵਾਰਾ ਪਸ਼ੂਆਂ ਤੇ ਕੁੱਤਿਆਂ ਸਬੰਧੀ ਗੰਭੀਰ ਹੋਵੇ ਸਰਕਾਰ' ਪੜ੍ਹਿਆ। ਬਿਨਾਂ ਸ਼ੱਕ ਸਾਡੇ ਪੰਜਾਬ ਵਿਚ ਲੰਬੇ ਸਮੇਂ ਤੋਂ ਅਵਾਰਾ ਪਸ਼ੂਆਂ ਖਾਸ ਕਰਕੇ ਅਵਾਰਾ ਕੁੱਤਿਆਂ ਦਾ ਮਸਲਾ ਬੜਾ ਗੰਭੀਰ ਬਣਿਆ ਹੋਇਆ ਹੈ ਪਰ ਪਿਛਲੇ ਕੁਝ ਦਿਨਾਂ ਦੌਰਾਨ ਅਵਾਰਾ ਕੁੱਤਿਆਂ ਵਲੋਂ ਮਾਸੂਮ ਬੱਚਿਆਂ ਨੂੰ ਨੋਚ-ਨੋਚ ਕੇ ਖਾ ਜਾਣ ਦੀਆਂ ਵਾਪਰੀਆਂ ਉਪਰੋ-ਥਲੀ ਘਟਨਾਵਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦਿਨੋ-ਦਿਨ ਖੂੰਖਾਰ ਅਵਾਰਾ ਤੇ ਪਾਗਲ ਕੁੱਤਿਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋ ਰਿਹਾ ਹੈ ਅਤੇ ਇਹ ਦਿਨ ਦਿਹਾੜੇ ਹੀ ਮਨੁੱਖਾਂ ਨੂੰ ਆਪਣਾ ਸ਼ਿਕਾਰ ਬਣਾਉਣ ਲੱਗ ਪਏ ਹਨ। ਦੂਜੇ ਪਾਸੇ ਸਰਕਾਰੀ ਹਸਪਤਾਲਾਂ ਵਿਚ ਹਲਕਾਅ ਦੇ ਟੀਕਿਆਂ ਦੀ ਘਾਟ ਹੋਣ ਕਾਰਨ ਗਰੀਬ ਲੋਕ ਮਹਿੰਗੇ ਭਾਅ ਦੇ ਟੀਕੇ ਨਹੀਂ ਲਗਵਾ ਸਕਦੇ, ਜਿਸ ਦੇ ਸਿੱਟੇ ਵਜੋਂ ਹਲਕਾਅ ਕਾਰਨ ਬਹੁਤੇ ਗਰੀਬ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਸੋ, ਪੰਜਾਬ ਸਰਕਾਰ ਮਸਲੇ ਦੀ ਨਾਜ਼ੁਕਤਾ ਨੂੰ ਸਮਝਦੇ ਹੋਏ ਜ਼ਿੰਮੇਵਾਰੀ ਤੋਂ ਕੰਮ ਲੈਂਦਿਆਂ ਇਸ ਮਸਲੇ ਦਾ ਸਥਾਈ ਹੱਲ ਕਰੇ ਤਾਂ ਜੋ ਭਵਿੱਖ 'ਚ ਕੋਈ ਵੀ ਮਨੁੱਖੀ ਸਰੀਰ ਅਵਾਰਾ ਕੁੱਤਿਆਂ ਦੇ ਕਹਿਰ ਦਾ ਸ਼ਿਕਾਰ ਨਾ ਹੋਵੇ।


-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ (ਬਠਿੰਡਾ)।


ਚੋਣਾਂ 2022 ਦੀਆਂ
ਚੋਣਾਂ ਨਜ਼ਦੀਕ ਆਉਂਦਿਆਂ ਹੀ ਰਾਜਨੀਤਕ ਪਾਰਟੀਆਂ ਨੇ ਰੈਲੀਆਂ ਕਰਕੇ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ ਹਨ। ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਬਣਨ 'ਤੇ ਨਵੇਂ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ। ਜੇ ਇਨ੍ਹਾਂ ਪਾਰਟੀਆਂ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣੇ ਹੋਣ ਤਾਂ ਇਹ ਆਪਣੀਆਂ ਰਾਜਨੀਤਕ ਰੈਲੀਆਂ ਨੂੰ ਛੱਡ ਕੇ ਕਿਸਾਨਾਂ ਵਲੋਂ ਲਗਾਏ ਧਰਨੇ ਵਿਚ ਪਹੁੰਚਦੇ ਤੇ ਧਰਨਾ ਕਾਮਯਾਬ ਕਰਨ 'ਤੇ ਜ਼ੋਰ ਦਿੰਦੇ। ਪੰਜਾਬ ਵਿਚ 2022 ਦੀਆਂ ਚੋਣਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਮੁੱਖ ਰੱਖ ਕੇ ਲੜੀਆਂ ਜਾਣੀਆਂ ਹਨ। ਜਨਤਾ ਸੋਚ ਵਿਚਾਰ ਕੇ ਉਨ੍ਹਾਂ ਪਾਰਟੀਆਂ ਦੀ ਚੋਣ ਕਰੇ ਜਿਹੜੀਆਂ ਅਸਲ ਵਿਚ ਕਿਸਾਨਾਂ ਦੇ ਅਤੇ ਆਮ ਜਨਤਾ ਦੇ ਹੱਕ ਵਿਚ ਖੜ੍ਹਦੀਆਂ ਹਨ।


-ਸੁਖਮਨ ਚੀਮਾਂ


ਕੋਰੋਨਾ ਦੀ ਮਾਰ
ਅੱਜ ਇਲੈਕਟ੍ਰੋਨਿਕ ਮੀਡੀਆ ਰਾਹੀਂ ਲੋਕਾਂ ਤੱਕ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਕੋਰੋਨਾ ਨਹੀਂ ਹੈ, ਇਹ ਸਰਾਸਰ ਗ਼ਲਤ ਹੈ। ਪੂਰਾ ਸੰਸਾਰ ਤਾਂ ਲਗਪਗ ਇਸ ਕੋਰੋਨਾ ਦੀ ਲਪੇਟ ਵਿਚ ਹੁਣ ਤੱਕ ਆ ਚੁੱਕਾ ਹੈ। ਭਾਵੇਂ ਭਾਰਤ ਅਤੇ ਹੋਰ ਦੂਸਰੇ ਦੇਸ਼ਾਂ ਵਿਚ ਵੈਕਸੀਨ ਆ ਚੁੱਕੀ ਹੈ, ਪਰ ਫਿਰ ਵੀ ਸਾਨੂੰ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚੀਹੀਦੀ ਹੈ। ਇਸ ਨੂੰ ਮਜ਼ਾਕ ਨਹੀਂ ਸਮਝਣਾ ਚਾਹੀਦਾ ਜਿਥੇ ਇਹ ਹਦਾਇਤਾਂ ਦੀ ਪਾਲਣਾ ਸਾਡੇ ਵਾਸਤੇ ਲਾਹੇਵੰਦ ਹੈ, ਉਥੇ ਅਸੀਂ ਹਦਾਇਤਾਂ ਦੀ ਪਾਲਣਾ ਕਰਕੇ ਦੂਜਿਆਂ ਦਾ ਵੀ ਭਲਾ ਕਰਦੇ ਹਾਂ। ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖੀਏ, ਹੱਥਾਂ ਨੂੰ ਵਾਰ-ਵਾਰ ਧੋਈਏ, ਮੂੰਹ 'ਤੇ ਮਾਸਕ ਲਗਾਈਏ, ਭੀੜ-ਭੜੱਕੇ ਵਾਲੀ ਜਗ੍ਹਾ 'ਤੇ ਜਾਣ ਤੋਂ ਬਚੀਏ, ਬੇਲੋੜੋਂ ਘਰੋਂ ਬਾਹਰ ਨਾ ਨਿਕਲੀਏ, ਜੇਕਰ ਅਸੀਂ ਇਨ੍ਹਾਂ ਗੱਲਾਂ 'ਤੇ ਅਮਲ ਕਰ ਲਈਏ ਤਾਂ ਅਸੀਂ ਪੂਰਨ ਰੂਪ ਵਿਚ ਕੋਰੋਨਾ ਨੂੰ ਸਦਾ ਲਈ ਆਪਣੇ ਦੇਸ਼ ਵਿਚੋਂ ਜੜ੍ਹ ਤੋਂ ਖਤਮ ਕਰਨ ਵਿਚ ਕਾਮਯਾਬ ਹੋ ਜਾਵਾਂਗੇ।


-ਕੰਵਰਦੀਪ ਸਿੰਘ ਭੱਲਾ
(ਪਿੱਪਲਾਂ ਵਾਲਾ), ਬ੍ਰਾਂਚ ਮੈਨੇਜਰ ਨਿਊ ਗਰੇਨ ਮਾਰਕੀਟ, ਸਹਿਕਾਰੀ ਬੈਂਕ, ਹੁਸ਼ਿਆਰਪੁਰ।


ਮੋਟੀ ਕਮਾਈ
ਕੋਰੋਨਾ ਨੇ ਜਿਥੇ ਆਪਣੀ ਰਫ਼ਤਾਰ ਤੇਜ਼ੀ ਨਾਲ ਫੜੀ ਹੋਈ ਹੈ, ਉਥੇ ਹੀ ਲੋਕਾਂ ਦੀ ਅਣਗਹਿਲੀ ਵੀ ਜਾਰੀ ਹੈ, ਜਿਸ ਦਾ ਫਾਇਦਾ ਪੁਲਿਸ ਦੇ ਕੁਝ ਕਰਮਚਾਰੀ ਉਠਾ ਰਹੇ ਹਨ ਅਤੇ ਆਪਣੀ ਮੋਟੀ ਦਿਹਾੜੀ ਬਣਾ ਰਹੇ ਹਨ।
ਮਾਸਕ ਨਾ ਪਾਉਣ 'ਤੇ ਆਮ ਜਨਤਾ ਨੂੰ ਜਾਗਰੂਕ ਕਰਵਾਉ ਦੀ ਬਜਾਏ, ਪੁਲਿਸ ਕਰਮਚਾਰੀ ਭਾਰੀ ਜੁਰਮਾਨਾ ਲਗਾ ਰਹੇ ਹਨ ਅਤੇ ਲੋਕਾਂ ਦੀ ਜੇਬ੍ਹ ਢਿੱਲੀ ਕਰਨ 'ਤੇ ਲੱਗੇ ਹੋਏ ਹਨ ਜੋ ਕਿ ਬਹੁਤ ਹੀ ਨਿੰਦਾਜਨਕ ਵਰਤਾਰਾ ਹੈ। ਪੁਲਿਸ ਕਰਮਚਾਰੀਆਂ ਨੂੰ ਅਪੀਲ ਹੈ ਕਿ ਆਮ ਜਨਤਾ ਨੂੰ ਚਲਾਨ ਵਜਂੋ ਭਾਰੀ ਜੁਰਮਾਨਾ ਲਗਾ ਕੇ ਤੰਗ ਕਰਨ ਦੀ ਬਜਾਏ ਉਨ੍ਹਾਂ ਨੂੰ ਮਾਸਕ ਵੰਡੇ ਜਾਣ ਅਤੇ ਕੋਰੋਨਾ ਦੇ ਵਧ ਰਹੇ ਪ੍ਰਕੋਪ ਬਾਰੇ ਜਾਗਰੂਕ ਕਰਵਾਇਆ ਜਾਵੇ। ਜਨਤਾ ਦਾ ਵੀ ਫ਼ਰਜ਼ ਹੈ ਕਿ ਮਾਸਕ ਲਗਾਉਣ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲਣ ਤਾਂ ਜੋ ਭਾਰੀ ਜੁਰਮਾਨਾ ਭਰਨ ਦੀ ਨੌਬਤ ਹੀ ਨਾ ਪਵੇ।


-ਸਿਮਰਨਦੀਪ ਕੌਰ ਬੇਦੀ
ਬਾਬਾ ਨਾਨਦੇਵ ਨਗਰ, ਘੁਮਾਣ।


ਮਾਤਾ-ਪਿਤਾ ਦਾ ਸਤਿਕਾਰ
ਮਾਤਾ-ਪਿਤਾ ਦਾ ਸਤਿਕਾਰ ਸਾਡੇ ਲਈ ਇਕ ਅਭੁੱਲ ਜ਼ਿੰਮੇਵਾਰੀ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਪਰ ਅੱਜਕਲ੍ਹ ਦੀ ਸਥਿਤੀ ਨੂੰ ਦੇਖੀਏ ਤਾਂ ਅਸੀਂ ਇਸ ਜ਼ਿੰਮੇਵਾਰੀ ਨੂੰ ਭੁੱਲ ਚੁੱਕੇ ਹਾਂ। ਅੱਜਕਲ੍ਹ ਬੱਚੇ ਆਪਣੇ ਮਾਤਾ-ਪਿਤਾ ਨਾਲ ਹਰ ਗੱਲ ਉਪਰ ਝਗੜਾ ਕਰਨ ਲੱਗ ਪੈਂਦੇ ਹਨ। ਉਹ ਉਨ੍ਹਾਂ ਨੂੰ ਆਪਣੇ ਦੁਸ਼ਮਣ ਦੀ ਤਰ੍ਹਾਂ ਸਮਝਣ ਲੱਗ ਜਾਂਦੇ ਹਨ। ਜਿਸ ਮਾਤਾ-ਪਿਤਾ ਨੇ ਉਨ੍ਹਾਂ ਨੂੰ ਜਨਮ ਦਿੱਤਾ, ਔਖੇ ਹੋ ਕੇ ਪੜ੍ਹਾਇਆ-ਲਿਖਾਇਆ, ਉਨ੍ਹਾਂ ਦੀ ਹਰ ਜ਼ਰੂਰਤ ਨੂੰ ਆਪਣੀ ਜ਼ਰੂਰਤ ਤੋਂ ਵੀ ਉੱਚਾ ਰੱਖ ਕੇ ਪੂਰਾ ਕੀਤਾ, ਉਸ ਹੀ ਰੱਬ ਵਰਗੇ ਮਾਤਾ-ਪਿਤਾ ਨੂੰ ਸਤਿਕਾਰ ਦੇਣ ਦੀ ਬਜਾਏ ਉਨ੍ਹਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਅਸੀਂ ਕਿਸੇ ਪਿਛੇ ਲੱਗ ਕੇ ਆਪਣੇ ਮਾਤਾ-ਪਿਤਾ ਨੂੰ ਗ਼ਲਤ ਕਹਿਣ ਲੱਗ ਪੈਂਦੇ ਹਾਂ, ਪਰ ਮਾੜੇ ਸਮੇਂ ਵਿਚ ਮਾਤਾ-ਪਿਤਾ ਤੋਂ ਇਲਾਵਾ ਕੋਈ ਵੀ ਸਾਥ ਨਹੀਂ ਦਿੰਦਾ। ਸੋ, ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰੀਏ ਅਤੇ ਕੁਝ ਚੰਗਾ ਕਰਕੇ ਦਿਖਾਈਏ ਤਾਂ ਜੋ ਉਨ੍ਹਾਂ ਨੂੰ ਵੀ ਸਾਡੇ ਉੱਪਰ ਮਾਣ ਹੋ ਸਕੇ।


-ਸਹਿਲੀਨ ਕੌਰ, (ਗੁਰਦਾਸਪੁਰ)
sehleenkaur04@gmail.com

19-03-2021

ਕੋਰੋਨਾ ਬਾਰੇ ਸਾਵਧਾਨੀ
ਬਿਨਾਂ ਸ਼ੱਕ ਅਜੋਕੇ ਸਮੇਂ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਥਿਤੀ ਪਹਿਲਾਂ ਨਾਲੋਂ ਵੀ ਗੰਭੀਰ ਹੁੰਦੀ ਜਾ ਰਹੀ ਹੈ। ਹੁਣ ਤਾਂ ਕੋਰੋਨਾ ਨੇ ਸਕੂਲਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਲਿਆ ਹੈ। ਹੁਣ ਸਾਨੂੰ ਸਾਰਿਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ। ਇਸ ਦੇ ਮੱਦੇਨਜ਼ਰ ਸਾਨੂੰ ਸਾਰਿਆਂ ਨੂੰ ਮਾਸਕ ਪਹਿਨਣ ਤੇ ਇਕ-ਦੂਜੇ ਤੋਂ ਉਚਿਤ ਦੂਰੀ ਰੱਖਣ ਦੀ ਲੋੜ ਹੈ ਤਾਂ ਜੋ ਇਸ ਮਹਾਂਮਾਰੀ ਦੇ ਵਾਧੇ 'ਤੇ ਰੋਕ ਲਗਾਈ ਜਾ ਸਕੇ। ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਸਰਕਾਰ ਵਲੋਂ ਸਮੇਂ ਸਮੇਂ 'ਤੇ ਦਿੱਤੀਆਂ ਜਾਂਦੀਆਂ ਹਦਾਇਤਾਂ ਦਾ ਪਾਲਣ ਹੋਵੇ ਤਾਂ ਜੋ ਅਸੀਂ ਸਾਰੇ ਸੁਰੱਖਿਅਤ ਰਹੀਏ।


-ਅਰਵਿੰਦਰ ਸਿੰਘ ਰਾਏਕੋਟ


ਦਿਨੋ ਦਿਨ ਵਧ ਰਹੀ ਮਹਿੰਗਾਈ
ਦਿਨੋ ਦਿਨ ਵਧ ਰਹੀ ਮਹਿੰਗਾਈ ਆਮ ਆਦਮੀ ਦੇ ਮੌਤ ਦਾ ਕਾਰਨ ਬਣਦੀ ਜਾ ਰਹੀ ਹੈ। ਪੈਟਰੋਲ, ਡੀਜ਼ਲ, ਰਸੋਈ ਗੈਸ ਆਦਿ ਏਨੇ ਮਹਿੰਗੇ ਹੋ ਗਏ ਹਨ ਕਿ ਆਮ ਆਦਮੀ ਦਾ ਖਾਣਾ-ਪੀਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਜਦੋਂ ਦੀ ਕੋਰੋਨਾ ਮਹਾਂਮਾਰੀ ਚਲਦੀ ਆ ਰਹੀ ਹੈ, ਗਰੀਬ ਬੰਦਾ ਤੇ ਵਕਤ ਦੀ ਰੋਟੀ ਵੀ ਮੁਸ਼ਕਿਲ ਨਾਲ ਕੱਢ ਰਿਹਾ ਹੈ। ਲੋਕ ਆਉਣ-ਜਾਣ ਲਈ ਵੀ ਸੋ ਵਾਰੀ ਸੋਚਦੇ ਹਨ, ਸਰਕਾਰ ਨੂੰ ਇਸ ਮਹਿੰਗਾਈ 'ਤੇ ਰੋਕ ਲਗਾਉਣੀ ਚਾਹੀਦੀ ਹੈ, ਤਾਂ ਕੀ ਆਮ ਇਨਸਾਨ ਵੀ ਸੁੱਖ ਦੀ ਜ਼ਿੰਦਗੀ ਜੀਅ ਸਕੇ।


-ਕਿਰਨਦੀਪ, ਕੇ.ਐਮ.ਵੀ. ਜਲੰਧਰ।


ਵਾਤਾਵਰਨ ਤੇ ਰੁੱਖ
ਪੰਜ-ਛੇ ਦਹਾਕੇ ਪਹਿਲਾਂ ਪੰਜਾਬ ਦੇ ਪਿੰਡਾਂ ਦੇ ਕੱਚੇ ਘਰ, ਸਾਂਝੀਆਂ ਥਾਵਾਂ, ਜੰਗਲ, ਬੇਲਿਆਂ ਅਤੇ ਸੜਕਾਂ 'ਤੇ ਬੇਸ਼ੁਮਾਰ ਦਰੱਖਤ ਹੁੰਦੇ ਸਨ। ਨਾ ਹੀ ਆਵਾਜਾਈ ਲਈ ਏਨੀਆਂ ਗੱਡੀਆਂ ਹੁੰਦੀਆਂ ਸਨ, ਨਾ ਹੀ ਕੋਈ ਫਸਲਾਂ ਦੀ ਰਹਿੰਦ-ਖੂੰਹਦ ਏਨੀ ਵੱਡੀ ਪੱਧਰ 'ਤੇ ਸਾੜਦਾ ਸੀ, ਨਾ ਹੀ ਫੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਦਰਿਆਵਾਂ ਵਿਚ ਡਿਗਦਾ ਸੀ। ਬਰਸਾਤਾਂ ਵੀ ਬਹੁਤ ਹੁੰਦੀਆਂ ਸਨ, ਜਿਸ ਕਾਰਨ ਛੱਪੜ, ਟੋਭੇ, ਨਹਿਰਾਂ, ਪਾਣੀ ਨਾਲ ਭਰੀਆਂ ਹੁੰਦੀਆਂ ਸਨ ਅਤੇ ਧਰਤੀ ਹੇਠਲੇ ਪਾਣੀ ਦੀ ਸਤ੍ਹਾ ਵੀ ਬਹੁਤ ਉੱਪਰ ਹੁੰਦੀ ਸੀ। ਏਸੇ ਕਾਰਨ ਵਾਤਾਵਰਨ ਸਾਫ਼-ਸੁਥਰਾ ਹੁੰਦਾ ਸੀ ਤੇ ਲੋਕ ਵੀ ਤੰਦਰੁਸਤ ਹੁੰਦੇ ਸਨ। ਪ੍ਰੰਤੂ ਵਿਕਾਸ ਦੀ ਅਜਿਹੀ ਹਨੇਰੀ ਆਈ ਕਿ ਕੱਚੇ ਘਰਾਂ ਦੀ ਜਗ੍ਹਾ ਪੱਕੇ ਘਰ ਬਣ ਗਏ, ਘਰਾਂ ਦੇ ਵਿਹੜਿਆਂ ਵਿਚ ਲੱਗੇ ਰੁੱਖ ਕੱਟੇ ਗਏ। ਸੜਕਾਂ ਚੌੜੀਆਂ ਹੋ ਜਾਣ ਕਾਰਨ ਰੁੱਖਾਂ ਦਾ ਸਫਾਇਆ ਹੋ ਗਿਆ, ਦਰਿਆਵਾਂ ਦਾ ਪਾਣੀ ਪ੍ਰਦੂਸ਼ਿਤ ਤੇ ਜ਼ਹਿਰੀਲਾ ਹੋ ਗਿਆ, ਜਿਸ ਨਾਲ ਬਿਮਾਰੀਆਂ ਵੀ ਵਧ ਗਈਆਂ ਹਨ। ਜਿਥੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਉਥੇ ਹੀ ਪਹਿਲਾਂ ਲੱਗੇ ਬੂਟਿਆਂ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਉਨ੍ਹਾਂ ਨੂੰ ਅਵਾਰਾ ਪਸ਼ੂਆਂ ਤੋਂ ਵੀ ਬਚਾਉਣ ਦੀ ਲੋੜ ਹੈ ਅਤੇ ਦਰਿਆਵਾਂ ਵਿਚ ਪੈਂਦੇ ਜ਼ਹਿਰੀਲੇ ਪਾਣੀ ਨੂੰ ਵੀ ਰੋਕਿਆ ਜਾਵੇ ਤਾਂ ਜੋ ਜਲਚਰ ਜੀਵਾਂ ਨੂੰ ਵੀ ਬਚਾਇਆ ਜਾ ਸਕੇ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ।


ਕੰਪਿਊਟਰ ਅਧਿਆਪਕ ਤੇ ਸਰਕਾਰ

ਅੱਜ ਯੁੱਗ ਕੰਪਿਊਟਰ ਦਾ ਯੁੱਗ ਹੈ। ਕੰਪਿਊਟਰ ਸਿੱਖਿਆ ਹਾਸਲ ਕਰਨੀ ਸਭ ਤੋਂ ਮਹੱਤਵਪੂਰਨ ਹੈ। ਕੋਰੋਨਾ ਬਿਮਾਰੀ ਕਾਰਨ ਸਕੂਲ-ਕਾਲਜ ਬੰਦ ਹੋਣਾ ਕਾਰਨ ਪੰਜਾਬ ਦੇ ਸਮੂਹ ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਸ਼ੁਰੂ ਕੀਤੀ ਗਈ। ਇਸ ਆਨਲਾਈਨ ਸਿੱਖਿਆ ਨੂੰ ਸਫਲ ਬਣਾਉਣ ਵਿਚ ਕੰਪਿਊਟਰ ਅਧਿਆਪਕਾਂ ਨੇ ਬਹੁਤ ਸਹਿਯੋਗ ਦਿੱਤਾ ਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਬਚਾ ਲਿਆ। ਪੰਜਾਬ ਦੇ ਸਰਕਾਰੀ ਸਕੂਲਾਂ ਨੇ ਕੰਪਿਊਟਰ ਸਿੱਖਿਆ ਦੀ ਮਹੱਤਤਾ ਨੂੰ ਦੇਖਦੇ ਹੋਏ 2005 ਤੋਂ ਠੇਕੇ 'ਤੇ ਕੰਮ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸਰਕਾਰ ਨੇ ਰਾਜਪਾਲ ਦੀ ਮਨਜ਼ੂਰੀ ਨਾਲ ਨੋਟੀਫਿਕੇਸ਼ਨ ਪਾਸ ਕਰਕੇ ਵੋਕੇਸ਼ਨਲ ਮਾਸਟਰਾਂ ਦੇ ਬਰਾਬਰ ਸਕੇਲ ਦੇ ਕੇ ਰੈਗੂਲਰ ਕਰ ਦਿੱਤਾ ਗਿਆ। ਅਜੇ ਤੱਕ ਇਨ੍ਹਾਂ ਮੁਲਾਜ਼ਮਾਂ ਨੂੰ ਏ.ਸੀ.ਪੀ. ਮੈਡੀਕਲ ਕਲੇਮ ਦਾ ਲਾਭ ਨਹੀਂ ਦਿੱਤਾ ਗਿਆ। ਕੰਪਿਊਟਰ ਅਧਿਆਪਕਾਂ ਦੀ ਇਹ ਮੰਗ ਹੈ ਕਿ ਮੌਜੂਦਾ ਤਨਖਾਹ ਸਕੇਲ ਅਨੁਸਾਰ ਸਿੱਖਿਆ ਵਿਭਾਗ ਵਿਚ ਸ਼ਿਫਟ ਕੀਤਾ ਜਾਵੇ। ਪੰਜਾਬ ਸਰਕਾਰ ਨੂੰ ਕੰਪਿਊਟਰ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ, ਇਨ੍ਹਾਂ ਨੂੰ ਪੂਰੇ ਗਰੇਡ ਤੇ ਲਾਭ ਮਿਲਣੇ ਚਾਹੀਦੇ ਹਨ, ਤਾਂ ਜੋ ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਨੂੰ ਹੋਰ ਬੁਲੰਦੀਆਂ 'ਤੇ ਲੈ ਜਾਣ ਅਤੇ ਬੱਚਿਆਂ ਨੂੰ ਇਕ ਮਨਚਿਤ ਹੋ ਕੇ ਕੰਪਿਊਟਰ ਸਿੱਖਿਆ ਦਿੱਤੀ ਜਾ ਸਕੇ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਮੋਗਾ।


ਲਾਪ੍ਰਵਾਹੀ ਪੈ ਸਕਦੀ ਹੈ ਭਾਰੀ
ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਕੋਰੋਨਾ ਤੇਜ਼ੀ ਫੜ ਰਿਹਾ ਹੈ। ਦਸੰਬਰ-ਜਨਵਰੀ ਵਿਚ ਕੋਰੋਨਾ ਦੀ ਰਫ਼ਤਾਰ ਹੌਲੀ ਹੋ ਗਈ ਸੀ, ਜਿਸ ਨਾਲ ਲੋਕਾਂ ਨੇ ਕੁਝ ਰਾਹਤ ਦਾ ਸਾਹ ਲਿਆ ਪਰ ਫਰਵਰੀ ਦੇ ਖ਼ਤਮ ਹੁੰਦੇ ਹੀ ਕੋਰੋਨਾ ਦੇ ਕੇਸ ਇਕ ਵਾਰ ਫਿਰ ਤੇਜ਼ੀ ਨਾਲ ਵਧ ਰਹੇ ਹਨ। ਕੋਰੋਨਾ ਕੇਸਾਂ ਦੇ ਵਧਣ ਪਿੱਛੇ ਸਭ ਤੋਂ ਵੱਡਾ ਕਾਰਨ ਲੋਕਾਂ ਦੀ ਅਣਗਹਿਲੀ ਹੈ। ਪਰ ਹੁਣ ਵੀ ਕੁਝ ਸਾਵਧਾਨੀਆਂ ਵਰਤਣ ਨਾਲ ਇਸ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਸਹੀ ਸਰੀਰਕ ਦੂਰੀ ਅਤੇ ਮਾਸਕ ਇਸ ਤੋਂ ਬਚਣ ਦਾ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ ਪਰ ਅਜੇ ਵੀ ਕੁਝ ਲੋਕ ਹਨ ਜੋ ਮਾਸਕ ਪਹਿਨਣਾ ਨਹੀਂ ਚਾਹੁੰਦੇ, ਅਕਸਰ ਅਜਿਹੇ ਲੋਕ ਬਾਜ਼ਾਰਾਂ ਵਿਚ ਵੇਖੇ ਜਾ ਸਕਦੇ ਹਨ। ਇਹ ਲੋਕ ਆਪਣੀ ਜਾਨ ਦੇ ਨਾਲ ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਵੀ ਖ਼ਤਰੇ ਵਿਚ ਪਾ ਰਹੇ ਹਨ। ਇਨ੍ਹਾਂ ਲੋਕਾਂ ਦੀ ਲਾਪ੍ਰਵਾਹੀ ਸਾਰੇ ਸਮਾਜ ਨੂੰ ਖ਼ਤਰੇ ਵਿਚ ਪਾ ਸਕਦੀ ਹੈ।


-ਸਾਕਸ਼ੀ ਸ਼ਰਮਾ, ਕੇ.ਐਮ.ਵੀ. ਜਲੰਧਰ।


ਮੋਬਾਈਲ ਦੀ ਹੋ ਰਹੀ ਦੁਰਵਰਤੋਂ
ਸਕੂਲਾਂ ਵਲੋਂ ਮੋਬਾਈਲ 'ਤੇ ਬੱਚਿਆਂ ਨੂੰ ਘਰ ਬੈਠੇ ਹੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਇਕ ਸਰਵੇਖਣ ਮੁਤਾਬਿਕ 65 ਫ਼ੀਸਦੀ ਬੱਚੇ ਮੋਬਾਈਲ ਦੇ ਆਦੀ ਹੋ ਚੁੱਕੇ ਹਨ, ਜਿਸ ਕਾਰਨ ਬੱਚਿਆਂ ਦਾ ਵਿਵਹਾਰ ਚਿੜਚਿੜਾ ਹੋ ਚੁੱਕਿਆ ਹੈ। ਬੱਚਿਆਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪਿਆ ਹੈ। ਬੱਚੇ ਮਾਂ-ਬਾਪ ਨੂੰ ਕੱਬਾ ਬੋਲਦੇ ਹਨ। ਬਾਹਰ ਖੇਡਣ ਦੀ ਦਿਲਚਸਪੀ ਉਨ੍ਹਾਂ ਦੇ ਅੰਦਰ ਖ਼ਤਮ ਹੋ ਚੁੱਕੀ ਹੈ। ਬੱਚਿਆਂ ਦੀਆਂ ਅੱਖਾਂ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਬੱਚੇ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਇਹ ਤਾਂ ਹੁਣ ਬੱਚਿਆਂ ਨੂੰ ਆਪ ਹੀ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਸਿਰਫ਼ ਮੋਬਾਈਲ 'ਤੇ ਪੜ੍ਹਾਈ ਹੀ ਕਰਨੀ ਹੈ। ਨਾ ਕਿ ਗ਼ਲਤ ਸੋਸ਼ਲ ਨੈੱਟਵਰਕਿੰਗ 'ਤੇ ਜਾ ਕੇ ਕੋਈ ਅਜਿਹਾ ਕਾਰਾ ਕਰਨਾ ਹੈ, ਜਿਸ ਕਾਰਨ ਮਾਂ-ਬਾਪ ਨੂੰ ਵੀ ਬੱਚਿਆਂ ਕਰਕੇ ਸ਼ਰਮਿੰਦਾ ਹੋਣਾ ਪਵੇ।


-ਸੰਜੀਵ ਸਿੰਘ ਸੈਣੀ, ਮੁਹਾਲੀ।

18-03-2021

 ਫੈਸ਼ਨ ਦੇ ਦੌਰ 'ਚ ਕੱਪੜਾ ਹੋਇਆ 'ਲੀਰਾਂ'
ਭਾਰਤ ਦੇਸ਼ ਇਕ ਗੁਲਦਸਤੇ ਵਾਂਗ ਹੈ ਕਿਉਂਕਿ ਇਸ ਵਿਚ ਵੱਖ-ਵੱਖ ਧਰਮਾਂ ਦੇ ਲੋਕ ਬੜੇ ਪਿਆਰ ਅਤੇ ਸਤਿਕਾਰ ਨਾਲ ਰਹਿੰਦੇ ਹਨ। ਸੁਭਾਵਿਕ ਹੈ ਕਿ ਵੱਖ-ਵੱਖ ਧਰਮਾਂ ਦੇ ਲੋਕਾਂ ਦਾ ਪਹਿਰਾਵਾ ਵੀ ਵੱਖ-ਵੱਖ ਹੀ ਹੈ। ਹਰੇਕ ਵਰਗ ਦੇ ਲੋਕਾਂ ਦੇ ਪਹਿਰਾਵੇ ਨੂੰ ਦਿਨੋ-ਦਿਨ ਪੱਛਮੀ ਸੱਭਿਆਚਾਰ ਨਿਗਲਦਾ ਜਾ ਰਿਹਾ ਹੈ ਜਿਸ ਦਾ ਜਾਦੂ ਭਾਰਤ ਵਿਚ ਨੌਜਵਾਨ ਪੀੜ੍ਹੀ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬੀ ਪਹਿਰਾਵੇ ਦੀ ਤਾਂ ਪੰਜਾਬ ਅਤੇ ਪੰਜਾਬੀ ਵੀ ਆਪਣੇ ਦੇਸੀ ਸੱਭਿਆਚਾਰ ਨੂੰ ਭੁੱਲ ਕੇ ਪੱਛਮੀ ਸੱਭਿਆਚਾਰ ਵਿਚ ਪੂਰੀ ਤਰ੍ਹਾਂ ਨਾਲ ਖੁੱਭ ਚੁੱਕੇ ਹਨ ਅਤੇ ਆਪਣੇ ਸਾਦੇ ਅਤੇ ਪ੍ਰਭਾਵਸ਼ਾਲੀ ਸੱਭਿਆਚਾਰ ਵਿਚੋਂ ਸਲਵਾਰ ਕਮੀਜ਼, ਕੁੜੀਆਂ ਦੇ ਸਿਰ 'ਤੇ ਚੁੰਨੀ ਜਾਂ ਫੁਲਕਾਰੀ, ਚਾਦਰਾ ਕੁੜਤਾ ਜਾਂ ਖੱਦਰ ਦਾ ਕੁੜਤਾ ਪਜਾਮਾ ਅਤੇ ਮਾਵਾ ਲੱਗੀ ਸਿਰ 'ਤੇ ਸਜਾਈ ਟੇਢੀ ਪਗੜੀ ਵਰਗੇ ਟੌਹਰੀ ਪਹਿਰਾਵੇ ਨੂੰ ਛੱਡ ਪੱਛਮੀ ਪਹਿਰਾਵੇ ਨੂੰ ਅਪਣਾ ਕੇ ਫੈਸ਼ਨ ਦੇ ਦੌਰ 'ਚ ਲੀਰਾਂ ਹੋਏ ਕੱਪੜਿਆਂ ਨੂੰ ਆਪਣਾ ਪਹਿਰਾਵਾ ਬਣਾਉਣ 'ਚ ਸ਼ਾਨ ਮਹਿਸੂਸ ਕਰ ਰਹੇ ਹਨ। ਪਰ ਜ਼ਰੂਰਤ ਹੈ ਇਸ ਫੋਕੇ ਸਮਾਜਿਕ ਪਹਿਰਾਵਿਆਂ ਅਤੇ ਨੰਗੇਜ ਵਿਚੋਂ ਨਿਕਲ ਕੇ ਖੇਤਰੀ ਪਹਿਰਾਵਿਆਂ ਨੂੰ ਪਹਿਲ ਦੇ ਕੇ ਅਪਣਾਈਏ ਅਤੇ ਆਪੋ-ਆਪਣੇ ਖੇਤਰੀ ਸੱਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰੀਏ ਅਤੇ ਫਿਰ ਮਾਣ ਮਹਿਸੂਸ ਕਰੀਏ।


-ਨਿਰਵੈਰ ਸਿੰਘ ਸਿੰਧੀ, ਮਮਦੋਟ।


ਦੇਸ਼ ਦਾ ਕਿਸਾਨ ਅਤੇ ਜਵਾਨ
ਪਿਛਲੇ ਤਿੰਨ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨ ਮੋਦੀ ਵਲੋਂ ਪਾਸ ਕੀਤੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਅੰਦੋਲਨ ਕਰ ਰਹੇ ਹਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਮੁੱਚੇ ਭਾਰਤ ਦੇ ਅਹੁਦਿਆਂ 'ਤੇ ਬਿਰਾਜਮਾਨ ਕਿਸੇ ਵੀ ਹਸਤੀ ਵਲੋਂ ਕਿਸਾਨਾਂ ਤੇ ਜਵਾਨਾਂ ਦੇ ਹੱਕ ਵਿਚ ਕੋਈ ਆਵਾਜ਼ ਨਹੀਂ ਉਠਾਈ ਗਈ। ਪਹਿਲੀ ਵਾਰ ਹੋਇਆ ਹੈ ਕਿ ਮੇਘਾਲਿਆ ਦੇ ਗਵਰਨਰ ਸੱਤਿਆਪਾਲ ਮਲਿਕ ਨੇ ਕਿਸਾਨਾਂ ਤੇ ਜਵਾਨਾਂ ਦੇ ਸਬੰਧ ਵਿਚ ਆਵਾਜ਼ ਉਠਾਈ ਹੈ। ਕਿਹਾ ਕਿ ਦੇਸ਼ ਦਾ ਕਿਸਾਨ ਅਤੇ ਜਵਾਨ ਖੁਸ਼ਹਾਲ ਤੇ ਸੰਤੁਸ਼ਟ ਹੋਣਾ ਚਾਹੀਦਾ ਹੈ, ਦੇਸ਼ ਫਿਰ ਹੀ ਤਰੱਕੀ ਕਰ ਸਕੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨਾਂ ਦੀਆਂ ਮੰਗਾਂ ਉੱਤੇ ਹਮਦਰਦੀ ਨਾਲ ਵਿਚਾਰ ਕਰੇ ਤੇ ਉਨ੍ਹਾਂ ਨੂੰ ਦਿੱਲੀ ਤੋਂ ਖ਼ਾਲੀ ਹੱਥ ਨਾ ਭੇਜੇ।ਇਹ ਵੀ ਕਿਹਾ ਕਿ ਜਿਸ ਦੇਸ਼ ਦਾ ਜਵਾਨ ਅਤੇ ਕਿਸਾਨ ਸੰਤੁਸ਼ਟ ਨਹੀਂ ਹੁੰਦਾ, ਉਸ ਦੇਸ਼ ਨੂੰ ਕੋਈ ਵੀ ਨਹੀਂ ਬਚਾ ਸਕਦਾ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ [ਫਿਰੋਜ਼ਪੁਰ]।


ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ
ਕੀ ਪੰਜਾਬ ਸਰਕਾਰ ਵਿਚ ਕੋਈ ਅਜਿਹਾ ਮੰਤਰੀ ਜਾਂ ਵਿਧਾਇਕ ਹੈ ਜਿਸ ਨੂੰ ਅੰਮ੍ਰਿਤਸਰ ਦਾ ਸਰਕਟ ਹਾਊਸ ਵਿਕ ਜਾਣ ਦਾ ਕੋਈ ਦਰਦ ਹੋਵੇ? ਕਰੋੜਾਂ ਰੁਪਏ ਦੀ ਲਾਗਤ ਨਾਲ 1995 ਵਿਚ ਅੰਮ੍ਰਿਤਸਰ ਦਾ ਬਹੁਤ ਸ਼ਾਨਦਾਰ ਤੇ ਆਧੁਨਿਕ ਸਹੂਲਤਾਂ ਵਾਲੇ ਸਰਕਟ ਹਾਊਸ ਦਾ ਇਕ ਹਿੱਸਾ ਬਣਿਆ। ਬੇਅੰਤ ਸਿੰਘ ਨੇ ਇਸ ਦਾ ਉਦਘਾਟਨ ਕੀਤਾ ਸੀ ਪਰ ਅਕਾਲੀ ਸਰਕਾਰ ਨੇ ਠੀਕ 20 ਸਾਲ ਬਾਅਦ 2015 ਵਿਚ ਇਹ ਭਵਨ ਕਿਸੇ ਕੰਪਨੀ ਨੂੰ ਹੋਟਲ ਬਣਾਉਣ ਲਈ ਦੇ ਦਿੱਤਾ। ਇਹ ਸੌਦਾ ਕਿਉਂ ਕੀਤਾ? ਇਸ ਦਾ ਜਵਾਬ ਅਜੇ ਤੱਕ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਨਹੀਂ ਦੇ ਸਕਿਆ। ਹੁਣ ਦੂਜੀ ਵਾਰ ਪੌਣੇ ਚਾਰ ਏਕੜ ਦਾ ਸਰਕਟ ਹਾਊਸ ਪੰਜਾਬ ਦੇ ਇਕ ਰਾਜਸੀ ਆਗੂ ਨੇ ਪਟੇ 'ਤੇ ਲੈ ਲਿਆ ਹੈ। ਸੱਤਰ ਕਮਰਿਆਂ ਦਾ ਹੋਟਲ ਬਣਾ ਕੇ ਸਿਰਫ ਅੱਠ ਕਮਰੇ ਸਰਕਾਰ ਨੂੰ ਦਿੱਤੇ ਜਾਣਗੇ। ਅਜੇ ਵੀ ਸਮਾਂ ਹੈ ਪੰਜਾਬ ਦੇ ਰਾਜਪਾਲ ਦਖ਼ਲ ਦੇ ਕੇ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਤੋਂ ਕਰਵਾਉਣ।


-ਲਕਸ਼ਮੀ ਕਾਂਤਾ ਚਾਵਲਾ।


ਸਰਕਾਰ ਦੀ ਨਾਕਾਮੀ
ਗੱਲ ਕਰੀਏ ਪੰਜਾਬ ਦੀ ਜਵਾਨੀ ਦੀ ਜਿਸ ਨੂੰ ਵੱਡਾ ਰੋਗ ਨਸ਼ੇ ਦਾ ਲੱਗ ਗਿਆ ਹੈ। ਸਰਕਾਰਾਂ ਨਸ਼ੇ ਰੋਕਣ ਦੇ ਵਾਅਦੇ ਕਰਕੇ ਝੂਠੀਆਂ ਪੈ ਜਾਂਦੀਆਂ ਹਨ। ਮੌਜੂਦਾ ਪੰਜਾਬ ਸਰਕਾਰ ਨੇ ਤਿੰਨ ਮਹੀਨੇ ਵਿਚ ਨਸ਼ਿਆਂ ਦਾ ਖ਼ਾਤਮਾ ਕਰਨ ਦੀ ਗੱਲ ਕੀਤੀ ਸੀ ਪਰ ਅਫ਼ਸੋਸ ਸਰਕਾਰ ਬਣੀ ਨੂੰ ਚਾਰ ਸਾਲ ਹੋ ਗਏ ਹਨ ਨਸ਼ੇ ਅੱਜ ਵੀ ਧੜਾਧੜਾ ਮਿਲ ਰਹੇ ਹਨ। ਇਸ ਸਮੇਂ ਮੌਜੂਦਾ ਪੰਜਾਬ ਸਰਕਾਰ ਵਾਅਦਿਆਂ ਤੋਂ ਝੂਠੀ ਪੈਂਦੀ ਜਾ ਰਹੀ ਹੈ। ਪੰਜਾਬ ਦੀ ਨਸ਼ਿਆਂ ਤੋਂ ਬਚਦੀ ਜਵਾਨੀ ਵਿਦੇਸ਼ਾਂ ਵੱਲ ਦੌੜ ਰਹੀ ਹੈ। ਨੌਜਵਾਨ ਮੰਨਦੇ ਹਨ ਕਿ ਇਥੇ ਕੋਈ ਨੌਕਰੀ ਜਾਂ ਸਹੂਲਤ ਨਹੀਂ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਮੌਜੂਦਾ ਪੰਜਾਬ ਸਰਕਾਰ ਨੇ ਨੌਕਰੀਆਂ ਦੇਣ ਦਾ ਵੀ ਵਾਅਦਾ ਕੀਤਾ ਸੀ ਪਰ ਅਫ਼ਸੋਸ ਉਸ ਵਾਅਦੇ ਤੋਂ ਵੀ ਭੱਜਦੀ ਨਜ਼ਰ ਆ ਰਹੀ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਦਾ ਨਸ਼ੇ 'ਤੇ ਲੱਗਣਾ ਜਾਂ ਅੱਖਾਂ ਮੀਚ ਕੇ ਵਿਦੇਸ਼ਾਂ ਵੱਲ ਭੱਜਣਾ ਸਰਕਾਰ ਦੀ ਨਾਕਾਮੀ ਸਾਬਤ ਹੋ ਰਹੀ ਹੈ।


-ਸੁਖਮਨ ਚੀਮਾ।


ਸਮੇਂ ਦੀ ਮਹਾਨਤਾ
ਇਕ ਊਸ਼ਾ ਦੀ ਲਾਲੀ ਤੋਂ ਲੈ ਕੇ ਦੂਸਰੀ ਊਸ਼ਾ ਦੀ ਲਾਲੀ ਤੱਕ ਹਰੇਕ ਮਨੁੱਖ ਨੂੰ ਇਹ ਸਮੇਂ ਦੀ ਪੂੰਜੀ ਬਰਾਬਰ ਹੀ ਪ੍ਰਾਪਤ ਹੁੰਦੀ ਹੈ ਪਰ ਕੋਈ ਇਸ ਸਮੇਂ ਦਾ ਵੱਡਾ ਮੁੱਲ ਪੁਆ ਜਾਂਦਾ ਹੈ ਤੇ ਕੋਈ ਇਸ ਨੂੰ ਅਜਾਈਂ ਗੁਆ ਕੇ ਖਾਲੀ ਦਾ ਖਾਲੀ ਹੀ ਰਹਿ ਜਾਂਦਾ ਹੈ। ਇਸ ਗੱਲ ਵਿਚ ਕੋਈ ਅਚੰਭਾ ਨਹੀਂ। ਇਸ ਬਾਰੇ ਸਕੂਲਾਂ ਵਿਚ ਬਹੁਤ ਦੱਸਿਆ ਜਾਂਦਾ ਹੈ ਸਾਨੂੰ ਸਮੇਂ ਦੇ ਪਾਬੰਦ ਹੋਣਾ ਚਾਹੀਦਾ ਹੈ ਕਿਉਂਕਿ ਜੋ ਸਮਾਂ ਇਕ ਵਾਰ ਖੁੰਝ ਗਿਆ ਉਹ ਮੁੜ ਹੱਥ ਨਹੀਂ ਆਉਂਦਾ। ਪੰਜਾਬੀ ਦਾ ਇਕ ਅਖਾਣ ਵੀ ਹੈ ਜੋ ਸਾਡੇ ਬਜ਼ੁਰਗ ਆਮ ਕਰਕੇ ਵਰਤਦੇ ਵੀ ਹਨ, 'ਘੜੀ ਦਾ ਖੁੰਝਿਆ ਸੌ ਕੋਹ ਉੱਤੇ ਜਾ ਪੈਂਦਾ ਹੈ'। ਸਮੇਂ ਦੇ ਪਾਬੰਦ ਹੋਣਾ ਸਾਡੇ ਲਈ ਬਹੁਤ ਲਾਭਕਾਰੀ ਵੀ ਹੈ ਮਸਲਨ ਵੱਡੇ ਤੋਂ ਵੱਡੇ ਕੰਮ ਛੇਤੀ ਤੇ ਸੁਖਾਲੇ ਹੋ ਜਾਂਦੇ ਹਨ। ਬੇਮਤਲਬ ਉਡੀਕ ਨਹੀਂ ਕਰਨੀ ਪੈਂਦੀ ਜਿਸ ਨਾਲ ਖਾਹ-ਮਖਾਹ ਦੇ ਤਣਾਵਾਂ ਤੋਂ ਬਚਾਅ ਹੁੰਦਾ ਹੈ। ਵੱਡੀ ਗੱਲ ਤਾਂ ਪਰਸਪਰ ਭਰੋਸਾ ਵਧਦਾ ਤੇ ਮਜ਼ਬੂਤ ਹੁੰਦਾ ਹੈ ਜੋ ਆਪਸੀ ਸਬੰਧਾਂ ਵਿਚ ਚੂਲ ਦਾ ਕੰਮ ਕਰਦਾ ਹੈ।


-ਏਕਮਨੂਰ ਸਿੰਘ
ਪਿੰਡ ਫੱਜੂਪੁਰ, ਡਾਕ: ਧਾਲੀਵਾਲ, ਜ਼ਿਲ੍ਹਾ ਗੁਰਦਾਸਪੁਰ।

17-03-2021

 ਪੰਜਾਬ ਸਰਕਾਰ ਦੇ ਧਿਆਨਯੋਗ

ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਜੋ ਪੜ੍ਹੋ ਪੰਜਾਬ ਸਕੀਮ ਚਲਾਈ ਜਾ ਰਹੀ ਹੈ, ਇਸ ਵਿਚ ਸਕੂਲਾਂ ਵਿਚੋਂ ਅਧਿਆਪਕ ਹੀ ਲਏ ਜਾਂਦੇ ਹਨ। ਇਨ੍ਹਾਂ ਬਾਰੇ ਕੋਈ ਨਵੀਂ ਭਰਤੀ ਨਹੀਂ ਕੀਤੀ ਜਾਂਦੀ। ਜਦੋਂ ਪਹਿਲਾਂ-ਪਹਿਲ ਇਹ ਸਕੀਮ ਲਾਗੂ ਕੀਤੀ ਸੀ, ਜਿਸ ਸਕੂਲ ਵਿਚ ਅਧਿਆਪਕ ਇਸ ਸਕੀਮ ਲਈ ਲਾਏ ਜਾਂਦੇ ਸਨ, ਉਨ੍ਹਾਂ ਦੀ ਥਾਂ ਦੋ ਵਲੰਟੀਅਰ ਭਰਤੀ ਕਰ ਲਏ ਜਾਂਦੇ ਸਨ, ਜਿਸ ਨਾਲ ਇਸ ਸਕੀਮ ਤਹਿਤ ਗਏ ਅਧਿਆਪਕ ਦੀ ਪਿੱਛੇ ਕਲਾਸ ਦੀ ਪੜ੍ਹਾਈ ਵਿਚ ਰੁਕਾਵਟ ਨਹੀਂ ਆਉਂਦੀ ਸੀ। ਪਰ ਹੁਣ ਜਿਸ ਸਕੂਲ ਤੋਂ ਅਧਿਆਪਕ ਇਸ ਸਕੀਮ ਤਹਿਤ ਸੀ.ਐਮ.ਟੀ.ਬੀ.ਐਮ,.ਟੀ. ਕੁਆਰਡੀਨੇਟਰ ਲਾਏ ਜਾਂਦੇ ਹਨ, ਉਨ੍ਹਾਂ ਦੀ ਥਾਂ 'ਤੇ ਕਿਸੇ ਅਧਿਆਪਕ ਨੂੰ ਨਹੀਂ ਲਾਇਆ ਜਾਂਦਾ, ਜਿਸ ਕਰਕੇ ਸਕੂਲ ਤੋਂ ਇਸ ਸਕੀਮ ਤਹਿਤ ਗਏ ਅਧਿਆਪਕ ਦੀ ਕਲਾਸ ਅਧਿਆਪਕ ਤੋਂ ਵਿਰਵੀ ਹੋ ਜਾਂਦੀ ਹੈ। ਉਸ ਜਮਾਤ ਨੂੰ ਸਕੂਲ ਦਾ ਹੋਰ ਕੋਈ ਅਧਿਆਪਕ ਪੜ੍ਹਾਉਂਦਾ ਹੈ। ਇਸ ਤਰ੍ਹਾਂ ਇਕ ਅਧਿਆਪਕ ਨੂੰ ਦੋਵਾਂ ਜਮਾਤਾਂ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਹੈ। ਉਹ ਅਧਿਆਪਕ ਬੱਚਿਆਂ ਨਾਲ ਕੀ ਇਨਸਾਫ਼ ਕਰ ਸਕੇਗਾ। ਰਾਸ਼ਟਰੀ ਸਿੱਖਿਆ ਅਧਿਕਾਰ ਐਕਟ ਅਨੁਸਾਰ ਇਕ ਅਧਿਆਪਕ ਕੋਲ 30 ਬੱਚੇ ਹੋਣੇ ਚਾਹੀਦੇ ਹਨ। ਪਰ ਜੇਕਰ ਅਧਿਆਪਕ ਨੂੰ ਦੋ ਜਮਾਤਾਂ ਦੀ ਜ਼ਿੰਮੇਵਾਰੀ ਦੇ ਦਿੱਤੀ ਜਾਵੇ ਤਾਂ ਉਹ ਅਧਿਆਪਕ ਕਿੰਨਾ ਕੁ ਆਪਣਾ ਨਤੀਜਾ ਵਧੀਆ ਦਿਖਾ ਸਕੇਗਾ। ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਕੀਮਾਂ ਜਿੰਨੀਆਂ ਮਰਜ਼ੀ ਚਲਾਵੇ ਪਰ ਬੱਚਿਆਂ ਦੀ ਪੜ੍ਹਾਈ ਲਈ ਬਦਲਵਾਂ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਹੈ।

-ਬਲਵਿੰਦਰ ਝਬਾਲ
ਪਿੰਡ ਤੇ ਡਾਕ: ਘਰ ਝਬਾਲ, ਤਰਨ ਤਾਰਨ।

ਨੇਤਾਵਾਂ ਨੂੰ ਕਦੋਂ ਹੋਸ਼ ਆਏਗੀ?

ਦੇਸ਼ ਵਿਚ ਇਸ ਵੇਲੇ ਅਰਾਜਕਤਾ ਦਾ ਬੋਲਬਾਲਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜੋ ਆਪਣੀ ਹੰਕਾਰੀ ਤਾਕਤ ਦੇ ਜ਼ੋਰ ਨਾਲ ਖੇਤੀ ਬਿੱਲਾਂ ਸਬੰਧੀ ਕਾਨੂੰਨ ਦੇਸ਼ ਵਿਚ ਲਾਗੂ ਕਰਨ ਲਈ ਮਤਾ ਪਾਸ ਕਰਵਾ ਲਿਆ ਹੈ, ਕਿਸਾਨ ਹਰ ਚੌਰਾਹੇ ਵਿਚ ਮੋਦੀ ਦੀ ਹਾਏ-ਹਾਏ ਕਰਕੇ ਪ੍ਰਸੰਸਾ ਕਰਦੇ ਹੋਏ ਮੋਦੀ ਦਾ ਪੁਤਲਾ ਫੂਕ ਰਹੇ ਹਨ। ਪਹਿਲਾਂ ਮਾਅਰਕੇ ਦਾ ਕੰਮ ਉਨ੍ਹਾਂ ਨੇ ਨੋਟਬੰਦੀ ਕਰਕੇ ਕੀਤਾ ਸੀ। ਸਾਡੇ ਵਰਗੇ ਰੋਜ਼ ਕਮਾ ਕੇ ਖਾਣ ਵਾਲੇ ਹੀ ਲਾਈਨਾਂ ਵਿਚ ਲੱਗ ਕੇ ਧੁੱਪੇ ਸੜ ਕੇ ਧੱਕੇ ਖਾ ਕੇ ਹਾਲੋਂ-ਬੇਹਾਲ ਹੋਏ ਸਨ। ਕੋਈ ਵਜ਼ੀਰ, ਕੋਈ ਅਫ਼ਸਰ ਉਨ੍ਹਾਂ ਨਜ਼ਾਰਿਆਂ ਦਾ ਹਿੱਸਾ ਨਹੀਂ ਸੀ ਬਣਿਆ। ਹੁਣ ਖੇਤੀ ਸਬੰਧੀ ਬਿੱਲਾਂ ਦੇ ਵਿਰੋਧ ਵਿਚ ਸਾਰੇ ਦੇਸ਼ ਵਿਚ ਬੰਦ ਅਤੇ ਹੜਤਾਲਾਂ ਦਾ ਜ਼ੋਰ ਚੱਲ ਰਿਹਾ ਹੈ। ਇਸ ਨਾਲ ਵੀ ਆਮ ਬੰਦੇ ਦੀ ਕਮਰ ਸਿੱਧੀ ਨਹੀਂ ਹੋ ਸਕਣੀ ਛੇਤੀ। ਕਿਉਂਕਿ ਪਿੱਛੇ ਪੈ ਗਏ ਰੁਜ਼ਗਾਰਾਂ ਨੂੰ ਰਫ਼ਤਾਰ ਦੇਣੀ ਕੋਈ ਸੌਖਾ ਕੰਮ ਨਹੀਂ ਹੈ। ਇਸ ਹੋਣ ਵਾਲੇ ਆਮ ਲੋਕਾਂ ਦੇ ਘਾਟੇ ਦਾ ਮੋਦੀ ਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਕੋਈ ਫ਼ਰਕ ਨਹੀਂ ਪੈਣਾ। ਦੇਸ਼ ਵਿਚ ਜਿਵੇਂ ਮਰਜ਼ੀ ਭਾਂਬੜ ਬਲੀ ਜਾਣ, ਉਨ੍ਹਾਂ ਦੀ ਜਾਣੇ ਬਲਾ।

-ਭੁਪਿੰਦਰ ਸਿੰਘ ਬੱਸਣ

ਸਰਕਾਰ ਤੇ ਉਦਯੋਗ

ਸਰਕਾਰਾਂ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਉਦਯੋਗ ਲਾ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਾਂਗੇ। ਜੇ ਕਿਸਾਨ ਕੱਚਾ ਮਾਲ ਪੈਦਾ ਕਰੇਗਾ ਤਾਂ ਹੀ ਉਦਯੋਗ ਚੱਲਣਗੇ, ਜੇਕਰ ਕਾਰਪੋਰੇਟ ਘਰਾਣਿਆਂ ਨੇ ਜ਼ਮੀਨਾਂ 'ਤੇ ਕਬਜ਼ਾ ਕਰ ਲਿਆ ਤਾਂ ਉਹ ਆਪਣੀ ਮਰਜ਼ੀ ਦੀ ਫਸਲ ਪੈਦਾ ਕਰਕੇ ਉਦਯੋਗ ਚਲਾਉਣਗੇ। ਪ੍ਰਾਈਵੇਟ ਮੰਡੀਆਂ ਵਧ ਜਾਣਗੀਆਂ ਤੇ ਸਰਕਾਰੀ ਘਟ ਜਾਣਗੀਆਂ, ਅੱਗੇ ਹੀ ਵਧਦੀ ਆਬਾਦੀ ਕਾਰਨ ਜ਼ਮੀਨਾਂ ਦਿਨੋ-ਦਿਨ ਘਟ ਰਹੀਆਂ ਹਨ। ਆਉਣ ਵਾਲੇ ਸਮੇਂ ਵਿਚ ਫਸਲਾਂ ਨੇ ਵੀ ਘਟ ਜਾਣਾ ਹੈ, ਤਕੜੇ ਵਪਾਰੀ ਆਪਣੀ ਮਰਜ਼ੀ ਦੀਆਂ ਫਸਲਾਂ ਮਰਜ਼ੀ ਦੇ ਭਾਅ ਤੇ ਵੇਚਿਆ ਕਰਨਗੇ। ਕਿਸਾਨਾਂ ਕੋਲੋਂ ਮਰਜ਼ੀ ਦੀਆਂ ਫਸਲਾਂ ਤੇ ਮਰਜ਼ੀ ਦੇ ਭਾਅ 'ਤੇ ਖ਼ਰੀਦਿਆ ਕਰਨਗੇ। ਕਿਸਾਨਾਂ ਕੋਲੋਂ ਮਰਜ਼ੀ ਦੀਆਂ ਫ਼ਸਲਾਂ ਪੈਦਾ ਕਰਵਾਇਆ ਕਰਨਗੇ। ਇਹ ਹੀ ਹਨ ਕਾਲੇ ਕਾਨੂੰਨ, ਵਪਾਰੀ ਵਪਾਰ ਭਾਲਦਾ, ਕਾਮਾ ਰੁਜ਼ਗਾਰ ਭਾਲਦਾ, ਸਰਕਾਰਾਂ ਨੂੰ ਚਾਹੀਦਾ ਹੈ, ਅਜਿਹੀਆਂ ਨੀਤੀਆਂ ਛੱਡ ਕੇ ਦੂਜੇ ਦੇਸ਼ਾਂ ਵਾਂਗ ਕਿਸਾਨਾਂ ਤੇ ਕਾਮਿਆਂ ਦੀ ਮਦਦ ਕਰੇ ਤਾਂ ਕਿ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ।

-ਹਰਪ੍ਰੀਤ ਪੱਤੋ
ਪਿੰਡ ਡਾਕ: ਪੱਤੋ ਹੀਰਾ ਸਿੰਘ, ਮੋਗਾ।

ਮੇਜਰ ਸਿੰਘ ਦਾ ਵਿਛੋੜਾ

ਲੰਬੇ ਸਮੇਂ ਤੋਂ 'ਅਜੀਤ' ਨਾਲ ਜੁੜਿਆ ਹੋਣ ਕਰਕੇ ਇਸ ਦੇ ਸਾਰੇ ਐਡੀਸ਼ਨ ਧਿਆਨ ਨਾਲ ਪੜ੍ਹਦਾ ਹਾਂ। ਜਦੋਂ ਵੀ ਸ: ਮੇਜਰ ਸਿੰਘ ਦੀ ਕਿਸੇ ਵੀ ਵਿਸ਼ੇ 'ਤੇ ਖ਼ਬਰ ਪੜ੍ਹਨੀ ਤਾਂ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਦਿੰਦੀ ਸੀ। ਇਨ੍ਹਾਂ ਦੀਆਂ ਖ਼ਬਰਾਂ ਬਹੁਤ ਤੱਥ ਭਰਪੂਰ ਹੁੰਦੀਆਂ ਸਨ। ਜਦ ਪਤਾ ਲੱਗਾ ਕਿ ਮੇਜਰ ਸਿੰਘ ਇਸ ਫਾਨੀ ਸੰਸਾਰ ਨੂੰ ਛੱਡ ਗਏ ਹਨ ਤਾਂ ਆਤਮਾ ਕੰਬ ਉੱਠੀ ਕਿ ਇਹ ਕੀ ਭਾਣਾ ਵਾਪਰ ਗਿਆ। ਪੱਤਰਕਾਰੀ ਤੇ ਖ਼ਾਸ ਕਰਕੇ 'ਅਜੀਤ' ਨੂੰ ਬਹੁਤ ਘਾਟਾ ਪਿਆ ਹੈ, ਜੋ ਕਦੀ ਵੀ ਪੂਰੀ ਨਹੀਂ ਹੋ ਸਕੇਗਾ। ਮੇਜਰ ਸਿੰਘ ਦਾ ਪੱਤਰਕਾਰੀ ਵਿਚ ਪਾਇਆ ਯੋਗਦਾਨ ਕਦੀ ਵੀ ਭੁਲਾਇਆ ਨਹੀਂ ਜਾ ਸਕੇਗਾ।

-ਸੋਢੀ ਸਿੰਘ ਵਿਰਦੀ
ਸ਼ਾਹਕੋਟ ਰੋਡ, ਸਲੈਚਾਂ (ਜਲੰਧਰ)।

ਐਕਟ ਵਿਚ ਸੋਧ ਕਰਨ ਦੀ ਬਜਾਏ ਜੜ੍ਹ ਫੜੋ

ਪੰਜਾਬ ਵਿਧਾਨ ਸਭਾ ਵਿਚ ਐਕਸਾਈਜ਼ ਐਕਟ 1914 ਤੇ ਪੰਜਾਬ ਜੇਲ੍ਹ ਐਕਟ ਵਿਚ ਸੋਧ ਕਰ ਕਾਨੂੰਨ ਪਾਸ ਕਰ ਦਿੱਤਾ ਹੈ। ਜ਼ਹਿਰੀਲੀ ਸ਼ਰਾਬ ਵੇਚਣ 'ਤੇ ਹੋਵੇਗੀ ਫਾਂਸੀ। ਇਸ ਕਾਨੂੰਨ ਦੇ ਪਾਸ ਹੋਣ ਦੇ ਨਾਲ-ਨਾਲ ਪਰਦੇ ਪਿੱਛੇ ਵੱਡੇ-ਵੱਡੇ ਮਗਰਮੱਛ ਜੋ ਰੈਕਟ ਚਲਾ ਰਹੇ ਹਨ, ਜਿਨ੍ਹਾਂ ਫੈਕਟਰੀਆਂ ਵਿਚ ਸ਼ਰਾਬ ਬਣ ਰਹੀ ਹੈ। ਇਸ ਦਾ ਪਰਦਾਫਾਸ ਕਰ ਜੋ ਸ਼ਰਾਬ ਵੇਚਦੇ ਜਾਂ ਪੀਂਦੇ ਹਨ, ਨੂੰ ਫੜਨ ਦੀ ਬਜਾਏ ਇਨ੍ਹਾਂ ਮਗਰਮੱਛਾਂ ਨੂੰ ਫੜ ਕੇ ਇਨ੍ਹਾਂ ਦੀ ਜਾਇਦਾਦ ਜ਼ਬਤ ਕਰ ਸਜ਼ਾਵਾਂ ਦਿਵਾਈਆਂ ਜਾਣ। ਚਾਹੇ ਉਹ ਖਾਕੀ ਹੋਵੇ ਜਾਂ ਖਾਦੀ, ਕਿਸੇ ਨੂੰ ਬਖਸ਼ਿਆ ਨਾ ਜਾਵੇ। ਲੋੜ ਹੈ ਇਸ ਦੀ ਜੜ੍ਹ ਫੜਨ ਦੀ। ਇਸ ਵਾਸਤੇ ਸਾਫ਼-ਸੁਥਰੇ ਅਕਸ ਵਾਲੇ ਬੇਦਾਗ ਇਮਾਨਦਾਰ ਪੁਲਿਸ ਅਫ਼ਸਰਾਂ ਦੀ ਜ਼ਰੂਰਤ ਹੈ। ਲੋਕਾਂ ਨੂੰ ਵੀ ਸਾਫ਼-ਸੁਥਰੇ ਉਮੀਦਵਾਰਾਂ ਨੂੰ ਜ਼ਰੂਰਤ ਹੈ ਵੋਟਾਂ ਪਾਉਣ ਦੀ। ਫਿਰ ਕਾਨੂੰਨ ਬਣਾਉਣ ਦੀ ਵੀ ਜ਼ਰੂਰਤ ਨਹੀਂ ਆਪਣੇ-ਆਪ ਨਸ਼ੇ ਖ਼ਤਮ ਹੋ ਜਾਣਗੇ। ਇਸ ਵਾਸਤੇ ਸੰਸਦ ਵਿਚ ਅਪਰਾਧਕ ਪ੍ਰਵਿਰਤੀ ਵਾਲੇ ਨੇਤਾ 'ਤੇ ਚੋਣ ਪਾਬੰਦੀ ਲਾਉਣ ਲਈ ਕਾਨੂੰਨ ਪਾਸ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਹੁਣ ਭਾਜਪਾ ਨੂੰ ਪੂਰਨ ਬਹੁਮਤ ਹੈ, ਕਾਨੂੰਨ ਪਾਸ ਕਰਕੇ ਇਹ ਜੱਸ ਖੱਟ ਲੈਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

16-03-2021

 ਸਰਕਾਰੀ ਜਬਰ ਖਿਲਾਫ਼

ਦਿੱਲੀ ਵਿਚ ਕਾਲੇ ਕਾਨੂੰਨਾਂ ਖਿਲਾਫ਼ ਸ਼ਾਂਤੀਪੂਰਨ ਢੰਗ ਨਾਲ ਲੋਕਾਂ 'ਤੇ ਕੇਂਦਰ ਸਰਕਾਰ ਦਾ ਜਬਰ ਬਹੁਤ ਕਰੂਰਤਾ ਦੀ ਪੱਧਰ 'ਤੇ ਚੱਲ ਰਿਹਾ ਹੈ। ਇਸ ਦੀਆਂ ਤਾਜ਼ਾ ਉਦਾਹਰਨਾਂ ਪੱਤਰਕਾਰ ਮਨਦੀਪ ਪੂਨੀਆ ਨੂੰ ਜਬਰੀ ਚੁੱਕ ਕੇ ਉਸ 'ਤੇ ਹਿਰਾਸਤ ਵਿਚ ਅਣਮਨੁੱਖੀ ਤਸ਼ੱਦਦ ਕਰਨਾ, ਮਜ਼ਦੂਰ ਅਧਿਕਾਰ ਸੰਗਠਨ ਦੀ ਨੇਤਾ ਨੌਦੀਪ ਕੌਰ 'ਤੇ ਪੁਲਿਸ ਹਿਰਾਸਤ ਵਿਚ ਰੱਖ ਕੇ ਅਣਮਨੁੱਖੀ ਤਸ਼ੱਦਦ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲਣਾ, ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ 'ਤੇ ਅਣਮਨੁੱਖੀ ਤਸ਼ੱਦਦ ਕਰਨਾ, ਸਿੰਘੂ ਬਾਰਡਰ 'ਤੇ ਸ਼ਾਂਤੀਪੂਰਨ ਧਰਨਾ ਦੇਣ ਵਾਲੇ ਲੋਕਾਂ 'ਤੇ ਹਮਲਾ ਕਰਨ ਵਾਲੀ ਆਰ.ਐਸ.ਐਸ. ਦੀ ਭੀੜ ਤੋਂ ਬਚਾ ਕਰਨ ਵਾਲੇ ਭਾਈ ਰਣਜੀਤ ਸਿੰਘ 'ਤੇ ਪੁਲਿਸ ਦੁਆਰਾ ਅਣਮਨੁੱਖੀ ਤਸ਼ੱਦਦ ਕਰਨਾ ਇਸ ਤੋਂ ਇਲਾਵਾ ਟਿਕਰੀ ਅਤੇ ਸਿੰਘੂ ਬਾਰਡਰ 'ਤੇ ਸ਼ਾਂਤੀ ਨਾਲ ਬੈਠੇ ਤੇ ਕੰਮ ਕਰ ਰਹੇ ਨੌਜਵਾਨਾਂ ਨੂੰ ਚੁੱਕ ਕੇ ਅਣਮਨੁੱਖੀ ਤਸ਼ੱਦਦ ਕਰਨ ਵਰਗੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਜਿਸ ਵਿਚ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਾਫ਼ ਨਜ਼ਰ ਆਉਂਦੀ ਹੈ।
ਇਸ ਪਾਸੇ ਵੱਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹ ਕੇਂਦਰ ਸਰਕਾਰ ਤੋਂ ਇਸ ਅਣਮਨੁੱਖੀ ਤਸ਼ੱਦਦ ਬਾਰੇ ਜਵਾਬ ਮੰਗਣ ਤਾਂ ਕਿ ਕਿਸਾਨਾਂ ਦੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੇ ਹੱਕ ਵਿਚ ਕੋਈ ਵਿਘਨ ਨਾ ਪਵੇ। ਲੋਕ ਆਪਣੇ ਹੱਕ ਮੰਗਣ ਲਈ ਬਿਨਾਂ ਕਿਸੇ ਡਰ ਦੇ ਆਪਣੀ ਆਵਾਜ਼ ਬੁਲੰਦ ਕਰ ਸਕਣ।

-ਗੁਰਦਿੱਤ ਸਿੰਘ ਸੇਖੋਂ
ਪਿੰਡ ਤੇ ਡਾਕ: ਦਲੇਲ ਸਿੰਘ ਵਾਲਾ, ਜ਼ਿਲ੍ਹਾ ਮਾਨਸਾ।

ਕੋਰੋਨਾ ਦੀ ਮੁੜ ਦਸਤਕ

ਬਦਲਦੇ ਮੌਸਮ ਨਾਲ, ਕੋਰੋਨਾ ਨੇ ਮੁੜ ਤੋਂ ਆਪਣੀ ਰਫ਼ਤਾਰ ਤੇਜ਼ੀ ਨਾਲ ਫੜ ਲਈ ਹੈ, ਨਾਲ ਹੀ ਜਨਤਾ ਦੀ ਲਾਪ੍ਰਵਾਹੀ ਤੇ ਅਣਗਹਿਲੀ ਵੀ ਦੇਖਣ ਨੂੰ ਮਿਲ ਰਹੀ ਹੈ। ਬਦਲਦੇ ਮੌਸਮ ਵਿਚ ਲੋਕਾਂ ਨੂੰ ਜਿਥੇ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ, ਓਨਾ ਹੀ ਲੋਕ ਵੈਕਸੀਨ ਆਉਣ ਕਰਕੇ, ਇਸ ਬਿਮਾਰੀ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਮਾਸਕ ਪਹਿਣਨਾ ਅਤੇ ਹੱਥ ਸਾਫ ਕਰਨਾ ਤਾਂ ਦੂਰ ਦੀ ਗੱਲ ਲੋਕ ਤਾਂ ਜਨਤਕ ਥਾਵਾਂ 'ਤੇ ਸਮਾਜਿਕ ਦੂਰੀ ਦੀ ਪਾਲਣਾ ਵੀ ਨਹੀਂ ਕਰ ਰਹੇ। ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਬੇਸ਼ੱਕ ਵੈਕਸੀਨ ਆ ਗਈ ਪਰ ਕੋਰੋਨਾ ਨਾਲ ਜੰਗ ਅਜੇ ਵੀ ਜਾਰੀ ਹੈ। ਜਨਤਾ ਨੂੰ ਅਪੀਲ ਹੈ ਕਿ ਅਣਗਹਿਲੀ ਨਾ ਕੀਤੀ ਜਾਵੇ ਕਿਉਂਕਿ ਲਾਪ੍ਰਵਾਹੀ ਦਾ ਨਤੀਜਾ ਹਮੇਸ਼ਾ ਮਾੜਾ ਹੀ ਹੁੰਦਾ ਹੈ। ਕੋਰੋਨਾ ਦੀ ਤੇਜ਼ ਰਫ਼ਤਾਰ ਨੂੰ ਦੇਖਦਿਆਂ ਸਰਕਾਰ ਨੂੰ ਵੀ ਨਵੇਂ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ ਤਾਂ ਜੋ ਲੋਕ ਥੋੜ੍ਹੇ ਸਾਵਧਾਨ ਹੋਣ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।

ਖੇਤੀ ਕਾਨੂੰਨਾਂ 'ਤੇ ਟਿੱਪਣੀ

ਪਿਛਲੇ ਦਿਨੀਂ 'ਅਜੀਤ' 'ਚ ਡਾ: ਸ. ਸ. ਛੀਨਾ ਹੁਰਾਂ ਦਾ ਲੇਖ ਜਿਸ ਵਿਚ ਉਨ੍ਹਾਂ ਨੇ ਖੇਤੀ ਕਾਨੂੰਨਾਂ ਬਾਰੇ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਬੁਲਾਰੇ ਗੈਰੀ ਰਾਈਸ ਵਲੋਂ ਕੀਤੀ ਗਈ ਟਿੱਪਣੀ ਬਾਰੇ ਵਿਸਥਾਰ ਨਾਲ ਪਾਠਕਾਂ ਨੂੰ ਦੱਸਿਆ ਹੈ। ਭਾਰਤ ਵਿਚ ਸਮਾਜਿਕ ਸੁਰੱਖਿਆ ਦਾ ਖਿਆਲ ਕਿੰਨਾ ਕੁ ਰੱਖਿਆ ਜਾਂਦਾ ਹੈ, ਇਹ ਸਾਨੂੰ ਸਾਰਾ ਪਤਾ ਹੈ। ਸਿਵਾਏ ਨਿਗੂਣੀ ਖੁਰਾਕ ਤੋਂ ਬਿਨਾਂ ਹੋਰ ਕਿਹੜੀ ਸਮਾਜਿਕ ਸੁਰੱਖਿਆ ਦਾ ਖਿਆਲ ਕੀਤਾ ਜਾਂਦਾ ਹੈ। ਸਮਾਜਿਕ ਸੁਰੱਖਿਆ ਵਿਚ ਵਿੱਦਿਆ, ਸਿਹਤ ਸਹੂਲਤਾਂ, ਰੁਜ਼ਗਾਰ, ਬੁਢੇਪਾ ਸਹੂਲਤਾਂ ਆਦਿ ਬੁਨਿਆਦੀ ਸਹੂਲਤਾਂ ਵਿਚ ਸਰਕਾਰ ਦੇ ਕੀ ਉਪਰਾਲੇ ਹਨ, ਇਹ ਸਾਡੇ ਸਾਹਮਣੇ ਹਨ। ਅੱਜ ਜਦੋਂ ਖੇਤੀ ਵਿਚ ਵਸੋਂ ਦਾ ਘਰੇਲੂ ਉਤਪਾਦਨ ਵਿਚ 14 ਫ਼ੀਸਦੀ ਹਿੱਸਾ ਰਹਿ ਗਿਆ ਹੈ, ਤਾਂ ਸਮਾਜਿਕ ਸੁਰੱਖਿਆ ਦੀ ਹਾਲਤ ਸਾਡੇ ਸਾਹਮਣੇ ਆ ਜਾਂਦੀ ਹੈ। ਗੈਰੀ ਰਾਈਸ ਦੀ ਟਿੱਪਣੀ ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਫਿਕਰਮੰਦੀ ਪੈਦਾ ਕਰਦੀ ਹੈ। ਭਾਰਤੀ ਸਿਆਸਤਦਾਨ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਲੋਕ ਬੇਚੈਨ ਹਨ ਤੇ ਦੇਸ਼ ਦਾ ਨੁਕਸਾਨ ਹੋ ਰਿਹਾ ਹੈ। ਅਸੀਂ ਡਾ: ਸ. ਸ. ਛੀਨਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਮੁਫ਼ਤ ਸਫ਼ਰ

ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਪੇਸ਼ ਕੀਤੇ ਬਜਟ ਵਿਚ ਔਰਤਾਂ ਅਤੇ ਵਿਦਿਆਰਥੀਆਂ ਨੂੰ ਤਾਂ ਬੱਸਾਂ ਵਿਚ ਮੁਫ਼ਤ ਸਫਰ ਦੀ ਸਹੂਲਤ ਦੇ ਦਿੱਤੀ ਹੈ ਪਰ ਅੰਗਹੀਣਾਂ ਨੂੰ ਇਸ ਸਹੂਲਤ ਤੋਂ ਵਾਂਝਿਆਂ ਰੱਖਿਆ ਗਿਆ ਹੈ। ਅੰਗਹੀਣਾਂ ਦੀ ਪਹਿਲਾਂ ਵੀ ਅੱਧੀ ਟਿਕਟ ਲਗਦੀ ਹੈ, ਜੇ ਪੂਰਾ ਕਿਰਾਇਆ ਮੁਆਫ਼ ਕਰ ਦਿੱਤਾ ਜਾਵੇ ਤਾਂ ਕੋਈ ਬਹੁਤਾ ਆਰਥਿਕ ਬੋਝ ਨਹੀਂ ਪੈਣਾ, ਇਸ ਲਈ ਅੰਗਹੀਣਾਂ ਦਾ ਵੀ ਪੂਰਾ ਕਿਰਾਇਆ ਮੁਆਫ਼ ਕੀਤਾ ਜਾਵੇ।

-ਮਨਮੋਹਨ ਸਿੰਘ ਬਾਸਰਕੇ
ਭੱਲਾ ਕਾਲੋਨੀ, ਛੇਹਰਟਾ।

ਕੀ ਕਰੇਗਾ ਦਿਹਾੜੀਦਾਰ ਵਿਅਕਤੀ?

ਆਖਿਰ ਕੀ ਕਰੇਗਾ ਦਿਹਾੜੀਦਾਰ ਆਦਮੀ, ਜੋ ਆਪਣਾ ਖ਼ੂਨ-ਪਸੀਨਾ ਨਿਚੋੜ ਕੇ ਪਰਿਵਾਰ ਦਾ ਪੇਟ ਭਰਦਾ ਹੈ। ਦਿਨੋ-ਦਿਨ ਮਹਿੰਗਾਈ ਏਨੀ ਕੁ ਵਧ ਗਈ ਹੈ ਕਿ ਮਜ਼ਦੂਰ ਨੂੰ ਆਸ ਨਹੀਂ ਹੁੰਦੀ ਕਿ ਉਸ ਨੂੰ ਦੋ ਵਕਤ ਦੀ ਰੋਟੀ ਨਸੀਬ ਹੋਵੇਗੀ ਜਾਂ ਨਹੀਂ? ਪਰ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ, ਗ਼ਰੀਬ ਭਾਵੇਂ ਭੁੱਖਾ ਹੀ ਕਿਉਂ ਨਾ ਮਰੇ, ਉਹ ਤਾਂ ਕੇਵਲ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰਨ 'ਤੇ ਲੱਗੀ ਹੋਈ ਹੈ। ਸਰਕਾਰ ਨੂੰ ਅਪੀਲ ਹੈ ਕਿ ਥੋੜ੍ਹੀ ਦਿਹਾੜੀਦਾਰ ਮਜ਼ਦੂਰਾਂ ਦੇ ਹਿਤ 'ਚ ਵੀ ਵਿਚਾਰ ਕੀਤੀ ਜਾਵੇ ਤਾਂ ਜੋ ਵਿਚਾਰਾ ਮਜ਼ਦੂਰ ਦੋ ਵਕਤ ਦੀ ਰੋਟੀ ਖੁਸ਼ਹਾਲੀ ਨਾਲ ਖਾ ਸਕੇ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।

ਈ.ਵੀ.ਐਮ. ਮਸ਼ੀਨਾਂ

ਪਿਛਲੇ ਲੰਮੇ ਸਮੇਂ ਤੋਂ ਸਾਡੇ ਦੇਸ਼ ਵਿਚ ਈ.ਵੀ.ਐਮ. ਮਸ਼ੀਨਾਂ ਦਾ ਰੌਲਾ ਪਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਇਹ ਮੁੱਦਾ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਵਿਚ ਉਠਾਇਆ ਹੈ। ਪਿਛਲੀ ਵਾਰ ਰਾਜਸਥਾਨ ਵਿਚ ਵੋਟਾਂ ਪਾਉਣ ਵਾਲੇ ਮੁਲਾਜ਼ਮਾਂ ਨੂੰ ਮਸ਼ੀਨਾਂ ਚੈੱਕ ਕਰਵਾਉਣ ਸਮੇਂ ਇਹ ਗੱਲ ਸਾਹਮਣੇ ਆਈ ਸੀ ਕਿ ਕੋਈ ਵੀ ਬਟਨ ਨੱਪੋ ਵੋਟ ਇਕ ਪਾਰਟੀ ਨੂੰ ਹੀ ਜਾਂਦੀ ਸੀ। ਫਿਰ ਵੀ ਚੋਣ ਕਮਿਸ਼ਨ ਨੇ ਇਸ 'ਤੇ ਕੋਈ ਸਖ਼ਤ ਸਟੈਂਡ ਨਹੀਂ ਲਿਆ। ਈ.ਵੀ.ਐਮ. ਮਸ਼ੀਨਾਂ ਗੁੰਮ ਹੋਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ। ਸਰਕਾਰ ਨੇ ਇਸ ਦੀ ਵੀ ਕੋਈ ਤਸੱਲੀਬਖ਼ਸ਼ ਜਾਂਚ ਨਹੀਂ ਕੀਤੀ। ਵਿਰੋਧੀ ਧਿਰਾਂ ਵੀ ਉਸ ਸਮੇਂ ਹੀ ਰੌਲਾ ਪਾਉਂਦੀਆਂ ਹਨ ਜਦੋਂ ਕਿਸੇ ਸੂਬੇ ਵਿਚ ਜਾਂ ਦੇਸ਼ ਵਿਚ ਵੋਟਾਂ ਹੋਣ। ਵੋਟਾਂ ਲੰਘਣ ਬਾਅਦ ਸਭ ਪਾਸੇ ਇਸ ਮੁੱਦੇ 'ਤੇ ਚੁੱਪ ਧਾਰ ਲਈ ਜਾਂਦੀ ਹੈ। ਸੋਚਣ ਵਾਲੀ ਗੱਲ ਇਹ ਕਿ ਕੀ ਅਮਰੀਕਾ ਵਰਗੇ ਵਿਕਸਤ ਮੁਲਕਾਂ ਵਿਚ ਵੀ ਜਦੋਂ ਵੋਟਾਂ ਬੈਲਟ ਪੇਪਰ 'ਤੇ ਪੈਂਦੀਆਂ ਹਨ। ਤਾਂ ਸਾਡੇ ਦੇਸ਼ ਵਿਚ ਕੀ ਮਜਬੂਰੀ ਹੈ ਕਿ ਇਥੇ ਵੋਟਾਂ ਈ.ਵੀ.ਐਮ. ਮਸ਼ੀਨਾਂ ਰਾਹੀਂ ਹੀ ਪਵਾਈਆਂ ਜਾਂਦੀਆਂ ਹਨ। ਸਰਕਾਰ ਦੀ ਕੀ ਮਜਬੂਰੀ ਹੈ ਕਿ ਉਹ ਬੈਲਟ ਪੇਪਰ ਰਾਹੀਂ ਵੋਟਾਂ ਨਹੀਂ ਪਵਾ ਸਕਦੀ। ਇਹ ਜ਼ਿੱਦ ਵੀ ਕਈ ਸਵਾਲ ਖੜ੍ਹੇ ਕਰਦੀ ਹੈ।

-ਜਸਕਰਨ ਲੰਡੇ, ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

15-03-2021

 ਰੁੱਖਾਂ ਨੂੰ ਬਣਾਓ ਜ਼ਿੰਦਗੀ ਦਾ ਆਧਾਰ
ਰੁੱਖਾਂ ਤੋਂ ਬਗੈਰ ਮਨੁੱਖ ਦੀ ਜ਼ਿੰਦਗੀ ਅਧੂਰੀ ਹੈ। ਰੁੱਖ ਵਾਤਾਵਰਨ ਨੂੰ ਸਾਫ਼ ਰੱਖਦੇ ਹਨ। ਮੀਂਹ ਲਿਆਉਣ ਵਿਚ ਰੁੱਖ ਸਹਾਈ ਹੁੰਦੇ ਹਨ। ਅੱਜ ਆਬਾਦੀ ਦੇ ਵਧਣ ਨਾਲ ਲਗਾਤਾਰ ਜੰਗਲਾਂ ਦੀ ਕਟਾਈ ਹੋ ਰਹੀ ਹੈ, ਜਿਸ ਕਾਰਨ ਪ੍ਰਦੂਸ਼ਣ ਵੀ ਵਧ ਗਿਆ ਹੈ। ਪ੍ਰਦੂਸ਼ਣ ਦੇ ਵਧਣ ਨਾਲ ਲੋਕ ਕੈਂਸਰ ਵਰਗੀ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ। ਜਦੋਂ ਵੀ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ,ਉਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪਿਆ। ਜੰਗਲਾਂ ਦੀ ਕਟਾਈ ਕਾਰਨ ਪੰਛੀ ਵੀ ਬੇਘਰ ਹੋ ਗਏ ਹਨ। ਗਲੋਬਲ ਵਾਰਮਿੰਗ ਹੋ ਰਹੀ ਹੈ। ਅਸੀਂ ਵੇਖਦੇ ਹਾਂ ਕਿ ਕਿਸੇ ਸਮੇਂ ਸਾਉਣ ਦੇ ਮਹੀਨੇ ਵਿਚ ਝੜੀਆਂ ਲੱਗ ਜਾਂਦੀਆਂ ਸਨ। ਅੱਜ ਸਾਉਣ ਦਾ ਮਹੀਨਾ ਸੁੱਕਾ ਹੀ ਜਾਂਦਾ ਹੈ। ਸਭ ਨੇ ਵੇਖਿਆ ਹੈ ਜਦੋਂ ਲਾਕਡਾਊਨ ਕੀਤਾ ਗਿਆ ਤਾਂ ਕੁਦਰਤ ਨਵਵਿਆਹੀ ਦੁਲਹਨ ਦੀ ਤਰ੍ਹਾਂ ਸਜ ਗਈ ਸੀ। ਸਾਰੇ ਪਾਸੇ ਹਰਿਆਲੀ ਸੀ। ਵਾਤਾਵਰਨ ਸ਼ੁੱਧ ਹੋ ਚੁੱਕਿਆ ਸੀ। ਕਈ ਰੁੱਖ ਬਿਮਾਰੀਆਂ ਦੇ ਇਲਾਜ ਲਈ ਸੋਨੇ 'ਤੇ ਸੁਹਾਗੇ ਦਾ ਕੰਮ ਕਰਦੇ ਹਨ। ਆਓ ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਰੁੱਖਾਂ ਦੀ ਹੋਂਦ ਨੂੰ ਬਰਕਰਾਰ ਰੱਖੀਏ ਤਾਂ ਕਿ ਆਉਣ ਵਾਲੀਆਂ ਪੁਸ਼ਤਾਂ ਇਸ ਹਰੇ ਭਰੇ ਵਾਤਾਵਰਨ ਦਾ ਅਨੰਦ ਮਾਣ ਸਕਣ।


-ਸੰਜੀਵ ਸਿੰਘ ਸੈਣੀ
ਮੁਹਾਲੀ।


ਚੋਰ ਗਰੋਹਾਂ ਨੂੰ ਸਬਕ ਸਿਖਾਓ
ਅੱਜਕਲ੍ਹ ਵਿਹਲੜ ਅਤੇ ਨਸ਼ਿਆਂ ਦੇ ਆਦੀ ਨੌਜਵਾਨ ਚੋਰ ਗਰੋਹਾਂ ਦੇ ਤੌਰ 'ਤੇ ਸਰਗਰਮ ਹਨ। ਜਿਨ੍ਹਾਂ ਨੇ ਪੇਂਡੂ ਅਤੇ ਸ਼ਹਿਰੀ ਲੋਕਾਂ ਦਾ ਜਿਊਣਾ ਦੁੱਬਰ ਕੀਤਾ ਹੋਇਆ ਹੈ। ਇਹ ਗਰੋਹ ਜਿਥੇ ਲੋਕਾਂ ਨੂੰ ਲੁੱਟਦੇ ਅਤੇ ਕੁੱਟਦੇ ਹਨ, ਉਥੇ ਹਨੇਰੀਆਂ ਰਾਤਾਂ ਦਾ ਫਾਇਦਾ ਉਠਾ ਕੇ ਘਰਾਂ ਅਤੇ ਦੁਕਾਨਾਂ 'ਚ ਚੋਰੀਆਂ ਵੀ ਕਰਦੇ ਹਨ। ਚੰਗੇ ਸਮਾਜ ਦੀ ਸਿਰਜਣਾ ਲਈ ਜਿਥੇ ਪੁਲਿਸ ਵਲੋਂ ਅਜਿਹੇ ਗਰੋਹਾਂ ਨੂੰ ਨੱਥ ਪਾਉਣ ਦੀ ਸਖ਼ਤ ਜ਼ਰੂਰਤ ਹੈ, ਉਥੇ ਪਤਵੰਤਿਆਂ ਨੂੰ ਅਜਿਹੇ ਅਨਸਰਾਂ ਦੀਆਂ ਸਿਫ਼ਾਰਸ਼ਾਂ ਕਰਕੇ ਮਾੜੇ ਸਮਾਜ ਦੀ ਸਿਰਜਣਾ ਦੇ ਭਾਗੀਦਾਰ ਨਹੀਂ ਬਣਨਾ ਚਾਹੀਦਾ। ਚੋਰ ਗਰੋਹਾਂ ਨੂੰ ਸਬਕ ਸਿਖਾਉਣ ਦੀ ਅਤਿ ਜ਼ਰੂਰਤ ਹੈ।


-ਇੰਜ: ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲ ਰੋਡ, ਮੋਗਾ।


ਕਿਤਾਬਾਂ ਸੱਚੀਆਂ ਮਿੱਤਰ
ਕਿਤਾਬਾਂ ਸਾਡੀਆਂ ਸੱਚੀਆਂ ਮਿੱਤਰ ਹਨ। ਇਹ ਸਾਨੂੰ ਇਕੱਲੇਪਨ ਦਾ ਅਹਿਸਾਸ ਨਹੀਂ ਹੋਣ ਦਿੰਦੀਆਂ, ਸਫ਼ਰ ਵਿਚ ਸਾਨੂੰ ਅਕੇਵਾਂ ਮਹਿਸੂਸ ਨਹੀਂ ਹੋਣ ਦਿੰਦੀਆਂ। ਕਿਤਾਬਾਂ ਤੋਂ ਅਸੀਂ ਕਿਸੇ ਵੀ ਵਿਸ਼ੇ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ ਪਰ ਦੁੱਖ ਹੁੰਦਾ ਹੈ ਕਿ ਜਦੋਂ ਕਈ ਲੋਕ ਕਿਤਾਬਾਂ ਨੂੰ ਰੱਦੀ ਸਮਝ ਕੇ ਕਬਾੜੀਏ ਨੂੰ ਵੇਚ ਦਿੰਦੇ ਹਨ। ਮੈਂ ਅਕਸਰ ਕਈ ਵਾਰੀ ਕਬਾੜੀਏ ਤੋਂ ਬੜੀਆਂ ਗਿਆਨ ਵਾਲੀਆਂ ਕਿਤਾਬਾਂ ਖ਼ਰੀਦੀਆਂ ਹਨ। ਅਸੀਂ ਮਿੱਤਰ ਕਿਤਾਬਾਂ ਇਕ-ਦੂਜੇ ਤੋਂ ਮੰਗ ਕੇ ਪੜ੍ਹਦੇ ਹਾਂ ਪਰ ਪੜ੍ਹ ਕੇ ਮੋੜਦੇ ਨਹੀਂ, ਸੋ ਪੜ੍ਹ ਕੇ ਕਿਤਾਬਾਂ ਵਾਪਸ ਕਰੀਏ, ਇਹ ਵੀ ਚੰਗੀ ਗੱਲ ਹੈ।


-ਡਾ: ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਮੁਕਤਸਰ ਸਾਹਿਬ।


ਗ਼ੈਰ-ਵਿਗਿਆਨਕ ਵਿਚਾਰਾਂ
ਪਿਛਲੇ ਦਿਨੀਂ 'ਅਜੀਤ' 'ਚ ਡਾ: ਅਰੁਣ ਮਿੱਤਰਾ ਹੁਰਾਂ ਦਾ ਲੇਖ ਜਿਸ ਵਿਚ ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਵਲੋਂ ਗ਼ੈਰ-ਵਿਗਿਆਨਕ ਅਮਲਾਂ ਨੂੰ ਅੱਗੇ ਵਧਾਉਣ ਬਾਰੇ ਵਿਸਥਾਰ ਨਾਲ ਲਿਖਿਆ, ਪੜ੍ਹ ਕੇ ਬੜੀ ਹੈਰਾਨੀ ਹੋਈ। ਸੰਸਾਰ ਦੇ ਮੁਕਾਬਲੇ ਅਸੀਂ ਕਿਥੇ ਖੜ੍ਹੇ ਹਾਂ, ਪੜ੍ਹ ਕੇ ਪਤਾ ਲਗਦਾ ਹੈ। ਸਾਡੇ ਸਿਹਤ ਮੰਤਰੀ ਜੋ ਮੈਡੀਕਲ ਸਿਖਲਾਈ ਪ੍ਰਾਪਤ ਹਨ ਪਰ ਪਤਾ ਨਹੀਂ ਉਨ੍ਹਾਂ ਨੇ ਕਿਹੜੀ ਮੈਡੀਕਲ ਸਿੱਖਿਆ ਲਈ ਹੈ, ਜੋ ਗ਼ੈਰ-ਵਿਗਿਆਨਕ ਗੱਲਾਂ ਕਰਕੇ ਅਜੋਕੀ ਮੈਡੀਕਲ ਸਿੱਖਿਆ ਪ੍ਰਾਪਤ ਪੀੜ੍ਹੀ ਸਾਹਮਣੇ ਆਪਣੀ ਸੌੜੀ ਸੋਚ ਦਾ ਜਨਾਜ਼ਾ ਕੱਢ ਰਹੇ ਹਨ। ਅੱਜ ਦੇ ਸਮੇਂ ਗ਼ੈਰ-ਵਿਗਿਆਨਕ ਵਿਚਾਰਾਂ ਨੂੰ ਫੈਲਾਉਣਾ ਲੋਕਾਂ ਨੂੰ ਲੰਘ ਗਏ ਸਮੇਂ ਵੱਲ ਧੱਕਣਾ, ਰੂੜ੍ਹੀਵਾਦੀ ਵਿਚਾਰਾਂ ਦਾ ਪ੍ਰਗਟਾਵਾ ਕਰਕੇ ਸਮਾਜ ਵਿਚ ਅਰਾਜਕਤਾ ਫੈਲਾਉਣਾ ਰਾਸ਼ਟਰ ਦੇ ਹਿਤ ਵਿਚ ਨਹੀਂ। ਵਿਸ਼ਵ ਸਿਹਤ ਸੰਗਠਨ ਵੀ ਅਜਿਹੀਆਂ ਕਾਰਵਾਈਆਂ 'ਤੇ ਹੈਰਾਨ ਹੈ। ਕੋਰੋਨਾ ਮਹਾਂਮਾਰੀ ਸਬੰਧੀ ਬਣਾਈ ਦਵਾਈ ਰਾਮਦੇਵ ਬਾਬੇ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹ ਗਈ। ਸਿਹਤ ਮੰਤਰੀ ਵੀ ਮੈਡੀਕਲ ਮੁੱਦਿਆਂ 'ਤੇ ਆਪਣਾ ਸਟੈਂਡ ਨਹੀਂ ਲੈ ਸਕੇ। ਪ੍ਰਧਾਨ ਮੰਤਰੀ ਹੁਰਾਂ ਦੇ ਅਹੁਦਾ ਸੰਭਾਲਣ ਤੋਂ ਬਾਅਦ ਸਾਡੇ ਦੇਸ਼ ਦਾ ਵਿਸ਼ਵ ਪੱਧਰ 'ਤੇ ਸਾਡਾ ਸਿਰ ਨੀਵਾਂ ਹੀ ਕੀਤਾ ਹੈ। ਤਰਕਸ਼ੀਲ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਗ਼ੈਰ-ਵਿਗਿਆਨਕ ਅਮਲ ਨੂੰ ਰੋਕਿਆ ਜਾ ਸਕੇ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਆਰਥਿਕ ਬੋਝ ਵਿਚ ਵਾਧਾ
ਪਿਛਲੇ ਕੁਝ ਸਮੇਂ ਤੋਂ ਤੇਲ (ਡੀਜ਼ਲ, ਪੈਟਰੋਲ) ਤੋਂ ਇਲਾਵਾ ਕੁਕਿੰਗ ਗੈਸ ਦੀਆਂ ਕੀਮਤਾਂ ਵਿਚ ਹੋ ਰਿਹਾ ਭਾਰੀ ਵਾਧਾ ਚਿੰਤਾ ਦਾ ਵਿਸ਼ਾ ਹੈ। ਬਿਨਾਂ ਸ਼ੱਕ ਇਸ ਵਾਧੇ ਕਾਰਨ ਜਨਤਾ ਅਤੇ ਖ਼ਾਸ ਕਰਕੇ ਮੱਧ ਵਰਗ ਅਤੇ ਹੇਠਲੇ ਵਰਗ ਦੇ ਲੋਕਾਂ ਜੋ ਪਹਿਲਾਂ ਹੀ ਅੰਤਾਂ ਦੀ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਹਨ, ਉਪਰ ਹੋਰ ਆਰਥਿਕ ਬੋਝ ਪੈ ਰਿਹਾ ਹੈ। ਜੋ ਇੰਜ ਕਹਿ ਲਿਆ ਜਾਵੇ ਕਿ ਗਰੀਬ ਜਨਤਾ ਜੋ ਕੋਰੋਨਾ ਵਰਗੀ ਮਾਰੂ ਬਿਮਾਰੀ ਕਾਰਨ ਲੱਗੀ ਤਾਲਾਬੰਦੀ ਕਰਕੇ ਮਾਲੀ ਸੰਕਟ ਦਾ ਸ਼ਿਕਾਰ ਹੈ, ਦਾ ਕਚੂਮਰ ਕੱਢਣ ਵਾਲੀ ਕਾਰਵਾਈ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਜੇਕਰ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਘਟ ਰਹੀਆਂ ਹਨ ਤਾਂ ਸਾਡੇ ਮੁਲਕ ਵਿਚ ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਵਿਚ ਕਟੌਤੀ ਕਿਉਂ ਨਹੀਂ? ਸੋ ਲੋੜ ਹੈ, ਸਮੇਂ ਦੀ ਕੇਂਦਰ ਅਤੇ ਸੂਬਾ ਸਰਕਾਰ ਇਸ ਸਬੰਧੀ ਫੌਰੀ ਤੌਰ 'ਤੇ ਧਿਆਨ ਦੇ ਕੇ ਯੋਗ ਅਤੇ ਢੁਕਵੇਂ ਕਦਮ ਉਠਾਏ ਤਾਂ ਕਿ ਦੇਸ਼ ਦੀ ਜਨਤਾ ਨੂੰ ਅਕਾਸ਼ ਵੇਲ ਵਾਂਗ ਵਧ ਰਹੀ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਮਨੁੱਖ ਦਾ ਅੱਖਰ ਸੱਭਿਆਚਾਰ
ਅੱਜ ਸਾਡੇ ਸਮਾਜ ਵਿਚ ਨਸ਼ਾ, ਭਰੂਣ-ਹੱਤਿਆ, ਲੁੱਟ-ਖਸੁੱਟ, ਅਸੱਭਿਅਕ ਗੀਤ-ਸੰਗੀਤ ਤੇ ਆਪਸੀ ਰਿਸ਼ਤਿਆਂ ਵਿਚ ਪੈਦਾ ਹੋ ਚੁੱਕੀ ਖਟਾਸ ਵਰਗੀਆਂ ਹੋਰ ਅਨੇਕਾਂ ਤਰ੍ਹਾਂ ਦੀਆਂ ਮਾਰੂ ਅਲਾਮਤਾਂ ਪਨਪ ਚੁੱਕੀਆਂ ਹਨ, ਜਿਨ੍ਹਾਂ ਨੇ ਸਾਡੇ ਸਮਾਜ ਨੂੰ ਅਸਲੋਂ ਖੋਖਲਾ ਕਰ ਕੇ ਰੱਖ ਦਿੱਤਾ ਹੈ। ਬੁਰਾਈਆਂ ਮੁਕਤ ਸਮਾਜ ਦੀ ਸਿਰਜਣਾ ਕਰਨ ਲਈ ਮਨੁੱਖ ਦਾ ਅੱਖਰ ਸੱਭਿਆਚਾਰ ਨਾਲ ਜੁੜਨਾ ਬੇਹੱਦ ਲਾਜ਼ਮੀ ਹੈ। ਉਸਾਰੂ ਸਾਹਿਤਕ ਪੁਸਤਕਾਂ ਪੜ੍ਹਨ ਨਾਲ ਮਨੁੱਖ ਦੀ ਸੋਚ 'ਤੇ ਹਾਂ-ਪੱਖੀ ਰੰਗਤ ਚੜ੍ਹਦੀ ਹੈ। ਜਿਸ ਨਾਲ ਮਨੁੱਖ ਆਪਣਾ ਆਪ ਤਾਂ ਸੰਵਾਰਦਾ ਹੀ ਹੈ, ਉਹ ਸਮਾਜ ਲਈ ਵੀ ਚਾਨਣ ਮੁਨਾਰਾ ਬਣਦਾ ਹੈ। ਸੋ, ਆਓ ਵੱਧ ਤੋਂ ਵੱਧ ਚੰਗੀਆਂ ਸਾਹਿਤਕ ਕਿਤਾਬਾਂ ਪੜ੍ਹਨ ਵੱਲ ਰੁਚਿਤ ਹੋਈਏ, ਤਾਂ ਜੋ ਨਰੋਏ ਸਮਾਜ ਦੀ ਉਸਾਰੀ ਦਾ ਮੁੱਢ ਬੱਝ ਸਕੇ।


-ਯਸ਼ ਪੱਤੋ-
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

12-03-2021

 ਮਹਿੰਗਾਈ ਦੀ ਮਾਰ
ਸਾਡੇ ਦੇਸ਼ ਦੇ ਕੇਂਦਰ ਜਾਂ ਰਾਜ ਵਿਚ ਜਦੋਂ ਵੀ ਚੋਣਾਂ ਮੌਕੇ ਸਿਆਸੀ ਧਿਰਾਂ ਪ੍ਰਚਾਰ ਕਰਦੀਆਂ ਹਨ ਤਾਂ ਸਭ ਦਾ ਮੁੱਖ ਮੁੱਦਾ ਵਧਦੀ ਮਹਿੰਗਾਈ ਹੀ ਹੁੰਦਾ ਹੈ। ਜਨਤਾ ਨਾਲ ਅਨੇਕਾਂ ਕਿਸਮ ਦੇ ਵਾਅਦੇ ਕੀਤੇ ਜਾਂਦੇ ਹਨ ਤੇ ਭੋਲੇ ਲੋਕ ਇਨ੍ਹਾਂ ਲਾਲਚਾਂ ਵਿਚ ਆ ਕੇ ਕਿਸੇ ਸਿਆਸੀ ਧਿਰ ਨੂੰ ਰਾਜ ਭਾਗ ਸੌਂਪ ਦਿੰਦੇ ਹਨ। ਜਦੋਂ ਸਰਕਾਰ ਬਣਦੀ ਹੈ ਤਾਂ ਤੁਰੰਤ ਹੀ ਲੋਕ ਮੁੱਦਿਆਂ ਨੂੰ ਭੁੱਲ ਜਾਂਦੀ ਹੈ। ਲੋਕਾਂ ਨੂੰ ਰਾਹਤ ਦੇਣ ਦੀ ਥਾਂ ਦੁੱਖ ਹੀ ਦਿੱਤਾ ਜਾਂਦਾ ਹੈ।
ਬੀਤੇ ਕੁਝ ਕੁ ਦਿਨਾਂ ਵਿਚ ਹੀ ਸਾਡੇ ਦੇਸ਼ ਵਿਚ ਜੋ ਮਹਿੰਗਾਈ ਦੀ ਦਰ ਵਧੀ ਹੈ, ਉਹ ਕਿਸੇ ਤੋਂ ਵੀ ਨਹੀਂ ਲੁਕੀ। ਪ੍ਰਮੁੱਖ ਜ਼ਰੂਰੀ ਚੀਜ਼ਾਂ ਤੇਲ ਹੀ ਸਿਖਰਾਂ ਨੂੰ ਛੂਹ ਰਿਹਾ ਹੈ। ਤੇਲ ਦੀ ਮਹਿੰਗੀ ਦਰ ਨੇ ਹਰ ਚੀਜ਼ ਵਿਚ ਮਹਿੰਗਾਈ ਕਰਨਾ ਲਾਜ਼ਮੀ ਹੈ। ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ। ਫਿਰ ਸਰਕਾਰ ਕਿਹੜੇ ਵਿਕਾਸ ਦੀ ਗੱਲ ਕਰ ਰਹੀ ਹੈ, ਸਮਝ ਤੋਂ ਬਾਹਰ ਹੈ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।


ਕਿਸਾਨ ਅੰਦੋਲਨ ਦੇਸ਼ ਦਾ ਭਲਾ
ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ, ਰੋਟੀ ਖਾਣ ਵਾਲੇ ਹਰ ਸ਼ਖ਼ਸ ਦੇ ਵਿਰੋਧੀ ਹਨ। ਕਾਲੇ ਕਾਨੂੰਨ ਕਿਸਾਨਾਂ ਤੋਂ ਜ਼ਮੀਨ ਖੋਹ ਕੇ ਵੱਡੇ ਘਰਾਣਿਆਂ ਨੂੰ ਸੌਂਪਣ ਲਈ ਰਾਹ ਪੱਧਰਾ ਕਰਦੇ ਹਨ। ਕਿਸਾਨਾਂ ਦੇ ਬੱਚੇ ਬੇਜ਼ਮੀਨੇ ਮਜ਼ਦੂਰਾਂ ਵਾਂਗ ਫੈਕਟਰੀਆਂ ਵਿਚ ਘੱਟ ਤਨਖਾਹਾਂ 'ਤੇ ਕੰਮ ਕਰਨ ਲਈ ਮਜਬੂਰ ਹੋਣਗੇ। ਇਹ ਗੱਲ ਕਿਸਾਨਾਂ ਨੂੰ ਮਨਜ਼ੂਰ ਨਹੀਂ। ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਆਮ ਜਨਤਾ ਦਾ ਸਮਰਥਨ ਮਿਲਣਾ ਅਤੇ ਅੰਦੋਲਨ ਦਾ ਦੇਸ਼-ਵਿਦੇਸ਼ ਵਿਚ ਫੈਲ ਜਾਣਾ ਕੇਂਦਰੀ ਹਕੂਮਤ ਨੂੰ ਕਾਂਬਾ ਛੇੜ ਰਿਹਾ ਹੈ। ਹਕੂਮਤ ਜਬਰ ਦੇ ਜ਼ੋਰ ਅੰਦੋਲਨ ਨੂੰ ਢਾਅ ਲਾਉਣ ਲਈ ਤਿਆਰ ਹੈ। ਪ੍ਰੰਤੂ ਇਕ ਧਰਮ ਦਾ ਫਾਸਿਸਟ ਰਾਜ ਪ੍ਰਬੰਧ ਭਾਰਤੀ ਸਮਾਜ ਨੂੰ ਹਰਗਿਜ਼ ਪ੍ਰਵਾਨ ਨਹੀਂ। ਸੁਲਝੀ ਹੋਈ ਕਿਸਾਨ ਲੀਡਰਸ਼ਿਪ ਨੂੰ ਅੰਦੋਲਨ ਦੇ ਜਨਤਾ ਦੇ ਅਤੇ ਦੇਸ਼ ਹਿਤਾਂ ਲਈ ਸੁਲਝੇ ਹੋਏ ਫ਼ੈਸਲੇ ਲੈਣੇ ਪੈਣਗੇ। ਕਿਸਾਨਾਂ ਦੀ ਹਾਲਤ ਸੁਧਾਰਨ ਲਈ ਮੰਗਾਂ ਮੰਨਵਾਉਣਾ ਬੇਹੱਦ ਜ਼ਰੂਰੀ ਹੈ।


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਸੰਗਰੂਰ।


ਆਤਮ-ਨਿਰਭਰ ਭਾਰਤ
ਪਿਛਲੇ ਦਿਨੀਂ ਕੇਂਦਰ ਸਰਕਾਰ ਵਲੋਂ ਸਾਲ 2021-22 ਦਾ ਬਜਟ ਪੇਸ਼ ਕਰਦਿਆਂ ਦੇਸ਼ ਨੂੰ 'ਆਤਮ-ਨਿਰਭਰ ਭਾਰਤ' ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਬਜਟ ਦੌਰਾਨ ਵਿੱਤ ਮੰਤਰੀ ਵਲੋਂ ਕਈ ਟੀਚੇ ਮਿੱਥੇ ਗਏ ਹਨ, ਜਿਨ੍ਹਾਂ 'ਚ ਪਿੰਡਾਂ, ਸ਼ਹਿਰਾਂ 'ਚ ਕਈ ਛੋਟੇ-ਵੱਡੇ ਹਸਪਤਾਲ, ਡਿਸਪੈਂਸਰੀਆਂ ਬਣਾਉਣਾ, ਸਿਹਤ ਸਹੂਲਤਾਂ ਨੂੰ ਵਧਾਉਣਾ, ਵੱਡੀ ਪੱਧਰ 'ਤੇ ਸੜਕਾਂ ਦਾ ਨਿਰਮਾਣ ਕਰਨਾ, ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਰਗੇ ਵੱਡੇ-ਵੱਡੇ ਦਾਅਵੇ-ਵਾਅਦਿਆਂ ਦਾ ਲੇਖਾ-ਜੋਖਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਪਹਿਲਾਂ ਨਹੀਂ ਕੀਤਾ ਜਾ ਸਕਦਾ। ਨਵੇਂ ਹਸਪਤਾਲ ਤੇ ਡਿਸਪੈਂਸਰੀਆਂ ਬਣਾਉਣ ਨਾਲੋਂ ਤਾਂ ਬਿਹਤਰ ਇਹੀ ਹੈ ਕਿ ਪਹਿਲਾਂ ਬਣੇ ਹਸਪਾਤਲਾਂ ਤੇ ਡਿਸਪੈਂਸਰੀਆਂ 'ਚ ਡਾਕਟਰੀ ਅਮਲੇ ਦੀ ਪੂਰਤੀ ਕੀਤੀ ਜਾਵੇ। ਸਹੀ ਮਾਅਨਿਆਂ 'ਚ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਪ੍ਰਭਾਵੀ ਯੋਜਨਾਵਾਂ ਤੋਂ ਬਗੈਰ ਸੰਭਵ ਨਹੀਂ ਹੈ। 'ਆਤਮ-ਨਿਰਭਰ ਭਾਰਤ' ਦਾ ਸੁਪਨਾ ਚੰਗਾ ਹੈ। ਪਰ ਇਸ ਦੀ ਪੂਰਤੀ ਦੀ ਦੇਸ਼ ਵਾਸੀ ਉਡੀਕ ਕਰਨਗੇ।


-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ
ਮੈਂ ਬਚਪਨ ਵਿਚ ਕਈ ਵਾਰ ਸੋਚਦੀ ਹੁੰਦੀ ਸੀ ਕਿ ਸਾਡੇ ਦੇਸ਼ ਦੇ ਲੋਕ ਸਾਧੂ-ਸੰਤਾਂ ਨੂੰ ਬੜਾ ਮੰਨਦੇ ਹਨ। ਜੇ ਇਹ ਸਾਧੂ-ਸੰਤ ਤੇ ਗੀਤ ਗਾਉਣ ਵਾਲੇ ਆਪਣੇ ਪਿੱਛੇ ਲੋਕਾਂ ਨੂੰ ਰੁੱਖ ਲਾਉਣ ਲਈ ਕਹਿਣ ਤਾਂ ਧਰਤੀ ਕੁਝ ਸਾਲਾਂ ਵਿਚ ਹੀ ਹਰੀ-ਭਰੀ ਹੋ ਜਾਵੇਗੀ ਅਤੇ ਧਰਤੀ ਦੇ ਵਾਤਾਵਰਨ ਵਿਚ ਆ ਰਹੀ ਤਬਦੀਲੀ ਨੂੰ ਠੱਲ੍ਹ ਪਾਈ ਜਾ ਸਕੇਗੀ। ਸਾਨੂੰ ਬੋਹੜ, ਪਿੱਪਲ, ਨਿੰਮ ਤੇ ਕਿੱਕਰਾਂ ਆਦਿ ਪੁਰਾਣੇ ਰੁੱਖ ਲਾਉਣੇ ਚਾਹੀਦੇ ਹਨ। ਰੁੱਖਾਂ ਨੂੰ ਵੱਢਣ ਦੇ ਨੁਕਸਾਨ ਸਾਨੂੰ ਹੀ ਹੋ ਰਹੇ ਹਨ। ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਗਲੇਸ਼ੀਅਰ ਪਿਘਲ ਰਹੇ ਹਨ, ਸਮੁੰਦਰ ਦੇ ਪਾਣੀ ਦਾ ਪੱਧਰ ਵਧ ਹੋ ਰਿਹਾ ਹੈ, ਕਈ ਛੋਟੇ ਟਾਪੂ ਆਉਂਦੇ ਸਾਲਾਂ ਵਿਚ ਡੁੱਬ ਜਾਣਗੇ, ਬਹੁਤ ਜ਼ਿਆਦਾ ਮੀਂਹ ਪੈਣਗੇ ਪਹਿਲਾਂ, ਫਿਰ ਸੋਕਾ ਪੈ ਜਾਵੇਗਾ, ਬਰਸਾਤ ਵਿਚ ਇਕਦਮ ਹੜ੍ਹ ਆ ਜਾਂਦੇ ਹਨ, ਬੇਵਕਤੇ ਮੀਂਹ, ਬਹੁਤ ਜ਼ਿਆਦਾ ਗਰਮੀ ਅਤੇ ਧੁੱਪ, ਬਹੁਤ ਜ਼ਿਆਦਾ ਠੰਢ ਵੀ ਇਸ ਦਾ ਇਕ ਕਾਰਨ ਹੈ। ਇਨ੍ਹਾਂ ਸਭ ਤੋਂ ਬਚਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਪੈਣਗੇ। ਆਓ ਇਹ ਇੰਕਸ਼ਾਫ਼ ਕਰੀਏ ਕਿ ਅਸੀਂ ਆਪਣੀ ਹਰ ਖੁਸ਼ੀ ਗ਼ਮੀ ਵਿਚ ਧਰਤੀ 'ਤੇ ਵੱਧ ਤੋਂ ਵੱਧ ਰੁੱਖ ਲਾਵਾਂਗੇ। ਅਜੇ ਵੀ 'ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹੈ'।


-ਰਿਪਨਜੋਤ ਕੌਰ ਸੋਨੀ ਬੱਗਾ
ਆਰਮੀ ਪਬਲਿਕ ਸਕੂਲ, ਪਟਿਆਲਾ।


ਲੋਕ ਅੰਦੋਲਨ
ਕਿਸਾਨ ਅੰਦੋਲਨ ਨੂੰ ਚਲਦਿਆਂ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਸਰਕਾਰ ਨੇ ਪੂਰੀ ਤਰ੍ਹਾਂ ਘੇਸਲ ਮਾਰੀ ਹੋਈ ਹੈ। ਹਕੀਕਤ ਇਹ ਹੈ ਕਿ ਸਰਕਾਰਾਂ ਨੇ ਹੁਣ ਲੋਕਾਂ ਪ੍ਰਤੀ ਇਹ ਸੋਚ ਬਣਾ ਲਈ ਹੈ ਕਿ ਲੋਕਾਂ ਦੀ ਆਵਾਜ਼ ਸੁਣੋ ਹੀ ਨਾ। ਪਰ ਇਹ ਗੱਲ ਬਹੁਤੀ ਦੇਰ ਨਹੀਂ ਚੱਲ ਸਕਦੀ। ਸਰਕਾਰਾਂ ਵਿਚ ਬੈਠੇ ਸਿਆਸਤਦਾਨ, ਲੋਕਾਂ ਨੂੰ ਤੰਤਰ ਦੀ ਸ਼ਕਤੀ ਨਾਲ ਤੰਗ ਪ੍ਰੇਸ਼ਾਨ ਤਾਂ ਕਰ ਸਕਦੇ ਹਨ ਪਰ ਅੰਦੋਲਨ ਕਰ ਰਹੇ ਲੋਕਾਂ ਨੂੰ ਦਬਾ ਨਹੀਂ ਸਕਦੇ। ਇਹ ਅੰਦੋਲਨ ਲੋਕਾਂ ਨੇ ਆਪ ਮੁਹਾਰੇ ਆਪਣੇ ਹੱਕਾਂ ਲਈ ਆਵਾਜ਼ ਚੁੱਕਿਆ ਹੈ। ਰੈਲੀਆਂ ਦੇ ਇਕੱਠ ਅਤੇ ਅੰਦੋਲਨ ਦੇ ਇਕੱਠ ਵਿਚ ਬਹੁਤ ਵੱਡਾ ਫ਼ਰਕ ਹੈ ਇਹ ਹੈ ਕਿ ਰੈਲੀਆਂ ਵਿਚ ਪੈਸੇ ਦੇ ਕੇ ਜਾਂ ਲਾਲਚ ਦੇ ਕੇ ਲੋਕਾਂ ਨੂੰ ਇਕੱਠੇ ਕੀਤਾ ਜਾਂਦਾ ਹੈ ਜਦ ਕਿ ਅੰਦੋਲਨ ਲਈ ਲੋਕ ਆਪ ਆਉਂਦੇ ਹਨ ਤੇ ਆਪ ਪੈਸਾ ਖਰਚਦੇ ਹਨ। ਅੰਦੋਲਨ ਭਾਵਨਾਵਾਂ ਨਾਲ ਜੁੜਿਆ ਹੁੰਦਾ ਹੈ। ਇਸ ਕਰਕੇ ਇਸ ਨੂੰ ਦਬਾਅ ਪਾ ਕੇ ਖ਼ਤਮ ਨਹੀਂ ਕੀਤਾ ਜਾ ਸਕਦਾ। ਇਸ ਅੰਦੋਲਨ ਵਿਚ ਦੇਸ਼ ਨੂੰ ਪਿਆਰ ਕਰਨ ਵਾਲੇ ਕਿਸਾਨ ਤੇ ਮਜ਼ਦੂਰ ਹਰ ਵਰਗ ਸ਼ਾਮਿਲ ਹੈ। ਇਸ ਅੰਦੋਲਨ ਨੂੰ ਜਨਤਾ ਦੀ ਆਵਾਜ਼ ਮੁਤਾਬਿਕ ਸੁਲਝਾਉਣ ਦਾ ਯਤਨ ਕਰਨਾ ਚਾਹੀਦਾ ਹੈ।


-ਪ੍ਰਸ਼ੋਤਮ ਪੱਤੋ
ਸੰਚਾਲਕ, ਚੁੱਪ ਦੀ ਆਵਾਜ਼ ਸਾਹਿਤਕ ਗਰੁੱਪ (ਪੰਜਾਬ)।

11-03-2021

ਬਜ਼ੁਰਗਾਂ ਨੂੰ ਸਮਾਂ ਦਿਓ
ਅਜੋਕੇ ਸਮੇਂ ਵਿਚ ਜਿਥੇ ਏਨੀ ਭੱਜ-ਦੌੜ ਲੱਗੀ ਹੈ, ਆਪਣੇ ਕੰਮਾਂ ਨੂੰ ਲੈ ਕੇ ਸਾਡੇ ਕੋਲ ਸਮਾਂ ਹੀ ਨਹੀਂ ਆਪਣੇ ਮਾਤਾ-ਪਿਤਾ ਜਾਂ ਬਜ਼ੁਰਗਾਂ ਕੋਲ ਬੈਠਣ ਦਾ ਤੇ ਗੱਲਬਾਤ ਕਰਨ ਦਾ। ਉਨ੍ਹਾਂ ਨੂੰ ਕੋਈ ਨਹੀਂ ਸੁਣਦਾ। ਅਸੀਂ ਆਪਣੀ ਜ਼ਿੰਦਗੀ ਵਿਚ ਆਪਣੀਆਂ ਖੁਸ਼ੀਆਂ ਵਿਚ ਏਨੇ ਰੁੱਝ ਗਏ ਹਾਂ ਕਿ ਉਨ੍ਹਾਂ ਦੇ ਅੱਖਾਂ ਵਿਚ ਦੀ ਉਦਾਸੀ ਦੇਖ ਹੀ ਨਹੀਂ ਪਾਉਂਦੇ। ਮੰਨਿਆ ਕਿ ਦੁਨੀਆ ਦੀ ਦੌੜ ਵਿਚ ਅਸੀਂ ਅੱਗੇ ਨਿਕਲਣਾ ਚਾਹੁੰਦੇ ਹਾਂ ਪਰ ਸਾਨੂੰ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਤੇ ਨਸੀਹਤਾਂ ਨੂੰ ਸੁਣਦੇ ਰਹਿਣਾ ਚਾਹੀਦਾ ਹੈ। ਆਪਣੇ ਬਜ਼ੁਰਗ ਰੁੱਖਾਂ ਦੀ ਠੰਢੀ ਛਾਂ ਵਰਗੇ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਆਪਣਾ ਸਮਾਂ ਜ਼ਰੂਰ ਦੇਵੋ।


-ਨਿਧੀ ਬਨਕਰ
ਤਲਵਾੜਾ, ਜ਼ਿਲ੍ਹਾ ਹੁਸ਼ਿਆਰਪੁਰ।


ਮਹਿੰਗਾਈ ਦੀ ਵਧ ਰਹੀ ਮਾਰ
ਦਿਨੋ-ਦਿਨ ਵਧ ਰਹੀ ਮਹਿੰਗਾਈ ਆਮ ਲੋਕਾਂ ਦਾ ਲੱਕ ਤੋੜਨ 'ਤੇ ਤੁਲੀ ਹੋਈ ਹੈ। ਕਿਸੇ ਵੀ ਆਮ ਵਰਤੋਂ ਵਾਲੀ ਚੀਜ਼ ਦੀ ਗੱਲ ਕਰ ਲਓ ਤਾਂ ਹਰੇਕ ਚੀਜ਼ ਦੀ ਕੀਮਤ ਆਸਮਾਨ ਨੂੰ ਛੂਹ ਰਹੀ ਹੈ। ਪਿਛਲੇ ਕੁਝ ਕੁ ਸਾਲਾਂ ਤੋਂ ਭਾਰਤ ਵਿਚ ਆਮ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਕਾਫੀ ਵਾਧਾ ਦੇਖਿਆ ਜਾ ਸਕਦਾ ਹੈ। ਇਸ ਦਾ ਸਿੱਧਾ ਪ੍ਰਭਾਵ ਆਮ ਲੋਕਾਂ ਦੇ ਜੀਵਨ ਉੱਪਰ ਪਿਆ ਹੈ, ਉਨ੍ਹਾਂ ਦੀ ਰੋਜ਼ ਦੀ ਆਮਦਨ ਤੋਂ ਵੱਧ ਤਾਂ ਖ਼ਰਚ ਹੋ ਜਾਂਦਾ ਹੈ। ਅਜੋਕੇ ਦੌਰ ਦੀ ਗੱਲ ਕੀਤੀ ਜਾਵੇ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਨਿੱਤ ਦਿਨ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰਾਂ ਤਾਂ ਆਪ ਹੀ ਹਰੇਕ ਚੀਜ਼ ਉੱਪਰ ਨਿੱਤ ਨਵੇਂ-ਨਵੇਂ ਟੈਕਸ ਲਾ ਕੇ ਉਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਕਰਨ 'ਤੇ ਲੱਗੀ ਹੋਈ ਹੈ। ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਬਾਰੇ ਵੀ ਕੁਝ ਸੋਚੇ ਪਰ ਜੇ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਲੋਕਾਂ ਦਾ ਜੀਵਨ ਔਖਾ ਹੋ ਜਾਵੇਗਾ ਤੇ ਨਾਲ ਦੀ ਨਾਲ ਲੋਕ ਰਾਜ ਪ੍ਰਤੀ ਵਿਸ਼ਵਾਸ ਵੀ ਖ਼ਤਮ ਹੋ ਜਾਵੇਗਾ।


-ਏਕਮਨੂਰ ਸਿੰਘ
ਪਿੰਡ ਫੱਜੂਪੁਰ, ਡਾਕ: ਧਾਰੀਵਾਲ, ਜ਼ਿਲ੍ਹਾ ਗੁਰਦਾਸਪੁਰ।

10-03-2021

 ਕੇਂਦਰ ਅੜੀ ਛੱਡੇ

ਪਿਛਲੇ 6 ਮਹੀਨੇ ਤੋਂ ਮੋਦੀ ਸਰਕਾਰ ਦੁਆਰਾ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ, ਮਜ਼ਦੂਰਾਂ ਦਾ ਸੰਘਰਸ਼ ਚੱਲ ਰਿਹਾ ਹੈ। ਪਰ ਸਰਕਾਰ ਨੇ ਕਾਨੂੰਨ ਰੱਦ ਨਹੀਂ ਕਰਨੇ, ਅੜੀ ਨਹੀਂ ਛੱਡਦੀ। ਮੋਦੀ ਨਾਲ ਤਾਂ ਉਹੀ ਗੱਲ ਗੀਤ ਨੇ ਸਾਬਤ ਕਰ ਦਿੱਤੀ ਹੈ, 'ਨਾਗ ਛੇੜ ਕੇ ਕਾਲਾ ਭੁੱਲ ਗਿਆ ਮੰਤਰ ਨੂੰ'।

-ਡਾ: ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਹਾਂ-ਪੱਖੀ ਝੁਕਾਅ

ਦਿੱਲੀ ਵਿਚ ਚੱਲ ਰਿਹਾ ਮੋਰਚਾ ਇਕ ਇਤਿਹਾਸਕ ਮੋਰਚਾ ਹੈ ਜਿਸ ਨੂੰ ਦੇਸ਼ ਦੇ ਹਰ ਜਾਗ੍ਰਿਤ ਮਨੁੱਖ ਦਾ ਬਹੁਪੱਖੀ ਸਹਿਯੋਗ ਹਾਸਲ ਹੈ। ਇਸ ਦੀ ਸਫਲਤਾ ਨਿਹਾਇਤ ਜ਼ਰੂਰੀ ਹੈ ਜਿਸ ਉੱਪਰ ਬੱਚਿਆਂ ਦੇ ਵਰਤਮਾਨ ਸਮੇਤ ਭਵਿੱਖ ਦੀ ਆਰਥਿਕ ਖੁਸ਼ਹਾਲੀ ਨਿਰਭਰ ਹੈ। ਮੋਰਚੇ ਦੇ ਆਗੂਆਂ ਦੀ ਸੂਝ-ਬੂਝ ਤੇ ਦਲੇਰੀ ਸਲਾਹੁਣਯੋਗ ਹੈ। ਇਸ ਮੋਰਚੇ ਨਾਲ ਆਮ ਮਨੁੱਖ ਦੀ ਚੇਤਨਾ ਦਾ ਵਿਕਾਸ ਹੋਇਆ ਹੈ ਜੋ ਇਕ ਹਾਂ-ਪੱਖੀ ਝੁਕਾਅ ਹੈ ਜਿਸ ਦੇ ਨਰੋਏ ਸਿੱਟੇ ਨਿਕਲਣਗੇ, ਇਹ ਮੇਰਾ ਯਕੀਨ ਹੈ।

-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।

ਆਲੋਚਨਾ, ਦਾਅਵੇ ਅਤੇ ਵਾਅਦੇ

ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿਚ ਬਹਿਸ ਮੁਬਾਹਸੇ ਵਿਚ ਸਾਰੀਆਂ ਸਮੱਸਿਆਵਾਂ ਦਾ ਜ਼ਿਕਰ ਐਤਵਾਰ ਦੇ 'ਅਜੀਤ' ਅਖ਼ਬਾਰ ਪੰਨਾ ਨੰਬਰ 4 ਵਿਚ ਆਲੋਚਨਾ, ਦਾਅਵੇ ਅਤੇ ਵਾਅਦੇ ਵਿਚ ਸਤਿਕਾਰਯੋਗ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੇ ਜ਼ਿਕਰ ਕੀਤਾ ਕਿ ਵਿਧਾਨ ਸਭਾ ਵਿਚ ਅਜਿਹੀ ਬਹਿਸ ਅਤੇ ਉਠਾਏ ਗੰਭੀਰ ਮਸਲਿਆਂ ਦੇ ਹੱਲ ਲਈ ਚੰਗੇ ਵੱਡੇ ਕਦਮ ਨਹੀਂ ਚੁੱਕੇ ਜਾਂਦੇ ਜਿਸ ਖੜੋਤ ਨਾਲ ਸੂਬੇ ਦਾ ਵਿਕਾਸ ਨਹੀਂ ਹੋਵੇਗਾ। ਪਾਣੀ ਦੀਆਂ ਸਮੱਸਿਆਵਾਂ, ਮਹਿੰਗੀ ਹੋ ਰਹੀ ਬਿਜਲੀ ਦਾ ਸਮੂਹ ਜਨਤਾ 'ਤੇ ਬੋਝ ਲਈ ਸਰਕਾਰ ਵਲੋਂ ਕੋਈ ਠੋਸ ਤਜਵੀਜ਼ ਸਾਹਮਣੇ ਨਹੀਂ ਆਈ। ਦੇਸ਼ ਦੇ ਬਹੁਤ ਸਾਰੇ ਰਾਜਾਂ ਵਾਂਗ ਪੰਜਾਬ 'ਚ ਵੀ ਬਿਜਲੀ ਦੇ ਰੇਟ ਸਸਤੇ ਹੋਣ ਦਾ ਆਧਾਰ ਬੱਝਦਾ ਇਸ ਦਿਸ਼ਾ ਵਿਚ ਠੋਸ ਕਦਮ ਚੁੱਕਣ ਦੀ ਲੋੜ ਸੀ। ਕਿਸਾਨ ਅੰਦੋਲਨ ਦੇ ਚਲਦੇ ਹੋਣ 'ਤੇ ਸੂਬੇ 'ਚ ਨਸ਼ਿਆਂ ਦੇ ਚਲਦੇ ਵਪਾਰ ਦੀ ਗੱਲ ਪਿੱਛੇ ਹੀ ਪੈ ਗਈ ਜਾਪਦੀ ਹੋਣ 'ਤੇ ਪੰਜਾਬ ਦੀ ਜਵਾਨੀ ਨੂੰ ਇਕ ਤਰੀਕੇ ਦਾ ਗ੍ਰਹਿਣ ਲਗਾ ਦਿੱਤਾ ਹੈ। ਕਿਸਾਨ ਅੰਦੋਲਨ ਕਾਰਨ ਵਪਾਰ ਅਤੇ ਸਨਅਤੀ ਖੇਤਰ ਦੇ ਨੁਕਸਾਨ ਦੀ ਭਰਪਾਈ ਕਿਸ ਤਰ੍ਹਾਂ ਹੋਵੇਗੀ? ਸੂਬੇ ਨੂੰ ਮੁੜ ਲੀਹੇ ਪਾਉਣ ਲਈ ਪੰਜਾਬ ਨੂੰ ਗ਼ਰੀਬੀ, ਕਰਜ਼ਾ, ਬੇਰੁਜ਼ਗਾਰੀ ਤੋਂ ਮੁਕਤ ਕੀਤਾ ਜਾਵੇ।

-ਬਬੀਤਾ ਘਈ
ਮਿੰਨੀ ਛਪਾਰ, ਜ਼ਿਲ੍ਹਾ ਲੁਧਿਆਣਾ।

ਔਰਤਾਂ ਨੂੰ ਦਿਉ ਸਤਿਕਾਰ

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 8 ਮਾਰਚ ਨੂੰ ਔਰਤ ਦਿਵਸ ਮਨਾਇਆ ਗਿਆ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮਕਸਦ ਵਿਭਿੰਨ ਖੇਤਰਾਂ ਵਿਚ ਔਰਤਾਂ ਪ੍ਰਤੀ ਸਨਮਾਨ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਨਾ ਹੁੰਦਾ ਹੈ। ਪੁਰਾਤਨ ਸਮੇਂ ਤੋਂ ਹੀ ਔਰਤਾਂ ਦੇ ਨਾਲ ਨਾਬਰਾਬਰੀ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ ਜਿਸ ਵਿਚ ਸਤੀ ਪ੍ਰਥਾ, ਬਾਲ ਵਿਆਹ, ਦਹੇਜ ਆਦਿ ਮੁੱਖ ਤੌਰ 'ਤੇ ਸ਼ਾਮਿਲ ਹਨ। ਪੁਰਾਤਨ ਸਮੇਂ ਤੋਂ ਸ਼ੁਰੂ ਹੋਇਆ ਵਿਤਕਰਾ ਕੁਝ ਕੁ ਘਟਿਆ ਜ਼ਰੂਰ ਹੈ ਪਰ ਇਸ ਖੇਤਰ ਵਿਚ ਅਜੇ ਕਾਫੀ ਕੰਮ ਕਰਨ ਦੀ ਲੋੜ ਹੈ। ਅੱਜ ਦੇ ਦਿਨ ਦੀ ਮਹੱਤਤਾ ਬਾਰੇ ਗ਼ਰੀਬ, ਮਜ਼ਦੂਰ, ਦਿਹਾੜੀਦਾਰ ਔਰਤਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਸਗੋਂ ਕੁਝ ਗਿਣੀਆਂ-ਚੁਣੀਆਂ ਅਮੀਰ ਔਰਤਾਂ ਲਈ ਕਿੱਟੀ ਪਾਰਟੀਆਂ, ਟੀ.ਵੀ. 'ਤੇ ਬਿਆਨਬਾਜ਼ੀ, ਇਕ-ਦੂਜੇ ਨੂੰ ਤੋਹਫ਼ਿਆਂ ਦਾ ਆਦਾਨ ਪ੍ਰਦਾਨ ਕਰਕੇ ਇਹ ਦਿਨ ਮਨਾਇਆ ਗਿਆ। ਔਰਤਾਂ ਪ੍ਰਤੀ ਹੋ ਰਹੇ ਅਪਰਾਧਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਜਿਸ 'ਤੇ ਸਰਕਾਰ ਦਾ ਕੋਈ ਵੀ ਕੰਟਰੋਲ ਨਹੀਂ ਜਾਪਦਾ। ਜਿੰਨੇ ਵੀ ਅੰਕੜੇ ਸਰਕਾਰ ਵਲੋਂ ਪੇਸ਼ ਕੀਤੇ ਜਾਂਦੇ ਹਨ, ਉਹ ਪੂਰੀ ਤਰ੍ਹਾਂ ਸਹੀ ਨਹੀਂ ਹੁੰਦੇ ਕਿਉਂਕਿ ਕਿਸੇ ਡਰ, ਪਰਿਵਾਰਕ ਮਜਬੂਰੀ, ਪੁਲਿਸ ਖੌਫ਼ ਕਰਕੇ ਬਹੁਤੇ ਮਾਮਲੇ ਦਰਜ ਹੀ ਨਹੀਂ ਕਰਵਾਏ ਜਾਂਦੇ। ਇਕ ਦਿਨ ਔਰਤ ਦਿਵਸ ਮਨਾਉਣ ਨਾਲ ਅਤੇ ਸਿਰਫ ਭਾਸ਼ਨ ਦੇਣ ਨਾਲ ਔਰਤਾਂ ਦੇ ਸਤਿਕਾਰ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ ਸਗੋਂ ਹਰ ਇਨਸਾਨ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਹਰ ਵੇਲੇ, ਹਰ ਜਗ੍ਹਾ ਔਰਤਾਂ ਨੂੰ ਬਣਦਾ ਮਾਣ-ਸਤਿਕਾਰ ਦੇਵੇ ਤਾਂ ਜੋ ਇਸ ਦਿਵਸ ਦੀ ਮਹੱਤਤਾ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ।

-ਪ੍ਰਿੰਸ ਅਰੋੜਾ, ਮਲੌਦ, ਲੁਧਿਆਣਾ।

ਅਵਾਰਾ ਕੁੱਤਿਆਂ ਦੀ ਸਮੱਸਿਆ

ਆਏ ਦਿਨ ਅਖ਼ਬਾਰਾਂ ਵਿਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਅਵਾਰਾ ਕੁੱਤਿਆਂ ਨੇ ਲੋਕਾਂ ਨੂੰ ਵੱਢ ਲਿਆ। ਪ੍ਰਸ਼ਾਸਨ ਕੁੰਭਕਰਨੀ ਨੀਂਦ ਸੌਂ ਰਿਹਾ ਹੈ। ਕੁਝ ਦਿਨ ਪਹਿਲਾਂ ਖੰਨਾ ਸ਼ਹਿਰ ਵਿਚ ਦੋ ਸਾਲਾਂ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ ਲਿਆ। ਹਾਲ ਹੀ ਵਿਚ ਅੰਮ੍ਰਿਤਸਰ ਵਿਖੇ ਅਵਾਰਾ ਕੁੱਤਿਆਂ ਨੇ ਦੋ ਸਾਲਾ ਮਾਸੂਮ ਨੂੰ ਚੁੱਕਿਆ ਤੇ ਕਿੱਥੇ ਦੂਰ ਲੈ ਗਏ ਤੇ ਉਥੇ ਨੋਚ-ਨੋਚ ਕੇ ਮਾਰ ਦਿੱਤਾ। ਕੁੱਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਝੁੰਡ ਦੇ ਝੁੰਡ ਬਣਾ ਕੇ ਇਹ ਅਵਾਰਾ ਕੁੱਤੇ ਗਲੀਆਂ, ਸ਼ਹਿਰਾਂ ਵਿਚ ਘੁੰਮਦੇ ਹਨ। ਪਾਰਕਾਂ ਵਿਚ ਤਾਂ ਲੋਕਾਂ ਦਾ ਸੈਰ ਕਰਨਾ ਮੁਸ਼ਕਿਲ ਹੋ ਗਿਆ ਹੈ। ਰਾਤ ਨੂੰ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ, ਜਦੋਂ ਰਾਹਗੀਰ ਆਪਣੇ ਘਰ ਨੂੰ ਆ ਰਿਹਾ ਹੁੰਦਾ ਹੈ ਤਾਂ ਇਹ ਅਵਾਰਾ ਕੁੱਤੇ ਝੁੰਡ ਬਣਾ ਕੇ ਉਸ 'ਤੇ ਹਮਲਾ ਕਰ ਦਿੰਦੇ ਹਨ ਤੇ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ। ਪਿਛਲੇ ਕਈ ਸਾਲਾਂ ਤੋਂ ਕੁੱਤਿਆਂ ਦੇ ਵੱਢਣ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ ਅਵਾਰਾ ਕੁੱਤਿਆਂ ਨੂੰ ਮਾਰਨ 'ਤੇ ਪਾਬੰਦੀ ਹੈ। ਟੈਲੀਵਿਜ਼ਨਾਂ 'ਤੇ ਹਰ ਪਾਰਟੀ ਦਾ ਨੁਮਾਇੰਦਾ ਬਹਿਸ ਤਾਂ ਬੜੀ ਵਧੀਆ ਕਰ ਲੈਂਦਾ ਹੈ ਪਰ ਕਿਉਂ ਅਜਿਹੇ ਮੁੱਦਿਆਂ 'ਤੇ ਬਹਿਸ ਨਹੀਂ ਕੀਤੀ ਜਾਂਦੀ। ਜਿਹੜੇ ਵੀ ਅਸੀਂ ਨੁਮਾਇੰਦੇ ਚੁਣ ਕੇ ਲੋਕ ਸਭਾ ਜਾਂ ਵਿਧਾਨ ਸਭਾ ਵਿਚ ਭੇਜਦੇ ਹਾਂ, ਉਥੇ ਇਹ ਅਜਿਹੇ ਮੁੱਦੇ ਕਿਉਂ ਨਹੀਂ ਉਠਾਉਂਦੇ। ਆਖ਼ਰ ਕਦੋਂ ਤੱਕ ਲੋਕਾਂ ਨੂੰ ਅਵਾਰਾ ਕੁੱਤੇ ਵੱਢਦੇ ਰਹਿਣਗੇ। ਸਰਕਾਰ ਨੂੰ ਕੁੱਤਿਆਂ ਦੀ ਨਸਬੰਦੀ ਦੀ ਵਿਵਸਥਾ ਕਰਨੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਦੀ ਜਨਸੰਖਿਆ ਹੋਰ ਨਾ ਵਧ ਸਕੇ। ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰਾਂ ਨਾਲ ਮਿਲ ਕੇ ਕੋਈ ਠੋਸ ਨੀਤੀ ਲਿਆਉਣ ਦੀ ਜ਼ਰੂਰਤ ਹੈ।

-ਸੰਜੀਵ ਸਿੰਘ ਸੈਣੀ, ਮੁਹਾਲੀ।

09-03-2021

 ਸਰਕਾਰੀ ਵਤੀਰਾ ਨਿੰਦਣਯੋਗ

ਸਿਖਰਾਂ 'ਤੇ ਪਹੁੰਚੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਸਰਕਾਰ ਨਵੇਂ-ਨਵੇਂ ਹੱਥ-ਕੰਢੇ ਵਰਤ ਰਹੀ ਹੈ। ਵਾਰ-ਵਾਰ ਮੀਟਿੰਗਾਂ ਰੱਖ ਰਹੀ ਹੈ। ਝੂਠੇ ਧਰਵਾਸਿਆਂ ਰਾਹੀਂ ਕਿਸਾਨ ਮਜ਼ਦੂਰਾਂ ਨੂੰ ਥਕਾਉਣ ਦੀ ਮਨਸ਼ਾ ਨਾਲ ਸੰਘਰਸ਼ ਨੂੰ ਲੰਮਾ ਖਿੱਚ ਰਹੀ ਹੈ। ਜੋ ਨਾ ਤਾਂ ਸਰਕਾਰ ਦੇ ਹਿਤ ਵਿਚ ਹੈ ਤੇ ਨਾ ਹੀ ਦੇਸ਼ ਦੀ ਜਨਤਾ ਦੇ। ਸਰਕਾਰ ਨੂੰ ਭੁੱਲਣਾ ਨਹੀਂ ਚਾਹੀਦਾ, ਉਸ ਨੂੰ ਲੋਕਾਂ ਨੂੰ ਚੁਣਿਆ ਹੈ। ਹਰ ਨਾਗਰਿਕ ਨੂੰ ਸਮੇਂ ਦੀ ਸਰਕਾਰ ਤੋਂ ਚੰਗੀਆਂ ਉਮੀਦਾਂ ਹੁੰਦੀਆਂ ਹਨ। ਸੱਤਾ ਦੇ ਨਸ਼ੇ 'ਚ ਲਿਪਤ ਹੋਈ ਸਰਕਾਰ ਖੇਤੀ ਕਾਨੂੰਨਾਂ ਨੂੰ ਵੱਕਾਰ ਨਾ ਬਣਾਵੇ। ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸਾਨ-ਮਜ਼ਦੂਰਾਂ ਦੇ ਦਿੱਲੀ ਚਲੋ ਦੇ ਇਕ ਸੱਦੇ ਨੂੰ ਦੇਸ਼ ਭਰ 'ਚੋਂ ਵੱਡਾ ਹੰਗਾਰਾ ਮਿਲਿਆ ਹੈ। ਦਿੱਤੇ ਗਏ ਦੇਸ਼ ਬੰਦ ਨੂੰ ਵੀ ਸਭ ਨੇ ਸਵੀਕਾਰ ਕੀਤਾ ਹੈ। ਪਰ ਦੂਜੇ ਪਾਸੇ ਸਰਕਾਰ ਦੇ ਨਾਂਹ-ਪੱਖੀ ਰਵੱਈਏ ਕਾਰਨ ਦੇਸ਼ ਭਰ 'ਚ ਤਲਖੀ ਭਰਿਆ ਮਾਹੌਲ ਪੈਦਾ ਹੁੰਦਾ ਜਾ ਰਿਹਾ ਹੈ। ਅੱਜ ਕਿਸਾਨੀ ਸੰਘਰਸ਼ ਲਹਿਰ ਬਣ ਕੇ ਇਤਿਹਾਸ ਸਿਰਜਦਾ ਜਾ ਰਿਹਾ ਹੈ। ਹੁਣ ਸਮਾਂ ਹੈ ਕਿ ਸਰਕਾਰ ਹਿੰਡ ਛੱਡ ਕੇ ਖੇਤੀ ਕਾਨੂੰਨ ਵਾਪਸ ਲਵੇ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਇਹ ਕਿਹੋ ਜਿਹੇ 'ਅੱਛੇ ਦਿਨ'

ਪਿਛਲੇ ਕਈ ਦਿਨਾਂ ਤੋਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਬੀਤੇ ਫਰਵਰੀ ਮਹੀਨੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਤਿੰਨ ਵਾਰ ਵਾਧਾ ਹੋਣ ਤੋਂ ਬਾਅਦ ਮਾਰਚ ਮਹੀਨੇ ਦੀ ਇਕ ਤਰੀਕ ਤੋਂ ਫਿਰ ਰਸੋਈ ਗੈਸ ਸਿਲੰਡਰ ਦੀ ਕੀਮਤ ਵਧਣ ਕਰਕੇ ਸਿਲੰਡਰ 850 ਰੁਪਏ ਤੋਂ ਪਾਰ ਹੋ ਗਿਆ ਹੈ ਅਤੇ ਜੋ ਸਬਸਿਡੀ 200 ਰੁਪਏ ਦੇ ਕਰੀਬ ਆ ਰਹੀ ਸੀ ਹੁਣ ਸਿਰਫ 20 ਰੁਪਏ ਦੇ ਲਗਪਗ ਆ ਰਹੀ ਹੈ ਅਤੇ ਪੈਟਰੋਲ, ਡੀਜ਼ਲ ਦੇ ਰੇਟ ਵਧਣ ਦੇ ਨਾਲ-ਨਾਲ ਹਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਜਿਸ ਤੋਂ ਜਨਤਾ ਪ੍ਰੇਸ਼ਾਨ ਹੈ ਅਤੇ ਜਨਤਾ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਅਜਿਹੇ ਚੰਗੇ ਦਿਨਾਂ ਦੀ ਕਦੀ ਉਮੀਦ ਨਹੀਂ ਕੀਤੀ ਸੀ।

-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।

ਸਾਈਕਲ ਚਲਾਓ ਸਿਹਤ ਬਣਾਓ

ਅੱਜ ਮਹਿੰਗਾਈ ਦੇ ਯੁੱਗ ਦੀ ਗੱਲ ਕਰੀਏ ਤਾਂ ਸਾਈਕਲ ਦੀ ਸਵਾਰੀ ਸਭ ਤੋਂ ਸਸਤੀ ਹੈ। ਦਵਾਈ ਦੀ ਦਵਾਈ ਤੇ ਮਠਿਆਈ ਦੀ ਮਠਿਆਈ, ਨਾਲੇ ਸਿਹਤ ਠੀਕ ਤੇ ਨਾਲੇ ਖਰਚਾ ਘੱਟ। ਅੱਜ ਮਸ਼ੀਨਰੀ ਦੇ ਯੁੱਗ ਵਿਚ ਡਾਕਟਰਾਂ ਨੇ ਵੀ ਇਹ ਗੱਲ 'ਤੇ ਸਹਿਮਤੀ ਪ੍ਰਗਟਾਈ ਹੈ ਕਿ ਸਰੀਰਕ ਤੰਦਰੁਸਤੀ ਲਈ ਸਾਈਕਲ ਰੋਜ਼ਾਨਾ ਚਲਾਓ ਕਿਉਂਕਿ ਇਹ ਹਰ ਇਕ ਵਿਅਕਤੀ ਦੀ ਪਹੁੰਚ ਵਿਚ ਹੈ। ਚਾਹੇ ਕੋਈ ਗਰੀਬ ਹੋਵੇ ਜਾਂ ਅਮੀਰ, ਤਕੜੇ ਦਾ ਸ਼ੌਕ ਤੇ ਗਰੀਬ ਦਾ ਰੁਜ਼ਗਾਰ ਵੀ ਹੈ। ਮਹਿੰਗਾਈ ਦੇ ਦੌਰ ਵਿਚ ਸਾਈਕਲ ਵੀ ਮੰਗ ਵਧ ਰਹੀ ਹੈ। ਸਾਡੇ ਮੰਤਰੀ ਵੱਡੇ-ਵੱਡੇ ਅਫਸਰ ਖੁਦ ਡਾਕਟਰ ਸਾਹਿਬਾਨ ਵੀ ਸਾਈਕਲ ਨੂੰ ਹੋਰ ਸਾਧਨਾਂ ਨਾਲੋਂ ਪਹਿਲ ਦੇ ਰਹੇ ਹਨ। ਸਾਨੂੰ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਸਾਈਕਲ ਦੀ ਜ਼ਰੂਰ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਸਰੀਰਕ ਤੌਰ 'ਤੇ ਆਰਥਿਕ ਤੌਰ 'ਤੇ ਫਿਟ ਰਹਿ ਸਕੀਏ।

-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਸਰਕਾਰ ਵਧੀਆਂ ਕੀਮਤਾਂ ਘੱਟ ਕਰੇ

ਮੋਦੀ ਸਰਕਾਰ ਦੁਆਰਾ ਰਸੋਈ ਗੈਸ ਸਿਲੰਡਰ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੀਤਾ ਜਾ ਰਿਹਾ ਵਾਧਾ ਦੇਖ ਕੇ ਤਾਂ ਇੰਜ ਪ੍ਰਤੀਤ ਹੋ ਰਿਹਾ ਹੈ ਜਿਵੇਂ ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਦਾ ਆਰਥਿਕ ਤੌਰ 'ਤੇ ਦਿਵਾਲਾ ਹੀ ਕੱਢਣਾ ਚਾਹੁੰਦੀ ਹੈ। ਉਕਤ ਚੀਜ਼ਾਂ ਦੇ ਮੁੱਲ ਵਧਾ ਕੇ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾ ਰਹੀ ਹੈ ਜਦ ਕਿ ਆਵਾਮ ਦੀ ਜੇਬ 'ਤੇ ਅਸਹਿ ਬੋਝ ਪਾਇਆ ਜਾ ਰਿਹਾ ਹੈ। ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੇ ਰੇਟ ਅਸਮਾਨੀਂ ਚੜ੍ਹਨ ਕਾਰਨ ਸਮੁੱਚੇ ਦੇਸ਼ ਦੇ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ, ਜਿਸ ਕਰਕੇ ਦੇਸ਼ ਦੇ ਵੱਡੀ ਗਿਣਤੀ ਲੋਕਾਂ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਪਰ ਮੋਦੀ ਸਰਕਾਰ ਦੇ ਕੰਨ 'ਤੇ ਜੂੰਅ ਤੱਕ ਨਹੀਂ ਸਰਕ ਰਹੀ।
ਅਸੀਂ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਰਸੋਈ ਗੈਸ, ਡੀਜ਼ਲ ਤੇ ਪੈਟਰੋਲ ਦੀਆਂ ਵਧਾਈਆਂ ਕੀਮਤਾਂ ਤੁਰੰਤ ਘੱਟ ਕੀਤੀਆਂ ਜਾਣ ਤਾਂ ਜੋ ਪਹਿਲਾਂ ਤੋਂ ਹੀ ਅੱਤ ਦੀ ਮਹਿੰਗਾਈ ਦੀ ਮਾਰ ਝੱਲ ਰਹੇ ਦੇਸ਼ ਦੇ ਬੇਕਸੂਰ ਲੋਕਾਂ ਨੂੰ ਆਰਥਿਕ ਪੱਖੋਂ ਕੁਝ ਸੁਖ ਦਾ ਸਾਹ ਆ ਸਕੇ।

-ਦਰਸ਼ਨ ਬਾਈ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਧੱਕੇ ਨਾਲ ਮੜ੍ਹੇ ਕਾਨੂੰਨ

ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖ਼ਿਲਾਫ਼ ਅੱਜ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਬਰੂਹਾਂ 'ਤੇ ਬੈਠਾ ਅੰਦੋਲਨ ਕਰ ਰਿਹਾ ਹੈ। ਅੱਜ ਇਹ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ। ਖੇਤੀ ਵਿਸ਼ਾ ਜੋ ਸੂਬਿਆਂ ਦਾ ਵਿਸ਼ਾ ਹੈ, ਫਿਰ ਕੇਂਦਰ ਸਰਕਾਰ ਨੇ ਸੂਬਿਆਂ ਤੋਂ ਉਲਟ ਚੱਲ ਕੇ, ਬਿਨਾਂ ਸਲਾਹ-ਮਸ਼ਵਰਾ ਕੀਤੇ ਖੇਤੀ ਬਿੱਲ ਕਿਉਂ ਬਣਾਏ। ਤਕਰੀਬਨ ਖੇਤੀ ਮੰਤਰੀ ਨਾਲ ਕਿਸਾਨਾਂ ਦੀਆਂ 11 ਮੀਟਿੰਗਾਂ ਹੋਈਆਂ, ਜੋ ਤਕਰੀਬਨ ਬੇਸਿੱਟਾ ਹੀ ਰਹੀਆਂ। ਪਹਿਲੇ ਹੀ ਦਿਨ ਤੋਂ ਕੇਂਦਰੀ ਖੇਤੀਬਾੜੀ ਮੰਤਰੀ ਇਨ੍ਹਾਂ ਬਿੱਲਾਂ ਦੀ ਵਕਾਲਤ ਕਰਦੇ ਆ ਰਹੇ ਹਨ।
ਰਾਜ ਸਭਾ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਬਿੱਲਾਂ ਵਿਚ ਸੋਧਾਂ ਕਰਨ ਲਈ ਤਿਆਰ ਹੈ ਪਰ ਇਸ ਕਾਨੂੰਨ ਵਿਚ ਕੁਝ ਵੀ ਗ਼ਲਤ ਨਹੀਂ ਹੈ। ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ। ਐਮ.ਐਸ.ਪੀ. ਖ਼ਤਮ ਨਹੀਂ ਹੋਵੇਗੀ। ਕੇਂਦਰ ਸਰਕਾਰ ਵਾਰ-ਵਾਰ ਕਹਿੰਦੀ ਹੈ ਕਿ ਇਹ ਬਿੱਲ ਕਿਸਾਨਾਂ ਲਈ ਲਾਹੇਵੰਦ ਹਨ। ਜੇ ਇਹ ਬਿੱਲ ਕਿਸਾਨਾਂ ਲਈ ਲਾਹੇਵੰਦ ਹਨ ਤਾਂ ਸਰਕਾਰ ਕਾਨੂੰਨਾਂ ਵਿਚ ਸੋਧਾਂ ਕਰਨ ਲਈ ਕਿਉਂ ਤਿਆਰ ਹੈ?
ਜਦੋਂ ਕਿਸਾਨ ਆਪਣਾ ਫਾਇਦਾ ਕਰਵਾਉਣਾ ਹੀ ਨਹੀਂ ਚਾਹੁੰਦੇ ਤਾਂ ਸਰਕਾਰ ਧੱਕੇ ਨਾਲ ਕਿਸਾਨਾਂ ਦੇ ਗਲ ਇਹ ਕਾਨੂੰਨ ਕਿਉਂ ਮੜ੍ਹ ਰਹੀ ਹੈ? ਕਿਸਾਨਾਂ ਨੂੰ ਮੰਡੀਆਂ ਖ਼ਤਮ ਹੋਣ ਦਾ ਵੀ ਡਰ ਹੈ। ਆਖ਼ਰ ਕੇਂਦਰ ਸਰਕਾਰ ਆਪਣੀ ਅੜੀ ਕਿਉਂ ਨਹੀਂ ਛੱਡ ਰਹੀ? ਬਰੂਹਾਂ 'ਤੇ ਬੈਠੇ ਕਿਸਾਨਾਂ 'ਤੇ ਸਰਕਾਰ ਵਲੋਂ ਤਸ਼ੱਦਦ ਢਾਹੇ ਗਏ। ਸਰਕਾਰ ਇਸ ਅੰਦੋਲਨ ਨੂੰ ਜਿੰਨਾ ਲੰਮਾ ਖਿੱਚੇਗੀ, ਇਹ ਹੋਰ ਪ੍ਰਚੰਡ ਹੁੰਦਾ ਜਾਵੇਗਾ। ਇਸ ਦਾ ਸਰਕਾਰ ਨੂੰ ਹੀ ਨੁਕਸਾਨ ਹੋਵੇਗਾ। ਜਮਹੂਰੀਅਤ ਵਿਚ ਕਿਸੇ ਵੀ ਕਾਨੂੰਨ 'ਤੇ ਦੁਬਾਰਾ ਵਿਚਾਰ ਕਰਨਾ ਸੰਭਵ ਹੈ।

-ਸੰਜੀਵ ਸਿੰਘ ਸੈਣੀ,
ਮੁਹਾਲੀ।

08-03-2021

ਕਿਸਾਨ ਸੰਘਰਸ਼
ਕਿਸਾਨ ਅੰਦੋਲਨ ਤੇ ਸਰਕਾਰ ਨਾਲ ਗੱਲਬਾਤ ਹਾਲੇ ਤੱਕ ਕਿਸੇ ਸਿਰੇ ਨਹੀਂ ਲੱਗ ਰਹੀ। ਅੰਦੋਲਨਕਾਰੀ ਇਕੋ ਗੱਲ 'ਤੇ ਅੜੇ ਹੋਏ ਹਨ ਕਿ ਇਹ ਤਿੰਨੇ ਖੇਤੀ ਕਾਨੂੰਨ ਰੱਦ ਹੋਣ ਜਦਕਿ ਸਰਕਾਰੀ ਧਿਰ ਲਗਾਤਾਰ ਇਹ ਆਖ ਰਹੀ ਹੈ ਕਿ ਇਹ ਕਿਸਾਨ ਹਿਤੂ ਹਨ। ਕਿਸਾਨ ਸੰਘਰਸ਼ ਦੀ ਇਹ ਖੂਬੀ ਹੈ ਕਿ ਉਹ ਲਗਾਤਾਰ ਪੁਰਅਮਨ ਚੱਲ ਰਿਹਾ ਹੈ। ਰੋਸ ਵਿਖਾਵੇ ਪੰਜਾਬ ਤੇ ਹਰਿਆਣਾ ਜਾਂ ਹੋਰ ਥਾਵਾਂ 'ਤੇ ਹੋ ਰਹੇ ਹਨ। ਉਹ ਵੀ ਪੂਰਨ ਸ਼ਾਂਤਮਈ ਹੋਏ, ਇਹ ਚੰਗੀ ਗੱਲ ਹੈ। ਰੋਸ ਹੋਵੇ ਪਰ ਕੋਈ ਭੜਕਾਊ ਜਾਂ ਲਕੀਰ ਤੋਂ ਉਲੰਘਣੀ ਗੱਲ ਨਾ ਹੋਵੇ। ਇਹ ਚੰਗਾ ਪ੍ਰਭਾਵ ਪਾਉਂਦਾ ਹੈ ਤੇ ਠੀਕ ਹੈ। 'ਅਜੀਤ' 'ਚ (14 ਜਨਵਰੀ) ਵਿਚ ਸਤਨਾਮ ਸਿੰਘ ਮਾਣਕ ਹੋਰਾਂ ਦੇ ਲੇਖ ਵਿਚ ਵੀ ਇਹੋ ਅਪੀਲ ਕੀਤੀ ਗਈ ਹੈ। ਮਾਣਕ ਹੋਰਾਂ ਨੇ 26 ਜਨਵਰੀ ਦੇ ਟਰੈਕਟਰ ਮਾਰਚ ਬਾਰੇ ਜੋ ਦਲੀਲ ਦਿੱਤੀ ਹੈ, ਉਹ ਸਹੀ ਹੈ ਕਿ ਜੇ 26 ਨੂੰ ਗਣਤੰਤਰ ਦੇ ਅਵਸਰ 'ਤੇ ਇਹ ਕੱਢਣਾ ਹੈ ਤਾਂ ਰਾਜਧਾਨੀ ਦੀਆਂ ਬਾਹਰਲੀਆਂ ਸੜਕਾਂ 'ਤੇ ਕੱਢਿਆ ਜਾਵੇ। ਪਿਛਲੇ ਹਫਤੇ ਅਜੀਤ ਦੇ ਕਾਲਮ ਨਵੀਸ ਹਰਜਿੰਦਰ ਸਿੰਘ ਲਾਲ ਹੁਰਾਂ ਵੀ ਲਿਖਿਆ ਸੀ ਕਿ ਕੁਝ ਕੌਮੀ ਦਿਨ ਹੁੰਦੇ ਹਨ, ਜਿਨ੍ਹਾਂ ਬਾਰੇ ਵਿਚਾਰਨਾ ਹੀ ਠੀਕ ਹੈ। ਜੋਸ਼ ਕਾਇਮ ਰਹੇ ਪਰ ਹੋਸ਼ ਨਾਲ ਹੀ ਰਹੇ। ਸਰਕਾਰ ਨੂੰ ਕੋਈ ਸਖ਼ਤੀ ਕਰਨ ਦਾ ਬਹਾਨਾ ਨਾ ਮਿਲੇ। ਵਾਹਿਗੁਰੂ ਜੀ ਅੱਗੇ ਅਰਦਾਸ ਹੈਕਿ ਉਹ ਸਾਨੂੰ ਸਭ ਨੂੰ ਸੁਮੱਤ ਬਖਸ਼ਣ। ਮੁਲਖ ਮਾਹੀ ਦਾ ਵਸਦਾ ਰਹੇ ਤੇ ਕਿਸਾਨ ਮਜ਼ਦੂਰ ਤਬਕਾ ਵੀ ਹੱਸਦਾ-ਵੱਸਦਾ ਰਹੇ।


-ਬੇਅੰਤ ਸਿੰਘ ਸਰਹੱਦੀ
ਬਸਤੀ ਸ਼ੇਖ਼ ਜਲੰਧਰ-144002.


ਸਹਿਜ ਅਵਸਥਾ ਵਿਚ ਰਹੋ

ਸਭ ਤੋਂ ਪਹਿਲਾਂ ਇਥੇ ਮੇਰਾ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਸਹਿਜ ਅਵਸਥਾ ਉਹ ਅਵਸਥਾ ਹੈ ਜਿਸ ਵਿਚ ਆਪਾਂ ਸ਼ਾਂਤ ਚਿੱਤ ਰਹਿੰਦੇ ਹੋਏ। ਆਪਣੇ ਅਤੇ ਆਲੇ-ਦੁਆਲੇ ਦੇ ਕਾਰਜ ਕਰਦੇ ਹਾਂ ਜਿਸ ਨਾਲ ਆਪਾਂ ਗੁੱਸੇ ਜਿਹੀ ਘਾਤਕ ਬਿਮਾਰੀ ਤੋਂ ਬਚ ਸਕਦੇ ਹਾਂ। ਜਿਸ ਨਾਲ ਆਪਾਂ ਆਪ ਵੀ ਖੁਸ਼ ਅਤੇ ਹੋਰਨਾਂ ਨੂੰ ਖੁਸ਼ ਵੀ ਖੁਸ਼ ਰੱਖ ਸਕਦੇ ਹਾਂ। ਸਹਿਜ ਤੋਂ ਬਿਨਾਂ ਅੰਧੇਰਾ ਹੈ ਕਿਉਂਕਿ ਆਪਣੇ ਜੀਵਨ ਵਿਚ ਚਾਰ-ਚੁਫੇਰੇ ਮਾਇਆ ਮੋਹ ਦਾ ਪਸਾਰਾ ਹੈ ਜਿਸ ਦਾ ਅਸਰ ਹਰ ਇਨਸਾਨ 'ਤੇ ਹੋਣਾ ਸੁਭਾਵਿਕ ਹੀ ਹੈ ਇਸ ਲਈ ਹਰ ਇਨਸਾਨ ਦੀ ਜ਼ਿੰਦਗੀ ਵਿਚ ਸਹਿਜ ਹੋਣਾ ਬਹੁਤ ਜ਼ਰੂਰੀ ਹੈ ਤੇ ਸਹਿਜ ਸਾਡੇ ਵਿਚ ਤਾਂ ਹੀ ਬਣੇਗਾ। ਜੇਕਰ ਅਸੀਂ ਆਪਣੇ ਖਾਣ-ਪੀਣ, ਗੁੱਸੇ ਅਤੇ ਫਜ਼ੂਲ ਖਰਚਿਆਂ ਤੇ ਕੰਟਰੋਲ ਕਰਾਂਗੇ ਕਿੳਂੁਕਿ ਲੋੜ ਤੋਂ ਵੱਧ ਕੀਤਾ ਖਰਚ ਵੀ ਬੰਦੇ ਦਾ ਚੈਨ ਖੋਹ ਲੈਂਦਾ ਹੈ ਜੀ। ਇਸ ਲਈ ਸਾਦਾ ਪਹਿਨੋ ਸਾਦਾ ਖਾਉ ਸਾਫ-ਸੁਥਰੇ ਰਹੋ ਅਤੇ ਕਿਤਾਬਾਂ ਨੂੰ ਆਪਣਾ ਸੱਚਾ ਸਾਥੀ ਬਣਾਓ। ਦੋਸਤੋ ਸਹਿਜ ਸੁਭਾਅ ਵਿਚ ਰਹਿ ਕੇ ਦੂਜਿਆਂ ਲਈ ਸੁੱਖ ਮੰਗਣਾ ਤੇ ਪਰਮਾਤਮਾ ਦੀ ਰਜ਼ਾ ਵਿਚ ਰਹਿਣਾ ਹੀ ਬੰਦੇ ਦੇ ਅਸਲੀ ਗੁਣ ਹਨ ਇਸ ਲਈ ਮੇਰੀ ਸਾਰੇ ਬੁਜ਼ਰਗਾ, ਭੈਣਾਂ, ਭਰਾਵਾਂ ਨੂੰ ਬੇਨਤੀ ਹੈ ਕਿ ਸਹਿਜ ਸੁਭਾਅ ਵਿਚ ਰਹਿ ਕੇ ਆਪਣੇ ਤੇ ਆਪਣੇ ਆਲੇ-ਦੁਆਲੇ ਨੂੰ ਸੁਖਮਈ ਬਣਾਓ ਤੇ ਸਭਨਾਂ ਦੀਆਂ ਖੁਸ਼ੀਆਂ ਪਾਵੋ। ਤੁਹਾਡਾ ਸਹਿਜ ਸੁਭਾਅ ਹੀ ਤਹਾਨੂੰ ਸਭ ਦਾ ਹਰਮਨ-ਪਿਆਰਾ ਬਣਾ ਦੇਵੇਗਾ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਮਹਿੰਗਾਈ ਦੀ ਮਾਰ
ਦੇਸ਼ ਵਿਚ ਲਗਾਤਾਰ ਵਧ ਰਹੀ ਮਹਿੰਗਾਈ ਅਤੇ ਸਰਕਾਰ ਵਲੋਂ ਕੋਈ ਵੀ ਕੰਟਰੋਲ ਨਾ ਹੋਣ ਕਾਰਨ ਅੱਜ ਆਮ ਇਨਸਾਨ ਬੁਰੀ ਤਰ੍ਹਾਂ ਪ੍ਰੇਸ਼ਾਨ ਹੈ। ਆਮ ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ਦਿਨੋ-ਦਿਨ ਆਸਮਾਨ ਛੂਹ ਰਹੇ ਹਨ, ਜਿਸ ਕਾਰਨ ਆਮ ਇਨਸਾਨ ਦਾ ਦੋ ਵਕਤ ਦੀ ਰੋਟੀ ਖਾਣਾ ਵੀ ਮੁਸ਼ਕਿਲ ਹੋ ਗਿਆ ਹੈ।
ਖਾਣ-ਪੀਣ ਦੀਆਂ ਚੀਜ਼ਾਂ ਦੇ ਨਾਲ-ਨਾਲ ਪੈਟਰੋਲ ਡੀਜ਼ਲ ਅਤੇ ਗੈਸ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਨੂੰ ਆਰਥਿਕ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰੱਖਿਆ ਹੈ, ਜਿਸ ਨਾਲ ਆਮ ਲੋਕਾਂ ਦਾ ਘਰੇਲੂ ਬਜਟ ਬੁਰੀ ਤਰ੍ਹਾਂ ਲੜਖੜਾ ਗਿਆ ਹੈ, ਦਿਨੋ-ਦਿਨ ਕੀਮਤਾਂ ਦਾ ਇਸ ਪ੍ਰਕਾਰ ਵਧ ਜਾਣਾ ਦੇਸ਼ ਦੇ ਮੱਧਵਰਗੀ ਅਤੇ ਗ਼ਰੀਬ ਪਰਿਵਾਰਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਆਮ ਜਨਤਾ ਨੂੰ ਖਾਣ-ਪੀਣ ਦੀਆਂ ਵਸਤਾਂ ਸਹੀ ਰੇਟਾਂ 'ਤੇ ਉਪਲਬੱਧ ਕਰਵਾਉਣ ਤਾਂ ਜੋ ਆਮ ਇਨਸਾਨ ਸੁੱਖ ਚੈਨ ਨਾਲ ਦੋ ਵਕਤ ਦੀ ਰੋਟੀ ਖਾ ਸਕੇ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕੇ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਸਮਿਓਂ ਖੁੰਝੇ
ਵਕਤਾਂ ਮਾਰੇ

ਮੈਨੂੰ ਯਾਦ ਹੈ, ਮੈਂ ਬਹੁਤ ਨਿੱਕੀ ਸੀ ਜਦੋਂ ਮੈਂ ਇਹ ਸੋਚਿਆ ਸੀ ਕਿ ਮੈਂ ਟੀ.ਵੀ. ਉਤੇ ਆਉਣਾ ਹੈ, ਮੈਨੂੰ ਬਚਪਨ ਤੋਂ ਹੀ ਫਿਲਮ ਦੇ ਸੰਵਾਦ ਬੋਲਣ ਵਿਚ ਬਹੁਤ ਰੁਚੀ ਸੀ। ਮੈਂ ਇਸ ਰੁਚੀ ਨੂੰ ਦੇਖਦੇ ਹੋਏ ਇਹ ਸੁਪਨਾ ਸੋਚਿਆ, ਮੈਂ ਐਕਟ੍ਰੈਸ ਬਣਾਂਗੀ, ਇਸ ਸੁਪਨੇ ਨੂੰ ਪੂਰਾ ਕਰਨ ਲਈ ਆਪਣਾ ਮਨ ਬਣਾ ਲਿਆ ਹੈ, ਮੈਂ ਹਰ ਰੋਜ਼ ਘੱਟੋ-ਘੱਟ ਅੱਧਾ ਘੰਟਾ ਰਹਿਰਸਲ ਕਰਾਂਗੀ। ਜਦੋਂ ਮੇਰਾ ਰਹਿਰਸਲ ਦਾ ਦਿਨ ਦਾ ਦਿਨ ਆਉਣਾ ਮੇਰਾ ਮਨ ਬੇਈਮਾਨ ਹੋ ਜਾਣਾ, ਮੇਰੇ ਦਿਮਾਗ ਵਿਚ ਇਹ ਖਿਆਲ ਆਉਣਾ ਕਿ ਕੱਲ੍ਹ ਤੋਂ ਸ਼ੁਰੂ ਕਰ ਲਵਾਂਗੀ, ਮੇਰੇ ਕੋਲ ਇਸ ਸੁਪਨੇ ਨੂੰ ਪੂਰਾ ਕਰਨ ਲਈ ਅਜੇ ਬਹੁਤ ਸਮਾਂ ਹੈ। ਉਹ ਕੱਲ੍ਹ ਮੇਰੀ ਕਦੇ ਨਾ ਆਈ। ਮੈਂ ਆਪਣੀ ਉਚੇਰੀ ਪੜ੍ਹਾਈ ਕਰਦੇ ਸਮੇਂ ਵੀ ਬਹੁਤ ਸਾਰੇ ਮੌਕਿਆਂ ਨੂੰ ਹੱਥੋਂ ਇਸ ਕਰਕੇ ਗੁਆ ਲਿਆ ਕਿ ਇਸ ਕੰਮ ਨੂੰ ਕੱਲ੍ਹ ਤੋਂ ਸ਼ੁਰੂ ਕਰਾਂਗੀ। ਮੇਰਾ ਅੱਜ ਮੇਰੇ ਸਾਥੀਆਂ ਤੋਂ ਇਕਦਮ ਪਿੱਛੇ ਰਹਿਣ ਦਾ ਵੀ ਇਹੀ ਮੁੱਖ ਕਾਰਨ ਹੈ, ਮੈਂ ਉਸ ਸਮੇਂ ਆਪਣੇ ਮਨ ਨੂੰ ਨਹੀਂ ਟਿਕਾਇਆ। ਆਪਣੇ ਮਿੱਥੇ ਗਏ ਟੀਚੇ ਨੂੰ ਮੁਕੰਮਲ ਕਰਨ ਲਈ ਦ੍ਰਿੜ੍ਹਤਾ ਅਤੇ ਮਿਹਨਤ ਨਹੀਂ ਕੀਤੀ ਜਿਸ ਦੇ ਨਤੀਜੇ ਅੱਜ ਮੈਂ ਸਮਿਓਂ ਖੁੰਝੇ ਅਤੇ ਵਕਤਾਂ ਮਾਰੇ ਲੋਕਾਂ ਦੀ ਦੌੜ ਦੇ ਵਿਚ ਸ਼ਾਮਿਲ ਹਾਂ।


-ਅਮਨਪ੍ਰੀਤ ਕੌਰ
amanballgen@gmail.com


ਪਾਣੀ ਦੀ ਬੱਚਤ
ਸਾਡੇ ਸਾਰਿਆਂ ਲਈ ਪਾਣੀ ਇਕ ਜ਼ਰੂਰੀ ਸੋਮਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਹਰ ਸਾਲ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ। ਅਜਿਹੇ ਸਮੇਂ ਸਾਨੂੰ ਪਾਣੀ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਸਾਨੂੰ ਬਿਨਾਂ ਵਜ੍ਹਾ ਪਾਣੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਅਕਸਰ ਵੇਖਿਆ ਜਾਂਦਾ ਹੈ ਕਿ ਨਗਰ ਨਿਗਮਦੀਆਂ ਜ਼ਿਆਦਾਤਰ ਟੂਟੀਆਂ ਹਮੇਸ਼ਾ ਖੁੱਲ੍ਹੀਆਂ ਹੀ ਰਹਿੰਦੀਆਂ ਹਨ ਤੇ ਪਾਣੀ ਬੇਕਾਰ ਵੀ ਚਲਦਾ ਰਹਿੰਦਾ ਹੈ। ਲੋੜ ਪੂਰੀ ਹੋਣ 'ਤੇ ਇਨ੍ਹਾਂ ਨੂੰ ਬੰਦ ਕਰਨਾ ਸਾਡਾ ਫਰਜ਼ ਬਣਦਾ ਹੈ। ਸਾਨੂੰ ਘਰ ਵਿਚ ਲੱਗੇ ਵਾਟਰ ਫਿਲਟਰ ਦੇ ਫਾਲਤੂ ਪਾਣੀ ਨੂੰ ਇਕੱਠਾ ਕਰਕੇ ਪੌਦਿਆਂ ਲਈ ਵਰਤਣਾ ਚਾਹੀਦਾ ਹੈ। ਇਸ ਤਰ੍ਹਾਂ ਛੋਟੇ-ਛੋਟੇ ਕਦਮ ਚੁੱਕ ਕੇ ਅਸੀਂ ਸਾਰੇ ਪਾਣੀ ਦੀ ਬੱਚਤ ਵਿਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਾਂ ਤੇ ਇਸ ਮਹੱਤਵਪੂਰਨ ਸੋਮੇ ਨੂੰ ਲੰਬੇ ਸਮੇਂ ਤੱਕ ਬਚਾ ਸਕਦੇ ਹਾਂ।


-ਅਰਵਿੰਦਰ ਸਿੰਘ ਰਾਏਕੋਟ
arvinderbabba@gmail.com

05-03-2021

 ਸਾਵਧਾਨ ਪੰਜਾਬੀਓ

ਅੱਜਕਲ੍ਹ ਸਾਰੇ ਦੇਸ਼ ਵਿਚ ਕੋਰੋਨਾ ਦੀ ਮਹਾਂਮਾਰੀ ਦਿਨੋ-ਦਿਨ ਵਧ ਰਹੀ ਹੈ। ਪਰ ਸਾਡੇ ਦੇਸ਼ ਦੇ ਲੋਕਾਂ ਨੇ ਇਹਦੇ ਤੋਂ ਡਰਨਾ ਬਹੁਤ ਘੱਟ ਕੀਤਾ ਹੋਇਆ ਹੈ। ਇਕ ਲੋਕ ਕਥਾ ਹੈ ਜਿਸ ਵਿਚ ਇਕ ਆਜੜੀ ਹਰ ਰੋਜ਼ ਰੌਲਾ ਪਾਉਂਦਾ ਸੀ ਕਿ ਸ਼ੇਰ ਆਇਆ ਸ਼ੇਰ ਆਇਆ। ਲੋਕ ਉਸ ਦੀ ਮਦਦ ਨੂੰ ਜਾਂਦੇ ਸੀ। ਜਿਸ ਦਿਨ ਸੱਚੀਂ ਸ਼ੇਰ ਆਇਆ ਲੋਕਾਂ ਨੇ ਉਸ ਦੀ ਗੱਲ ਪਹਿਲਾਂ ਵਾਂਗ ਝੂੁਠ ਸਮਝੀ ਤੇ ਕੋਈ ਉਸ ਦੀ ਮਦਦ ਕਰਨ ਨਹੀਂ ਗਿਆ। ਮੈਨੂੰ ਡਰ ਹੈ ਕਿ ਸਰਕਾਰ ਨੇ। ਬਹੁਤ ਪਹਿਲਾਂ ਲੋਕਾਂ ਨੂੰ ਬਹੁਤ ਡਰਾਇਆ ਕਿ ਕੋਰੋਨਾ ਆ ਗਿਆ, ਕੋਰੋਨਾ ਆ ਗਿਆ, ਲੋਕ ਡਰਦੇ ਰਹੇ ਪਰ ਹੁਣ ਲੋਕਾਂ ਨੇ ਡਰਨਾ ਘੱਟ ਕਰ ਦਿੱਤਾ ਹੈ। ਡਰ ਇਸ ਗੱਲ ਦਾ ਹੈ ਕਿ ਹੁਣ ਸੱਚੀਂ ਉਸ ਸ਼ੇਰ ਵਾਂਗ ਕੋਰੋਨਾ ਬਹੁਤ ਨੁਕਸਾਨ ਨਾ ਕਰ ਜਾਵੇ। ਇਸ ਲਈ ਹੁਣ ਲੋੜ ਹੈ ਇਸ ਤੋਂ ਸੁਚੇਤ ਰਹਿਣ ਦੀ। ਕਿਸੇ ਵੀ ਭੀੜ ਵਾਲੀ ਥਾਂ 'ਤੇ ਜਾਣਾ ਹੈ ਤਾਂ ਪ੍ਰਹੇਜ਼ ਕੀਤਾ ਜਾਵੇ। ਸਰਕਾਰ ਦੇ ਦਿੱਤੇ ਪੈਮਾਨੇ 'ਤੇ ਚੱਲਿਆ ਜਾਵੇ। ਥੋੜ੍ਹੇ ਬਹੁਤੇ ਲੱਛਣ ਦਿਸਣ 'ਤੇ ਵੀ ਚੰਗੇ ਡਾਕਟਰ ਕੋਲੋਂ ਦਵਾਈ ਟੈਸਟ ਆਦਿ ਛੇਤੀ ਤੋਂ ਛੇਤੀ ਕਰਵਾਇਆ ਜਾਵੇ। ਪਰਹੇਜ਼ ਦਾ ਕੋਈ ਖ਼ਤਰਾ ਨਹੀਂ ਹੈ। ਨਾ ਹੀ ਇਸ 'ਤੇ ਕੋਈ ਬਹੁਤਾ ਖਰਚ ਕਰਨਾ ਪੈਂਦਾ ਹੈ। ਇਸ ਲਈ ਸਾਵਧਾਨ ਰਹਿਣਾ ਚਾਹੀਦਾ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਬਾਲ ਮਜ਼ਦੂਰੀ

ਜਦੋਂ ਬਾਲ ਮਜ਼ਦੂਰੀ ਅਪਰਾਧ ਹੈ ਤਾਂ ਫਿਰ ਸ਼ਰ੍ਹੇਆਮ ਅਸੀਂ ਬੱਚਿਆਂ ਨੂੰ ਖੇਡਣ ਜਾਂ ਪੜ੍ਹਨ ਦੀ ਉਮਰੇ ਮਜ਼ਦੂਰੀ ਕਰਦੇ ਵੇਖਦੇ ਹਾਂ ਤਾਂ ਅੱਖਾਂ ਬੰਦ ਕਿਉਂ ਰੱਖਦੇ ਹਾਂ? ਕੁਝ ਸੰਵੇਦਨਸ਼ੀਲ ਲੋਕ ਇਸ ਅਪਰਾਧ ਤੋਂ ਪਰਦਾ ਚੁੱਕਣ ਲਈ ਅੱਗੇ ਆਉਂਦੇ ਹਨ। ਪਰ ਸਾਡਾ ਪ੍ਰਸ਼ਾਸਨ ਇਸ ਵਿਸ਼ੇ 'ਤੇ ਬਹੁਤ ਹੀ ਅਵੇਸਲਾ ਹੈ। ਇਸ ਅਪਰਾਧ ਪਿੱਛੇ ਗ਼ਰੀਬੀ ਦਾ ਵੀ ਹੱਥ ਹੈ। ਉਹ ਬਦਨਸੀਬ ਬੱਚੇ ਚੰਗੀ ਸਿੱਖਿਆ ਤੇ ਚੰਗੀ ਸਿਹਤ ਤੋਂ ਵਿਰਵੇ ਰਹਿ ਜਾਂਦੇ ਹਨ ਪਰ ਸਾਡਾ ਪ੍ਰਸ਼ਾਸਨ ਇਸ ਖ਼ਤਰਨਾਕ ਵਰਤਾਰੇ ਤੋਂ ਅੱਖਾਂ ਮੀਟੀ ਰੱਖਦਾ ਹੈ। ਜੇ ਬਚਪਨ ਸੁਰੱਖਿਅਤ ਨਹੀਂ ਤਾਂ ਦੇਸ਼ ਦਾ ਭਵਿੱਖ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ। ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਇਸ ਅਪਰਾਧ ਤੋਂ ਬੱਚਿਆਂ ਦਾ ਛੁਟਕਾਰਾ ਕਰਨ ਲਈ ਗੰਭੀਰ ਹੋਣ। ਸਿਹਤਮੰਦ ਬਚਪਨ ਹੀ ਦੇਸ਼ ਦਾ ਉਜਵਲ ਭਵਿੱਖ ਹੈ। ਕੂੜੇ ਦੇ ਢੇਰਾਂ 'ਤੇ ਰੁਲਦੇ ਬਚਪਨ ਨੂੰ ਗਲ ਵਿਚ ਬਸਤਾ, ਹੱਥ ਵਿਚ ਕਲਮ ਦਵਾਤ ਮਿਲੇ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਮਾਸਕ ਜ਼ਰੂਰ ਪਹਿਨੋ

ਕੋਰੋਨਾ ਦੀ ਬਿਮਾਰੀ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ, ਲੱਖਾਂ ਹੀ ਲੋਕ ਮੌਤ ਦੇ ਮੂੰਹ ਵਿਚ ਨਾ ਪਏ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਕਈ ਬਿਮਾਰੀਆਂ ਆਈਆਂ, ਜਿਸ 'ਤੇ ਸਮੇਂ-ਸਮੇਂ 'ਤੇ ਸਿਹਤ ਮਾਹਿਰਾਂ ਨੇ ਆਪਣੀ ਸਮਝ ਮੁਤਾਬਿਕ ਕਾਬੂ ਪਾਇਆ। ਮਾਸਕ ਪਹਿਨਣ ਨਾਲ ਅਸੀਂ ਜੋ ਹਵਾ ਅੰਦਰ ਖਿੱਚਦੇ ਹਾਂ, ਇਕ ਤਾਂ ਕੀਟਾਣੂ ਰਹਿਤ ਹੋ ਜਾਂਦੀ ਹੈ, ਮਤਲਬ ਧੂੜ-ਮਿੱਟੀ ਅੰਦਰ ਨਹੀਂ ਜਾਂਦੀ, ਦੂਜਾ ਫਾਇਦਾ ਕੋਰੋਨਾ ਤੋਂ ਬਚਾਅ। ਗੱਲ ਕੀ, ਮਾਸਕ ਪਹਿਨਣ ਦੇ ਫਾਇਦੇ ਹੀ ਫਾਇਦੇ ਹਨ, ਇਸ ਕਰਕੇ ਮਾਸਕ ਜ਼ਰੂਰ ਪਹਿਨੋ, ਆਪਸੀ ਦੂਰੀ ਬਣਾ ਕੇ ਰੱਖੋ, ਹੱਥ ਨਾ ਮਿਲਾਓ। ਬਚਾਅ ਵਿਚ ਹੀ ਬਚਾਅ ਹੈ।

-ਡਾ: ਮਨਪ੍ਰੀਤ ਸੂਦ ਆਲੋਵਾਲ
ਸ਼ਹੀਦ ਭਗਤ ਸਿੰਘ ਨਗਰ।

ਪਾਣੀ ਦੀ ਸਾਂਭ-ਸੰਭਾਲ

ਭਾਵੇਂ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸ਼ਹਿਰੀ ਅਤੇ ਪੇਂਡੂ ਰਿਹਾਇਸ਼ੀ ਖੇਤਰਾਂ ਵਿਚ ਪਾਣੀ ਦੀ ਸਪਲਾਈ ਘੱਟ ਰੇਟਾਂ 'ਤੇ ਕੀਤੀ ਗਈ ਹੈ ਅਤੇ ਕਿਸਾਨੀ ਲਈ ਪਾਣੀ ਦੇ ਬਿੱਲ ਵੀ ਮੁਆਫ਼ ਕੀਤੇ ਹੋਏ ਹਨ, ਪ੍ਰੰਤੂ ਕਈ ਲੋਕਾਂ ਵਲੋਂ ਅਣਮੁੱਲੇ ਪਾਣੀ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਅਕਸਰ ਹੀ ਰਸੋਈ ਵਿਚ ਕੰਮ ਕਰਨ ਵਾਲੀਆਂ ਕਈ ਔਰਤਾਂ ਪਾਣੀ ਦੀ ਦੁਰਵਰਤੋਂ ਕਰਦੀਆਂ ਹਨ ਅਤੇ ਆਰ.ਓ. 'ਤੇ ਵੀ ਪਾਣੀ ਕਾਫੀ ਮਾਤਰਾ ਵਿਚ ਵਿਅਰਥ ਚਲਾ ਜਾਂਦਾ ਹੈ ਜਦੋਂ ਕਿ ਉਸ ਪਾਣੀ ਨੂੰ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਲੋਕਾਂ ਵਲੋਂ ਜਿਥੇ ਘਰਾਂ ਵਿਚ ਕਾਰਾਂ ਧੋਣ ਲਈ ਰੱਖੇ ਮਜ਼ਦੂਰ ਪਾਣੀ ਦੀ ਖੁੱਲ੍ਹ ਕੇ ਵਰਤੋਂ ਕਰਦੇ ਹਨ, ਉਥੇ ਹੀ ਖਾਲੀ ਪਲਾਟਾਂ ਵਿਚ ਰਹਿ ਰਹੇ ਕਈ ਲੋਕ ਰਾਤ ਦੇ ਸਮੇਂ ਵੀ ਟੂਟੀਆਂ ਖੁੱਲ੍ਹੀਆਂ ਛੱਡ ਦਿੰਦੇ ਹਨ, ਜਿਸ ਨਾਲ ਪਾਣੀ ਬੇਵਜ੍ਹਾ ਚਲਦਾ ਰਹਿੰਦਾ ਹੈ। ਸਾਰਿਆਂ ਨੂੰ ਧਰਤੀ ਹੇਠਲੇ ਮੁੱਕਦੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਪਾਣੀ ਦੀ ਦੁਰਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਹਰੇਕ ਇਨਸਾਨ ਨੂੰ ਜ਼ਿੰਮੇਵਾਰੀ ਸਮਝਦੇ ਹੋਏ ਜੇ ਕਿਤੇ ਪਾਣੀ ਵਾਲੀ ਟੂਟੀ ਖੁੱਲ੍ਹੀ ਹੋਈ ਦਿਖਾਈ ਦੇਵੇ ਤਾਂ ਉਸ ਨੂੰ ਬੰਦ ਕਰਕੇ ਆਪਣਾ ਪਾਣੀ ਸੰਭਾਲਣ ਵਿਚ ਬਣਦਾ ਫਰਜ਼ ਅਦਾ ਕਰੇ।

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ।

ਸੱਚ ਉਜਾਗਰ ਕੀਤਾ ਜਾਵੇ

ਡਾ: ਦਲਵਿੰਦਰ ਸਿੰਘ ਗਰੇਵਾਲ ਦੁਆਰਾ ਲਿਖੇ ਗਏ ਲੇਖ 'ਕੀ ਨਵਾਂ ਭਾਰਤ ਚੀਨ ਸਮਝੌਤਾ ਭਾਰਤ ਦੇ ਹੱਕ ਵਿਚ ਹੈ?' ਵਿਚ ਬਹੁਤ ਸਪੱਸ਼ਟ ਸ਼ਬਦਾਂ ਵਿਚ ਲਿਖਿਆ ਹੈ ਕਿ ਕਿਵੇਂ ਭਾਰਤੀ ਫੌਜ ਚੀਨ ਦੇ ਬਾਰਡਰ 'ਤੇ ਸ਼ਾਂਤੀ ਸਮਝੌਤੇ ਅਧੀਨ ਫਿੰਗਰ ਅੱਠ ਤੋਂ ਪਿਛੇ ਹਟ ਕੇ ਫਿੰਗਰ ਤਿੰਨ 'ਤੇ ਆ ਗਈ ਹੈ। ਅਜਿਹੇ ਹੀ ਬਿਆਨ ਵਿਰੋਧੀ ਧਿਰਾਂ ਵਲੋਂ ਵੀ ਲਗਾਤਾਰ ਆ ਰਹੇ ਹਨ। ਪ੍ਰੰਤੂ ਭਾਰਤ ਸਰਕਾਰ ਤੇ ਭਾਰਤੀ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਵਲੋਂ ਪਾਰਲੀਮੈਂਟ ਵਿਚ ਕੀਤਾ ਗਿਆ ਦਾਅਵਾ ਕਿ ਭਾਰਤ ਨੇ ਆਪਣੀ ਇਕ ਇੰਚ ਥਾਂ ਵੀ ਨਹੀਂ ਛੱਡੀ। ਇਹ ਦੋਵੇਂ ਦਾਅਵਿਆਂ ਵਿਚਲੇ ਅੰਤਰ ਵਿਰੋਧ ਸੰਵੇਦਨਸ਼ੀਲ ਭਾਰਤੀ ਨਾਗਰਿਕਾਂ ਦੇ ਮਨਾਂ ਵਿਚ ਦੁਬਿਧਾ ਪੈਦਾ ਕਰਦੇ ਹਨ। ਇਸ ਲਈ ਭਾਰਤ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸਲ ਸੱਚ ਨੂੰ ਉਜਾਗਰ ਕੀਤਾ ਜਾਵੇ।

-ਸੁਖਦੇਵ ਸਿੰਘ ਪੰਜਰੁੱਖਾ

04-03-2021

 ਮਹਿੰਗਾਈ ਦੀ ਹਾਹਾਕਾਰ
ਮਹਿੰਗਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਰ ਵਰਗ ਇਸ ਮਹਿੰਗਾਈ ਤੋਂ ਪ੍ਰੇਸ਼ਾਨ ਹੋ ਗਿਆ ਹੈ। ਜੇ ਵੇਖਿਆ ਜਾਵੇ ਤਾਂ 2008 ਵਿਚ ਕੱਚੇ ਤੇਲ ਦੀ ਕੀਮਤ 147 ਡਾਲਰ ਪ੍ਰਤੀ ਬੈਰਲ ਸੀ, ਜਦਕਿ ਅੱਜ ਇਹ ਲਗਪਗ 60 ਡਾਲਰ ਪ੍ਰਤੀ ਬੈਰਲ ਹੈ, ਪਰ ਹੁਣ ਡੀਜ਼ਲ 90 ਰੁਪਏ ਤੇ ਪੈਟਰੋਲ 95 ਰੁਪਏ ਲੀਟਰ ਪਾਰ ਕਰ ਚੁੱਕਾ ਹੈ। ਉਸ ਸਮੇਂ ਗੈਸ ਸਿਲੰਡਰ 438 ਰੁਪਏ ਦਾ ਸੀ ਅਤੇ ਹੁਣ ਇਸ ਦੀ ਕੀਮਤ ਲਗਪਗ 900 ਰੁਪਏ ਤੱਕ ਪਹੁੰਚ ਗਈ ਹੈ। ਜਦਕਿ ਹੁਣ ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਹੋਈ ਹੈ ਪਰ ਨਿਤ ਦਿਨ ਤੇਲ ਦੇ ਰੇਟ ਵਧਾ ਕੇ ਮੋਦੀ ਸਰਕਾਰ ਕੇਵਲ ਪੂੰਜੀਪਤੀਆਂ ਨੂੰ ਲਾਭ ਦੇ ਰਹੀ ਹੈ। ਇਹ ਅੱਛੇ ਦਿਨਾਂ ਦੀਆਂ ਨਿਸ਼ਾਨੀਆਂ ਹਨ ਜਾਂ ਫਿਰ ਬੁਰੇ ਦਿਨ ਆ ਗਏ ਹਨ। ਇਕ ਤਾਂ ਕੋਰੋਨਾ ਨੇ ਗ਼ਰੀਬਾਂ ਨੂੰ ਬੇਹਾਲ ਕਰ ਦਿੱਤਾ ਹੈ, ਰਹਿੰਦੀ-ਖੂੰਹਦੀ ਕਸਰ ਮੋਦੀ ਸਰਕਾਰ ਹਰ ਰੋਜ਼ ਮਹਿੰਗਾਈ ਵਧਾ ਕੇ ਕੱਢਦੀ ਪਈ ਹੈ। ਲਗਦਾ ਨਹੀਂ ਕਿ ਮਹਿੰਗਾਈ ਨੂੰ ਨੱਥ ਪਵੇਗੀ ਕਿਉਂਕਿ ਮੋਦੀ ਅੜੀਅਲ ਤੇ ਜ਼ਿੱਦੀ ਸੁਭਾਅ ਦਾ ਵਿਅਕਤੀ ਹੈ। ਗ਼ਰੀਬਾਂ ਨੂੰ ਤੰਗ ਕਰਕੇ ਅਮੀਰਾਂ ਨੂੰ ਖੁਸ਼ ਕਰਨ ਦਾ ਇਸ ਨੇ ਠੇਕਾ ਲਿਆ ਹੋਇਆ ਹੈ। ਮੋਦੀ ਹੁਣ ਚੌਕੀਦਾਰ ਤੋਂ ਬਣਿਆ ਹੈ ਠੇਕੇਦਾਰ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।


ਕਿਤਾਬਾਂ ਜ਼ਿੰਦਗੀ ਦਾ ਖਜ਼ਾਨਾ
ਕਿਤਾਬਾਂ ਮਨੁੱਖ ਦੀਆਂ ਸੱਚੀਆਂ ਮਿੱਤਰ ਹੁੰਦੀਆਂ ਹਨ। ਕਿਤਾਬਾਂ ਮਨੁੱਖ ਦੀ ਸ਼ਖ਼ਸੀਅਤ ਨੂੰ ਨਿਖਾਰਦੀਆਂ ਹਨ। ਇਕ ਕਿਤਾਬ ਜਿੰਨਾ ਵਫ਼ਾਦਾਰ ਦੋਸਤ ਕੋਈ ਨਹੀਂ ਹੈ। ਇਹ ਸਾਨੂੰ ਇਕੱਲਾਪਨ ਮਹਿਸੂਸ ਹੋਣ ਨਹੀਂ ਦਿੰਦੀਆਂ। ਲਾਇਬ੍ਰੇਰੀ ਇਕ ਅਜਿਹੀ ਥਾਂ ਹੈ, ਜਿਥੇ ਬੱਚੇ ਸਕੂਲੀ ਗਿਆਨ ਪ੍ਰਾਪਤ ਕਰਦੇ ਹਨ। ਦੁਨੀਆ ਦੇ ਜਿੰਨੇ ਵੀ ਮਹਾਨ ਵਿਅਕਤੀ ਹਨ, ਸਭ ਮਹਾਨ ਕਿਤਾਬਾਂ ਦੀ ਹੀ ਦੇਣ ਹਨ। ਅੱਖਰ ਗਿਆਨ ਸਭ ਤੋਂ ਵੱਡਾ ਖਜ਼ਾਨਾ ਹੈ। ਇਕ ਮਹਾਨ ਇਨਸਾਨ ਦੀ ਮਹਾਨਤਾ ਮਹਾਨ ਕਿਤਾਬਾਂ ਵਿਚੋਂ ਹੀ ਉਪਜਦੀ ਹੈ। ਸਕੂਲ ਵਿਚ ਪੜ੍ਹੀਆਂ ਕਿਤਾਬਾਂ ਮਨੁੱਖ ਦੀ ਪ੍ਰਤਿਭਾ ਨੂੰ ਨਿਖਾਰਦੀਆਂ ਹਨ। ਉਸ ਨੂੰ ਸਹੀ ਰਸਤੇ ਵੱਲ ਤੁਰਨ ਲਈ ਪ੍ਰੇਰਿਤ ਕਰਦੀਆਂ ਹਨ। ਜਿੰਨੇ ਵੀ ਲੋਕਾਂ ਨੇ ਕਿਤਾਬਾਂ ਨਾਲ ਪਿਆਰ ਕੀਤਾ ਹੈ, ਅੱਜ ਉਹ ਸਫਲਤਾ ਦੀਆਂ ਪੌੜੀਆਂ ਚੜ੍ਹ ਚੁੱਕੇ ਹਨ। ਸਾਰੀਆਂ ਸਮੱਸਿਆਵਾਂ ਦਾ ਹੱਲ ਇਕ ਪੜ੍ਹਿਆ-ਲਿਖਿਆ ਵਿਅਕਤੀ ਹੀ ਸਮਝ ਸਕਦਾ ਹੈ। ਲੋਕੀਂ ਖਜ਼ਾਨਾ ਆਲੇ-ਦੁਆਲੇ ਲੱਭਦੇ ਹਨ, ਪਰ ਸਾਰਾ ਖਜ਼ਾਨਾ ਕਿਤਾਬਾਂ ਵਿਚ ਛੁਪਿਆ ਹੋਇਆ ਹੈ।


-ਦੇਸ ਰਾਜ ਲਾਇਬ੍ਰੇਰੀਅਨ
ਸ.ਸ.ਸ.ਸ.ਸਕੂਲ ਰੱਤੇਵਾਲ, ਸ.ਭ.ਸ.ਨਗਰ।


ਚਾਈਨਾ ਡੋਰ
ਪਤੰਗਾਂ ਨੂੰ ਚੜ੍ਹਾਉਣ ਲਈ ਵਰਤੀ ਜਾਂਦੀ ਚਾਈਨਾ ਡੋਰ ਬਹੁਤ ਖ਼ਤਰਨਾਕ ਹੈ। ਚਾਈਨਾ ਡੋਰ ਨਾਲ ਬਹੁਤ ਸਾਰੇ ਸੜਕ ਹਾਦਸੇ ਹੁੰਦੇ ਹਨ। ਦੁਕਾਨਦਾਰਾਂ ਨੂੰ ਇਸ ਦੀ ਵਿਕਰੀ ਸਬੰਧੀ ਸਖ਼ਤ ਚਿਤਾਵਨੀ ਵੀ ਦਿੱਤੀ ਜਾਂਦੀ ਹੈ। ਪਰ ਜੇਕਰ ਅਸੀਂ ਚਾਈਨਾ ਡੋਰ ਦੀ ਵਰਤੋਂ ਨੂੰ ਸੱਚਮੁੱਚ ਰੋਕਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਇਸ ਦੇ ਦਰਾਮਦ 'ਤੇ ਰੋਕ ਲੱਗਣੀ ਚਾਹੀਦੀ ਹੈ। ਜੇਕਰ ਚਾਈਨਾ ਡੋਰ ਭਾਰਤ ਵਿਚ ਹੀ ਨਹੀਂ ਆਵੇਗੀ ਤਾਂ ਇਸ ਦੀ ਵਿਕਰੀ ਵੀ ਨਹੀਂ ਹੋਵੇਗੀ ਅਤੇ ਚਾਈਨਾ ਡੋਰ ਨਾਲ ਹੋਣ ਵਾਲੇ ਸੜਕ ਹਾਦਸਿਆਂ, ਹੋਰ ਘਟਨਾਵਾਂ ਤੋਂ ਵੀ ਰਾਹਤ ਮਿਲੇਗੀ।


-ਬਲਜਿੰਦਰ ਕੌਰ
ਸਰਕਾਰੀ ਪ੍ਰਾਇਮਰੀ ਸਕੂਲ ਸਟੇਡੀਅਮ ਸੁਨਾਮ, ਜ਼ਿਲ੍ਹਾ ਸੰਗਰੂਰ।


ਮਹਿੰਗਾਈ ਝੱਲ ਰਹੇ ਲੋਕ
ਅਜੋਕੇ ਸਮੇਂ ਮਹਿੰਗਾਈ ਦੀ ਮਾਰ ਆਮ ਲੋਕ ਝੱਲ ਰਹੇ ਹਨ ਅਤੇ ਆਮ ਲੋਕਾਂ ਵਿਚ ਭਾਰੀ ਰੋਸ ਹੈ। ਸਰਕਾਰਾਂ ਮਹਿੰਗਾਈ ਪ੍ਰਤੀ ਬੇਖ਼ਬਰ ਹੋ ਕੇ ਸਮਾਂ ਗੁਜ਼ਾਰ ਰਹੀਆਂ ਹਨ। ਜਿਸ ਕਦਰ ਕੀਮਤਾਂ ਵਧਦੀਆਂ ਹਨ, ਉਸ ਤਰ੍ਹਾਂ ਆਮ ਲੋਕਾਂ ਦੀ ਆਮਦਨ ਨਹੀਂ ਵਧਦੀ, ਜਿਸ ਕਾਰਨ ਉਨ੍ਹਾਂ ਦਾ ਘਰੇਲੂ ਬਜਟ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਬਜਟ ਪੇਸ਼ ਹੋ ਰਹੇ ਹਨ, ਰਾਜਨੀਤਕ ਪਾਰਟੀਆਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਆਮ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਹੈ। ਸਰਕਾਰਾਂ ਨੂੰ ਮਹਿੰਗਾਈ ਨੂੰ ਰੋਕਣ ਲਈ ਤੁਰੰਤ ਸਾਰਥਕ ਕਦਮ ਪੁੱਟਣੇ ਚਾਹੀਦੇ ਹਨ, ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਤਹਿ: ਤੇ ਜ਼ਿਲ੍ਹਾ ਪਟਿਆਲਾ।


ਸਬਰ ਅਤੇ ਸਿਦਕ
ਅੰਦੋਲਨ ਨੂੰ ਲੀਹੋਂ ਲਾਹੁਣ ਲਈ ਸਥਾਪਤੀ ਵਲੋਂ ਸਿਰਤੋੜ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਸੂਝਵਾਨ ਆਗੂ ਭਲੀਭਾਂਤ ਜਾਣਦੇ ਹਨ ਕਿ ਸਫਲਤਾ ਲਈ ਸਬਰ ਤੇ ਸਿਦਕ ਨਿਹਾਇਤ ਜ਼ਰੂਰੀ ਹੈ। ਵਾਹਿਗੁਰੂ ਭਲੀ ਕਰੇਗਾ।


-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫਰੀਦਕੋਟ।


ਬਾਲ ਸੰਸਾਰ ਅਤਿ ਰੌਚਕ
ਭਾਵੇਂ ਦਿੱਲੀ ਕਿਸਾਨ ਅੰਦੋਲਨ ਨੇ ਸਾਰਿਆਂ ਦਾ ਧਿਆਨ ਖਿੱਚਿਆ ਹੋਇਆ ਹੈ। ਅਖ਼ਬਾਰਾਂ ਦੀਆਂ ਖ਼ਬਰਾਂ ਤੇ ਲੇਖ ਸੰਘਰਸ਼ ਨੂੰ ਕਵਰ ਕਰਦੇ ਹਨ। ਪਰ ਬੱਚਿਆਂ ਦੀ ਦੁਨੀਆ ਪੜ੍ਹਾਈ, ਖੇਡ ਗਰਾਊਂਡ, ਬਾਲ ਸਾਹਿਤ ਪੜ੍ਹਨ ਵੱਲ ਰੁਚਿਤ ਹੈ। ਬਚਪਨ ਦੇ ਦਿਨ ਬੇਫਿਕਰੀ ਦੇ ਹੁੰਦੇ ਹਨ। ਅਜੀਤ ਬਾਲ ਸੰਸਾਰ ਸਿੱਖਿਆਦਾਇਕ ਕਹਾਣੀਆਂ, ਕਵਿਤਾਵਾਂ, ਬਾਲ ਨਾਵਲ ਨਾਨਕਿਆਂ ਦਾ ਪਿੰਡ ਰਾਹੀਂ ਬੱਚਿਆਂ ਦੀ ਅਖ਼ਬਾਰ ਪੜ੍ਹਨ ਦੀ ਰੁਚੀ ਨੂੰ ਬਰਕਰਾਰ ਰੱਖਣ ਵਿਚ ਕਾਮਯਾਬ ਹੋਇਆ ਹੈ। ਇਸ ਵਿਚ ਕਹਾਣੀ ਸਮੇਂ ਦੀ ਕਦਰ, ਬਾਲ ਗੀਤ, ਕਵਿਤਾਵਾਂ ਸਿੱਖਿਆਦਾਇਕ ਅਤੇ ਰੌਚਿਕਤਾ ਭਰਪੂਰ ਹੁੰਦੀਆਂ ਹਨ। ਬਾਲ ਕਲਾਕਾਰ ਅਤੇ ਚਾਚਾ ਚੌਧਰੀ ਬੱਚਿਆਂ ਲਈ ਖਿੱਚ ਦਾ ਕੇਂਦਰ ਹਨ। ਰੰਗ ਭਰੋ ਅਤੇ ਚਿੱਤਰ ਬਣਾਓ ਬੱਚਿਆਂ ਦਾ ਕਾਫੀ ਧਿਆਨ ਖਿੱਚਦੇ ਹਨ।


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਜ਼ਿਲ੍ਹਾ ਸੰਗਰੂਰ।

3-03-2021

 ਰਸੋਈ ਗੈਸ ਸਿਲੰਡਰ ਦੀਆਂ ਵਧਦੀਆਂ ਕੀਮਤਾਂ

ਖ਼ਬਰਾਂ ਅਨੁਸਾਰ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਫਰਵਰੀ ਮਹੀਨੇ 'ਚ ਹੀ ਲਗਾਤਾਰ ਤਿੰਨ ਵਾਰ ਵਧ ਚੁੱਕੀਆਂ ਹਨ। ਕੇਂਦਰ ਸਰਕਾਰ ਇਹ ਬੇਲੋੜੀਆਂ ਕੀਮਤਾਂ ਵਧਾਉਂਦੀ ਹੀ ਰਹਿੰਦੀ ਹੈ। ਪਹਿਲਾਂ ਤੋਂ ਹੀ ਮਹਿੰਗਾਈ ਦੇ ਬੇਰਹਿਮ ਪੁੜਾਂ 'ਚ ਬੁਰੀ ਤਰ੍ਹਾਂ ਪਿਸ ਰਹੇ ਦੇਸ਼ ਦੇ ਲੋਕਾਂ ਦੀ ਜੇਬ 'ਤੇ ਮੋਦੀ ਹਕੂਮਤ ਵਲੋਂ ਆਏ ਦਿਨ ਕੋਈ ਨਾ ਕੋਈ ਆਰਥਿਕ ਬੋਝ ਪਾਈ ਜਾਣਾ ਤਰਕ ਸੰਗਤ ਨਹੀਂ ਮੰਨਿਆ ਜਾ ਸਕਦਾ। ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਮ ਲੋਕਾਂ ਦੇ ਕਮਾਈ ਦੇ ਸਾਧਨ ਉਹੋ ਹੀ ਹਨ ਜਦ ਕਿ ਰਸੋਈ ਗੈਸ ਆਦਿ ਚੀਜ਼ਾਂ ਦੇ ਮੁੱਲ ਤੇਜ਼ੀ ਨਾਲ ਵਧ ਰਹੇ ਹਨ ਜਾਂ ਵਧਾਏ ਜਾ ਰਹੇ ਹਨ ਜੋ ਕਿ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੁੰਦੀ ਜਾ ਰਹੀ ਹੈ। ਹਰ ਵਰਗ ਦੇ ਲੋਕਾਂ ਲਈ ਹੀ ਇਨ੍ਹਾਂ ਵਧੇ ਰੇਟਾਂ ਦਾ ਆਰਥਿਕ ਤੌਰ 'ਤੇ ਬੋਝ ਚੁੱਕਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਸੋ, ਜਿਥੇ ਸਾਡੀ ਕੇਂਦਰ ਸਰਕਾਰ ਨੂੰ ਦੇਸ਼ ਦੇ ਲੋਕਾਂ ਦਾ ਖਿਆਲ ਰੱਖਦੇ ਹੋਏ ਹਾਲ ਹੀ 'ਚ ਵਧਾਈਆਂ ਰਸੋਈ ਗੈਸ ਦੀਆਂ ਕੀਮਤਾਂ ਤੁਰੰਤ ਵਾਪਸ ਲੈਣੀਆਂ ਚਾਹੀਦੀਆਂ ਹਨ, ਉਥੇ ਸਾਨੂੰ ਸਭ ਲੋਕਾਂ ਨੂੰ ਵੀ ਇਕ ਮੁੱਠ ਹੋ ਕੇ ਸਿਰਫ ਰਸੋਈ ਗੈਸ ਸਿਲੰਡਰ ਹੀ ਨਹੀਂ, ਸਗੋਂ ਅਮਰ ਵੇਲ ਵਾਂਗ ਚਾਰੇ ਪਾਸਿਉਂ ਵਧ-ਫੁੱਲ ਰਹੀ ਮਹਿੰਗਾਈ ਦੇ ਵਿਰੁੱਧ ਲਾਮਬੰਦ ਹੋਣਾ ਚਾਹੀਦਾ ਹੈ।

-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਸਾਡਾ ਅਲੋਪ ਹੋ ਰਿਹਾ ਅਮੀਰ ਵਿਰਸਾ ਦਰਵਾਜਾ

ਸਮੇਂ-ਸਮੇਂ ਦੀਆਂ ਗੱਲਾਂ ਹੁੰਦੀਆਂ ਹਨ ਕਦੇ ਸਮਾਂ ਹੁੰਦਾ ਸੀ ਆਪਣੇ ਘਰ ਵਿਚ ਹਮੇਸ਼ਾ ਰੌਣਕ ਲੱਗੀ ਰਹਿੰਦੀ ਸੀ। ਘਰ ਦੀਆਂ ਬੀਬੀਆਂ, ਭੈਣਾਂ ਮਾਤਾਵਾਂ ਆਪਣੇ ਘਰ ਦੇ ਕੰਮਾਂ-ਕਾਜਾਂ ਤੋਂ ਵਿਹਲੀਆਂ ਹੋ ਕੇ ਦਰਵਾਜ਼ੇ ਵਿਚ ਬੈਠਦੀਆਂ ਸਨ ਅਤੇ ਕੋਈ ਸਿਲਾਈ, ਕਢਾਈ ਅਤੇ ਚਰਖੇ ਕੱਤਣ ਲੱਗ ਜਾਂਦੀਆਂ। ਫਿਰ ਸਾਰੇ ਆਂਢ-ਗੁਆਂਢ ਦੀਆਂ ਬੀਬੀਆਂ ਇਕ ਦਰਵਾਜ਼ੇ ਵਿਚ ਬੈਠ ਕੇ ਨਾਲੇ ਕੰਮ ਕਰਦੀਆਂ ਅਤੇ ਨਾਲ-ਨਾਲ ਗੱਲਾਂ-ਬਾਤਾਂ ਕਰਦੀਆਂ ਸਨ। ਇਹ ਸੀ ਸਾਡਾ ਪੁਰਾਤਨ ਅਮੀਰ ਵਿਰਸਾ ਜੋ ਸਮੇਂ ਦੇ ਬਦਲ ਜਾਣ ਨਾਲ ਅਲੋਪ ਹੋ ਰਿਹਾ ਹੈ। ਲੇਕਿਨ ਕਈ ਪਿੰਡਾਂ ਵਿਚ ਅੱਜ ਵੀ ਵੇਖਣ ਨੂੰ ਦਰਵਾਜ਼ਾ ਮਿਲ ਜਾਵੇਗਾ ਪਰ ਪਹਿਲਾਂ ਵਾਲੀ ਚਹਿਲ-ਪਹਿਲ ਨਹੀਂ ਮਿਲਦੀ। ਸੋ ਸਮੇਂ ਨੇ ਅਜਿਹੀ ਕਰਵਟ ਬਦਲੀ ਕਿ ਅਲੋਪ ਹੁੰਦਾ ਜਾ ਰਿਹਾ ਹੈ ਸਾਡਾ ਅਮੀਰ ਅਤੇ ਪੁਰਤਨ ਵਿਰਸਾ ਦਰਵਾਜ਼ਾ ਅਤੇ ਸਾਡੀ ਭਾਈਚਾਰਕ ਸਾਂਝ।

-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।

ਵਧ ਰਹੇ ਅਪਰਾਧ ਅਤੇ ਪੰਜਾਬੀ ਸੰਗੀਤ ਦਾ ਪ੍ਰਭਾਵ

ਪਿਛਲੇ ਦਿਨੀਂ 'ਘੁਮਾਣ' ਵਿਖੇ ਹੋਏ ਨੌਜਵਾਨ ਬੱਚੇ ਦੇ ਕਤਲ ਦੀ ਖ਼ਬਰ ਸੁਣ ਕੇ ਦਿਲ ਕੰਬ ਗਿਆ। ਦਿਨੋ-ਦਿਨ ਅਪਰਾਧ ਏਨੇ ਕੁ ਵਧ ਗਏ ਹਨ ਕਿ ਹੁਣ ਤਾਂ ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ ਭੇਜਣ ਤੋਂ ਵੀ ਡਰਦੇ ਹਨ। ਅਜੋਕੇ ਪੰਜਾਬੀ ਸੰਗੀਤ ਦਾ ਰੂਪ ਬਦਲ ਗਿਆ ਹੈ, ਜਿਸ ਦਾ ਸਿੱਧਾ ਪ੍ਰਭਾਵ ਨੌਜਵਾਨ ਪੀੜ੍ਹੀ ਉੱਪਰ ਪੈ ਰਿਹਾ ਹੈ। ਹੁਣ ਤਾਂ ਵਧੇਰੇ ਪੰਜਾਬੀ ਗੀਤਾਂ 'ਚ ਗੁੰਡਾਗਰਦੀ ਵੇਖਣ ਨੂੰ ਮਿਲਦੀ ਹੈ। ਪੰਜਾਬੀ ਗਾਇਕਾਂ ਨੂੰ ਅਪੀਲ ਹੈ ਕਿ ਗੀਤਾਂ 'ਚ ਗੁੰਡਾਗਰਦੀ ਨੂੰ ਪਹਿਲ ਦੇਣ ਦੀ ਬਜਾਏ ਨੈਤਿਕ ਕਦਰਾਂ-ਕੀਮਤਾਂ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਗੀਤ ਗਾਉਣ, ਜਿਸ ਦਾ ਪ੍ਰਭਾਵ ਅਜੋਕੀ ਪੀੜ੍ਹੀ ਉੱਪਰ ਚੰਗਾ ਪਵੇ। ਮਾਪੇ ਵੀ ਆਪਣੇ ਬੱਚਿਆਂ ਨੂੰ ਕੰਟਰੋਲ ਵਿਚ ਰੱਖਣ ਅਤੇ ਘਰ ਦਾ ਮਾਹੌਲ ਅਜਿਹਾ ਬਣਾਉਣ ਜਿਸ ਨਾਲ ਬੱਚੇ ਦਾ ਮਾਨਸਿਕ ਵਿਕਾਸ ਚੰਗਾ ਹੋ ਸਕੇ।
-ਸਿਮਰਨਦੀਪ ਕੌਰ ਬੇਦੀ

ਬਾਬਾ ਨਾਮਦੇਵ ਨਗਰ, ਘੁਮਾਣ।

ਚੋਣਾਂ ਵਧੇਰੇ ਮਹੱਤਵਪੂਰਨ ਜਾਂ ਵੋਟਾਂ

ਸਾਨੂੰ ਅਧਿਕਾਰ ਹੈ ਕਿ ਅਸੀਂ ਆਪਣੇ ਦੇਸ਼ ਦੀ ਸਰਕਾਰ ਆਪ ਚੁਣੀਏ। ਇਸ ਚੋਣ ਲਈ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੈ। ਮਤਲਬ ਇਹ ਹੈ ਕਿ ਸਾਡੇ ਆਪਣੇ ਹੱਥ ਵਿਚ ਹੈ ਕਿ ਅਸੀਂ ਸਰਕਾਰ ਕਿਵੇਂ ਦੀ ਬਣਾਉਣੀ ਹੈ। ਚੋਣਾਂ ਨਾਲੋਂ ਵੋਟ ਵਧੇਰੇ ਮਹੱਤਵ ਅਤੇ ਕੀਮਤ ਰੱਖਦੀ ਹੈ। ਵੋਟਾਂ ਹੀ ਹਨ ਜੋ ਕਿਸੇ ਉਮੀਦਵਾਰ ਨੂੰ ਅਰਸ਼ 'ਤੇ ਪਹੁੰਚਾਉਂਦੀਆਂ ਹਨ ਜਾਂ ਅਰਸ਼ ਤੋਂ ਫਰਸ਼ 'ਤੇ ਪਹੁੰਚਾਉਂਦੀਆਂ ਹਨ। ਵੋਟ ਹਰ ਛੋਟੀ-ਵੱਡੀ ਚੋਣ ਵਿਚ ਬਹੁਤ ਕੀਮਤੀ ਹੁੰਦੀ ਹੈ। ਆਪਣੀ ਵੋਟ ਦਾ ਕਿੱਧਰੇ ਅਸੀਂ ਗ਼ਲਤ ਇਸਤੇਮਾਲ ਤਾਂ ਨਹੀਂ ਕੀਤਾ, ਇਸ ਬਾਰੇ ਸੋਚਣਾ ਵਿਚਾਰਨਾ ਚਾਹੀਦਾ ਹੈ। ਦੇਸ਼ ਦੀ ਵਿਗੜੀ ਹਾਲਤ ਅਤੇ ਤਹਿਸ-ਨਹਿਸ ਹੋਏ ਸਿਸਟਮ ਨੂੰ ਸਾਡੇ ਵਲੋਂ ਚੁਣੀਆਂ ਗਈਆਂ ਸਰਕਾਰਾਂ ਨੇ ਹੀ ਕੀਤਾ ਹੈ। ਜੇਕਰ ਸਰਕਾਰਾਂ ਗ਼ਲਤ ਹਨ ਤਾਂ ਸਾਡੀ ਵੋਟ ਨੇ ਗ਼ਲਤ ਉਮੀਦਵਾਰ ਚੁਣ ਕੇ ਸਰਕਾਰ ਬਣਾਈ ਹੈ। ਆਪਣੀ ਵੋਟ ਦੀ ਕੀਮਤ ਸਮਝਣੀ ਬੇਹੱਦ ਜ਼ਰੂਰੀ ਹੈ। ਜਿਹੜੇ ਪੈਸੇ ਵੰਡ ਕੇ ਅਤੇ ਸ਼ਰਾਬ ਦੇ ਕੇ ਵੋਟਾਂ ਲੈ ਰਹੇ ਹਨ, ਉਹ ਦੇਸ਼, ਸਮਾਜ ਜਾਂ ਲੋਕਾਂ ਦਾ ਭਲਾ ਕਦੇ ਵੀ ਨਹੀਂ ਕਰ ਸਕਦੇ। ਵੋਟਰਾਂ ਦੀ ਸੋਚ, ਸਮਝ ਅਤੇ ਸਿਆਣਪ ਦੇਸ਼ ਦਾ ਅਤੇ ਸਾਡਾ ਸਭ ਦਾ ਭਵਿੱਖ ਤਹਿ ਕਰਦੇ ਹਨ। 'ਵੋਟ' ਮਹੱਤਵਪੂਰਨ ਹੈ ਅਤੇ ਬੇਹੱਦ ਕੀਮਤੀ। ਇਸ ਨੂੰ ਕਾਗਜ਼ ਦਾ ਟੁਕੜਾ ਨਾ ਸਮਝੋ।

-ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ।

2-03-2021

 ਰਾਜਨੀਤੀ ਦੇ ਰੰਗ

ਛੋਟੇ ਹੁੰਦੇ ਸਾਂ ਪਿੰਡਾਂ ਵਿਚ ਕਦੇ ਪਾਰਟੀ ਸ਼ਬਦ ਨਹੀਂ ਸੀ ਸੁਣਿਆ। ਇਕੱਠੇ ਰਹਿੰਦੇ ਸੀ, ਪੰਚਾਂ-ਸਰਪੰਚ ਨੂੰ ਪਿਆਰ ਤੇ ਆਦਰ ਸਤਿਕਾਰ ਨਾਲ ਚਾਚਾ ਤਾਇਆ ਜੀ ਬੋਲਦੇ ਹੁੰਦੇ ਸਾਂ। ਵੱਡੇ ਹੋਏ ਹਾਂ ਤਾਂ ਅਨੇਕਾਂ ਪਾਰਟੀਆਂ ਸਾਹਮਣੇ ਆ ਖਲੋਤੀਆਂ, ਜਿਨ੍ਹਾਂ ਦੀ ਰਾਜਨੀਤੀ ਰੰਗਤ ਵਿਚ ਉਹੀ ਚਾਚੇ-ਤਾਏ ਆਪਣੀ ਪਾਰਟੀਆਂ ਦੀ ਵੱਖ-ਵੱਖ ਬੋਲੀ ਬੋਲ ਕੇ ਸਾਡੇ ਪੇਂਡੂ ਜੀਵਨ ਵਿਚ ਘ੍ਰਿਣਾ ਦੁਸ਼ਮਣੀ ਪੈਦਾ ਕਰ ਚੁੱਕੇ ਹਨ। ਪਿੰਡ ਦੀਆਂ ਗਲੀਆਂ ਤੇ ਗੰਦੇ ਛੱਪੜ ਉਹੀ ਪੁਰਾਣੇ ਹਨ ਜੋ ਗੰਦੀ ਰਾਜਨੀਤੀ ਝਗੜਿਆਂ ਦੇ ਪੱਖੋਂ ਵਿਕਾਸ ਤੋਂ ਵਾਂਝੇ ਪਏ ਹਨ। 10 ਕੁ ਫ਼ੀਸਦੀ ਰਾਜਨੀਤੀ ਚਮਚਿਆਂ ਦੇ ਨਾਲ ਹੀ ਹਰੇਕ ਪਾਰਟੀ ਚਲ ਰਹੀ ਹੈ। 90 ਫ਼ੀਸਦੀ ਤੋਂ ਵੱਧ ਲੋਕ ਤਾਂ ਪੰਜ ਸਾਲ ਮਹਿੰਗਾਈ, ਭ੍ਰਿਸ਼ਟਾਚਾਰ ਤੇ ਗੰਦੀ ਰਾਜਨੀਤੀ ਵੇਖਦੇ ਹੋਏ ਪੰਚਾਂ-ਸਰਪੰਚਾਂ, ਨੇਤਾਵਾਂ, ਮੰਤਰੀਆਂ ਜਾਂ ਪ੍ਰਧਾਨ ਮੰਤਰੀ ਤੱਕ ਰੋਜ਼ਾਨਾ ਗਾਲੀ-ਗਲੋਚ ਕੱਢਦੇ ਸੁਣਾਈ ਦਿੰਦੇ ਹਨ। ਚੋਣਾਂ ਵਾਲੇ ਦਿਨ ਪਤਾ ਨਹੀਂ ਹਰੇਕ ਵੋਟਰ ਦੀ ਬੁੱਧੀ ਕਿਵੇਂ ਫੇਲ੍ਹ ਹੋ ਜਾਂਦੀ ਹੈ ਜਾਂ ਮਸ਼ੀਨਾਂ ਵਿਚ ਹੇਰ-ਫੇਰ ਹੋ ਜਾਂਦੀ ਹੈ ਕਿ ਗਾਲਾਂ ਖਾਣ ਵਾਲੇ ਪੰਚ-ਸਰਪੰਚ, ਨੇਤਾ, ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਮੁੜ ਪੰਜ ਸਾਲ ਲਈ ਆਕੜ ਕੇ ਕੁਰਸੀਆਂ 'ਤੇ ਬਿਰਾਜਮਾਨ ਹੋ ਜਾਂਦੇ ਹਨ ਅਤੇ ਸਿਆਣੇ ਲੋਕ ਰਾਜਨੀਤੀ ਦੇ ਰੰਗ ਵੇਖਦੇ ਹੱਕੇ-ਬੱਕੇ ਰਹਿ ਜਾਂਦੇ ਹਨ।

-ਹਰਜਿੰਦਰ ਸਿੰਘ ਧਾਮੀ
ਜਲੰਧਰ ਸ਼ਹਿਰ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੇ ਲੋਕ

ਅੱਜ ਦੇ ਇਸ ਲੱਕ ਤੋੜਵੀਂ ਮਹਿੰਗਾਈ ਦੇ ਦੌਰ ਵਿਚ ਪਿਛਲੇ ਕਈ ਹਫਤਿਆਂ ਤੋਂ ਲਗਾਤਾਰ ਵਧ ਰਹੀਆਂ ਪੈਟਰੋਲ, ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਇਕ ਤਰ੍ਹਾਂ ਨਾਲ ਦੇਸ਼ ਦੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਨਰਮ ਹੋਣ ਦੇ ਬਾਵਜੂਦ ਘਰੇਲੂ ਪੱਧਰ'ਤੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਕੇਂਦਰੀ ਸਰਕਾਰ ਦੀ ਵਿੱਤ ਮੰਤਰੀ ਨੇ ਇਸ ਨੂੰ ਇਕ ਗੰਭੀਰ ਮੁਦਾ ਕਹਿ ਕੇ ਟਾਲ ਦਿੱਤਾ ਅਤੇ ਕੀਮਤਾਂ ਵਿਚ ਕਮੀ ਤੋਂ ਇਲਾਵਾ ਕੋਈ ਵੀ ਜਵਾਬ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਸਕਦਾ ਜੋ ਲੋਕਾਂ ਦੀਆਂ ਚਿੰਤਾਵਾਂ ਨੂੰ ਵਧਾਉਂਦਾ ਹੈ। ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦਿਨ ਪ੍ਰਤੀ ਦਿਨ ਵਧਦੀਆਂ ਕੀਮਤਾਂ ਕਾਰਨ ਮੱਧ ਵਰਗ ਦੇ ਲੋਕ ਹਾਲੋਂ-ਬੇਹਾਲ ਹੋ ਰਹੇ ਹਨ ਤੇ ਖੁਦ ਨੂੰ ਇਸ ਸਮੇਂ ਬੁਰੀ ਤਰ੍ਹਾਂ ਨਪੀੜਿਆ ਮਹਿਸੂਸ ਕਰ ਰਹੇ ਹਨ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਮੋਗਾ।

ਉੱਗਣ ਵਾਲੇ ਤਾਂ ਉੱਗ ਪੈਂਦੇ ਨੇ...

ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਤਾਲਾਬੰਦੀ ਦੌਰਾਨ ਆਨਲਾਈਨ ਸਿੱਖਿਆ ਦੀ ਸ਼ੁਰੂਆਤ ਕਰਕੇ ਪੰਜਾਬ ਸਿੱਖਿਆ ਪੱਧਰ ਨੂੰ ਡਿੱਗਣ ਤੋਂ ਬਚਾ ਲਿਆ। ਸਰਕਾਰੀ ਸਕੂਲਾਂ ਵਿਚ ਪੜ੍ਹਦੇ ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ਲੈ ਕੇ ਬਾਰ੍ਹਵੀਂ ਪੱਧਰ ਤੱਕ ਦੇ ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਦੀਆਂ ਵੱਖ-ਵੱਖ ਵਿਧੀਆਂ ਅਪਣਾ ਕੇ ਸਿੱਖਿਆ ਦਾ ਮਿਆਰ ਉੱਚਾ ਰੱਖਿਆ। ਦੂਰਦਰਸ਼ਨ ਦੇ ਮਾਧਿਅਮ, ਜ਼ੂਮ ਐਪ ਰਾਹੀਂ, ਵਟਸ ਐਪ ਆਦਿ ਰਾਹੀਂ ਵੱਖ-ਵੱਖ ਸਾਧਨਾਂ ਨਾਲ ਪੰਜਾਬ ਦੇ ਸਰਕਾਰੀ ਅਧਿਆਪਕਾਂ ਨੇ ਆਨਲਾਈਨ ਸਿੱਖਿਆ ਦੇ ਸਾਰੇ ਦਾ ਸਾਰਾ ਸਿਲੇਬਸ ਸਮੇਂ ਸਿਰ ਪੂਰਾ ਕਰਵਾ ਕੇ ਬਹੁਤ ਹੀ ਭਲਾਈ ਦਾ ਕੰਮ ਕੀਤਾ ਹੈ। ਹਫਤਾਵਾਰੀ ਗੂਗਲ ਲਿੰਕ ਦੇ ਕੇ ਵਿਦਿਆਰਥੀਆਂ ਦਾ ਮੁਲਾਂਕਣ ਵੀ ਸਮੇਂ-ਸਮੇਂ ਕੀਤਾ। ਵਾਕਈ ਸਿੱਖਿਆ ਵਿਭਾਗ ਪੰਜਾਬ ਦੀ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਇਸ ਮਹਾਂਮਾਰੀ ਦੌਰਾਨ ਤਾਲਾਬੰਦੀ ਵਿਚ ਆਨਲਾਈਨ ਸਿੱਖਿਆ ਇਕ ਵਡਮੁੱਲੀ ਦਾਤ ਰਹੀ ਹੈ।

-ਅੰਜੂ ਸੂਦ
ਈ.ਟੀ.ਟੀ. ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ ਲਲਹੇੜੀ, ਬਲਾਕ ਖੰਨਾ-2, ਲੁਧਿਆਣਾ।

ਵਧਦਾ ਟਕਰਾਅ

ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ ਲਿਖੇ ਲੇਖ ਸਰਕਾਰ ਦਾ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਵਧਦਾ ਟਕਰਾਅ ਵਿਚ ਲੇਖਕ ਪ੍ਰੋ: ਕੁਲਬੀਰ ਸਿੰਘ ਨੇ ਬੜੇ ਸੁਚੱਜੇ ਵਿਚਾਰ ਪੇਸ਼ ਕੀਤੇ ਸਨ। ਅਜੋਕੇ ਸਮਾਜ ਵਿਚ ਸੋਸ਼ਲ ਮੀਡੀਆ ਜਾਣਕਾਰੀ ਦਾ ਮੁੱਖ ਸਰੋਤ ਬਣ ਕੇ ਉੱਭਰ ਰਿਹਾ ਹੈ ਅਤੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਰਾਹੀਂ ਲੋਕ ਆਪਣੇ ਵਿਚਾਰ, ਸੋਚ ਰਾਏ ਆਦਿ ਦਾ ਪ੍ਰਗਟਾਵਾ ਕਰਦੇ ਹਨ ਪਰ ਸਰਕਾਰ ਨੂੰ ਜੋ ਜਾਣਕਾਰੀ ਆਪਣੇ ਵਿਰੋਧ ਵਿਚ ਜਾਪਦੀ ਹੈ, ਉਸ ਨੂੰ ਫੇਕ ਨਿਊਜ਼ ਜਾਂ ਝੂਠੀ ਖ਼ਬਰ ਆਖ ਇੰਟਰਨੈੱਟ ਤੋਂ ਹਟਵਾ ਦਿੱਤਾ ਜਾਂਦਾ ਹੈ। ਇਹ ਸਭ ਲੋਕ ਆਵਾਜ਼ ਨੂੰ ਦਬਾਉਣ ਦੀਆਂ ਕੋਝੀਆਂ ਚਾਲਾਂ ਹਨ। ਚੰਗੇ ਸਮਾਜ ਦੀ ਸਿਰਜਣਾ ਲਈ ਨਾਗਰਿਕਾਂ ਨੂੰ ਵਿਚਾਰ-ਵਟਾਂਦਰੇ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਜੇਕਰ ਕੋਈ ਵਿਰੋਧ ਵਿਚ ਬੋਲੇਗਾ ਤਦ ਹੀ ਸੁਧਾਰ ਹੋਵੇਗਾ।

-ਰਸ਼ਨਦੀਪ ਕੌਰ
ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ।

ਮਾਂ-ਬੋਲੀ ਨੂੰ ਸਲਾਮ

ਨਾਰੀ ਸੰਸਾਰ ਅੰਕ ਵਿਚ ਗੁਰਜੋਤ ਕੌਰ ਦਾ ਲੇਖ ਮਾਂ-ਬੋਲੀ ਪ੍ਰਤੀ ਮਾਵਾਂ ਦੀ ਜ਼ਿੰਮੇਵਾਰੀ ਪੜ੍ਹਿਆ, ਬਹੁਤ ਹੀ ਸਲਾਹੁਣਯੋਗ ਸੀ। ਮਾਂ-ਬੋਲੀ ਸਾਡੀ ਪਛਾਣ ਤੇ ਹੋਂਦ ਦੀ ਜਾਮਨ ਹੈ। ਇਸ ਕਰਕੇ ਅਸੀਂ ਆਪਣੀ ਮਾਂ-ਬੋਲੀ ਨੂੰ ਪਿਆਰ ਕਰਦੇ ਹਾਂ। ਮਨੁੱਖ ਨੇ ਕਿਵੇਂ ਤੇ ਕਦੋਂ ਬੋਲਣਾ ਸਿੱਖਿਆ ਇਹ ਬੜੀ ਦਿਲਚਸਪੀ ਕਹਾਣੀ ਹੈ। ਬੱਚਾ ਆਪਣੀ ਮਾਂ ਦੀ ਕੁੱਖ ਵਿਚ ਹੀ ਸਿੱਖਦਾ ਹੈ। ਬੱਚਾ ਜਨਮ ਤੋਂ ਬਾਅਦ ਮਾਂ ਦੀ ਨਕਲ ਕਰਦਾ ਹੈ। ਬੱਚੇ ਦੇ ਵਿਕਾਸ ਵਿਚ ਜਿੰਨੀ ਭੂਮਿਕਾ ਮਾਂ ਦੀ ਹੁੰਦੀ ਹੈ, ਵਿਅਕਤੀ ਦੇ ਵਿਕਾਸ ਵਿਚ ਓਨਾ ਹੀ ਰੋਲ ਮਾਂ-ਬੋਲੀ ਦਾ ਹੁੰਦਾ ਹੈ। ਮਾਂ-ਬੋਲੀ ਦਾ ਕਰਜ਼ਾ ਮਨੁੱਖ ਦੇ ਸਿਰ 'ਤੇ ਮਾਂ ਦੇ ਦੁੱਧ ਨਾਲ ਚੜ੍ਹਦਾ ਹੈ। ਅੱਜ ਮਾਂ ਬੋਲੀ ਨੂੰ ਬਚਾਉਣ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀਆਂ ਸਤਿਕਾਰਯੋਗ ਮਾਵਾਂ ਸਿਰ ਹੈ। ਜੇ ਬੱਚਾ ਆਪਣੀ ਮਾਂ-ਬੋਲੀ ਵਿਚ ਗੱਲ ਕਰੇਗਾ ਤਾਂ ਦੁਨੀਆ ਦੀ ਕੋਈ ਵੀ ਮਾਂ ਬੋਲੀ ਨਹੀਂ ਮਰ ਸਕੇਗੀ।

-ਮਾ: ਜਗੀਰ ਸਿੰਘ ਸਠਿਆਲਾ

1-03-2021

 ਇੰਟਰਨੈੱਟ ਦੀ ਸੁਚੱਜੀ ਵਰਤੋਂ
ਇੰਟਰਨੈੱਟ ਇਕ ਅਜਿਹੀ ਸਹੂਲਤ ਹੈ ਜੋ ਮਨੁੱਖੀ ਜੀਵਨ ਦੇ ਵਿਕਾਸ ਲਈ ਬੜੀ ਹੀ ਲਾਭਦਾਇਕ ਹੈ। ਜੇਕਰ ਕੋਈ ਕੁਝ ਵੀ ਸਿੱਖਣ ਦਾ ਚਾਹਵਾਨ ਹੋਵੇ ਤਾਂ ਇੰਟਰਨੈੱਟ ਉਸ ਨੂੰ ਇਕ ਅਧਿਆਪਕ ਵਾਂਗੂ ਸਿਖਾਉਂਦਾ ਹੈ। ਇੰਟਰਨੈੱਟ ਹਰ ਪਹਿਲੂ ਦੀ ਜਾਣਕਾਰੀ ਘਰ ਬੈਠੇ ਸਾਡੇ ਅੱਗੇ ਖੋਲ੍ਹ ਦਿੰਦੀ ਹੈ। ਅਸੀਂ ਜੇਕਰ ਘਰ ਬੈਠੇ ਕੋਈ ਭਾਸ਼ਾ ਸਿੱਖਣ ਦੇ ਚਾਹਵਾਨ ਹੋਈਏ ਤਾਂ ਘਰ ਬੈਠ ਕੇ ਇਸ ਦੀ ਸਹਾਇਤਾ ਨਾਲ ਨਵੀਂ ਭਾਸ਼ਾ ਸਿੱਖ ਸਕਦੇ ਹਾਂ। ਆਮ ਗਿਆਨ ਵਧਾਉਣ ਲਈ ਇਹ ਲਾਭਦਾਇਕ ਹੈ। ਜੇਕਰ ਅਸੀਂ ਇਕ ਉਦਾਹਰਨ ਲਈਏ ਤਾਂ ਕੇਵਿਨ ਸਿਸਟਰੋਮ ਉਹ ਇਨਸਾਨ ਹੈ ਜਿਸ ਨੇ ਇੰਸਟਾਗ੍ਰਾਮ ਦੀ ਖੋਜ ਕੀਤੀ, ਜੋ ਅੱਜਕਲ੍ਹ ਦਾ ਵਧੇਰੇ ਵਰਤੋਂ ਵਾਲਾ ਐਪ ਹੈ। ਕੇਵਿਨ ਨੇ ਕਿਹਾ ਕਿ ਉਨ੍ਹਾਂ ਇੰਟਰਨੈੱਟ ਦੀ ਸਹਾਇਤਾ ਨਾਲ ਐਪ ਨੂੰ ਬਣਾਉਣਾ ਸਿੱਖਿਆ। ਸੋ ਅਸੀਂ ਵੀ ਇਸ ਦਾ ਫਾਇਦਾ ਲਈਏ, ਇਸ ਦਾ ਦੁਰਉਪਯੋਗ ਕਰਨਾ ਛੱਡ ਕੇ ਇਸ ਦੀ ਸਹੀ ਵਰਤੋਂ ਕਰੀਏ ਤਾਂ ਜੋ ਅਸੀਂ ਵੀ ਕੁਝ ਚੰਗਾ ਕਰ ਸਕਈੇ।


-ਸਹਿਲੀਨ ਕੌਰ
ਪਿੰਡ ਮਾਨ ਸੈਂਡਵਾਲ, ਜ਼ਿਲ੍ਹਾ ਗੁਰਦਾਸਪੁਰ।


ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਭਰਮਾਰ
ਭਾਵੇਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਅਵਾਰਾ ਫਿਰਦੇ ਪਸ਼ੂਆਂ (ਗਊਆਂ ਅਤੇ ਬਲਦਾਂ) ਤੇ ਕੁੱਤਿਆਂ ਨੂੰ ਫੜਨ ਸਬੰਧੀ ਬਣੀਆਂ ਕਮੇਟੀਆਂ ਇਨ੍ਹਾਂ ਨੂੰ ਫੜ ਕੇ ਗਊਸ਼ਾਲਾਵਾਂ ਵਿਚ ਭੇਜਦੀਆਂ ਹਨ ਅਤੇ ਕੱਤਿਆਂ ਨੂੰ ਆਪ੍ਰੇਸ਼ਨ ਕਰਨ ਵਾਲੇ ਥਾਵਾਂ 'ਤੇ ਲੈ ਜਾਂਦੀਆਂ ਹਨ ਪ੍ਰੰਤੂ ਫਿਰ ਵੀ ਇਨ੍ਹਾਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਆ ਰਹੀ। ਜਿਥੇ ਇਹ ਅਵਾਰਾ ਫਿਰਦੇ ਪਸ਼ੂ ਦਿਨ-ਰਾਤ ਕਿਸਾਨਾਂ ਦੀਆਂ ਫਸਲਾਂ ਉਜਾੜ ਰਹੇ ਹਨ ਉਥੇ ਹੀ ਸੜਕਾਂ, ਬਾਜ਼ਾਰਾਂ, ਹਾਈਵੇ 'ਤੇ ਘੁੰਮਦੇ ਆਮ ਹੀ ਦੇਖੇ ਸਕਦੇ ਹਨ, ਜਿਸ ਨਾਲ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ ਅਤੇ ਕਈ ਕੀਮਤਾਂ ਜਾਨਾਂ ਜਾ ਰਹੀਆਂ ਹਨ। ਇਸੇ ਤਰ੍ਹਾਂ ਅਵਾਰਾ ਫਿਰਦੇ ਕੁੱਤੇ ਆਏ ਦਿਨ ਕਿਸੇ ਨਾ ਕਿਸੇ ਰਾਹਗੀਰ 'ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੰਦੇ ਹਨ ਜਾਂ ਨੋਚ-ਨੋਚ ਕੇ ਖਾ ਜਾਂਦੇ ਹਨ ਪਿਛਲੇ ਦਿਨੀਂ ਮਾਸੂਮ ਬੱਚੇ ਇਨ੍ਹਾਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਵੀ ਹੋਏ ਹਨ। ਸੋ ਸਰਕਾਰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਵੇ ਅਤੇ ਇਸ ਦਾ ਕੋਈ ਠੋਸ ਹੱਲ ਕੱਢੇ ਤਾਂ ਜੋ ਫਿਰ ਕੋਈ ਮੰਦਭਾਗੀ ਘਟਨਾ ਨਾ ਵਾਪਰ ਸਕੇ।


-ਅਮਰੀਕ ਸਿੰਘ ਚੀਮਾ,
ਸ਼ਾਹਬਾਦੀਆ।


ਆਬਾਦੀ ਵਾਲੇ ਖੇਤਰਾਂ 'ਚ ਗੋਬਰ ਪਲਾਂਟ
ਇਕ ਪਾਸੇ ਜਿਥੇ ਸਰਕਾਰ ਸਵੱਛ ਭਾਰਤ ਅਤੇ ਸਾਫ਼-ਸਫਾਈ ਦੀਆਂ ਗੱਲਾਂ ਕਰ ਰਹੀ ਹੈ, ਉਥੇ ਦੂਜੇ ਪਾਸੇ ਸਰਕਾਰ ਦੁਆਰਾ ਗੋਬਰ ਪਲਾਂਟਾਂ ਨੂੰ ਲਗਾਉਣ ਲਈ ਕਾਫੀ ਮਾਲੀ ਰਿਆਤ ਵੀ ਦਿੱਤੀ ਜਾ ਰਹੀ ਹੈ। ਪ੍ਰੰਤੂ ਇਨ੍ਹਾਂ ਗੋਬਰ ਪਲਾਂਟਾਂ ਨੇ ਸਾਧਾਰਨ ਲੋਕਾਂ ਦਾ ਜਿਊਣਾ ਹੀ ਦੁੱਬਰ ਕਰਕੇ ਰੱਖ ਦਿੱਤਾ ਹੈ।ਪਿੰਡਾਂ ਦੀ ਸੰਘਣੀ ਆਬਾਦੀ ਵਿਚ ਜਦੋਂ ਕੋਈ ਸਰਦਾ-ਪੁੱਜਦਾ ਪਰਿਵਾਰ ਆਪਣੇ ਘਰ ਵਿਚ ਗੋਬਰ ਪਲਾਂਟ ਲਗਵਾਉਂਦਾ ਹੈ ਤਾਂ ਉਹ ਅਕਸਰ ਹੀ ਗੋਬਰ ਪਲਾਂਟ ਦਾ ਬਾਹਰ ਨਿਕਲਿਆ ਮਲ-ਮੂਤਰ ਹਮੇਸ਼ਾ ਹੀ ਆਪਣੇ ਘਰ ਤੋਂ ਬਾਹਰ ਗਲੀ ਵੱਲ ਨੂੰ ਧੱਕ ਦਿੰਦਾ ਹੈ। ਜਿਸ ਨਾਲ ਆਸ-ਪਾਸ ਦੇ ਗ਼ਰੀਬ ਲੋਕਾਂ ਨੂੰ ਮਜਬੂਰੀ ਵੱਸ ਬਦਬੂ ਭਰੇ ਵਾਤਾਵਰਨ ਵਿਚ ਹੀ ਦਿਨ ਕਟੀ ਕਰਨੇ ਪੈਂਦੇ ਹਨ। ਕਿਉਂਕਿ ਪਿੰਡਾਂ ਵਿਚ ਆਮ ਗ਼ਰੀਬ ਪਰਿਵਾਰਾਂ ਕੋਲ ਬਹੁਤ ਹੀ ਤੰਗ ਘਰ ਹੁੰਦੇ ਹਨ ਤੇ ਮਸਾਂ ਹੀ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਹਨ। ਘਰਾਂ ਦੀ ਗਰੀਬੀ ਕਾਰਨ ਉਹ ਆਪਣੇ ਗੁਆਂਢੀ ਨੂੰ ਵੀ ਡਰਦੇ ਹੋਏ ਗੋਬਰ ਪਲਾਂਟ ਤੋਂ ਨਿਕਲਿਆ ਗੰਦੇ ਤੇ ਬਦਬੂ ਵਾਲੇ ਤਰਲ ਦੀ ਰੋਕਥਾਮ ਬਾਰੇ ਨਹੀਂ ਆਖਦੇ। ਇਸ ਤਰ੍ਹਾਂ ਦੇ ਗੰਦੇ ਤੇ ਬਦਬੂ ਵਾਲੇ ਵਾਤਾਵਰਨ ਵਿਚ ਰੋਜ਼ਾਨਾ ਰਹਿਣਾ ਬਿਮਾਰੀਆਂ ਨੂੰ ਸੱਦਾ ਦੇਣ ਤੋਂ ਘੱਟ ਨਹੀਂ ਹੈ। ਪਿੰਡਾਂ ਦੇ ਆਬਾਦੀ ਵਿਚ ਲੱਗੇ ਜਾਂ ਲੱਗ ਰਹੇ ਅਜਿਹੇ ਗੋਬਰ ਪਲਾਂਟਾਂ ਨੂੰ ਸਰਕਾਰ ਨੂੰ ਸਖਤੀ ਨਾਲ ਬੰਦ ਕਰਵਾਉਣਾ ਚਾਹੀਦਾ ਹੈ, ਤਾਂ ਜੋ ਬਿਨਾਂ ਕਿਸੇ ਕਸੂਰੋਂ ਗੰਦੇ ਵਾਤਾਵਰਨ ਵਿਚ ਰਹਿਣ ਦੀ ਸਜ਼ਾ ਭੁਗਤ ਰਹੇ ਲੋਕਾਂ ਨੂੰ ਵਧੀਆ ਅਤੇ ਸਾਫ਼-ਸੁਥਰਾ ਵਾਤਾਵਰਨ ਦਿੱਤਾ ਜਾ ਸਕੇ।


-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ (ਬਠਿੰਡਾ)।


ਕੋਰੋਨਾ ਮਹਾਂਮਾਰੀ ਦੀ ਦੁਬਾਰਾ ਦਸਤਕ
ਹੈਰਾਨ ਕਰਨ ਵਾਲੀ ਖ਼ਬਰ ਹੈ ਕਿ ਪੰਜਾਬ 'ਚ ਕੋਵਿਡ-19 ਦਾ ਕਹਿਰ ਦੁਬਾਰਾ ਆਪਣੇ ਪੈਰ ਪਸਾਰ ਰਿਹਾ ਹੈ। ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਜ਼ਰੂਰੀ ਹਿਦਾਇਤਾਂ ਜਾਰੀ ਵੀ ਕੀਤੀਆਂ ਹਨ। ਖਾਸ ਕਰਕੇ ਇਹ ਕੋਰੋਨਾ ਦਾ ਡਰ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਜ਼ਿਆਦਾ ਪੈਂਦਾ ਨਜ਼ਰ ਆ ਰਿਹਾ ਹੈ। ਬੇਸ਼ੱਕ ਸਾਡੇ ਦੇਸ਼ ਨੇ ਕੋਵਿਡ-19 ਦਾ ਟੀਕਾ ਤਿਆਰ ਕਰ ਲਿਆਹੈ ਪਰ ਫਿਰ ਵੀ ਸਾਡੀ ਇੱਛਾਸ਼ਕਤੀ ਤੇ ਸੋਚ ਇਕ ਟੀਕੇ ਤੋਂ ਵੱਧ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਇਸ ਮਹਾਂਮਾਰੀ ਤੋਂ ਮੁਕਤ ਹੋ ਸਕਦੇ ਹਾਂ। ਮਾਸਕ ਲਗਾਉਣ, ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਵਾਲੀਆਂ ਹਿਦਾਇਤਾਂ ਦੀ ਪਾਲਣਾ ਕਰਨਾ ਸਾਡਾ ਆਪਣਾ ਫਰਜ਼ ਹੈ ਤਾਂ ਹੀ ਸਾਡਾ ਸਮਾਜ ਅਤੇ ਦੇਸ਼ ਦੇ ਸਾਡੇ ਨਾਗਰਿਕ ਸੁਰੱਖਿਅਤ ਰਹਿ ਸਕਦੇ ਹਾਂ।


-ਰਾਜੇਸ਼ ਭਾਰਦਵਾਜ, ਪਿੰਡ ਤੇ ਡਾਕ: ਦਾਤਾਰਪੁਰ (ਚੌਕੀ), ਹੁਸ਼ਿਆਰਪੁਰ।

25-02-2021

 ਵਿਰੋਧੀ ਸੁਰਾਂ ਦਾ ਸਤਿਕਾਰ ਕਰੇ ਸਰਕਾਰ

ਅਸਲੀ ਲੋਕਤੰਤਰ ਵਿਚ ਵਿਰੋਧ ਕਰਨ ਵਾਲਿਆਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੁਆਰਾ ਕਹੇ ਸੁਰਾਂ 'ਤੇ ਸੋਚ ਵਿਚਾਰ ਕੀਤੀ ਜਾਂਦੀ ਹੈ। ਜੇਕਰ ਵਿਰੋਧੀ ਸੁਰ ਸਚਾਈ ਅਤੇ ਤਰਕ 'ਤੇ ਆਧਾਰਿਤ ਹੋਣ ਤਾਂ ਰਾਜ ਕਰ ਰਹੀਆਂ ਪਾਰਟੀਆਂ ਵਲੋਂ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ ਜਾਂਦਾ ਹੈ। ਪਰ ਮੋਦੀ ਸਰਕਾਰ ਆਪਣੇ ਵਿਰੁੱਧ ਉੱਠ ਰਹੀਆਂ ਆਵਾਜ਼ਾਂ ਨੂੰ ਦਬਾਉਣ 'ਤੇ ਉਤਾਰੂ ਹੈ। ਬੰਗਲੌਰ ਦੀ ਵਾਤਾਵਰਨ ਪ੍ਰੇਮੀ ਦਿਸ਼ਾ ਰਵੀ ਨੇ ਕਿਸਾਨੀ ਹਮਾਇਤ ਲਈ ਟੂਲਕਿੱਟ ਸਵੀਡਨ ਦੀ ਗ੍ਰੇਟਾ ਥੁੰਨਬਰਗ ਨੂੰ ਸ਼ੇਅਰ ਕੀਤਾ ਤਾਂ ਜੋ ਇਸ ਨੂੰ ਅੰਦੋਲਨ ਲਈ ਵੱਧ ਤੋਂ ਵੱਧ ਅੰਤਰਰਾਸ਼ਟਰੀ ਹਮਾਇਤ ਪ੍ਰਾਪਤ ਕੀਤੀ ਜਾ ਸਕੇ। ਭਾਜਪਾ ਸਰਕਾਰ ਤੇ ਉਸ ਦੀ ਨੌਕਰਸ਼ਾਹੀ ਨੇ ਇਸ ਨੂੰ ਦੇਸ਼ ਵਿਰੋਧੀ ਤਾਕਤਾਂ ਨਾਲ ਜੋੜ ਕੇ ਉਸ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ। ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਉਸ ਨੇ ਆਪਣੇ ਲੋਕ ਵਿਰੋਧੀ ਰਵੱਈਏ ਵਿਚ ਬਦਲਾਅ ਨਾ ਲਿਆਂਦਾ ਤਾਂ ਲੋਕ ਲਹਿਰ ਦਾ ਵਧ ਰਿਹਾ ਸਮੁੰਦਰ ਉਸ ਦੇ ਰਾਜਨੀਤਕ ਢਾਂਚੇ ਨੂੰ ਵਹਾ ਕੇ ਅਜਿਹੀ ਡੂੰਘੀ ਖਾਈ ਵਿਚ ਸੁੱਟੇਗਾ, ਜਿਥੋਂ ਉਹ ਕਦੇ ਵੀ ਉੱਭਰ ਨਹੀਂ ਸਕੇਗਾ। ਇਸ ਲਈ ਚੰਗਾ ਹੋਵੇਗਾ ਜੇਕਰ ਮੋਦੀ ਸਰਕਾਰ ਲੋਕਾਂ ਦੀ ਤਾਕਤ ਨੂੰ ਸਮਝ ਕੇ ਉਸ ਦੇ ਵਿਰੋਧੀ ਸੁਰਾਂ ਦਾ ਸਤਿਕਾਰ ਕਰੇ।

-ਹਰਨੰਦ ਸਿੰਘ ਬੱਲਿਆਂਵਾਲਾ
ਤਰਨ ਤਾਰਨ।

ਪਹਿਲਕਦਮੀ ਦੀ ਲੋੜ

ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਖ਼ਾਸ ਕਰਕੇ ਦਿੱਲੀ ਦੇ ਬਾਰਡਰਾਂ ਉੱਪਰ ਕੇਂਦਰ ਸਰਕਾਰ ਵਲੋਂ ਖੇਤੀ ਨਾਲ ਸਬੰਧਿਤ ਕਾਨੂੰਨਾਂ ਜਿਨ੍ਹਾਂ ਨੂੰ ਕਾਲੇ ਕਾਨੂੰਨਾਂ ਦੇ ਨਾਂਅ 'ਤੇ ਵੀ ਜਾਣਿਆ ਜਾਂਦਾ ਹੈ, ਨੂੰ ਲੈ ਕੇ ਵੱਡੀ ਪੱਧਰ 'ਤੇ ਅੰਦੋਲਨ, ਸੰਘਰਸ਼ ਕੀਤਾ ਜਾ ਰਿਹਾ ਹੈ। ਉਂਜ ਤਾਂ ਸਾਰੇ ਦੇਸ਼ ਦੇ ਰਾਜਾਂ ਦੇ ਕਿਸਾਨ ਮਜ਼ਦੂਰ ਅਤੇ ਹੋਰ ਵਰਗਾਂ ਦੇ ਲੋਕ ਇਸ ਸੰਘਰਸ਼ ਵਿਚ ਸ਼ਾਮਿਲ ਹੋ ਕੇ ਆਪਣਾ ਸਰਦਾ ਬਣਦਾ ਯੋਗਦਾਨ ਪਾ ਰਹੇ ਹਨ ਪਰ ਪੰਜਾਬ ਜਿਥੋਂ ਕਿ ਇਸ ਸੰਘਰਸ਼ ਦਾ ਮੁੱਢ ਬੱਝਾ, ਉਹ ਸ਼ੁਰੂ ਲੈ ਕੇ ਹੁਣ ਤੱਕ ਇਸ ਵਿਚ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ। ਪੰਜਾਬੀ ਭਾਈਚਾਰਾ ਚਾਹੇ ਦੇਸ਼ ਵਿਚ ਹੈ ਜਾਂ ਵਿਦੇਸ਼ ਵਿਚ ਉਹ ਹਰ ਪੱਖੋਂ ਇਸ ਵਿਚ ਸਹਿਯੋਗ ਕਰ ਰਿਹਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿੰਨੀ ਜਲਦੀ ਸੰਭਵ ਹੋਵੇ ਕਿਸਾਨ ਮਜ਼ਦੂਰ ਜਥੇਬੰਦੀਆਂ ਨਾਲ ਸੰਜੀਦਾ ਗੱਲਬਾਤ ਕਰਨ ਦੀ ਪਹਿਲਕਦਮੀ ਕਰੇ ਤਾਂ ਕਿ ਇਸ ਮਸਲੇ ਦਾ ਸਨਮਾਨਜਨਕ ਹੱਲ ਨਿਕਲ ਸਕੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਬਲਕਿ ਵੱਡੀ ਲੋੜ ਵੀ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਚੰਗਾ ਬੋਲਚਾਲ

'ਚੰਗਾ ਬੋਲਚਾਲ' ਇਕ ਅਹਿਮ ਗੁਣ ਹੈ ਜੋ ਕਿਤੇ ਨਾ ਕਿਤੇ ਅੱਜ ਸਾਡੇ ਵਿਚੋਂ ਅਲੋਪ ਹੁੰਦਾ ਜਾ ਰਿਹਾ ਹੈ। ਸਾਨੂੰ ਲੋੜ ਹੈ ਇਸ ਨੂੰ ਮੁੜ ਸੁਰਜੀਤ ਕਰਨ ਦੀ ਕਿਉਂਕਿ ਇਹ ਇਕ ਅਜਿਹਾ ਗੁਣ ਹੈ, ਜਿਸ ਨਾਲ ਵੱਡੇ ਤੋਂ ਵੱਡੇ ਝਗੜੇ ਆਰਾਮ ਨਾਲ ਨਿਪਟਾਏ ਜਾ ਸਕਦੇ ਹਨ, ਜਿਸ ਨਾਲ ਦੁਸ਼ਮਣ ਮਿੱਤਰ ਬਣ ਜਾਂਦੇ ਹਨ। ਵੱਡੀ ਗੱਲ ਤਾਂ ਇਹ ਹੈ ਕਿ ਇਸ ਨਾਲ ਕਾਰੋਬਾਰ ਵਿਚ ਵੀ ਵਾਧਾ ਹੁੰਦਾ ਹੈ, ਜਿਸ ਨਾਲ ਔਖੇ ਤੋਂ ਔਖੇ ਕਾਰਜ ਸੌਖੇ ਹੋ ਜਾਂਦੇ ਹਨ। ਜੇ ਸਾਡੀ ਬੋਲੀ ਵਿਚ ਮਿਠਾਸ ਹੋਵੇਗੀ ਤਾਂ ਮੌਕੇ ਮੁਤਾਬਿਕ ਇਹ ਅਜਿਹੀ ਕਰਾਮਾਤ ਕਰ ਜਾਂਦੀ ਹੈ ਜੋ ਨਾ ਤਾਂ ਪੈਸਾ ਕਰ ਸਕਦਾ ਹੈ ਤੇ ਨਾ ਕੋਈ ਹਥਿਆਰ। ਇਸ ਕਰਕੇ ਹੀ ਸਾਡੇ ਸਕੂਲਾਂ ਵਿਚ ਭਾਸ਼ਾਵਾਂ ਨੂੰ ਵਿਸ਼ਿਆਂ ਵਜੋਂ ਰੱਖਿਆ ਗਿਆ ਹੈ, ਜਿੰਨੀ ਕਿਸੇ ਦੀ ਪਕੜ ਭਾਸ਼ਾ ਉੱਪਰ ਹੋਵੇਗੀ, ਓਨੀ ਹੀ ਬੋਲੀ ਵਿਚ ਨਿਖਾਰਤਾ ਹੋਵੇਗੀ। ਚੰਗੇ ਬੋਲਚਾਲ ਵਾਲੇ ਵਿਅਕਤੀ ਦਾ ਹਰ ਜਗ੍ਹਾ ਸਨਮਾਨ ਹੁੰਦਾ ਹੈ ਤੇ ਉਹ ਕਦੀ ਵੀ ਆਪਣੀ ਜ਼ਿੰਦਗੀ ਵਿਚ ਖੁਆਰ ਨਹੀਂ ਹੁੰਦਾ। ਸੋ, ਇਹ ਇਕ ਸਮਾਜਿਕ ਮਹੱਤਤਾ ਵਾਲਾ ਗੁਣ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਗੁਣ ਨੂੰ ਧਾਰਨ ਕਰੀਏ ਤਾਂ ਜੋ ਸਾਡੀ ਸ਼ਖ਼ਸੀਅਤ ਵਿਚ ਹੋਰ ਨਿਖਾਰ ਆ ਸਕੇ।

-ਏਕਮਨੂਰ ਸਿੰਘ

ਸਥਾਨਕ ਚੋਣਾਂ ਅਤੇ ਹਿੰਸਾ

ਪਿਛਲੇ ਦਿਨੀਂ ਨਗਰ ਨਿਗਮਾਂ, ਨਗਰ ਕੌਂਸਲਰਾਂ ਅਤੇ ਨਗਰ ਪੰਚਾਇਤਾਂ ਦੀ ਵੋਟਿੰਗ ਪ੍ਰਕਿਰਿਆ ਦੌਰਾਨ ਪੰਜਾਬ 'ਚ ਕਈ ਥਾਵਾਂ 'ਤੇ ਤਲਵਾਰਾਂ, ਗੋਲੀਆਂ ਅਤੇ ਲਾਠੀਆਂ ਚੱਲੀਆਂ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਥਾਨਕ ਸਰਕਾਰਾਂ ਦੀਆਂ ਇਹ ਚੋਣਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀ-ਫਾਈਨਲ ਹੈ। ਸਾਰੀਆਂ ਰਾਜਸੀ ਪਾਰਟੀਆਂ ਦਾ ਵਕਾਰ ਦਾਅ 'ਤੇ ਲੱਗਾ ਹੋਇਆ ਹੈ। ਇਸ ਕਰਕੇ ਹੀ ਕਈ ਥਾਵਾਂ 'ਤੇ ਚੋਣਾਂ ਦੌਰਾਨ ਹਿੰਸਕ ਘਟਨਾਵਾਂ ਵਾਪਰੀਆਂ ਹਨ, ਜਿਸ ਨੂੰ ਵੇਖ ਕੇ ਇੰਜ ਲਗਦਾ ਹੈ ਕਿ ਵੋਟਿੰਗ ਦੀ ਆਜ਼ਾਦੀ, ਨਿਰਪੱਖਤਾ ਅਤੇ ਪਾਰਦਰਸ਼ਤਾ ਬਣਾਈ ਰੱਖਣਾ ਕੋਈ ਸੌਖਾ ਕੰਮ ਨਹੀਂ ਹੈ। ਚੋਣ ਕਮਿਸ਼ਨ ਜਾਂ ਪੁਲਿਸ ਪ੍ਰਸ਼ਾਸਨ ਦੀਆਂ ਹਦਾਇਤਾਂ ਦੀਆਂ ਧੱਜੀਆਂ ਸਾਡੀਆਂ ਸਾਰੀਆਂ ਰਾਜਸੀ ਪਾਰਟੀਆਂ ਉਡਾਉਂਦੀਆਂ ਹਨ। ਕਿਸੇ ਵੀ ਧਿਰ ਦਾ ਨੇਤਾ ਹੋਵੇ, ਉਸ ਨੂੰ ਆਪਣੇ ਦਿਮਾਗ 'ਚੋਂ ਇਹ ਗ਼ਲਤਫਹਿਮੀ ਕੱਢ ਦੇਣੀ ਚਾਹੀਦੀ ਹੈ ਕਿ ਕਿਸੇ ਨੂੰ ਡਰਾ ਜਾਂ ਧਮਕਾ ਕੇ ਕੋਈ ਵੋਟ ਨਹੀਂ ਪੁਆ ਸਕਦਾ। ਚੋਣਾਂ ਦੌਰਾਨ ਹਿੰਸਾ ਲੋਕਤੰਤਰ ਦਾ ਘਾਣ ਹੈ। ਕੋਈ ਵੀ ਚੋਣ ਪ੍ਰਕਿਰਿਆ ਸ਼ਾਂਤੀ ਨਾਲ ਹੀ ਨੇਪਰੇ ਚੜ੍ਹਨੀ ਚਾਹੀਦੀ ਹੈ।

-ਰਾਜੇਸ਼ ਭਾਰਦਵਾਜ
ਪਿੰਡ ਤੇ ਡਾਕ: ਦਾਤਾਰਪੁਰ (ਚੌਂਕੀ) ਹੁਸ਼ਿਆਰਪੁਰ।

24-02-2021

 ਵਧਦੀ ਮਹਿੰਗਾਈ

ਭਾਰਤ ਦੇਸ਼ ਅੰਦਰ ਅੱਗ ਦੀ ਰਫ਼ਤਾਰ ਨਾਲ ਵਧ ਰਹੀ ਮਹਿੰਗਾਈ ਠੱਲ੍ਹਣ ਦਾ ਨਾਂਅ ਹੀ ਨਹੀਂ ਲੈ ਰਹੀ। ਅੱਜਕਲ੍ਹ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਸੌ ਦਾ ਅੰਕੜਾ ਪਾਰ ਕਰ ਗਈਆਂ ਹਨ। ਅਮੀਰ ਲੋਕਾਂ ਨੂੰ ਬੇਸ਼ੱਕ ਇਸ ਨਾਲ ਬਹੁਤਾ ਫਰਕ ਨਾ ਪਵੇ ਪਰ ਆਮ ਵਿਅਕਤੀ ਦੀ ਜੇਬ 'ਤੇ ਵਧ ਰਹੀ ਮਹਿੰਗਾਈ ਇਕ ਤਰ੍ਹਾਂ ਦੇ ਡਾਕੇ ਬਰਾਬਰ ਹੈ। ਜਦੋਂ ਇਸ ਗੱਲ 'ਤੇ ਕਦੇ ਪਬਲਿਕ ਦੀ ਸੁਣੀ ਜਾਂਦੀ ਹੈ ਤਾਂ ਅੱਖਾਂ ਬੰਦ ਕਰਕੇ ਸਿਰ ਹਿਲਾਉਣ ਵਾਲੇ ਕੁਝ ਲੋਕ ਇਹੀ ਬੋਲਦੇ ਹਨ ਕਿ ਜੋ ਹੋ ਰਿਹਾ ਹੈ ਦੇਸ ਹਿਤ ਵਿਚ ਹੋ ਰਿਹਾ ਹੈ ਅਤੇ ਕੀ ਜਿਸ ਕੋਲ ਵਾਹਨ ਖਰੀਦਣ ਦੀ ਪਹੁੰਚ ਹੈ ਉਸ 'ਚ ਪੈਟਰੋਲ ਡੀਜ਼ਲ ਪਵਾਉਣ ਦੀ ਪਹੁੰਚ ਨਹੀਂ। ਇਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਵਾਹਨ ਖਰੀਦਣ ਵਾਲਿਆਂ ਨੂੰ ਐਨੇ ਹੀ ਖੁਸ਼ਹਾਲ ਸਮਝਿਆ ਜਾਂਦਾ ਹੈ ਤਾਂ ਕੀ ਆਮ ਆਦਮੀ ਨੂੰ ਮਹਿੰਗਾਈ ਕਰਕੇ ਵਾਹਨਾਂ ਦੀ ਪਹੁੰਚ ਤੋਂ ਦੂਰ ਰੱਖਣਾ ਹੀ ਮਕਸਦ ਹੈ? ਕੀ ਹਰ ਵਿਅਕਤੀ ਆਪਣੀ ਜ਼ਿੰਦਗੀ ਖੁਸ਼ਹਾਲ ਨਹੀਂ ਚਾਹੁੰਦਾ? ਸਾਂਸਦਾਂ ਦੀਆਂ ਚਲਦੀਆਂ ਪੈਨਸ਼ਨਾਂ ਬੰਦ ਕਰਕੇ ਮਹਿੰਗਾਈ ਨੂੰ ਠੱਲ੍ਹ ਪਾ ਕੇ ਕਿਉਂ ਨਹੀਂ ਦੇਸ਼ ਹਿਤ ਦੇ ਇਸ ਕੰਮ ਵਿਚ ਯੋਗਦਾਨ ਦਿੱਤਾ ਜਾਂਦਾ। ਇਥੇ ਇਹ ਵੀ ਸਮਝਣ ਦੀ ਲੋੜ ਹੈ ਕਿ ਮਹਿੰਗਾਈ ਜਿਸ ਤੀਬਰ ਗਤੀ ਨਾਲ ਵਧਦੀ ਹੈ ਕੀ ਆਮਦਨੀ ਉਸ ਰਫ਼ਤਾਰ ਨਾਲ ਵਧਦੀ ਹੈ। ਬਰਾਬਰਤਾ ਤਾਂ ਹੀ ਹੋ ਸਕਦੀ ਹੈ ਜੇਕਰ ਇਨ੍ਹਾਂ ਦੋਵਾਂ ਪਾਸਿਉਂ ਇਕੋ ਜਿਹੀ ਗਤੀ ਨਾਲ ਚੱਲਿਆ ਜਾ ਸਕੇ।

-ਹਰਪ੍ਰੀਤ ਕੌਰ ਘੁੰਨਸ

ਪੈਟਰੋਲ, ਡੀਜ਼ਲ ਤੇ ਰਸੋਈ ਗੈਸ

ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਭਰ 'ਚ ਡੀਜ਼ਲ, ਪੈਟਰੋਲ ਤੇ ਘਰੇਲੂ ਗੈਸ ਮਹਿੰਗੇ ਕਰ ਕੇ ਗਰੀਬ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈਆਂ ਹਨ ਪਰ ਯੂ.ਪੀ.ਏ. ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਖਿਲਾਫ਼ ਬਿਆਨ ਦਾਗਣ ਵਾਲੇ ਭਾਜਪਾ ਨੇਤਾਵਾਂ ਨੇ ਹੁਣ ਚੁੱਪੀ ਧਾਰ ਲਈ ਹੈ। ਪੈਟਰੋਲੀਅਮ ਮੰਤਰੀ ਜੇਕਰ ਤੇਲ ਦੀਆਂ ਕੀਮਤਾਂ ਨੂੰ ਘੱਟ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੰਗੇ ਦਿਨ ਦੇ ਵਾਅਦੇ 'ਤੇ ਚੁਣਿਆ ਸੀ ਪਰ ਉਨ੍ਹਾਂ ਨੇ ਦੇਸ਼ ਵਾਸੀਆਂ ਦਾ ਭਰੋਸਾ ਤੋੜਿਆ ਹੈ। ਦੇਸ਼ ਵਾਸੀਆਂ ਨੂੰ ਰਾਹਤ ਦਿਵਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਗੱਲ ਕਰਨੀ ਚਾਹੀਦੀ ਹੈ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫ਼ਿਰੋਜ਼ਪੁਰ।

ਸਖ਼ਤ ਹੋਣ ਦੀ ਲੋੜ

ਪਿਛਲੇ ਦਿਨੀਂ 'ਅਜੀਤ' ਦੇ ਪਹਿਲੇ ਸਫ਼ੇ 'ਤੇ ਬੇਹੱਦ ਦਰਦਨਾਕ ਖ਼ਬਰ 'ਪੱਟੀ ਨੇੜੇ ਵਿਆਹ ਸਮਾਗਮ 'ਚ ਗੋਲੀ ਚੱਲੀ-13 ਸਾਲਾ ਬੱਚੇ ਦੀ ਮੌਤ' ਪੜ੍ਹ ਕੇ ਮਨ ਬੜਾ ਹੀ ਦੁਖੀ ਹੋਇਆ। ਕਿਸ ਤਰ੍ਹਾਂ ਇਕ ਵਿਆਹ ਸਮਾਗਮ ਵਿਚ ਡੀਜੇ 'ਤੇ ਚਲਦੇ ਭੰਗੜੇ ਦੌਰਾਨ ਗੋਲੀ ਨੇ 13 ਸਾਲਾਂ ਦੇ ਪਿਆਰੇ ਬੱਚੇ ਜਸ਼ਨਦੀਪ ਸਿੰਘ ਦੀ ਜਾਨ ਲੈ ਲਈ। ਸਾਡੇ ਸਮਾਜ ਵਿਚ ਅਕਸਰ ਕੁਝ ਸਮੇਂ ਬਾਅਦ ਇਸ ਤਰ੍ਹਾਂ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਪਰ ਅਸੀਂ ਅਜਿਹੀਆਂ ਘਟਨਾਵਾਂ ਤੋਂ ਬਾਅਦ ਕੁਝ ਦਿਨ ਦੀ ਵਿਚਾਰ ਪਿੱਛੋਂ ਸਭ ਕੁਝ ਭੁੱਲ-ਭੁਲਾ ਜਾਂਦੇ ਹਾਂ। ਇਸ ਘਟਨਾ ਨੇ ਸਾਨੂੰ ਮੁੜ ਜਗਾਇਆ ਹੈ। ਸ਼ਰਾਬ ਜਾਂ ਹੋਰ ਨਸ਼ਿਆਂ ਦੀ ਲੋਰ ਵਿਚ ਵਾਪਰ ਰਹੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਸਾਨੂੰ ਬੇਹੱਦ ਜਾਗਰੂਕ ਤੇ ਸਖ਼ਤ ਹੋਣ ਦੀ ਲੋੜ ਹੈ। ਸਮਾਜ ਵਿਚ ਹਥਿਆਰਾਂ ਨਾਲ ਵੱਡੇ ਹੋਣ ਦਾ ਵਹਿਮ ਪਾਲੀ ਬੈਠੇ ਲੋਕਾਂ ਤੋਂ ਦੂਰੀ ਬਣਾਉਂਦਿਆਂ ਵਿਆਹ ਦੇ ਸੱਦਾ ਪੱਤਰਾਂ ਉੱਪਰ ਪੂਰੀ ਸਖ਼ਤੀ ਨਾਲ ਲਿਖਿਆ ਜਾਵੇ ਕਿ ਕੋਈ ਵੀ ਵਿਅਕਤੀ ਵਿਆਹ ਸਮਾਗਮ ਵਿਚ ਕਿਸੇ ਪ੍ਰਕਾਰ ਦਾ ਹਥਿਆਰ ਨਾ ਲੈ ਕੇ ਆਵੇ ਅਤੇ ਜੇਕਰ ਅਜਿਹਾ ਕਰੇਗਾ ਤਾਂ ਉਸ ਨੂੰ ਵਿਆਹ ਸਮਾਗਮ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਵੀ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ 'ਤੇ ਪਾਬੰਦੀ ਲਗਾਏ।

-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ (ਬਠਿੰਡਾ)।

ਵਧ ਰਹੇ ਸੜਕ ਹਾਦਸੇ

ਹਰ ਰੋਜ਼ ਸਵੇਰੇ ਲੋਕ ਆਪਣੇ ਕੰਮਾਂਕਾਰਾਂ ਨੂੰ ਜਾਣ ਵਿਚ ਜਲਦਬਾਜ਼ੀ ਕਰਦੇ ਹੋਏ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਕਿਤੇ ਨਾ ਕਿਤੇ ਵਧ ਰਹੀ ਧੁੰਦ ਸਰਦ ਮੌਸਮ ਵਿਚ ਕਾਹਲੀ ਕਰਨੀ ਵੀ ਇਕ ਬਹੁਤ ਵੱਡਾ ਕਾਰਨ ਬਣ ਗਿਆ ਹੈ। ਕਈ ਲੋਕ ਬਹੁਤ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦੇ ਹਨ, ਫੋਨ ਦਾ ਇਸਤੇਮਾਲ ਕਰਦੇ ਹਨ, ਕਈ ਵਾਰ ਤਾਂ ਵੱਡੇ ਵਾਹਨ ਛੋਟੇ ਵਾਹਨਾਂ ਨੂੰ ਰਸਤਾ ਨਹੀਂ ਦਿੰਦੇ, ਜਿਸ ਕਾਰਨ ਸੜਕ ਤੋਂ ਗੁਜ਼ਰ ਰਹੇ ਲੋਕ ਇਨ੍ਹਾਂ ਵਾਹਨਾਂ ਦੀ ਲਪੇਟ ਵਿਚ ਆ ਜਾਂਦੇ ਹਨ। ਜ਼ਿਆਦਾਤਰ ਬਜ਼ੁਰਗ ਜਾਂ ਫਿਰ ਸਕੂਲੀ ਬੱਚੇ ਇਨ੍ਹਾਂ ਦਾ ਸ਼ਿਕਾਰ ਹੁੰਦੇ ਹਨ। ਇਹ ਲੋਕ ਖੁਦ ਵੀ ਜਾਨ ਤਾਂ ਮੁਸੀਬਤ ਵਿਚ ਪਾਉਂਦੇ ਹਨ ਪਰ ਅਨਜਾਣ ਸ਼ਖਸ ਵੀ ਇਨ੍ਹਾਂ ਦੀ ਲਪੇਟ ਵਿਚ ਆ ਜਾਂਦੇ ਹਨ। ਸਰਕਾਰ ਤੇ ਪੁਲਿਸ ਦੁਆਰਾ ਬਹੁਤ ਸਖਤਾਈ ਵੀ ਕੀਤੀ ਜਾਂਦੀ ਹੈ, ਇਹ ਵਾਪਰ ਰਹੀਆਂ ਦੁਰਘਟਨਾਵਾਂ ਨੂੰ ਰੋਕਣ ਵਾਸਤੇ। ਪਰ ਕੁਝ ਬੇਸਮਝ ਲੋਕ ਹੁਸ਼ਿਆਰੀ ਮਾਰਦੇ ਹੋਏ ਕਾਨੂੰਨ ਦੀ ਉਲੰਘਣਾ ਕਰਦੇ ਹਨ। ਅੱਜ ਲੋਕਾਂ ਨੂੰ ਜਾਗਰੂਕ ਹੋਣ ਦੇ ਨਾਲ-ਨਾਲ ਸਮਝਣਾ ਹੋਵੇਗਾ ਕਿ ਗੱਡੀ ਦੀ ਸਪੀਡ 'ਤੇ ਕਾਬੂ ਰੱਖਣ ਦੀ ਜ਼ਰੂਰਤ ਹੈ ਨਹੀਂ ਤਾਂ ਜ਼ਿੰਦਗੀ ਕਦ ਬੇਕਾਬੂ ਹੋ ਜਾਵੇ ਪਤਾ ਵੀ ਨਹੀਂ ਚੱਲਣਾ। ਸੋ, ਸਾਵਧਾਨੀ ਵਰਤਣ ਵਿਚ ਹੀ ਸਭ ਦਾ ਭਲਾ ਹੈ।

-ਪਵਨ ਮੰਨਣ. ਕੇ.ਐਮ.ਵੀ., ਜਲੰਧਰ।

23-02-2021

 ਸਾਡੇ ਨਾਲ ਇਸ ਤਰ੍ਹਾਂ ਕਿਉਂ ਹੁੰਦਾ ਹੈ?

ਹਾਰਨ ਤੋਂ ਬਾਅਦ ਕਈ ਪਾਰਟੀਆਂ ਇਕ-ਦੂਜੇ 'ਤੇ ਆਪਣੀ ਹਾਰ ਦਾ ਠੀਕਰਾ ਭੰਨਦੀਆਂ ਹਨ, ਹਰ ਵਾਰ ਹੀ ਇਉਂ ਕਰ ਕੇ ਪਾਰਟੀਆਂ ਆਪਣੀ ਹਾਰ ਦੀ ਬਾਖੂਬੀ ਸਫ਼ਾਈ ਦਿੰਦੀਆਂ ਹਨ ਤੇ ਸਾਡੇ ਮਨ ਨੂੰ ਸਕੂਨ ਦੇ ਕੇ ਪੰਜ ਸਾਲ ਆਰਾਮ ਕਰਦੀਆਂ ਹਨ। ਸਾਨੂੰ ਕਦੋਂ ਸਮਝ ਆਵੇਗੀ, ਕੀ ਅਸੀਂ ਕਦੇਂ ਇਨ੍ਹਾਂ ਲੂੰਬੜ ਚਾਲਾਂ ਨੂੰ ਸਮਝ ਪਾਵਾਂਗੇ ਜਾਂ ਫਿਰ ਅਖ਼ਬਾਰਾਂ ਦੀਆਂ ਮੋਟੀਆਂ ਸੁਰਖੀਆਂ ਪੜ੍ਹ ਕੇ ਚਟਕਾਰੇ ਲੈ ਕੇ ਹੀ ਗੁਜ਼ਾਰ ਦਿਆਂਗੇ।

-ਕੰਵਰਦੀਪ ਸਿੰਘ ਭੱਲਾ (ਪਿੱਪਲਾਂ ਵਾਲਾ)
ਬ੍ਰਾਂਚ ਮੈਨੇਜਰ ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ।

ਲੋਕਤੰਤਰ ਦਾ ਘਾਣ

ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਕੇ ਹਟੀਆਂ ਹਨ। ਸੱਤਾਧਾਰੀ ਪਾਰਟੀ ਨੂੰ ਛੱਡ ਬਾਕੀ ਪਾਰਟੀਆਂ ਚੋਣਾਂ ਦੌਰਾਨ ਲੋਕਤੰਤਰ ਦੇ ਘਾਣ ਦੀਆਂ ਗੱਲਾਂ ਕਰਦੀਆਂ ਹਨ ਪਰ ਜਦੋਂ ਆਪ ਸੱਤਾ ਵਿਚ ਹੁੰਦੀਆਂ ਹਨ, ਇਹ ਵਰਤਾਰਾ ਉਨ੍ਹਾਂ ਦੀ ਸੱਤਾ ਦੌਰਾਨ ਵੀ ਹੁੰਦਾ ਹੈ। ਲੋਕਤੰਤਰ ਦੇ ਅਰਥ ਦਾ ਪਤਾ ਸੱਤਾ ਦੇ ਨਸ਼ੇ ਦੌਰਾਨ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਪੁਲਿਸ ਅਤੇ ਪ੍ਰਸ਼ਾਸਨ ਵੀ ਹੁਕਮਰਾਨ ਪਾਰਟੀ ਦਾ ਹੀ ਪੱਖ ਪੂਰਦਾ ਹੈ। ਇਨ੍ਹਾਂ ਚੋਣਾਂ ਨੂੰ ਕਰਾਉਣ ਦਾ ਮਕਸਦ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੀ ਮੁੱਖ ਮੰਤਵ ਹੁੰਦਾ ਹੈ ਪਰ ਹੁੰਦਾ ਬਿਲਕੁੱਲ ਉਲਟ ਹੈ। ਮੁੱਦਿਆਂ ਦੇ ਆਧਾਰ 'ਤੇ ਲੜੀਆਂ ਜਾ ਰਹੀਆਂ ਚੋਣਾਂ ਬੇਮਕਸਦ ਹੋ ਕੇ ਰਹਿ ਜਾਂਦੀਆਂ ਹਨ। ਸੱਤਾਧਾਰੀ ਪਾਰਟੀ ਦੇ ਲੋਕ ਵਿਰੋਧੀਆਂ ਕੋਲੋਂ ਬਦਲਾ ਲਊ ਭਾਵਨਾਵਾਂ ਰੱਖ ਕੇ ਲੋਕਤੰਤਰ ਦਾ ਘਾਣ ਕਰਦੇ ਹਨ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਬੇਰੁਜ਼ਗਾਰੀ ਦਾ ਵਿਕਰਾਲ ਰੂਪ

ਅਜੋਕੇ ਸਮੇਂ 'ਚ ਬੇਰੁਜ਼ਗਾਰੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਦੇਸ਼ ਦਾ ਅਰਥਚਾਰਾ ਵਿਸ਼ਾਲ ਹੈ ਪਰ ਸਰਕਾਰਾਂ ਦੀ ਨੀਤੀ ਤੇ ਨੀਅਤ ਸਹੀ ਨਹੀਂ ਹੈ ਕਿਉਂਕਿ ਘੱਟ ਤੋਂ ਘੱਟ ਬੰਦਿਆਂ ਨਾਲ ਕੰਮ ਚਲਾਇਆ ਜਾਣ ਲੱਗਿਆ ਹੈ। ਉਨ੍ਹਾਂ ਨੂੰ ਤਨਖਾਹ ਘੱਟ ਤੋਂ ਘੱਟ ਦਿੱਤੀ ਜਾ ਰਹੀ ਹੈ। ਜਿਸ ਕਰਕੇ ਨੌਜਵਾਨ ਵਰਗ ਆਪਣੇ ਰੁਜ਼ਗਾਰ ਲਈ ਚਿੰਤਤ ਹੈ, ਉਹ ਪ੍ਰਵਾਸ ਕਰਨ ਪ੍ਰਤੀ ਸੋਚਦਾ ਹੈ। ਪਰ ਰਾਜਨੀਤਕ ਪਾਰਟੀਆਂ ਬੇਰੁਜ਼ਗਾਰੀ ਦੇ ਵਿਸ਼ੇ ਨੂੰ ਚੋਣ ਏਜੰਡਾ ਕਿਉਂ ਨਹੀਂ ਬਣਾਉਂਦੀਆਂ? ਅਤੇ ਵੋਟਾਂ ਦੀ ਭੰਨ-ਤੋੜ ਕਰਕੇ ਸੱਤਾ ਪ੍ਰਾਪਤ ਕਰਨ ਵਾਲੇ ਚੋਣ ਏਜੰਡੇ ਹੀ ਮਾਹਰ ਲੋਕ ਬਣਾਉਂਦੇ ਹਨ। ਬੇਰੁਜ਼ਗਾਰੀ ਨੂੰ ਅਣਗੌਲਿਆ ਕੀਤਾ ਹੋਇਆ ਹੈ। ਸਰਕਾਰਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ ਹੈ, ਆਬਾਦੀ ਦਾ ਬਹਾਨਾ ਹੀ ਨਹੀਂ ਬਣਾਉਣਾ ਚਾਹੀਦਾ। ਇਸ ਚੁਣੌਤੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਮਨੁੱਖੀ ਸ਼ਖ਼ਸੀਅਤ ਦਾ ਭਾਸ਼ਾ 'ਤੇ ਪ੍ਰਭਾਵ

ਅਸੀਂ ਵੇਖਦੇ ਹਾਂ ਕਿ ਯੂਰਪੀ ਕੌਮਾਂ ਨੇ ਜਿਵੇਂ-ਜਿਵੇਂ ਤਰੱਕੀ ਕੀਤੀ ਹੈ, ਉਸੇ ਤਰ੍ਹਾਂ ਉਨ੍ਹਾਂ ਦੀਆਂ ਭਾਸ਼ਵਾਂ ਨੇ ਵੀ ਬਹੁਤ ਜ਼ਿਆਦਾ ਵਿਕਾਸ ਕੀਤਾ ਹੈ। ਅੱਜ ਜਦੋਂ ਅਸੀਂ ਕਿਸੇ ਵਿਕਸਿਤ ਭਾਸ਼ਾ ਦੀ ਗੱਲ ਕਰਦੇ ਹਾਂ ਅਤੇ ਜੇਕਰ ਉਸ ਪਿੱਛੇ ਉਸ ਦੇ ਵਿਕਾਸ ਦੇ ਕਾਰਨਾਂ ਦੀ ਪੜਚੋਲ ਕਰੀਏ ਤਾਂ ਵੇਖਦੇ ਹਾਂ ਕਿ ਉਸ ਭਾਸ਼ਾ ਦੇ ਵਿਕਾਸ ਪਿੱਛੇ ਉਸ ਕੌਮ ਦੇ ਲੋਕਾਂ ਦੀ ਸ਼ਖ਼ਸੀਅਤ ਅਤੇ ਕਿਰਦਾਰ ਦਾ ਬਹੁਤ ਵੱਡਾ ਯੋਗਦਾਨ ਹੈ। ਜਿਵੇਂ ਸਮੇਂ ਦੀ ਕਦਰ ਕਰਨੀ ਅਤੇ ਉਸ ਦਾ ਪਾਬੰਦ ਹੋਣਾ, ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣਾ, ਜਾਤਪਾਤ, ਧਰਮ, ਰੰਗ, ਨਸਲ, ਊਚ ਨੀਚ ਆਦਿ ਸਭ ਤਰ੍ਹਾਂ ਦੀ ਵਿਤਕਰੇਬਾਜ਼ੀ ਤੋਂ ਉੱਤੇ ਉੱਠ ਕੇ ਮਨੁੱਖਤਾ ਦੀ ਭਲਾਈ ਅਤੇ ਉਸ ਦੇ ਵਿਕਾਸ ਲਈ ਕੰਮ ਕਰਨਾ, ਆਪਣੇ ਫ਼ਰਜ਼ਾਂ ਨੂੰ ਆਪਣਾ ਧਰਮ ਸਮਝਣਾ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਆਦਿ। ਇਸੇ ਤਰ੍ਹਾਂ ਜੇਕਰ ਅਸੀਂ ਪੰਜਾਬੀ ਵੀ ਆਪਣੀ ਭਾਸ਼ਾ ਦਾ ਵਿਕਾਸ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਸ਼ਖ਼ਸੀਅਤ ਅਤੇ ਕਿਰਦਾਰ ਨੂੰ ਖੂਬਸੂਰਤ ਬਣਾਉਣ ਲਈ ਉਪਰਾਲੇ ਕਰਨੇ ਪੈਣਗੇ, ਆਪਣੇ ਫ਼ਰਜ਼ਾਂ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਇਮਾਨਦਾਰੀ ਨਾਲ ਨਿਭਾਉਣਾ ਪਵੇਗਾ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਪਵੇਗਾ। ਨਿਸਚੇ ਹੀ ਸਾਡੀ ਪੰਜਾਬੀ ਵਿਕਸਿਤ ਭਾਸ਼ਾਵਾਂ ਦੀ ਕਤਾਰ ਵਿਚ ਖੜ੍ਹੀ ਨਜ਼ਰ ਆਵੇਗੀ।

-ਕੁਲਦੀਪ ਸਿੰਘ ਮਮਦੋਟ, ਲੋਕ ਚੇਤਨਾ ਮੰਚ।

ਕੇਂਦਰੀ ਮੰਤਰੀ ਦਾ ਤੋਤਾ ਰਟਨ

ਪਿਛਲੇ ਦਿਨੀਂ 'ਅਜੀਤ' 'ਚ (ਮੁੱਖ ਪੰਨਾ) ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਪੜ੍ਹਿਆ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਨਾਲ ਅਜੇ ਵੀ ਗੱਲਬਾਤ ਕਰਨ ਲਈ ਤਿਆਰ ਹੈ। ਸ੍ਰੀ ਤੋਮਰ ਤੇ ਸਰਕਾਰ ਦੇ ਹੋਰ ਨੁਮਾਇੰਦਿਆਂ ਦਾ ਇਹ ਤੋਤਾ ਰਟਨ ਪਹਿਲਾਂ ਵੀ ਕਈ ਵਾਰ ਪੜ੍ਹ-ਸੁਣ ਚੁੱਕੇ ਹਾਂ। ਕੇਂਦਰ ਸਰਕਾਰ ਦਾ ਅੜੀਅਲ ਵਤੀਰਾ ਦੇਖ ਕੇ ਇੰਜ ਲਗਦਾ ਹੈ ਜਿਵੇਂ ਕੇਂਦਰ ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਨਾਲ ਕੋਈ ਮੋਹ ਹੀ ਨਹੀਂ ਹੈ। ਇਸੇ ਕਰਕੇ ਹੀ ਸਰਕਾਰ ਦੇ ਮੰਤਰੀਆਂ ਵਲੋਂ ਅਸਲ ਮੁੱਦੇ ਦੀ ਗੱਲ ਕਰਨ ਦੀ ਥਾਂ ਇਧਰ-ਉਧਰ ਦੀਆਂ ਗੱਲਾਂ ਕਰਕੇ ਵਕਤ ਟਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਨਵੇਂ ਖੇਤੀ ਕਾਨੂੰਨ ਕਿਸਾਨਾਂ ਨੂੰ ਮਨਜ਼ੂਰ ਹੀ ਨਹੀਂ ਹਨ, ਉਨ੍ਹਾਂ ਨੂੰ ਤੁਰੰਤ ਰੱਦ ਕਰੇ ਤੇ ਦੇਸ਼ ਦੀ ਸੁਹਿਰਦ ਤੇ ਲੋਕ ਪੱਖੀ ਸਰਕਾਰ ਹੋਣ ਦਾ ਸਬੂਤ ਦੇਵੇ।

-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਪੰਜਾਬ ਸਰਕਾਰ ਦੇ ਧਿਆਨ ਹਿਤ

ਮੈਂ ਪੰਜਾਬ ਵਿਚ ਅਵਾਰਾ ਕੁੱਤਿਆਂ ਵਲੋਂ ਮਚਾਈ ਜਾ ਰਹੀ ਦਹਿਸ਼ਤ ਬਾਰੇ ਜ਼ਿਕਰ ਛੇੜਨ ਲੱਗਾ ਹਾਂ। ਅਵਾਰਾ ਕੁੱਤਿਆਂ ਨੇ ਲੋਕਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ। ਆਏ ਦਿਨ ਕੁੱਤਿਆਂ ਵਲੋਂ ਮਾਸੂਮ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਹਨ। ਇਨ੍ਹਾਂ ਅਵਾਰਾ ਕੁੱਤਿਆਂ ਨੂੰ ਮਾਰਨ ਦੀ ਜੰਗਲੀ ਜੀਵ ਕਾਨੂੰਨ ਤਹਿਤ ਮਨਾਹੀ ਹੈ। ਮੇਰੇ ਪਿਤਾ ਜੀ ਸਵਰਗਵਾਸੀ ਕਾਮਰੇਡ ਦਰਸ਼ਨ ਸਿੰਘ ਝਬਾਲ ਨੇ ਪੰਜਾਬ ਵਿਧਾਨ ਸਭਾ ਵਿਚ ਸਾਲ 1983 ਵਿਚ ਮਸਲਾ ਉਠਾਇਆ ਸੀ। ਉਸ ਵਕਤ ਦੇ ਸਿਹਤ ਮੰਤਰੀ ਸਵਰਗੀ ਜੋਗਿੰਦਰ ਪਾਲ ਪਾਂਡੇ ਨੇ ਸਦਨ ਵਿਚ ਐਲਾਨ ਕੀਤਾ ਸੀ ਕਿ ਸਰਕਾਰ ਅਵਾਰਾ ਕੁੱਤਿਆਂ ਬਾਰੇ ਕਾਨੂੰਨ ਬਣਾਏਗੀ। ਪਰ ਏਨੇ ਸਾਲ ਬਾਅਦ ਵੀ ਕੋਈ ਸਰਕਾਰ ਇਸ ਬਾਰੇ ਕਾਨੂੰਨ ਨਹੀਂ ਬਣਾ ਸਕੀ। ਸੋ, ਮੈਂ ਆਪ ਸਭ ਨੂੰ ਇਸ ਮਸਲੇ ਬਾਰੇ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਲਿਖ ਕੇ ਅਵਾਰਾ ਕੁੱਤਿਆਂ ਦਾ ਕੋਈ ਹੱਲ ਕੱਢਣ ਦੀ ਬੇਨਤੀ ਕਰਦਾ ਹਾਂ ਤਾਂ ਕਿ ਪੰਜਾਬ ਦੇ ਲੋਕਾਂ ਦੀ ਜਾਨ ਦੀ ਸੁਰੱਖਿਆ ਹੋ ਸਕੇ।

-ਬਲਵਿੰਦਰ ਝਬਾਲ
ਪਿੰਡ ਤੇ ਡਾਕ: ਝਬਾਲ, ਤਰਨ ਤਾਰਨ।

22-02-2021

 ਬੇਲਗਾਮ ਹੁੰਦੀ ਮਹਿੰਗਾਈ
ਕਦੀ ਸਮਾਂ ਸੀ ਕਿ ਜਦੋਂ ਰਸੋਈ ਗੈਸ ਦੀ ਸਪਲਾਈ ਸ਼ੁਰੂ ਹੋਈ ਸੀ, ਗੈਸ ਸਿਲੰਡਰ ਨਾਮਾਤਰ ਕੀਮਤ ਵਿਚ ਮਿਲ ਜਾਂਦਾ ਸੀ ਅਤੇ ਇਸ 'ਤੇ ਜ਼ਿਆਦਾਤਰ ਰਕਮ ਦੀ ਸਬਸਿਡੀ ਹੁੰਦੀ ਸੀ ਅਤੇ ਹੁਣ ਰਸੋਈ ਗੈਸ ਸਿਲੰਡਰ ਦੀ ਕੀਮਤ ਵਧਦੀ-ਵਧਦੀ ਏਨੀ ਜ਼ਿਆਦਾ ਹੋ ਗਈ ਹੈ ਕਿ ਸਬਸਿਡੀ ਨਾਮਾਤਰ ਹੀ ਰਹਿ ਗਈ ਹੈ। ਉਪਰੋਂ ਡੀਜ਼ਲ, ਪੈਟਰੋਲ ਦੀਆਂ ਨਿਤ-ਦਿਨ ਵਧਦੀਆਂ ਕੀਮਤਾਂ ਨੇ ਆਮ ਆਦਮੀ ਦਾ ਕਚੂੰਮਰ ਕੱਢ ਦਿੱਤਾ ਹੈ, ਕਿਉਂਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਇਸ ਦਾ ਸਿੱਧਾ ਅਸਰ ਆਵਾਜਾਈ 'ਤੇ ਪੈਂਦਾ ਹੈ। ਸਾਡੇ ਹਰੇਕ ਖਾਧ-ਪਦਾਰਥ ਆਦਿ ਦੀ ਢੋਆ-ਢੋਆਈ ਕਾਰਨ ਉਨ੍ਹਾਂ ਦੀਆਂ ਕੀਮਤਾਂ ਵੱਧ ਜਾਣਾ ਕੁਦਰਤੀ ਹੈ ਅਤੇ ਮਹਿੰਗਾਈ ਹੁਣ ਧੜੱਲੇ ਨਾਲ ਵਧਦੀ ਜਾ ਰਹੀ ਹੈ ਅਤੇ ਇਸ ਮਹਿੰਗਾਈ ਦੇ ਦੌਰ ਵਿਚ ਆਮ ਆਦਮੀ ਨੂੰ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਪਿਛਲੇ ਸਮੇਂ ਵਿਚ ਕਾਫੀ ਸਮੇਂ ਬਾਅਦ ਰਸੋਈ ਗੈਸ, ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾਂਦਾ ਸੀ, ਜਦੋਂ ਕਿ ਹੁਣ ਇਨ੍ਹਾਂ ਦੀਆਂ ਕੀਮਤਾਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਜਿਥੇ ਵਿਰੋਧੀ ਪਾਰਟੀਆਂ ਨੂੰ ਇਸ ਬਾਰੇ ਗੰਭੀਰ ਹੋਣਾ ਚਾਹੀਦਾ ਹੈ, ਉਥੇ ਹੀ ਸਰਕਾਰ ਨੂੰ ਬੇਲਗਾਮ ਹੁੰਦੀ ਜਾ ਰਹੀ ਮਹਿੰਗਾਈ 'ਤੇ ਜ਼ਰੂਰ ਸ਼ਿਕੰਜਾ ਕੱਸਣਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ।


ਗੱਲ ਰੱਖਣ ਦੀ ਆਜ਼ਾਦੀ
ਕੀ ਅਸੀਂ ਸੱਚਮੁੱਚ ਇਕ ਲੋਕਤੰਤਰੀ ਦੇਸ਼ ਵਿਚ ਰਹਿ ਰਹੇ ਹਾਂ, ਜਿਥੇ ਸਾਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਹੈ, ਜਿਥੇ ਸਾਨੂੰ ਸਾਡੇ ਅਧਿਕਾਰਾਂ ਲਈ ਲੜਨ ਦੀ ਆਜ਼ਾਦੀ ਹੈ। ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜੇ ਉਸ ਦਾ ਸੱਚਮੁੱਚ ਖਾਲਿਸਤਾਨੀ ਨਾਲ ਸਬੰਧ ਹੈ ਤਾਂ ਸਬੂਤ ਦਿਖਾਏ ਜਾਣੇ ਚਾਹੀਦੇ ਹਨ। 21 ਸਾਲ ਦੀ ਕੁੜੀ ਜੋ ਬਿਨਾਂ ਕਿਸੇ ਲਾਲਚ ਦੇ ਦੇਸ਼ ਦੇ ਵਾਤਾਵਰਨ ਨੂੰ ਬਚਾਉਣ ਲਈ ਲੱਗੀ ਹੋਈ ਹੈ, ਉਹ ਦੇਸ਼ ਵਿਰੋਧੀ ਕਿਵੇਂ ਹੋ ਸਕਦੀ ਹੈ। ਨੌਦੀਪ ਕੌਰ ਵੀ ਆਪਣੇ ਹੱਕਾਂ ਲਈ ਲੜ ਰਹੀ ਸੀ ਅਤੇ ਇਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਕੀ ਸਰਕਾਰ ਸੱਚਮੁੱਚ ਸੱਚਾਈ ਨਹੀਂ ਵੇਖ ਰਹੀ? ਜਦੋਂ ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ਵਰਗੇ ਮੰਤਰੀ ਲੋਕਾਂ ਵਿਚ ਭੜਕਾਊ ਭਾਸ਼ਨ ਦਿੰਦੇ ਹਨ ਅਤੇ ਲੋਕਾਂ ਨੂੰ ਭੜਕਾਉਂਦੇ ਹਨ, ਉਦੋਂ ਇਹ ਕਾਨੂੰਨ ਕਿੱਥੇ ਜਾਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦਾ ਕੋਈ ਹੱਲ ਕੱਢ ਕੇ ਉਨ੍ਹਾਂ ਨਾਲ ਗੱਲ ਕਰੇ, ਜਿਸ ਕਾਰਨ ਇਹ ਸਭ ਹੋ ਰਿਹਾ ਹੈ। ਜੇਕਰ ਸਰਕਾਰ ਕਿਸਾਨਾਂ ਦੀ ਗੱਲ ਸੁਣਦੀ ਹੈ ਅਤੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਲੱਭ ਲੈਂਦੀ ਹੈ ਤਾਂ ਇਹ ਸਾਰੇ ਮੁੱਦੇ ਪੈਦਾ ਨਹੀਂ ਹੋਣਗੇ। ਸਰਕਾਰ ਨੂੰ ਆਪਣਾ ਹੰਕਾਰ ਤੋੜਨਾ ਚਾਹੀਦਾ ਹੈ ਅਤੇ ਦੇਸ਼ ਦੇ ਹਿੱਤ ਦੀ ਗੱਲ ਕਰਨੀ ਚਾਹੀਦੀ ਹੈ। ਕੋਰੋਨਾ ਦੇ ਕਾਰਨ ਦੇਸ਼ ਵਿਚ ਬੇਰੁਜ਼ਗਾਰੀ ਬਹੁਤ ਵਧ ਗਈ ਹੈ, ਗਰੀਬ ਇਨਸਾਨ ਭੁੱਖਾ ਮਰ ਰਿਹਾ ਹੈ। ਸਰਕਾਰ ਇਸ ਵੱਲ ਧਿਆਨ ਦੇਵੇ ਅਤੇ ਦੇਸ਼ ਦੇ ਵਿਕਾਸ ਲਈ ਕੰਮ ਕਰੇ।


-ਨੇਹਾ ਜਮਾਲ, ਮੁਹਾਲੀ।


ਠੱਗਾਂ ਦੀ ਦੌੜ
ਅੱਜਕਲ੍ਹ ਬੇਰੁਜ਼ਗਾਰੀ ਦਾ ਗ੍ਰਾਫ਼ ਸਿਖਰਾਂ ਨੂੰ ਛੂਹ ਰਿਹਾ ਹੈ। ਪਰ ਇਸ ਬੇਰੁਜ਼ਗਾਰੀ ਦਾ ਫਾਇਦਾ ਹਰ ਪਹਿਲੂ ਤੇ ਠੱਗ ਲੈ ਰਹੇ ਹਨ। ਭਾਵੇਂ ਬਾਹਰ ਭੇਜਣ ਵਾਲੇ ਹੋਣ ਜਾਂ ਇਥੋਂ ਦੇ ਮਹਿਕਮਿਆਂ ਵਿਚ ਨੌਕਰੀਆਂ ਦਾ ਝਾਂਸਾ ਦੇ ਕੇ ਠਗਦੇ ਹੋਣ। ਠੱਗਾਂ ਦੇ ਸੈਂਸਰ ਬਹੁਤ ਤੇਜ਼ ਹੁੰਦੇ ਹਨ। ਇਹ ਕਿਸੇ ਨਾ ਕਿਸੇ ਮਹਿਕਮੇ ਵਿਚ, ਕੋਈ ਚੋਰ ਮੋਰੀ ਲੱਭ ਹੀ ਲੈਂਦੇ ਹਨ। ਠੱਗ ਟੈਸਟ ਤੋਂ ਪਹਿਲਾਂ ਹੀ ਲੋਕਾਂ ਨਾਲ ਤਾਲਮੇਲ ਬਣਾ ਲੈਂਦੇ ਹਨ। ਉਮੀਦਵਾਰਾਂ ਨੂੰ ਸੁਪਨਿਆਂ ਵਿਚ ਹੀ ਕੁਰਸੀ 'ਤੇ ਬਿਠਾ ਦਿੰਦੇ ਹਨ। ਫਿਰ ਲਾਈਲੱਗ ਉਮੀਦਵਾਰ ਆਪਣੀ ਮਿਹਨਤ ਛੱਡ ਕੇ ਇਨ੍ਹਾਂ ਦੇ ਝਾਂਸੇ ਵਿਚ ਆ ਕੇ ਪੈਸੇ ਦੇਣ ਸਮੇਂ ਕੋਈ ਅੱਗੇ ਪਿੱਛੇ ਨਹੀਂ ਸੋਚਦੇ। ਪਤਾ ਉਸ ਸਮੇਂ ਲਗਦਾ ਹੈ ਜਦ ਠੱਗ ਪੈਸੇ ਲੈ ਕੇ ਰਫੂ ਚੱਕਰ ਹੋ ਜਾਂਦੇ ਹਨ। ਉਹ ਉਮੀਦਵਾਰ ਨਾ ਘਰ ਦੇ ਰਹਿੰਦੇ ਹਨ ਨਾ ਘਾਟ ਦੇ। ਹੁਣੇ-ਹੁਣੇ ਖ਼ਬਰ ਸਾਹਮਣੇ ਆਈ ਹੈ ਕਿ ਪਟਿਆਲੇ ਵਿਚ ਠੱਗ ਫ਼ੌਜ ਵਿਚ ਭਰਤੀ ਕਰਵਾਉਣ ਵਾਲਿਆਂ ਨੂੰ ਠੱਗ ਕੇ ਲੈ ਗਏ ਹਨ। ਉਨ੍ਹਾਂ ਵਿਚੋਂ ਕੁਝ ਫੜੇ ਗਏ ਹਨ। ਫੌਜ ਵਿਚ ਭਰਤੀ ਹੋਣ ਵਾਲੇ ਤਾਂ ਘੱਟ ਦੌੜਦੇ ਹਨ। ਪਰ ਭਰਤੀ ਕਰਵਾਉਣ ਵਾਲੇ ਠੱਗ ਜ਼ਿਆਦਾ ਦੌੜ ਰਹੇ ਹਨ। ਇਨ੍ਹਾਂ ਠੱਗਾਂ 'ਤੇ ਸਰਕਾਰ ਕਦੋਂ ਸ਼ਿਕੰਜਾ ਕੱਸੇਗੀ, ਇਹ ਹੁਣ ਵੇਖਣਾ ਹੋਵੇਗਾ। ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਲੋਕ ਕਦੋਂ ਤੱਕ ਹੋਰ ਸਮੁੱਚੇ ਦੇਸ਼ ਦੇ ਮੂੰਹ ਵੱਲ ਵੇਖਦੇ ਰਹਿਣਗੇ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।


ਬੇਰੁਜ਼ਗਾਰਾਂ ਦੇ ਕਾਰਡ
ਕੋਰੋਨਾ ਵਰਗੀ ਮਹਾਂਮਾਰੀ ਦੇ ਚਲਦਿਆਂ ਪੂਰੇ ਦੇਸ਼ ਵਿਚ ਤਾਲਾਬੰਦੀ ਹੋਣ ਕਰਕੇ ਸਾਰੇ ਕੰਮ ਪੂਰੀ ਤਰ੍ਹਾਂ ਠੱਪ ਹੋ ਗਏ ਸਨ, ਜਿਸ ਕਰਕੇ ਇਕ ਵਾਰ ਤਾਂ ਜ਼ਿੰਦਗੀ ਦੀ ਗੱਡੀ ਪੂਰੀ ਤਰ੍ਹਾਂ ਲੀਹ ਤੋਂ ਲਹਿ ਗਈ ਸੀ। ਪਰ ਹੁਣ ਸਹਿਜੇ-ਸਹਿਜੇ ਜ਼ਿੰਦਗੀ ਦੀ ਗੱਡੀ ਮੁੜ ਲੀਹ 'ਤੇ ਆ ਗਈ ਹੈ। ਸਾਰੇ ਦਫਤਰਾਂ ਦੇ ਕੰਮਕਾਜ ਆਮ ਵਾਂਗ ਹੋਣ ਲੱਗ ਪਏ ਹਨ ਪਰ ਦੂਜੇ ਪਾਸੇ ਕੋਰੋਨਾ ਕਾਲ ਦੇ ਸਮੇਂ ਦੀ ਸਭ ਤੋਂ ਵੱਡੀ ਮਾਰ ਬੇਰੁਜ਼ਗਾਰ ਵਰਗ ਨੂੰ ਪੈ ਰਹੀ ਹੈ। ਇਕ ਪਾਸੇ ਬੇਰੁਜ਼ਗਾਰੀ ਅਤੇ ਦੂਜੇ ਪਾਸੇ ਕੋਰੋਨਾ ਦੀ ਕੁਦਰਤੀ ਕਰੋਪੀ ਨੇ ਬੇਰੁਜ਼ਗਾਰਾਂ ਨੂੰ ਬੁਰੀ ਤਰ੍ਹਾਂ ਝੰਬ ਕੇਰੱਖ ਦਿੱਤਾ ਹੈ। ਪ੍ਰੰਤੂ ਹੁਣ ਬੇਰੁਜ਼ਗਾਰ ਵਰਗ ਨੂੰ ਤੀਜੀ ਵੱਡੀ ਮਾਰ ਪੰਜਾਬ ਸਰਕਾਰ ਦੀ ਬੇਰੁਖ਼ੀ ਦੀ ਪੈ ਰਹੀ ਹੈ। ਸਕੂਲਾਂ, ਕਾਲਜਾਂ ਸਮੇਤ ਹੋਰ ਦਫ਼ਤਰਾਂ ਦੇ ਕੰਮ ਆਮਵਾਂਗ ਚੱਲ ਪਏ ਹਨ ਤਾਂ ਫਿਰ ਬੇਰੁਜ਼ਗਾਰਾਂ ਦੇ ਰੁਜ਼ਗਾਰ ਦਫਤਰਾਂ ਦੇ ਕਾਰਡ ਦੀ ਮਿਆਦ ਵਧਾਉਣ ਵਿਚ ਕੀ ਹਰਜ਼ ਹੈ? ਬੇਰੁਜ਼ਗਾਰਾਂ ਪ੍ਰਤੀ ਸਰਕਾਰ ਦੀ ਨੀਤੀ ਵਿਚ ਕਿਤੇ ਖੋਟ ਨਜ਼ਰ ਆਉਂਦਾ ਪ੍ਰਤੀਤ ਹੋ ਰਿਹਾ ਹੈ। ਬੀਤੇ ਦਿਨੀਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਨਗਰ ਨਿਗਮ ਦੀ ਚੋਣ ਸਮੇਂ ਅਜਿਹੀ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਸੀ। ਕੀ ਸਭ ਰੋਕਾਂ ਬੇਰੁਜ਼ਗਾਰ ਵਰਗ ਲਈ ਹੀ ਲਾਗੂ ਹੁੰਦੀਆਂ ਹਨ? ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।


-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾ: ਕੋਟਗੁਰੂ (ਬਠਿੰਡਾ)।


ਅਵਾਰਾ ਕੁੱਤੇ
ਬਹੁਤ ਦੁੱਖ ਹੁੰਦਾ ਹੈ ਜਦੋਂ ਅਵਾਰਾ ਕੁੱਤੇ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਤੇ ਰਾਹਗੀਰਾਂ ਨੂੰ ਘੇਰ ਕੇ ਨੋਚ-ਨੋਚ ਕੇ ਖਾ ਜਾਂਦੇ ਹਨ। ਕੱਲ੍ਹ ਕਿਸੇ ਹੋਰ ਦੀ ਵਾਰੀ ਨਾ ਆਵੇ, ਪ੍ਰਸ਼ਾਸਨ ਨੂੰ ਇਸ ਪਾਸੇ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਹੱਡਾਂ ਰੋੜੀਆਂ ਪਿੰਡਾਂ ਤੇ ਸੜਕਾਂ ਤੋਂ ਦੂਰ ਹੋਣੀਆਂ ਚਾਹੀਦੀਆਂ ਹਨ ਤੇ ਕੋਈ ਨਾ ਕੋਈ ਜ਼ਿੰਮੇਵਾਰ ਜਾਂ ਪਹਿਰੇਦਾਰ ਜ਼ਰੂਰ ਹੋਣਾ ਚਾਹੀਦਾ ਹੈ। ਅਵਾਰਾ ਕੁੱਤੇ ਗਲੀਆਂ ਸੜਕਾਂ ਤੇ ਦੁਰਘਟਨਾਵਾਂ ਦਾ ਕਾਰਨ ਬਣ ਜਾਂਦੇ ਹਨ। ਇਸ ਦਾ ਵੀ ਬੰਦੋਬਸਤ ਹੋਵੇ ਤਾਂ ਕਿ ਉਹ ਕਿਸੇ ਦੀ ਜਾਨ ਦਾ ਖੌਅ ਨਾ ਬਣ ਜਾਣ ਤੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।


-ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ, ਮੋਗਾ।


ਕੀ ਅਸੀਂ ਚੀਨ ਜਿੱਤ ਲਵਾਂਗੇ?
ਭਾਵੇਂ ਇਹ ਸਵਾਲ ਪੜ੍ਹਨ ਤੇ ਸੁਣਨ ਨੂੰ ਅਜੀਬ ਲਗਦਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਾਡੀਆਂ ਸੈਨਾਵਾਂ ਵਿਸ਼ਵ ਦੀ ਕਿਸੇ ਵੀ ਸ਼ਕਤੀ ਨੂੰ ਗੋਡੇ ਟੋਕਣ ਲਈ ਮਜਬੂਰ ਕਰ ਸਕਦੀਆਂ ਹਨ। ਪਰ ਮੇਰੀ ਸ਼ੰਕਾ ਦਾ ਕਾਰਨ ਕੋਈ ਹੋਰ ਹੈ। ਸਾਡੇ ਅਫਸਰਾਂ, ਸਾਸ਼ਕਾਂ ਤੇ ਸਰਕਾਰਾਂ ਨੇ ਜਿਵੇਂ ਚਾਈਨਾ ਡੋਰ ਅੱਗੇ ਹੀ ਗੋਡੇ ਟੇਕ ਦਿੱਤੇ ਹਨ, ਹਰ ਸਾਲ ਸੈਂਕੜੇ ਕੀਮਤੀ ਜਾਨਾਂ, ਹਜ਼ਾਰਾਂ ਦੁਰਘਟਨਾਵਾਂ ਤੇ ਲੱਖਾਂ ਪੰਛੀਆਂ ਦੀ ਮੌਤ ਦਾ ਕਾਰਨ ਬਣਨ ਵਾਲੀ ਪਲਾਸਟਿਕ ਡੋਰ (ਚਾਈਨਾ ਡੋਰ) ਸ਼ਰੇਆਮ ਬਾਜ਼ਾਰਾਂ ਵਿਚ ਵਿਕ ਰਹੀ ਹੈ, ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਉਡੀਕਦਾ ਰਹਿੰਦਾ ਹੈ, ਅਖ਼ਬਾਰਾਂ ਦੇ ਪੱਤਰਕਾਰਾਂ ਵਲੋਂ ਕੀਤੇ ਜਾਣ ਵਾਲੇ ਸਵਾਲ ਤੇ ਤਿਆਰ ਤੇ ਘੜੇ ਘੜਾਏ ਉੱਤਰ ਨਾਲ ਕਿ ਦੋਸ਼ੀਆਂ ਖਿਲਾਫ਼ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਸਮਝ ਨਹੀਂ ਲਗਦੀ ਕਿ ਕੀ ਮਜਬੂਰੀ ਹੈ ਸਰਕਾਰਾਂ ਦੀ? ਅਜਿਹੀਆਂ ਸਥਿਤੀਆਂ ਦੇ ਚਲਦੇ ਮਨ ਵਿਚ ਇਹ ਸਵਾਲ ਜ਼ਰੂਰ ਖਟਕਦਾ ਹੈ ਕਿ ਜੇਕਰ ਅਸੀਂ ਇਸ ਚਾਈਨਾ ਡੋਰ ਅੱਗੇ ਹੀ ਐਨੇ ਮਜਬੂਰ ਹੋ ਗਏ ਤਾਂ ਕੀ ਅਸੀਂ ਚੀਨ ਨੂੰ ਜਿੱਤ ਸਕਾਂਗੇ?


-ਸੁਖਦੇਵ ਸਿੰਘ ਪੰਜਰੁੱਖਾ
sukhdevpanjrukha@gmail.comWebsite & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX