ਤਾਜਾ ਖ਼ਬਰਾਂ


ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਵਿਜੀਲੈਂਸ ਵਲੋਂ ਮੁੜ ਪੁੱਛਗਿੱਛ
. . .  2 minutes ago
ਫ਼ਰੀਦਕੋਟ, 27 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਅੱਜ ਫ਼ਰੀਦਕੋਟ...
ਆਰ.ਟੀ.ਆਈ. ਕਾਰਕੁਨ 'ਤੇ ਕਾਤਲਾਨਾ ਹਮਲਾ ਕਰਵਾਉਣ ਦੇ ਮਾਮਲੇ 'ਚ ਔਰਤ ਸਣੇ ਤਿੰਨ ਗ੍ਰਿਫ਼ਤਾਰ
. . .  5 minutes ago
ਲੁਧਿਆਣਾ, 27 ਮਾਰਚ (ਪਰਮਿੰਦਰ ਸਿੰਘ ਆਹੂਜਾ)-ਆਰ.ਟੀ.ਆਈ. ਕਾਰਕੁਨ 'ਤੇ ਕਾਤਲਾਨਾ ਹਮਲਾ ਕਰਵਾਉਣ ਦੇ ਦੋਸ਼ ਤਹਿਤ ਪੁਲਿਸ ਨੇ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਨਗਰ ਨਿਗਮ ਦੇ ਦੋ ਕੱਚੇ ਮੁਲਾਜ਼ਮ ਵੀ ਸ਼ਾਮਿਲ ਹਨ। ਕਾਬੂ...
ਰਾਹੁਲ ਗਾਂਧੀ ਪ੍ਰਤੀ ਭਾਜਪਾ ਦੀ ਨਫ਼ਰਤ ਨੂੰ ਦਰਸਾਉਂਦਾ ਹੈ, ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ-ਪ੍ਰਮੋਦ ਤਿਵਾਰੀ
. . .  42 minutes ago
ਨਵੀਂ ਦਿੱਲੀ, 27 ਮਾਰਚ-ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦੇ ਨੋਟਿਸ 'ਤੇ ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾਰੀ ਨੇ ਕਿਹਾ ਕਿ ਇਹ ਰਾਹੁਲ ਗਾਂਧੀ ਪ੍ਰਤੀ ਭਾਜਪਾ ਦੀ ਨਫ਼ਰਤ ਨੂੰ ਦਰਸਾਉਂਦਾ ਹੈ। ਨੋਟਿਸ ਦਿੱਤੇ ਜਾਣ ਤੋਂ ਬਾਅਦ 30 ਦਿਨਾਂ ਦੀ ਮਿਆਦ ਲਈ, ਕੋਈ...
ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ
. . .  31 minutes ago
ਨਵੀਂ ਦਿੱਲੀ, 27 ਮਾਰਚ-ਲੋਕ ਸਭਾ ਸਕੱਤਰੇਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ ਦਿੱਤਾ ਹੈ।ਸਰਕਾਰੀ ਬੰਗਲੇ ਦੀ ਅਲਾਟਮੈਂਟ 23.04.2023 ਤੋਂ ਰੱਦ ਕਰ ਦਿੱਤੀ...
ਆਈ.ਪੀ.ਐਲ. 2023:ਸ਼੍ਰੇਅਸ ਅਈਅਰ ਦੀ ਗੈਰ-ਮੌਜ਼ੂਦਗੀ 'ਚ ਨਿਤੀਸ਼ ਰਾਣਾ ਕਰਨਗੇ ਕੋਲਕਾਤਾ ਨਾਈਟ ਰਾਈਡਰਜ਼ ਦੀ ਅਗਵਾਈ
. . .  about 1 hour ago
ਕੋਲਕਾਤਾ, 27 ਮਾਰਚ - ਫ੍ਰੈਂਚਾਇਜ਼ੀ ਨੇ ਐਲਾਨ ਕੀਤਾ ਕਿ ਨਿਯਮਤ ਕਪਤਾਨ ਸ਼੍ਰੇਅਸ ਅਈਅਰ ਦੀ ਗੈਰ-ਮੌਜ਼ੂਦਗੀ 'ਚ ਬੱਲੇਬਾਜ਼ ਨਿਤੀਸ਼ ਰਾਣਾ ਕੋਲਕਾਤਾ ਨਾਈਟ ਰਾਈਡਰਜ਼ (ਆਈ.ਪੀ.ਐੱਲ.) ਦੇ ਕਪਤਾਨ...
ਅਗਲੇ ਨੋਟਿਸ ਤੱਕ ਬੰਦ ਰਹੇਗਾ ਇਜ਼ਰਾਈਲ ਦੂਤਾਵਾਸ
. . .  about 1 hour ago
ਨਵੀਂ ਦਿੱਲੀ, 27 ਮਾਰਚ-ਇਜ਼ਰਾਈਲ ਦੂਤਾਵਾਸ ਅਨੁਸਾਰ ਅੱਜ, ਇਜ਼ਰਾਈਲ ਦੀ ਸਭ ਤੋਂ ਵੱਡੀ ਲੇਬਰ ਯੂਨੀਅਨ, ਹਿਸਟੈਡਰੂਟ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਹੜਤਾਲ 'ਤੇ ਜਾਣ ਲਈ ਕਿਹਾਹੈ, ਜਿਸ ਵਿਚ...
ਅੰਮ੍ਰਿਤਪਾਲ ਸਿੰਘ ਦੇ ਸਾਥੀ ਹਰਕਰਨ ਸਿੰਘ ਨੂੰ 14 ਦਿਨਾਂ ਲਈ ਭੇਜਿਆ ਨਿਆਂਇਕ ਹਿਰਾਸਤ 'ਚ
. . .  about 1 hour ago
ਬਾਬਾ ਬਕਾਲਾ ਸਾਹਿਬ, 27 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਹਰਕਰਨ ਸਿੰਘ ਨੂੰ ਅੱਜ ਥਾਣਾ ਖਿਲਚੀਆਂ ਦੀ ਪੁਲਿਸ ਵਲੋਂ ਅਜਨਾਲਾ ਤੋਂ ਟਰਾਂਜ਼ਿਟ ਰਿਮਾਂਡ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਣਯੋਗ...
'ਆਪ' ਸਰਕਾਰ ਨੇ 2015-2023 ਤੱਕ ਦਿੱਲੀ 'ਚ ਬਣਾਏ ਹਨ 28 ਫਲਾਈਓਵਰ-ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 27 ਮਾਰਚ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2015-2023 ਤੱਕ ਦਿੱਲੀ ਵਿਚ 28 ਫਲਾਈਓਵਰ ਬਣਾਏ ਹਨ। ਆਉਣ ਵਾਲੇ 2-3 ਸਾਲਾਂ ਵਿਚ ਅਸੀਂ 29 ਫਲਾਈਓਵਰ ਬਣਾਵਾਂਗੇ। ਪਿਛਲੇ 8 ਸਾਲਾਂ ਵਿਚ, ਅਸੀਂ...
ਕਾਂਗਰਸ ਪਾਰਟੀ ਲੋਕਤੰਤਰ ਨੂੰ 'ਰਾਜਤੰਤਰ' ਸਮਝਦੀ ਹੈ - ਗਿਰੀਰਾਜ ਸਿੰਘ
. . .  about 1 hour ago
ਨਵੀਂ ਦਿੱਲੀ, 27 ਮਾਰਚ-ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਨਹਿਰੂ ਜੀ ਕਾਰਨ ਦੇਸ਼ ਦੀ ਬੇਇੱਜ਼ਤੀ ਹੋਈ, ਜਿਵੇਂ ਕਾਇਰ ਨਹਿਰੂ ਜੀ ਨੇ ਚੀਨ ਨੂੰ 1000 ਵਰਗ ਕਿਲੋਮੀਟਰ ਜ਼ਮੀਨ...
ਕੀ ਊਧਵ ਠਾਕਰੇ ਫੂਕਣਗੇ ਰਾਹੁਲ ਗਾਂਧੀ ਦਾ ਪੁਤਲਾ?-ਏਕਨਾਥ ਸ਼ਿੰਦੇ
. . .  about 1 hour ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਊਧਵ ਠਾਕਰੇ ਦਾ ਕਹਿਣਾ ਹੈ ਕਿ ਉਹ ਵੀਰ ਸਾਵਰਕਰ ਦਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ। ਜਿਸ ਤਰ੍ਹਾਂ ਬਾਲਾ ਸਾਹਿਬ ਠਾਕਰੇ ਨੇ ਤਤਕਾਲੀ ਕੇਂਦਰੀ ਮੰਤਰੀ ਮਣੀ ਸ਼ੰਕਰ ਅਈਅਰ ਦਾ ਪੁਤਲਾ...
ਇਜ਼ਰਾਈਲ ਦੇ ਰਾਸ਼ਟਰਪਤੀ ਹਰਜ਼ੋਗ ਨੇ ਸਰਕਾਰ ਨੂੰ ਕਿਹਾ ਨਿਆਂਇਕ ਸੁਧਾਰ ਕਾਨੂੰਨ ਰੋਕਣ ਲਈ
. . .  about 1 hour ago
ਤੇਲ ਅਵੀਵ, 27 ਮਾਰਚ -ਦੇਸ਼ ਵਿਚ ਵੱਡੇ ਵਿਰੋਧ ਪ੍ਰਦਰਸ਼ਨਾਂ ਦੀ ਇਕ ਰਾਤ ਦੇਖਣ ਤੋਂ ਬਾਅਦ ਇਜ਼ਰਾਈਲ ਦੇ ਰਾਸ਼ਟਰਪਤੀ ਆਈਜ਼ੈਕ ਹਰਜ਼ੋਗ ਨੇ ਗਵਰਨਿੰਗ ਗੱਠਜੋੜ ਦੇ ਮੈਂਬਰਾਂ ਨੂੰ ਦੇਸ਼ ਦੀ...
ਸਾਵਰਕਰ ਦਾ ਅਪਮਾਨ ਕਰਨ ਵਾਲਿਆਂ ਦਾ ਕਰਾਂਗੇ ਵਿਰੋਧ-ਫੜਨਵੀਸ
. . .  about 1 hour ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅਸੀਂ ਵੀਰ ਸਾਵਰਕਰ ਦੇ ਯੋਗਦਾਨ ਬਾਰੇ ਗੱਲ ਕਰਨ ਲਈ ਰਾਜ ਦੇ ਹਰ ਜ਼ਿਲ੍ਹੇ ਵਿਚ 'ਸਾਵਰਕਰ ਗੌਰਵ ਯਾਤਰਾ' ਦਾ...
ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ, ਮਹਾਰਾਸ਼ਟਰ 'ਚ ਕਰਾਂਗੇ 'ਸਾਵਰਕਰ ਗੌਰਵ ਯਾਤਰਾ' ਦਾ ਆਯੋਜਨ-ਏਕਨਾਥ ਸ਼ਿੰਦੇ
. . .  about 1 hour ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਮੈਂ ਵੀਰ ਸਾਵਰਕਰ 'ਤੇ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕਰਦਾ ਹਾਂ। ਉਨ੍ਹਾਂ (ਵੀਰ ਸਾਵਰਕਰ) ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਵੱਡੀ ਭੂਮਿਕਾ ਨਿਭਾਈ। ਅਜਿਹੇ ਨਾਇਕਾਂ ਦੇ ਯੋਗਦਾਨ ਸਦਕਾ...
ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇੜੇ ਹੋਏ ਧਮਾਕੇ 'ਚ 2 ਦੀ ਮੌਤ, 12 ਜ਼ਖ਼ਮੀ
. . .  about 2 hours ago
ਕਾਬੁਲ, 27 ਮਾਰਚ-ਅੱਜ ਕਾਬੁਲ ਦੇ ਡਾਊਨਟਾਊਨ ਵਿਚ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਨੇੜੇ ਹੋਏ ਇਕ ਜ਼ਬਰਦਸਤ ਧਮਾਕੇ ਵਿਚ ਘੱਟੋ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ...
ਕਰਨਾਟਕ ਹਾਈਕੋਰਟ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਭਾਜਪਾ ਵਿਧਾਇਕ ਮਡਲ ਵਿਰੂਪਕਸ਼ੱਪਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ
. . .  about 2 hours ago
ਬੈਂਗਲੁਰੂ, 27 ਮਾਰਚ-ਕਰਨਾਟਕ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਭਾਜਪਾ ਵਿਧਾਇਕ ਮਡਲ ਵਿਰੂਪਕਸ਼ੱਪਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ ਕਰ...
ਬਲਾਕ ਸੰਮਤੀ ਜੈਤੋ ਦੇ ਸਮੂਹ ਫੀਲਡ ਸਟਾਫ਼ ਤੇ ਦਫ਼ਤਰੀ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
. . .  about 2 hours ago
ਜੈਤੋ, 27 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਬਲਾਕ ਸੰਮਤੀ ਜੈਤੋ ਦੇ ਸਮੂਹ ਫੀਲਡ ਸਟਾਫ਼ ਅਤੇ ਦਫ਼ਤਰੀ ਕਰਮਚਾਰੀਆਂ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜੈਤੋ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ...
ਅਪ੍ਰੈਲ ਪਾਲਿਸੀ ਮੀਟਿੰਗ ਵਿਚ ਵਿਆਜ ਦਰਾਂ ਵਿਚ ਵਾਧੇ ਨੂੰ ਰੋਕ ਸਕਦਾ ਹੈ ਰਿਜ਼ਰਵ ਬੈਂਕ-ਐਸ.ਬੀ.ਆਈ. ਰਿਸਰਚ
. . .  about 2 hours ago
ਨਵੀਂ ਦਿੱਲੀ, 27 ਮਾਰਚ-ਐਸ.ਬੀ.ਆਈ. ਰਿਸਰਚ ਨੇ ਆਪਣੀ ਤਾਜ਼ਾ ਈਕੋਰੈਪ ਰਿਪੋਰਟ ਵਿਚ ਕਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਤੋਂ ਉਨ੍ਹਾਂ ਦੀ ਵਿਆਜ ਦਰ ਵਿਚ ਵਾਧੇ...
ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਵਲੋਂ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਪ੍ਰਦਰਸ਼ਨ
. . .  about 2 hours ago
ਨਵੀਂ ਦਿੱਲੀ ।ਭਾਰਤ॥, 27 ਮਾਰਚ -ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੇ ਲੋਕ ਸਭਾ ਲਈ ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਵਜੋਂ ਅਯੋਗ ਠਹਿਰਾਏ ਜਾਣ ਦੇ ਵਿਰੋਧ ਵਿਚ ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਹਿੱਸਿਆਂ...
ਕਾਂਗਰਸ ਇੰਨੀ ਨਿਰਾਸ਼ ਹੈ ਕਿ ਹੁਣ ਲੈਣਾ ਪੈ ਰਿਹਾ ਹੈ ਕਾਲੇ ਜਾਦੂ ਦਾ ਸਹਾਰਾ -ਪਿਊਸ਼ ਗੋਇਲ
. . .  about 2 hours ago
ਨਵੀਂ ਦਿੱਲੀ, 27 ਮਾਰਚ, ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕਾਂਗਰਸ ਸਦਨ ਨਹੀਂ ਚੱਲਣ ਦੇ ਰਹੀ ਅਤੇ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਕਾਂਗਰਸ...
ਰਾਹੁਲ ਗਾਂਧੀ ਜੋ ਵੀ ਕਰ ਰਹੇ ਹਨ ਉਹ ਬਚਕਾਨਾ ਹੈ, ਕਿਹਾ ਵੀਡੀ ਸਾਵਰਕਰ ਦੇ ਪੋਤੇ ਨੇ
. . .  about 2 hours ago
ਨਵੀਂ ਦਿੱਲੀ, 27 ਮਾਰਚ-ਵੀਡੀ ਸਾਵਰਕਰ ਦੇ ਪੋਤੇ ਰਣਜੀਤ ਸਾਵਰਕਰ ਨੇ ਕਿਹਾ ਕਿ ਰਾਹੁਲ ਗਾਂਧੀ ਕਹਿ ਰਹੇ ਹਨ ਕਿ ਉਹ ਮੁਆਫ਼ੀ ਨਹੀਂ ਮੰਗਣਗੇ ਕਿਉਂਕਿ ਉਹ ਸਾਵਰਕਰ ਨਹੀਂ ਹਨ। ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ (ਰਾਹੁਲ ਗਾਂਧੀ) ਉਹ...
ਸਮਕਾਲੀ ਦਲਾਂ ਦੇ ਨੇਤਾਵਾਂ ਨਾਲ ਆਪਣੇ ਨਿਵਾਸ ’ਤੇ ਬੈਠਕ ਕਰਨਗੇ ਕਾਂਗਰਸ ਪ੍ਰਧਾਨ
. . .  about 3 hours ago
ਨਵੀਂ ਦਿੱਲੀ, 27 ਮਾਰਚ- ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਰਾਤ ਦਿੱਲੀ ’ਚ ਆਪਣੇ ਨਿਵਾਸ ’ਤੇ ਬੈਠਕ ਲਈ ਸਮਕਾਲੀ ਦਲਾਂ ਦੇ....
ਨਿਪਾਲ ਅੰਮ੍ਰਿਤਪਾਲ ਨੂੰ ਤੀਜੇ ਦੇਸ਼ ਭੱਜਣ ਦੀ ਇਜਾਜ਼ਤ ਨਾ ਦਵੇ- ਭਾਰਤ ਸਰਕਾਰ
. . .  about 3 hours ago
ਨਵੀਂ ਦਿੱਲੀ, 27 ਮਾਰਚ- ਭਾਰਤ ਨੇ ਨਿਪਾਲ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਨਿਪਾਲ ਵਿਚ ਲੁਕੇ ਹੋਏ ਭਗੌੜੇ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਨੂੰ ਤੀਜੇ ਦੇਸ਼ ਭੱਜਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਅੱਜ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਉਹ ਭਾਰਤੀ....
ਅੰਮ੍ਰਿਤਪਾਲ ਦੇ ਤਿੰਨ ਸਾਥੀਆਂ ਦੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਸੁਣਵਾਈ
. . .  about 3 hours ago
ਅਜਨਾਲਾ, 27 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਪਹਿਲਾਂ ਤੋਂ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਦੇ ਤਿੰਨ ਸਾਥੀਆਂ ਗੁਰਜੋਤ ਸਿੰਘ, ਰਣਜੋਤ ਸਿੰਘ ਅਤੇ ਬਲਵਿੰਦਰ ਸਿੰਘ ਦੀ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਅਜਨਾਲਾ ਅਦਾਲਤ ਵਿਚ ਸੁਣਵਾਈ ਹੋਈ, ਜਿਨ੍ਹਾਂ ਨੂੰ....
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਬੈਠਕ ਹੋਈ ਖ਼ਤਮ
. . .  about 3 hours ago
ਅੰਮ੍ਰਿਤਸਰ, 27 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੁਲਾਈ ਗਈ ਸਿੱਖ ਜਥੇਬੰਦੀਆਂ ਦੀ ਵਿਸ਼ੇਸ਼ ਇੱਕਤਰਤਾ ਖ਼ਤਮ ਹੋ ਗਈ ਹੈ। ਇਸ ਮੌਕੇ ਸਿੰਘ ਸਾਹਿਬ ਵਲੋਂ ਮੀਟਿੰਗ ਉਪਰੰਤ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਫ਼ੜ੍ਹੇ ਗਏ ਬੇਕਸੂਰ ਸਿੱਖ ਨੌਜਵਾਨਾਂ ਨੂੰ....
ਅਫ਼ਗਾਨਿਸਤਾਨ: ਵਿਦੇਸ਼ ਮੰਤਰਾਲੇ ਦੀ ਸੜਕ ’ਤੇ ਹੋਇਆ ਧਮਾਕਾ
. . .  about 4 hours ago
ਕਾਬੁਲ, 27 ਮਾਰਚ- ਇੱਥੋਂ ਦੇ ਡਾਊਨਟਾਊਨ ਵਿਚ ਦਾਉਦਜ਼ਈ ਟਰੇਡ ਸੈਂਟਰ ਨੇੜੇ ਅੱਜ ਦੁਪਹਿਰ ਵਿਦੇਸ਼ ਮੰਤਰਾਲੇ ਦੀ ਸੜਕ ’ਤੇ ਇਕ ਧਮਾਕਾ ਹੋਇਆ। ਚਸ਼ਮਦੀਦਾਂ ਅਨੁਸਾਰ ਇਹ ਧਮਾਕਾ ਕਾਫ਼ੀ ਜ਼ਬਰਦਸਤ ਸੀ। ਅਫ਼ਗਾਨਿਸਤਾਨ ਦੇ ਟੋਲੋਨਿਊਜ਼ ਦੀ ਰਿਪੋਰਟ ਅਨੁਸਾਰ ਅਧਿਕਾਰੀਆਂ.....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 18 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਤੁਹਾਡੇ ਖ਼ਤ

02-12-2022

ਕਥਨੀ ਤੇ ਕਰਨੀ

ਅਜੋਕੇ ਸਮੇਂ ਇਹ ਗੱਲ ਸਮਾਜ ਅੰਦਰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਮਨੁੱਖ ਦੀ ਕਥਨੀ ਅਤੇ ਕਰਨੀ ਵਿਚ ਵੱਡਾ ਫਰਕ/ਅੰਤਰ ਦੇਖਣ-ਸੁਣਨ ਨੂੰ ਮਿਲ ਰਿਹਾ ਹੈ। ਅਰਥਾਤ ਮਨੁੱਖ ਕਹਿੰਦਾ ਕੁਝ ਹੈ ਅਤੇ ਕਰਦਾ ਕੁਝ ਹੋਰ ਹੈ। ਪੁਰਾਣੇ ਸਮੇਂ ਵਿਚ ਮਨੁੱਖ ਜੇਕਰ ਚਾਰ ਬੰਦਿਆਂ ਵਿਚ ਕੋਈ ਗੱਲ ਕਰਦਾ/ਵਾਅਦਾ ਕਰਦਾ ਸੀ ਤਾਂ ਉਹ ਹਮੇਸ਼ਾ ਉਸ ਉੱਪਰ ਪਹਿਰਾ ਦਿੰਦਾ ਸੀ ਅਤੇ ਆਪਣੀ ਕਹੀ ਗੱਲ ਤੋਂ ਮੁਕਰਦਾ ਨਹੀਂ ਸੀ।
ਪਰ ਅੱਜ ਦੇ ਦੌਰ ਵਿਚ (ਸਮੇਂ) ਮਨੁੱਖ ਦੀ ਆਪਣੀ ਕਹੀ ਗੱਲ 'ਤੇ ਟਿਕੇ ਰਹਿਣ 'ਤੇ ਇਕ ਪਾਸੇ ਰਿਹਾ, ਲਿਖਤੀ ਵਾਅਦਿਆਂ ਤੋਂ ਵੀ ਮੁੱਕਰ ਜਾਂਦਾ ਹੈ। ਸ਼ਾਇਦ ਇਹ ਇਖਲਾਕੀ ਗਿਰਾਵਟ ਕਾਰਨ ਹੁੰਦਾ ਹੈ। ਖੇਤਰ ਚਾਹੇ ਰਾਜਨੀਤਕ ਹੋਵੇ, ਸਮਾਜਿਕ ਹੋਵੇ, ਆਰਥਿਕ ਜਾਂ ਫਿਰ ਧਾਰਮਿਕ ਹੋਵੇ, ਇਖਲਾਕੀ ਗਿਰਾਵਟ ਹਰ ਖੇਤਰ ਵਿਚ ਦੇਖੀ-ਸੁਣੀ ਜਾ ਸਕਦੀ ਹੈ। ਸਾਡੇ ਗੁਰੂ ਸਾਹਿਬਾਨ, ਪੀਰ-ਫਕੀਰ, ਰਿਸ਼ੀਆਂ-ਮੁਨੀਆਂ ਅਤੇ ਅਵਤਾਰਾਂ ਨੇ ਬੰਦੇ ਨੂੰ ਉੱਚੇ ਇਖਲਾਕ ਦੇ ਧਾਰਨੀ ਹੋਣ ਦੇ ਸਬਕ ਪੜ੍ਹਾਇਆ/ਸਿਖਾਇਆ ਸੀ। ਪਰ ਕੀ ਅਸੀਂ ਉਨ੍ਹਾਂ ਦੇ ਆਦੇਸ਼/ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿਚ ਅਮਲੀ ਤੌਰ 'ਤੇ ਅਪਨਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਾਂ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਪ੍ਰਸ਼ਾਸਨ ਨੂੰ ਅਪੀਲ

ਸ਼ਹਿਰਾਂ ਵਿਚ ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਜ਼ਿਆਦਾਤਰ ਸੀਵਰੇਜ ਦੇ ਢਕਣ ਬਹੁਤ ਡੂੰਘੇ ਜਾਂ ਬਹੁਤ ਜ਼ਿਆਦਾ ਉੱਚੇ ਹੁੰਦੇ ਹਨ। ਕਈ ਵਾਰ ਤਾਂ ਸੀਵਰੇਜ ਦੇ ਕੋਈ ਢੱਕਣ ਹੁੰਦਾ ਹੀ ਨਹੀਂ, ਜਿਸ ਕਰਕੇ ਹਨੇਰੇ ਵਿਚ ਜਾਂ ਮੀਂਹ ਦੇ ਮੌਸਮ ਸਮੇਂ ਕੋਈ ਨਾ ਕੋਈ ਹਾਦਸਾ ਵਾਪਰ ਹੀ ਜਾਂਦਾ ਹੈ। ਸੀਵਰੇਜ ਦੇ ਉੱਚੇ ਜਾਂ ਨੀਵੇਂ ਢੱਕਣ ਹੋਣ ਕਰਕੇ ਤਾਂ ਅਕਸਰ ਹੀ ਲੋਕਾਂ ਦੇ ਸੱਟਾਂ ਆਦਿ ਵੱਜਦੀਆਂ ਰਹਿੰਦੀਆਂ ਹਨ। ਸਰਕਾਰ ਨੂੰ ਇਸ ਅਹਿਮ ਸਮੱਸਿਆ ਵੱਲ ਪਹਿਲ ਦੇ ਆਧਾਰ 'ਤੇ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਬਿਨਾਂ ਕਸੂਰੋਂ ਮੌਤ ਦੇ ਮੂੰਹ ਵਿਚ ਜਾ ਰਹੇ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ (ਬਠਿੰਡਾ)।

ਪ੍ਰੀਖਿਆ ਕੇਂਦਰ ਨੇੜੇ ਬਣਾਏ ਜਾਣ

ਪੰਜਾਬ ਸਰਕਾਰ ਵਲੋਂ ਜਦੋਂ ਵੀ ਕੋਈ ਅਸਾਮੀਆਂ ਕੱਢੀਆਂ ਜਾਂਦੀਆਂ ਹਨ ਤਾਂ ਉਸ ਸਮੇਂ ਫੀਸਾਂ ਵਸੂਲੀਆਂ ਜਾਂਦੀਆਂ ਹਨ ਅਤੇ ਭਰਤੀ ਪ੍ਰਕਿਰਿਆ ਨੂੰ ਛੇਤੀ ਤੋਂ ਛੇਤੀ ਨੇਪਰੇ ਵੀ ਨਹੀਂ ਚਾੜ੍ਹਿਆ ਜਾਂਦਾ। ਇਸ ਤੋਂ ਇਲਾਵਾ ਜਦੋਂ ਵੀ ਕਿਸੇ ਅਸਾਮੀ ਦਾ ਪੇਪਰ ਹੁੰਦਾ ਹੈ, ਤਾਂ ਉਹ ਉਸ ਦੇ ਆਪਣੇ ਜ਼ਿਲ੍ਹੇ ਜਾਂ ਗੁਆਂਢੀ ਜ਼ਿਲ੍ਹੇ ਦੀ ਬਜਾਏ ਐਨੀ ਕੁ ਦੂਰ ਵਾਲੇ ਜ਼ਿਲ੍ਹੇ ਵਿਚ ਲਿਆ ਜਾਂਦਾ ਹੈ ਜਿਥੇ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ। ਜਿਸ ਨਾਲ ਪੇਪਰ ਦੇਣ ਵਾਲੇ ਪ੍ਰੀਖਿਆਰਥੀਆਂ ਨੂੰ ਪਹੁੰਚਣ ਵਿਚ ਕਾਫੀ ਦਿੱਕਤਾਂ ਆਉਂਦੀਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲਾਂ ਵਾਲੀਆਂ ਸਰਕਾਰਾਂ ਦੇ ਰਾਹ 'ਤੇ ਤੁਰ ਪਈ ਹੈ। ਉਸ ਨੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਸ ਮੁਤਾਬਿਕ ਖਰੀ ਨਹੀਂ ਉੱਤਰ ਸਕੀ। ਪਿਛਲੇ ਦਿਨੀਂ ਐਸ.ਐਸ.ਐਸ. ਪੰਜਾਬ ਵਲੋਂ ਫੋਰੈਸਟ ਗਾਰਡ ਦਾ ਪੇਪਰ ਲਿਆ ਗਿਆ ਸੀ, ਉਸ ਦਿਨ ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਦੀ ਹੜਤਾਲ ਸੀ, ਜਿਸ ਕਾਰਨ ਬਹੁਤੀਆਂ ਥਾਵਾਂ 'ਤੇ ਪੇਪਰ ਦੂਰ ਹੋਣ ਕਾਰਨ ਪ੍ਰੀਖਿਆਰਥੀਆਂ ਤੋਂ ਨਹੀਂ ਪਹੁੰਚਿਆ ਗਿਆ। ਲੜਕੀਆਂ ਨੂੰ ਪ੍ਰੀਖਿਆ ਦੇਣ ਵਿਚ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਜਿਸ ਕਾਰਨ ਬਹੁਤ ਪ੍ਰੀਖਿਆਰਥੀ ਪੇਪਰ ਦੇਣ ਤੋਂ ਵਾਂਝੇ ਰਹਿ ਗਏ ਹਨ। ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਹੁਣ ਜੋ ਵੀ ਪੰਜਾਬ ਸਰਕਾਰ ਵਲੋਂ ਪੇਪਰ ਲਏ ਜਾਣ, ਉਨ੍ਹਾਂ ਦੇ ਪ੍ਰੀਖਿਆ ਕੇਂਦਰ ਪ੍ਰੀਖਿਆਰਥੀਆਂ ਦੇ ਪਿੱਤਰੀ ਜ਼ਿਲ੍ਹਿਆਂ ਜਾਂ ਗੁਆਂਢੀ ਜ਼ਿਲ੍ਹਿਆਂ ਵਿਚ ਹੀ ਬਣਾਏ ਜਾਣ ਤਾਂ ਜੋ ਸਮੇਂ ਸਿਰ ਪ੍ਰੀਖਿਆਰਥੀ ਪੇਪਰ ਦੇਣ ਪਹੁੰਚ ਸਕਣ ਅਤੇ ਆ ਰਹੀਆਂ ਮੁਸ਼ਕਿਲਾਂ ਤੋਂ ਬਚਿਆ ਜਾ ਸਕੇ।

-ਮਲਕੀਤ ਸਿੰਘ ਧਨੌਲਾ

ਮਾਨਸਿਕ ਤੰਦਰੁਸਤੀ

ਅਸੀਂ ਆਪਣੇ ਰੋਜ਼ਾਨਾ ਦੇ ਦਿਨ ਭਰ ਦੌਰਾਨ ਸਰੀਰ ਨੂੰ ਤੰਦਰੁਸਤ ਰੱਖਣ ਲਈ ਜਿੰਮ, ਸਵੇਰ ਦੀ ਸੈਰ ਦੇ ਨਾਲ-ਨਾਲ ਸੰਤੁਲਿਤ ਭੋਜਨ ਦੀ ਵਰਤੋਂ ਨੂੰ ਤਵੱਜੋਂ ਦਿੰਦੇ ਹੋਏ ਬਿਮਾਰੀਆਂ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਅਤੇ ਪ੍ਰਹੇਜ਼ ਰੱਖਦੇ ਹਾਂ। ਸਰੀਰ ਨੂੰ ਮਜ਼ਬੂਤ ਅਤੇ ਸੁਡੋਲ ਬਣਾਉਂਦੇ ਹੋਏ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਮਾਨਸਿਕ ਤੰਦਰੁਸਤੀ ਵੀ ਓਨੀ ਹੀ ਜ਼ਰੂਰੀ ਹੈ ਜਿੰਨੀ ਕਿ ਸਰੀਰਕ ਤੰਦਰੁਸਤੀ। ਸਰੀਰਕ ਤੰਦਰੁਸਤੀ ਅਤੇ ਮਾਨਸਿਕ ਤੰਦਰੁਸਤੀ ਦਾ ਆਪਸ ਵਿਚ ਗੂੜ੍ਹਾ ਸੰਬੰਧ ਹੈ। ਜੇਕਰ ਮਨ ਤੰਦਰੁਸਤ ਰਹੇਗਾ ਤਾਂ ਸਰੀਰ ਵੀ ਤੰਦਰੁਸਤ ਰਹੇਗਾ ਅਤੇ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਵਿਕਾਸ ਕਰ ਸਕਦਾ ਹੈ। ਮਨ ਦੀ ਤੰਦਰੁਸਤੀ ਲਈ ਕਿਤਾਬਾਂ ਅਤੇ ਅਧਿਆਤਮਿਕ ਗਿਆਨ ਅਹਿਮ ਭੂਮਿਕਾ ਨਿਭਾ ਸਕਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਅਤੇ ਸਰਵਪੱਖੀ ਵਿਕਾਸ ਲਈ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਤੰਦਰੁਸਤੀ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ, ਜਿਸ ਵਿਚ ਸਮਾਜਿਕ ਕਾਰਕੁੰਨ ਅਤੇ ਸਿੱਖਿਆਵਾਂ ਸੰਸਥਾਵਾਂ ਦੇ ਨਾਲ-ਨਾਲ ਹਰ ਇਕ ਵਿਅਕਤੀ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਤੰਦਰੁਸਤ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਕਾਲਝਰਾਣੀ, ਬਠਿੰਡਾ।

01-12-2022

 ਸਿੱਖਿਆ ਦਾ ਵਪਾਰੀਕਰਨ

ਸਿੱਖਿਆ ਦਾ ਵਪਾਰੀਕਰਨ ਸਮਾਜ ਲਈ ਹਰ ਪੱਖ ਤੋਂ ਨੁਕਸਾਨਦੇਹ ਹੈ। ਚਾਹੀਦਾ ਤਾਂ ਇਹ ਸੀ ਕਿ ਸਿੱਖਿਆ 'ਤੇ ਸਰਕਾਰ ਦਾ ਪੂਰਾ ਕੰਟਰੋਲ ਹੋਵੇ। ਪਰ ਸਿੱਖਿਆ, ਪ੍ਰਾਈਵੇਟ ਹੱਥਾਂ ਵਿਚ ਜਾਣ ਨਾਲ ਬਹੁਤ ਮਹਿੰਗੀ ਹੋ ਗਈ ਹੈ। ਅਮੀਰ ਲੋਕ ਤਾਂ ਹਰ ਤਰ੍ਹਾਂ ਨਾਲ ਸਿੱਖਿਆ ਦਾ ਫਾਇਦਾ ਲਈ ਜਾਂਦੇ ਹਨ ਕਿਉਂਕਿ ਉਨ੍ਹਾਂ ਕੋਲ ਹਰ ਤਰ੍ਹਾਂ ਦੇ ਸਾਧਨ ਹਨ, ਪੈਸਾ ਹੈ, ਸ਼ੋਹਰਤ ਹੈ, ਸੱਤਾ ਹੈ ਪਰ ਗ਼ਰੀਬ ਤਾਂ ਹਰ ਪਾਸੇ ਤੋਂ ਮਾਰ ਖਾ ਰਿਹਾ ਹੈ। ਉਸ ਕੋਲ ਨਾ ਤਾਂ ਪੈਸਾ ਹੈ, ਨਾ ਹੀ ਕਮਾਈ ਦੇ ਸਾਧਨ ਹਨ। ਇਹ ਵੀ ਦੇਖਣ ਵਿਚ ਆਇਆ ਹੈ ਕਿ ਸਰਕਾਰੀ ਨੌਕਰੀਆਂ 'ਤੇ ਵੀ ਅਮੀਰ ਹੀ ਕਾਬਜ਼ ਹੁੰਦੇ ਹਨ।
ਗਰੀਬ ਵਿਦਿਆਰਥੀਆਂ ਵਿਚ ਖਾਸ ਕਰਕੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਪ੍ਰੀਖਿਆ ਵਿਚ ਬੈਠਣ ਦਾ ਹੌਸਲਾ ਨਹੀਂ ਕਿਉਂਕਿ ਉਨ੍ਹਾਂ ਦੀ ਪੜ੍ਹਾਈ ਦਾ ਪੱਧਰ ਨੀਵਾਂ ਰਹਿ ਜਾਂਦਾ ਹੈ। ਗਰੀਬ ਦੀ ਤਾਂ ਰੋਟੀ ਨਹੀਂ ਤੁਰਦੀ ਤੇ ਕਿਤਾਬਾਂ ਕਿਥੋਂ ਲੈ ਕੇ ਪੜ੍ਹੇ। ਭਾਰਤ ਇਕ ਗਰੀਬ ਦੇਸ਼ ਹੈ ਸਿੱਖਿਆ ਵੀ ਘੱਟ ਹੈ, ਜਾਤ-ਪਾਤ ਦਾ ਬੋਲਬਾਲਾ ਹੈ ਅਤੇ ਆਪਸੀ ਈਰਖਾ ਅਤੇ ਨਫ਼ਰਤ ਦੇਸ਼ ਦੇ ਵਿਕਾਸ ਵਿਚ ਬਹੁਤ ਵੱਡੀ ਰੁਕਾਵਟ ਹੈ। ਅਮੀਰ ਹੱਥ ਸੱਤਾ ਹੋਣ ਕਾਰਨ ਗਰੀਬ ਲੋਕਾਂ ਨੂੰ ਜਿੰਨਾ ਇਨਸਾਫ਼ ਅਤੇ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ, ਨਹੀਂ ਮਿਲ ਰਹੀਆਂ। ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਿਆ, ਸਿਹਤ ਅਤੇ ਗਰੀਬਾਂ ਦੀ ਆਰਥਿਕ ਹਾਲਤ ਵੱਲ ਧਿਆਨ ਦੇਵੇ। ਸਰਕਾਰਾਂ ਵੋਟਾਂ ਤੋਂ ਪਹਿਲਾਂ ਕਈ ਕਿਸਮ ਦੀਆਂ ਮੁਫ਼ਤ ਸਹੂਲਤਾਂ ਦਾ ਐਲਾਨ ਕਰਦੀਆਂ ਹਨ, ਸਰਕਾਰ ਬਣਨ 'ਤੇ ਉਹ ਸਹੂਲਤਾਂ ਪੂਰੀਆਂ ਨਹੀਂ ਹੁੰਦੀਆਂ, ਲੋਕ ਬੜੇ ਪ੍ਰੇਸ਼ਾਨ ਹੁੰਦੇ ਹਨ। ਸਰਕਾਰਾਂ ਦਾ ਮਾੜਾ ਪ੍ਰਭਾਵ ਪੈਂਦਾ ਹੈ।

-ਪ੍ਰਿੰ. ਰਾਮ ਕਿਸ਼ਨ ਪਵਾਰ (ਸੇਵਾਮੁਕਤ)
ਪਿੰਡ ਤੇ ਡਾਕ: ਭੁੱਲਾਰਾਈ, ਜ਼ਿਲ੍ਹਾ ਕਪੂਰਥਲਾ।

ਵਧ ਰਹੀ ਮਹਿੰਗਾਈ

ਹਾਲ ਹੀ 'ਚ ਕੈਗ ਦੀ ਰਿਪੋਰਟ ਅਨੁਸਾਰ 60 ਫ਼ੀਸਦੀ ਤੋਂ ਵੱਧ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਵੰਡੇ ਗਏ ਸਿਲੰਡਰ ਔਰਤਾਂ ਵਲੋਂ ਵਰਤੋਂ ਵਿਚ ਨਹੀਂ ਲਿਆਂਦੇ ਜਾ ਰਹੇ ਕਿਉਂਕਿ ਗੈਸ ਸਿਲੰਡਰ ਦੀ ਕੀਮਤ 1100 ਰੁਪਏ ਦੇ ਨੇੜੇ ਪਹੁੰਚ ਚੁੱਕੀ ਹੈ। ਤਕਰੀਬਨ ਪਿਛਲੇ ਕਾਫੀ ਲੰਮੇ ਅਰਸੇ ਤੋਂ ਖਾਣ-ਪੀਣ ਵਾਲੀਆਂ ਸਾਰੀਆਂ ਵਸਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਖਾਣ-ਪੀਣ ਵਾਲੀਆਂ ਵਸਤਾਂ, ਆਟਾ, ਦਾਲ, ਦੁੱਧ, ਲੱਸੀ ਹੋਰ ਚੀਜ਼ਾਂ 'ਤੇ ਜੀ.ਐਸ.ਟੀ. ਲਗਾਉਣ ਨਾਲ ਮੱਧਮ ਤੇ ਗਰੀਬ ਪਰਿਵਾਰਾਂ ਦੇ ਘਰ ਦਾ ਬਜਟ ਹਿੱਲ ਗਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਖਾਣ-ਪੀਣ ਵਾਲੀਆਂ ਵਸਤਾਂ ਮਹਿੰਗੀਆਂ ਹੋਣ ਕਾਰਨ ਕੁਪੋਸ਼ ਹੋਰ ਵਧਣ ਦਾ ਖਤਰਾ ਹੈ। ਭੁੱਖ ਮਰੀ ਵਧ ਰਹੀ ਹੈ। ਨੋਟਬੰਦੀ ਤੋਂ ਬਾਅਦ ਅਜੇ ਅਰਥਚਾਰਾ ਚੰਗੀ ਤਰ੍ਹਾਂ ਲੀਹ 'ਤੇ ਨਹੀਂ ਆਇਆ ਸੀ ਕਿ ਕੋਵਿਡ ਕਰਕੇ ਬੁਰੀ ਤਰ੍ਹਾਂ ਡਗਮਗਾ ਗਿਆ। ਰੁਪਏ ਦੀ ਕੀਮਤ ਦਿਨ ਪ੍ਰਤੀ ਦਿਨ ਡਿਗੀ ਜਾ ਰਹੀ ਹੈ।
ਲੱਖਾਂ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ। ਬੇਰੁਜ਼ਗਾਰੀ ਵਧ ਰਹੀ ਹੈ। ਦੋ ਡੰਗ ਦੀ ਰੋਟੀ ਦਾ ਹੀਲਾ ਵਸੀਲਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਲਗਾਤਾਰ ਮਹਿੰਗਾਈ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਉਪਰ ਭਾਜਪਾ ਦੇ ਸੰਸਦ ਮੈਂਬਰ ਸਦ ਵਿਚ ਕਹਿੰਦੇ ਹਨ ਕਿ ਭਾਰਤ ਵਿਚ ਮਹਿੰਗਾਈ ਸਿਰਫ 7 ਫ਼ੀਸਦੀ ਹੈ। ਜੋ ਕਿ ਹੋਰ ਮੁਲਕਾਂ ਨਾਲੋਂ ਘੱਟ ਹੈ। ਮਹਿੰਗਾਈ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਰੋਟੀ ਕੱਪੜਾ ਅਤੇ ਮਕਾਨ ਹਰ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ। ਸੀਮਤ ਲੋਕਾਂ ਨੂੰ ਹੀ ਕੋਰੋਨਾ ਤੋਂ ਬਾਅਦ ਰੁਜ਼ਗਾਰ ਮਿਲਿਆ ਹੈ। ਲੋਕਾਂ ਦੀਆਂ ਤਨਖਾਹਾਂ ਤਾਂ ਉਥੇ ਹੀ ਖੜ੍ਹੀਆਂ ਹਨ ਪਰ ਮਹਿੰਗਾਈ ਲਗਾਤਾਰ ਬੇਲਗਾਮ ਹੁੰਦੀ ਜਾ ਰਹੀ ਹੈ। ਅਰਥਚਾਰੇ ਦੀ ਮਜ਼ਬੂਤੀ ਨਾਲ ਹੀ ਲੋਕਾਂ ਦੇ ਜੀਵਨ ਵਿਚ ਖ਼ੁਸ਼ਹਾਲੀ ਆ ਸਕਦੀ ਹੈ।

-ਸੰਜੀਵ ਸਿੰਘ ਸੈਣੀ ਮੁਹਾਲੀ।

ਬਿਜਲੀ ਵਿਭਾਗ ਦੀ ਅਣਗਹਿਲੀ

ਜਿਥੇ ਬਿਲਡਰਾਂ ਵਲੋਂ ਕਾਲੋਨੀਆਂ ਬਣਾਈਆਂ ਗਈਆਂ ਹਨ, ਉਸ ਜਗ੍ਹਾ 'ਤੇ ਬਿਜਲੀ ਦੇ ਪੂਰੇ ਪ੍ਰਬੰਧ ਨਹੀਂ ਕੀਤੇ ਜਾਂਦੇ। ਪਹਿਲਾਂ ਤਾਂ ਬਿਲਡਰਾਂ ਵਲੋਂ ਬਿਜਲੀ ਦਾ ਬਕਾਇਆ ਬਿੱਲ ਜਮ੍ਹਾਂ ਨਹੀਂ ਕੀਤਾ ਜਾਂਦਾ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿਨ੍ਹਾਂਲੋਕਾਂ ਨੇ ਬਿਨਾਂ ਬਿਲਡਰਾਂ ਤੋਂ ਘਰ ਖਰੀਦ ਰੱਖੇ ਹਨ, ਉਨ੍ਹਾਂ ਨੂੰ ਮੀਟਰ ਲਗਾਉਣ ਲਈ ਧੱਕੇ ਖਾਣੇ ਪੈ ਰਹੇ ਹਨ। ਕਾਲੋਨੀਆਂ ਪਾਸ ਕਰਨ ਵੇਲੇ ਸਰਕਾਰ ਜਾਂ ਅਥਾਰਟੀ ਟੀਮ ਵਲੋਂ ਬਿਲਡਰਾਂ ਦੀ ਐਨ.ਓ.ਸੀ. ਕਿਉਂ ਨਹੀਂ ਚੈੱਕ ਕੀਤੀ ਜਾਂਦੀ। ਵੇਚਣ ਵੇਲੇ ਨਵੇਂ ਸਬਜ਼ਬਾਗ ਦਿਖਾਏ ਜਾਂਦੇ ਹਨ। ਬਾਅਦ ਵਿਚ ਪੱਲਾ ਝਾੜ ਲਿਆ ਜਾਂਦਾ ਹੈ। ਕੁਝ ਕਾਲੋਨੀਆਂ ਜਿਵੇਂ ਮੋਰਿੰਡਾ ਵੱਲ ਟਰਾਂਸਫਾਰਮਰ ਛੋਟੇ ਰੱਖੇ ਜਾਂਦੇ ਹਨ ਪਰ ਹਰ ਘਰ ਵਿਚ ਏ.ਸੀ. ਤੇ ਹੋਰ ਇਲੈਕਟ੍ਰਾਨਿਕ ਸਮਾਨ ਦੀ ਜ਼ਿਆਦਾ ਸਹੂਲਤ ਹੋਣ ਕਰਕੇ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ। ਛੋਟੇ ਟਰਾਂਸਫਾਰਮਰ ਹੋਣ ਕਰਕੇ ਜ਼ਿਆਦਾ ਲੋਡ ਨਹੀਂ ਚੁੱਕ ਸਕਦੇ ਤੇ ਘਰ ਦਾ ਇਲੈਕਟ੍ਰਾਨਿਕ ਸਮਾਨ ਜਲਦੀ ਸੜ ਜਾਂਦਾ ਹੈ।
ਬਿਜਲੀ ਵਿਭਾਗ ਨੂੰ ਆਮ ਲੋਕਾਂ ਵੱਲੋਂ ਚਿੱਠੀਆਂ ਵੀ ਲਿਖੀਆਂ ਜਾ ਚੁੱਕੀਆਂ ਹਨ ਪਰ ਬਿਜਲੀ ਵਿਭਾਗ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ। ਬਿਜਲੀ ਵਿਭਾਗ ਹਰ ਵਾਰ ਨਵਾਂ ਬਹਾਨਾ ਲਾ ਕੇ ਗੱਲ ਟਾਲ ਦਿੰਦਾ ਹੈ। ਬਿਜਲੀ ਵਿਭਾਗ ਦੀ ਅਣਗਹਿਲੀ ਦਾ ਨਤੀਜਾ ਆਮ ਗ਼ਰੀਬ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਬਿਜਲੀ ਦੇ ਲੋਡ ਨੂੰ ਦੇਖਦਿਆਂ ਸਰਕਾਰ ਤੇ ਬਿਜਲੀ ਵਿਭਾਗ ਨੂੰ ਟਰਾਂਸਫਾਰਮਰਾਂ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਸਕਣ।

-ਦਵਿੰਦਰ ਕੌਰ ਖੁਸ਼ ਧਾਲੀਵਾਲ
ਧੂਰਕੋਟ, ਚੰਡੀਗੜ੍ਹ ਯੂਨੀਵਰਸਿਟੀ ਗੁਰੂ ਨਾਨਕ ਚੇਅਰ।

ਵਾਅਦੇ ਪੂਰੇ ਕੀਤੇ

ਆਮ ਆਦਮੀ ਪਾਰਟੀ ਦੇ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਕੀਤੇ ਹੋਏ ਵਾਅਦੇ ਪੂਰੇ ਕੀਤੇ ਹਨ। ਬਿਜਲੀ ਦੇ ਬਿੱਲ ਵਿਚ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਦੇਣ ਦੀ ਯੋਜਨਾ ਨੂੰ ਪੂਰਾ ਕੀਤਾ ਹੈ। ਇਸ ਯੋਜਨਾ ਦਾ ਲਾਭ ਗਰੀਬ ਲੋਕਾਂ ਨੂੰ ਬਹੁਤ ਹੋਇਆ ਹੈ। ਇਹ ਇਕ ਸ਼ਲਾਘਾਯੋਗ ਕਦਮ ਹੈ।
ਪੈਸਿਆਂ ਦੀ ਬਚਤ ਦੇ ਨਾਲ-ਨਾਲ ਬਿਜਲੀ ਦੀ ਬਚਤ ਵੀ ਹੁੰਦੀ ਹੈ। ਪਹਿਲਾਂ ਲੋਕ ਐਵੇਂ ਹੀ ਲਾਈਟਾਂ ਲਗਾ ਕੇ ਛੱਡ ਦਿੰਦੇ ਸਨ। ਪਰ ਹੁਣ ਲੋਕਾਂ ਨੂੰ ਸੰਜਮ ਨਾਲ ਬਿਜਲੀ ਵਰਤਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਜੇਕਰ ਇਕ ਯੂਨਿਟ ਵੀ ਵੱਧ ਨਿਕਲ ਆਈ ਤਾਂ ਸਾਰਾ ਬਿੱਲ ਭਰਨਾ ਪਵੇਗਾ। ਇਸ ਤਰ੍ਹਾਂ ਬਿਜਲੀ ਘੱਟ ਵਰਤਣ ਨਾਲ ਕੋਲੇ ਦੀ ਵੀ ਘੱਟ ਖਪਤ ਹੋਵੇਗੀ। ਬੂੰਦ-ਬੂੰਦ ਨਾਲ ਹੀ ਸਾਗਰ ਭਰਦਾ ਹੈ। ਲੋਕਾਂ ਨੂੰ ਤਾਂ ਬਿਜਲੀ ਦੀ ਵਰਤੋਂ ਦਾ ਬਿੱਲ ਹੀ ਆਉਂਦਾ ਹੈ। ਜਿਥੋਂ ਬਿਜਲੀ ਪੈਦਾ ਹੋ ਕੇ ਆਉਂਦੀ ਹੈ, ਉਥੇ ਪੈਦਾਵਾਰ ਲਈ ਬਹੁਤ ਖਪਤ ਹੁੰਦੀ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਲੋਕ ਬਿਜਲੀ ਦੀ ਵਰਤੋਂ ਸੰਜਮਤਾ ਨਾਲ ਕਰਦੇ ਹਨ। ਇਸ ਸਕੀਮ ਲਈ ਸਾਨੂੰ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਸਾਨੂੰ ਬਿਜਲੀ ਦੀ ਕੀਮਤ ਦਾ ਅਹਿਸਾਸ ਹੋ ਗਿਆ ਹੈ।

-ਨਵਜੀਤ ਕੌਰ
ਮਾਲੇਰਕੋਟਲਾ।

30-11-2022

 ਗੁਰੂ ਨਾਨਕ ਦੇਵ ਯੂਨੀਵਰਸਿਟੀ ਵਧਾਈ ਦੀ ਪਾਤਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ 53 ਸਾਲਾਂ ਦੇ ਇਤਿਹਾਸ ਵਿਚ 24ਵੀਂ ਭਾਰ ਭਾਰਤ ਦੀਆਂ ਖੇਡਾਂ ਵਿਚੋਂ ਸਭ ਤੋਂ ਵੱਕਾਰੀ ਅਤੇ ਪ੍ਰਤਿਸ਼ਠਾਵਾਨ ਮੌਲਾਨਾ ਅਬੁੱਲ ਕਲਾਮ ਆਜ਼ਾਦ ਟਰਾਫੀ ਜਿੱਤ ਕੇ ਇਤਿਹਾਸ ਬਣਾਇਆ ਹੈ। ਇਹ ਵਧਾਈ ਦੀ ਪਾਤਰ ਹੈ। ਇਹ ਖਿਡਾਰੀ, ਕੋਚ ਸਾਹਿਬਾਨ ਅਤੇ ਪ੍ਰਬੰਧਕਾਂ ਦੀ ਮਿਹਨਤ ਦਾ ਨਤੀਜਾ ਹੈ। ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਖਿਡਾਰੀਆਂ ਦਾ ਮਾਣ ਵਧਾਉਣਾ ਚਾਹੀਦਾ ਹੈ। ਉਨ੍ਹਾਂ ਦੀ ਮਿਹਨਤ ਦਾ ਮੁੱਲ ਪਾਉਣਾ ਚਾਹੀਦਾ ਹੈ। ਇਹ ਖਿਡਾਰੀ ਹੀ ਹਨ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਆਦਰਸ਼ ਬਣ ਸਕਦੇ ਹਨ। ਖੇਡਾਂ ਸਿਹਤ, ਸੰਜਮ ਅਤੇ ਨੈਤਿਕਤਾ ਵਿਚ ਵਾਧਾ ਕਰਦੀਆਂ ਹਨ। ਖੇਡਾਂ ਸਾਡੇ ਲਈ ਪ੍ਰੇਰਨਾ ਸਰੋਤ ਹਨ।

-ਤਰਲੋਕ ਸਿੰਘ ਫਲੋਰਾ
ਸੇਵਾਮੁਕਤ ਲੈਕਚਰਾਰ, ਕਾਮਰਸ।

ਆਵਾਜਾਈ ਵਿਵਸਥਾ ਤੇ ਧਰਨੇ

ਰਾਮਾ ਮੰਡੀ ਚੌਕ ਤੋਂ ਪੀ.ਏ.ਪੀ. ਚੌਕ ਜਲੰਧਰ ਤੱਕ ਆਉਣ ਲਈ ਜਿਥੇ ਕੇਵਲ 5 ਮਿੰਟ ਦਾ ਸਮਾਂ ਲੱਗਦਾ ਹੈ, ਉਥੇ ਹੀ ਪੀ.ਏ.ਪੀ. ਚੌਕ ਨੂੰ ਬੇਢੰਗ ਤਰੀਕੇ ਨਾਲ ਬਣਾਏ ਜਾਣ ਕਾਰਨ ਅਕਸਰ ਹੀ ਜਾਮ ਲੱਗੇ ਰਹਿਣ ਕਾਰਨ ਘੱਟੋ-ਘੱਟ ਇਕ ਘੰਟਾ ਲੱਗ ਜਾਂਦਾ ਹੈ। ਇਸੇ ਹੀ ਤਰ੍ਹਾਂ ਵੱਖ-ਵੱਖ ਜਥੇਬੰਦੀਆਂ, ਯੂਨੀਅਨਾਂ ਆਦਿ ਵਲੋਂ ਹਾਈਵੇ 'ਤੇ ਨਿੱਤ ਦਿਨ ਲਗਦੇ ਧਰਨੇ, ਪ੍ਰਦਰਸ਼ਨ, ਰਾਹਗੀਰਾਂ ਲਈ ਗਲੇ ਦੀ ਹੱਡੀ ਬਣੇ ਹੋਏ ਹਨ ਅਤੇ ਘੰਟਿਆਂਬੱਧੀ ਜਾਮ ਵਿਚ ਫਸੀਆਂ ਐਂਬੂਲੈਂਸਾਂ, ਕਾਰਾਂ, ਬੱਸਾਂ ਆਦਿ ਵਿਚ ਬੈਠੀਆਂ ਸਵਾਰੀਆਂ ਬੇਵੱਸ ਹੋ ਕੇ ਰਹਿ ਜਾਂਦੀਆਂ ਹਨ। ਭਾਵੇਂ ਕਿ ਹਾਈਵੇ ਜਾਮ ਕਰਨ ਵਿਰੁੱਧ ਸਖ਼ਤ ਕਾਨੂੰਨ ਬਣੇ ਹੋਏ ਹਨ, ਪਰ ਲੋਕਾਂ ਨੂੰ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਪ੍ਰਸ਼ਾਸਨ, ਸਰਕਾਰ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਹੀ ਅਤੇ ਰਾਹਗੀਰਾਂ ਨੂੰ ਰੱਬ ਆਸਰੇ ਹੀ ਛੱਡ ਦਿੱਤਾ ਜਾਂਦਾ ਹੈ। ਜਾਮ ਵਿਚ ਫਸੇ ਲੋਕਾਂ ਕੋਲ ਫਿਰ ਸਰਕਾਰ ਨੂੰ ਕੋਸਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ ਅਤੇ ਉਹ ਭਰੇ ਪੀਤੇ ਚੁੱਪ-ਚਾਪ ਬੈਠੇ ਰਹਿੰਦੇ ਹਨ ਜਾਂ ਖੱਜਲ-ਖੁਆਰ ਹੁੰਦੇ ਹਨ। ਸੋ, ਲੋਕਤੰਤਰ ਰਾਹੀਂ ਚੁਣੀ ਗਈ ਸਰਕਾਰ ਨੂੰ ਲੋਕਾਂ ਨੂੰ ਨਿੱਤ-ਦਿਨ ਲਗਦੇ ਧਰਨਿਆਂ, ਮੁਜ਼ਾਹਰਿਆਂ, ਪ੍ਰਦਰਸ਼ਨਾਂ ਤੋਂ ਛੁਟਕਾਰਾ ਦਿਵਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਮੰਜ਼ਿਲ 'ਤੇ ਬਿਨਾਂ ਕਿਸੇ ਰੁਕਾਵਟ ਦੇ ਪਹੁੰਚ ਸਕਣ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਸ਼ਰਮਨਾਕ ਕਾਰਾ

ਸ਼ਰਧਾ ਹੱਤਿਆਕਾਂਡ ਦੀ ਤ੍ਰਾਸਦੀ ਦਿਲ ਕੰਬਾਊ ਤੇ ਸ਼ਰਮਨਾਕ ਘਟਨਾ ਹੈ, ਜੋ ਮਨੁੱਖ ਦੀ ਹੈਵਾਨੀਅਤ ਬਿਆਨ ਕਰਦੀ ਹੈ। ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਇਹੋ ਜਿਹੀਆਂ ਹੈਵਾਨੀਅਤ ਦੀਆਂ ਘਟਨਾਵਾਂ ਪਹਿਲਾਂ ਵੀ ਸਮਾਜ ਵਿਚ ਵਾਪਰੀਆਂ ਹਨ। ਜਦੋਂ ਫਿਰ ਕੋਈ ਅਜਿਹੀ ਘਟਨਾ ਵਾਪਰਦੀ ਹੈ, ਫਿਰ ਪਿਛਲੀਆਂ ਘਟਨਾਵਾਂ ਯਾਦ ਆਉਂਦੀਆਂ ਹਨ। ਇਨ੍ਹਾਂ ਘਟਨਾਵਾਂ ਲਈ ਸੋਸ਼ਲ ਮੀਡੀਆ, ਇੰਟਰਨੈੱਟ ਜੋ ਬਣਾਇਆ ਗਿਆ ਸੀ, ਮਨੁੱਖ ਦੀ ਤਰੱਕੀ ਵਾਸਤੇ, ਪਰ ਅਫਸੋਸ ਇਸ ਦੀ ਦੁਰਵਰਤੋਂ ਹੋ ਰਹੀ ਹੈ। ਇਸ ਨੂੰ ਦੇਖ ਕੇ ਹੀ ਅਪਰਾਧਿਕ ਬਿਰਤੀ ਵਾਲੇ ਲੋਕ ਵਾਰਦਾਤ ਨੂੰ ਅੰਜ਼ਾਮ ਦਿੰਦੇ ਹਨ। ਸਰਕਾਰ ਨੂੰ ਇਨ੍ਹਾਂ 'ਤੇ ਸ਼ਿਕੰਜਾ ਕੱਸ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ। ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਮੇਂ ਸੀਮਾ ਸਿਰ ਚਲਾਣ ਦੇ ਕੇ ਵਿਸ਼ੇਸ਼ ਅਦਾਲਤਾਂ ਰਾਹੀਂ ਸਮੇਂ ਸਿਰ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ। ਸਾਡੀ ਨਿਆਂ ਵਿਵਸਥਾ ਦੀ ਰਫ਼ਤਾਰ ਸੁਸਤ ਹੈ ਕਈ ਪੀੜਤਾਂ ਨੂੰ ਇਨਸਾਫ਼ ਲਈ ਸਾਲਾਂਬੱਧੀ ਸਮਾਂ ਲੱਗ ਜਾਂਦਾ ਹੈ, ਜਿਸ ਕਾਰਨ ਦੋਸ਼ੀ ਬਰੀ ਹੋ ਜਾਂਦੇ ਹਨ। ਇਸ 'ਤੇ ਸਰਕਾਰਾਂ ਨੂੰ ਸੰਜੀਦਗੀ ਨਾਲ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਦੋਸ਼ੀਆਂ ਨੂੰ ਕਾਨੂੰਨ ਦਾ ਡਰ ਹੋਵੇ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੁਲਿਸ।

29-11-2022

 ਕਸਰਤ ਸਮੇਂ ਸਾਵਧਾਨੀ ਵਰਤੋ

ਸਰੀਰ ਨੂੰ ਤੰਦਰੁਸਤ ਰੱਖਣ ਅਤੇ ਬਿਮਾਰੀਆਂ ਤੋਂ ਬਚਾਅ ਲਈ ਸੰਤੁਲਿਤ ਭੋਜਨ ਖਾਣ ਦੇ ਨਾਲ-ਨਾਲ ਯੋਗ ਅਤੇ ਸਵੇਰ ਦੀ ਸੈਰ ਦੀ ਵੀ ਆਪਣੀ ਮਹੱਤਤਾ ਹੈ। ਸਮੇਂ ਦੇ ਬਦਲਣ ਅਤੇ ਖ਼ਾਸ ਕਰਕੇ ਸ਼ਹਿਰੀ ਖੇਤਰਾਂ ਵਿਚ ਅੱਜ ਕੱਲ੍ਹ ਨੌਜਵਾਨਾਂ ਵਿਚ ਜਿੰਮ ਜਾਣ ਅਤੇ ਉਸ ਤੋਂ ਬਾਅਦ ਸਰੀਰ ਦੀ ਮਜ਼ਬੂਤੀ ਅਤੇ ਸੁੰਦਰ ਦਿੱਖ ਬਣਾਉਣ ਲਈ ਖਾਧੇ ਜਾਂਦੇ ਫੂਡ ਸਪਲੀਮੈਂਟਾਂ ਨੇ ਨੌਜਵਾਨਾਂ ਦੇ ਨਾਲ-ਨਾਲ ਸਮਾਜ ਲਈ ਵੀ ਇਕ ਨਵੀਂ ਸਮੱਸਿਆ ਪੈਦਾ ਕਰ ਦਿੱਤੀ ਹੈ।
ਪਿਛਲੇ ਕੁਝ ਮਹੀਨਿਆਂ ਦੌਰਾਨ ਜਿੰਮ ਵਿਚ ਕਸਰਤ ਕਰਦੇ ਸਮੇਂ ਦੋ ਮਸ਼ਹੂਰ ਟੀ.ਵੀ. ਅਦਾਕਾਰਾਂ ਦੀ ਹੋਈ ਅਚਾਨਕ ਮੌਤ ਨੇ ਇਹ ਚਿੰਤਾ ਪੈਦਾ ਕਰ ਦਿੱਤੀ ਹੈ ਕਿ ਜਿੰਮ ਕਿਸ ਤਰ੍ਹਾਂ ਅਤੇ ਕਿੰਨੇ ਸਮੇਂ ਲਈ ਲਗਾਈ ਜਾਵੇ। ਉੱਭਰ ਰਹੀ ਇਸ ਸਮੱਸਿਆ ਪ੍ਰਤੀ ਧਿਆਨ ਦੇਣ ਅਤੇ ਜਲਦ ਤੋਂ ਜਲਦ ਹੱਲ ਤਲਾਸ਼ਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਨੌਜਵਾਨਾਂ ਦੀਆਂ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਰਿਫ਼ਲੈਕਟਰ ਲਗਾਓ

ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਮਨੁੱਖ ਨੂੰ ਆਪਣੇ ਕੰਮ ਧੰਦੇ ਕਰਨ ਲਈ ਅਕਸਰ ਹੀ ਘਰੋਂ ਬਾਹਰ ਜਾਣਾ ਪੈਂਦਾ ਹੈ। ਬਾਹਰ ਜਾਣ ਲਈ ਜ਼ਿਆਦਾਤਰ ਵਹੀਕਲਾਂ/ਕਾਰਾਂ ਆਦਿ ਦੀ ਵਰਤੋਂ ਕਰਨੀ ਪੈਂਦੀ ਹੈ। ਵਧੀ ਹੋਈ ਜ਼ਿਆਦਾ ਮਸ਼ੀਨਰੀ ਅਤੇ ਜਲਦਬਾਜ਼ੀ 'ਚ ਅਕਸਰ ਹੀ ਅਨੇਕਾਂ ਸੜਕ ਹਾਦਸੇ ਵਾਪਰ ਜਾਂਦੇ ਹਨ। ਜਿਸ ਵਿਚ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਪਿੱਛੇ ਪਰਿਵਾਰ ਆਪਣੀ ਸਾਰੀ ਉਮਰ ਦੁੱਖ/ਦਰਦ ਸਹਿ ਕੇ ਹੀ ਜ਼ਿੰਦਗੀ ਹੌਕੇ ਲੈਂਦਿਆਂ ਬਸਰ ਕਰਦਾ ਹੈ। ਆਉਣ ਵਾਲੇ ਦਿਨਾਂ ਵਿਚ ਧੁੰਦ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਜਿਸ ਕਰਕੇ ਸੜਕ ਹਾਦਸੇ ਵੀ ਇੱਕਦਮ ਵਧ ਜਾਣਗੇ।
ਸੋ, ਕੀਮਤੀ ਜਾਨਾਂ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਆਪਣੇ ਵਾਹਨਾਂ, ਕਾਰਾਂ ਸਮੇਤ ਹਰ ਪ੍ਰਕਾਰ ਦੀ ਮਸ਼ੀਨਰੀ 'ਤੇ ਰਿਫਲੈਕਟਰ ਅੱਜ ਤੋਂ ਹੀ ਜ਼ਰੂਰ ਲਗਾਉਣੇ ਚਾਹੀਦੇ ਹਨ। ਹੋਰਾਂ ਨੂੰ ਵੀ ਰਿਫਲੈਕਟਰ ਲਗਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਕਿਉਂਕਿ ਰਿਫਲੈਕਟਰ ਕਾਰਨ ਕਾਫ਼ੀ ਹੱਦ ਤੱਕ ਹਾਦਸੇ ਤੋਂ ਬਚਾਅ ਹੋ ਜਾਂਦਾ ਹੈ। ਇਸ ਤੋਂ ਇਲਾਵਾ ਲਾਈਟਾਂ, ਬ੍ਰੇਕ ਤੇ ਹੋਰ ਪੱਖਾਂ ਤੋਂ ਵੀ ਮਸ਼ੀਨਰੀ ਨੂੰ ਹਮੇਸ਼ਾ ਸਹੀ ਕਰਵਾ ਕੇ ਰੱਖੋ। ਕਿਤੇ ਵੀ ਜਾਣ ਲਈ ਹਮੇਸ਼ਾ ਸਮੇਂ ਤੋਂ ਪਹਿਲਾਂ ਜਲਦਬਾਜ਼ੀ ਨਾ ਕਰੋ, ਘੱਟ ਤੋਂ ਘੱਟ ਮਸ਼ੀਨਰੀ ਦੀ ਵਰਤੋਂ ਕਰੋ। ਕਿਉਂਕਿ ਸੜਕਾਂ ਉੱਪਰ ਨਿੱਤ ਹੁੰਦੇ ਹਾਦਸੇ ਘਟਾਉਣ ਲਈ ਸਾਨੂੰ ਸਭ ਨੂੰ ਬਹੁਤ ਜ਼ਿਆਦਾ ਗੰਭੀਰ ਹੋਣ ਦੀ ਸਖ਼ਤ ਜ਼ਰੂਰਤ ਹੈ। ਇਸ ਵਿਚ ਹੀ ਮਨੁੱਖਤਾ ਦੀ ਵੱਡੀ ਭਲਾਈ ਹੈ ਅਤੇ ਬਚਾਉ ਵਿੱਚ ਹੀ ਬਚਾਓ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ-ਡਾ. ਕੋਟਗੁਰੂ, (ਬਠਿੰਡਾ)

ਵਧ ਰਿਹਾ ਜੁਰਮ

ਬੀਤੇ ਦਿਨੀਂ 'ਅਜੀਤ' ਦੇ ਸੰਪਾਦਕੀ ਪੰਨੇ ਉੱਤੇ ਨਵਤੇਜ ਸਿੰਘ ਮੱਲੀ ਦਾ ਲੇਖ 'ਪੁਲਿਸ ਦੀ ਨਾ-ਅਹਿਲੀ ਕਾਰਨ ਵਧ ਰਹੀਆਂ ਹਨ ਜੁਰਮ ਦੀਆਂ ਘਟਨਾਵਾਂ' ਪੜ੍ਹਨ ਦਾ ਮੌਕਾ ਮਿਲਿਆ, ਜਿਸ ਵਿਚ ਬਹੁਤ ਮਹੱਤਵਪੂਰਨ ਵਿਚਾਰ ਪੇਸ਼ ਕੀਤੇ ਗਏ ਹਨ। ਜੇਕਰ ਪੁਲਿਸ ਸ਼ਾਂਤੀ ਸਥਾਪਿਤ ਕਰਨ ਵਿਚ ਅਸਫਲ ਹੁੰਦੀ ਹੈ ਤਾਂ ਸਰਕਾਰ ਨੂੰ ਵੀ ਇਸ ਸੰਬੰਧੀ ਯੋਗ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਪ੍ਰਸ਼ਾਸਨ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰੇ। ਜੇਕਰ ਇਸ ਸੰਬੰਧੀ ਯੋਗ ਕਾਰਵਾਈ ਨਹੀਂ ਕੀਤੀ ਗਈ ਤਾਂ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਵਿਦੇਸ਼ਾਂ ਵਿਚ ਜਾ ਕੇ ਵੱਸ ਜਾਣਗੇ ਅਤੇ ਦੇਸ਼ ਇਕ ਦਿਨ ਖਾਲੀ ਹੋ ਜਾਵੇਗਾ।

-ਹਰਮਨਜੋਤ ਕੌਰ ਬਾਪਲਾ
ਮਾਲੇਰਕੋਟਲਾ।

ਧਰਮ ਪਰਿਵਰਤਨ

ਮਾਨਯੋਗ ਸੁਪਰੀਮ ਕੋਰਟ ਵਲੋਂ ਛਲ, ਬਲ ਅਤੇ ਲੋਭ-ਲਾਲਚ ਸਦਕਾ ਕਰਵਾਏ ਗਏ ਧਰਮ ਪਰਿਵਰਤਨ ਨੂੰ ਬੇਹੱਦ ਗੰਭੀਰ ਕਰਾਰ ਦਿੰਦੇ ਹੋਏ ਇਸ 'ਤੇ ਚਿੰਤਾ ਜਤਾਈ ਹੈ ਅਤੇ ਨਾਲ ਹੀ ਇਸ 'ਤੇ ਰੋਕ ਲਗਾਉਣ ਲਈ ਕਿਹਾ ਹੈ। ਧਰਮ ਪਰਿਵਰਤਨ ਦੇ ਅਨੇਕਾਂ ਕਾਰਨ ਹਨ। ਮੋਟੇ ਤੌਰ 'ਤੇ ਗਰੀਬੀ, ਗਰੀਬ ਲੋਕਾਂ ਨੂੰ ਲਾਲਚ, ਸੁਖ ਸਹੂਲਤਾਂ, ਸਿਹਤ ਸਹੂਲਤਾਂ, ਰੋਜ਼ਮਰ੍ਹਾ ਦੀਆਂ ਲੋੜਾਂ ਆਦਿ ਦਾ ਲਾਲਚ ਦੇ ਕੇ ਛਲ, ਕਪਟ ਨਾਲ ਭਰਮਾਇਆ ਜਾਂਦਾ ਹੈ। ਸਿੱਖਾਂ ਦੀ ਸਰਬ ਉੱਚ ਸੰਸਥਾ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਨੇ ਵੀ ਇਸ ਮੁੱਦੇ ਨੂੰ ਵੱਡੇ ਪੱਧਰ 'ਤੇ ਚੁੱਕਿਆ ਹੈ। ਕੇਂਦਰ ਨੂੰ ਧਰਮ ਪਰਿਵਰਤਨ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਨੂੰ ਧਾਰਮਿਕ ਸੈਮੀਨਾਰ ਲਗਾ ਲੋਕਾਂ ਨੂੰ ਇਸ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਜੋ ਪੜ੍ਹੇ-ਲਿਖੇ ਲੋਕ ਮਨੁੱਖੀ ਦੇਹ ਧਾਰੀ ਗੁਰੂ ਨੂੰ ਮੰਨਦੇ ਹਨ, ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ ਪੁਲਿਸ, ਐਮ.ਏ. ਪੁਲਿਸ ਐਡਮਨਿਸਟਰੇਸ਼ਨ।

ਭਾਰਤ-ਪਾਕਿ ਵਪਾਰ

ਬੀਤੇ ਦਿਨੀਂ 'ਅਜੀਤ' ਦੇ ਸੰਪਾਦਕੀ ਪੰਨੇ ਉਪਰ ਛਪੇ ਡਾ. ਸ. ਸ. ਛੀਨਾ ਦੇ ਲੇਖ 'ਭਾਰਤ-ਪਾਕਿਸਤਾਨ ਵਪਾਰ ਘਟਣ ਦਾ ਨੁਕਸਾਨ ਕਿਸ ਨੂੰ ਹੋ ਰਿਹਾ ਹੈ' ਵਿਚ ਬੜੇ ਗੰਭੀਰਤਾ ਭਾਵਪੂਰਨ ਵਿਚਾਰ ਪੇਸ਼ ਕੀਤੇ ਗਏ। ਲੇਖਕ ਦੇ ਅਨੁਸਾਰ ਭਾਰਤ ਅਤੇ ਪਾਕਿਸਤਾਨ ਦੇ ਵਪਾਰਕ ਗਿਰਾਵਟ ਦਾ ਪਹਿਲਾ ਮੁੱਖ ਕਾਰਨ ਦੋਵਾਂ ਦੇਸ਼ਾਂ ਦੀ ਆਪਸੀ ਦੁਸ਼ਮਣੀ ਹੈ ਕਿਉਂਕਿ ਵੰਡ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਪ੍ਰਫੁੱਲਿਤ ਨਾ ਹੋ ਸਕਿਆ ਜਿਸ ਦੇ ਮਾੜੇ ਪ੍ਰਭਾਵ ਦੋਵੇਂ ਦੇਸ਼ਾਂ ਨੂੰ ਹੁਣ ਤੱਕ ਭੁਗਤਣੇ ਪੈ ਰਹੇ ਹਨ। ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਦੇਸ਼ ਭਾਵੇਂ ਅੰਤਰਰਾਸ਼ਟਰੀ ਵਪਾਰਕ ਸੰਘ ਦੇ ਮੈਂਬਰ ਹਨ ਪਰ ਫਿਰ ਵੀ ਇਨ੍ਹਾਂ ਦੇਸ਼ਾਂ ਦੇ ਵਪਾਰਕ ਰਿਸ਼ਤੇ ਜ਼ਿਆਦਾ ਵਧੀਆ ਨਹੀਂ ਹਨ।
ਜੋ ਚੀਜ਼ ਆਪਣੇ ਦੇਸ਼ ਵਿਚ ਜ਼ਿਆਦਾ ਮਹਿੰਗੀ ਬਣਦੀ ਸੀ, ਉਸ ਨੂੰ ਦੂਜੇ ਦੇਸ਼ ਤੋਂ ਆਸਾਨੀ ਨਾਲ ਮੰਗਵਾ ਲਿਆ ਜਾਂਦਾ ਸੀ ਅਤੇ ਜੋ ਚੀਜ਼ ਦੇਸ਼ ਵਿਚ ਆਸਾਨੀ ਨਾਲ ਸਸਤੀ ਬਣ ਜਾਂਦੀ ਸੀ, ਉਸ ਨੂੰ ਵਧੀਆ ਲਾਗਤ 'ਤੇ ਦੂਜੇ ਦੇਸ਼ਾਂ ਨੂੰ ਵੇਚ ਕੇ ਪੈਸੇ ਕਮਾਏ ਜਾਂਦੇ ਸਨ। ਇਸ ਤਰ੍ਹਾਂ ਸਾਰੇ ਦੇਸ਼ ਇਕ-ਦੂਜੇ ਦੇਸ਼ ਨਾਲ ਦਰਾਮਦ ਅਤੇ ਬਰਾਮਦ ਦਾ ਤਰੀਕਾ ਅਪਣਾ ਕੇ ਆਪਣੇ-ਆਪਣੇ ਵਪਾਰ ਨੂੰ ਪ੍ਰਫੁੱਲਿਤ ਕਰ ਰਹੇ ਹਨ, ਇਸ ਨਾਲ ਦੇਸ਼ ਦੀ ਅਰਥ-ਵਿਵਸਥਾ ਨੂੰ ਵੀ ਕਾਫੀ ਲਾਭ ਹੁੰਦਾ ਹੈ।

-ਗੁਰਦੀਪ ਕੌਰ ਕੁਠਾਲਾ
(ਮਾਲੇਰਕੋਟਲਾ)।

28-11-2022

 ਚਾਈਨਾ ਡੋਰ

ਹਾਲ ਹੀ ਵਿਚ ਖਬਰ ਪੜ੍ਹਨ ਨੂੰ ਮਿਲੀ ਕਿ ਰੋਪੜ ਵਿਖੇ ਇਕ ਛੋਟੀ ਉਮਰ ਦਾ ਮੁੰਡਾ ਚਾਈਨਾ ਡੋਰ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਸ਼ ਦੀ ਮੌਤ ਹੋ ਗਈ। ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਕਿ ਦੁਕਾਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਜ ਕੱਲ੍ਹ ਸਾਰੇ ਚਾਈਨਾ ਡੋਰ ਨਾਲ ਹੀ ਪਤੰਗ ਉਡਾਉਂਦੇ ਹਨ, ਜੋ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੈ। ਸੂਬੇ ਵਿਚ ਚਾਹੇ ਚਾਈਨਾ ਡੋਰ 'ਤੇ ਪਾਬੰਦੀ ਲੱਗੀ ਹੋਈ ਹੈ ਪਰ ਫਿਰ ਵੀ ਦੁਕਾਨਾਂ 'ਤੇ ਇਸ ਦੀ ਸ਼ਰ੍ਹੇਆਮ ਵਿੱਕਰੀ ਹੋ ਰਹੀ ਹੈ। ਹੁਣ ਤਾਂ ਲੋਕ ਆਨਲਾਈਨ ਵੀ ਚਾਈਨਾ ਡੋਰ ਨੂੰ ਮੰਗਵਾ ਲੈਂਦੇ ਹਨ। ਜੋ ਚਾਈਨਾ ਡੋਰ ਹੁੰਦੀ ਹੈ ਇਹ ਸਿੰਥੈਟਿਕ, ਨਾਈਲੋਨ, ਪਲਾਸਟਿਕ ਧਾਗੇ ਦੀ ਬਣੀ ਹੁੰਦੀ ਹੈ। ਪਿੱਛੇ ਜਿਹੇ ਬਟਾਲਾ ਸ਼ਹਿਰ ਵਿਚ ਅਜਿਹੀ ਵਾਰਦਾਤ ਹੋਈ ਕਿ ਬੱਚਾ ਇਸ ਡੋਰ ਰਾਹੀਂ ਬਿਜਲੀ ਦੀ ਲਪੇਟ ਵਿਚ ਆ ਕੇ ਅੱਸੀ ਪ੍ਰਤੀਸ਼ਤ ਜ਼ਖ਼ਮੀ ਹੋ ਗਿਆ। ਖ਼ਬਰ ਵੀ ਪੜ੍ਹੀ ਕਿ ਕਿਸੇ ਪਿੰਡ ਵਿਚ ਬੱਚਾ ਪਤੰਗ ਉਡਾਉਂਦਾ ਹੋਇਆ ਟੋਬੇ ਵਿਚ ਜਾ ਡੁੱਬਿਆ। ਪ੍ਰਸ਼ਾਸਨ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਅਜਿਹੇ ਦੁਕਾਨਦਾਰ ਜੋ ਡੋਰ ਵੇਚਦੇ ਹਨ, ਉਨ੍ਹਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਮਾਂ-ਬਾਪ ਨੂੰ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਇਹ ਖ਼ਤਰਨਾਕ ਡੋਰ ਨੁਕਸਾਨਦਾਇਕ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਕਈ ਮਾਂ-ਬਾਪ ਵੀ ਬੱਚਿਆਂ ਦੀ ਜਿੱਦ ਅੱਗੇ ਝੁਕ ਜਾਂਦੇ ਹਨ, ਪਰ ਇਹ ਬਿਲਕੁਲ ਗਲਤ ਹੈ। ਸਮਾਜ ਵਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲਾ ਪੱਧਰ 'ਤੇ ਜਾਂ ਸਕੂਲਾਂ ਵਿਚ ਪ੍ਰਿੰਸੀਪਲਾਂ ਵਲੋਂ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਨੁਮਾਇੰਦਿਆਂ ਵਲੋਂ ਵੀ ਲੋਕ ਸਭਾ ਵਿਚ ਇਹ ਮੁੱਦਾ ਬੜੇ ਹੀ ਜ਼ੋਰ-ਸ਼ੋਰ ਨਾਲ ਚੁੱਕਣਾ ਚਾਹੀਦਾ ਹੈ। ਆਓ, ਰਲ-ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਯਤਨ ਕਰੀਏ।

-ਸੰਜੀਵ ਸਿੰਘ ਸੈਣੀ ਮੁਹਾਲੀ

ਸਿੱਖਿਆ ਦਾ ਨਿਘਾਰ

ਬੀਤੇ ਦਿਨੀਂ 'ਅਜੀਤ' 'ਚ ਛਪੇ ਲੇਖ 'ਨਾਕਸ ਨੀਤੀਆਂ ਕਾਰਨ ਬੰਦ ਹੋ ਰਹੇ ਹਨ ਸਰਕਾਰੀ ਸਕੂਲ' ਨੂੰ ਪੜ੍ਹ ਕੇ ਪਤਾ ਲੱਗਿਆ ਕਿ ਕਿਸ ਤਰ੍ਹਾਂ ਸਿੱਖਿਆ ਦਾ ਦਿਨੋ-ਦਿਨ ਨਿਘਾਰ ਹੁੰਦਾ ਜਾ ਰਿਹਾ ਹੈ। ਇਸ ਖਬਰ ਵਿਚ ਲੇਖਕ ਸਤਵੰਤ ਸਿੰਘ ਥਿਆੜਾ ਦੁਆਰਾ ਲਿਖੇ ਲੇਖ ਵਿਚ ਬੜੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਗਏ ਹਨ। ਜਦੋਂ ਸਕੂਲ ਜਾਂਦੇ ਸੀ ਤਾਂ ਅਕਸਰ ਸਕੂਲ ਦੀਆਂ ਕੰਧਾਂ ਉੱਤੇ ਲਿਖਿਆ ਮਿਲਦਾ ਸੀ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਛੋਟੇ ਹੁੰਦੇ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਸਨ ਅਤੇ ਜਦੋਂ ਵੱਡੇ ਹੋਏ ਤਾਂ ਪਤਾ ਲੱਗਿਆ ਕਿ ਵਿੱਦਿਆ ਤੋਂ ਬਿਨਾਂ ਮਨੁੱਖ ਪਸ਼ੂ ਦੇ ਸਮਾਨ ਹੈ। ਅੱਜ-ਕੱਲ੍ਹ ਹਰ ਪਿੰਡ ਅਤੇ ਸ਼ਹਿਰ ਵਿਚ ਬਹੁਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੁੱਲ੍ਹੇ ਹੋਏ ਹਨ ਪਰ ਇਨ੍ਹਾਂ ਸਕੂਲਾਂ ਵਿਚ ਸਿੱਖਿਆ ਦਾ ਕੋਈ ਪੱਧਰ ਨਹੀਂ ਹੈ। ਬਹੁਤੇ ਸਕੂਲ ਤਾਂ ਅਜਿਹੇ ਹਨ ਜਿਨ੍ਹਾਂ ਵਿਚ ਅਧਿਆਪਕ ਵੀ ਪੂਰੇ ਨਹੀਂ ਹਨ। ਇਸ ਦੇ ਨਾਲ ਹੀ ਕਈ ਸਕੂਲ ਤਾਂ ਅਜਿਹੇ ਹਨ ਜਿਨ੍ਹਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਨ ਲਈ ਕਿਤਾਬਾਂ ਵੀ ਮੁਹੱਈਆ ਨਹੀਂ ਹੁੰਦੀਆਂ ਅਤੇ ਨਾ ਹੀ ਵਿਦਿਆਰਥੀ ਨੂੰ ਸਕੂਲਾਂ ਵਿਚ ਪੜ੍ਹਾਈ ਲਈ ਬਿਜਲੀ ਦਾ ਕੋਈ ਪ੍ਰਬੰਧ ਹੈ। ਸਰਕਾਰ ਦੁਆਰਾ ਚੋਣਾਂ ਵਿਚ ਜਿੱਤਣ ਲਈ ਸਕੂਲਾਂ ਨੂੰ ਸਾਮਾਨ ਨਾਲ ਤਾਂ ਭਰ ਦਿੱਤਾ ਗਿਆ ਹੈ ਪਰੰਤੂ ਵਿਦਿਆਰਥੀਆਂ ਦੀ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਅਧਿਆਪਕਾਂ ਨੂੰ ਸਕੂਲਾਂ ਵਿਚ ਨੌਕਰੀਆਂ ਦੇਵੇ ਤਾਂ ਜੋ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਇਆ ਜਾ ਸਕੇ।

-ਗੁਰਦੀਪ ਕੌਰ ਕੁਠਾਲਾ ਮਾਲੇਰਕੋਟਲਾ।

ਮਾਪਿਆਂ ਦਾ ਸਤਿਕਾਰ ਕਰੋ

ਮੰਨਿਆ ਅੱਜ ਦੇ ਯੁੱਗ ਵਿਚ ਲੋਕ ਸਾਰਿਆਂ ਨੂੰ ਆਪਣਾ ਸਮਾਂ ਨਹੀਂ ਦੇ ਸਕਦੇ ਪਰ ਆਪਣੇ ਮਾਪਿਆਂ ਅਤੇ ਆਪਣੇ ਪਰਿਵਾਰ ਨੂੰ ਤਾਂ ਜ਼ਰੂਰ ਦੇ ਸਕਦੇ ਹਨ। ਅੱਜ ਦੀ ਪੀੜ੍ਹੀ ਤਾਂ ਆਪਣੇ ਮਾਪਿਆਂ ਨਾਲ ਬਾਹਰ ਜਾਣ ਵਿਚ ਵੀ ਸ਼ਰਮਿੰਦਗੀ ਮਹਿਸੂਸ ਕਰਦੀ ਹੈ। ਬਾਹਰ ਆਪਣੀ ਦਿੱਖ ਦੂਜਿਆਂ ਸਾਹਮਣੇ ਚੰਗੀ ਬਣਾਉਣ ਲਈ ਮਾਪਿਆਂ ਦਾ ਸਤਿਕਾਰ ਕਰਨ ਦਾ ਦਿਖਾਵਾ ਕਰਦੇ ਹਨ ਅਤੇ ਘਰ ਵਿਚ ਉਨ੍ਹਾਂ ਦਾ ਬਿਲਕੁਲ ਸਤਿਕਾਰ ਨਹੀਂ ਕਰਦੇ। ਉਹ ਆਪਣੇ ਮਾਪਿਆਂ ਨੂੰ ਆਪਣਾ ਸਮਾਂ ਨਹੀਂ ਦਿੰਦੇ। ਜਦੋਂ ਕਿ ਮਾਪਿਆਂ ਦਾ ਜ਼ਿਆਦਾ ਸਮਾਂ ਉਨ੍ਹਾਂ ਦੀ ਔਲਾਦ ਦਾ ਹੀ ਹੁੰਦਾ ਹੈ। ਬੱਚੇ ਜ਼ਿਆਦਾ ਸਮਾਂ ਘਰ ਤੋਂ ਬਾਹਰ ਆਪਣੇ ਦੋਸਤਾਂ ਨਾਲ ਹੀ ਰਹਿੰਦੇ ਹਨ ਅਤੇ ਜਦੋਂ ਘਰ ਆਉਂਦੇ ਹਨ ਤਾਂ ਫ਼ੋਨ 'ਤੇ ਲੱਗ ਜਾਂਦੇ ਹਨ। ਭਾਵ ਆਪਣੇ ਮਾਪਿਆਂ ਨਾਲ ਬਿਲਕੁਲ ਸਮਾਂ ਨਹੀਂ ਬਿਤਾਉਂਦੇ। ਮੈਂ ਅੰਤ ਵਿਚ ਸਾਰਿਆਂ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਮਾਪਿਆਂ ਦਾ ਹਮੇਸ਼ਾ ਸਤਿਕਾਰ ਕਰੋ ਤੇ ਉਨ੍ਹਾਂ ਨੂੰ ਪਿਆਰ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੇ ਮਾਪਿਆਂ ਅਤੇ ਪਰਿਵਾਰ ਨੂੰ ਦੇਵੋ।

-ਜਸਵਿੰਦਰ ਕੌਰ ਮਾਣਕੀ

ਦਾਜ ਦੀ ਸਮੱਸਿਆ

ਪੁਰਾਤਨ ਸਮੇਂ ਤੋਂ ਚਲੀ ਆ ਰਹੀ ਰੂੜੀਵਾਦੀ ਸੋਚ ਅਤੇ ਵਿਚਾਰਧਾਰਾ ਨੇ ਔਰਤਾਂ ਨੂੰ ਹਮੇਸ਼ਾ ਹੀ ਉਸ ਦੇ ਅਧਿਕਾਰਾਂ ਤੋਂ ਵਾਂਝਾ ਰੱਖਿਆ ਹੈ। ਸਮਾਜ ਦੀ ਇਹ ਤ੍ਰਾਸਦੀ ਹੈ ਕਿ ਇੱਕੀਵੀਂ ਸਦੀ ਵਿਚ ਜੀਅ ਰਹੀ ਔਰਤ ਨੂੰ ਅੱਜ ਵੀ ਸਮਾਜ ਦੀ ਮਾੜੀ ਅਤੇ ਭੇਦ-ਭਾਵ ਨਾਲ ਭਰੀ ਮਾਨਸਿਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜ ਵਿਚ ਮੌਜੂਦ ਸਮੱਸਿਆਵਾਂ ਨੇ ਔਰਤ ਦੇ ਸਨਮਾਨ ਦਾ ਨਿਰਾਦਰ ਕੀਤਾ ਹੈ, ਨੀਤੀ ਘਾੜਿਆਂ ਦੀਆਂ ਬਣਾਈਆਂ ਨੀਤੀਆਂ ਅਤੇ ਪ੍ਰਾਪਤ ਅੰਕੜੇ ਚਾਹੇ ਔਰਤ ਨੂੰ ਕਿੰਨਾ ਵੀ ਸਨਮਾਨਦਾਇਕ ਅਤੇ ਬਰਾਬਰੀ ਦੇਣ ਦੀ ਕੋਸ਼ਿਸ਼ ਕਰਨ ਪਰ ਹਕੀਕਤ ਇਹ ਹੈ ਕਿ ਔਰਤ ਨੂੰ ਅੱਜ ਵੀ ਮਰਦ ਦੇ ਪੈਰ ਦੀ ਜੁੱਤੀ ਅਤੇ ਭੋਗਣ ਦੀ ਇਕ ਵਸਤੂ ਸਮਝਿਆ ਜਾਂਦਾ ਹੈ। ਦਾਜ ਦੀ ਸਮੱਸਿਆ ਇਕ ਅਜਿਹੀ ਸਮੱਸਿਆ ਹੈ ਜਿਸ ਨੇ ਪਤਾ ਨਹੀਂ ਕਿੰਨੀਆਂ ਹੀ ਬੇਕਸੂਰ ਧੀਆਂ ਦੀਆਂ ਕੀਮਤੀ ਜਾਨਾਂ ਦੀ ਬਲੀ ਦੇ ਲਈ ਹੈ। 18 ਨਵੰਬਰ ਦੀ ਪੰਜਾਬ ਦੇ ਫਿਲੌਰ ਵਿਚ ਵਾਪਰੀ ਘਟਨਾ ਜਿਸ ਵਿਚ ਦਾਜ ਦੇ ਲੋਭੀਆਂ ਨੇ ਲੋੜੀਂਦਾ ਦਾਜ ਨਾ ਪ੍ਰਾਪਤ ਹੋਣ ਦੇ ਰੋਸ ਵਜੋਂ ਬਰਾਤ ਵਾਪਸ ਲਿਜਾ ਕੇ ਸਮਾਜ ਦੀ ਔਰਤਾਂ ਸੰਬੰਧੀ ਮਾਨਸਿਕਤਾ ਨੂੰ ਬਿਆਨ ਕੀਤਾ ਹੈ, ਇਹ ਕੋਈ ਇਕੱਲੀ ਘਟਨਾ ਨਹੀਂ, ਪਤਾ ਨਹੀਂ ਹਰ ਰੋਜ਼ ਕਿੰਨੀਆਂ ਹੀ ਅਜਿਹੀਆਂ ਘਟਨਾਵਾਂ ਸਾਡੇ ਆਲੇ-ਦੁਆਲੇ ਵਾਪਰਦੀਆਂ ਹਨ, ਜਿਨ੍ਹਾਂ ਵਿਚ ਬੇਕਸੂਰ ਧੀਆਂ ਦਾਜ ਦੀ ਬਲੀ ਚੜ੍ਹ ਜਾਂਦੀਆਂ ਹਨ। ਕੁਝ ਘਟਨਾਵਾਂ ਉਜਾਗਰ ਹੁੰਦੀਆਂ ਹਨ ਅਤੇ ਕੁਝ ਪੈਸੇ ਅਤੇ ਤਾਕਤ ਦੇ ਦਬਾਅ ਹੇਠ ਦਬਾ ਦਿੱਤੀਆਂ ਜਾਂਦੀਆਂ ਹਨ। ਚੰਨ 'ਤੇ ਕਾਲੋਨੀਆਂ ਵਸਾਉਣ ਦੀਆਂ ਗੱਲਾਂ ਕਰਨ ਵਾਲਾ ਮਨੁੱਖ ਧਰਤੀ 'ਤੇ ਰਹਿਣ ਦੇ ਵੀ ਕਾਬਿਲ ਨਹੀਂ ਹੈ। ਦਾਜ ਦੀ ਸਮੱਸਿਆ ਨੂੰ ਨਕੇਲ ਪਾਉਣ ਲਈ ਕਾਨੂੰਨੀ ਸਖ਼ਤੀ ਦੇ ਨਾਲ-ਨਾਲ ਸਮਾਜਿਕ ਕਾਰਕੁੰਨਾਂ ਅਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਸਮਾਜ ਦੀਆਂ ਇਨ੍ਹਾਂ ਕੁਰੀਤੀਆਂ ਦਾ ਠੋਸ ਹੱਲ ਤਲਾਸ਼ਣਾ ਚਾਹੀਦਾ ਹੈ ਤਾਂ ਜੋ ਔਰਤ ਵੀ ਸਮਾਜ ਵਿਚ ਸਨਮਾਨ ਦੀ ਜ਼ਿੰਦਗੀ ਜਿਉਂਦੀ ਹੋਈ ਆਪਣੇ ਸੁਪਨਿਆਂ ਦੀ ਉਡਾਣ ਭਰ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਨੀ (ਬਠਿੰਡਾ)

25-11-2022

 ਨਸ਼ਾ ਇਕ ਗੰਭੀਰ ਸਮੱਸਿਆ

ਬੀਤੇ ਦਿਨੀਂ 'ਅਜੀਤ' ਵਿਚ ਛਪੇ ਡਾ. ਰਣਜੀਤ ਸਿੰਘ ਘੁੰਮਣ ਦੁਆਰਾ ਲਿਖੇ ਲੇਖ 'ਨਸ਼ਿਆਂ ਦੇ ਰੁਝਾਨ ਨੂੰ ਕਿਵੇਂ ਠੱਲ ਪਵੇ' ਵਿਚ ਬੜੇ ਗੰਭੀਰਤਾ ਭਰੇ ਵਿਚਾਰ ਪੇਸ਼ ਕੀਤੇ ਗਏ ਹਨ। ਨਸ਼ਾ ਪੰਜਾਬ ਵਿਚ ਇਕ ਬਹੁਤ ਭਿਆਨਕ ਬਿਮਾਰੀ ਦਾ ਰੂਪ ਲੈ ਰਿਹਾ ਹੈ। ਨਸ਼ਾ ਦਿਨੋ-ਦਿਨ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਲਪੇਟ ਵਿਚ ਲੈਂਦਾ ਜਾ ਰਿਹਾ ਹੈ। ਅੱਜ-ਕਲ੍ਹ ਪੰਜਾਬ ਦੇ ਹਰ ਘਰ ਵਿਚ ਕੋਈ ਨਾ ਕੋਈ ਵਿਅਕਤੀ ਤਾਂ ਨਸ਼ੇ ਦਾ ਆਦੀ ਹੋ ਚੁੱਕਾ ਹੈ। ਨਸ਼ੇ ਪੂਰੇ ਪੰਜਾਬ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਬਣ ਗਏ ਹਨ। ਇਨ੍ਹਾਂ ਨਸ਼ਿਆਂ ਦਾ ਮੁੱਖ ਕਾਰਨ ਗ਼ਰੀਬੀ ਅਤੇ ਬੇਰੁਜ਼ਗਾਰੀ ਹਨ, ਕਿਉਂਕਿ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਨਹੀਂ ਕਰਦੀ, ਜਿਸ ਕਾਰਨ ਨੌਜਵਾਨ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਨਸ਼ਿਆਂ ਦੀ ਲਪੇਟ ਵਿਚ ਆ ਜਾਂਦੇ ਹਨ। ਇਨ੍ਹਾਂ ਨਸ਼ਿਆਂ ਦੇ ਕਾਰਨ ਹੀ ਬਹੁਤ ਸਾਰੇ ਪਰਿਵਾਰ ਤਬਾਹ ਹੋ ਚੁੱਕੇ ਹਨ ਅਤੇ ਬਹੁਤ ਸਾਰੇ ਨੌਜਵਾਨ ਮੌਤ ਦੀ ਭੇਟ ਚੜ੍ਹ ਗਏ ਹਨ। ਇਨ੍ਹਾਂ ਨਸ਼ਿਆਂ ਦੇ ਕਾਰਨ ਅਨੇਕਾਂ ਮਾਂ-ਬਾਪ ਬੇਸਹਾਰਾ ਹੋ ਗਏ ਹਨ ਅਤੇ ਬਹੁਤ ਸਾਰੇ ਬੱਚੇ ਅਨਾਥ ਹੋ ਗਏ ਹਨ। ਸੋ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਲੋਕਾਂ ਨੂੰ ਨਸ਼ਿਆਂ ਦੇ ਇਨ੍ਹਾਂ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਨਸ਼ਿਆਂ ਨੂੰ ਬਣਾਉਣ ਅਤੇ ਖਰੀਦਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇ ਤਾਂ ਜੋ ਪੰਜਾਬ ਵਿਚੋਂ ਨਸ਼ੇ ਦਾ ਖ਼ਾਤਮਾ ਕੀਤਾ ਜਾ ਸਕੇ।

-ਗੁਰਦੀਪ ਕੌਰ ਕੁਠਾਲਾ
ਮਾਲੇਰਕੋਟਲਾ

ਪਿੰਡਾਂ ਦੀ ਨੁਹਾਰ

ਭਾਵੇਂ ਕਿ ਸ਼ੁਰੂ ਤੋਂ ਹੀ ਸ਼ਹਿਰਾਂ ਵਿਚ ਸਾਰੀਆਂ ਸੁੱਖ ਸਹੂਲਤਾਂ ਸਨ, ਪਰੰਤੂ ਕਦੀ ਸਮਾਂ ਸੀ ਕਿ ਪਿੰਡਾਂ ਵਿਚ ਕੱਚੇ ਘਰ, ਕੱਚੀਆਂ ਤੇ ਟੁੱਟੀਆਂ ਸੜਕਾਂ, ਖੁੱਲ੍ਹੀਆਂ ਨਾਲੀਆਂ, ਮੱਛਰਾਂ ਦੀ ਭਰਮਾਰ ਅਤੇ ਕਈ ਪਿੰਡਾਂ ਵਿਚ ਸਕੂਲ ਵੀ ਨਹੀਂ ਹੁੰਦਾ ਸੀ। ਬਿਜਲੀ ਦੀ ਮਾੜੀ ਹਾਲਤ ਅਤੇ ਛੋਟੇ-ਛੋਟੇ ਕੰਮਾਂ ਲਈ ਸ਼ਹਿਰਾਂ ਨੂੰ ਜਾਣਾ ਪੈਂਦਾ ਸੀ ਪਰੰਤੂ ਹੁਣ ਲਗਭਗ ਹਰੇਕ ਪਿੰਡ ਵਿਚ ਹੀ ਉੱਚੀਆਂ-ਉੱਚੀਆਂ ਕੋਠੀਆਂ, ਹਾਈ ਸਕੂਲ, ਪੱਕੀਆਂ ਸੜਕਾਂ, ਪਸ਼ੂ ਹਸਪਤਾਲ, ਸਿਵਲ ਹਸਪਤਾਲ, ਬੈਂਕ, ਸੀਵਰੇਜ਼ ਤੇ ਪਾਣੀ ਸਪਲਾਈ ਦਾ ਵਧੀਆ ਪ੍ਰਬੰਧ, ਘਰ-ਘਰ ਬਿਜਲੀ ਦੀਆਂ ਮੋਟਰਾਂ, 24 ਘੰਟੇ ਬਿਜਲੀ ਸਪਲਾਈ ਅਤੇ ਸ਼ਹਿਰਾਂ ਵਰਗੀਆਂ ਕਈ ਸੁਖ ਸਹੂਲਤਾਂ ਮਿਲ ਗਈਆਂ ਹਨ। ਇਸੇ ਹੀ ਤਰ੍ਹਾਂ ਮੇਰਾ ਪਿੰਡ ਬਟਾਲਾ, ਤਹਿਸੀਲ ਵਿਚ ਸ਼ਾਹਬਾਦ ਹੈ। ਜਿਥੇ ਬਟਾਲੇ ਦੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਕਈ ਨਾਮੀ ਹਸਤੀਆਂ ਹੋਈਆਂ ਹਨ ਉਥੇ ਹੀ ਪਿੰਡ ਸ਼ਾਹਬਾਦ ਦੀ ਜੰਮਪਾਲ ਮਿਸ ਪੀ.ਟੀ.ਸੀ. ਪੰਜਾਬੀ ਤੇ ਅਦਾਕਾਰਾ ਜਸਪਿੰਦਰ ਚੀਮਾ ਤੇ ਕੌਮਾਂਤਰੀ ਪੱਧਰ ਦੀ ਚੀਮਾ ਹਾਕੀ ਅਕੈਡਮੀ ਚਲ ਰਹੀ ਹੈ ਜਿਸ ਨੇ ਕੌਮਾਂਤਰੀ ਖਿਡਾਰੀ ਪੈਦਾ ਕਰਕੇ ਦੇਸ਼ ਦੀ ਝੋਲੀ ਵਿਚ ਪਾਏ ਹਨ। ਭਾਵੇਂ ਕਈ ਪਿੰਡਾਂ ਖ਼ਾਸ ਕਰਕੇ ਮਾਲਵੇ ਦੇ ਪਿੰਡਾਂ ਵਿਚ ਪੱਤੀ ਵਾਈਜ਼ ਕਈ-ਕਈ ਗੁਰਦੁਆਰੇ ਹਨ, ਪਰ ਪਿੰਡ ਸ਼ਾਹਬਾਦ ਵਿਚ ਵੱਖ-ਵੱਖ ਧਰਮਾਂ ਦੇ ਰਹਿਣ ਵਾਲੇ ਲੋਕਾਂ ਦੇ ਬਾਵਜੂਦ ਵੀ ਇਕ ਹੀ ਗੁਰਦਵਾਰਾ ਸਾਹਿਬ ਹੈ ਜਿਥੇ ਪਿੰਡ ਵਾਸੀ ਖੁਸ਼ੀ-ਗ਼ਮੀ ਦਾ ਸਮਾਗਮ ਕਰਦੇ ਹਨ ਅਤੇ ਆਪਸੀ ਪਿਆਰ ਤੇ ਸਾਂਝ ਦਾ ਸਬੂਤ ਦੇ ਰਹੇ ਹਨ, ਉਥੇ ਹੀ ਪਿੰਡ ਦਾ ਸਰਬਪੱਖੀ ਵਿਕਾਸ ਵੀ ਹੋਇਆ ਹੈ। ਸੋ, ਹੁਣ ਸਮੇਂ ਦੇ ਫੇਰ ਨਾਲ ਲੱਗਦਾ ਹੈ ਕਿ ਪੰਜਾਬ ਦੇ ਲਗਪਗ ਸਾਰੇ ਹੀ ਪਿੰਡਾਂ ਦੀ ਨੁਹਾਰ ਹੀ ਬਦਲ ਗਈ ਹੈ।

-ਅਮਰੀਕਾ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਮੋਰਬੀ ਪੁਲ ਹਾਦਸਾ

ਬੀਤੇ ਦਿਨੀਂ ਗੁਜਰਾਤ ਦੇ ਮੋਰਬੀ 'ਚ ਮਾਧੂ ਨਦੀ 'ਤੇ ਬਣੇ ਕੇਬਲ ਪੁਲ ਦੇ ਟੁੱਟਣ ਨਾਲ 13 ਲੋਕਾਂ ਦੀ ਮੌਤ ਹੋ ਗਈ ਸੀ। ਕੁਝ ਲੋਕ ਇਸ ਪੁਲ ਨੂੰ ਇਕ ਸਦੀ ਪੁਰਾਣਾ ਦੱਸਦੇ ਹਨ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਲ ਹੀ ਵਿਚ ਪੁਲ ਦੀ ਮੁਰੰਮਤ ਕਰਵਾਈ ਗਈ ਸੀ। ਪਰ ਲੋਕਾਂ ਦੀ ਭਾਰੀ ਭੀੜ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਕੇਬਲ ਪੁਲ 'ਤੇ ਜਨ ਸੰਚਾਲਣ ਦੀ ਨਿਗਰਾਨੀ ਰੱਖਣ ਲਈ ਸਥਾਨਕ ਪ੍ਰਸ਼ਾਸਨ ਦੀ ਚੌਕਸੀ ਟੀਮ ਵੀ ਇਸ ਹਾਦਸੇ ਦੀ ਬਰਾਬਰ ਦੀ ਜ਼ਿੰਮੇਵਾਰ ਹੈ। ਪਰ ਇਸ ਵਿਚ ਸਾਡੇ ਲੋਕਾਂ ਦੀ ਵੀ ਗ਼ਲਤੀ ਹੈ, ਕਿਉਂ ਜੋ ਹਰ ਪੁਲ 'ਤੇ ਉਸ ਉਪਰੋਂ ਲੰਘਣ ਵਾਲੇ ਵਾਹਨ ਅਤੇ ਲੋਕਾਂ ਦੀ ਗਿਣਤੀ ਬਾਰੇ ਲੱਗੇ ਨੋਟਿਸ ਬੋਰਡ ਵਿਚ ਜ਼ਿਕਰ ਹੁੰਦਾ ਹੈ ਪਰ ਅਸੀਂ ਲੋਕ ਉਸ ਨੋਟਿਸ ਬੋਰਡ ਨੂੰ ਨਜ਼ਰਅੰਦਾਜ਼ ਕਰ ਕੇ ਆਪਣੀ ਮਰਜ਼ੀ ਕਰਦੇ ਹਾਂ ਅਤੇ ਸਿੱਟੇ ਵਜੋਂ ਇਸ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਤਰ੍ਹਾਂ ਦੀਆਂ ਥਾਵਾਂ 'ਤੇ ਜਾ ਕੇ ਪਹਿਲਾਂ ਆਸ-ਪਾਸ ਲੱਗੇ ਨੋਟਿਸ ਬੋਰਡ ਉੱਪਰ ਚਿਤਾਵਨੀਆਂ ਨੂੰ ਜ਼ਰੂਰ ਪੜ੍ਹਨ।

-ਅਕਸ਼ਿਤ ਅਦਿੱਤਿਆ, ਤਿਲਕ ਰਾਜ ਗੁਪਤਾ,
ਰਾਦੌਰ (ਯਮਨਾਨਗਰ) ਹਰਿਆਣਾ।

ਚਾਈਨਾ ਡੋਰ ਦਾ ਕਹਿਰ

ਲੋਹੜੀ ਤੇ ਬਸੰਤ ਦੇ ਤਿਉਹਾਰ ਆਉਣ ਤੋਂ ਪਹਿਲਾਂ ਹੀ ਚਾਈਨਾ ਡੋਰ ਆਪਣੇ ਪੈਰ ਪਸਾਰ ਕਾਤਲ ਬਣ ਰਹੀ ਹੈ। ਬੀਤੇ ਦਿਨੀਂ ਰੂਪਨਗਰ ਦਾ 13 ਸਾਲ ਦੇ ਬੱਚੇ ਦੀ ਇਸੇ ਡੋਰ ਕਰਕੇ ਮੌਤ ਹੋ ਗਈ ਜੋ ਕਿ ਬਹੁਤ ਹੀ ਮਾੜੀ ਘਟਨਾ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ, ਜੇਕਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਉਨ੍ਹਾਂ ਖ਼ਿਲਾਫ਼ ਸ਼ਿਕੰਜਾ ਕੱਸੇ, ਜਿਹੜੇ ਡੋਰ ਵੇਚਦੇ ਹਨ। ਕਿਤੇ ਨਾ ਕਿਤੇ ਕਸੂਰਵਾਰ ਲੋਕ ਵੀ ਹਨ, ਆਪ ਹੀ ਡੋਰ ਲੈਣ ਜਾਂਦੇ ਹਨ। ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਵੱਡੇ ਦੁਕਾਨਦਾਰ ਲੋਹੜੀ ਬਸੰਤ ਦੇ ਤਿਉਹਾਰਾਂ ਕਰਕੇ ਪਹਿਲਾਂ ਹੀ ਜਮ੍ਹਾਂਖੋਰੀ ਕਰ ਰਹੇ ਹਨ। ਇਸੇ ਡੋਰ ਕਰਕੇ ਪੰਜਾਬ ਅੰਦਰ ਮਨੁੱਖਾਂ ਤੋਂ ਇਲਾਵਾ ਪੰਛੀਆਂ ਦੀਆਂ ਵੀ ਮੌਤਾਂ ਹੋ ਚੁੱਕੀਆਂ ਹਨ। ਜੋ ਇਕ ਚਿੰਤਾ ਦਾ ਵਿਸ਼ਾ ਹੈ।

-ਨਵਨੀਤ ਕੌਰ ਭੁੰਬਲੀ

23-11-2022

 ਕਹਾਣੀ ਦਿਲ ਨੂੰ ਟੁੰਬ ਗਈ

'ਅਜੀਤ' ਮੈਗਜ਼ੀਨ ਦੇ ਸਾਹਿਤ ਫੁੱਲਵਾੜੀ ਦੇ ਪੰਨੇ 'ਤੇ 6 ਨਵੰਬਰ ਨੂੰ ਬਲਜੀਤ ਕੌਰ ਟਹਿਣਾ ਈ.ਟੀ.ਟੀ. ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ, ਫਰੀਦਕੋਟ ਦੀ ਕਹਾਣੀ 'ਪਰਨਾ' ਪੜ੍ਹੀ ਜੋ ਦਿਲ ਨੂੰ ਟੁੰਬ ਗਈ। ਇਕ ਧੀ ਹੀ ਪਿਉ ਦਾ ਦਰਦ ਜਾਣ ਸਕਦੀ ਹੈ। ਪੈਸੇ ਵਾਲੇ ਰਿਸ਼ਤੇਦਾਰ ਫੋਕੀ ਟੌਹਰ ਦੇ ਮਾਲਕ ਹੁੰਦੇ ਹਨ। ਸ਼ਾਨ ਪੈਸੇ ਨਾਲ ਨਹੀਂ, ਸਤਿਕਾਰ ਨਾਲ ਬਣਦੀ ਹੈ। ਇਹ ਸਚਾਈ ਲਿਖਣ ਲਈ ਲੇਖਿਕਾ ਵਧਾਈ ਅਤੇ ਸਤਿਕਾਰ ਦੀ ਪਾਤਰ ਹੈ। ਲੇਖਿਕਾ ਦੀ ਕਲਮ ਤੋਂ ਅਸੀਂ ਹੋਰ ਵੀ ਸੱਚ ਲਿਖਣ ਦੀ ਆਸ ਕਰਦੇ ਹਾਂ। ਮੇਰਾ ਪਿਆਰ ਅਤੇ ਸਤਿਕਾਰ ਉਸ ਧੀ ਤੱਕ 'ਅਜੀਤ' ਰਾਹੀਂ ਪਹੁੰਚਾ ਦੇਣਾ।

-ਤਰਲੋਕ ਸਿੰਘ ਫਲੋਰਾ ਹੀਉਂ, (ਬੰਗਾ)
ਰਿਟਾਇਰਡ ਲੈਕਚਰਾਰ ਕਾਮਰਸ

ਮੋਬਾਈਲ ਦੇ ਨੁਕਸਾਨ

ਬੀਤੇਂ ਦਿਨੀਂ 'ਅਜੀਤ' ਦੇ ਸੰਪਾਦਕੀ ਪੰਨੇ ਉੱਤੇ ਛਪੇ ਪ੍ਰੋ. ਕੁਲਬੀਰ ਸਿੰਘ ਦੁਆਰਾ ਲਿਖੇ ਲੇਖ 'ਤੁਹਾਡਾ ਸਮਾਂ ਜ਼ਾਇਆ ਕਰ ਰਿਹਾ ਹੈ ਸੋਸ਼ਲ ਮੀਡੀਆ' ਵਿਚ ਬੜੇ ਡੂੰਘੇ ਵਿਚਾਰ ਪੇਸ਼ ਕੀਤੇ ਗਏ ਹਨ। ਅਸੀਂ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਅੱਜਕਲ੍ਹ ਹਰ ਵਰਗ ਦੇ ਮਨੁੱਖ ਦੀ ਜ਼ਿੰਦਗੀ ਦਾ ਇਕ ਮਹੱਤਵਪੂਰਨ ਅੰਗ ਬਣ ਗਿਆ ਹੈ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਉੱਪਰ ਨਿਰਭਰ ਹੋ ਗਈ ਹੈ।
ਹਰ ਇਨਸਾਨ ਆਪਣਾ ਵਧ ਤੋਂ ਵਧ ਸਮਾਂ ਸੋਸ਼ਲ ਮੀਡੀਆ ਉੱਪਰ ਗੁਜ਼ਾਰ ਕੇ ਬਹੁਤ ਖ਼ੁਸ਼ ਹੈ। ਇੰਟਰਨੈੱਟ ਦੇ ਆਉਣ ਨਾਲ ਜਿੱਥੇ ਲੋਕਾਂ ਦੇ ਜੀਵਨ ਦਾ ਵਿਕਾਸ ਹੋਇਆ ਹੈ, ਉਸ ਦੇ ਨਾਲ ਹੀ ਇਸ ਦਾ ਇਕ ਮਾੜਾ ਪ੍ਰਭਾਵ ਇਹ ਵੀ ਹੈ ਕਿ ਇਸ ਨੇ ਇਨਸਾਨਾਂ ਨੂੰ ਇਕ-ਦੂਜੇ ਤੋਂ ਦੂਰ ਕਰ ਦਿੱਤਾ ਹੈ। ਮੋਬਾਈਲ ਫੋਨ ਅੱਜ ਹਰ ਇਨਸਾਨ ਦੀ ਜ਼ਿੰਦਗੀ ਵਿਚ ਇਕ ਖ਼ਾਸ ਚੀਜ਼ ਬਣ ਗਿਆ ਹੈ। ਮੋਬਾਈਲ ਫੋਨ ਦੇ ਕਾਰਨ ਬੱਚੇ ਆਪਣੀ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ। ਕਈ ਵਾਰ ਇਸ ਮੋਬਾਈਲ ਫੋਨ ਦੇ ਕਾਰਨ ਹੀ ਲੋਕ ਸੜਕ ਦੁਰਘਟਨਾਵਾਂ ਦੇ ਸ਼ਿਕਾਰ ਬਣਦੇ ਹਨ। ਮਾਪਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਰਫ ਉਹ ਹੀ ਐਪਸ ਡਾਊਨਲੋਡ ਕਰਨ ਦੀ ਆਗਿਆ ਦੇਣ ਜੋ ਉਨ੍ਹਾਂ ਲਈ ਜ਼ਰੂਰੀ ਹੋਵੇ। ਇਸ ਦੇ ਨਾਲ ਹੀ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਕ ਨਿਸਚਿਤ ਸਮੇਂ ਲਈ ਹੀ ਮੋਬਾਈਲ ਫੋਨ ਚਲਾਉਣ ਦੀ ਆਗਿਆ ਦੇਣ ਤਾਂ ਜੋ ਉਨ੍ਹਾਂ ਨੂੰ ਮੋਬਾਈਲ ਫੋਨ ਦੇ ਮਾੜੇ ਪ੍ਰਭਾਵਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ।

-ਗੁਰਦੀਪ ਕੌਰ
(ਮਾਲੇਰਕੋਟਲਾ)

ਅਲਾਮਤਾਂ 'ਤੇ ਕਾਬੂ ਕਿਵੇਂ ਪਾਈਏ?

ਅੱਜ ਤਕ ਕਈ ਕੀਮਤੀ ਜਾਨਾਂ ਆਵਾਰਾ ਪਸ਼ੂਆਂ, ਚਾਈਨਾ ਡੋਰ ਅਤੇ ਨਸ਼ਾ ਕਰਕੇ ਵਾਹਨ ਚਲਾਉਣ ਨਾਲ ਜਾ ਚੁੱਕੀਆਂ ਹਨ, ਥੋੜ੍ਹੇ ਦਿਨ ਪਹਿਲਾਂ ਚਾਈਨਾਂ ਡੋਰ ਨਾਲ ਹੋਈ ਬੱਚੇ ਦੀ ਮੌਤ ਨਾਲ ਹਿਰਦੇ ਵਲੂੰਦਰੇ ਗਏ, ਭਾਵੇਂ ਇਹ ਖ਼ਬਰ ਤਾਂ ਮੀਡੀਆ ਰਾਹੀਂ ਸਾਡੇ ਤੱਕ ਪਹੁੰਚੀ, ਪਰੰਤੂ ਇਸ ਤਰ੍ਹਾਂ ਦੀਆਂ ਕਿੰਨੀਆਂ ਹਰ ਰੋਜ਼ ਘਟਨਾਵਾਂ ਵਾਪਰਦੀਆਂ ਨੇ ਜੋ ਕਿ ਸਾਡੇ ਤੱਕ ਨਹੀਂ ਪਹੁੰਚਦੀਆਂ। ਚਾਈਨਾ ਡੋਰ ਨਾਲ ਆਵਾਰਾ ਪਸ਼ੂਆਂ ਅਤੇ ਪੰਛੀਆਂ ਦੀਆਂ ਕਿੰਨੀਆਂ ਮੌਤਾਂ ਹੋ ਚੁੱਕੀਆਂ ਹਨ, ਇਸ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ। ਜੇਕਰ ਸਰਕਾਰ ਇਨ੍ਹਾਂ ਤਿੰਨਾਂ 'ਤੇ ਪੂਰਨ ਰੂਪ ਵਿਚ ਕਾਬੂ ਪਾ ਲੈਂਦੀ ਹੈ, ਤਾਂ ਇਹ ਸ਼ਾਇਦ ਸਾਡੇ ਸਮਾਜ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਵੇ। ਇਸ ਕੰਮ ਲਈ ਸਾਨੂੰ ਸਾਰਿਆਂ ਨੂੰ ਸਰਕਾਰ ਦਾ ਸਾਥ ਦੇਣਾ ਹੋਵੇਗਾ, ਤਾਂ ਹੀ ਸਾਨੂੰ ਇਸ ਦੇ ਸਾਰਥਕ ਨਤੀਜੇ ਮਿਲਣਗੇ।

-ਕੰਵਰਦੀਪ ਸਿੰਘ ਭੱਲਾ
(ਪਿੱਪਲਾਂਵਾਲਾ), ਬ੍ਰਾਂਚ ਮੈਨੇਜਰ ਸਹਿਕਾਰੀ ਬੈਂਕ, ਹੁਸ਼ਿਆਰਪੁਰ।

ਧੋਖੇਬਾਜ਼ ਟਰੈਵਲ ਏਜੰਟਾਂ ਤੋਂ ਸਾਵਧਾਨ

ਹਰੇਕ ਸਰਕਾਰ ਚੋਣਾਂ ਸਮੇਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕਰਦੀ ਹੈ ਅਤੇ ਜਦੋਂ ਉਹ ਸੱਤਾ ਸੰਭਾਲਦੀ ਹੈ ਤਾਂ ਨੌਜਵਾਨਾਂ ਨੂੰ ਮਿੱਥੇ ਸਮੇਂ ਵਿਚ ਜਦੋਂ ਰੁਜ਼ਗਾਰ/ਨੌਕਰੀਆਂ ਨਹੀਂ ਮਿਲਦੀਆਂ ਤਾਂ ਉਹ ਆਪਣਾ ਭਵਿੱਖ ਸੁਧਾਰਨ ਲਈ ਵਿਦੇਸ਼ਾਂ ਦਾ ਰੁਖ਼ ਕਰਦੇ ਹਨ। ਅਕਸਰ ਹੀ ਕਈ ਨੌਜਵਾਨ ਫਰਜ਼ੀ, ਫਰੇਬੀ ਤੇ ਧੋਖੇਬਾਜ਼ ਟਰੈਵਲ ਏਜੰਟਾਂ ਦੇ ਢਹੇ ਚੜ੍ਹ ਜਾਂਦੇ ਹਨ, ਜਿਸ ਕਾਰਨ ਉਹ ਵਿਦੇਸ਼ਾਂ ਵਿਚ ਜਾਂ ਤਾਂ ਕਿਸੇ ਕਮਰੇ ਵਿਚ ਜਾਨਵਰਾਂ ਵਾਂਗ ਤੂੜੇ ਜਾਂਦੇ ਹਨ ਜਾਂ ਫਿਰ ਉਹ ਲੁਕ-ਛਿਪ ਕੇ ਗੁਰਦਵਾਰਿਆਂ 'ਚ ਸਮਾਂ ਕੱਟਦੇ ਹਨ। ਜਿਥੇ ਉਨ੍ਹਾਂ ਦੀ ਮੇਹਨਤ ਦਾ ਪੈਸਾ ਅਤੇ ਜ਼ਿੰਦਗੀਆਂ ਦਾਅ 'ਤੇ ਲੱਗ ਜਾਂਦੀਆਂ ਹਨ, ਉਥੇ ਹੀ ਉਨ੍ਹਾਂ ਦੇ ਸੁਫ਼ਨੇ ਵੀ ਚਕਨਾਚੂਰ ਹੋ ਜਾਂਦੇ ਹਨ। ਜ਼ਿਆਦਾਤਰ ਨੌਜਵਾਨ ਮੁੰਡੇ-ਕੁੜੀਆਂ ਪੰਜਾਬ ਦੇ ਪਿੰਡਾਂ ਵਿਚੋਂ ਹਿਜ਼ਰਤ ਕਰਦੇ ਹਨ, ਜਿਸ ਦਾ ਮੁੱਖ ਕਾਰਨ ਜ਼ਮੀਨਾਂ ਦਾ ਤੇ ਪਰਿਵਾਰਾਂ ਦਾ ਵੰਡਿਆ ਜਾਣਾ ਅਤੇ ਰੋਜ਼ੀ-ਰੋਟੀ ਕਮਾਉਣ ਲਈ ਅਤੇ ਛੇਤੀ ਅਮੀਰ ਬਣਨ ਦੀ ਇੱਛਾ ਉਨ੍ਹਾਂ ਨੂੰ ਵਿਦੇਸ਼ੀਆਂ ਵੱਲ ਖਿੱਚਦੀ ਹੈ। ਵਿਦੇਸ਼ ਜਾਣ ਤੋਂ ਪਹਿਲਾਂ ਜਿਥੇ ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਧੋਖੇਬਾਜ਼, ਫਰੇਬੀ ਤੇ ਫਰਜ਼ੀ ਏਜੰਟਾਂ ਦੀ ਪੁਣਛਾਣ ਕਰ ਲੈਣੀ ਚਾਹੀਦੀ ਹੈ, ਉਥੇ ਹੀ ਸੂਬਾ ਸਰਕਾਰ ਨੂੰ ਨਵੀਆਂ ਨੌਕਰੀਆਂ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨ ਵਰਗ ਅਤੇ ਮਿਹਨਤੀ ਲੋਕ ਆਪਣੀ ਧਰਤੀ 'ਤੇ ਹੀ ਰਹਿ ਕੇ ਪਰਿਵਾਰ ਦੀ ਤੇ ਆਪਣੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਵਿਚ ਯੋਗਦਾਨ ਪਾ ਸਕਣ।

ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

22-11-2022

 ਮਹਿੰਗਾਈ ਦੀ ਮਾਰ

ਅੱਜਕਲ੍ਹ ਜਿਉਂ-ਜਿਉਂ ਸਮੇਂ ਅੱਗੇ ਵਧ ਰਿਹਾ ਹੈ ਮਹਿੰਗਾਈ ਵੀ ਵਧਦੀ ਜਾ ਰਹੀ ਹੈ। ਰੋਜ਼ ਦੀਆਂ ਚੀਜ਼ਾਂ ਵਿਚ 150 ਤੋਂ 250 ਗੁਣਾ ਦੀ ਕੀਮਤ ਵਿਚ ਵਾਧਾ ਹੋਇਆ ਹੈ। ਭਾਰਤ ਵਿਚ ਮਹਿੰਗਾਈ ਦੀ ਸਮੱਸਿਆ ਦਿਨੋ-ਦਿਨ ਲਗਾਤਾਰ ਵਧਦੀ ਜਾ ਰਹੀ ਹੈ। ਰੂਸ ਤੇ ਯੂਕਰੇਨ ਦੇ ਹਮਲਿਆਂ ਨੇ ਮਹਿੰਗਾਈ ਵਿਚ ਲੋਕ ਤੋੜਵਾਂ ਵਾਧਾ ਕੀਤਾ ਹੈ। ਹਰ ਯੋਜਨਾ ਤੋਂ ਬਾਅਦ ਕੀਮਤਾਂ ਵਿਚ ਵਾਧਾ ਹੀ ਹੁੰਦਾ ਹੈ। ਕੁਦਰਤੀ ਆਫ਼ਤਾਂ, ਜੰਗਾਂ ਤੇ ਭ੍ਰਿਸ਼ਟਾਚਾਰ ਨੇ ਮਹਿੰਗਾਈ ਨੂੰ ਭਿਆਨਕ ਰੂਪ ਦੇ ਦਿੱਤਾ ਹੈ। ਮਹਿੰਗਾਈ ਵਧਣ ਦਾ ਸਭ ਤੋਂ ਵੱਡਾ ਕਾਰਨ ਕਾਲਾ ਬਾਜ਼ਾਰੀ ਹੈ, ਵੱਡੇ ਕਾਰੋਬਾਰੀ ਅਤੇ ਪੂੰਜੀਪਤੀ ਜ਼ਰੂਰੀ ਚੀਜ਼ਾਂ ਨੂੰ ਪੈਸੇ ਦੀ ਸ਼ਕਤੀ ਨਾਲ ਸਟੋਰ ਕਰ ਲੈਂਦੇ ਹਨ, ਜਿਸ ਨਾਲ ਲੋੜ ਸਮੇਂ ਚੀਜ਼ਾਂ ਦੀ ਸਪਲਾਈ ਘੱਟ ਜਾਂਦੀ ਹੈ ਅਤੇ ਮਹਿੰਗਾਈ ਵਿਚ ਵਾਧਾ ਹੁੰਦਾ ਹੈ। ਰੋਜ਼ਾਨਾ ਵਰਤਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਨੂੰ ਰੋਕਣ ਲਈ ਠੋਸ ਉਪਾਅ ਕੀਤੇ ਜਾਣੇ ਚਾਹੀਦੇ ਹਨ। ਇਸ ਦੇ ਲਈ ਸਰਕਾਰ ਨੂੰ ਵਧ ਰਹੇ ਵਸਤਾਂ ਦੇ ਮੁੱਲਾਂ 'ਤੇ ਨਿਯੰਤਰਣ ਕਰਨਾ ਚਾਹੀਦਾ ਹੈ। ਨਵੀਆਂ ਯੋਜਨਾਵਾਂ ਬਣਾ ਕੇ ਸੁਚਾਰੂ ਰੂਪ ਵਿਚ ਕੰਮ ਕਰਨਾ ਚਾਹੀਦਾ ਹੈ। ਕਾਲਾ ਬਾਜ਼ਾਰੀ ਨੂੰ ਵੀ ਖ਼ਤਮ ਕਰਨ ਦੀ ਲੋੜ ਹੈ। ਇਸ ਦਿਸ਼ਾ ਵੱਲ ਲੋਕਾਂ ਦਾ ਵੀ ਫ਼ਰਜ਼ ਹੈ ਕਿ ਅਸੀਂ ਸੰਜਮ ਨਾਲ ਕੰਮ ਕਰੀਏ।

-ਅਮਨ ਕੁਮਾਰੀ
ਕੇ.ਐਮ.ਵੀ., ਜਲੰਧਰ

ਸ਼ਬਦਾਂ ਦੀ ਮਰਿਆਦਾ

ਸੁਪਰੀਮ ਕੋਰਟ ਦੁਆਰਾ ਦੇਸ਼ ਅੰਦਰ ਦਿੱਤੇ ਜਾਂਦੇ ਨਫ਼ਰਤੀ ਭਾਸ਼ਨ ਅਤੇ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਪ੍ਰਤੀ ਚਿੰਤਾ ਪ੍ਰਗਟ ਕੀਤੀ ਹੈ। ਇਹ ਕੋਈ ਪਹਿਲੀ ਵਾਰੀ ਨਹੀਂ ਸਗੋਂ ਚੋਣਾਂ ਦੇ ਸਮੇਂ ਅਕਸਰ ਹੀ ਲੋਕ ਲੁਭਾਊ ਭਾਸ਼ਨ ਦੌਰਾਨ ਵਿਰੋਧੀਆਂ 'ਤੇ ਤਨਜ਼ ਕੱਸੇ ਜਾਂਦੇ ਹਨ, ਜਿਸ ਦੌਰਾਨ ਬੋਲਣ ਵਾਲੇ ਸ਼ਬਦਾਂ ਦੀ ਮਰਿਆਦਾ ਭੁੱਲਦੇ ਹੋਏ ਹੋਛੀ ਬੁੱਧੀ, ਘਟੀਆ ਮਾਨਸਿਕਤਾ ਅਤੇ ਸ਼ਖ਼ਸੀਅਤੀ ਨਿਘਾਰ ਦਾ ਪ੍ਰਗਟਾਵਾ ਕਰਦੇ ਹਨ। ਭਾਰਤ ਵਰਗੇ ਧਰਮ ਨਿਰਪੱਖਤਾ ਦੇਸ਼ ਵਿਚ ਵਿਸ਼ਵਾਸ ਰੱਖਣ ਵਾਲੇ ਦੇਸ਼ਾਂ ਵਿਚ ਨਫ਼ਰਤੀ, ਫਿਰਕਾਪ੍ਰਸਤੀ, ਜਾਤ-ਪਾਤ, ਊਚ-ਨੀਚ ਅਤੇ ਹਿੰਸਾ ਵਰਗੀਆਂ ਘਟਨਾਵਾਂ ਲਈ ਕੋਈ ਜਗ੍ਹਾ ਨਹੀਂ ਹੈ ਪਰ ਫਿਰ ਵੀ ਕੁਝ ਦਹਿਸ਼ਤਗਰਦ ਸਮਾਜ ਦਾ ਮਾਹੌਲ ਖ਼ਰਾਬ ਕਰਨ ਲਈ ਧਰਮ ਅਤੇ ਫਿਰਕਾਪ੍ਰਸਤੀ ਦਾ ਸਹਾਰਾ ਲੈ ਕੇ ਦੇਸ਼ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਕਰਦੇ ਹਨ। ਸੁਪਰੀਮ ਕੋਰਟ ਦੁਆਰਾ ਪ੍ਰਗਟ ਕੀਤੀ ਗਈ ਚਿੰਤਾ ਜਾਇਜ਼ ਹੈ ਪਰ ਸਮਾਜ ਦਾ ਕਲਿਆਣ ਅਤੇ ਲੋਕ ਭਲਾਈ ਹਿੱਤ ਦਾ ਦਾਅਵਾ ਕਰਨ ਵਾਲਿਆਂ ਨੂੰ ਵੀ ਆਪਣੇ ਕੀਤੇ ਕੰਮਾਂ ਦੇ ਆਧਾਰ 'ਤੇ ਵੋਟ ਮੰਗਣੇ ਚਾਹੀਦੇ ਹਨ ਨਾ ਕਿ ਧਰਮ ਅਤੇ ਫਿਰਕੇ ਦੇ ਆਧਾਰ 'ਤੇ। ਮਾਣਯੋਗ ਅਦਾਲਤ ਨੂੰ ਬੇਨਤੀ ਕਰਦੇ ਹਾਂ ਕਿ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਆਧਾਰ 'ਤੇ ਸੁਣਵਾਈ ਜਲਦ ਤੋਂ ਜਲਦ ਸ਼ੁਰੂ ਕਰਦੇ ਹੋਏ ਲੋੜੀਂਦੇ ਨਤੀਜਿਆਂ 'ਤੇ ਪਹੁੰਚਦੇ ਹੋਏ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਵਿਅਕਤੀ ਦੇਸ਼ ਦੀ ਸ਼ਾਂਤੀ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਨਾ ਪਹੁੰਚਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਨੀ, ਡਾ. ਚੱਕ ਅਤਰ ਸਿੰਘ ਵਾਲਾ, ਬਠਿੰਡਾ

ਸੇਵਾ ਹੀ ਮੇਵਾ ਹੈ

ਬੁਢਾਪਾ ਹਰ ਇਕ ਉਪਰ ਆਉਣਾ ਹੈ। ਲੋਕਾਂ ਦੇ ਮਨਾਂ ਵਿਚ ਇਹ ਵਹਿਮ ਹੁੰਦਾ ਹੈ ਕਿ ਬੁਢਾਪੇ ਵਿਚ ਪੁੱਤ ਰੋਟੀ ਦੇਵੇਗਾ ਪਰ ਉਹ ਗ਼ਲਤ ਹਨ। ਪੁੱਤ ਨੇ ਨਹੀਂ ਨੂੰਹ ਨੇ ਰੋਟੀ ਦੇਣੀ ਹੁੰਦੀ ਹੈ। ਕਈ ਪੁੱਤ ਨਸ਼ੇੜੀ ਹੋਣ ਕਰਕੇ ਕਪੁੱਤ ਬਣ ਜਾਂਦੇ ਹਨ ਪਰ ਉਨ੍ਹਾਂ ਦੀ ਪਤਨੀ ਆਪਣੇ ਸੱਸ ਸਹੁਰੇ ਦੀ ਬਹੁਤ ਸੇਵਾ ਕਰਦੀ ਹੈ। ਪਰ ਕਈ ਵਾਰ ਪੁੱਤਰ ਤਾਂ ਸਾਊ ਸੁਭਾਅ ਦੇ ਹੁੰਦੇ ਹਨ ਪਰ ਨੂੰਹਾਂ ਕਪੁੱਤੀਆਂ ਮਿਲ ਜਾਣ ਕਰਕੇ ਬਜ਼ੁਰਗਾਂ ਦੀ ਸੇਵਾ ਨਹੀਂ ਕਰਦੀਆਂ। ਸਮਾਜ ਵਿਚ ਆਪਣੀ ਬੁਰੀ ਤਸਵੀਰ ਬਣਾ ਲੈਂਦੀਆਂ ਹਨ ਔਰਤਾਂ ਵਿਚ ਕੁਦਰਤ ਨੇ ਵਿਲੱਖਣ ਗੁਣ ਪਾਏ ਹਨ ਤਾਂ ਹੀ ਉਹ ਦੂਜੇ ਘਰ ਜਾ ਕੇ ਆਪਣੀ ਮਹਿਕ ਵੰਡ ਕੇ ਸਭ ਨੂੰ ਜੋੜ ਕੇ ਰੱਖਦੀਆਂ ਹਨ। ਮੈਂ ਇਕ ਅਜਿਹਾ ਘਰ ਦੇਖਿਆ ਹੈ, ਬਜ਼ੁਰਗ ਨੂੰ ਘਰ ਵਿਚ ਕੋਈ ਸਤਿਕਾਰ ਤੇ ਸੇਵਾ ਨਹੀਂ ਮਿਲਦੀ। ਪਹਿਲਾਂ ਪੁੱਤ-ਨੂੰਹ ਨੂੰ ਕੋਈ ਔਲਾਦ ਨਾ ਹੋਈ ਫਿਰ ਸਮਾਂ ਪਾ ਕੇ ਜਦੋਂ ਬੱਚਾ ਦਿੱਤਾ ਤਾਂ ਉਹ ਬਿਮਾਰ ਹੋ ਗਿਆ। ਡਾਕਟਰਾਂ ਨੇ ਜਵਾਬ ਦੇ ਦੇਣਾ ਸੀ ਜੇਕਰ ਬਜ਼ੁਰਗ ਆਪਣੇ ਪੁੱਤ ਅਤੇ ਨੂੰਹ ਦੀ ਬਾਂਹ ਨਾ ਫੜਦਾ। ਬਜ਼ੁਰਗ ਨੇ ਆਪਣਾ ਸਾਰਾ ਪੈਸਾ ਬੱਚੇ ਉਪਰ ਲਗਾ ਕੇ ਬਚਾ ਲਿਆ ਪਰ ਕਦਰ ਉਸ ਦੀ ਅਜੇ ਵੀ ਨਹੀਂ ਪੈਂਦੀ। ਇਕ ਹੋਰ ਘਰ ਵੇਖਿਆ ਜਨਾਨੀ ਨੇ ਆਪਣੀ ਸੱਸ ਦੀ 15 ਸਾਲਾਂ ਤੱਕ ਮੰਜੇ ਉੱਤੇ ਪਈ ਦੀ ਸੇਵਾ ਕੀਤੀ। ਅੱਜ ਉਸ ਦੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ। ਪੁੱਤ ਤਾਂ ਕੰਮ ਕਾਰਾਂ ਉਪਰ ਚਲੇ ਜਾਂਦੇ ਹਨ। ਬਾਅਦ ਵਿਚ ਨੂੰਹਾਂ ਨੇ ਹੀ ਘਰਾਂ ਵਿਚ ਰਹਿਣਾ ਹੁੰਦਾ ਹੈ। ਨੂੰਹਾਂ ਨੂੰ ਸਿਰਫ਼ ਇਹ ਸੋਚ ਕੇ ਸੱਸ ਸਹੁਰੇ ਦੀ ਸੇਵਾ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਮਾਪਿਆਂ ਨੂੰ ਵੀ ਕੋਈ ਆ ਕੇ ਤਾਂ ਹੀ ਸੰਭਾਲੇਗੀ ਜੇਕਰ ਅੱਜ ਉਹ ਪਹਿਲ ਕਰੇਗੀ। 'ਸੇਵਾ ਹੀ ਮੇਵਾ ਹੈ।'

-ਨਵਜੀਤ ਕੌਰ
ਮਾਲੋਰਕੋਟਲਾ

21-11-2022

 ਆਓ ਵਾਤਾਵਰਨ ਸਵਾਰੀਏ
ਅੱਜ ਵਾਤਾਵਰਨ ਦਾ ਪ੍ਰਦੂਸ਼ਣ ਦੇਸ਼ ਦਾ ਹੀ ਨਹੀਂ ਬਲਕਿ ਸੰਸਾਰਕ ਸੰਕਟ ਹੈ। ਅਸੀਂ ਧਰਤੀ, ਹਵਾ ਵਰਗੇ ਜੀਵਨ ਨੂੰ ਸੰਭਵ ਬਣਾਉਣ ਵਾਲੇ ਮੁੱਖ ਸੋਮੇ ਆਪਣੀ ਜੀਵਨਸ਼ੈਲੀ ਦੇ ਨਾਲ ਖ਼ਤਮ ਕਰ ਰਹੇ ਹਾਂ। ਅਸੀਂ ਬਹੁਤ ਤੇਜ਼ ਰਫ਼ਤਾਰ ਨਾਲ ਖ਼ਾਤਮੇ ਵੱਲ ਜਾ ਰਹੇ ਹਾਂ। ਇਸ ਮੁਸ਼ਕਿਲ ਸਮੱਸਿਆ ਦੇ ਨਿਵਾਰਨ ਲਈ ਵੀ ਜੀਅ ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੰਸਾਰਕ ਪੱਧਰ 'ਤੇ ਸੰਮੇਲਨ ਗੋਸ਼ਟੀਆਂ ਹੁੰਦੀਆਂ ਹਨ। ਵੱਡੀਆਂ ਯੋਜਨਾਵਾਂ ਬਣਦੀਆਂ ਹਨ। ਪਰ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ। ਮਨੁੱਖ ਦੀ ਸਿਹਤ ਖ਼ਤਰੇ 'ਚ ਪੈ ਗਈ ਹੈ। ਕੁਦਰਤੀ ਭੰਡਾਰ ਮੁੱਕ ਰਹੇ ਹਨ।


-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ-ਡਾਕ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ


ਹਥਿਆਰਾਂ 'ਤੇ ਪਾਬੰਦੀ
ਦਿਨੋਂ-ਦਿਨ ਵਧ ਰਹੀ ਹਥਿਆਰਾਂ ਦੀ ਵਰਤੋਂ ਅਤੇ ਹੁੰਦੀਆਂ ਹਿੰਸਕ ਘਟਨਾਵਾਂ ਨੂੰ ਨਕੇਲ ਪਾਉਣ ਲਈ ਹਥਿਆਰਾਂ ਦੇ ਨਵੇਂ ਲਾਈਸੈਂਸ ਜਾਰੀ ਕਰਨ ਤੇ ਰੋਕ ਅਤੇ ਪੁਰਾਣੇ ਲਾਈਸੈਂਸ ਦੀ ਜਲਦ ਤੋਂ ਜਲਦ ਤਫ਼ਤੀਸ਼ ਕਰਨ ਦੇ ਹੁਕਮ ਦੇ ਦਿੱਤੇ ਹਨ। ਹਥਿਆਰਾਂ ਦੀ ਵਰਤੋਂ ਨੂੰ ਹੱਲਾਸ਼ੇਰੀ ਦੇਣ ਵਾਲੇ ਗੀਤਾਂ 'ਤੇ ਰੋਕ ਲਗਾਉਣ ਅਤੇ ਸਮੂਹਿਕ ਪ੍ਰੋਗਰਾਮਾਂ ਵਿਚ ਹਥਿਆਰ ਲਿਜਾਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਸੂਬੇ ਵਿਚ ਅਮਨ-ਸ਼ਾਂਤੀ ਨੂੰ ਬਹਾਲ ਕਰਨ ਲਈ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ ਜਿਸ ਦੇ ਆਉਣ ਵਾਲੇ ਸਮੇਂ ਵਿਚ ਹਾਂ-ਪੱਖੀ ਨਤੀਜੇ ਸਾਹਮਣੇ ਆਉਣ ਦੀ ਉਮੀਦ ਪ੍ਰਗਟ ਕੀਤੀ ਜਾ ਸਕਦੀ ਹੈ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾ. ਚੱਕ ਅਤਰ ਸਿੰਘ ਵਾਲਾ, ਬਠਿੰਡਾ


ਬੰਦੂਕ ਸੱਭਿਆਚਾਰ
ਬੀਤੇ ਦਿਨੀਂ ਮਾਨ ਸਰਕਾਰ ਵਲੋਂ ਇਕ ਬਹੁਤ ਵੱਡਾ ਕਦਮ ਚੁੱਕਿਆ ਗਿਆ ਕਿ ਪੰਜਾਬ ਵਿਚੋਂ ਹੁਣ ਬੰਦੂਕ ਸੱਭਿਆਚਾਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਸਿਰਫ਼ ਉਹੀ ਵਿਅਕਤੀ ਆਪਣੇ ਕੋਲ ਹਥਿਆਰ ਰੱਖ ਸਕਦਾ ਹੈ, ਜਿਸ ਨੂੰ ਡੀ.ਜੀ.ਪੀ. ਦੁਆਰਾ ਨਿੱਜੀ ਪ੍ਰਵਾਨਗੀ ਦਿੱਤੀ ਜਾਵੇਗੀ। ਸਰਕਾਰ ਦੁਆਰਾ ਗਾਣਿਆਂ ਵਿਚ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਕਾਰਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪੰਜਾਬ ਵਿਚ ਜੁਰਮ ਕਰਨ ਵਾਲਿਆਂ ਨੂੰ ਸ਼ਹਿ ਇਨ੍ਹਾਂ ਗੀਤਾਂ ਤੋਂ ਹੀ ਮਿਲਦੀ ਹੈ। ਨੌਜਵਾਨ ਇਨ੍ਹਾਂ ਹਥਿਆਰਾਂ ਬਾਰੇ ਗੀਤਾਂ ਤੋਂ ਹੀ ਸਿੱਖਦੇ ਨੇ। ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦੇ ਲਈ ਸੱਭਿਆਚਾਰਕ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ। ਬੰਦੂਕ ਸੱਭਿਆਚਾਰ ਤਾਂ ਸਿਰਫ਼ ਅੱਜ ਦੀ ਪੀੜ੍ਹੀ ਨੂੰ ਜੁਰਮ ਦੇ ਰਸਤੇ ਵੱਲ ਲਿਜਾ ਰਿਹਾ ਹੈ। ਇਸ ਨੂੰ ਖ਼ਤਮ ਕਰਨਾ ਹੁਣ ਜ਼ਰੂਰੀ ਹੋ ਗਿਆ ਹੈ।


-ਗੁਰਸ਼ਰਨਦੀਪ ਕੌਰ
ਜਲੰਧਰ


ਭ੍ਰਿਸ਼ਟਾਚਾਰ
ਸਰਕਾਰਾਂ ਕਹਿ ਰਹੀਆਂ ਹਨ ਕਿ ਭ੍ਰਿਸ਼ਟਾਚਾਰ ਖ਼ਤਮ ਹੋ ਗਿਆ ਹੈ ਪਰ ਇਹ ਕਿਥੇ ਤੇ ਕਦੋਂ ਖ਼ਤਮ ਹੋਇਆ, ਇਸ ਦਾ ਪਤਾ ਨਹੀਂ ਲੱਗ ਰਿਹਾ। ਭ੍ਰਿਸ਼ਟਾਚਾਰ ਤਾਂ ਪਹਿਲਾਂ ਤੋਂ ਵੀ ਵਧ ਗਿਆ ਹੈ। ਸਿਹਤ ਵਿਭਾਗ 'ਚ ਭ੍ਰਿਸ਼ਟਾਚਾਰ ਕਰਕੇ ਕਿੰਨੇ ਲੋਕਾਂ ਦੀਆਂ ਫਾਈਲਾਂ ਰੁਕੀਆਂ ਪਈਆਂ ਹਨ। ਜਾਣਬੁੱਝ ਕੇ ਫਾਈਲਾਂ ਗੁੰਮ ਕੀਤੀਆਂ ਜਾਂਦੀਆਂ ਹਨ ਜਾਂ ਫਾਈਲਾਂ 'ਤੇ ਇਨਕੁਆਰੀ ਪਾ ਕੇ ਫ਼ਾਈਲਾਂ ਬੰਦ ਡੱਬੇ ਵਿਚ ਪਾ ਦਿੱਤੀਆਂ ਜਾਂਦੀਆਂ ਹਨ। ਇਹ ਫਾਈਲਾਂ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਜਾਂਦੀਆਂ ਹਨ। ਸਾਲਾਂਬੱਧੀ ਮਿੱਟੀ ਦੀ ਧੂੜ ਚੱਟਦੀਆਂ ਰਹਿੰਦੀਆਂ ਹਨ। ਜੋ ਲੋਕ ਇਨ੍ਹਾਂ ਨੂੰ ਚੰਗਾ ਚੜ੍ਹਾਵਾ ਚੜ੍ਹਾ ਦਿੰਦੇ ਹਨ, ਉਨ੍ਹਾਂ ਦੀਆਂ ਗ਼ਲਤ ਫਾਈਲਾਂ ਵੀ ਸਹੀ ਹੋ ਕੇ ਬਾਹਰ ਨਿਕਲ ਜਾਂਦੀਆਂ ਹਨ। ਜੇ ਫਾਈਲ ਕੱਢਣ ਦਾ ਦਬਾਅ ਵਧਦਾ ਹੈ ਤਾਂ ਇਹ ਫਾਈਲਾਂ ਗੁੰਮ ਹੋਣ ਦਾ ਬਹਾਨਾ ਲਾ ਦਿੰਦੇ ਹਨ। ਜੇ ਇਸ ਤਰ੍ਹਾਂ ਸਰਕਾਰੀ ਮਹਿਕਮਿਆਂ ਵਿਚ ਫਾਈਲਾਂ ਗੁੰਮ ਹੁੰਦੀਆਂ ਰਹੀਆਂ ਤਾਂ ਲੋਕਾਂ ਦਾ ਸਰਕਾਰੀ ਦਫ਼ਤਰਾਂ ਤੋਂ ਭਰੋਸਾ ਉੱਠ ਜਾਣਾ ਹੈ। ਸਰਕਾਰ ਕੀ ਕਰ ਰਹੀ ਹੈ? ਕੀ ਸਰਕਾਰ ਸਿਰਫ਼ ਹਸਪਤਾਲਾਂ ਦੀ ਗੱਦੇ ਚੈੱਕ ਕਰਨ ਲਈ ਹੀ ਰਹਿ ਗਈ ਹੈ? ਸਭ ਤੋਂ ਵੱਧ ਘਪਲਾ ਸਿਹਤ ਵਿਭਾਗ 'ਚ ਹੋ ਰਿਹਾ ਹੈ।
ਨਿੱਕੇ-ਨਿੱਕੇ ਕੰਮ ਲਈ ਪੈਸੇ ਲਏ ਜਾਂਦੇ ਹਨ। ਸਿਹਤ ਵਿਭਾਗ ਵਿਚ ਭ੍ਰਿਸ਼ਟ ਲੋਕਾਂ ਨੂੰ ਮੁਅੱਤਲ ਕਿਉਂ ਨਹੀਂ ਕੀਤਾ ਜਾਂਦਾ। ਸਰਕਾਰ ਨੂੰ ਚਾਹੀਦਾ ਹੈ ਕਿ ਸਿਹਤ ਵਿਭਾਗ ਵਿਚ ਜੋ ਵੀ ਰਿਸ਼ਵਤ ਲੈ ਕੇ ਕੰਮ ਕਰਦੇ ਹਨ, ਉਨ੍ਹਾਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ। ਜਿਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਕੇਸ ਚੱਲ ਰਹੇ ਹਨ, ਉਨ੍ਹਾਂ ਦੀਆਂ ਗੁੰਮ ਹੋਈਆਂ ਫਾਈਲਾਂ ਨੂੰ ਲੱਭ ਕੇ ਤੁਰੰਤ ਉਨ੍ਹਾਂ ਖ਼ਿਲਾਫ਼ ਕਾਰਵਾਈ ਆਰੰਭੀ ਜਾਵੇ ਤਾਂ ਜੋ ਪੀੜਤ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।


-ਦਵਿੰਦਰ ਕੌਰ ਖੁਸ਼ ਧਾਲੀਵਾਲ
ਚੰਡੀਗੜ੍ਹ ਯੂਨੀਵਰਸਿਟੀ, ਗੁਰੂ ਨਾਨਕ ਚੇਅਰ।


ਗੰਧਲੇਪਨ ਦੀ ਭਰਮਾਰ
ਪੰਜਾਬ ਦੇ ਕਿਸੇ ਵੀ ਖੇਤਰ ਦੀ ਗੱਲ ਕਰ ਲਈ ਜਾਵੇ ਹਰ ਖੇਤਰ ਵਿਚ ਅਰਾਜਕਤਾ ਵਾਲਾ ਮਹੌਲ ਪ੍ਰਤੀਤ ਹੋ ਰਿਹਾ ਹੈ। ਰਾਜਨੀਤਿਕ, ਆਰਥਿਕ, ਧਾਰਮਿਕ, ਪ੍ਰਸ਼ਾਸਨਿਕ, ਖੇਤੀਬਾੜੀ ਉਦਯੋਗ, ਮਜ਼ਦੂਰ, ਸਰਕਾਰੀ ਅਤੇ ਗ਼ੈਰ-ਸਰਕਾਰੀ ਮੁਲਾਜ਼ਮ ਪੱਧਰ ਦੇ ਸਾਰੇ ਖੇਤਰਾਂ ਵਿਚ ਅਸੰਤੁਲਨ ਦੇਖਣ ਨੂੰ ਮਿਲ ਰਿਹਾ ਹੈ। ਕਿਸੇ ਵੀ ਵਰਗ ਨਾਲ ਸੰਬੰਧਤ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਸਰਕਾਰੀ ਅਤੇ ਗ਼ੈਰ-ਸਰਕਾਰੀ ਮੁਲਾਜ਼ਮ ਵਰਗ ਵਿਚ ਵੱਖਰੀ ਕਿਸਮ ਦੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ, ਜਿਵੇਂ ਉਨ੍ਹਾਂ ਦਾ ਸਾਰਾ ਕੁੱਝ ਲੁੱਟ ਗਿਆ ਹੋਵੇ। ਕਿਸੇ ਵੀ ਵਰਗ ਦੀ ਚਰਚਾ ਕਰ ਲਉ। ਬਸ ਇਕ ਆਵਾਜ਼ ਸੁਣਨ ਨੂੰ ਮਿਲਦੀ ਹੈ ਕਿ ਪੰਜਾਬ ਦਾ ਸਮੁੱਚਾ ਢਾਂਚਾ ਇਕ ਅਜਿਹੇ ਗੰਧਲੇਪਨ ਦਾ ਸ਼ਿਕਾਰ ਹੋ ਗਿਆ, ਜਿਸ ਤੋਂ ਛੁਟਕਾਰਾ ਪਾਉਣਾ ਨਾ ਮੁਮਕਿਨ ਜਾਪਦਾ ਹੈ, ਰਾਜਨੀਤਿਕ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਨਿੱਤ ਦਿਹਾੜੇ ਸੂਬੇ ਦੇ ਹਰੇਕ ਕੋਨੇ ਵਿਚ ਕੋਈ ਨਾ ਕੋਈ ਰੋਸ-ਰੈਲੀ, ਰੋਸ-ਮਾਰਚ, ਧਰਨੇ ਜਲੂਸ, ਰੋਸ, ਮੁਜ਼ਾਹਰਾ, ਹੜਤਾਲ, ਕਿਸਾਨ ਅੰਦੋਲਨ, ਕਰਮਚਾਰੀ ਅੰਦੋਲਨ ਅਤੇ ਸਰਕਾਰਾਂ ਦੇ ਪੁਤਲੇ ਫੂਕਣ ਵਰਗੀਆਂ ਸਰਗਰਮੀਆਂ ਆਮ ਵੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਦਾ ਕੋਈ ਸਾਰਥਕ ਹੱਲ ਅਜੇ ਤੱਕ ਸਾਹਮਣੇ ਨਹੀਂ ਆਇਆ।
ਸਰਕਾਰ ਵਲੋਂ ਕੇਵਲ ਲਾਰੇ ਰੂਪੀ ਮਿੱਠੀਆਂ ਗੋਲੀਆਂ ਦੇ ਕੇ ਮੋਹਰੀ ਜਥੇਬੰਦਕ ਲੀਡਰਾਂ ਨੂੰ ਮੋੜ ਦਿੱਤਾ ਜਾਂਦਾ ਹੈ ਤੇ 'ਸਰਪੰਚਾਂ ਦਾ ਕਿਹਾ ਸਿਰਮੱਥੇ ਤੇ ਪਰਨਾਲਾ ਉਥੇ ਦਾ ਉਥੇ' ਵਾਲੀ ਕਹਾਵਤ ਸੱਚ ਸਾਬਤ ਹੁੰਦੀ ਹੈ। ਅੰਤ ਵਿਚ ਅਫ਼ਸੋਸ ਨਾਲ ਇਹੋ ਕਹਿਣਾ ਚਾਹਾਂਗਾ ਕਿ ਜਿੰਨਾ ਚਿਰ ਪੰਜਾਬ ਦੇ ਸਮੁੱਚੇ ਢਾਚੇ ਵਿਚੋਂ ਗੰਧਾਲਪਨ ਖ਼ਤਮ ਨਹੀਂ ਹੁੰਦਾ, ਓਨਾ ਚਿਰ ਕਿਸੇ ਵੀ ਲੋਕ ਪੱਖੀ ਨਤੀਜਿਆਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਗੰਧਲੇਪਨ ਨੂੰ ਮਿਟਾਉਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ। ਇਸ ਬਾਰੇ ਸਭ ਨੂੰ ਡੂੰਘਾਈ ਨਾਲ ਸੋਚਣ ਦੀ ਜ਼ਰੂਰਤ ਹੈ। ਬਾਕੀ ਲੋਕ ਖ਼ੁਦ ਸਮਝਦਾਰ ਹਨ।


-ਗੁਰਜੀਤ ਸਿੰਘ
ਪੰਜਾਬੀ ਯੂਨੀਵਰਸਿਟੀ ਪਟਿਆਲਾ

18-11-2022

 ਚੰਗੇ ਇਨਸਾਨ ਬਣੀਏ

ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਅਸੀਂ ਤਕਰੀਬਨ ਜ਼ਿੰਦਗੀ ਦੇ ਹਰ ਪਲ ਦਾ ਅਨੰਦ ਮਾਣਦੇ ਹਾਂ। ਅਕਸਰ ਕਿਹਾ ਵੀ ਜਾਂਦਾ ਹੈ ਕਿ ਜਿਹੋ ਜਿਹੇ ਕਰਮ ਅਸੀਂ ਕਰਾਂਗੇ, ਵੈਸਾ ਹੀ ਫ਼ਲ ਸਾਨੂੰ ਮਿਲੇਗਾ। ਜੋ ਇਨਸਾਨ ਚੰਗੇ ਕਰਮ ਕਰਦਾ ਹੈ ਭਾਵ ਸਾਰੀਆਂ ਦੀ ਇੱਜ਼ਤ ਕਰਦਾ ਹੈ, ਕੁਦਰਤ ਦੇ ਕਾਨੂੰਨ ਅਨੁਸਾਰ ਜ਼ਿੰਦਗੀ ਜਿਉਂਦਾ ਹੈ, ਫਿਰ ਦਾਤਾ ਵੀ ਅਜਿਹੇ ਇਨਸਾਨ ਨੂੰ ਕੋਈ ਕਮੀ ਨਹੀਂ ਛੱਡਦਾ। ਅਜਿਹਾ ਇਨਸਾਨ ਸੁੱਖਾਂ ਨਾਲ ਮਾਲਾ-ਮਾਲ ਹੋ ਜਾਂਦਾ ਹੈ। ਅਕਸਰ ਜੋ ਇਨਸਾਨ ਗੁਰੂ ਮਰਿਆਦਾ ਅਨੁਸਾਰ ਜ਼ਿੰਦਗੀ ਜਿਉਂਦਾ ਹੈ, ਫਿਰ ਦਾਤਾ ਵੀ ਉਸ ਦੀ ਝੋਲੀ ਸੁੱਖਾਂ ਨਾਲ ਭਰ ਦਿੰਦਾ ਹੈ। ਅਜਿਹੇ ਇਨਸਾਨ ਦਾ ਕਿਰਦਾਰ ਆਪ ਹੀ ਝਲਕਦਾ ਹੈ। ਉਸ ਨੂੰ ਆਪਣੇ ਬਾਰੇ ਬਿਆਨ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ।
ਅਜਿਹਾ ਇਨਸਾਨ ਕੁਦਰਤ ਦੇ ਦਾਇਰੇ ਵਿਚ ਰਹਿ ਕੇ ਜ਼ਿੰਦਗੀ ਗੁਜ਼ਾਰਦਾ ਹੈ। ਪ੍ਰੀਤ- ਪਿਆਰ, ਸਹਿਨਸ਼ੀਲਤਾ, ਨਿਮਰਤਾ ਮਨੁੱਖੀ ਜੀਵਨ ਦੇ ਗਹਿਣੇ ਹੁੰਦੇ ਹਨ। ਸਾਨੂੰ ਹਮੇਸ਼ਾ ਹੀ ਚੰਗੀ ਸੋਚ ਰੱਖਣੀ ਚਾਹੀਦੀ ਹੈ। ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ। ਹਮੇਸ਼ਾ ਸਭ ਦੀ ਇੱਜ਼ਤ ਕਰਨੀ ਚਾਹੀਦੀ ਹੈ। ਅਕਸਰ ਕਈ ਲੋਕਾਂ ਨੂੰ ਪੈਸੇ ਦਾ ਬਹੁਤਾ ਘੁਮੰਡ ਹੁੰਦਾ ਹੈ, ਪੈਸੇ ਦੇ ਘੁਮੰਡ ਕਰ ਕੇ ਉਹ ਕਈ ਵਾਰ ਅਜਿਹੇ ਗਲ਼ਤ ਕਰਮ ਕਰ ਦਿੰਦੇ ਹਨ, ਜਿਸ ਕਰਕੇ ਸਮਾਜ ਵਿਚ ਉਨ੍ਹਾਂ ਨੂੰ ਕਈ ਵਾਰ ਨੀਵਾਂ ਵੀ ਹੋਣਾ ਪੈਂਦਾ ਹੈ। ਹਮੇਸ਼ਾ ਸੱਚ ਬੋਲੋ। ਕਦੇ ਵੀ ਕਿਸੇ ਇਨਸਾਨ ਦੀ ਬੁਰਾਈ ਨਾ ਦੇਖੋ। ਸੱਚ ਨੂੰ ਸੱਚ ਕਹੋ, ਚਾਹੇ ਤੁਹਾਡਾ ਉਹ ਦੁਸ਼ਮਣ ਕਿਉਂ ਨਾ ਹੋਵੇ। ਹਮੇਸ਼ਾ ਵੱਡਿਆਂ ਬਜ਼ੁਰਗਾਂ ਦਾ ਸਤਿਕਾਰ ਕਰੋ। ਛੋਟਿਆਂ ਨਾਲ ਪਿਆਰ ਕਰੋ। ਚੰਗੇ ਲੋਕਾਂ ਦੀ ਸੰਗਤ ਕਰੋ।

-ਸੰਜੀਵ ਸਿੰਘ ਸੈਣੀ,
ਮੁਹਾਲੀ।

ਬੇਰੁਜ਼ਗਾਰੀ ਦੀ ਮਾਰ

ਇਕ ਅੰਤਰਰਾਸ਼ਟਰੀ ਪੱਧਰ ਦੀ ਨਾਮਵਰ ਕੰਪਨੀ ਵਲੋਂ ਆਪਣੇ 11000 ਮੁਲਾਜ਼ਮਾਂ ਨੂੰ ਨੌਕਰੀ ਵਿਚੋਂ ਕੱਢਣ ਨਾਲ ਇਹ ਚਿੰਤਾ ਪੈਦਾ ਕਰ ਦਿੱਤੀ ਹੈ ਕਿ ਦਿਨੋ-ਦਿਨ ਵਧ ਰਹੀ ਬੇਰੁਜ਼ਗਾਰੀ ਦੀ ਦਰ ਕਦੋਂ ਅਤੇ ਕਿਸ ਤਰ੍ਹਾਂ ਰੁਕੇਗੀ, ਇਸ ਗੱਲ ਦਾ ਸੰਤੁਸ਼ਟੀਜਨਕ ਜਵਾਬ ਨਾ ਹੀ ਹਾਕਮਾਂ ਅਤੇ ਨਾ ਹੀ ਕਿਸੇ ਅਧਿਕਾਰੀ ਕੋਲ ਹੈ। ਕਰੋਨਾ ਦੀ ਆਈ ਲਹਿਰ ਤੋਂ ਬਾਅਦ ਹਰ ਇਕ ਵਿਅਕਤੀ ਆਪਣੀ ਆਰਥਿਕਤਾ ਨੂੰ ਸੁਧਾਰਨ ਦਾ ਯਤਨ ਕਰ ਰਿਹਾ ਹੈ ਪਰ ਦਿਨੋ-ਦਿਨ ਵਧਦੀ ਮਹਿੰਗਾਈ ਅਤੇ ਵਧਦੀ ਬੇਰੁਜ਼ਗਾਰੀ ਦਰ ਨੇ ਆਮ ਆਦਮੀ ਨੂੰ ਆਪਣੀਆਂ ਨਿੱਜੀ ਲੋੜਾਂ ਨੂੰ ਪੂਰਾ ਕਰਨ ਵਿਚ ਨਾਕਾਮ ਕਰ ਦਿੱਤਾ ਹੈ। ਨੌਜਵਾਨਾਂ ਕੋਲ ਸਿੱਖਿਆ ਅਤੇ ਡਿਗਰੀਆਂ ਹੋਣ ਦੇ ਬਾਵਜੂਦ ਉਹ ਰੁਜ਼ਗਾਰ ਨੂੰ ਪ੍ਰਾਪਤ ਕਰਨ ਵਿਚ ਅਸਫ਼ਲ ਹੋ ਰਹੇ ਹਨ, ਜਿਸ ਦਾ ਇਕ ਕਾਰਨ ਕਾਰਪੋਰੇਟ ਪੱਖੀ ਨੀਤੀਆਂ ਅਤੇ ਦੂਜਾ ਸਿੱਖਿਆ ਦਾ ਦਿਨੋ-ਦਿਨ ਡਿਗਦਾ ਮਿਆਰ ਹੈ, ਅਜੋਕੀ ਸਿੱਖਿਆ ਵਿਦਿਆਰਥੀ ਨੂੰ ਸਮੇਂ ਦੀ ਹਾਣੀ ਬਣਾਉਣ ਵਿਚ ਨਾਕਾਮ ਸਿਧ ਹੋਈ ਹੈ। ਕਿਸੇ ਵਿਅਕਤੀ ਨੂੰ ਜੀਵਨ ਜਿਉਣ ਲਈ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਨੀ ਜ਼ਰੂਰੀ ਹੁੰਦੀ ਹੈ ਅਤੇ ਇਨ੍ਹਾਂ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਨੀ ਪੂੰਜੀ ਤੋਂ ਬਗੈਰ ਅਸੰਭਵ ਹੈ ਅਤੇ ਪੂੰਜੀ ਰੁਜ਼ਗਾਰ ਜਾਂ ਕੰਮ ਕਰਕੇ ਹਾਸਲ ਹੋਵੇਗੀ, ਜੇਕਰ ਵਿਅਕਤੀ ਦੀ ਆਰਥਿਕਤਾ ਮਜ਼ਬੂਤ ਹੋਵੇਗੀ ਤਾਂ ਇਸ ਨਾਲ ਦੇਸ਼ ਦੀ ਆਰਥਿਕ ਸਥਿਤੀ ਵਿਚ ਵੀ ਸੁਧਾਰ ਆਵੇਗਾ।
ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਖੇਤੀ ਆਧਾਰਿਤ ਉਦਯੋਗਾਂ, ਸਹਾਇਕ ਧੰਦਿਆਂ, ਕਿੱਤਾਮੁਖੀ ਕੋਰਸਾਂ ਅਤੇ ਅਜੋਕੀ ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣਾ ਹੋਵੇਗਾ, ਤਾਂ ਜੋ ਰੁਜ਼ਗਾਰ ਦੀ ਤਲਾਸ਼ ਵਿਚ ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਆਪਣੇ ਦੇਸ਼ ਵਿਚ ਹੀ ਰੁਜ਼ਗਾਰ ਹਾਸਲ ਹੋ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ, ਚੱਕ ਅਤਰ ਸਿੰਘ ਵਾਲਾ, ਬਠਿੰਡਾ।

ਸਿਹਤ ਹੀ ਅਸਲੀ ਦੌਲਤ

ਸਿਹਤ ਕੁਦਰਤ ਦੀ ਇਕ ਵਡਮੁੱਲੀ ਦੇਣ ਹੈ। ਸਾਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਆਪਣੀ ਸਿਹਤ ਦਾ ਖਿਆਲ ਹੀ ਨਹੀਂ ਰੱਖ ਸਕਦੇ ਤਾਂ ਹੋਰ ਕੀ ਕਰ ਲਵਾਂਗੇ? ਸਿਹਤ ਦਾ ਧਿਆਨ ਤੰਦਰੁਸਤ ਭੋਜਨ ਸਮੇਂ ਸਿਰ ਕਰਨਾ ਅਤੇ ਕਸਰਤ ਤੇ ਯੋਗ ਨਾਲ ਸਰੀਰ ਦਾ ਸੰਤੁਲਨ ਬਣਾ ਕੇ ਰੱਖ ਸਕਦੇ ਹਾਂ। ਸਿਹਤ ਹੀ ਅਸਲੀ ਧਨ ਹੈ। ਜ਼ਿਆਦਾਤਰ ਲੋਕ ਫਾਸਟ ਫੂਡ ਵੱਲ ਮੂੰਹ ਮਾਰਦੇ ਹਨ, ਘਰ ਦਾ ਬਣਿਆ ਹੋਇਆ ਖਾਣਾ ਤਾਂ ਕੋਈ ਪਸੰਦ ਹੀ ਨਹੀਂ ਕਰਦਾ।
ਘਰ ਦਾ ਭੋਜਨ ਜਲਦੀ ਅਤੇ ਆਸਾਨੀ ਨਾਲ ਪਚ ਜਾਂਦਾ ਹੈ। ਪਰ ਬਰਗਰ ਵਗੈਰਾ ਦੋ-ਤਿੰਨ ਦਿਨਾਂ ਵਿਚ ਪੇਟ 'ਚ ਗਲਦਾ ਹੈ ਜਿਸ ਕਰਕੇ ਮੋਟਾਪਾ ਆ ਜਾਂਦਾ ਹੈ ਅਤੇ ਵਿਅਕਤੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਜਵਾਨੀ ਵਿਚ ਖਾਦਾ ਹੋਇਆ ਚੰਗਾ ਮਾੜਾ ਭੋਜਨ ਬੁਢਾਪੇ ਵਿਚ ਆਪਣਾ ਅਸਰ ਦਿਖਾਉਂਦਾ ਹੈ। ਜਿਹੜਾ ਵਿਅਕਤੀ ਚੰਗੀ ਖ਼ੁਰਾਕ ਲੈਂਦਾ ਹੈ, ਉਹ ਜਲਦੀ ਬੁੱਢਾ ਨਹੀਂ ਹੁੰਦਾ ਪਰ ਜੇ ਕੋਈ ਨਸ਼ੇੜੀ ਅਤੇ ਮਾੜਾ ਭੋਜਨ ਗ੍ਰਹਿਣ ਕਰਦਾ ਹੈ, ਜਲਦੀ ਮੰਜੇ ਨਾਲ ਜੁੜ ਜਾਂਦਾ ਹੈ।

ਨਵਜੀਤ ਕੌਰ
ਮਾਲੇਰਕੋਟਲਾ

17-11-2022

 ਘੁਟਦੇ ਸਾਹਾਂ ਦੀ ਕਹਾਣੀ

ਡਾ. ਸਤੀਸ਼ ਕੁਮਾਰ ਵਰਮਾ ਦੁਆਰਾ ਲਿਖੀ ਇਕਾਂਗੀ ਘੁਟਦੇ ਸਾਹਾਂ ਦੀ ਕਹਾਣੀ ਸੱਚ ਹੋ ਗਈ ਹੈ, ਕਿਉਂਕਿ ਲੋਕਾਂ ਵਲੋਂ ਚਲਾਏ ਪਟਾਕੇ ਤੇ ਕਿਸਾਨਾਂ ਵਲੋਂ ਲਗਾਈ ਪਰਾਲੀ ਦੀ ਅੱਗ ਕਾਰਨ ਪੰਜਾਬ ਦਾ ਵਾਤਾਵਰਨ ਦਿੱਲੀ ਨਾਲੋਂ ਕਾਫੀ ਜ਼ਿਆਦਾ ਦੂਸ਼ਿਤ ਹੋ ਗਿਆ ਹੈ ਕਿ ਆਸ-ਪਾਸ ਸਾਰਾ ਦਿਨ ਧੁੰਦ ਛਾਈ ਰਹਿੰਦੀ ਹੈ, ਜਿਸ ਦੇ ਨਤੀਜੇ ਵਜੋਂ ਲੋਕਾਂ ਵਿਚ ਚਮੜੀ ਦੇ ਰੋਗ, ਅੱਖਾਂ ਵਿਚ ਜਲਣ, ਸਾਹ ਦੀਆਂ ਬਿਮਾਰੀਆਂ ਆਦਿ ਫ਼ੈਲ ਰਹੀਆਂ ਹਨ। ਲੋਕ ਸਮਝ ਨਹੀਂ ਪਾਉਂਦੇ ਕਿ ਪਰਾਲੀ ਨੂੰ ਅੱਗ ਲਗਾਉਣ ਤੇ ਪਟਾਕੇ ਚਲਾਉਣ ਨਾਲ ਅਸੀਂ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਨੂੰ ਹਮੇਸ਼ਾ ਹੀ ਖ਼ਤਰੇ ਵਿਚ ਪਾ ਰਹੇ ਹਾਂ। ਆਓ, ਪ੍ਰਣ ਕਰੀਏ ਕਿ ਅੱਗੇ ਤੋਂ ਅਸੀਂ ਨਾ ਹੀ ਪਰਾਲੀ ਨੂੰ ਸਾੜਾਂਗੇ ਅਤੇ ਨਾ ਹੀ ਪਟਾਕੇ ਆਦਿ ਚਲਾਵਾਂਗੇ।

-ਗੁਰਸ਼ਰਨਦੀਪ ਕੌਰ
ਕੇ.ਐਮ.ਵੀ. (ਜਲੰਧਰ)

ਸੰਸਕਾਰਾਂ ਦੀ ਅਹਿਮੀਅਤ

ਅਜੋਕੇ ਸਮੇਂ ਸਾਡੇ ਸਮਾਜ ਅੰਦਰ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਬੱਚੇ ਚੰਗੇ ਸੰਸਕਾਰਾਂ ਦੀ ਅਣਹੋਂਦ ਕਰਕੇ ਮਨ-ਮਰਜ਼ੀਆਂ ਅਤੇ ਆਪ ਹੁਦਰੀਆਂ ਕਾਰਵਾਈਆਂ ਕਰਦੇ ਹਨ। ਬਚਪਨ ਵਿਚ ਮਾਪਿਆਂ ਦੁਆਰਾ ਦਿੱਤੇ ਚੰਗੇ ਸੰਸਕਾਰ ਬੱਚਿਆਂ ਦੇ ਨਾਲ ਜ਼ਿੰਦਗੀ ਭਰ ਚਲਦੇ ਹਨ। ਮਾਪੇ ਅਤੇ ਖ਼ਾਸ ਕਰਕੇ ਮਾਂ-ਬੱਚੇ ਦਾ ਪਹਿਲਾ ਗੁਰੂ ਮੰਨਿਆ ਜਾਂਦਾ ਹੈ। ਮਾਂ ਚਾਹੇ ਤਾਂ ਬੱਚੇ ਨੂੰ ਚੰਗੀ ਸਿੱਖਿਆ ਅਤੇ ਸੇਧ ਦੇ ਕੇ ਸਾਧੂ-ਸੰਤ ਬਣਾ ਸਕਦੀ ਹੈ, ਪਰ ਮਾਂ ਦੀ ਗਲਤ ਸਿੱਖਿਆ ਬੱਚੇ ਨੂੰ ਚੋਰ, ਠੱਗ, ਜੁਆਰੀਆਂ ਅਤੇ ਨਸ਼ੇੜੀ ਵੀ ਬਣਾ ਸਕਦੀ ਹੈ। ਅਰਥਾਤ ਮਾਂ ਦੇ ਉੱਪਰ ਹੀ ਇਹ ਨਿਰਭਰ ਕਰਦਾ ਹੈ ਕਿ ਉਸ ਨੇ ਬੱਚੇ ਨੂੰ ਕਿਸ ਪਾਸੇ ਤੋਰਨਾ ਹੈ। ਬੱਚਾ ਚਾਹੇ ਲੜਕਾ ਹੋਵੇ ਜਾਂ ਲੜਕੀ ਦੋਨਾਂ ਵਾਸਤੇ ਹੀ ਮਾਪਿਆਂ ਦੁਆਰਾ ਦਿੱਤੇ ਬਚਪਨ ਦੇ ਸੰਸਕਾਰ ਬੜੀ ਅਹਿਮੀਅਤ ਰੱਖਦੇ ਹਨ, ਜਿਹੜੇ ਕਿ ਬੱਚੇ ਦੇ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਉਸ ਦੀ ਜ਼ਿੰਦਗੀ ਅੰਦਰ ਚੰਗੀ ਸੇਧ ਦਿੰਦੇ ਹਨ, ਅਗਵਾਈ ਕਰਦੇ ਹਨ ਅਤੇ ਉਸ ਨੂੰ ਨੇਕ ਇਨਸਾਨ ਬਣਾਉਣ ਵਿਚ ਸਹਾਈ ਹੁੰਦੇ ਹਨ। ਮਾਪਿਆਂ ਤੋਂ ਬਾਅਦ ਅਧਿਆਪਕਾਂ ਦਾ ਰੋਲ ਵੀ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ੳਹ ਬੱਚਿਆਂ ਲਈ ਰੋਲ ਮਾਡਲ ਬਣਨ ਤਾਂ ਜੋ ਬੱਚੇ ਵੱਡੇ ਹੋ ਕੇ ਆਪਣੀਆਂ ਬਣਦੀਆਂ ਪਰਿਵਾਰਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾ ਸਕਣ। ਇਸ ਦੇ ਨਾਲ-ਨਾਲ ਧਾਰਮਿਕ ਆਗੂਆਂ ਨੂੰ ਵੀ ਬੱਚਿਆਂ ਪ੍ਰਤੀ ਬਣਦੀ ਜ਼ਿੰਮੇਵਾਰੀ ਨੈਤਿਕ ਸਿੱਖਿਆ ਦੇ ਕੇ ਨਿਭਾਉਣ ਦੀ ਲੋੜ ਹੈ ਅਤੇ ਬੱਚਿਆਂ ਨੂੰ ਖ਼ੁਦ ਵੀ ਸੰਸਾਰਿਕ ਪੜ੍ਹਾਈ ਦੇ ਨਾਲ-ਨਾਲ ਪ੍ਰਮਾਰਥ ਸਿੱਖਿਆ ਨਾਲ ਲੈਸ ਹੋਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਵਿਚ ਨੈਤਿਕਤਾ ਆ ਸਕੇ। ਅਜਿਹਾ ਕਰਕੇ ਹੀ ਅਸੀਂ ਇਕ ਚੰਗੇ, ਸਿਹਤਮੰਦ ਅਤੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।

-ਜਗਤਾਰ ਸਿੰਘ ਝੋਜੜ,
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।

ਅਧਿਆਪਕ ਦੀ ਭੂਮਿਕਾ

ਬੱਚਿਆਂ ਲਈ ਅਧਿਆਪਕ ਇਕ ਗੁਰੂ ਹੁੰਦਾ ਹੈ। ਅਧਿਆਪਕ ਵਿਦਿਆਰਥੀਆਂ ਨੂੰ ਸਹੀ ਰਸਤੇ 'ਤੇ ਚੱਲਣਾ ਸਿਖਾਉਂਦੇ ਹਨ। ਅਧਿਆਪਕ ਦਾ ਸਥਾਨ ਸਾਡੇ ਜੀਵਨ ਵਿਚ ਸਭ ਤੋਂ ਉੱਪਰ ਹੁੰਦਾ ਹੈ। ਅਧਿਆਪਕ ਹੀ ਸਹੀ ਗਲਤ ਵਿਚ ਫਰਕ ਸਮਝਾਉਂਦੇ ਹਨ। ਉਹ ਹੀ ਸਾਡੇ ਭਵਿੱਖ ਦਾ ਨਿਰਮਾਣ ਕਰਦੇ ਹਨ। ਅਧਿਆਪਕ ਇਕ ਮਾਲੀ ਦੀ ਭੂਮਿਕਾ ਨਿਭਾਉਂਦਾ ਹੈ, ਜਿਸ ਦੇ ਬਾਗ ਵਿਚ ਹਰ ਤਰ੍ਹਾਂ ਦੇ ਫੁੱਲ ਹੁੰਦੇ ਹਨ। ਉਹ ਉਨ੍ਹਾਂ ਨੂੰ ਪਾਣੀ ਦਿੰਦਾ ਹੈ। ਕੱਟਦਾ, ਛਾਂਟਦਾ ਹੈ। ਫਿਰ ਸਹੀ ਰੂਪ ਦਿੰਦਾ ਹੈ। ਜੀਵਨ ਨੂੰ ਸੰਵਾਰਨ ਵਿਚ ਅਧਿਆਪਕ ਬੜੀ ਵੱਡੀ ਭੂਮਿਕਾ ਨਿਭਾਉਂਦੇ ਹਨ। ਗਿਆਨ ਵਧਾਉਂਦੇ ਹਨ, ਜੀਵਨ ਨੂੰ ਸਹੀ ਰਸਤਾ ਦਿਖਾਉਂਦੇ ਹਨ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਆਪਣੇ ਅਧਿਆਪਕਾਂ ਦਾ ਦਿਲੋਂ ਧੰਨਵਾਦ ਕਰੀਏ। ਇਕ ਗੁਰੂ ਹੀ ਸਮਾਜ ਵਿਚ ਰਹਿਣ ਦਾ ਸਲੀਕਾ ਸਿਖਾਉਂਦਾ ਹੈ। ਸਮਾਜ ਵਿਚ ਰਹਿਣ ਯੋਗ ਬਣਾਉਂਦੇ ਹਨ। ਸਾਡੇ ਸਫਲ ਜੀਵਨ ਦੀ ਨੀਂਹ ਵੀ ਉਨ੍ਹਾਂ ਦੁਆਰਾ ਹੀ ਰੱਖੀ ਜਾਂਦੀ ਹੈ। ਅਧਿਆਪਕ ਵਲੋਂ ਦਿੱਤੀ ਗਈ ਸਲਾਹ, ਕੀਤੀ ਗਈ ਅਗਵਾਈ, ਸਮਾਜ ਨੂੰ ਇਕ ਵਧੀਆ ਇੰਜੀਨੀਅਰ, ਡਾਕਟਰ ਤੇ ਇਕ ਸਮਾਜ ਸੇਵੀ ਬਣਾ ਦਿੰਦੀ ਹੈ। ਸੋ ਸਾਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਤੇ ਉਨ੍ਹਾਂ ਦੀ ਆਗਿਆ ਦੀ ਪਾਲਣਾ ਕਰਨੀ ਚਾਹੀਦੀ ਹੈ।

-ਪੂਜਾ ਰਾਣੀ
-ਸਟਾਰ ਪਬਲਿਕ ਸਕੂਲ, ਮੁਕੇਰੀਆਂ।

ਪੰਜਾਬ ਦਾ ਬਹੁ ਪੱਖੀ ਸੰਕਟ

ਇਹ ਪਹਿਲੀ ਵਾਰ ਨਹੀਂ ਹੈ ਕਿ ਪੰਜਾਬ ਵਿਚ ਹੋ ਰਹੀਆਂ ਹਿੰਸਕ ਘਟਨਾਵਾਂ ਨੇ ਪੰਜਾਬੀਆਂ ਦੇ ਨਾਲ-ਨਾਲ ਪੂਰੇ ਦੇਸ਼ 'ਤੇ ਅਸ਼ਾਂਤੀ ਦੇ ਬੱਦਲ ਛਾ ਦਿੱਤੇ ਹਨ। ਸਮੇਂ-ਸਮੇਂ 'ਤੇ ਦੇਸ਼ ਤੇ ਦੁਨੀਆ ਵਿਚ ਆਪਣੇ ਆਪ ਨੂੰ ਜ਼ਿਆਦਾ ਮਜ਼ਬੂਤ ਕਰਨ ਲਈ ਆਪਣੇ ਤੋਂ ਨੀਵੇਂ ਨੂੰ ਦਰੜਿਆ ਗਿਆ। ਮਾਰਕਸਵਾਦ ਸਿਧਾਂਤ ਪੂੰਜੀਵਾਦ ਅਤੇ ਸਮਾਜਵਾਦ ਦੀ ਗੱਲ ਕਰਦਾ ਹੋਇਆ ਕਿਰਤੀ ਵਰਗ ਨੂੰ ਮੁੜ ਇਕਜੁੱਟ ਹੋ ਕੇ ਪੂੰਜੀਵਾਦ ਵਰਗ ਦੇ ਖਿਲਾਫ਼ ਸੰਘਰਸ਼ ਦੀ ਹਮਾਇਤ ਕਰਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਕਿਰਤੀ ਵਰਗ ਦੁਆਰਾ ਹਮੇਸ਼ਾ ਹਥਿਆਰ ਦਾ ਹੀ ਸਹਾਰਾ ਲਿਆ ਗਿਆ ਹੋਵੇ। ਅੰਦੋਲਨ ਕਰਨ, ਸਮਾਜ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਅਤੇ ਆਪਣੀ ਆਵਾਜ਼ ਹਾਕਮਾਂ ਤੱਕ ਪਹੁੰਚਾਉਣ ਲਈ ਸ਼ਾਂਤਮਈ ਪ੍ਰਚਾਰ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ ਪਰ ਸਮਾਜ ਵਿਰੋਧੀ ਅਨਸਰਾ, ਸ਼ਾਂਤੀ ਨੂੰ ਭੰਗ ਕਰਨ ਲਈ ਇਸ ਨੂੰ ਹਿੰਸਕ ਰੂਪ ਦਿੰਦੇ ਹਨ। ਅੱਜ ਪੰਜਾਬ ਬਹੁ ਪੱਖੀ ਸੰਕਟ ਦੁਆਰਾ ਘਿਰਿਆ ਹੋਇਆ ਹੈ, ਜਿਥੇ ਹਰ ਇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਆਪਸੀ ਏਕਤਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਦਾ ਹੋਇਆ ਸਿਰ ਨਾਲ ਸਿਰ ਜੋੜ ਕੇ ਪੰਜਾਬ ਦੀ ਤਰੱਕੀ ਲਈ ਵਿਚਾਰ ਵਟਾਂਦਰਾ ਕਰਦਾ ਹੋਇਆ ਚਿੰਤਨ ਕਰੇ ਤਾਂ ਜੋ ਪੰਜਾਬ 'ਤੇ ਛਾ ਰਹੇ ਸੰਕਟਾਂ ਦਾ ਸਮੇਂ ਸਿਰ ਸੁਚੱਜਾ ਹੱਲ ਲੱਭਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ, ਚੱਕ ਅਤਰ ਸਿੰਘ ਵਾਲਾ,
ਜ਼ਿਲਾ ਬਠਿੰਡਾ।

ਦਿਲ ਟੁੰਬਵੇਂ ਲੇਖ

6 ਨਵੰਬਰ ਦੇ 'ਅਜੀਤ ਮੈਗਜ਼ੀਨ' ਵਿਚ 'ਮੋਬਾਈਲ ਫੋਨ 'ਤੇ ਟੀ.ਵੀ. ਖੋਹ ਰਹੇ ਹਨ...' ਅਤੇ 'ਕੱਲੀ ਹੋਵੇ ਨਾ ਵਣਾਂ ਦੇ ਵਿਚ ਲੱਕੜੀ' ਵੱਖੋ-ਵੱਖ ਵਿਸ਼ਿਆਂ 'ਤੇ ਲਿਖੇ ਇਨ੍ਹਾਂ ਦੋਹਾਂ ਲੇਖਾਂ ਵਿਚ ਇਕ ਸਮਾਨਤਾ ਵੀ ਹੈ ਤੇ ਉਹ ਹੈ-ਮੋਬਾਈਲ ਫੋਨ ਦੀ ਦੁਰਵਰਤੋਂ ਦੇ ਨੁਕਸਾਨ। ਇਸੇ ਸਾਲ ਅਮਨਪ੍ਰੀਤ ਸਿੰਘ ਮਾਨ ਦਾ ਲਿਖਿਆ ਇਕ ਬਿਹਤਰੀਨ ਨਾਵਲ ਛਪਿਆ ਹੈ '360 ਡਿਗਰੀ।' ਸਰਸਰੀ ਤੌਰ 'ਤੇ ਪੜ੍ਹਦਿਆਂ ਇਕ 'ਮੈਥੇਮੈਟਿਕਸ' ਨੂੰ ਆਧਾਰ ਬਣਾ ਕੇ ਲਿਖਿਆ ਇਕ ਸਧਾਰਨ ਜਿਹਾ ਸਨਸਨੀਖੇਜ਼ ਨਾਵਲ ਲਗਦਾ ਹੈ ਪਰ ਜੇਕਰ ਡੂੰਘਾਈ ਨਾਲ ਇਸ ਦਾ ਅਧਿਐਨ ਕਰੀਏ ਤਾਂ ਇਹ ਨਾਵਲ ਵੀ ਮੋਬਾਈਲ ਫੋਨ ਦੇ ਬੱਚਿਆਂ ਅਤੇ ਨੌਜਵਾਨਾਂ 'ਤੇ ਪੈ ਰਹੇ ਖ਼ਤਰਨਾਕ ਪ੍ਰਭਾਵ ਨੂੰ ਉਜਾਗਰ ਕਰਦਾ ਹੈ।
ਇਹ ਨਾਵਲ ਪੰਦਰਾਂ ਸਾਲ ਤੋਂ ਵੱਧ ਉਮਰ ਦੇ ਹਰ ਬੱਚੇ ਅਤੇ ਨੌਜਵਾਨ ਨੂੰ ਜ਼ਰੂਰ ਹੀ ਪੜ੍ਹਨਾ ਚਾਹੀਦਾ ਹੈ। 'ਕੱਲੀ ਹੋਵੇ ਨਾ...' ਵਿਚ ਲੇਖਕ ਵਲੋਂ ਦਿੱਤੇ ਸੁਝਾਅ ਕਿ ਹਰੇਕ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਖ਼ਬਾਰਾਂ ਅਤੇ ਕਿਤਾਬਾਂ ਨਾਲ ਜੋੜਨ ਨੂੰ ਪਹਿਲ ਦੇਣੀ ਚਾਹੀਦੀ ਹੈ ਚੰਗਾ ਸੁਝਾਅ ਹੈ।

-ਬਲਦੇਵ ਸਿੰਘ ਭਾਕਰ,
ਪਿੰਡ ਛਾਉਣੀ ਕਲਾਂ, ਹੁਸ਼ਿਆਰਪੁਰ।

17-11-2022

 ਘੁਟਦੇ ਸਾਹਾਂ ਦੀ ਕਹਾਣੀ

ਡਾ. ਸਤੀਸ਼ ਕੁਮਾਰ ਵਰਮਾ ਦੁਆਰਾ ਲਿਖੀ ਇਕਾਂਗੀ ਘੁਟਦੇ ਸਾਹਾਂ ਦੀ ਕਹਾਣੀ ਸੱਚ ਹੋ ਗਈ ਹੈ, ਕਿਉਂਕਿ ਲੋਕਾਂ ਵਲੋਂ ਚਲਾਏ ਪਟਾਕੇ ਤੇ ਕਿਸਾਨਾਂ ਵਲੋਂ ਲਗਾਈ ਪਰਾਲੀ ਦੀ ਅੱਗ ਕਾਰਨ ਪੰਜਾਬ ਦਾ ਵਾਤਾਵਰਨ ਦਿੱਲੀ ਨਾਲੋਂ ਕਾਫੀ ਜ਼ਿਆਦਾ ਦੂਸ਼ਿਤ ਹੋ ਗਿਆ ਹੈ ਕਿ ਆਸ-ਪਾਸ ਸਾਰਾ ਦਿਨ ਧੁੰਦ ਛਾਈ ਰਹਿੰਦੀ ਹੈ, ਜਿਸ ਦੇ ਨਤੀਜੇ ਵਜੋਂ ਲੋਕਾਂ ਵਿਚ ਚਮੜੀ ਦੇ ਰੋਗ, ਅੱਖਾਂ ਵਿਚ ਜਲਣ, ਸਾਹ ਦੀਆਂ ਬਿਮਾਰੀਆਂ ਆਦਿ ਫ਼ੈਲ ਰਹੀਆਂ ਹਨ। ਲੋਕ ਸਮਝ ਨਹੀਂ ਪਾਉਂਦੇ ਕਿ ਪਰਾਲੀ ਨੂੰ ਅੱਗ ਲਗਾਉਣ ਤੇ ਪਟਾਕੇ ਚਲਾਉਣ ਨਾਲ ਅਸੀਂ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਨੂੰ ਹਮੇਸ਼ਾ ਹੀ ਖ਼ਤਰੇ ਵਿਚ ਪਾ ਰਹੇ ਹਾਂ। ਆਓ, ਪ੍ਰਣ ਕਰੀਏ ਕਿ ਅੱਗੇ ਤੋਂ ਅਸੀਂ ਨਾ ਹੀ ਪਰਾਲੀ ਨੂੰ ਸਾੜਾਂਗੇ ਅਤੇ ਨਾ ਹੀ ਪਟਾਕੇ ਆਦਿ ਚਲਾਵਾਂਗੇ।

-ਗੁਰਸ਼ਰਨਦੀਪ ਕੌਰ
ਕੇ.ਐਮ.ਵੀ. (ਜਲੰਧਰ)

ਸੰਸਕਾਰਾਂ ਦੀ ਅਹਿਮੀਅਤ

ਅਜੋਕੇ ਸਮੇਂ ਸਾਡੇ ਸਮਾਜ ਅੰਦਰ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਬੱਚੇ ਚੰਗੇ ਸੰਸਕਾਰਾਂ ਦੀ ਅਣਹੋਂਦ ਕਰਕੇ ਮਨ-ਮਰਜ਼ੀਆਂ ਅਤੇ ਆਪ ਹੁਦਰੀਆਂ ਕਾਰਵਾਈਆਂ ਕਰਦੇ ਹਨ। ਬਚਪਨ ਵਿਚ ਮਾਪਿਆਂ ਦੁਆਰਾ ਦਿੱਤੇ ਚੰਗੇ ਸੰਸਕਾਰ ਬੱਚਿਆਂ ਦੇ ਨਾਲ ਜ਼ਿੰਦਗੀ ਭਰ ਚਲਦੇ ਹਨ। ਮਾਪੇ ਅਤੇ ਖ਼ਾਸ ਕਰਕੇ ਮਾਂ-ਬੱਚੇ ਦਾ ਪਹਿਲਾ ਗੁਰੂ ਮੰਨਿਆ ਜਾਂਦਾ ਹੈ। ਮਾਂ ਚਾਹੇ ਤਾਂ ਬੱਚੇ ਨੂੰ ਚੰਗੀ ਸਿੱਖਿਆ ਅਤੇ ਸੇਧ ਦੇ ਕੇ ਸਾਧੂ-ਸੰਤ ਬਣਾ ਸਕਦੀ ਹੈ, ਪਰ ਮਾਂ ਦੀ ਗਲਤ ਸਿੱਖਿਆ ਬੱਚੇ ਨੂੰ ਚੋਰ, ਠੱਗ, ਜੁਆਰੀਆਂ ਅਤੇ ਨਸ਼ੇੜੀ ਵੀ ਬਣਾ ਸਕਦੀ ਹੈ। ਅਰਥਾਤ ਮਾਂ ਦੇ ਉੱਪਰ ਹੀ ਇਹ ਨਿਰਭਰ ਕਰਦਾ ਹੈ ਕਿ ਉਸ ਨੇ ਬੱਚੇ ਨੂੰ ਕਿਸ ਪਾਸੇ ਤੋਰਨਾ ਹੈ। ਬੱਚਾ ਚਾਹੇ ਲੜਕਾ ਹੋਵੇ ਜਾਂ ਲੜਕੀ ਦੋਨਾਂ ਵਾਸਤੇ ਹੀ ਮਾਪਿਆਂ ਦੁਆਰਾ ਦਿੱਤੇ ਬਚਪਨ ਦੇ ਸੰਸਕਾਰ ਬੜੀ ਅਹਿਮੀਅਤ ਰੱਖਦੇ ਹਨ, ਜਿਹੜੇ ਕਿ ਬੱਚੇ ਦੇ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਉਸ ਦੀ ਜ਼ਿੰਦਗੀ ਅੰਦਰ ਚੰਗੀ ਸੇਧ ਦਿੰਦੇ ਹਨ, ਅਗਵਾਈ ਕਰਦੇ ਹਨ ਅਤੇ ਉਸ ਨੂੰ ਨੇਕ ਇਨਸਾਨ ਬਣਾਉਣ ਵਿਚ ਸਹਾਈ ਹੁੰਦੇ ਹਨ। ਮਾਪਿਆਂ ਤੋਂ ਬਾਅਦ ਅਧਿਆਪਕਾਂ ਦਾ ਰੋਲ ਵੀ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ੳਹ ਬੱਚਿਆਂ ਲਈ ਰੋਲ ਮਾਡਲ ਬਣਨ ਤਾਂ ਜੋ ਬੱਚੇ ਵੱਡੇ ਹੋ ਕੇ ਆਪਣੀਆਂ ਬਣਦੀਆਂ ਪਰਿਵਾਰਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾ ਸਕਣ। ਇਸ ਦੇ ਨਾਲ-ਨਾਲ ਧਾਰਮਿਕ ਆਗੂਆਂ ਨੂੰ ਵੀ ਬੱਚਿਆਂ ਪ੍ਰਤੀ ਬਣਦੀ ਜ਼ਿੰਮੇਵਾਰੀ ਨੈਤਿਕ ਸਿੱਖਿਆ ਦੇ ਕੇ ਨਿਭਾਉਣ ਦੀ ਲੋੜ ਹੈ ਅਤੇ ਬੱਚਿਆਂ ਨੂੰ ਖ਼ੁਦ ਵੀ ਸੰਸਾਰਿਕ ਪੜ੍ਹਾਈ ਦੇ ਨਾਲ-ਨਾਲ ਪ੍ਰਮਾਰਥ ਸਿੱਖਿਆ ਨਾਲ ਲੈਸ ਹੋਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਵਿਚ ਨੈਤਿਕਤਾ ਆ ਸਕੇ। ਅਜਿਹਾ ਕਰਕੇ ਹੀ ਅਸੀਂ ਇਕ ਚੰਗੇ, ਸਿਹਤਮੰਦ ਅਤੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।

-ਜਗਤਾਰ ਸਿੰਘ ਝੋਜੜ,
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।

ਅਧਿਆਪਕ ਦੀ ਭੂਮਿਕਾ

ਬੱਚਿਆਂ ਲਈ ਅਧਿਆਪਕ ਇਕ ਗੁਰੂ ਹੁੰਦਾ ਹੈ। ਅਧਿਆਪਕ ਵਿਦਿਆਰਥੀਆਂ ਨੂੰ ਸਹੀ ਰਸਤੇ 'ਤੇ ਚੱਲਣਾ ਸਿਖਾਉਂਦੇ ਹਨ। ਅਧਿਆਪਕ ਦਾ ਸਥਾਨ ਸਾਡੇ ਜੀਵਨ ਵਿਚ ਸਭ ਤੋਂ ਉੱਪਰ ਹੁੰਦਾ ਹੈ। ਅਧਿਆਪਕ ਹੀ ਸਹੀ ਗਲਤ ਵਿਚ ਫਰਕ ਸਮਝਾਉਂਦੇ ਹਨ। ਉਹ ਹੀ ਸਾਡੇ ਭਵਿੱਖ ਦਾ ਨਿਰਮਾਣ ਕਰਦੇ ਹਨ। ਅਧਿਆਪਕ ਇਕ ਮਾਲੀ ਦੀ ਭੂਮਿਕਾ ਨਿਭਾਉਂਦਾ ਹੈ, ਜਿਸ ਦੇ ਬਾਗ ਵਿਚ ਹਰ ਤਰ੍ਹਾਂ ਦੇ ਫੁੱਲ ਹੁੰਦੇ ਹਨ। ਉਹ ਉਨ੍ਹਾਂ ਨੂੰ ਪਾਣੀ ਦਿੰਦਾ ਹੈ। ਕੱਟਦਾ, ਛਾਂਟਦਾ ਹੈ। ਫਿਰ ਸਹੀ ਰੂਪ ਦਿੰਦਾ ਹੈ। ਜੀਵਨ ਨੂੰ ਸੰਵਾਰਨ ਵਿਚ ਅਧਿਆਪਕ ਬੜੀ ਵੱਡੀ ਭੂਮਿਕਾ ਨਿਭਾਉਂਦੇ ਹਨ। ਗਿਆਨ ਵਧਾਉਂਦੇ ਹਨ, ਜੀਵਨ ਨੂੰ ਸਹੀ ਰਸਤਾ ਦਿਖਾਉਂਦੇ ਹਨ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਆਪਣੇ ਅਧਿਆਪਕਾਂ ਦਾ ਦਿਲੋਂ ਧੰਨਵਾਦ ਕਰੀਏ। ਇਕ ਗੁਰੂ ਹੀ ਸਮਾਜ ਵਿਚ ਰਹਿਣ ਦਾ ਸਲੀਕਾ ਸਿਖਾਉਂਦਾ ਹੈ। ਸਮਾਜ ਵਿਚ ਰਹਿਣ ਯੋਗ ਬਣਾਉਂਦੇ ਹਨ। ਸਾਡੇ ਸਫਲ ਜੀਵਨ ਦੀ ਨੀਂਹ ਵੀ ਉਨ੍ਹਾਂ ਦੁਆਰਾ ਹੀ ਰੱਖੀ ਜਾਂਦੀ ਹੈ। ਅਧਿਆਪਕ ਵਲੋਂ ਦਿੱਤੀ ਗਈ ਸਲਾਹ, ਕੀਤੀ ਗਈ ਅਗਵਾਈ, ਸਮਾਜ ਨੂੰ ਇਕ ਵਧੀਆ ਇੰਜੀਨੀਅਰ, ਡਾਕਟਰ ਤੇ ਇਕ ਸਮਾਜ ਸੇਵੀ ਬਣਾ ਦਿੰਦੀ ਹੈ। ਸੋ ਸਾਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਤੇ ਉਨ੍ਹਾਂ ਦੀ ਆਗਿਆ ਦੀ ਪਾਲਣਾ ਕਰਨੀ ਚਾਹੀਦੀ ਹੈ।

-ਪੂਜਾ ਰਾਣੀ
-ਸਟਾਰ ਪਬਲਿਕ ਸਕੂਲ, ਮੁਕੇਰੀਆਂ।

ਪੰਜਾਬ ਦਾ ਬਹੁ ਪੱਖੀ ਸੰਕਟ

ਇਹ ਪਹਿਲੀ ਵਾਰ ਨਹੀਂ ਹੈ ਕਿ ਪੰਜਾਬ ਵਿਚ ਹੋ ਰਹੀਆਂ ਹਿੰਸਕ ਘਟਨਾਵਾਂ ਨੇ ਪੰਜਾਬੀਆਂ ਦੇ ਨਾਲ-ਨਾਲ ਪੂਰੇ ਦੇਸ਼ 'ਤੇ ਅਸ਼ਾਂਤੀ ਦੇ ਬੱਦਲ ਛਾ ਦਿੱਤੇ ਹਨ। ਸਮੇਂ-ਸਮੇਂ 'ਤੇ ਦੇਸ਼ ਤੇ ਦੁਨੀਆ ਵਿਚ ਆਪਣੇ ਆਪ ਨੂੰ ਜ਼ਿਆਦਾ ਮਜ਼ਬੂਤ ਕਰਨ ਲਈ ਆਪਣੇ ਤੋਂ ਨੀਵੇਂ ਨੂੰ ਦਰੜਿਆ ਗਿਆ। ਮਾਰਕਸਵਾਦ ਸਿਧਾਂਤ ਪੂੰਜੀਵਾਦ ਅਤੇ ਸਮਾਜਵਾਦ ਦੀ ਗੱਲ ਕਰਦਾ ਹੋਇਆ ਕਿਰਤੀ ਵਰਗ ਨੂੰ ਮੁੜ ਇਕਜੁੱਟ ਹੋ ਕੇ ਪੂੰਜੀਵਾਦ ਵਰਗ ਦੇ ਖਿਲਾਫ਼ ਸੰਘਰਸ਼ ਦੀ ਹਮਾਇਤ ਕਰਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਕਿਰਤੀ ਵਰਗ ਦੁਆਰਾ ਹਮੇਸ਼ਾ ਹਥਿਆਰ ਦਾ ਹੀ ਸਹਾਰਾ ਲਿਆ ਗਿਆ ਹੋਵੇ। ਅੰਦੋਲਨ ਕਰਨ, ਸਮਾਜ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਅਤੇ ਆਪਣੀ ਆਵਾਜ਼ ਹਾਕਮਾਂ ਤੱਕ ਪਹੁੰਚਾਉਣ ਲਈ ਸ਼ਾਂਤਮਈ ਪ੍ਰਚਾਰ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ ਪਰ ਸਮਾਜ ਵਿਰੋਧੀ ਅਨਸਰਾ, ਸ਼ਾਂਤੀ ਨੂੰ ਭੰਗ ਕਰਨ ਲਈ ਇਸ ਨੂੰ ਹਿੰਸਕ ਰੂਪ ਦਿੰਦੇ ਹਨ। ਅੱਜ ਪੰਜਾਬ ਬਹੁ ਪੱਖੀ ਸੰਕਟ ਦੁਆਰਾ ਘਿਰਿਆ ਹੋਇਆ ਹੈ, ਜਿਥੇ ਹਰ ਇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਆਪਸੀ ਏਕਤਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਦਾ ਹੋਇਆ ਸਿਰ ਨਾਲ ਸਿਰ ਜੋੜ ਕੇ ਪੰਜਾਬ ਦੀ ਤਰੱਕੀ ਲਈ ਵਿਚਾਰ ਵਟਾਂਦਰਾ ਕਰਦਾ ਹੋਇਆ ਚਿੰਤਨ ਕਰੇ ਤਾਂ ਜੋ ਪੰਜਾਬ 'ਤੇ ਛਾ ਰਹੇ ਸੰਕਟਾਂ ਦਾ ਸਮੇਂ ਸਿਰ ਸੁਚੱਜਾ ਹੱਲ ਲੱਭਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ, ਚੱਕ ਅਤਰ ਸਿੰਘ ਵਾਲਾ,
ਜ਼ਿਲਾ ਬਠਿੰਡਾ।

ਦਿਲ ਟੁੰਬਵੇਂ ਲੇਖ

6 ਨਵੰਬਰ ਦੇ 'ਅਜੀਤ ਮੈਗਜ਼ੀਨ' ਵਿਚ 'ਮੋਬਾਈਲ ਫੋਨ 'ਤੇ ਟੀ.ਵੀ. ਖੋਹ ਰਹੇ ਹਨ...' ਅਤੇ 'ਕੱਲੀ ਹੋਵੇ ਨਾ ਵਣਾਂ ਦੇ ਵਿਚ ਲੱਕੜੀ' ਵੱਖੋ-ਵੱਖ ਵਿਸ਼ਿਆਂ 'ਤੇ ਲਿਖੇ ਇਨ੍ਹਾਂ ਦੋਹਾਂ ਲੇਖਾਂ ਵਿਚ ਇਕ ਸਮਾਨਤਾ ਵੀ ਹੈ ਤੇ ਉਹ ਹੈ-ਮੋਬਾਈਲ ਫੋਨ ਦੀ ਦੁਰਵਰਤੋਂ ਦੇ ਨੁਕਸਾਨ। ਇਸੇ ਸਾਲ ਅਮਨਪ੍ਰੀਤ ਸਿੰਘ ਮਾਨ ਦਾ ਲਿਖਿਆ ਇਕ ਬਿਹਤਰੀਨ ਨਾਵਲ ਛਪਿਆ ਹੈ '360 ਡਿਗਰੀ।' ਸਰਸਰੀ ਤੌਰ 'ਤੇ ਪੜ੍ਹਦਿਆਂ ਇਕ 'ਮੈਥੇਮੈਟਿਕਸ' ਨੂੰ ਆਧਾਰ ਬਣਾ ਕੇ ਲਿਖਿਆ ਇਕ ਸਧਾਰਨ ਜਿਹਾ ਸਨਸਨੀਖੇਜ਼ ਨਾਵਲ ਲਗਦਾ ਹੈ ਪਰ ਜੇਕਰ ਡੂੰਘਾਈ ਨਾਲ ਇਸ ਦਾ ਅਧਿਐਨ ਕਰੀਏ ਤਾਂ ਇਹ ਨਾਵਲ ਵੀ ਮੋਬਾਈਲ ਫੋਨ ਦੇ ਬੱਚਿਆਂ ਅਤੇ ਨੌਜਵਾਨਾਂ 'ਤੇ ਪੈ ਰਹੇ ਖ਼ਤਰਨਾਕ ਪ੍ਰਭਾਵ ਨੂੰ ਉਜਾਗਰ ਕਰਦਾ ਹੈ।
ਇਹ ਨਾਵਲ ਪੰਦਰਾਂ ਸਾਲ ਤੋਂ ਵੱਧ ਉਮਰ ਦੇ ਹਰ ਬੱਚੇ ਅਤੇ ਨੌਜਵਾਨ ਨੂੰ ਜ਼ਰੂਰ ਹੀ ਪੜ੍ਹਨਾ ਚਾਹੀਦਾ ਹੈ। 'ਕੱਲੀ ਹੋਵੇ ਨਾ...' ਵਿਚ ਲੇਖਕ ਵਲੋਂ ਦਿੱਤੇ ਸੁਝਾਅ ਕਿ ਹਰੇਕ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਖ਼ਬਾਰਾਂ ਅਤੇ ਕਿਤਾਬਾਂ ਨਾਲ ਜੋੜਨ ਨੂੰ ਪਹਿਲ ਦੇਣੀ ਚਾਹੀਦੀ ਹੈ ਚੰਗਾ ਸੁਝਾਅ ਹੈ।

-ਬਲਦੇਵ ਸਿੰਘ ਭਾਕਰ,
ਪਿੰਡ ਛਾਉਣੀ ਕਲਾਂ, ਹੁਸ਼ਿਆਰਪੁਰ।

16-11-2022

 ਸ਼ਲਾਘਾਯੋਗ ਲੇਖ

ਬੀਤੇ ਦਿਨੀਂ 'ਅਜੀਤ' ਦੇ ਸੰਪਾਦਕੀ ਪੰਨੇ ਉੱਤੇ ਡਾ. ਪਰਮਜੀਤ ਸਿੰਘ ਢੀਂਗਰਾ ਦੁਆਰਾ ਲਿਖੇ ਗਏ ਲੇਖ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੀਆਂ ਤਤਕਾਲੀ ਲੋੜਾਂ ਪੜ੍ਹਨ ਦਾ ਮੌਕਾ ਮਿਲਿਆ। ਬਹੁਤ ਹੀ ਸ਼ਲਾਘਾਯੋਗ ਲੇਖ ਸੀ। ਭਾਸ਼ਾ, ਸਾਹਿਤ ਤੇ ਸੱਭਿਆਚਾਰ ਦਾ ਹਰ ਮਨੁੱਖ ਦੀ ਜ਼ਿੰਦਗੀ ਵਿਚ ਬਹੁਤ ਮਹੱਤਵਪੂਰਨ ਸਥਾਨ ਹੁੰਦਾ ਹੈ। ਭਾਸ਼ਾ ਮਨੁੱਖ ਦੀ ਮੁਢਲੀ ਲੋੜ ਹੈ। ਹਰ ਵਿਅਕਤੀ ਆਪਣੀ ਜ਼ਿੰਦਗੀ ਵਿਚ ਇਨ੍ਹਾਂ ਤਿੰਨਾਂ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜਿਆ ਰਹਿੰਦਾ ਹੈ। ਭਾਸ਼ਾ ਦੇ ਆਧਾਰ 'ਤੇ ਹੀ ਸੂਬੇ ਬਣਾਏ ਗਏ ਹਨ। ਕਿਸੇ ਵੀ ਖੇਤਰ ਵਿਚ ਇਹ ਤਿੰਨੇਂ ਉਦੋਂ ਕੰਮ ਕਰਨਗੇ, ਜਦੋਂ ਇਨ੍ਹਾਂ ਦੀ ਸਹੀ ਢੰਗ ਨਾਲ ਯੋਜਨਾਬੰਦੀ ਕੀਤੀ ਜਾਵੇ, ਪਰ ਅਸਲ ਗੱਲ ਤਾਂ ਇਹ ਹੈ ਕਿ ਪੰਜਾਬ ਦੀਆਂ ਸਰਕਾਰਾਂ ਨੇ ਕਦੇ ਵੀ ਇਨ੍ਹਾਂ ਦੀ ਯੋਜਨਾਬੰਦੀ ਨਹੀਂ ਕੀਤੀ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਹੁਤ ਸਾਰੀਆਂ ਸੰਸਥਾਵਾਂ ਬਣਾਈਆਂ ਗਈਆਂ ਪਰ ਇਨ੍ਹਾਂ ਨੇ ਪੰਜਾਬੀ ਸਾਹਿਤ ਲਈ ਕੋਈ ਉਪਰਾਲਾ ਨਹੀਂ ਕੀਤਾ। ਸਾਡੇ ਸੱਭਿਆਚਾਰ ਦਿਨੋ-ਦਿਨ ਖ਼ਤਮ ਹੁੰਦੇ ਜਾ ਰਹੇ ਹਨ ਇਸ ਨੂੰ ਸੰਭਾਲਣ ਦੀ ਲੋੜ ਹੈ। ਇਸ ਲਈ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੀ ਭਾਸ਼ਾ ਤੇ ਸੱਭਿਆਚਾਰ ਨੂੰ ਬਚਾਉਣ ਲਈ ਕੋਸ਼ਿਸ਼ ਕਰੀਏ। ਅੱਜ ਇਨ੍ਹਾਂ ਤਿੰਨਾਂ ਚੀਜ਼ਾਂ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ। ਇਸ ਲਈ ਭਾਸ਼ਾ ਸਾਹਿਤ ਤੇ ਸੱਭਿਆਚਾਰ ਨੂੰ ਬਚਾਉਣ ਲਈ ਸਰਕਾਰ ਨੂੰ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਤਿੰਨਾਂ ਨੂੰ ਦੁਬਾਰਾ ਵਿਕਸਤ ਕੀਤਾ ਜਾ ਸਕੇ।

-ਨਵਜੋਤ ਕੌਰ ਕੁਠਾਲਾ (ਮਾਲੇਰਕੋਟਲਾ)

ਵਾਹਨਾਂ ਦੀ ਓਵਰਲੋਡਿੰਗ

ਇਹ ਮੌਜੂਦਾ ਸਮੇਂ ਵਿਚ ਬਹੁਤ ਚਿੰਤਾ ਅਤੇ ਚਿੰਤਨ ਕਰਨ ਦੀ ਗੱਲ ਹੈ ਕਿ ਹਰ ਸਾਲ ਸੜਕ ਹਾਦਸਿਆਂ ਵਿਚ ਲੱਖਾਂ ਹੀ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਸੜਕ ਹਾਦਸਿਆਂ ਵਿਚ ਵਧ ਰਹੀ ਗਿਣਤੀ ਇਕ ਗੰਭੀਰ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੀ ਹੈ। ਸੜਕ ਹਾਦਸਿਆਂ ਦੇ ਮੁੱਖ ਕਾਰਨਾਂ ਵਿਚ ਨਸ਼ੇ ਵਿਚ ਕੀਤੀ ਡਰਾਈਵਿੰਗ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਨਾਲ-ਨਾਲ ਵਾਹਨਾਂ ਦੀ ਹੋ ਰਹੀ ਓਵਰਲੋਡਿੰਗ ਵੀ ਜ਼ਿੰਮੇਵਾਰ ਹੈ। ਮੌਜੂਦਾ ਸਮੇਂ ਵਿਚ ਝੋਨੇ ਦਾ ਸੀਜਨ ਚੱਲ ਰਿਹਾ ਹੈ, ਜਿਸ ਵਿਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਅਤੇ ਢੋਆ-ਢੋਆਈ ਦਾ ਕੰਮ ਵੀ ਬੜੇ ਜ਼ੋਰਾਂ ਨਾਲ ਚਲ ਰਿਹਾ ਹੈ। ਵਾਹਨਾਂ ਦੀ ਓਵਰਲੋਡਿੰਗ ਹੋਣ ਕਰਕੇ ਪਿਛੇ ਆ ਰਹੇ ਵਾਹਨਾਂ ਨੂੰ ਵੀ ਕਈ ਤਰ੍ਹਾਂ ਦੀਆਂ ਸਮੱੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਹਨਾਂ ਦੇ ਓਵਰਲੋਡਿੰਗ ਹੋਣ ਕਰਕੇ ਪਿਛੇ ਆ ਰਹੇ ਵਾਹਨਾਂ ਨੂੰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਧੇਰੇ ਲਾਲਚ ਲਈ ਕੀਤੀ ਜਾਂਦੀ ਓਵਰਲੋਡਿੰਗ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਵਾਹਨਾਂ ਦੀ ਓਵਰਲੋਡਿੰਗ ਸੰਬੰਧੀ ਬਣੇ ਕਾਨੂੰਨ ਵੀ ਕਾਗਜ਼ਾਂ ਵਿਚ ਸਿਮਟ ਕੇ ਰਹਿ ਗਏ ਹਨ, ਜਦਕਿ ਇਨ੍ਹਾਂ ਨੂੰ ਲਾਗੂ ਕਰਨ ਵਾਲੇ ਵੱਢੀਖੋਰੀ ਦਾ ਸ਼ਿਕਾਰ ਹੁੰਦੇ ਹੋਏ ਤਮਾਸ਼ਬੀਨ ਬਣ ਕੇ ਤਮਾਸ਼ਾ ਦੇਖ ਰਹੇ ਹਨ। ਸੜਕ 'ਤੇ ਚਲਦੇ ਜਾਂ ਡਰਾਈਵਿੰਗ ਕਰਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਵਾਹਨਾਂ ਦੇ ਭਾਰ ਢੋਹਣ ਦੀ ਸਮਰੱਥਾ ਨੂੰ ਵੀ ਧਿਆਨ ਵਿਚ ਰੱਖਣਾ ਸਾਡਾ ਫ਼ਰਜ਼ ਬਣਦਾ ਹੈ। ਇਸ ਸਮੱਸਿਆ ਦਾ ਸੁਚੱਜਾ ਹੱਲ ਕਿਸੇ ਇਕ ਧਿਰ ਵਲੋਂ ਨਹੀਂ ਕੱਢਿਆ ਜਾ ਸਕਦਾ ਇਸ ਸੰਬੰਧੀ ਸਮੂਹਿਕ ਰੂਪ ਵਿਚ ਯਤਨ ਕਰਨੇ ਸਮੇਂ ਦੀ ਲੋੜ ਹੈ ਤਾਂ ਜੋ ਹਾਦਸਿਆਂ ਦੀ ਗਿਣਤੀ ਘਟਾ ਕੇ ਕੀਮਤੀ ਜਾਨਾਂ ਨੂੰ ਸੰਭਾਲਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

ਪੰਜਾਬੀ ਭਾਸ਼ਾ

ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਬੁੱਧੀਜੀਵੀ ਲੋਕ ਬੜੇ ਉਪਰਾਲੇ ਕਰ ਰਹੇ ਹਨ। ਪੰਜਾਬੀ ਯੂਨੀਵਰਸਿਟੀ ਵਿਚ 'ਸਰਬ ਭਾਰਤੀ ਕਾਨਫ਼ਰੰਸ' ਸ਼ੁਰੂ ਹੋਈ ਹੈ, ਜਿਸ ਵਿਚ ਪੰਜਾਬੀ ਭਾਸ਼ਾ ਦੇ ਖਾਤਮੇ ਦੇ ਖ਼ਦਸ਼ਿਆਂ ਨੂੰ ਸਿਰੇ ਤੋਂ ਹੀ ਖ਼ਾਰਜ ਕਰ ਦਿੱਤਾ ਗਿਆ ਹੈ। ਪ੍ਰਵਾਸ ਦੇ ਰੁਝਾਨ ਦੇ ਹਵਾਲੇ ਨਾਲ ਵਿਦਵਾਨਾਂ ਨੇ ਪੰਜਾਬੀ ਭਾਸ਼ਾ ਨੂੰ ਸੱਤ ਸਮੁੰਦਰਾਂ ਦੀ ਭਾਸ਼ਾ ਬਣਨ ਦੀ ਗੱਲ ਆਖੀ ਹੈ। ਇਹ ਗੱਲ ਕਿਧਰੇ ਮਨ ਨੂੰ ਧਰਵਾਸ ਦੇਣ ਲਈ ਆਖੀ ਗਈ ਲੱਗਦੀ ਹੈ ਕਿਉਂਕਿ ਪੰਜਾਬ ਰਹਿੰਦੇ ਬੱਚਿਆਂ ਦੇ ਮਾਂ-ਬਾਪ ਵੀ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਅੰਗਰੇਜ਼ੀ ਵਿਚ ਪੜ੍ਹਨ, ਅੰਗਰੇਜ਼ੀ ਵਿਚ ਲਿਖਣਗੇ ਜਾਂ ਪੰਜਾਬੀ ਭਾਸ਼ਾ ਨੂੰ ਗੱਲਬਾਤ ਲਈ ਅਪਨਾਉਣਗੇ। ਜਿਹੜੇ ਬੱਚੇ ਹੁਣ ਪੰਜਾਬ ਤੋਂ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ, ਉਹ ਜ਼ਰੂਰ ਪੰਜਾਬ ਨਾਲ ਤੇ ਪੰਜਾਬੀ ਨਾਲ ਜੁੜੇ ਰਹਿਣਗੇ ਕਿਉਂਕਿ ਉਨ੍ਹਾਂ ਦੀ ਪੰਜਾਬ ਨਾਲ ਜੰਮਣ ਸਾਂਝ ਹੈ। ਇਨ੍ਹਾਂ ਪ੍ਰਵਾਸੀ ਪੰਜਾਬੀਆਂ ਦੀ ਅਗਲੀ ਪੀੜ੍ਹੀ ਇਹੋ ਜਿਹੇ ਮਾਹੌਲ ਵਿਚ ਜੰਮੇ-ਪਲੇਗੀ ਉਹ ਉਸੇ ਤਰ੍ਹਾਂ ਦੀ ਹੀ ਹੋਵੇਗੀ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਵਿਦੇਸ਼ਾਂ ਵਿਚ ਰਹਿੰਦੇ ਮਾਂ-ਬਾਪ ਆਪਣੇ ਬੱਚਿਆਂ ਨਾਲ ਭਾਵੇਂ ਪੰਜਾਬੀ ਵਿਚ ਗੱਲ ਕਰਦੇ ਹਨ ਪਰ ਬੱਚਾ ਗੱਲ ਦਾ ਜਵਾਬ ਅੰਗਰੇਜ਼ੀ ਵਿਚ ਹੀ ਦਿੰਦਾ ਹੈ। ਜੋ ਬੱਚੇ ਹੁਣ ਵਿਦੇਸ਼ਾਂ ਵਿਚ ਜਾਂਦੇ ਹਨ ਉਹ ਕਿੇਤ ਨਾ ਕਿਤੇ ਪੰਜਾਬ ਗੇੜਾ ਮਾਰਨ ਲਈ ਉਤਸੁਕ ਰਹਿੰਦੇ ਹਨ ਪਰ ਉਨ੍ਹਾਂ ਦੀ ਆਉਣ ਵਾਲੀ ਪੀੜ੍ਹੀ ਦਾ ਪੰਜਾਬ ਵਿਚ ਅਤੇ ਪੰਜਾਬੀ ਨਾਲ ਮੋਹ ਘਟਦਾ ਹੀ ਜਾਵੇਗਾ। ਦੇਖਣ ਵਿਚ ਆਇਆ ਹੈ ਜੋ ਬਜ਼ੁਰਗ ਵਿਦੇਸ਼ਾਂ ਵਿਚ ਲੰਬੇ ਸਮੇਂ ਤੋਂ ਰਹਿ ਰਹੇ ਹਨ ਉਨ੍ਹਾਂ ਦੀ ਤੀਸਰੀ ਪੀੜ੍ਹੀ ਹੁਣ ਪੰਜਾਬ ਜ਼ਮੀਨ ਵੇਚਣ ਲਈ ਹੀ ਗੇੜਾ ਮਾਰਦੀ ਹੈ। ਜੇਕਰ ਪਰਵਾਸ ਨੂੰ ਠੱਲ੍ਹ ਪਵੇਗੀ ਤਾਂ ਕਿਧਰੇ ਪੰਜਾਬੀ ਭਾਸ਼ਾ ਦੀ ਸਦੀਆਂ ਤੱਕ ਜਿਊਂਦੀ ਰਹਿਣ ਦੀ ਉਮੀਦ ਦਿਖਾਈ ਦਿੰਦੀ ਹੈ।

-ਕਮਲਜੀਤ ਕੌਰ ਗੁੰਮਟੀ
ਬਰਨਾਲਾ।

15-11-2022

 ਡੇਂਗੂ ਦਾ ਕਹਿਰ

ਮੱਖੀ ਅਤੇ ਮੱਛਰ ਬਿਮਾਰੀਆਂ ਨੂੰ ਫੈਲਾਉਣ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਹੁੰਦੇ ਹਨ, ਜਿਨ੍ਹਾਂ ਵਿਚ ਮੱਛਰਾਂ ਦੁਆਰਾ ਫੈਲਾਈਆਂ ਜਾਂਦੀਆਂ ਬਿਮਾਰੀਆਂ ਜਿਵੇਂ ਕਿ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਹਨ। ਇਸ ਸਮੇਂ ਪੰਜਾਬ ਵਿਚ ਡੇਂਗੂ ਦਾ ਕਹਿਰ ਜਾਰੀ ਹੈ ਅਤੇ ਸਿਹਤ ਵਿਭਾਗ ਵਲੋਂ ਇਸ ਦੀ ਰੋਕਥਾਮ ਅਤੇ ਜਨਹਿਤ ਵਿਚ ਜਾਣਕਾਰੀ ਪ੍ਰਦਾਨ ਕਰਨ ਲਈ ਪੱਬਾਂ ਭਾਰ ਹੋ ਗਈ ਹੈ। ਮੌਸਮ ਦੇ ਆਏ ਬਦਲਾਅ ਨਾਲ ਸਰਦੀ ਹੌਲੀ-ਹੌਲੀ ਵਧਣੀ ਸ਼ੁਰੂ ਹੋ ਗਈ ਹੈ, ਜਿਸ ਦੇ ਨਤੀਜੇ ਵਜੋਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਵੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਜ਼ਿਆਦਾ ਲਪੇਟ ਵਿਚ ਲੈ ਰਹੀਆਂ ਹਨ ਅਤੇ ਉਪਰੋਂ ਡੇਂਗੂ ਦੀ ਬਿਮਾਰੀ ਨੇ ਨਵੀਂ ਚਿੰਤਾ ਪੈਦਾ ਕਰ ਦਿੱਤਾ ਹੈ। ਡੇਂਗੂ ਦੇ ਬਚਾਅ ਲਈ ਮੱਛਰਾਂ ਦੀ ਰੋਕਥਾਮ ਲਈ ਮੱਛਰਦਾਨੀ ਅਤੇ ਮੱਛਰਾਂ ਤੋਂ ਬਚਾਅ ਲਈ ਕਰੀਮਾਂ ਦੀ ਲੋੜ ਅਨੁਸਾਰ ਵਰਤੋਂ ਕਰਦੇ ਹੋਏ ਆਪਣੇ ਆਲੇ-ਦੁਆਲੇ ਮੱਛਰ ਦੇ ਪੈਦਾ ਹੋਣ ਵਾਲੇ ਸੋਮੇ ਜਿਵੇਂ ਕਿ ਆਲੇ-ਦੁਆਲੇ ਪਾਣੀ ਦੇ ਖੜ੍ਹੇ ਹੋਣ ਨੂੰ ਰੋਕਦੇ ਹੋਏ ਲੋੜ ਅਨੁਸਾਰ ਡਾਕਟਰੀ ਸਹਾਇਤਾ ਲੈਂਦੇ ਹੋਏ ਦੂਜੇ ਲੋਕਾਂ ਨੂੰ ਵੀ ਡੇਂਗੂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਰੋਕਣ ਲਈ ਉਪਾਅ ਦੱਸਣੇ ਚਾਹੀਦੇ ਹਨ, ਜਿਨ੍ਹਾਂ 'ਤੇ ਚਲਦੇ ਹੋਏ ਡੇਂਗੂ ਦੇ ਰੋਗ ਤੋਂ ਬਚਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ, (ਬਠਿੰਡਾ)

ਲੋਕੋ ਰਾਹ ਨਾ ਰੋਕੋ

ਅੱਜ-ਕੱਲ੍ਹ ਟੈਂਕੀਆਂ 'ਤੇ ਚੜ੍ਹ ਕੇ ਰੋਸ ਪ੍ਰਗਟ ਕਰਨਾ ਅਤੇ ਸੜਕਾਂ ਰੋਕਣਾ ਇਕ ਰਿਵਾਜ ਜਿਹਾ ਬਣਦਾ ਜਾ ਰਿਹਾ ਹੈ। ਟੈਂਕੀਆਂ 'ਤੇ ਚੜ੍ਹ ਕੇ ਭੁੱਖੇ ਰਹਿ ਕੇ ਆਪਣਾ ਜੀਵਨ ਖ਼ਤਰੇ ਵਿਚ ਨਾ ਪਾਓ ਅਤੇ ਹਾਈਵੇਅ ਜਾਮ ਕਰਕੇ ਲੋਕਾਂ ਦਾ ਪੈਸਾ ਅਤੇ ਸਮਾਂ ਬਰਬਾਦ ਨਾ ਕਰੋ। ਜੇ ਅਸੀਂ ਮੁੱਖ ਸੜਕਾਂ ਰੋਕਾਂਗੇ ਤਾਂ ਕਈ ਬਿਮਾਰਾਂ ਦੀ ਜਾਨ ਜਾ ਸਕਦੀ ਹੈ ਕਿਉਂਕਿ ਕਿਸੇ ਲੰਮੇ ਰਸਤੇ ਜਾਣ ਨਾਲ ਬਿਮਾਰ ਵਿਅਕਤੀ ਸਮੇਂ ਸਿਰ ਹਸਪਤਾਲ ਨਹੀਂ ਪਹੁੰਚ ਸਕੇਗਾ। ਉਪਰੋਕਤ ਦੋ ਵਿਧੀਆਂ ਰਾਹੀਂ ਸਰਕਾਰ ਦਾ ਨੁਕਸਾਨ ਘੱਟ, ਸਗੋਂ ਜਨਤਾ ਦਾ ਨੁਕਸਾਨ ਵੱਧ ਹੁੰਦਾ ਹੈ। ਅਸੀਂ ਸਰਕਾਰੀ ਦਫ਼ਤਰਾਂ ਜਾਂ ਮੰਤਰੀਆਂ ਦਾ ਘਿਰਾਓ ਕਰਕੇ ਧਰਨੇ ਦੇ ਕੇ ਰੋਸ ਪ੍ਰਗਟ ਕਰ ਸਕਦੇ ਹਾਂ। ਪ੍ਰਦਰਸ਼ਨਕਾਰੀਆਂ ਵਲੋਂ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਕਰਨਾ ਕਾਨੂੰਨੀ ਜੁਰਮ ਹੈ। ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਤੰਗ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਨੂੰ ਪ੍ਰਦਰਸ਼ਨ ਕਰਦੇ ਸਮੇਂ ਕੋਈ ਅਜਿਹਾ ਐਕਸ਼ਨ ਕਰਨਾ ਚਾਹੀਦਾ ਹੈ, ਜਿਸ ਦਾ ਸਰਕਾਰ 'ਤੇ ਅਸਰ ਹੋਵੇ। ਗੱਲਬਾਤ ਰਾਹੀਂ ਵੀ ਯੂਨੀਅਨ ਦੇ ਲੀਡਰਾਂ ਵਲੋਂ ਸਰਕਾਰ ਨਾਲ ਰਾਬਤਾ ਪੈਦਾ ਕੀਤਾ ਜਾ ਸਕਦਾ ਹੈ। ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣਾ ਵੀ ਗਲਤ ਹੈ ਇਹ ਤਾਂ ਸਾਡੇ ਟੈਕਸਾਂ ਨਾਲ ਹੀ ਬਣਦੀ ਹੈ।

-ਪ੍ਰਿੰਸੀ. ਕਰਤਾਰ ਸਿੰਘ ਬੇਰੀ
ਗਲੀ ਨੰ. 3, ਦਸਮੇਸ਼ ਨਗਰ, ਸ੍ਰੀ ਮੁਕਤਸਰ ਸਾਹਿਬ

ਖਿੱਤੇ ਦੀ ਪਛਾਣ ਮਾਂ-ਬੋਲੀ

ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਮਨੁੱਖ ਆਪਣੀ ਮਾਂ ਬੋਲੀ ਸਿੱਖਦਾ ਹੈ, ਜੋ ਕਿ ਉਸ ਨੂੰ ਉਸ ਦੀ ਮਾਂ ਅਤੇ ਘਰ ਦੇ ਹੋਰ ਮੈਂਬਰਾਂ ਵਲੋਂ ਸਿਖਾਈ ਜਾਂਦੀ ਹੈ। ਮਾਂ-ਬੋਲੀ ਅਸੀਂ ਆਪਣੇ ਆਲੇ-ਦੁਆਲੇ ਤੋਂ ਵੀ ਸਿੱਖਦੇ ਹਾਂ ਅਤੇ ਇਸ ਦਾ ਅਸਰ ਸਾਡੀ ਜ਼ਿੰਦਗੀ ਜੀਊਣ ਦੇ ਢੰਗ 'ਤੇ ਵੀ ਹੁੰਦਾ ਹੈ। ਦੁਨੀਆ ਦੇ ਜਿਸ ਖਿੱਤੇ ਵਿਚ ਅਸੀਂ ਜੰਮੇ-ਪਲੇ ਹੁੰਦੇ ਹਾਂ, ਉਸ ਖਿੱਤੇ ਦਾ ਸੱਭਿਆਚਾਰ, ਭਾਸ਼ਾ, ਬੋਲੀ, ਵਿਰਸਾ ਸਾਡੇ ਜ਼ਿਹਨ ਦਾ ਹਿੱਸਾ ਬਣ ਜਾਂਦੇ ਹਨ। ਮਾਂ-ਬੋਲੀ ਕਦੇ ਮਰ ਨਹੀਂ ਸਕਦੀ, ਅਮੀਰਾਂ ਦੇ ਘਰਾਂ ਵਿਚੋਂ ਚਾਹੇ ਲੁਪਤ ਹੋ ਜਾਵੇ ਪਰ ਗ਼ਰੀਬਾਂ ਦੇ ਘਰਾਂ ਵਿਚੋਂ ਨਹੀਂ ਖ਼ਤਮ ਹੋ ਸਕਦੀ। ਪੰਜਾਬ ਦੇ ਸ਼ਹਿਰਾਂ ਵਿਚੋਂ ਭਾਸ਼ਾ ਹੌਲੀ-ਹੌਲੀ ਮਰ ਰਹੀ ਹੈ ਇਹ ਬਹੁਤ ਦੁੱਖ ਦੀ ਗੱਲ ਹੈ। ਵਿੱਦਿਅਕ ਅਦਾਰਿਆਂ ਨੂੰ ਚਾਹੀਦਾ ਹੈ ਕਿ ਉਹ ਹੋਰਨਾਂ ਭਾਸ਼ਾਵਾਂ ਦੇ ਨਾਲ-ਨਾਲ ਪੰਜਾਬੀ ਨੂੰ ਵੀ ਉਨਾ ਹੀ ਬਣਦਾ ਯੋਗਦਾਨ ਦੇਣ। ਅਸੀਂ ਸਾਰਿਆਂ ਨੇ ਇਕ ਤੈਅ ਉਮਰ ਜੀਅ ਕੇ ਦੁਨੀਆ ਤੋਂ ਰੁਖ਼ਸਤ ਹੋ ਜਾਣਾ ਹੈ, ਫਿਰ ਕਿਉਂ ਇਕ ਖਾਸ ਖਿੱਤੇ ਦੀ ਪਹਿਚਾਣ ਉਸ ਦੀ ਭਾਸ਼ਾ ਨੂੰ ਠੇਸ ਪਹੁੰਚਾਈਏ।

-ਪ੍ਰਿੰ: ਰਿਪਨਜੋਤ ਕੌਰ ਸੋਨੀ ਬੱਗਾ

ਸੜਕ ਹਾਦਸਿਆਂ ਉਤੇ ਰੋਕਥਾਮ

ਸਾਡੇ ਸਮਾਜ ਵਿਚ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਹੋਣ ਵਾਲੀਆਂ ਮੌਤਾਂ ਸੜਕ ਹਾਦਸਿਆਂ ਨਾਲ ਸੰਬੰਧਿਤ ਹਨ। ਦੁਨੀਆ ਭਰ ਵਿਚ 40 ਹਜ਼ਾਰ ਤੋਂ ਵੱਧ ਹਾਦਸੇ ਹੁੰਦੇ ਹਨ, ਜਿਨ੍ਹਾਂ ਦੇ ਕਾਰਨ ਬਹੁਤ ਸਾਰੇ ਲੋਕ ਮਰ ਜਾਂਦੇ ਹਨ। ਲੋਕ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਹਨ, ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਸੁਰਤ ਨਹੀਂ ਹੁੰਦੀ, ਜਿਸ ਕਾਰਨ ਉਹ ਹਾਦਸਿਆਂ ਲਈ ਜ਼ਿੰਮੇਵਾਰ ਹੁੰਦੇ ਹਨ।
ਚੁਰਾਹਿਆਂ ਉੱਪਰ ਲਾਲ ਬੱਤੀ ਵੇਖ ਕੇ ਉਸ ਵੇਲੇ ਹੀ ਰੁਕਿਆ ਜਾਂਦਾ ਹੈ, ਜਦੋਂ ਕਿ ਉੱਥੇ ਪੁਲਿਸ ਖੜ੍ਹੀ ਹੋਵੇ ਨਹੀਂ ਤਾਂ ਧੱਕਾਸ਼ਾਹੀ ਹੀ ਚਲਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੜਕ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਹਰ ਵਿਅਕਤੀ ਨੂੰ ਹੈਲਮੇਟ, ਸੀਟ ਬੈਲਟ ਪਹਿਨਣਾ ਜ਼ਰੂਰੀ ਹੋਵੇ ਤਾਂ ਜੋ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ। ਸ਼ਰਾਬ ਪੀ ਕੇ ਗੱਡੀਆਂ ਚਲਾਉਣ ਵਾਲਿਆਂ ਨਾਲ ਸਖ਼ਤੀ ਵਰਤੀ ਜਾਣੀ ਚਾਹੀਦੀ ਹੈ, ਤਾਂ ਜੋ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ।

-ਕੁਲਜੀਤਪਾਲ ਕੌਰ ਕੁਠਾਲਾ
ਮਾਲੇਰਕੋਟਲਾ

14-11-2022

 ਪ੍ਰੇਰਨਾਦਾਇਕ ਵਿਚਾਰ

4 ਨਵੰਬਰ ਨੂੰ 'ਅਜੀਤ' ਸੰਪਾਦਕੀ ਪੰਨੇ ਉੱਪਰ ਡਾ. ਰਣਜੀਤ ਸਿੰਘ ਦੁਆਰਾ ਲਿਖੇ ਲੇਖ 'ਰਾਜ ਵਿਚ ਵਧਦੇ ਸੜਕ ਹਾਦਸਿਆਂ ਨੂੰ ਰੋਕਣ ਦੀ ਲੋੜ' ਵਿਚ ਬੜੇ ਪ੍ਰੇਰਨਾਦਾਇਕ ਵਿਚਾਰ ਪੇਸ਼ ਕੀਤੇ ਗਏ ਹਨ। ਅੱਜਕਲ੍ਹ ਦਾ ਦੌਰ ਭੱਜ ਦੌੜ ਦਾ ਯੁੱਗ ਹੈ, ਹਰ ਵਿਅਕਤੀ ਆਪਣੇ ਕੰਮ ਨੂੰ ਕਰਨ ਲਈ ਹਮੇਸ਼ਾ ਤੇਜ਼ੀ ਵਿਖਾਉਂਦਾ ਹੈ, ਜਿਸ ਕਾਰਨ ਉਹ ਕਈ ਵਾਰ ਸੜਕ ਦੁਰਘਟਨਾਵਾਂ ਦੇ ਸ਼ਿਕਾਰ ਹੋ ਜਾਂਦਾ ਹੈ। ਹਰ ਰੋਜ਼ ਅਖ਼ਬਾਰਾਂ ਵਿਚ ਅਨੇਕਾਂ ਹੀ ਖ਼ਬਰਾਂ ਸੜਕ ਦੁਰਘਟਨਾਵਾਂ ਨਾਲ ਸੰਬੰਧਿਤ ਹੁੰਦੀਆਂ ਹਨ। ਇਸ ਦੇ ਨਾਲ ਹੀ ਅੱਜਕਲ੍ਹ ਸੜਕਾਂ ਦੀ ਹਾਲਤ ਵੀ ਤਰਸਯੋਗ ਹੈ। ਸੜਕਾਂ ਉੱਪਰ ਅਨੇਕਾਂ ਹੀ ਟੋਏ ਪਏ ਹੁੰਦੇ ਹਨ ਅਤੇ ਲੋਕ ਇਨ੍ਹਾਂ ਟੋਇਆਂ ਕਾਰਨ ਰਾਤ ਸਮੇਂ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਕਲ੍ਹ ਦੇ ਨੌਜਵਾਨਾਂ ਵਿਚ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਲੱਗੀ ਹੁੰਦੀ ਹੈ ਅਤੇ ਇਨ੍ਹਾਂ ਕਾਰਨਾਂ ਕਰਕੇ ਹੀ ਕਈ ਵਾਰ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਇਸ ਲਈ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਉਹ ਸੜਕਾਂ ਦੀ ਹਾਲਤ ਨੂੰ ਸੁਧਾਰਨ ਦਾ ਯਤਨ ਕਰਨ। ਇਸ ਦੇ ਨਾਲ ਹੀ ਸੜਕਾਂ ਦੀ ਚੌੜਾਈ ਨੂੰ ਵਧਾਉਣਾ ਚਾਹੀਦਾ ਹੈ ਤਾਂ ਜੋ ਨਿੱਤ ਦੀਆਂ ਹੋ ਰਹੀਆਂ ਇਨ੍ਹਾਂ ਦੁਰਘਟਨਾਵਾਂ ਨੂੰ ਜਲਦ ਤੋਂ ਜਲਦ ਰੋਕਿਆ ਜਾ ਸਕੇ।

-ਗੁਰਦੀਪ ਕੌਰ
ਕੁਠਾਲਾ (ਮਾਲੇਰਕੋਟਲਾ)

ਚੋਣ ਵਾਅਦੇ

ਪੰਜਾਬ ਦੇ ਦੋ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਚ ਚੋਣਾਂ ਹੋਣ ਜਾ ਰਹੀਆਂ ਹਨ। ਵੱਖ-ਵੱਖ ਰਾਜਨੀਤਕ ਪਾਰਟੀਆਂ ਵੋਟਰਾਂ ਨੂੰ ਵੱਡੇ-ਵੱਡੇ ਵਾਅਦੇ ਕਰ ਭਰਮਾ ਰਹੀਆਂ ਹਨ, ਜਦੋਂ ਕਿ ਇਹ ਵਾਅਦੇ ਪੂਰੇ ਹੋਣ ਵਾਲੇ ਹੀ ਨਹੀਂ ਹੁੰਦੇ। ਵਾਅਦੇ ਪੂਰੇ ਕਰਨ ਲਈ ਏਨੇ ਪੈਸੇ ਜੁਟਾਉਣੇ ਮੁਸ਼ਕਿਲ ਹੁੰਦੇ ਹਨ। ਰਾਜਨੀਤਕ ਪਾਰਟੀਆਂ ਚੋਣਾਂ ਦੇ ਵੇਲੇ ਭੋਲੇ-ਭਾਲੇ ਲੋਕਾਂ ਨੂੰ ਚੋਣ ਵਾਅਦਿਆਂ ਦੇ ਸਬਜ਼ ਬਾਗ਼ ਦਿਖਾ ਬੜੀ ਚਲਾਕੀ ਨਾਲ ਉਨ੍ਹਾਂ ਤੋਂ ਵੋਟਾਂ ਬਟੋਰ ਲੈਂਦੀਆਂ ਹਨ, ਫਿਰ ਚਾਰ ਸਾਲਾਂ ਤੱਕ ਖ਼ਜ਼ਾਨਾ ਖ਼ਾਲੀ ਦਾ ਢਿੰਢੋਰਾ ਪਿੱਟਿਆ ਜਾਂਦਾ ਹੈ। ਆਖਰੀ ਸਾਲ ਦੇ ਵਿਚ ਬਜਟ ਵਿਚ ਸਰਕਾਰ ਲੋਕਾਂ ਨੂੰ ਗੱਫੇ ਦੇਣ ਦਾ ਐਲਾਨ ਕਰਦੀ ਹੈ। ਜਦੋਂ ਪੂਰੇ ਨਾ ਹੋਣ ਵਾਲੇ ਵਾਅਦੇ ਸਿਰੇ ਨਹੀਂ ਚੜ੍ਹਦੇ ਵੋਟਰ ਆਪਣੇ ਆਪ ਨੂੰ ਲੁੱਟੇ-ਪੁੱਟੇ ਤੇ ਠੱਗੇ ਹੋਏ ਮਹਿਸੂਸ ਕਰਦੇ ਹਨ। ਇਸ ਸੰਬੰਧੀ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜੋ ਪਾਰਟੀ ਚੋਣ ਵਾਅਦੇ ਪੂਰੇ ਨਹੀਂ ਕਰਦੀ ਉਸ 'ਤੇ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਲੋਕਾਂ ਨੂੰ ਵੀ ਇਮਾਨਦਾਰ ਤੇ ਪੜ੍ਹੇ-ਲਿਖੇ ਆਗੂ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ, ਪੁਲਿਸ।

ਕਾਨੂੰਨ ਦੀ ਡਾਵਾਂਡੋਲ ਸਥਿਤੀ

ਭਾਰਤ ਵਿਚ ਆਰਮਜ਼ ਐਕਟ 1959 ਅਤੇ ਹਥਿਆਰ ਸੰਬੰਧੀ ਕਾਨੂੰਨ 1962 ਸੰਵਿਧਾਨ ਵਿਚ ਦਰਜ ਹਨ ਜੋ ਹਥਿਆਰ ਦੀ ਪ੍ਰਾਪਤੀ, ਮੁਰੰਮਤ, ਉਤਪਾਦਨ ਜਾਂ ਆਯਾਤ-ਨਿਰਯਾਤ ਨਾਲ ਸੰਬੰਧਿਤ ਹਨ। ਹਰੇਕ ਵਿਅਕਤੀ ਨੂੰ ਸੁਰੱਖਿਅਤ ਜੀਵਨ ਦਾ ਅਧਿਕਾਰ ਹੈ। ਜੇਕਰ ਕਿਸੇ ਵਿਅਕਤੀ ਨੂੰ ਜਾਨੀ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ ਉਹ ਆਰਮਜ਼ ਐਕਟ ਅਧੀਨ ਲਾਇਸੈਂਸ ਦਰਜ ਕਰਵਾ ਸਕਦੇ ਹਨ। ਭਾਰਤ ਵਿਚ 21 ਸਾਲਾ ਵਿਅਕਤੀ ਲਾਇਸੈਂਸ ਦੀ ਪ੍ਰਾਪਤੀ ਕਰਕੇ ਹਥਿਆਰ ਰੱਖਣ ਦਾ ਹੱਕਦਾਰ ਹੈ ਅਤੇ ਕੋਈ ਵੀ ਵਿਅਕਤੀ 2 ਤੋਂ ਵਧੇਰੇ ਹਥਿਆਰ ਨਹੀਂ ਰੱਖ ਸਕਦਾ। ਏ.ਕੇ. 47 ਵਰਗੇ ਹਥਿਆਰ ਰੱਖਣ ਦਾ ਅਧਿਕਾਰ ਕੇਵਲ ਸੁਰੱਖਿਆ ਏਜੰਸੀਆਂ ਨੂੰ ਹੀ ਹੈ। ਪਰ ਪੰਜਾਬ ਦੀ ਅਵਾਮ ਨੇ ਤਾਂ ਆਰਮਜ਼ ਐਕਟ ਦੀਆਂ ਧੱਜੀਆਂ ਉਡਾ ਕੇ ਹਥਿਆਰਾਂ ਨੂੰ ਖਿਡੌਣਾ ਬਣਾ ਲਿਆ ਹੈ। ਅਜੋਕੇ ਸਮੇਂ ਦੌਰਾਨ ਹਥਿਆਰਾਂ ਦੀ ਵਰਤੋਂ ਸੁਰੱਖਿਆ ਲਈ ਨਹੀਂ ਬਲਕਿ ਟੌਰ ਲਈ ਅਤੇ ਕਾਨੂੰਨ ਦੀ ਸਥਿਤੀ ਨੂੰ ਡਾਵਾਂਡੋਲ ਕਰਨ ਲਈ ਹੋ ਰਹੀ ਹੈ। ਰਾਜ ਵਿਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ। ਸੁਧੀਰ ਸੂਰੀ ਦੀ ਘਟਨਾ ਤੋਂ ਬਾਅਦ ਪੰਜਾਬ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਆਏ ਦਿਨ ਅਜਿਹੀਆਂ ਘਟਨਾਵਾਂ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਜਦ ਤੱਕ ਰਿਸ਼ਵਤਖੋਰੀ ਦੀ ਆੜ ਹੇਠਾਂ ਹਥਿਆਰਾਂ ਦੇ ਜਾਅਲੀ ਲਾਇਸੈਂਸ ਬਣਦੇ ਰਹਿਣਗੇ ਕਾਨੂੰਨ ਦਾ ਖੌਫ਼ ਅਵਾਮ ਦੇ ਦਿਲ ਵਿਚ ਨਹੀਂ ਹੋਵੇਗਾ। ਤਦ ਤੱਕ ਪੰਜਾਬ ਵਿਚ ਗੈਂਗਸਟਰਵਾਦ ਪੈਰ ਪਸਾਰਦਾ ਰਹੇਗਾ ਅਤੇ ਆਮ ਜਨਤਾ ਦੀ ਜਾਨ ਨੂੰ ਖ਼ਤਰਾ ਬਣਿਆ ਰਹੇਗਾ। ਅਜਿਹੀਆਂ ਘਟਨਾਵਾਂ ਨਾਗਰਿਕਾਂ ਦਾ ਧਿਆਨ ਦੇਸ਼ ਦੇ ਅਹਿਮ ਮੁੱਦਿਆਂ ਤੋਂ ਭੜਕਾਉਂਦੀਆਂ ਹਨ ਅਤੇ ਫਿਰਕੂਪੁਣੇ ਦੀ ਭਾਵਨਾ ਨੂੰ ਜਨਮ ਦਿੰਦੀਆਂ ਹਨ। ਜਦੋਂ ਤੱਕ ਦੇਸ਼ ਅਤੇ ਕਾਨੂੰਨ ਦੀ ਸਥਿਤੀ ਮਜ਼ਬੂਤ ਕਰਨ ਦੀ ਬਜਾਏ ਰਾਜਨੀਤਿਕ ਲੀਡਰ ਬੇਤੁਕੀਆਂ ਟਿੱਪਣੀਆਂ ਸਦਕਾ ਖੁਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿਚ ਲੱਗੇ ਰਹਿਣਗੇ ਤਦ ਤੱਕ ਸਥਿਤੀ ਡਾਵਾਂਡੋਲ ਬਣੀ ਰਹੇਗੀ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਰੁੱਖਾਂ ਦੀ ਸੰਭਾਲ

ਬੀਤੀ ਦਿਨੀਂ 'ਅਜੀਤ' ਵਿਚ ਛਪੀ ਜਸਬੀਰ ਦੁੱਧਾਹੂਰ ਦੀ ਰਚਨਾ 'ਆਓ ਰੁੱਖ ਲਗਾਈਏ' ਵਿਚ ਲੇਖਕ ਨੇ ਰੁੱਖ ਲਗਾਉਣ, ਉਨ੍ਹਾਂ ਦੀ ਸੰਭਾਲ ਉੱਪਰ ਵੀ ਜ਼ੋਰ ਦਿੱਤਾ ਹੈ। ਜੇਕਰ ਅਸੀਂ ਰੁੱਖ ਲਗਾ ਕੇ ਕਈ ਮਹੀਨੇ ਉਨ੍ਹਾਂ ਦੀ ਸੰਭਾਲ ਕਰੀਏ ਤਾਂ ਹੀ ਰੁੱਖ ਲਗਾਏ ਦਾ ਮੁੱਲ ਪੈਂਦਾ ਹੈ ਐਵੇਂ ਹੀ ਰੁੱਖ ਲਗਾ ਕੇ ਸਮਾਜ ਵਿਚ ਰੌਲਾ ਪਾਉਣਾ ਕਿ ਜਨਮ ਦਿਨ ਉੱਪਰ ਰੁੱਖ ਲਗਾ ਦਿੱਤਾ ਅਤੇ ਸੰਭਾਲ ਕੋਈ ਕੀਤੀ ਨਾ ਫਿਰ ਇਸ ਦਾ ਕੀ ਫਾਇਦਾ? ਇਸ ਲਈ ਸਾਨੂੰ ਰੁੱਖ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੇ ਰਖ-ਰਖਾਵ ਤੇ ਸਾਂਭ-ਸੰਭਾਲ ਲਈ ਵੀ ਯਤਨ ਕਰਨੇ ਚਾਹੀਦੇ ਹਨ।

-ਨਵਜੀਤ ਕੌਰ ਸੁਲਤਾਨਪੁਰ, (ਮਾਲੇਰਕੋਟਲਾ)

ਸਾਈਬਰ ਕ੍ਰਾਈਮ

ਹੁਣ ਤਕਨਾਲੋਜੀ ਦਾ ਖੇਤਰ ਵਿਸ਼ਾਲ ਹੋ ਚੁੱਕਾ ਹੈ। ਤਕਨਾਲੋਜੀ ਸਾਡੇ ਜੀਵਨ ਨੂੰ ਅਸਾਨ ਬਨਾਉਣ ਲਈ ਬਣਾਈ ਗਈ ਹੈ ਪਰ ਹੁਣ ਕੁੱਝ ਲੋਕਾਂ ਦੁਆਰਾ ਤਕਨਾਲੋਜੀ ਦੀ ਦੁਰਵਰਤੋਂ ਕਰਕੇ ਕਾਈਮ ਕੀਤੇ ਜਾ ਰਹੇ ਨੇ ਇਸ ਦੀ ਇਕ ਉਦਾਹਰਨ ਹੈ ਸਾਈਬਰ ਕ੍ਰਾਈਮ ਜੋ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਇਹ ਕ੍ਰਾਈਮ ਸਮਾਰਟ ਫੋਨਾਂ, ਕੰਪਿਊਟਰ ਆਦਿ ਨਾਲ ਕੀਤਾ ਜਾਂਦਾ ਹੈ ਕਈ ਸ਼ਰਾਰਤੀ ਅੰਸ਼ ਆਪਣੇ ਲਾਲਚ ਦੇ ਵਿਚ ਫਸ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਅਤੇ ਪੈਸਿਆਂ ਦੀ ਭੁੱਖ ਕਾਰਨ ਬਾਕੀ ਲੋਕਾਂ ਦੇ ਬੈਂਕ ਖ਼ਾਤਿਆਂ ਨੂੰ ਹੈਕ ਕਰ ਲੈਂਦੇ ਨੇ। ਇਨ੍ਹਾਂ ਦੁਆਰਾ ਤਾਂ ਕੁੜੀਆਂ ਨੂੰ ਪਰੇਸ਼ਾਨ ਕਰਨ ਦੇ ਲਈ ਹੁਣ ਕੁੜੀਆਂ ਦੀਆਂ ਤਸਵੀਰਾਂ ਤੇ ਵੀਡਿਉਜ਼ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਸੋਸ਼ਲ ਮੀਡੀਆ 'ਤੇ ਪਾ ਕੇ ਬਲੈਕਮੇਲ ਕੀਤਾ ਜਾਂਦਾ ਹੈ ਤੇ ਪੈਸੇ ਦੀ ਮੰਗ ਵੀ ਕੀਤੀ ਜਾਂਦੀ ਹੈ। ਸਾਈਬਰ ਕ੍ਰਾਈਮ ਦੇ ਕਾਰਨ ਹੀ ਹੁਣ ਕਈ ਕੁੜੀਆਂ ਆਪਣੀ ਜਾਨ ਲੈ ਲੈਂਦੀਆਂ ਨੇ ਕਿਉਂਕਿ ਉਹ ਆਪਣੀ ਇੱਜ਼ਤ ਨੂੰ ਰੁਲਦੇ ਹੋਏ ਸਹਿਣ ਨਹੀਂ ਕਰ ਪਾਉਂਦੀਆਂ। ਸਾਈਬਰ ਕ੍ਰਾਈਮ ਨੂੰ ਰੋਕਣ ਦੇ ਲਈ ਸਾਡੇ ਸੰਵਿਧਾਨ ਦੇ ਵਿਚ ਸਖ਼ਤ ਸਜ਼ਾਵਾਂ ਲਈ ਕਾਨੂੰਨ ਬਣਾਏ ਗਏ ਨੇ ਇਸ ਦੇ ਲਈ ਹੁਣ ਸਾਨੂੰ ਵੀ ਚਾਹੀਦਾ ਹੈ ਕਿ ਜੇਕਰ ਇਸ ਤਰ੍ਹਾਂ ਦੀ ਘਟਨਾ ਕਿਤੇ ਸਾਡੇ ਨਾਲ ਹੁੰਦੀ ਹੈ ਤਾਂ ਤੁਰੰਤ ਸਾਨੂੰ ਪੁਲਿਸ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਸਖ਼ਤ ਸਜ਼ਾਵਾਂ ਦਿਵਾ ਸਕੀਏ।

-ਗੁਰਸ਼ਰਨਦੀਪ ਕੌਰ ਕੇ.ਐਮ.ਵੀ. (ਜਲੰਧਰ)

11-11-2022

 ਰਾਤਾਂ ਚਿੱਟੀਆਂ, ਦਿਨ ਕਾਲੇ

ਝੋਨੇ ਦੀ ਕਟਾਈ ਤੋਂ ਬਾਅਦ ਵਿਚ ਪਰਾਲੀ ਨੂੰ ਅੱਗ ਲਗਾਏ ਜਾਣ ਕਰਕੇ ਅਸਮਾਨ ਵਿਚ ਫੈਲ ਕਾਲੇ ਧੂੰਏਂ ਨੇ ਦੁੱਧ ਚਿੱਟੇ ਦਿਨਾਂ ਨੂੰ ਕਾਲੀਆਂ ਹਨੇਰੀਆਂ ਰਾਤਾਂ ਤੋਂ ਵੀ ਕਿਤੇ ਵਧੇਰੇ ਸੰਘਣੇ ਹਨੇਰੇ ਨਾਲ ਭਰ ਦਿੱਤਾ ਹੈ। ਕਾਲੀਆਂ ਹਨੇਰੀਆਂ ਰਾਤਾਂ ਵਿਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਰ ਹੁਣ ਕਾਲੇ ਧੂੰਏਂ ਦੀ ਕਾਲਖ ਵਾਲੇ ਇਨ੍ਹਾਂ ਦਿਨਾਂ ਵਿਚ ਆਏ ਦਿਨ ਘਟਨਾਵਾਂ ਹੋ ਰਹੀਆਂ ਹਨ। ਹਨੇਰੀਆਂ ਰਾਤਾਂ ਵਿਚ ਤਾਂ ਵਾਹਨਾਂ ਦੀਆਂ ਬੱਤੀਆਂ ਲਗਾ ਕੇ ਲੰਬੇ ਸਫਰਾਂ ਦਾ ਪੈਂਡਾ ਤੈਅ ਕਰ ਲਿਆ ਜਾਂਦਾ ਹੈ ਪਰ ਇਨ੍ਹਾਂ ਸੰਘਣੇ ਹਨੇਰੇ ਵਾਲੇ ਦਿਨਾਂ ਵਿਚ ਵਾਹਨਾਂ ਦੀਆਂ ਬੱਤੀਆਂ ਵੀ ਰਸਤਾ ਦਿਖਾਉਣ ਤੋਂ ਅਸਮਰੱਥ ਹਨ। ਸੜਕਾਂ 'ਤੇ ਚਲਦੇ ਇਨ੍ਹਾਂ ਵਾਹਨਾਂ ਨੂੰ ਅੰਬਰੀਂ ਛੂੰਹਦੀਆਂ ਅੱਗ ਦੀਆਂ ਲਪਟਾਂ ਦੀ ਲਪੇਟ ਵਿਚ ਆਉਂਦਿਆਂ ਦੇਰ ਨਹੀਂ ਲੱਗਦੀ। ਹਵਾ ਦੀ ਗੁਣਵੱਤਾ ਐਨੀ ਖਰਾਬ ਹੋ ਚੁੱਕੀ ਹੈ ਕਿ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ।

-ਕਮਲਜੀਤ ਕੌਰ ਗੁੰਮਟੀ,
ਬਰਨਾਲਾ।

ਡੇਂਗੂ ਤੋਂ ਬਚਾਅ

ਅੱਜਕਲ੍ਹ ਡੇਂਗੂ ਬੁਖਾਰ ਦਾ ਕਹਿਰ ਜਾਰੀ ਹੈ। ਘਰ ਵਿਚ ਜੇ ਕਿਸੇ ਮੈਂਬਰ ਨੂੰ ਬੁਖਾਰ ਹੁੰਦਾ ਹੈ ਤਾਂ ਆਪਣੀ ਤਰਫ਼ ਤੋਂ ਕੋਈ ਵੀ ਦਵਾਈ ਨਹੀਂ ਲੈਣੀ ਚਾਹੀਦੀ। ਤੁਰੰਤ ਮਾਹਿਰ ਡਾਕਟਰ ਕੋਲ ਜਾਣਾ ਚਾਹੀਦਾ ਹੈ। ਬੁਖਾਰ ਕਾਰਨ ਪਲੇਟਲੈਟਸ (ਸੈੱਲਾਂ) ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਇਕ ਵਾਇਰਸ ਰੋਗ ਹੈ। ਤੇਜ਼ ਬੁਖਾਰ, ਦਿਲ ਕੱਚਾ ਹੋਣਾ, ਅੱਖਾਂ ਵਿਚ ਦਰਦ, ਸਰੀਰ ਵਿਚ ਦਰਦ, ਮੂੰਹ ਵਿਚੋਂ ਹਲਕਾ ਖ਼ੂਨ ਆਉਣਾ ਇਸ ਬਿਮਾਰੀ ਦੇ ਲੱਛਣ ਹਨ। ਆਪਣੇ ਖ਼ੂਨ ਦੇ ਟੈਸਟ ਕਰਵਾਉਣੇ ਚਾਹੀਦੇ ਹਨ। ਇਸ ਬਿਮਾਰੀ ਤੋਂ ਬਚਣ ਲਈ ਪੂਰੇ ਕੱਪੜੇ ਪਾਉਣੇ ਚਾਹੀਦੇ ਹਨ। ਆਪਣੇ ਘਰ ਵਿਚ ਚੰਗੀ ਤਰ੍ਹਾਂ ਸਫ਼ਾਈ ਰੱਖੋ। ਮੱਛਰਦਾਨੀ ਦੀ ਵਰਤੋਂ ਕਰੋ। ਘਰ ਵਿਚ ਕਬਾੜ ਜਾਂ ਛੱਤ 'ਤੇ ਰੱਖੇ ਹੋਏ ਗਮਲਿਆਂ ਵਿਚ ਪਾਣੀ ਜਮ੍ਹਾਂ ਨਾ ਹੋਣ ਦਿਓ। ਲੁਕਵੀਆਂ ਥਾਵਾਂ 'ਤੇ ਸਪਰੇਅ ਕਰੋ। ਜਦ ਅਸੀਂ ਅਜਿਹੇ ਬੁਖਾਰ ਨਾਲ ਪ੍ਰਭਾਵਿਤ ਹੁੰਦੇ ਹਾਂ ਤਾਂ ਸਾਨੂੰ ਓ.ਆਰ.ਐਸ. ਜਾਂ ਗੁਲੂਕੋਜ਼ ਪਾਣੀ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਪ੍ਰਾਈਵੇਟ ਹਸਪਤਾਲ ਮਰੀਜ਼ਾਂ ਦੀ ਚੰਗੀ ਲੁੱਟ-ਘਸੁਟ ਕਰਦੇ ਹਨ। ਸੂਬਾ ਸਰਕਾਰ ਨੂੰ ਟੈਸਟਿੰਗ ਤੇ ਫੋਗਿੰਗ ਕਰਨ ਵਿਚ ਤੇਜ਼ੀ ਲਿਆਉਣੀ ਚਾਹੀਦੀ ਹੈ। ਜੋ ਪਿੰਡਾਂ ਜਾਂ ਸ਼ਹਿਰਾਂ ਵਿਚ ਫੋਗਿੰਗ ਕਰਨ ਵਾਲੇ ਕਰਮਚਾਰੀ ਆਉਂਦੇ ਹਨ, ਉਹ ਸਿਰਫ਼ ਖਾਨਾਪੂਰਤੀ ਹੀ ਕਰਦੇ ਹਨ। ਅਜਿਹੇ ਕਰਮਚਾਰੀਆਂ ਦੇ ਖਿਲਾਫ਼ ਮਿਊਂਸਪਲ ਕਮੇਟੀ ਦੇ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਰਾਹਤ ਮਿਲ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਪਰਾਲੀ ਸਾੜਨੀ ਬੰਦ ਕਰੋ

ਅੱਜਕਲ੍ਹ ਥਾਂ-ਥਾਂ 'ਤੇ ਖੇਤਾਂ ਵਿਚ ਅੱਗ ਦੇ ਭਾਂਬੜ ਬਲਦੇ ਦਿਸਦੇ ਹਨ। ਮੈਂ ਸਮਝਦਾ ਹਾਂ ਪਰਾਲੀ ਨੂੰ ਸਾੜਨ ਵਾਲੇ ਪੰਜਾਬ ਦੀ ਆਬੋਹਵਾ ਦੇ ਦੁਸ਼ਮਣ ਹਨ। ਪਰਾਲੀ ਨੂੰ ਅੱਗ ਲਾਕੇ ਇਹ ਲੋਕ ਪ੍ਰਦੂਸ਼ਣ ਪੈਦਾ ਕਰਦੇ ਹਨ, ਜੋ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਪਰਾਲੀ ਨੂੰ ਅੱਗ ਲਾਉਣੀ ਬੰਦ ਹੋਣੀ ਚਾਹੀਦੀ ਹੈ। ਸੜਦੀ ਪਰਾਲੀ ਦੇ ਗਹਿਰੇ ਧੁਆਂਖੇ ਧੂੰਏਂ ਨਾਲ ਬਹੁਤ ਸਾਰੇ ਹਾਦਸੇ ਹੁੰਦੇ ਹਨ, ਜੋ ਕਈਆਂ ਦੀ ਮੌਤ ਦਾ ਕਾਰਨ ਬਣਦੇ ਹਨ। ਕਿਉਂਕਿ ਪਰਾਲੀ ਸਾੜਨ ਵਾਲਿਆਂ ਨੂੰ ਕਿਸੇ ਦੀ ਜਾਨ ਜਾਣ ਦੀ ਕੋਈ ਪ੍ਰਵਾਹ ਨਹੀਂ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਵਿਉਂਤਬੰਦੀ ਨਾਲ ਇਸ ਪਾਸੇ ਧਿਆਨ ਦੇਵੇ।

-ਭੁਪਿੰਦਰ ਸਿੰਘ ਬੱਸਣ

ਸ਼ਲਾਘਾਯੋਗ ਲੇਖ

ਬੀਤੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫੇ 'ਤੇ ਡਾ. ਕੁਲਦੀਪ ਸਿੰਘ ਵਲੋਂ ਲਿਖਿਆ ਲੇਖ 'ਖ਼ਤਮ ਹੁੰਦੀ ਜਾ ਰਹੀ ਹੈ ਯੂਨੀਵਰਸਿਟੀਆਂ ਦੀ ਖੁਦਮੁਖਤਿਆਰੀ' ਪੜ੍ਹਿਆ, ਬਹੁਤ ਹੀ ਸ਼ਲਾਘਾਯੋਗ ਲੇਖ ਸੀ। ਇਸ ਵਿਚ ਲੇਖਕ ਨੇ ਦੱਸਿਆ ਕਿ ਯੂਨੀਵਰਸਿਟੀਆਂ ਅਜਿਹੀਆਂ ਸੰਸਥਾਵਾਂ ਹਨ, ਜਿਨ੍ਹਾਂ ਦੇ ਸਦਕਾ ਵਿਦਿਆਰਥੀਆਂ ਦੇ ਚੰਗੇ ਭਵਿੱਖ ਦਾ ਨਿਰਮਾਣ ਹੁੰਦਾ ਹੈ। ਇਨ੍ਹਾਂ ਦੇ ਸਦਕਾ ਹੀ ਵਿਦਿਆਰਥੀ ਆਪਣੇ ਜੀਵਨ ਵਿਚ ਉੱਚ-ਕੋਟੀ ਦੀ ਸਿੱਖਿਆ ਪ੍ਰਾਪਤ ਕਰ ਕੇ ਜੀਵਨ ਵਿਚ ਸਫਲ ਹੋ ਸਕਦੇ ਹਨ। ਸਮੇਂ ਦੇ ਨਾਲ-ਨਾਲ ਯੂਨੀਵਰਸਿਟੀਆਂ ਦੀ ਸਿੱਖਿਆ ਵਿਚ ਕਾਫੀ ਸੁਧਾਰ ਆਇਆ ਹੈ। ਬਦਲਦੇ ਸਮੇਂ ਨਾਲ ਯੂਨੀਵਰਸਿਟੀਆਂ ਵਿਚ ਵੀ ਤਕਨਾਲੋਜੀ ਸਿੱਖਿਆ ਮੁਹੱਈਆ ਕਰਵਾਈ ਗਈ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀਆਂ ਵਿਚ ਵਾਈਸ ਚਾਂਸਲਰਾਂ ਦੀ ਖੁਦਮੁਖਤਿਆਰੀ ਨੂੰ ਠੱਲ੍ਹ ਪਾਈ ਹੈ। ਜਿਸ ਦੇ ਸਦਕਾ ਇਨ੍ਹਾਂ ਸੰਸਥਾਵਾਂ ਦਾ ਕਾਫ਼ੀ ਵਿਕਾਸ ਹੋਇਆ ਹੈ।

-ਗੁਰਦੀਪ ਕੌਰ
ਕੁਠਾਲਾ, ਮਾਲੇਰਕਟੋਲਾ।

ਸਿੱਖਿਆ ਵਿਚ ਸੁਧਾਰ

ਸਕੂਲ ਸਿੱਖਿਆ ਦੇ ਸਰਵੇਖਣ ਬਾਰੇ ਆਈ ਖ਼ਬਰ ਬਾਰੇ ਪੜ੍ਹ ਕੇ ਲੱਗਿਆ। ਇਸ ਸਰਵੇਖਣ ਵਿਚ ਪੰਜਾਬ ਦੇ ਸਕੂਲਾਂ ਦੀ ਬਦਲਦੀ ਨੁਹਾਰ ਸਾਹਮਣੇ ਆਈ ਹੈ। ਇਸ ਨਾਲ ਜਿਥੇ ਪੰਜਾਬ ਦੇਸ਼ ਵਿਚ ਪਹਿਲੇ ਨੰਬਰ 'ਤੇ ਸਕੂਲਾਂ ਦੇ ਸਰਵੇਖਣ ਵਿਚ ਸ਼ਾਮਿਲ ਹੋਇਆ ਹੈ, ਉਥੇ ਹੀ ਪੰਜਾਬ ਦੀ ਸਕੂਲ ਸਿੱਖਿਆ ਇਕ ਮਾਡਲ ਦੇ ਰੂਪ 'ਚ ਸਾਹਮਣੇ ਆਈ ਹੈ। ਇਸ ਨਾਲ ਨਵੀਂ ਬਣੀ ਸਰਕਾਰ ਵਲੋਂ ਕੀਤੇ ਸੁਧਾਰ ਵੀ ਸਾਹਮਣੇ ਆਏ ਹਨ। ਜਿਥੇ ਪੰਜਾਬ ਦੇ ਸਕੂਲੀ ਸਿੱਖਿਆ ਵਿਚ ਸੁਧਾਰ ਹੋ ਰਹੇ ਹਨ, ਉਥੇ ਹੀ ਪੰਜਾਬ ਵਿਚ ਆਉਣ ਵਾਲੇ ਸਮੇਂ ਵਿਚ ਨੌਜਵਾਨਾਂ ਦੇ ਭਵਿੱਖ ਵਿਚ ਵੀ ਸੁਧਾਰ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਜੇਕਰ ਪੰਜਾਬ 'ਚ ਰੁਜ਼ਗਾਰ ਦੇ ਮੌਕੇ ਵਧਣਗੇ ਤਾਂ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਨਾ ਜਾ ਕੇ ਆਪਣੇ ਵਤਨ ਵਿਚ ਰਹਿ ਕੇ ਤਰੱਕੀਆਂ ਕਰਨਗੇ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਸ਼ਾਨ ਵਿਦੇਸ਼ਾਂ ਤੱਕ ਵੀ ਵਧਦੀ ਦਿਖਾਈ ਦੇਵੇਗੀ, ਇਸ ਨਾਲ ਪੰਜਾਬ ਬੁਲੰਦੀਆਂ ਤੱਕ ਪਹੁੰਚੇਗਾ।

-ਕਮਲਪ੍ਰੀਤ ਕੌਰ
ਜੰਗਪੁਰਾ, ਮੋਹਾਲੀ।

10-11-2022

 ਸਰਕਾਰ ਨੂੰ ਸੁਝਾਅ
ਪਿਛਲੇ ਸਾਲਾਂ ਨਾਲੋਂ ਜੇਕਰ ਅੱਜ ਤਕ ਅੰਕੜਿਆਂ ਦੀ ਨਜ਼ਰਸਾਨੀ ਕਰੀਏ ਤਾਂ ਪਰਾਲੀ ਸਾੜਨ ਦਾ ਰੁਝਾਨ ਕੁੱਝ ਘਟਿਆ ਹੈ। ਪਰ ਰਾਜ ਸਰਕਾਰ ਵਲੋਂ ਅੱਜ ਜੋ ਯਤਨ ਕੀਤੇ ਜਾ ਰਹੇ ਹਨ, ਕਾਫੀ ਨਹੀਂ ਹਨ। ਇਸ ਤੋਂ ਇਲਾਵਾ ਕੇਂਦਰ ਸਰਕਾਰ (ਰਾਸ਼ਟਰੀ ਗਰੀਨ ਟ੍ਰਬਿਊਨਲ) ਵਲੋਂ ਵੀ ਪੰਜਾਬ 'ਤੇ ਬਾਜ਼ ਅੱਖ ਰੱਖੀ ਹੋਈ ਹੈ। ਗੈਰ ਜਰੂਰੀ ਪੰਜਾਬ ਬਨਾਮ ਕੇਂਦਰ ਸਰਕਾਰ ਨਾਲ ਟਕਰਾਅ ਤੋਂ ਬਚਣ ਦੀ ਲੋੜ ਹੈ। ਪਿਛਲੀ ਸਰਕਾਰ ਵਲੋਂ ਇਸ ਸਮੱਸਿਆ ਨਾਲ ਨਜਿੱਠਣ ਲਈ ਆਮ ਲੋਕਾਂ (ਪਬਲਿਕ) ਵਲੋਂ ਜਮ੍ਹਾਂ ਕਰਵਾਏ ਆਮਦਨ ਕਰ ਵਿਚੋਂ 445 ਕਰੋੜ ਖ਼ਰਚ ਕਰਕੇ ਵੀ ਕੋਈ ਫ਼ਰਕ ਨਹੀਂ ਪਿਆ, ਬਲਕਿ ਵੱਡੇ-ਵੱਡੇ ਘਪਲੇ ਜ਼ਰੂਰ ਹੋ ਗਏ। ਮੈਂ ਪੰਜਾਬ ਸਰਕਾਰ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਇਸ ਸਮੱਸਿਆ ਨਾਲ ਨਜਿੱਠਣ ਲਈ ਆਪਣੇ ਵਿਭਾਗਾਂ (ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ) ਨੂੰ ਜਗਾਉਣ ਦੀ ਲੋੜ ਹੈ। ਇਸ ਵਿਭਾਗ ਪਾਸ ਪਰਾਲੀ ਪ੍ਰੋਸੈਸਿੰਗ, ਪਰਾਲੀ ਤੋਂ ਫਿਊਲ ਬਰਿਕਸ, ਜੈਵਿਕ ਖਾਦਾਂ ਅਤੇ ਪਸ਼ੂਆਂ ਲਈ ਹਰਾ ਆਚਾਰ ਤਿਆਰ ਕਰਨ ਅਤੇ ਖੇਤੀ ਆਧਾਰਿਤ ਇਕਾਈਆਂ ਲਗਵਾਉਣ ਦੀਆਂ ਬਹੁਤ ਸਾਰੀਆਂ ਸਕੀਮਾਂ ਹਨ, ਜਿਨ੍ਹਾਂ ਲਈ ਇਕਾਈ ਦੀ ਕੁਲ ਲਾਗਤ ਦਾ 35 ਫ਼ੀਸਦੀ ਤੱਕ ਦੀ ਸਬਸਿਡੀ ਕੇਂਦਰ ਸਰਕਾਰ ਤੋਂ, 90 ਤੋਂ 95 ਫ਼ੀਸਦੀ ਸਰਕਾਰੀ, ਪ੍ਰਾਈਵੇਟ ਅਤੇ ਸਹਿਕਾਰੀ ਬੈਂਕਾਂ ਤੋਂ ਵਿੱਤੀ ਸਹਾਇਤਾ ਦਿਵਾਈ ਜਾਂਦੀ ਹੈ। ਇਸ ਸਕੀਮ 'ਤੇ ਪੰਜਾਬ ਸਰਕਾਰ ਨੂੰ ਇਕ ਪੈਸਾ ਵੀ ਖਰਚਣਾ ਨਹੀਂ ਪੈਂਦਾ, ਸਰਕਾਰ ਨੂੰ ਵੱਖ-ਵੱਖ ਟੈਕਸਾਂ ਰਾਹੀਂ ਕਰੋੜਾਂ ਰੁਪਏ ਦੀ ਆਮਦਨ ਹੋ ਸਕਦੀ ਹੈ ਅਤੇ ਹਜ਼ਾਰਾਂ ਵਿਅਕਤੀਆਂ ਨੂੰ ਰੁਜ਼ਗਾਰ ਮਿਲੇਗਾ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਸ ਵਿਭਾਗ ਤੇ ਪੰਜਾਬ ਸਰਕਾਰ ਵਲੋਂ ਸਾਢੇ ਪੰਜ ਕਰੋੜ ਪ੍ਰਤੀ ਸਾਲ ਖ਼ਰਚ ਕੀਤਾ ਜਾਂਦਾ ਹੈ, ਸਿਰਫ ਛੇ ਕਰੋੜ ਪ੍ਰਤੀ ਸਾਲ ਹੋਰ ਖ਼ਰਚਣ ਦੀ ਹੋਰ ਲੋੜ ਹੈ, ਜਿਸ ਨਾਲ ਪੰਜਾਬ ਸਰਕਾਰ ਦੀ ਆਮਦਨ ਹਜ਼ਾਰਾਂ ਕਰੋੜ ਵਧੇਗੀ ਅਤੇ ਆਉਣ ਵਾਲੇ ਸਾਲਾਂ ਵਿਚ ਕਿਸਾਨ ਆਪਣੀ ਪਰਾਲੀ ਵੇਚਿਆ ਕਰਨਗੇ, ਉਹ ਧਰਨੇ ਵੀ ਨਹੀਂ ਲਾਉਣਗੇ, ਕਿਉਂਕਿ ਉਨ੍ਹਾਂ ਨੂੰ ਪਰਾਲੀ ਦੀ ਕੀਮਤ ਵੀ ਮਿਲੇਗੀ, ਕਿਸਾਨਾਂ ਦੇ ਮਿੱਤਰ ਕੀੜੇ ਵੀ ਨਹੀਂ ਮਰਨਗੇ, ਜ਼ਮੀਨਾਂ ਦੀ ਉਪਜਾਊ ਸ਼ਕਤੀ ਵਧੇਗੀ ਅਤੇ ਖਾਦਾਂ 'ਤੇ ਖ਼ਰਚ ਘਟੇਗਾ ਅਤੇ ਵਾਤਾਵਰਨ ਵਿਚ ਸੁਧਾਰ ਆਵੇਗਾ।


-ਭਰਪੂਰ ਸਿੰਘ ਦੁਲੱਟ
ਚੰਡੀਗੜ੍ਹ।


ਵਧ ਰਹੇ ਨਸ਼ੇ
ਨਸ਼ਾ ਹੁਣ ਇਕ ਸੰਗੀਨ ਮੁੱਦਾ ਬਣਿਆ ਹੋਇਆ ਹੈ। ਪੰਜਾਬ ਵਿਚ ਨਸ਼ਾ ਘਟਣ ਦੀ ਥਾਂ 'ਤੇ ਵਧਦਾ ਹੀ ਜਾ ਰਿਹਾ ਹੈ। ਨਸ਼ਾ ਹੁਣ ਨੌਜਵਾਨ ਪੀੜ੍ਹੀ ਨੂੰ ਖ਼ਤਮ ਕਰ ਰਿਹਾ ਹੈ। ਨੌਜਵਾਨ ਪੀੜ੍ਹੀ ਹੁਣ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਵਿਚ ਫਸ ਕੇ ਨਸ਼ੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੀ ਹੈ ਅਤੇ ਇਸ ਚੀਜ਼ ਦਾ ਫਾਇਦਾ ਚੁੱਕ ਕੇ ਨਸ਼ੇ ਦੇ ਸੌਦਾਗਰ ਨੌਜਵਾਨਾਂ ਨੂੰ ਹੋਰ ਡੂੰਘਾ ਨਸ਼ੇ ਦੇ ਗੰਦੇ ਦਲਦਲ ਵਿਚ ਸੁੱਟ ਰਹੇ ਹਨ। ਹੁਣ ਤਾਂ ਛੋਟੇ ਬੱਚੇ ਵੀ ਨਸ਼ੇ ਦੀ ਚਪੇਟ ਵਿਚ ਆ ਰਹੇ ਨੇ। ਨਸ਼ਾ ਨਾ ਮਿਲਣ ਤੇ ਨੌਜਵਾਨਾਂ ਦੁਆਰਾ ਚੋਰੀਆਂ, ਡਾਕੇ, ਕਤਲ ਆਦਿ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਕੋਲ ਨਸ਼ੇ ਖ਼ਰੀਦਣ ਦੇ ਲਈ ਪੈਸੇ ਨਹੀਂ ਹੁੰਦੇ ਤੇ ਉਨ੍ਹਾਂ ਨੂੰ ਸਮਝ ਨਹੀਂ ਹੁੰਦੀ ਕਿ ਉਹ ਕੀ ਕਰ ਰਹੇ ਹਨ। ਨਸ਼ਾ ਹੌਲੀ-ਹੌਲੀ ਵਿਅਕਤੀ ਦੇ ਦਿਮਾਗ਼ ਅਤੇ ਸਰੀਰ ਨੂੰ ਆਪਣੇ ਕਾਬੂ ਵਿਚ ਕਰ ਲੈਂਦਾ ਹੈ। ਜੇਕਰ ਪਰਿਵਾਰ ਦਾ ਇਕ ਮੈਂਬਰ ਵੀ ਨਸ਼ਿਆਂ ਵਿਚ ਫਸਿਆ ਹੋਵੇ ਤਾਂ ਪੂਰੇ ਪਰਿਵਾਰ ਦਾ ਮਾਹੌਲ ਖ਼ਰਾਬ ਰਹਿੰਦਾ ਹੈ। ਨਸ਼ੇ ਦੀ ਵਰਤੋਂ ਕਾਰਨ ਬਹੁਤ ਨੌਜਵਾਨ ਮਰ ਰਹੇ ਹਨ। ਅੱਜਕੱਲ ਜ਼ਿਆਦਾਤਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਛੋਟੀ ਉਮਰ ਵਿਚ ਹੀ ਬੱਚਿਆਂ ਨੂੰ ਆਪਣੇ ਤੋਂ ਦੂਰ ਭੇਜ ਰਹੇ ਹਨ। ਨਸ਼ਿਆਂ ਕਾਰਨ ਪੰਜਾਬ ਦੇ ਹਾਲਾਤ ਬਹੁਤ ਬੁਰੇ ਹੋ ਗਏ ਨੇ।
ਪੰਜਾਬ ਸਰਕਾਰ ਦੁਆਰਾ ਮੁੱਦੇ 'ਤੇ ਗੌਰ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਪੁਲਿਸ ਦੁਆਰਾ ਸਮੇਂ-ਸਮੇਂ 'ਤੇ ਛਾਪੇ ਮਾਰ ਕੇ ਨਸ਼ੇ ਸਮੇਤ ਨਸ਼ਾ ਵੇਚਣ ਵਾਲਿਆਂ ਨੂੰ ਹਿਰਾਸਤ ਵਿਚ ਲੈ ਰਹੇ ਹਨ ਪਰ ਅਜੇ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਕਈ ਮੰਤਰੀਆਂ ਦਾ ਸੰਬੰਧ ਇਨ੍ਹਾਂ ਨਸ਼ਾ ਵੇਚਣ ਵਾਲਿਆਂ ਨਾਲ ਹੁੰਦਾ ਹੈ ਤਾਂ ਫਿਰ ਮੰਤਰੀਆਂ ਦੁਆਰਾ ਉਨ੍ਹਾਂ ਨੂੰ ਛੁਡਾ ਲਿਆ ਜਾਂਦਾ ਹੈ।


-ਗੁਰਸ਼ਰਨਦੀਪ ਕੌਰ ਜਲੰਧਰ


ਆਟੇ ਨਾਲੋਂ ਮਹਿੰਗਾ ਰੇਤਾ
ਦਿਨੋਂ-ਦਿਨ ਵਧ ਰਹੀ ਮਹਿੰਗਾਈ ਨੇ ਗ਼ਰੀਬਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਹਰੇਕ ਚੀਜ਼ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਭਾਵੇਂ ਕਿ ਸਰਕਾਰ ਨੇ ਗ਼ਰੀਬ ਲੋਕਾਂ ਲਈ ਆਟਾ ਦਾਲ ਸਕੀਮ ਚਲਾਈ ਹੋਈ ਹੈ ਪਰ ਬਹੁਤ ਸਾਰੇ ਲੋਕ ਅੱਜ ਵੀ ਰੋਟੀ ਕੱਪੜਾ ਅਤੇ ਮਕਾਨ ਵਰਗੀਆਂ ਮੁੱਖ ਲੋੜਾਂ ਤੋਂ ਵੀ ਵਾਂਝੇ ਹਨ। ਅੱਜ ਦੇ ਸਮੇਂ ਵਿਚ ਮਕਾਨ ਬਣਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਕਿਸੇ ਸਮੇਂ ਉਸਾਰੀ ਲਈ ਵਰਤੀ ਜਾਣ ਵਾਲੀ ਸਭ ਤੋਂ ਸਸਤੀ ਵਸਤੂ ਵਜੋਂ ਜਾਣਿਆ ਜਾਣ ਵਾਲਾ ਰੇਤਾ ਅੱਜ ਆਟੇ ਨਾਲੋਂ ਵੀ ਮਹਿੰਗਾ ਵਿਕ ਰਿਹਾ ਹੈ, ਜਿਸ ਕਰਕੇ ਗ਼ਰੀਬ ਲੋਕਾਂ ਲਈ ਅੱਜ ਮਕਾਨ ਬਣਾਉਣਾ ਬਹੁਤ ਔਖਾ ਹੋ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਹੱਦੋਂ ਵੱਧ ਮਹਿੰਗੇ ਹੋਏ ਰੇਤੇ ਦੇ ਭਾਅ ਨੂੰ ਕੰਟਰੋਲ ਕਰ ਕੇ ਲੋਕਾਂ ਨੂੰ ਰਾਹਤ ਦੇਵੇ ਤਾਂ ਜੋ ਗਰੀਬ ਲੋਕਾਂ ਨੂੰ ਮਕਾਨ ਬਣਾਉਣ ਲਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।


ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ. ਸਿਹੌੜਾ, ਤਹਿਸੀਲ ਪਾਇਲ (ਲੁਧਿਆਣਾ)


ਆਸ਼ਾਵਾਦੀ ਬਣੋ
ਸਿਆਣੇ ਕਹਿੰਦੇ ਹਨ 'ਆਸ' ਨਾਲ ਹੀ ਜਹਾਨ ਹੈ। 'ਆਸ' ਦਾ ਅਰਥ ਹੈ ਭਵਿੱਖ ਵਿਚ ਕੁਝ ਚੰਗਾ ਵਾਪਰਨ ਦੀ ਸੰਭਾਵਨਾ ਨੂੰ ਮੰਨਣਾ। ਆਸ ਨਾਲ ਮਨੁੱਖ ਆਪਣੇ ਜੀਵਨ ਵਿਚ ਮਿਹਨਤ ਕਰਦਾ ਹੈ ਅਤੇ ਇਸ ਮਿਹਨਤ ਨਾਲ ਹੀ ਫਲ ਲੱਗਦਾ ਹੈ। ਜਦ ਮਨੁੱਖ ਦੁੱਖਾਂ, ਮੁਸੀਬਤਾਂ, ਚਿੰਤਾਵਾਂ 'ਚ ਘਿਰ ਜਾਂਦਾ ਹੈ ਤਾਂ ਆਸ ਹੀ ਉਸ ਨੂੰ ਇਨ੍ਹਾਂ ਦਾ ਟਾਕਰਾ ਕਰਨ ਲਈ ਪ੍ਰੇਰਨਾ ਦਿੰਦੀ ਹੈ। ਸੋ, ਸਾਨੂੰ ਹਮੇਸ਼ਾ ਆਸ਼ਾਵਾਦੀ ਜੀਵਨ ਜਿਊਣਾ ਚਾਹੀਦਾ ਹੈ।


-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ: ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।


ਸਮਾਨਤਾ ਦੀ ਨਵੀਂ ਮਿਸਾਲ
ਭਾਰਤ ਦੀ ਸਦੀਆਂ ਤੋਂ ਚਲੀ ਆ ਰਹੀ ਰੂੜੀਵਾਦੀ ਅਤੇ ਪੁਰਾਤਨ ਸੋਚ ਨੇ ਔਰਤਾਂ ਨੂੰ ਹਮੇਸ਼ਾ ਤੋਂ ਹੀ ਮਰਦਾਂ ਦੇ ਬਰਾਬਰ ਮਿਲਣ ਵਾਲੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਹੈ। ਸਮੇਂ-ਸਮੇਂ 'ਤੇ ਔਰਤਾਂ ਦੇ ਹੱਕਾਂ ਅਤੇ ਅਧਿਕਾਰਾਂ ਲਈ ਚੱਲਣ ਵਾਲੀਆਂ ਲਹਿਰਾਂ ਨੂੰ ਬਣਦਾ ਬੂਰ ਨਹੀਂ ਪਿਆ, ਜਿਸ ਕਰਕੇ ਮਰਦ ਅਤੇ ਔਰਤਾਂ ਦੇ ਸਮਾਨਤਾ ਦੇ ਅਧਿਕਾਰਾਂ ਵਿਚਕਾਰ ਪਾੜਾ ਵਧਦਾ ਗਿਆ। ਔਰਤਾਂ ਦੀ ਦਿਨੋ-ਦਿਨ ਸਿੱਖਿਆ ਦਰ ਵਿਚ ਹੋ ਰਹੇ ਵਾਧੇ ਨੇ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਦੀਆਂ ਕ੍ਰਿਕਟ ਕੰਟਰੋਲ ਬੋਰਡ ਨੇ ਲੜਕੀਆਂ ਦੀ ਟੀਮ ਦੇ ਖਿਡਾਰਨਾਂ ਨੂੰ ਲੜਕਿਆਂ ਦੀ ਟੀਮ ਦੇ ਬਰਾਬਰ ਫ਼ੀਸ ਦੇਣ ਦਾ ਇਤਿਹਾਸਕ ਫੈਸਲਾ ਕਰਕੇ ਸਮਾਨਤਾ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਇਸ ਤਰ੍ਹਾਂ ਦੇ ਫੈਸਲਿਆਂ ਨਾਲ ਜਿੱਥੇ ਔਰਤਾਂ ਨੂੰ ਸਮਾਜ ਦੇ ਵਿਚ ਮਿਲਣ ਵਾਲਾ ਸਨਮਾਨ ਹੋਰ ਵਧੇਗਾ ਉਥੇ ਮਰਦਾਂ ਅਤੇ ਔਰਤਾਂ ਦੇ ਸਮਾਨਤਾ ਦੇ ਅਧਿਕਾਰ ਵਿਚ ਹੁੰਦਾ ਭੇਦਭਾਵ ਵੀ ਘਟੇਗਾ।


-ਰਜਵਿੰਦਰ ਪਾਲ ਸ਼ਰਮਾ

09-11-2022

 ਹਵਾ ਪ੍ਰਦੂਸ਼ਣ
ਦੀਵਾਲੀ ਤੋਂ ਬਾਅਦ ਹੋਇਆ ਪ੍ਰਦੂਸ਼ਣ ਸਿਹਤ ਲਈ ਹਾਨੀਕਾਰਕ ਹੈ। ਇਕ ਰਾਤ ਵਿਚ ਕਰੋੜਾਂ ਰੁਪਿਆਂ ਨੂੰ ਅੱਗ ਲਾਈ ਗਈ। ਜਿਸ ਦੀ ਰਾਖ ਨੇ ਪ੍ਰਦੂਸ਼ਣ ਦਾ ਘਾਤਕ ਰੂਪ ਲੈ ਲਿਆ ਹੈ। ਕੁਝ ਪਰਾਲੀ ਦਾ ਧੂੰਆਂ ਅਤੇ ਕੁਝ ਪਟਾਕਿਆਂ ਦੇ ਧੂੰਏ ਨੇ ਵਾਤਾਵਰਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲੋਕ ਇਸ ਪ੍ਰਦੂਸ਼ਣ ਦਾ ਸ਼ਿਕਾਰ ਹੋ ਰਹੇ ਹਨ। ਗਲਾ-ਖਾਰਸ਼, ਛਿੱਕਾਂ, ਜ਼ੁਕਾਮ ਤੇ ਐਲਰਜੀ ਨੇ ਲੋਕਾਂ 'ਤੇ ਆਪਣਾ ਜਾਲ ਵਿਛਾ ਲਿਆ ਹੈ। ਪੂਰਾ ਸਾਲ ਅਸੀਂ ਵਾਤਾਵਰਨ ਨੂੰ ਬਚਾਉਣ ਦੀ ਗੱਲ ਕਰਦੇ ਹਾਂ, ਪਰਾਲੀ ਨਾ ਸਾੜਨ ਦਾ ਸੰਦੇਸ਼ ਦਿੰਦੇ ਹਾਂ। ਫਿਰ ਇਕ ਦਿਨ ਵਿਚ ਸਭ ਕੁਝ ਕਿਉਂ ਬਦਲ ਜਾਂਦਾ ਹੈ। ਤਿਉਹਾਰ ਬਿਨਾਂ ਪਟਾਕਿਆਂ ਤੋਂ ਵੀ ਮਨਾਇਆ ਜਾ ਸਕਦਾ ਹੈ। ਫਿਰ ਪੈਸਿਆਂ ਦੀ ਬਰਬਾਦੀ ਕਿਉਂ? ਇਸ ਧੂੰਏਂ ਤੋਂ ਨਿਜਾਤ ਨਹੀਂ ਪਾਈ ਜਾ ਸਕਦੀ। ਇਸ ਧੂੰਏਂ ਨਾਲ ਅੱਖਾਂ ਦੀ ਰੌਸ਼ਨੀ ਵੀ ਜਾ ਚੁੱਕੀ ਹੈ। ਪਹਿਲਾਂ ਹੀ ਫੈਕਟਰੀਆਂ ਤੇ ਪਰਾਲੀ ਕਰਕੇ ਇਹ ਹਵਾ ਜ਼ਹਿਰੀਲੀ ਬਣ ਚੁੱਕੀ ਹੈ। ਪਹਿਲਾਂ ਹੀ ਹਵਾ ਵਿਚ ਇਹ ਪ੍ਰਦੂਸ਼ਣ 400 ਅਸ਼ੁੱਧਤਾ ਸੂਚਕ ਅੰਕ ਤੋਂ ਉੱਪਰ ਸੀ। ਇਸ ਦੀਵਾਲੀ ਤੋਂ ਬਾਅਦ ਇਸ ਦਾ ਪਾਰਾ 850 ਅਸ਼ੁੱਧਤਾ ਸੂਚਕ ਅੰਕ ਤੋਂ ਉਪਰ ਚਲਿਆ ਗਿਆ ਹੈ। ਇਕ ਦਿਨ ਦੀ ਖ਼ੁਸ਼ੀ ਲੱਖਾਂ ਲੋਕਾਂ ਲਈ ਨੁਕਸਾਨਦੇਹ ਸਾਬਤ ਹੋ ਰਹੀ ਹੈ। ਹਰ ਦੀਵਾਲੀ ਨੁਕਸਾਨ ਝੱਲਦੇ ਹਾਂ ਫਿਰ ਕਿਉਂ ਨਾ ਅਸੀਂ ਵਾਤਾਵਰਣ ਨੂੰ ਸਾਫ ਰੱਖਣ ਲਈ ਗ੍ਰੀਨ ਦੀਵਾਲੀ ਮਨਾਈਏ। ਜਿੰਨੀ ਦੇਰ ਸਰਕਾਰ ਕੋਈ ਸਖ਼ਤ ਕਦਮ ਨਹੀਂ ਚੁੱਕਦੀ ਉਨੀ ਦੇਰ ਸੁਧਾਰ ਆਉਣਾ ਨਾ-ਮੁਮਕਿਨ ਹੈ।


ਦਵਿੰਦਰ ਕੌਰ ਖੁਸ਼ ਧਾਲੀਵਾਲ,
ਚੰਡੀਗੜ੍ਹ ਯੂਨੀਵਰਸਿਟੀ (ਗੁਰੂ ਨਾਨਕ ਚੇਅਰ)


ਨੋਟਾਂ 'ਤੇ ਤਸਵੀਰ
ਆਜ਼ਾਦੀ ਲਈ ਮਹਾਤਮਾ ਗਾਂਧੀ ਦੇ ਦੇਸ਼ ਲਈ ਸੰਘਰਸ਼ ਨੂੰ ਸਦਾ ਲਈ ਅਮਰ ਬਣਾਉਣ ਲਈ ਭਾਰਤੀ ਕਰੰਸੀ ਉੱਪਰ ਰਿਜ਼ਰਵ ਬੈਂਕ ਵਲੋਂ 1969 ਵਿਚ ਪਹਿਲੀ ਵਾਰ ਮਹਾਤਮਾ ਗਾਂਧੀ ਦੀ ਤਸਵੀਰ 100 ਰੁਪਏ ਦੇ ਨੋਟ 'ਤੇ ਛਾਪੀ ਗਈ। ਇਸ ਤੋਂ ਬਾਅਦ 1987 ਈ. ਵਿਚ ਹਸਮੁਖ ਚਹਿਰੇ ਵਿਚ ਗਾਂਧੀ ਜੀ 500 ਰੁਪਏ ਦੇ ਨੋਟ 'ਤੇ ਨਜ਼ਰ ਆਏ। ਮਹਾਤਮਾ ਗਾਂਧੀ ਤੋਂ ਪਹਿਲਾਂ ਭਾਰਤੀ ਕਰੰਸੀ ਉੱਪਰ ਬਰਤਾਨੀਆ ਦੇ ਰਾਜੇ ਦੀ ਤਸਵੀਰ ਸੀ। ਕਿਸੇ ਵੀ ਦੇਸ਼ ਦੀ ਕਰੰਸੀ ਦੀ ਰੂਪ ਰੇਖਾ ਉੱਥੇ ਦੇ ਦੇਸ਼ ਦੇ ਲੋਕਾਂ ਦਾ ਦੇਸ਼ ਪ੍ਰਤੀ ਵਿਸ਼ਵਾਸ ਅਤੇ ਭਾਵਨਾ ਪ੍ਰਗਟਾਉਂਦੀ ਹੈ। ਭਾਰਤੀ ਕਰੰਸੀ ਦੀ ਰੂਪ ਰੇਖਾ ਤਿਆਰ ਕਰਨ ਦੀ ਜ਼ਿੰਮੇਵਾਰੀ ਰਿਜ਼ਰਵ ਬੈਂਕ ਦੀ ਹੈ। ਭਾਰਤ ਵਿਚ ਨੋਟਾਂ ਦੀ ਤਸਵੀਰ ਬਦਲਣ ਉੱਪਰ ਵਿਵਾਦ ਚੱਲ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨੋਟਾਂ ਉੱਪਰ ਲਕਸ਼ਮੀ, ਗਣੇਸ਼ ਦੀ ਤਸਵੀਰ ਲਗਵਾਉਣ ਦੀ ਮੰਗ ਕੀਤੀ ਹੈ। ਇਨ੍ਹਾਂ ਮੰਗਾਂ ਸਦਕਾ ਸਰਕਾਰ ਅਵਾਮ ਵਿਚ ਫਿਰਕੂਪੂਣੇ ਦੀ ਭਾਵਨਾ ਫੈਲਾ ਰਹੀ ਹੈ। ਹੁਣ ਆਰਥਿਕ ਮੁੱਦਿਆਂ ਨੂੰ ਵੀ ਧਾਰਮਿਕ ਤੱਥਾਂ ਨਾਲ ਜੋੜਿਆ ਜਾ ਰਿਹਾ ਹੈ। ਭਾਰਤੀ ਕਰੰਸੀ ਉੱਤੇ ਲਕਸ਼ਮੀ, ਗਣੇਸ਼ ਦੀ ਤਸਵੀਰ ਸਰਾਸਰ ਆਮ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੈ। ਅਰਵਿੰਦ ਕੇਜਰੀਵਾਲ ਨੂੰ ਆਪਣੀ ਟਿੱਪਣੀ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਕੇਵਲ ਲਕਸ਼ਮੀ, ਗਣੇਸ਼ ਦੀ ਤਸਵੀਰ ਨੋਟਾਂ 'ਤੇ ਛਪਵਾ ਕੇ ਭਾਰਤ ਆਰਥਿਕ ਪੱਧਰ 'ਤੇ ਉੱਚਾ ਨਹੀਂ ਉੱਠ ਸਕਦਾ। ਸਰਕਾਰ ਨੂੰ ਅਪੀਲ ਹੈ ਕਿ ਕਰੰਸੀ ਦੀ ਤਸਵੀਰ ਬਦਲਣ ਦੀ ਬਜਾਏ ਲੋੜ ਹੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਕੇ ਕੂਟਨੀਤਿਕ ਨੀਤੀਆਂ ਸਦਕਾ ਦੇਸ਼ ਦੀ ਤਸਵੀਰ ਬਦਲਣ ਦੀ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।


ਨਸ਼ਿਆਂ ਦਾ ਕਹਿਰ
ਅਜੋਕੇ ਸਮੇਂ ਸਮਾਜ ਅੰਦਰ ਹੋਰਨਾ ਕੁਰੀਤੀਆਂ/ਬੁਰਾਈਆਂ ਤੋਂ ਇਲਾਵਾ ਇਕ ਸਮਾਜਿਕ ਬੁਰਾਈ ਹੈ ਨਸ਼ਾ। ਬਿਨਾਂ ਸ਼ੱਕ ਇਸ ਸਮਾਂ ਜਿਸ ਕੋਹੜ ਨੇ ਸਮਾਜ ਉੱਪਰ ਬੜਾ ਗਹਿਰਾ ਅਤੇ ਮਾਰੂ ਪ੍ਰਭਾਵ ਪਾਇਆ ਹੈ। ਨਸ਼ਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਤੇ ਨਾ ਹੀ ਇਹ ਸਮਾਜ ਦੀ ਬੇਹਤਰੀ ਵਿਚ ਸਹਾਈ ਹੁੰਦਾ ਹੈ, ਬਲਕਿ ਇਸ ਦੇ ਸੇਵਨ ਨਾਲ ਸਮੱਸਿਆ ਘਟਣ ਦੀ ਬਜਾਏ ਵੱਧਦੀਆਂ ਹਨ ਅਤੇ ਸਮਾਜ ਵਿਚ ਅਸ਼ਾਂਤੀ ਵਾਲਾ ਮਾਹੌਲ ਪੈਦਾ ਹੁੰਦਾ ਹੈ। ਨਸ਼ੇੜੀ ਵਿਅਕਤੀ ਜਿਥੇ ਦੂਜਿਆਂ ਵਿਚ ਆਪਣਾ ਵਿਸ਼ਵਾਸ ਗੁਆ ਲੈਂਦੇ ਹਨ, ਉਥੇ ਆਪਣਾ ਕੀਮਤੀ ਸਮਾਂ ਅਤੇ ਸਰਮਾਇਆ ਵੀ ਬਰਬਾਦ ਕਰਦੇ ਹਨ। ਇੰਨਾ ਹੀ ਨਹੀਂ ਉਹ ਆਪਣੇ-ਪਰਾਏ ਵਿਚ ਫ਼ਰਕ ਵੀ ਭੁੱਲ ਜਾਂਦੇ ਹਨ ਅਤੇ ਆਪਣੇ ਹੱਥੀਂ ਆਪਣਿਆਂ ਦੇ ਕਤਲ ਕਰਨ ਤੱਕ ਚਲੇ ਜਾਂਦੇ ਹਨ। ਜਿਸ ਦੀ ਤਾਜ਼ਾ ਮਿਸਾਲ ਬੀਤੇ ਦਿਨੀਂ ਜਲੰਧਰ ਜ਼ਿਲੇ ਦੇ ਇਕ ਪਿੰਡ ਵਿਚ ਵਾਪਰੀ ਦਰਦਨਾਕ ਅਤੇ ਲੂੰ-ਕੰਡੇ ਖੜ੍ਹੇ ਕਰਨ ਵਾਲੀ ਵਾਰਦਾਤ ਤੋਂ ਮਿਲਦੀ ਹੈ, ਜਿਸ ਵਿਚ ਇਕ ਨਸ਼ੇੜੀ ਵਿਅਕਤੀ ਵਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਆਪਣੇ ਸਹੁਰੇ ਘਰ ਵਿਚ ਦਾਖ਼ਲ ਹੋ ਕੇ ਆਪਣੀ ਪਤਨੀ, ਦੋ ਬੱਚਿਆਂ ਅਤੇ ਸੱਸ-ਸਹੁਰੇ ਨੂੰ ਸੁੱਤੇ ਪਿਆਂ ਪੈਟਰੋਲ ਛਿੜਕ ਕੇ, ਅੱਗ ਲਗਾ ਕੇ ਜਿਊਂਦੇ ਸਾੜ ਦਿੱਤਾ ਗਿਆ। ਕੀ ਇਹ ਨਸ਼ਿਆਂ ਦੇ ਕਹਿਰ ਦੀ ਇੰਤਹਾ ਨਹੀਂ? ਕੀ ਇਹ ਗ਼ੈਰ-ਇਲਖਾਕੀ ਅਤੇ ਵਸਦੇ-ਰਸਦੇ ਪਰਿਵਾਰ ਨੂੰ ਤਬਾਹ ਕਰਨ ਵਾਲੀ ਕਾਰਵਾਈ ਨਹੀਂ? ਸੋ ਲੋੜ ਹੈ, ਸਰਕਾਰ ਅਤੇ ਸਮਾਜ ਦੇ ਸਾਰੇ ਵਰਗ ਦੇ ਜਾਗਰੂਕ ਲੋਕਾਂ, ਸਮਾਜਿਕ ਅਤੇ ਧਾਰਮਿਕ ਜਥਬੰਦੀਆਂ ਦੇ ਮੁਖੀਆਂ ਨੂੰ ਮਿਲ ਬੈਠ ਕੇ ਸੋਚ ਵਿਚਾਰ ਕਰਨ ਦੀ ਅਤੇ ਨਸ਼ਿਆਂ ਰੂਪੀ ਕੋਹੜ ਦੀ ਰੋਕਥਾਮ ਲਈ ਯੋਗ ਅਤੇ ਢੁਕਵੇਂ ਕਦਮ ਉਠਾਉਣ ਦੀ ਹੈ। ਅਜਿਹੇ ਕਰਕੇ ਹੀ ਅਸੀਂ ਇਕ ਸੱਭਿਅਕ ਅਤੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।


-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।

08-11-2022

 ਔਰਤ ਦੀ ਦਸ਼ਾ

21 ਅਕਤੂਬਰ ਨੂੰ ਪੜ੍ਹੀ 'ਪਾਕਿ ਵਿੱਚ ਚਾਰ ਹਿੰਦੂ ਕੁੜੀਆਂ ਅਗਵਾ' ਪੜ੍ਹ ਕੇ ਮਨ ਝੰਜੋੜਿਆ ਗਿਆ। ਕਦੋਂ ਤੱਕ ਧਰਮ ਦੇ ਨਾਂਅ 'ਤੇ ਔਰਤ ਵਰਗ ਨਾਲ ਵਧੀਕੀਆਂ ਹੁੰਦੀਆਂ ਰਹਿਣਗੀਆਂ। 1947 ਦੇ ਜ਼ਖ਼ਮ ਵੀ ਹਾਲੇ ਤੱਕ ਗਹਿਰੇ ਹਨ। ਦੇਸ਼ ਦੀ ਵੰਡ ਸਮੇਂ ਹਿੰਦੂ, ਸਿੱਖ, ਮੁਸਲਮਾਨ ਤੋਂ ਲੈ ਕੇ ਸਿੰਧੀਆ, ਇਸਾਈਆਂ ਹਰ ਵਰਗ ਨਾਲ ਸੰਬੰਧਤ ਔਰਤ ਤਸ਼ੱਦਦ ਦਾ ਸ਼ਿਕਾਰ ਹੋਈ। ਜ਼ੋਰ-ਜ਼ਬਰਦਸਤੀਆਂ ਹੋਈਆਂ, ਉਧਾਲੀਆਂ ਗਈਆਂ, ਪਰਿਵਾਰ ਵਾਲਿਆਂ ਨੇ ਹੀ ਔਰਤਾਂ ਨੂੰ ਮਾਰ ਮੁਕਾਇਆ ਕਿ ਕਿੱਧਰੇ ਉਹ ਆਪਣੇ ਧਰਮ ਤੋਂ ਬਾਹਰ ਕਿਸੇ ਦੇ ਧੱਕੇ ਨਾ ਚੜ੍ਹ ਜਾਣ। ਧਰਮ ਵੰਡੇ ਗਏ, ਦੇਸ਼ ਵੰਡੇ ਗਏ ਪਰ ਔਰਤ ਅੱਜ ਵੀ ਤਸ਼ੱਦਦ ਦਾ ਸ਼ਿਕਾਰ ਹੋ ਰਹੀ ਹੈ।
ਔਰਤ ਦੀ ਦੁਰਦਸ਼ਾ ਨੂੰ ਦੇਖ ਕੇ ਅੰਮ੍ਰਿਤਾ ਪ੍ਰੀਤਮ ਨੇ ਰੋ-ਰੋ ਕੇ ਵਾਰਿਸ ਸ਼ਾਹ ਨੂੰ ਆਵਾਜ਼ਾਂ ਮਾਰੀਆਂ ਕੇ ਤੂੰ ਹੀ ਆ ਕੇ ਔਰਤਾਂ ਨੂੰ ਬਚਾ ਲੈ ਕਿਉਂਕਿ ਸਮੇਂ ਦੇ ਹਾਕਮ ਬੁਜ਼ਦਿਲ ਹੋ ਚੁੱਕੇ ਸਨ। ਕੀ ਔਰਤ ਅੱਜ ਵੀ ਉੱਥੇ ਹੀ ਖੜ੍ਹੀ ਹੈ? ਲੱਗਦਾ ਹੈ, ਔਰਤ ਹਿੰਦੂ ਹੋਵੇ ਜਾਂ ਮੁਸਲਮਾਨ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਾਕਿਸਤਾਨ ਦੀ ਹੈ ਜਾਂ ਭਾਰਤ ਦੀ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਰਹਿੰਦੀ ਹੋਵੇ ਔਰਤ ਔਰਤ ਹੀ ਹੈ। ਅਸੀਂ ਕਿਹੜੀ ਸਮਾਨਤਾ ਦੀ ਗੱਲ ਕਰਦੇ ਹਾਂ। ਨਾਬਾਲਗ ਬੱਚੀਆਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਹੋ ਰਿਹਾ ਹੈ। ਕਿਉਂ ਸਰਕਾਰਾਂ ਇਹੋ ਜਿਹੇ ਵਹਿਸ਼ੀਆਂ ਨੂੰ ਫਾਂਸੀ ਦੇ ਤਖ਼ਤੇ 'ਤੇ ਲਟਕਾਉਣ ਤੋਂ ਡਰਦੀਆਂ ਹਨ। ਸਮਾਨਤਾ ਦਿਵਸ ਜਾਂ ਔਰਤ ਦਿਵਸ ਮਨਾਉਣ ਨਾਲ ਕੁਝ ਨਹੀਂ ਹੋਣਾ। ਪਰਮਾਤਮਾ ਅੱਗੇ ਇਹੀ ਦੁਆ ਕਰਦੇ ਹਾਂ ਕਿ ਔਰਤ ਤੇ ਹੁੰਦੇ ਇਨ੍ਹਾਂ ਜ਼ੁਲਮਾਂ ਵਿਰੁੱਧ ਲੜਨ ਦਾ ਬਲ ਪਰਮਾਤਮਾ ਔਰਤ ਨੂੰ ਹੀ ਬਖ਼ਸ਼ੇ। ਉਹ ਆਪਣੇ ਹਿੱਤਾਂ ਦੀ ਰਾਖੀ ਲਈ ਆਪ ਹੀ ਲਾਮਬੰਦ ਹੋਵੇ।

-ਕਮਲਜੀਤ ਕੌਰ ਗੁੰਮਟੀ
ਬਰਨਾਲਾ।

ਮਾਂ ਬੋਲੀ ਪੰਜਾਬੀ

ਪੰਜਾਬ ਵਿਚ ਮਾਂ ਬੋਲੀ ਪੰਜਾਬੀ ਦੇ ਸੋਹਣੇ ਸ਼ਬਦਾਂ ਨੂੰ ਆਪਣੇ ਹੀ ਮੁਲਕ ਵਿਚ ਅਣਗੌਲਿਆਂ ਕਰਨ ਬਾਰੇ ਅਤੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਵਲੋਂ ਸੰਭਾਲਣ ਬਾਰੇ ਮੈਂ ਆਸਟ੍ਰੇਲੀਆ ਆਪਣੇ ਬੇਟੇ ਪਾਸ ਜਾ ਕੇ ਅੱਖੀਂ ਦੇਖਿਆ ਕਿ ਉਹ ਬੱਚਿਆਂ ਨੂੰ ਗੋਰਿਆਂ ਦੇ ਸਕੂਲ ਪੜ੍ਹਾਉਣ ਦੇ ਬਾਵਜੂਦ ਵੀ ਗੁਰਦੁਆਰਿਆਂ ਵਿਚ ਪੰਜਾਬੀ ਦੀ ਤਲੀਮ ਦੇ ਰਹੇ ਹਨ। ਘਰ ਵਿਚ ਉਨ੍ਹਾਂ ਨਾਲ ਅੰਗਰੇਜ਼ੀ ਵਿਚ ਗੱਲ ਕਰਨ ਦੀ ਬਜਾਇ ਪੰਜਾਬੀ ਵਿਚ ਗੱਲ ਕਰਦੇ ਹਨ। ਬਜ਼ੁਰਗ ਮਾਂ-ਪਿਉ ਜਦੋਂ ਉਥੇ ਜਾਂਦੇ ਹਨ ਕਹਿੰਦੇ ਹਨ ਕਿ ਇਹ ਤੇਰੇ ਦਾਦਾ ਜੀ ਦਾਦੀ ਜੀ ਹਨ ਇਹ ਮੇਰੇ ਬੀਬੀ ਜੀ ਹਨ, ਭਾਪਾ ਜੀ ਹਨ, ਇਹ ਤੁਹਾਡੇ ਨਾਨਾ ਜੀ ਹਨ, ਇਹ ਨਾਨੀ ਜੀ ਹਨ। ਪੁਰਾਣਾ ਸੱਭਿਆਚਾਰ ਵਿਰਸਾ ਸੰਭਾਲ ਕੇ ਰੱਖਿਆ ਹੈ।
ਵਿਸਾਖੀ, ਤੀਆਂ ਦੇ ਤਿਉਹਾਰ, ਗੁਰੂਆਂ ਦੇ ਗੁਰਪੁਰਬ ਮਨਾ ਬੱਚਿਆਂ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜ ਕੇ ਰੱਖਿਆ ਹੈ। ਇਸ ਦੇ ਉਲਟ ਪੰਜਾਬ ਵਿਚ ਪੰਜਾਬੀ ਮਾਂ ਬੋਲੀ ਨੂੰ ਅਣਗੌਲਿਆਂ ਕਰ ਪੱਛਮੀ ਸੱਭਿਅਤਾ ਨਾਲ ਜੁੜ ਬੱਚਿਆਂ ਨਾਲ ਅੰਗਰੇਜ਼ੀ ਵਿਚ ਗੱਲ ਕਰ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਦੱਸਣ ਦੀ ਕੋਸ਼ਿਸ ਕਰਦੇ ਹਨ। ਬੱਚਿਆਂ ਨੂੰ ਅੰਗਰੇਜ਼ੀ ਸਕੂਲ ਵਿਚ ਪੜ੍ਹਾਉਂਦੇ ਹਨ। ਬਾਬਾ ਨਾਨਕ ਜੀ ਦੇ 8 ਨਵੰਬਰ ਗੁਰਪੁਰਬ 'ਤੇ ਹਰ ਪ੍ਰਾਣੀ ਨੂੰ ਮਾਂ-ਬੋਲੀ ਪੰਜਾਬੀ ਨੂੰ ਸੰਭਾਲਣ ਦਾ ਸੰਕਲਪ ਲੈਣਾ ਚਾਹੀਦਾ ਹੈ, ਜੋ ਨਿਘਾਰ ਵੱਲ ਜਾ ਰਹੀ ਹੈ। ਇਹ ਹੀ ਬਾਬਾ ਨਾਨਕ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ, ਪੁਲਿਸ।

ਪੰਜਾਬੀ ਭਾਸ਼ਾ ਦਾ ਮਾਣ ਵਧਾਇਆ

ਕੈਨੇਡਾ ਵਿਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚੋਂ ਪੰਜਾਬੀ ਭਾਸ਼ਾ ਨੂੰ ਚੌਥਾ ਦਰਜਾ ਪ੍ਰਾਪਤ ਹੋਣ ਨਾਲ ਪੰਜਾਬੀ ਭਾਸ਼ਾ ਅਤੇ ਪੰਜਾਬ ਦਾ ਵਿਦੇਸ਼ਾਂ ਵਿਚ ਮਾਣ ਵਧਿਆ ਹੈ। ਅਜੋਕੇ ਸਮੇਂ ਵਿਚ ਜਦੋਂ ਪੰਜਾਬੀ ਵੀ ਆਪਣੀ ਮਾਂ ਬੋਲੀ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹੋਏ ਮੂੰਹ ਮੋੜ ਰਹੇ ਹਨ ਤਾਂ ਕੈਨੇਡਾ ਦੇ ਸ਼ਹਿਰਾਂ ਵਿਚ ਪੰਜਾਬੀ ਭਾਸ਼ਾ ਦਾ ਵਧਿਆ ਮਾਣ ਪੂਰੇ ਪੰਜਾਬ ਦੇ ਲੋਕਾਂ ਲਈ ਖੁਸ਼ੀ ਵਾਲੀ ਗੱਲ ਹੈ।
ਪੰਜਾਬੀ ਭਾਸ਼ਾ ਅਤੇ ਬੋਲੀ ਨਾ ਰਹੀ ਤਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਪਤਨ ਹੋ ਜਾਵੇਗਾ, ਇਹ ਹਾਕਮਾਂ ਦੇ ਨਾਲ-ਨਾਲ ਸਮਾਜਿਕ ਕਾਰਕੁਨਾਂ ਅਤੇ ਸਮੁੱਚੇ ਪੰਜਾਬੀਆਂ ਲਈ ਅੱਜ ਚਿੰਤਾ ਅਤੇ ਚਿੰਤਨ ਕਰਦੇ ਹੋਏ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਪੰਜਾਬੀ ਭਾਸ਼ਾ ਨੂੰ ਬਚਾਇਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾ. ਚੱਕ ਅਤਰ ਸਿੰਘ ਵਾਲਾ (ਬਠਿੰਡਾ)

ਮੁੱਖ ਮੰਤਰੀ ਦੇ ਧਿਆਨ ਹਿਤ

ਸਵੇਰ ਸਾਰ ਅਖ਼ਬਾਰ ਖੋਲ੍ਹਦਿਆਂ ਹੀ ਇਕ ਵੱਡਾ ਸਾਰਾ ਇਸ਼ਤਿਹਾਰ ਨਜ਼ਰੀਂ ਪਿਆ। 'ਸਰਕਾਰੀ ਮੁਲਾਜ਼ਮਾਂ ਲਈ ਦੀਵਾਲੀ ਦਾ ਵੱਡਾ ਤੋਹਫ਼ਾ' ਦਿਲ ਵਿਚ ਆਇਆ ਕਿ ਜੋ ਪਹਿਲਾਂ ਹੀ ਹਜ਼ਾਰਾਂ-ਲੱਖਾਂ ਰੁਪੇ ਕਮਾ ਰਹੇ ਹਨ ਉਨ੍ਹਾਂ ਦੇ ਡੀ.ਏ. ਵਿਚ ਵਾਧਾ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਤੋਹਫ਼ਾ ਸਰਕਾਰ ਵਲੋਂ ਆਪਣੇ ਮੁਲਾਜਮਾਂ ਨੂੰ ਦੇਣਾ ਬਹੁਤ ਚੰਗੀ ਗੱਲ ਹੈ ਪਰ ਬਾਕੀ ਜਨਤਾ ਜਿਨ੍ਹਾਂ ਦਾ ਦਾਲ-ਫੁਲਕਾ ਵੀ ਮੁਸ਼ਕਿਲ ਨਾਲ ਚਲਦਾ ਹੈ ਕੀ ਉਨ੍ਹਾਂ ਲਈ ਦੀਵਾਲੀ ਨਹੀਂ ਆਈ? ਲੱਖਾਂ ਹੀ ਬੇਰੁਜ਼ਗਾਰ, ਕਿਰਸਾਨ ਅਤੇ ਅਸੰਤੁਸ਼ਟ ਵਰਗ ਰਾਜ ਦੀਆਂ ਸੜਕਾਂ 'ਤੇ ਰੁਲ ਰਹੇ ਹਨ ਕੀ ਉਨ੍ਹਾਂ ਲਈ ਦੀਵਾਲੀ ਨਹੀਂ ਆਈ?
ਚੰਗਾ ਹੁੰਦਾ ਮਾਨ ਸਾਹਬ ਜੇ ਤੁਸੀਂ ਸੱਚੇ ਦਿਲੋਂ ਉਨ੍ਹਾਂ ਬਾਰੇ ਵੀ ਸੋਚਦੇ ਅਤੇ ਉਨ੍ਹਾਂ ਨੂੰ ਵੀ ਦੀਵਾਲੀ ਤੇ ਕੋਈ ਖ਼ੁਸ਼ਨੁਮਾ ਤੋਹਫ਼ਾ ਦਿੰਦੇ। ਹੁਣ ਤੁਸੀਂ ਕਹੋਗੇ ਕਿ ਜਨਤਾ ਨੂੰ ਮੁਫ਼ਤ ਰਾਸ਼ਨ, ਮੁਫ਼ਤ ਬਿਜਲੀ, ਸਹੂਲਤਾਂ ਦੇ ਤਾਂ ਰਹੇ ਹਾਂ ਹੋਰ ਕੀ ਕਰੀਏ ਤਾਂ ਇਨ੍ਹਾਂ ਸਹੂਲਤਾਂ ਦੀ ਕਾਣੀ ਵੰਡ ਬਾਰੇ ਭੀ ਸੁਣ ਲਵੋ। ਜਾਤੀ ਦੇ ਆਧਾਰ 'ਤੇ ਕੁਛ ਵਰਗਾਂ ਨੂੰ 70 ਸਾਲ ਤੋਂ ਇਹ ਮੁਫ਼ਤ ਸਹੂਲਤਾਂ ਮਿਲ ਰਹੀਆਂ ਹਨ ਪਰ ਬਾਕੀ ਆਮ ਜਾਤੀ ਅਤੇ ਮੱਧ ਸ਼੍ਰੇਣੀ ਵਰਗ ਦੀ ਵੀ ਆਰਥਿਕ ਹਾਲਤ ਤਸੱਲੀ ਬਖ਼ਸ਼ ਨਹੀਂ ਹੈ, ਉਨ੍ਹਾਂ ਲਈ ਕੀ ਸਹੂਲਤ ਹੈ? ਹੁਣ ਮੁਫ਼ਤ ਬਿਜਲੀ ਦੀ ਸਹੂਲਤ ਹੀ ਲਵੋ ਤੁਹਾਡੀ ਕਾਣੀ ਵੰਡ ਕੁਝ ਵਰਗਾਂ ਨੂੰ ਪੂਰੀ ਮੁਆਫੀ ਅਤੇ ਬਾਕੀ ਸਾਰੇ ਵਰਗਾਂ ਨੂੰ ਪੂਰਾ ਬਿੱਲ। ਇਹ ਕਿਥੋਂ ਦਾ ਨਿਆਂ ਹੈ।
ਮੁਫ਼ਤ ਸਹੂਲਤਾਂ ਵੰਡ ਕੇ ਨੌਜਵਾਨਾਂ ਨੂੰ ਅਪਾਹਜ ਨਾ ਬਣਾਉ। ਉਨ੍ਹਾਂ ਨੂੰ ਰੁਜ਼ਗਾਰ ਅਤੇ ਚੰਗੀ ਸਿੱਖਿਆ ਦਿਉ ਤਾਂ ਕਿ ਉਹ ਸਵੈਮਾਣ ਨਾਲ ਜ਼ਿੰਦਗੀ ਬਤੀਤ ਕਰ ਸਕਣ। ਅਜਿਹਾ ਕਰਨ ਨਾਲ ਲੁੱਟਾਂ-ਖੋਹਾਂ, ਕਤਲੋ ਗਾਰਤ ਅਤੇ ਨਸ਼ਾ ਖੋਰੀ ਵਰਗੀਆਂ ਅਲਾਮਤਾਂ ਆਪਣੇ ਆਪ ਖ਼ਤਮ ਹੋ ਜਾਣਗੀਆਂ।

-ਗੁਰਪ੍ਰੀਤ

07-11-2022

 ਕੋਰੋਨਾ ਦਾ ਨਵਾਂ ਵੈਰੀਐਂਟ ਐਕਸ.ਬੀ.ਬੀ.
ਪਿਛਲੇ ਦੋ ਸਾਲ ਬੜੇ ਤਣਾਅ ਅਤੇ ਚਿੰਤਾ ਵਿਚ ਗੁਜ਼ਰੇ ਹਨ। ਕੋਰੋਨਾ ਨੇ ਸਾਰਿਆਂ ਦੀ ਜ਼ਿੰਦਗੀ ਵਿਚ ਉਥਲ-ਪੁਥਲ ਮਚਾ ਦਿੱਤੀ ਸੀ। ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ। ਕੋਰੋਨਾ ਦੇ ਜਾਣ ਤੋਂ ਬਾਅਦ ਬੜੀ ਮੁਸ਼ਕਲ ਨਾਲ ਸਾਰੀਆਂ ਜ਼ਿੰਦਗੀਆਂ ਸੰਭਲੀਆਂ ਸਨ। ਹੁਣ ਸਭ ਕੁਝ ਪਹਿਲਾਂ ਵਾਂਗ ਹੋ ਗਿਆ ਹੈ। ਇਸ ਤੋਂ ਬਾਅਦ ਹੁਣ ਕੋਰੋਨਾ ਦਾ ਨਵਾਂ ਵੈਰੀਐਂਟ ਆ ਗਿਆ ਹੈ, ਜਿਸ ਨੂੰ ਐਕਸ.ਬੀ.ਬੀ. ਕਿਹਾ ਜਾ ਰਿਹਾ ਹੈ. ਇਹ ਕੋਰੋਨਾ ਅਤੇ ਓਮਨਿਕਰੋਨ ਨਾਲੋਂ ਵੀ ਖ਼ਤਰਨਾਕ ਹੈ। ਬਰਤਾਨੀਆ, ਅਮਰੀਕਾ, ਸਿੰਗਾਪੁਰ ਅਤੇ ਚੀਨ ਵਿਚ ਇਸ ਨੇ ਆਪਣਾ ਪਸਾਰਾ ਸ਼ੁਰੂ ਕਰ ਦਿੱਤਾ ਹੈ। ਸਿੰਘਾਪੁਰ ਵਿਚ ਰੋਜ਼ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਚੀਨ ਵਿਚ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮਨ੍ਹਾਂ ਕਰ ਦਿੱਤਾ ਗਿਆ ਹੈ। ਭਾਰਤ ਵਿਚ ਤਿਉਹਾਰਾਂ ਦਾ ਸਮਾਂ ਚੱਲ ਰਿਹਾ ਹੈ ਲੋਕ ਤਿਉਹਾਰਾਂ ਦੀ ਤਿਆਰੀ ਵਿਚ ਜੁਟੇ ਹੋਏ ਹਨ ਪਰ ਕੋਈ ਵੀ ਅਹਿਤਿਆਤ ਨਹੀਂ ਵਰਤ ਰਿਹਾ ਹੈ। ਕੋਈ ਵੀ ਮਾਸਕ ਦੀ ਵਰਤੋਂ ਨਹੀਂ ਕਰ ਰਿਹਾ। ਜੇ ਹੁਣ ਤੋਂ ਹੀ ਸਾਂਭ ਸੰਭਾਲ ਨਾ ਕੀਤੀ ਗਈ ਤਾਂ ਇਹ ਵੈਰੀਐਂਟ ਬਹੁਤ ਹੀ ਖ਼ਤਰਨਾਕ ਸਾਬਤ ਹੋ ਸਕਦਾ ਹੈ। ਦੇਸ਼ ਦੇ ਕੁਝ ਰਾਜਾਂ ਕੇਰਲ ਅਤੇ ਮਹਾਰਾਸ਼ਟਰ ਵਿਚ ਇਸ ਦੇ ਕੁਝ ਮਰੀਜ਼ ਵੀ ਮਿਲ ਰਹੇ ਹਨ। ਇਸ ਕਰਕੇ ਸਾਰਿਆਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਪਰਹੇਜ਼ ਕਰਨਾ ਚਾਹੀਦਾ ਹੈ। ਘਰਾਂ ਵਿਚੋਂ ਬਾਹਰ ਨਿਕਲਣ ਤੋਂ ਪਹਿਲਾਂ ਬਾਜ਼ਾਰਾਂ ਤੱਕ ਪਹੁੰਚਣ ਲਈ ਆਪਣੀ ਸੁਰੱਖਿਆ ਕਰ ਲੈਣੀ ਚਾਹੀਦੀ ਹੈ। ਭੀੜ ਭਾੜ ਵਾਲੇ ਇਲਾਕਿਆਂ ਤੋੋਂ ਦੂਰ ਰਹਿਣਾ ਚਾਹੀਦਾ ਹੈ। ਮਾਸਕ ਅਤੇ ਸੈਨੀਟਾਈਜ਼ਰ ਰੱਖਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ।


ਅਮਨ ਕੁਮਾਰੀ ਕੇ.ਐਮ.ਵੀ., ਜਲੰਧਰ।


ਕਿਸ ਦੀ ਨਜ਼ਰ ਲੱਗੀ ਪੰਜਾਬ ਨੂੰ
23 ਅਕਤੂਬਰ ਨੂੰ ਸੰਪਾਦਕੀ ਪੰਨੇ ਉੱਤੇ ਇਕਬਾਲ ਸਿੰਘ ਲਾਲਪੁਰਾ ਦੁਆਰਾ ਲਿਖੇ ਲੇਖ 'ਕਿਸ ਦੀ ਨਜ਼ਰ ਲੱਗੀ ਹੈ ਪੰਜਾਬ ਨੂੰ' ਲੇਖ ਵਿਚ ਬੜੇ ਡੂੰਘੇ ਵਿਚਾਰ ਪੇਸ਼ ਕੀਤੇ ਗਏ ਹਨ। ਜਿਵੇਂ ਕਿ ਅਸੀਂ ਸਾਰੇ ਭਲੀ-ਭਾਂਤ ਜਾਣਦੇ ਹਾਂ ਕਿ ਭਾਰਤ ਆਬਾਦੀ ਪੱਖੋਂ ਪੂਰੀ ਦੁਨੀਆ ਵਿਚ ਦੂਜੇ ਸਥਾਨ 'ਤੇ ਹੈ ਅਤੇ ਪੰਜਾਬ ਇਸ ਦੇਸ਼ ਦਾ ਸਭ ਤੋਂ ਵੱਧ ਵਿਕਸਤ ਖੇਤੀ ਪ੍ਰਧਾਨ ਸੂਬਾ ਹੈ। ਪਰ ਅੱਜ ਪੰਜਾਬ ਵਿਚ ਅਨੇਕਾਂ ਗਿਰਾਵਟਾਂ ਆ ਚੁੱਕੀਆਂ ਹਨ। ਪੰਜਾਬ ਦੀ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਦੇ ਕਾਰਨ ਵਿਦੇਸ਼ਾਂ ਵਿਚ ਜਾ ਕੇ ਵਸਣ ਲੱਗ ਪਈ ਹੈ। ਪੰਜਾਬ ਵਿਚ ਬਹੁਤੀਆਂ ਥਾਵਾਂ ਤੇ ਗੈਂਗਸਟਰਵਾਦ ਨੇ ਜਨਮ ਲੈ ਲਿਆ ਹੈ। ਅੱਜ-ਕਲ੍ਹ ਬਹੁਤ ਸਾਰੇ ਨੌਜਵਾਨ ਇੰਨਾ ਗੈਂਗਾਂ ਵਿਚ ਸ਼ਾਮਲ ਹੋ ਕੇ ਅਪਰਾਧ ਕਰਦੇ ਹਨ। ਇਸ ਦੇ ਇਲਾਵਾ ਪੰਜਾਬ ਵਿਚ ਨਸ਼ਿਆਂ ਨੇ ਵੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ। ਸ਼ਰਮ ਤੇ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਪਹਿਲਾਂ ਨਸ਼ਾ ਕੇਵਲ ਨੌਜਵਾਨਾਂ ਦੁਆਰਾ ਹੀ ਕੀਤਾ ਜਾਂਦਾ ਸੀ ਪਰ ਅੱਜ ਤਾਂ ਕੁੜੀਆਂ ਵੀ ਇਸ ਕੰਮ ਵਿਚ ਬਰਾਬਰ ਦੀਆਂ ਜ਼ਿੰਮੇਵਾਰ ਹਨ। ਸੋਸ਼ਲ ਮੀਡੀਆ ਤੇ ਆਉਣ ਨਾਲ ਬੇਸ਼ੱਕ ਸਾਡੇ ਰੋਜ਼ ਦੇ ਕੰਮਾਂ ਵਿਚ ਸੌਖ ਮਿਲੀ ਹੈ ਪਰ ਇਸ ਦੇ ਨਾਲ ਹੀ ਅੱਜ ਕਲ੍ਹ ਦੇ ਨੌਜਵਾਨਾਂ ਕੋਲ ਆਪਣੇ ਪਰਿਵਾਰ ਲਈ ਸਮਾਂ ਹੀ ਨਹੀਂ ਬਚਿਆ। ਇਨ੍ਹਾਂ ਸਭ ਹਾਲਾਤਾਂ 'ਤੇ ਕਾਬੂ ਨਾ ਪਾਇਆ ਗਿਆ ਤਾਂ ਪੰਜਾਬ ਵਿਚ ਰਹਿ ਰਹੇ ਲੋਕਾਂ ਨੂੰ ਇਨ੍ਹਾਂ ਦੇ ਬਹੁਤ ਮਾੜੇ ਪ੍ਰਭਾਵ ਭੁਗਤਣੇ ਪੈਣਗੇ। ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਵੇ ਤਾਂ ਜੋ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾਇਆ ਜਾ ਸਕੇ।


-ਗੁਰਦੀਪ ਕੌਰ ਕੁਠਾਲਾ (ਮਾਲੇਰਕੋਟਲਾ)


ਨਵੇਂ ਪ੍ਰਧਾਨ ਤੋਂ ਉਮੀਦਾਂ
ਕਾਂਗਰਸ ਦੇ ਇਤਿਹਾਸ 'ਚ ਕਾਂਗਰਸ ਦੇ ਪ੍ਰਧਾਨਗੀ ਅਹੁਦੇ 'ਤੇ ਗਾਂਧੀ ਪਰਿਵਾਰ ਦੀ ਜ਼ਿਆਦਾ ਪਕੜ ਰਹੀ ਪਰ ਗਾਂਧੀ ਪਰਿਵਾਰ ਤੋਂ ਬਾਹਰ ਵੀ ਕਾਂਗਰਸ ਦੇ ਪ੍ਰਧਾਨ ਬਣਦੇ ਰਹੇ। ਕਾਂਗਰਸੀ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਅਤੇ ਵਿਚ-ਵਿਚ ਮਤਦਾਨ ਦੁਆਰਾ ਵੀ ਹੁੰਦੀ ਰਹੀ। ਸੰਨ 2000 ਵਿਚ ਹੋਈਆਂ ਕਾਂਗਰਸੀ ਪ੍ਰਧਾਨ ਦੇ ਅਹੁਦੇ ਲਈ ਚੋਣਾਂ 'ਚ ਸੋਨੀਆ ਗਾਂਧੀ ਨੇ ਜਤਿੰਦਰ ਪ੍ਰਸਾਦ ਨੂੰ ਤਕਰੀਬਨ 97 ਫ਼ੀਸਦੀ ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਪ੍ਰਧਾਨਗੀ ਅਹੁਦਾ ਹਾਸਿਲ ਕੀਤਾ ਸੀ।
ਉਸ ਤੋਂ ਬਾਅਦ ਹੋਈਆਂ ਹੁਣ ਚੋਣਾਂ ਵਿਚ ਮਲਿਕਅਰਜੁਨ ਖੜਗੇ ਨੂੰ 7897 ਵੋਟਾਂ ਮਿਲੀਆਂ ਅਤੇ ਸ਼ਸ਼ੀ ਥਰੂਰ ਨੂੰ 1072 ਵੋਟਾਂ ਮਿਲੀਆਂ। ਇਸ ਤਰ੍ਹਾਂ ਮਲਿਕਅਰਜੁਨ ਖੜਗੇ ਵੱਡੇ ਫਰਕ ਨਾਲ ਜਿੱਤ ਕੇ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ। ਅਜਿਹੇ ਮੌਕੇ ਜਦੋਂ ਕਾਂਗਰਸ ਦੀ ਬੇੜੀ ਦਿਨੋਂ ਦਿਨ ਡੁੱਬਦੀ ਜਾ ਰਹੀ ਹੈ ਉਦੋਂ ਨਵੇਂ ਪ੍ਰਧਾਨ ਲਈ ਕਾਂਗਰਸ ਨੂੰ ਨਵੀਆਂ ਲੀਹਾਂ 'ਤੇ ਪਾਉਣ ਲਈ ਸਖ਼ਤ ਮਿਹਨਤ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਵਿਰੋਧੀ ਪਾਰਟੀ ਦਾ ਮਜ਼ਬੂਤ ਹੋਣਾ ਲੋਕਤੰਤਰ ਦੇ ਹਿੱਤ ਵਿਚ ਹੁੰਦਾ ਹੈ। ਉਮੀਦ ਕਰਦੇ ਹਾਂ ਕਿ ਮਲਿਕਅਰਜੁਨ ਖੜਗੇ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਦੇ ਹੋਏ ਕਾਂਗਰਸ ਨੂੰ ਬੁਰੇ ਵਕਤ 'ਚੋਂ ਕੱਢਣ ਲਈ ਪੂਰੀ ਵਾਹ ਲਗਾਉਣਗੇ।


-ਜੋਬਨ ਖਹਿਰਾ


ਪ੍ਰੀਖਿਆ ਕੇਂਦਰ ਬਨਾਮ ਬੇਰੁਜ਼ਗਾਰ
ਕਾਫ਼ੀ ਲੰਮੇ ਸਮੇਂ ਤੋਂ ਅਕਸਰ ਇਹ ਦੇਖਿਆ ਜਾ ਰਿਹਾ ਹੈ ਕਿ ਜਦੋਂ ਕਦੇ ਕੋਈ ਅਸਾਮੀਆਂ ਨਿਕਲਦੀਆਂ ਹਨ ਤਾਂ ਬੇਰੁਜ਼ਗਾਰਾਂ ਨੂੰ ਇਮਤਿਹਾਨ ਦੇਣ ਲਈ ਬਹੁਤ ਦੂਰ ਦਰਾਡੇ ਜਾਣਾ ਪੈਂਦਾ ਹੈ ਜਿਸ ਕਰਕੇ ਉਨ੍ਹਾਂ ਦੀ ਬਹੁਤ ਜ਼ਿਆਦਾ ਖੱਜਲ ਖੁਆਰੀ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਪੈਸੇ ਦਾ ਨੁਕਸਾਨ ਵੀ ਹੁੰਦਾ ਹੈ। ਕਈ ਗ਼ਰੀਬ ਤਾਂ ਪੈਸੇ ਦੀ ਘਾਟ ਕਰਕੇ ਇਮਤਿਹਾਨ ਦੇਣ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਬੇਰੁਜ਼ਗਾਰਾਂ ਦੀ ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਨੌਕਰੀਆਂ ਸਮੇਂ ਬਣਾਏ ਜਾਂਦੇ ਪ੍ਰੀਖਿਆ ਕੇਂਦਰ ਉਨ੍ਹਾਂ ਦੇ ਘਰਾਂ ਦੇ ਨੇੜੇ, ਜ਼ਿਲਾ ਪੱਧਰ 'ਤੇ ਹੀ ਬਣਾਏ ਜਾਣ, ਤਾਂ ਜੋ ਉਹ ਆਰਥਿਕ ਲੁੱਟ ਅਤੇ ਖੱਜਲ ਖੁਆਰੀ ਤੋਂ ਬਚ ਸਕਣ। ਇਸ ਨਾਲ ਵੀ ਬੇਰੁਜ਼ਗਾਰਾਂ ਨੂੰ ਵਡੀ ਰਾਹਤ ਮਿਲੇਗੀ।


ਅੰਗਰੇਜ਼ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ, (ਬਠਿੰਡਾ)

04-11-2022

 ਪਟਾਕਿਆਂ ਨੇ ਵਿਗਾੜੀ ਦੇਸ਼ ਦੀ ਆਬੋ-ਹਵਾ

ਹਾਲ ਹੀ ਵਿਚ ਦਿੱਲੀ ਤੇ (ਐਨ.ਸੀ.ਆਰ.) 'ਚ ਪਟਾਕੇ ਚਲਾਉਣ ਤੇ ਵਿੱਕਰੀ 'ਤੇ ਲੱਗੀ ਪਾਬੰਦੀ ਦੇ ਬਾਵਜੂਦ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਵੇਖਣ ਨੂੰ ਮਿਲਿਆ, ਜਿਸ ਕਾਰਨ ਆਸਮਾਨ ਵਿਚ ਮੋਟੀ ਧੂੰਏਂ ਦੀ ਪਰਤ ਦੇਖਣ ਨੂੰ ਮਿਲੀ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦੀਵਾਲੀ ਵਾਲੇ ਦਿਨ ਦਿੱਲੀ ਦਾ ਏਅਰ ਇੰਡੈਕਸ 382 ਸੀ। ਜਦੋਂ ਕਿ ਅਗਲੇ ਦਿਨ ਸ਼ੁੱਕਰਵਾਰ ਨੂੰ ਇਹ 425 ਤੋਂ ਵੱਧ ਰਿਕਾਰਡ ਕੀਤਾ ਗਿਆ। ਗੁਰੂਗ੍ਰਾਮ ਵਿਚ 472 ਦਰਜ ਕੀਤਾ ਗਿਆ। 400 ਤੋਂ ਵੱਧ ਹਵਾ ਗੁਣਵੱਤਾ ਇੰਡੈਕਸ ਨੂੰ ਮਾੜਾ ਗਿਣਿਆ ਜਾਂਦਾ ਹੈ। ਲੋਕਾਂ ਨੇ ਪਟਾਕਿਆਂ ਦੀ ਇੰਨੀ ਖਰੀਦਦਾਰੀ ਕੀਤੀ ਕਿ ਅੱਧੀ ਰਾਤ ਤੱਕ ਖ਼ੂਬ ਪਟਾਕੇ ਚਲਾਏ। ਵਾਤਾਵਰਨ ਨੂੰ ਪੂਰਾ ਪਲੀਤ ਕੀਤਾ ਗਿਆ। ਪ੍ਰਦੂਸ਼ਣ ਦੇ ਮਾਮਲਿਆਂ ਵਿਚ ਭਾਰਤ ਦੁਨੀਆਂ ਭਰ ਵਿਚ ਪਹਿਲੇ ਪੰਜ ਸਥਾਨਾਂ 'ਤੇ ਹੈ। ਪਿਛਲੇ ਕਈ ਸਾਲਾਂ ਤੋਂ ਸੁਣਨ ਨੂੰ ਆਮ ਆਉਂਦਾ ਹੈ ਕਿ ਦਿੱਲੀ ਸ਼ਹਿਰ ਦੀ ਹਵਾ ਲਗਾਤਾਰ ਖ਼ਰਾਬ ਹੋ ਰਹੀ ਹੈ, ਜਿਸ ਕਰਕੇ ਲੋਕ ਜ਼ਹਿਰੀਲੀ ਹਵਾ ਵਿਚ ਸਾਹ ਲੈਣ ਲਈ ਮਜਬੂਰ ਹਨ। ਦੇਸ਼ ਭਰ ਵਿਚ ਹਵਾ ਪ੍ਰਦੂਸ਼ਣ ਕਾਰਨ ਹਰ ਰੋਜ਼ ਹਜ਼ਾਰਾਂ ਜਾਨਾਂ ਜਾ ਰਹੀਆਂ ਹਨ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਪਰਾਲੀ ਸਾੜਨਾ, ਕਾਰਖਾਨਿਆਂ ਦੀਆਂ ਚਿਮਨਿਆਂ ਵਿਚੋਂ ਲਗਾਤਾਰ ਨਿਕਲਣ ਵਾਲਾ ਇਹ ਜ਼ਹਿਰੀਲਾ ਧੂੰਆਂ ਮਨੁੱਖੀ ਸਿਹਤ ਲਈ ਲਗਾਤਾਰ ਘਾਤਕ ਸਿੱਧ ਹੋ ਰਿਹਾ ਹੈ। ਅਕਸਰ ਕੂੜਾ ਜਲਾਉਣ ਦੀਆਂ ਖ਼ਬਰਾਂ ਵੀ ਅਸੀਂ ਆਮ ਸੁਣਦੇ ਹਾਂ। ਮਿਆਦ ਖ਼ਤਮ ਹੋ ਚੁੱਕੇ ਵਾਹਨ ਵੀ ਸੜਕਾਂ 'ਤੇ ਆਮ ਦੌੜ ਰਹੇ ਹਨ। ਪ੍ਰਦੂਸ਼ਣ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਆਮ ਜਨਤਾ ਨੂੰ ਸਰਕਾਰਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ। ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਠੋਸ ਯੋਜਨਾਵਾਂ ਉਲੀਕੀਆਂ ਜਾਣੀਆਂ ਚਾਹੀਦੀਆਂ ਹਨ। ਜੇ ਪ੍ਰਸ਼ਾਸਨ ਤੇ ਸਰਕਾਰਾਂ ਗੰਭੀਰ ਹੋਣਗੀਆਂ ਤਾਂ ਕਿਤੇ ਜਾ ਕੇ ਪ੍ਰਦੂਸ਼ਣ ਤੋਂ ਆਮ ਜਨਤਾ ਨੂੰ ਨਿਜਾਤ ਮਿਲ ਸਕੇਗੀ।

-ਸੰਜੀਵ ਸਿੰਘ ਸੈਣੀ
ਮੁਹਾਲੀ

ਵਾਤਾਵਰਨ ਦੀ ਸ਼ੁੱਧਤਾ

ਦੀਵਾਲੀ ਦਾ ਤਿਉਹਾਰ ਹਰੇਕ ਮਨੁੱਖ ਦੀ ਜ਼ਿੰਦਗੀ ਵਿਚ ਨਵੀਂ ਆਸ ਦੀ ਕਿਰਨ ਜਗਾਉਂਦਾ ਹੈ। ਦੀਵੇ ਦੀ ਲੋਅ ਦੀ ਤਰ੍ਹਾਂ ਹਰੇਕ ਵਿਅਕਤੀ ਦੇ ਮਨ ਅੰਦਰ ਆਸ ਦੀ ਕਿਰਨ ਜਗਦੀ ਹੈ। ਜਿਵੇਂ ਇਕ ਮੋਮਬੱਤੀ, ਦੂਜੀ ਮੋਮਬੱਤੀ ਨੂੰ ਬਿਨਾਂ ਕਿਸੇ ਸੁਆਰਥ ਦੇ ਰੌਸ਼ਨੀ ਪ੍ਰਦਾਨ ਕਰਦੀ ਹੈ, ਇੰਝ ਹੀ ਮਨੁੱਖਤਾ ਨੂੰ ਦੀਵੇ ਅਤੇ ਮੋਮਬੱਤੀ ਦੀ ਲੋਅ ਤੋਂ ਸੇਧ ਲੈਣੀ ਚਾਹੀਦੀ ਹੈ। ਕਿ ਸਭਨਾਂ ਜੀਆਂ ਵਿਚ ਇਕ ਹੀ ਜੋਤਿ ਜਗਦੀ ਹੈ। ਸਾਨੂੰ ਨਿਰਸੁਆਰਥ ਹੋ ਕੇ ਇਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ।
ਸਾਫ਼-ਸਫ਼ਾਈ ਕਰਕੇ ਅਤੇ ਰੌਸ਼ਨੀਆ ਨਾਲ ਅਸੀਂ ਆਪਣੇ ਘਰ ਦੀ ਖੂਬਸੂਰਤੀ ਵਿਚ ਤਾਂ ਚਾਰ-ਚੰਦ ਲਗਾ ਲੈਂਦੇ ਹਾਂ ਪਰ ਵਾਤਾਵਰਨ ਨੂੰ ਸੋਹਣਾ ਬਣਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ? ਭਾਰਤ ਦੀ 138 ਕਰੋੜ ਅਬਾਦੀ ਪਟਾਕਿਆਂ ਸਦਕਾ ਦੀਵਾਲੀ ਵਾਲੀ ਰਾਤ ਵਾਤਾਵਰਨ ਦੀ ਗੁਣਵੱਤਾ ਦੂਸ਼ਿਤ ਕਰਕੇ ਆਪਣੀ ਖੁਸ਼ੀ ਜ਼ਾਹਰ ਕਰਦੀ ਹੈ। ਅਵਾਮ ਨੂੰ ਬੇਨਤੀ ਹੈ ਕਿ ਘਰਾਂ ਦੀ ਸਫ਼ਾਈ ਦੇ ਨਾਲ-ਨਾਲ 138 ਕਰੋੜ ਭਾਰਤ ਵਾਸੀ ਜੇਕਰ ਵਾਤਾਵਰਨ ਦੀ ਸ਼ੁੱਧਤਾ ਵਿਚ ਵੀ ਆਪਣਾ ਯੋਗਦਾਨ ਪਾਉਣਗੇ ਤਾਂ ਸਮਾਜਿਕ ਖੂਬਸੂਰਤੀ ਦੀ ਇੱਕ ਨਵੀਂ ਕਿਰਨ ਜਗਮਗਾ ਉੱਠੇਗੀ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ

ਅੰਧ ਵਿਸ਼ਵਾਸ

ਬਹੁਤ ਸਮਾਂ ਪਹਿਲਾਂ ਲੋਕ ਘੱਟ ਪੜ੍ਹੇ-ਲਿਖੇ ਹੋਣ ਕਾਰਨ ਜਾਂ ਅਨਪੜ੍ਹ ਹੋਣ ਕਾਰਨ ਅੰਧ ਵਿਸ਼ਵਾਸਾਂ ਵਿਚ ਵਿਸ਼ਵਾਸ ਰੱਖਦੇ ਸਨ ਪਰੰਤੂ ਅੱਜ ਦੇ ਸਮੇਂ ਦੌਰਾਨ ਜਦੋਂ ਵਿਗਿਆਨ ਅਤੇ ਤਕਨਾਲੋਜੀ ਨੇ ਇੰਨੀ ਤਰੱਕੀ ਕਰ ਲਈ ਹੈ ਅਤੇ ਲੋਕ ਬਹੁਤ ਪੜੇ ਲਿਖੇ ਹਨ ਫਿਰ ਵੀ ਸਮਾਜ ਵਿਚ ਅੰਧ ਵਿਸ਼ਵਾਸਾਂ ਦਾ ਬੋਲਬਾਲਾ ਹੈ। ਸਮਾਜ ਦਾ ਪੜ੍ਹਿਆ-ਲਿਖਿਆ ਵਰਗ ਵੀ ਤਾਂਤਰਿਕਾਂ ਦੇ ਝਾਂਸੇ ਵਿਚ ਆ ਕੇ ਵਹਿਮਾਂ ਭਰਮਾਂ ਵਿਚ ਫਸ ਜਾਂਦਾ ਹੈ। ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਵੀ ਹੋਣ ਦੀ ਲੋੜ ਹੈ। ਸਰਕਾਰ ਨੂੰ ਵੀ ਅੰਧ ਵਿਸ਼ਵਾਸਾਂ ਕਾਰਨ ਦੂਜਿਆਂ ਦਾ ਨੁਕਸਾਨ ਕਰਨ ਵਾਲਿਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਅੰਧ ਵਿਸ਼ਵਾਸਾਂ ਵਿਚ ਫਸ ਕੇ ਅਪਰਾਧ ਨਾ ਕਰੇ।

-ਹਰਮਨਜੋਤ ਕੌਰ ਬਾਪਲਾ
ਮਾਲੇਰਕੋਟਲਾ।

ਪੰਜਾਬੀ ਮਾਂ ਬੋਲੀ

ਸਾਡੀ ਆਪਸੀ ਸਾਂਝ ਦਾ ਪ੍ਰਤੀਕ ਸਾਡੀ ਮਾਂ-ਬੋਲੀ ਹੈ। ਸਾਡੇ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖਣ ਵਾਲੀ ਸਾਡੀ ਮਾਂ-ਬੋਲੀ ਪੰਜਾਬੀ ਹੈ। ਸਾਰੇ ਸੰਸਾਰ ਵਿਚ ਪੰਜਾਬੀਆਂ ਦੀ ਅਲੱਗ ਪਹਿਚਾਣ ਹੈ ਉਸ ਦਾ ਕਾਰਨ ਹੈ ਸਾਡੀ ਪੰਜਾਬੀ ਬੋਲੀ। ਅੱਜ ਕੱਲ ਤਾਂ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਬਹੁਤ ਘਟ ਗਈ ਹੈ। ਅੱਜ ਵੀ ਸਰਕਾਰੀ ਦਫਤਰਾਂ 'ਚ ਅੰਗਰੇਜ਼ੀ ਦੀ ਹੀ ਸਰਦਾਰੀ ਹੈ। ਵੱਡੇ ਅਫਸਰ ਪੰਜਾਬੀ ੁਲਿਖਣਾ, ਪੰਜਾਬੀ ਬੋਲਣਾ ਆਪਣੀ ਤੌਹੀਨ ਮੰਨਦੇ ਹਨ। ਅੱਜਕਲ ਦੀ ਨੌਜਵਾਨ ਪੀੜ੍ਹੀ ਵੀ ਅੰਗਰੇਜ਼ੀ ਬੋਲਣਾ ਹੀ ਜ਼ਿਆਦਾ ਪਸੰਦ ਕਰਦੀ ਹੈ। ਅੰਗਰੇਜ਼ੀ ਦੇ ਰੁਝਾਨ ਨੇ ਪੰਜਾਬ ਦੀ ਪੰਜਾਬੀ ਬੋਲੀ ਨੂੰ ਖ਼ਤਮ ਕਰ ਦਿੱਤਾ ਹੈ। ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਪੰਜਾਬੀ ਮਾਂ ਬੋਲੀ ਹੈ। ਹੋਰ ਭਾਸ਼ਾਵਾਂ ਸਿੱਖਣਾ ਬੁਰੀ ਗੱਲ ਨਹੀਂ ਹੈ ਪਰ ਆਪਣੀ ਮਾਂ ਬੋਲੀ ਨੂੰ ਭੁੱਲ ਜਾਣਾ ਵੀ ਸਹੀ ਨਹੀਂ ਹੈ। ਸਾਨੂੰ ਸਾਰਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਵਜੂਦ ਨੂੰ ਬਣਾਈ ਰੱਖਣ ਲਈ ਇਕ ਜੁੱਟ ਹੋ ਕੇ ਕਦਮ ਚੁੱਕਣੇ ਚਾਹੀਦੇ ਹਨ।

-ਅਮਨ ਕੁਮਾਰੀ
ਕੇ.ਐਮ.ਵੀ., ਜਲੰਧਰ।

03-11-2022

 ਸਮਾਰਟ ਫੋਨ ਦੀ ਦੁਰਵਰਤੋਂ

ਪੰਜਾਬ ਦੀ ਜਵਾਨੀ ਲਈ ਜਿੱਥੇ ਚਿੱਟੇ ਦਾ ਨਸ਼ਾ ਮਾਰੂ ਸਾਬਿਤ ਹੋ ਰਿਹਾ ਹੈ। ਉਸ ਤੋਂ ਵੀ ਜ਼ਿਆਦਾ ਮਾਰੂ ਹੈ ਨਵੀਂ ਪੀੜ੍ਹੀ ਵਿਚ ਵਧ ਰਹੀ ਸਮਾਰਟ ਫੋਨ ਦੀ ਦੁਰਵਰਤੋਂ। ਜੋ ਕਿ ਨਵੀਂ ਪੀੜ੍ਹੀ ਦੇ ਭਵਿੱਖ ਨੂੰ ਧੁੰਧਲਾ ਕਰ ਰਹੀ ਹੈ। ਹਰ ਪਿੰਡ ਸ਼ਹਿਰ ਗਲੀ-ਮਹੱਲੇ ਇਸ ਲਾ-ਇਲਾਜ ਬਿਮਾਰੀ ਦੇ ਮਰੀਜ਼ ਤੁਹਾਨੂੰ ਵੱਡੀ ਗਿਣਤੀ ਵਿਚ ਮਿਲ ਜਾਣਗੇ। ਸਮਾਰਟ ਫੋਨ ਦੀ ਵਰਤੋਂ ਦਾ ਰੁਝਾਨ 14 ਤੋਂ 22 ਸਾਲ ਤੱਕ ਦੇ ਨੌਜਵਾਨ ਮੁੰਡੇ-ਕੁੜੀਆਂ ਵਿਚ ਐਨਾ ਜ਼ਿਆਦਾ ਵੱਧ ਗਿਆ ਹੈ ਕਿ ਉਨ੍ਹਾਂ ਕੋਲ ਆਪਣੀ ਸਿਹਤ, ਪਰਿਵਾਰ, ਪੜ੍ਹਾਈ ਲਈ ਸਮਾਂ ਕੱਢਣਾ ਔਖਾ ਲੱਗਦਾ ਹੈ। ਨਸ਼ੇ ਤੋਂ ਬਾਅਦ ਇਹ ਦੂਜਾ ਵੱਡਾ ਕਾਰਨ ਹੈ ਜਿਸ ਦੇ ਕਾਰਨ ਪਿੰਡ, ਸ਼ਹਿਰ ਦੇ ਮੈਦਾਨਾਂ ਵਿਚ ਲੱਗਣ ਵਾਲੀਆਂ ਰੋਣਕਾਂ ਬਿਲਕੁਲ ਅਲੋਪ ਹੋ ਚੁੱਕੀਆਂ ਹਨ। ਜੇ ਕਿਤੇ ਘਰ ਦੇ ਕਿਸੇ ਬੱਚੇ ਨੂੰ ਖੇਡ ਮੈਦਾਨਾਂ ਵਿਚ ਭੇਜ ਵੀ ਦੇਣ ਤਾਂ ਉਹ ਮੈਦਾਨਾਂ ਵਿਚ ਪਸੀਨਾ ਵਹਾਉਣ ਦੀ ਬਜਾਇ ਸੰਘਣੀ ਛਾਂ ਹੇਠ ਬੈਠ ਫੋਨ 'ਤੇ ਟਾਈਮ ਪਾਸ ਕਰ ਜਿਉਂ ਦਾ ਤਿਉਂ ਘਰ ਪਰਤ ਜਾਂਦਾ ਹੈ। ਸਮਾਰਟ ਫੋਨ ਦੇ ਆਉਣ ਨਾਲ ਇਸ ਲਾ-ਇਲਾਜ ਬਿਮਾਰੀ ਨੇ ਪੰਜਾਬ ਦੇ ਭਵਿੱਖ ਦੀਆਂ ਕਰੂਬਲਾਂ ਨੂੰ ਫੁੱਟਣ ਤੋਂ ਪਹਿਲਾਂ ਹੀ ਜਕੜ ਲਿਆ ਹੈ। ਮਾਪਿਆਂ ਨੂੰ ਇਸ ਵੱਲ ਖ਼ਾਸ ਧਿਆਨ ਦੇ ਕੇ ਬੱਚਿਆਂ ਨੂੰ ਜ਼ਰੂਰਤ ਤੋਂ ਬਿਨਾਂ ਸਮਾਰਟ ਫੋਨਾਂ ਦੀ ਵਰਤੋਂ 'ਤੇ ਰੋਕ ਲਗਾਉਣੀ ਚਾਹੀਦੀ ਹੈ। ਤਾਂ ਜੋ ਇਸ ਲਾ-ਇਲਾਜ ਬਿਮਾਰੀ ਦੀ ਚੁੰਗਲ ਵਿਚੋਂ ਪੰਜਾਬ ਦਾ ਭਵਿੱਖ ਉੱਭਰ ਕਿ ਬਾਹਰ ਆ ਸਕੇ।

-ਸੁਖਜਿੰਦਰ ਮੁਹਾਰ
ਪਿੰਡ-ਮੜਾਕ, (ਫਰੀਦਕੋਟ)

ਸੰਯੁਕਤ ਰਾਸ਼ਟਰ ਦੇ ਮੁਖੀ ਦੀ ਚਿੰਤਾ

ਆਪਣੀ ਭਾਰਤ ਫੇਰੀ ਦੌਰਾਨ ਸੰਯੁਕਤ ਰਾਸ਼ਟਰ ਦੇ ਮੁਖੀ ਦੁਆਰਾ ਮੁੰਬਈ ਹਮਲਿਆਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਅੱਤਵਾਦ ਪ੍ਰਤੀ ਗੰਭੀਰ ਅਤੇ ਇਕਜੁੱਟ ਹੋਣ ਲਈ ਸੱਦਾ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਅਜੇ ਵੀ ਇਸ ਗੰਭੀਰ ਮਸਲੇ ਪ੍ਰਤੀ ਚਿੰਤਨ ਨਾ ਕੀਤਾ ਗਿਆ ਤਾਂ ਭਵਿੱਖ ਵਿਚ ਆਤੰਕਵਾਦ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋ ਜਾਣਗੀਆਂ, ਜਿਨ੍ਹਾਂ ਨੂੰ ਪੁੱਟਣਾ ਮੁਸ਼ਕਿਲਾਂ ਨਾਲ ਭਰਿਆ ਹੋਵੇਗਾ। ਪਿਛਲੇ ਕੁਝ ਸਾਲਾਂ ਤੋਂ ਦਹਿਸ਼ਤਗਰਦ ਅਤੇ ਅੱਤਵਾਦ ਨੇ ਭਾਰਤ ਦੇ ਨਾਲ-ਨਾਲ ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿਚ ਲੈਂਦੇ ਹੋਏ ਅਮਨ-ਸ਼ਾਂਤੀ ਨੂੰ ਖੋਰਾ ਲਾਉਂਦੇ ਹੋਏ ਭਿਆਨਕ ਮਾਹੌਲ ਅਤੇ ਡਰ ਪੈਦਾ ਕੀਤਾ ਹੈ। ਅੱਤਵਾਦ ਦੇ ਵਿਸ਼ਿਆਂ 'ਤੇ ਸਮੇਂ-ਸਮੇਂ ਸਿਰ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਵਿਚਾਰ ਚਰਚਾ ਹੁੰਦੀ ਆਈ ਹੈ ਪਰ ਇਹ ਵਿਚਾਰ ਚਰਚਾ ਕੇਵਲ ਸੰਮੇਲਨਾਂ ਅਤੇ ਕਾਗਜ਼ਾਂ ਤੱਕ ਸਿਮਟ ਕੇ ਰਹਿ ਗਈ ਹੈ ਜਿਸਦੇ ਨਤੀਜੇ ਵਜੋਂ ਆਤੰਕਵਾਦੀ ਘਟਨਾਵਾਂ ਵਿਚ ਕਟੌਤੀ ਹੋਣ ਦੀ ਬਜਾਏ ਵਾਧਾ ਹੁੰਦਾ ਰਿਹਾ ਹੈ। ਵਿਕਾਸ, ਵਪਾਰ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸਮੁੱਚੇ ਵਿਸ਼ਵ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਇਸ ਮਸਲੇ ਪ੍ਰਤੀ ਗੰਭੀਰ ਹੁੰਦੇ ਹੋਏ ਠੋਸ ਨੀਤੀ ਉਲੀਕਣੀ ਹੋਵੇਗੀ ਤਾਂ ਜੋ ਅਮਨ ਸ਼ਾਂਤੀ ਅਤੇ ਖ਼ੁਸ਼ਹਾਲੀ ਕਾਇਮ ਕੀਤੀ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ, ਬਠਿੰਡਾ

ਭਾਰਤੀ ਕਰੰਸੀ

ਹਰੇਕ ਦੇਸ਼ ਦੀ ਆਪਣੀ-ਆਪਣੀ ਕਰੰਸੀ ਜਿਸ ਦੀ ਦੇਸ਼ ਵਾਸੀ ਇੱਜ਼ਤ ਕਰਦੇ ਪਰ ਭਾਰਤੀ ਲੋਕ ਆਪਣੇ ਨੋਟਾਂ ਦੇ ਹਾਰ ਬਣਾ ਕੇ ਨਵੇਂ ਨੋਟਾਂ ਦੀ ਬੇਇੱਜ਼ਤੀ ਕਰਦੇ ਨੇ। ਉਨ੍ਹਾਂ 'ਤੇ ਸਟੈਪਲਰ ਦੀ ਪਿੰਨਾਂ ਲਾ ਕੇ ਫਿਰ ਖਿੱਚ-ਖਿੱਚ ਕੇ ਪਾੜ ਦਿੰਦੇ ਹਨ ਪਰ ਦੁਕਾਨਦਾਰ ਪਾਟੇ ਨੋਟਾਂ ਨੂੰ ਲੈ ਕੇ ਖ਼ੁਸ਼ ਨਹੀਂ। ਇਹ ਲੋਕ ਦਸ ਦੇ ਨੋਟ 20 ਦੇ ਨੋਟ, ਰੰਗ-ਬਿਰੰਗੇ ਖਾਸਕਰ ਨਵੇਂ ਰੰਗਾਂ ਦੇ ਨੋਟ ਦਿਲ ਨੂੰ ਖਿੱਚ ਪਾਉਂਦੇ ਵਿਆਹਾਂ-ਸ਼ਾਦੀਆਂ 'ਤੇ ਵਰਤਦੇ ਹਨ। ਫਟੇ ਪੁਰਾਣੇ ਨੋਟ ਜੋੜ ਕੇ ਕੋਈ ਵੀ ਰਾਜੀ ਨਹੀਂ। ਡਾਂਸਰਾਂ, ਡੀ.ਜੇ. ਦੇ ਉਪਰ ਦੀ ਨੋਟ ਵਰਾਏ ਜਾਂਦੇ ਹਨ। ਇਨ੍ਹਾਂ ਦੀ ਜਗ੍ਹਾਂ 'ਤੇ ਅਸੀ ਅਸਲੀ ਫੁੱਲ ਜੋ ਵਰਤੋਂ ਕਰੀਏ ਤਾਂ ਘਰ-ਘਰ ਮਹਿਕ ਖਿੜ ਸਕਦੀ ਹੈ। ਸਰਕਾਰ ਧਿਆਨ ਦੇਵੇ ਕਰੰਸੀ ਦੀ ਦੁਰਵਰਤੋਂ ਬੰਦ ਕਰੇ।

-ਡਾ. ਅਰਜਿੰਦਰ ਸਿੰਘ
ਬੁਤਾਲਾ

ਕੈਦ

ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਲੋਕ ਤੋਤੇ ਪੰਛੀ ਨੂੰ ਤੰਗ ਜਿਹੇ ਪਿੰਜਰੇ ਵਿਚ ਪਾ ਕੇ ਘਰ 'ਚ ਰੱਖਦੇ ਹਨ। ਮੰਨਿਆ ਕਿ ਉਸ ਨੂੰ ਫ਼ਲ, ਚੂਰੀ, ਪਾਣੀ ਆਦਿ ਦਾ ਵੀ ਪੂਰਾ ਖ਼ਿਆਲ ਰੱਖਦੇ ਹੋਣਗੇ। ਇਕੱਲੇ ਤੋਤੇ ਨੂੰ ਪਿੰਜਰੇ ਵਿਚ ਉੱਚੀ-ਉੱਚੀ ਰੋਂਦਿਆਂ/ਬੋਲਦਿਆਂ ਦੇਖਿਆ ਹੈ। ਸ਼ਾਇਦ ਕਹਿੰਦਾ ਹੋਵੇ ਮੇਰੀ ਉੱਚੀ ਆਵਾਜ਼ ਸੁਣਨ ਵਾਲਾ ਮੈਨੂੰ ਕੈਦ ਵਿਚੋਂ ਛੁਡਾ ਦਿਓ। ਪਿੰਜਰੇ ਦਾ ਛੋਟਾ ਹੋਣਾ ਅਤੇ ਤੋਤੇ ਦਾ ਇਕੱਲਾ ਹੋਣਾ ਬਹੁਤ ਹੀ ਜ਼ਿਆਦਾ ਦੁੱਖ ਦੀ ਗੱਲ ਹੈ ਕਿਉਂਕਿ ਖੁੱਲ੍ਹੀਆਂ ਉਡਾਰੀਆਂ ਮਾਰਨ ਵਾਲੇ ਨੂੰ ਪਿੰਜਰੇ ਵਿਚ ਜਬਰੀ ਕੈਦ ਕਰ ਕੇ ਰੱਖਣਾ ਗ਼ਲਤ ਹੈ। ਸਰਕਾਰ ਨੂੰ ਇਸ ਸੰਬੰਧੀ ਕੋਈ ਨਿਰਦੇਸ਼ ਕਰਨਾ ਚਾਹੀਦਾ ਹੈ ਜਾਂ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਹੋਣੀ ਚਾਹੀਦੀ ਹੈ।
ਕਿਸੇ ਅਮੀਰ ਪੰਛੀ ਪ੍ਰੇਮੀ ਨੂੰ ਜ਼ਰੂਰ ਇਸ ਸੰਬੰਧੀ ਹਾਈਕੋਰਟ ਵਿਚ ਰਿਟ ਕਰਨੀ ਚਾਹੀਦੀ ਹੈ।

-ਸੰਢੋਰੀਆ ਸੁਖੇਵਾਲੀਆ (ਅਧਿਆਪਕ)
ਨਾਭਾ (ਪਟਿਆਲਾ)

ਪੰਜਾਬ ਦਾ ਜੇਲ੍ਹ ਪ੍ਰਬੰਧ

20 ਅਕਤੂਬਰ ਦੇ ਸੰਪਾਦਕੀ ਪੰਨੇ ਉੱਤੇ ਪਲਵਿੰਦਰ ਸੋਹਲ ਦੁਆਰਾ ਲਿਖੇ ਗਏ ਵਿਸ਼ੇ, 'ਕਦੋਂ ਸੁਧਰੇਗਾ ਪੰਜਾਬ ਦਾ ਜੇਲ੍ਹ ਪ੍ਰਬੰਧ' ਵਿਚ ਆਪਣੇ ਬੜੇ ਡੂੰਘੇ ਵਿਚਾਰ ਪੇਸ਼ ਕੀਤੇ ਹਨ। ਜੇਲ੍ਹਾਂ ਨੂੰ ਵੈਸੇ ਤਾਂ 'ਸੁਧਾਰ ਘਰ' ਦਾ ਨਾਂਅ ਦਿੱਤਾ ਗਿਆ ਹੈ, ਪਰ ਹਕੀਕਤ ਵਿਚ ਸਾਡੇ ਪੰਜਾਬ ਦੀਆਂ ਜੇਲ੍ਹਾਂ ਆਪਣੇ ਘਟੀਆ ਤੇ ਪਾਕਿ ਪ੍ਰਬੰਧ ਕਰਕੇ ਨਰਕ ਦਾ ਰੂਪ ਪ੍ਰਤੀਤ ਹੁੰਦੀਆਂ ਹਨ। ਜੇਲ੍ਹਾਂ ਦਾ ਪ੍ਰਬੰਧ ਬਹੁਤ ਮਾੜਾ ਹੈ। ਇਸ ਦੇ ਕਾਰਨ ਹੀ ਜੇਲ੍ਹਾਂ ਦੇ ਅੰਦਰੋਂ ਨਸ਼ਿਆਂ ਦਾ ਕਾਰੋਬਾਰ ਬੇ-ਰੋਕ ਚੱਲ ਰਿਹਾ ਹੈ। ਜੇਲ੍ਹਾਂ ਅੰਦਰਲਾ ਵਾਤਾਵਰਨ ਕੈਦੀਆਂ ਨੂੰ ਸਰੀਰਕ ਅਤੇ ਮਾਨਸਿਕ ਰੂਪ ਵਿਚ ਬਿਮਾਰ ਬਣਾ ਦਿੰਦਾ ਹੈ। ਇਹ ਇਕ ਸ਼ਰਮਨਾਕ ਅਤੇ ਦੁਖਦਾਈ ਵਰਤਾਰਾ ਹੈ। ਇਸ ਲਈ ਸਮੇਂ ਦੀ ਵੱਡੀ ਲੋੜ ਹੈ ਕਿ ਸਾਡੇ ਪੰਜਾਬ ਦਾ ਜੇਲ੍ਹ ਪ੍ਰਬੰਧ ਸੁਧਾਰਿਆ ਜਾਵੇ ਅਤੇ ਬਦਲਿਆ ਜਾਵੇ। ਸਾਨੂੰ ਉਮੀਦ ਹੈ ਕਿ ਨਵੀਂ ਸਰਕਾਰ ਜ਼ਰੂਰ ਜਲਦ ਤੋਂ ਜਲਦ ਜੇਲ੍ਹਾਂ ਦੇ ਪ੍ਰਬੰਧ ਨੂੰ ਸੁਧਾਰਨ ਲਈ ਨਵੀਂ ਨੀਤੀ ਬਣਾਵੇਗੀ ਅਤੇ ਜੇਲ੍ਹਾਂ ਨੂੰ ਸਹੀ ਰੂਪ ਵਿਚ ਸੁਧਾਰ ਘਰ ਬਣਾਵੇਗੀ। ਅਜਿਹਾ ਹੋਣਾ ਪੰਜਾਬ ਦੇ ਵੱਡਮੁੱਲੇ ਹਿੱਤਾਂ ਵਿਚ ਹੋਵੇਗਾ।

-ਨਵਜੋਤ ਕੌਰ
ਕੁਠਾਲਾ (ਮਾਲੇਰਕੋਟਲਾ)

ਸ਼ਲਾਘਾਯੋਗ ਫ਼ੈਸਲਾ

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਿਜਲੀ ਬਿੱਲ ਮਾਫ਼ੀ ਦੀ ਸਕੀਮ ਜੋ ਅਕਤੂਬਰ ਮਹੀਨੇ ਵਿਚ ਦਿੱਤੀ ਗਈ ਸਾਨੂੰ 16 ਅਗਸਤ ਅਤੇ 28 ਅਕਤੂਬਰ ਦੇ ਬਿਜਲੀ ਬਿੱਲ ਸਾਇਕਲ ਦੇ ਹਿਸਾਬ ਵਿਚ 28 ਅਕਤੂਬਰ ਨੂੰ ਬਿਜਲੀ ਮਾਫੀ ਸਕੀਮ ਮਿਲ ਗਈ ਹੈ। ਸਾਡਾ ਬਿਜਲੀ ਬਿੱਲ 10/- ਰੁਪਏ ਆਇਆ ਹੈ। ਬਿਜਲੀ ਮਾਫੀ ਦੀ ਦਿੱਤੀ ਗਈ ਮਾਫ਼ ਸਬਸਿਡੀ ਲਈ ਅਸੀਂ ਵਰਤਮਾਨ 'ਆਪ' ਸਰਕਾਰ ਦਾ ਧੰਨਵਾਦ ਕਰਦੇ ਹਾਂ ਅਤੇ ਪੰਜਾਬ ਕਾਰਪੋਰੇਸ਼ਨ ਬਿਜਲੀ ਬੋਰਡ ਦੇ ਤਹਿਤ ਦਿਲੋਂ ਧੰਨਵਾਦੀ ਹਾਂ। ਜਿਨ੍ਹਾਂ ਨੇ ਇਹ ਸੇਵਾ ਸਾਡੇ ਤੱਕ ਵਧੀਆ ਕਾਰਗੁਜਾਰੀ ਨਿਭਾਉਂਦੇ ਹੋਏ ਸਾਡੇ ਤੱਕ ਪਹੁੰਚਾਈ ਹੈ। ਪਰਮਾਤਮਾ ਆਪ ਸਭ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਣ ਅਤੇ ਹੋਰ ਵੀ ਚੜ੍ਹਦੀਕਲਾ ਬਖ਼ਸ਼ਣ। ਉਮੀਦ ਕਰਦੇ ਹਾਂ ਕਿ ਭਵਿੱਖ ਵਿਚ ਵੀ ਪੰਜਾਬ 'ਆਪ' ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਹੋਰ ਵੀ ਖਰੀ ਉਤਰੇਗੀ।

-ਬਬੀਤਾ ਘਈ
ਜ਼ਿਲਾ ਲੁਧਿਆਣਾ।

02-11-2022

 ਯੋਗ ਉਪਰਾਲਾ

ਪੰਜਾਬ ਸਰਕਾਰ ਵਲੋਂ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ 'ਚ 6 ਫ਼ੀਸਦੀ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਫ਼ੈਸਲਾ ਹੈ। ਇਸ ਨਾਲ ਸਰਕਾਰੀ ਮੁਲਾਜ਼ਮ ਜੋ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਲੜਾਈ ਲੜ ਰਹੇ ਸਨ, ਨੂੰ ਰਾਹਿਤ ਮਿਲੇਗੀ। ਇਸ ਤੋਂ ਇਲਾਵਾ ਜੋ ਕਰਮਚਾਰੀ 1-1-15 ਤੋਂ ਪਹਿਲਾਂ ਸੇਵਾ ਮੁਕਤ ਹੋ ਗਏ ਹਨ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਵੀ ਦਿੱਤੀਆਂ ਜਾਣ। ਮੈਡੀਕਲ ਕੈਸ਼ਲੈਸ ਸਕੀਮ ਤੇ 6ਵੇਂ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰ ਸੋਧੇ ਹੋਏ ਸਕੇਲ ਦਿੱਤੇ ਜਾਣ ਜੋਂ ਸਮੇਂ ਦੀਆਂ ਸਰਕਾਰਾਂ ਨੇ ਨਹੀਂ ਦਿੱਤਾ। 'ਆਪ' ਸਰਕਾਰ ਨੂੰ ਇਸ ਦੇ ਨਾਲ-ਨਾਲ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਡੁੱਬੀ ਹੈ ਨਸ਼ਿਆਂ ਦੀ ਵਿੱਕਰੀ 'ਤੇ ਸਖ਼ਤੀ ਕਰ ਇਸ ਨੂੰ ਖ਼ਤਮ ਕਰਨਾ ਚਾਹੀਦਾ ਹੈ। ਨੌਜਵਾਨ ਜੋ ਬਾਹਰ ਜਾ ਰਿਹਾ ਹੈ, ਨੂੰ ਰੁਜ਼ਗਾਰ ਦੇ ਕੇ ਬਾਹਰ ਦਾ ਪ੍ਰਸਾਰ 'ਤੇ ਜੋ ਪੈਸਾ ਬਾਹਰ ਜਾ ਰਿਹਾ ਹੈ, ਰੋਕਣਾ ਚਾਹੀਦਾ ਹੈ। ਇਹ ਬਹੁਤ ਹੀ ਗੰਭੀਰ ਮਸਲਾ ਹੈ। ਉਮੀਦ ਹੈ 'ਆਪ' ਸਰਕਾਰ ਇਸ 'ਤੇ ਸੰਜੀਦਗੀ ਨਾਲ ਵਿਚਾਰ ਕਰ ਇਸ 'ਤੇ ਕਾਰਵਾਈ ਕਰੇਗੀ।

-ਗੁਰਮੀਤ ਵੇਰਕਾ
ਸੇਵਾਮੁਕਤ ਇੰਸਪੈਕਟਰ, ਪੁਲਿਸ।

ਅੰਧ ਵਿਸ਼ਵਾਸ

23 ਅਕਤੂਬਰ ਨੂੰ ਸੰਪਾਦਕੀ ਪੰਨੇ ਉੱਪਰ ਸ. ਸੁਮੀਤ ਸਿੰਘ ਦੁਆਰਾ ਲਿਖੇ ਗਏ ਲੇਖ 'ਪੰਜਾਬ ਵਿਚ ਅੰਧਵਿਸ਼ਵਾਸ ਨੂੰ ਰੋਕਣ ਲਈ ਕਾਨੂੰਨ ਬਣਾਉਣ ਦੀ ਲੋੜ' ਵਿਚ ਉਨ੍ਹਾਂ ਨੇ ਆਪਣੇ ਡੂੰਘੇ ਵਿਚਾਰ ਪੇਸ਼ ਕੀਤੇ ਹਨ। ਅੱਜ ਭਾਵੇਂ ਅਸੀਂ ਕਿੰਨੇ ਹੀ ਪੜ੍ਹੇ ਲਿਖੇ ਹਾਂ, ਪਰ ਅੱਜ ਵੀ ਸਾਡੇ ਸਮਾਜ ਵਿਚ ਬਹੁਤ ਜ਼ਿਆਦਾ ਅੰਧ-ਵਿਸ਼ਵਾਸ ਪ੍ਰਚਲਿਤ ਹਨ। ਲੋਕ ਅੱਜ ਵੀ ਸਾਧੂ ਸਿਆਣਿਆਂ ਪਿਛੇ ਲੱਗੇ ਹੋਏ ਹਨ। ਸਾਡੇ ਸਮਾਜ ਵਿਚ ਅਜਿਹੇ ਲੋਕ ਜੋ ਬਾਬੇ ਸਾਧ ਬਣ ਕੇ ਲੋਕਾਂ ਨੂੰ ਠੱਗਦੇ ਹਨ। ਇਨ੍ਹਾਂ ਸਾਧਾਂ ਨੇ ਆਪਣੇ ਵੱਡੇ-ਵੱਡੇ ਡੇਰੇ ਪਾਏ ਹੋਏ ਹਨ। ਦੁਖੀ ਅਤੇ ਭੋਲੇ-ਭਾਲੇ ਲੋਕ ਇਨ੍ਹਾਂ ਦੇ ਝਾਂਸੇ ਵਿਚ ਆ ਜਾਂਦੇ ਹਨ। ਸਰਕਾਰ ਨੂੰ ਇਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਸਰਕਾਰ ਨੂੰ ਅਜਿਹੇ ਲੋਕਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ, ਤਾਂ ਜੋ ਲੋਕ ਉਨ੍ਹਾਂ ਦੇ ਸ਼ਿਕਾਰ ਨਾ ਹੋ ਸਕਣ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਖ਼ਿਲਾਫ ਕਾਰਵਾਈ ਕਰਨ ਨਾ ਕਿ ਇਨ੍ਹਾਂ ਦੇ ਚੱਕਰ ਵਿਚ ਪੈਣ। ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ।

-ਨਵਜੋਤ ਕੌਰ
ਕੁਠਾਲਾ (ਮਾਲੇਰਕੋਟਲਾ)

ਹਵਾ ਪ੍ਰਦੂਸ਼ਣ

ਕਿਸਾਨ ਆਮ ਤੌਰ 'ਤੇ ਝੋਨੇ ਦੀ ਕਟਾਈ ਤੋਂ ਬਾਅਦ, ਸੌਖ ਲਈ, ਅਗਲੀ ਕਣਕ ਦੀ ਫ਼ਸਲ ਜਲਦੀ ਬੀਜਣ ਲਈ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ, ਜਿਸ ਕਾਰਨ ਹਵਾ ਪ੍ਰਦੂਸ਼ਣ ਵਧ ਜਾਂਦਾ ਹੈ ਅਤੇ ਧੂੰਏਂ ਕਣਾਂ ਨਾਲ ਲੋਕ ਦਮਾ ਆਦਿ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਜ਼ਮੀਨ ਦੇ ਉਪਜਾਊ ਖੁਰਾਕੀ ਤੱਤ ਸਾੜਨ ਕਾਰਨ ਕਈ ਕਰੋੜ ਰੁਪਏ ਦਾ ਸਾਲਾਨਾ ਨੁਕਸਾਨ ਹੁੰਦਾ ਹੈ। ਪਰਾਲੀ ਸਾੜਨ ਨਾਲ ਜ਼ਮੀਨ ਵਿਚ ਰਹਿੰਦੇ ਫ਼ਸਲਾਂ ਲਈ ਲਾਭਦਾਇਕ ਸੂਖਮ ਜੀਵ ਜੰਤੂ ਵੀ ਨਸ਼ਟ ਹੋ ਜਾਂਦੇ ਹਨ। ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਫਾਇਦਿਆਂ ਬਾਰੇ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਨਵੀਆਂ ਖੇਤੀ ਤਕਨੀਕਾਂ ਜਿਵੇਂ ਕਿ ਹੈਪੀ ਸੀਡਰ, ਰੋਟਾ ਵੇਟਰ, ਆਦਿ ਦੀ ਠੀਕ ਵਰਤੋਂ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ। ਵਾਤਾਵਰਨ ਦੀ ਸਹੀ ਸੰਭਾਲ ਕਰਨਾ ਮਨੁੱਖਤਾ ਬਚਾਉਣ ਲਈ ਬਹੁਤ ਜ਼ਰੂਰੀ ਹੈ। ਜੇ ਮਨੁੱਖ ਵਾਤਾਵਰਨ ਦੀ ਸੰਭਾਲ ਕਰੇਗਾ ਤਾਂ ਵਾਤਾਵਰਨ ਮਨੁੱਖ ਦੀ ਸੰਭਾਲ ਕਰ ਸਕੇਗਾ।

ਬਖ਼ਸ਼ੀਸ਼ ਸਿੰਘ ਜਵੰਦਾ
ਸੇਵਾਮੁਕਤ ਲੈਕਚਰਾਰ, ਤਰਨ ਤਾਰਨ।

01-11-2022

 ਭੁੱਖਮਰੀ

21ਵੀਂ ਸਦੀ ਵਿਚ ਵੀ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਭੁੱਖਮਰੀ ਦੀ ਹਾਲਤ ਬਣੀ ਹੋਈ ਹੈ। ਇਸ ਭੁੱਖਮਰੀ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ। ਸਾਡੇ ਦੇਸ਼ ਵਿਚ ਪੜ੍ਹੇ-ਲਿਖੇ ਨੌਜਵਾਨਾਂ ਨੂੰ ਵੀ ਨੌਕਰੀ ਨਹੀਂ ਮਿਲਦੀ। ਇਸ ਕਾਰਨ ਪੈਸੇ ਨਾ ਹੋਣ ਕਰਕੇ ਲੋਕਾਂ ਨੂੰ ਭੁੱਖਿਆਂ ਹੀ ਸੌਣਾ ਪੈਂਦਾ ਹੈ। ਇਸ ਕਾਰਨ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ। ਭੁੱਖਮਰੀ ਮੌਤਾਂ ਦਾ ਕਾਰਨ ਵੀ ਬਣਦੀ ਹੈ। ਭੁੱਖਮਰੀ ਕਾਰਨ ਬੱਚਿਆਂ ਦੀਆਂ ਮੌਤਾਂ ਦੀ ਗਿਣਤੀ ਵਧ ਰਹੀ ਹੈ। ਕਈ ਬੱਚਿਆਂ ਦੀ ਜਨਮ ਤੋਂ ਥੋੜ੍ਹੇ ਸਮੇਂ ਬਾਅਦ ਹੀ ਮੌਤ ਹੋ ਜਾਂਦੀ ਹੈ। ਕਿਉਂਕਿ ਗਰਭਵਤੀ ਔਰਤਾਂ ਨੂੰ ਸਹੀ ਢੰਗ ਨਾਲ ਪੋਸ਼ਣ ਨਹੀਂ ਮਿਲਦਾ। ਸਰਕਾਰ ਨੂੰ ਇਸ ਸੰਬੰਧੀ ਠੋਸ ਕਦਮ ਚੁੱਕਣੇ ਚਾਹੀਦੇ ਹਨ। ਪੜ੍ਹੇ ਲਿਖੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ 'ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਕਿਸੇ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ।

-ਹਰਮਨਜੋਤ ਕੌਰ

ਪਿੰਡ ਬਾਪਲਾ ਟ੍ਰੈਫਿਕ ਨਿਯਮਾਂ ਦੀ ਪਾਲਣਾ

ਸਾਨੂੰ ਸਾਰਿਆਂ ਨੂੰ ਆਪਣੇ ਕੰਮ ਕਰਨ ਦੀ ਬਹੁਤ ਜਲਦੀ ਹੁੰਦੀ ਹੈ। ਵਿਅਕਤੀ ਨੂੰ ਜੇਕਰ ਕਿਤੇ ਵੀ ਜਾਣ ਵਿਚ ਦੇਰੀ ਹੋ ਜਾਵੇ ਤਾਂ ਉਹ ਫਿਰ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦਾ ਹੈ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਆਪਣੀ ਤੇ ਦੂਸਰੇ ਲੋਕਾਂ ਦੀ ਜ਼ਿੰਦਗੀ ਵੀ ਖ਼ਤਰੇ ਵਿਚ ਪਾਉਂਦਾ ਹੈ। ਜ਼ਿਆਦਾਤਰ ਸੜਕੀ ਹਾਦਸੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੁੰਦੇ ਹਨ। ਵਿਅਕਤੀ ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ। ਇਸ ਲਈ ਸਾਨੂੰ ਸਹੁੰ ਚੁੱਕਣੀ ਚਾਹੀਦੀ ਹੈ ਕਿ ਮੋਟਰਸਾਈਕਲ ਜਾਂ ਸਕੂਟਰੀ ਚਲਾਉਂਦੇ ਸਮੇਂ ਹੈਲਮੇਟ ਅਤੇ ਗੱਡੀ ਚਲਾਉਂਦੇ ਹੋਏ ਸੀਟ ਬੈਲਟ ਲਗਾਉਣੀ ਚਾਹੀਦੀ ਹੈ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰ ਸਕੀਏ।

-ਗੁਰਸ਼ਰਨਦੀਪ ਕੌਰ
ਕੇ.ਐਮ.ਵੀ. (ਜਲੰਧਰ)

31-10-2022

 ਗਲੀਆਂ 'ਤੇ ਕਬਜ਼ੇ
ਲਗਭਗ ਸਾਰੇ ਹੀ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਇਹ ਆਮ ਹੀ ਵੇਖਿਆ ਗਿਆ ਹੈ ਕਿ ਭਾਵੇਂ ਕਈ ਲੋਕਾਂ ਦੇ ਘਰਾਂ, ਕੋਠੀਆਂ ਵਿਚ ਗੱਡੀਆਂ ਖੜ੍ਹੇ ਕਰਨ ਲਈ ਜਗ੍ਹਾ ਹੁੰਦੀ ਹੈ, ਪਰੰਤੁ ਉਹ ਘਰ ਦੇ ਬਾਹਰ ਗਲੀ ਵਿਚ ਹੀ ਕਾਰਾਂ, ਸਕੂਟਰ, ਮੋਟਰਸਾਈਕਲ ਆਦਿ ਖੜ੍ਹੇ ਕਰਕੇ ਅੰਦਰ ਵੜ ਜਾਂਦੇ ਹਨ ਅਤੇ ਸੜਕ 'ਤੇ ਵਾਹਨ ਖੜ੍ਹੇ ਕਰਨਾ ਉਙ ਆਪਣੀ ਸ਼ਾਨ ਸਮਝਦੇ ਹਨ। ਗਲੀ ਵਿਚ ਗੱਡੀਆਂ ਖੜ੍ਹੀਆਂ ਹੋ ਜਾਣ ਕਾਰਨ ਜਿੱਥੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ, ਉਥੇ ਹੀ ਗਲੀ ਵਿਚ ਵਸਦੇ ਲੋਕਾਂ ਨੂੰ ਵੀ ਆਪਣੇ ਵਾਹਨ ਬਾਹਰ ਕੱਢਣ ਲਈ ਮੁਸ਼ਕਿਲ ਆਉਂਦੀ ਹੈ ਅਤੇ ਇਹ ਮੁਸੀਬਤ ਉਸ ਵਕਤ ਹੋਰ ਵੀ ਵਧ ਜਾਂਦੀ ਹੈ, ਜਦੋਂ ਹਨੇਰੇ-ਸਵੇਰੇ ਕਿਸੇ ਮਰੀਜ਼ ਨੂੰ ਹਸਪਤਾਲ ਲੈ ਜਾਣ ਲਈ ਗੱਡੀ ਕੱਢਣੀ ਪੈਂਦੀ ਹੈ। ਇਹ ਵੀ ਵੇਖਿਆ ਗਿਆ ਹੈ ਕਿ ਵਾਹਨ ਗਲੀ 'ਚੋਂ ਬਾਹਰ ਕੱਢਣ ਸਮੇਂ ਦੂਸਰੀ ਗੱਡੀ ਨਾਲ ਰਗੜ, ਖਰੋਚ ਪੈ ਜਾਣ ਨਾਲ ਆਪਣੀ ਤਕਰਾਰ, ਗਾਲੀ-ਗਲੋਚ, ਮਾਰ-ਧਾੜ, ਕਾਰਨ ਥਾਣੇ, ਕੋਰਟ-ਕਚਹਿਰੀ ਤੱਕ ਦੀ ਨੌਬਤ ਆ ਜਾਂਦੀ ਹੈ। ਪ੍ਰਸ਼ਾਸਨ, ਨਗਰ ਨਿਗਮ ਨੇ ਗਲੀਆਂ ਵਿਚ ਲਗਾਏ ਜਾਂਦੇ ਗੇਟਾਂ ਸੰਬੰਧੀ ਨਿਯਮ ਬਣਾਏ ਹੋਏ ਹਨ, ਉਥੇ ਹੀ ਗਲੀਆਂ ਵਿਚ ਗੱਡੀਆਂ ਖੜ੍ਹੇ ਕਰਨ ਸੰਬੰਧੀ ਵੀ ਕੋਈ ਮਾਪਦੰਡ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਗਲੀ 'ਚੋਂ ਵਾਹਨ ਬਾਹਰ ਕੱਢਣ 'ਤੇ ਕੋਈ ਅੜਚਨ ਨਾ ਆਵੇ ਤੇ ਲੜਾਈ ਝਗੜੇ ਤੋਂ ਬਚਿਆ ਜਾ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸਕੂਲਾਂ ਮੂਹਰੇ ਬੈਰੀਕੇਡ ਲਗਾਏ ਜਾਣ
ਵਰਤਮਾਨ ਵਿਚ ਪ੍ਰਾਈਵੇਟ ਸਕੂਲਾਂ ਦਾ ਜਿਵੇਂ ਹੜ੍ਹ ਹੀ ਆ ਗਿਆ ਹੋਵੇ। ਥਾਂ-ਥਾਂ 'ਤੇ ਪ੍ਰਾਈਵੇਟ ਸਕੂਲ ਖੁੱਲ੍ਹ ਗਏ ਨੇ। ਇਕ ਤੋਂ ਇਕ ਚੜ੍ਹਦਾ ਪ੍ਰਾਈਵੇਟ ਸਕੂਲ, ਵੱਧ ਤੋਂ ਵੱਧ ਫੀਸਾਂ ਅਤੇ ਦਾਖਲੇ ਲਏ ਜਾਂਦੇ ਹਨ। ਸਿੱਖਿਆ ਦੇ ਅਦਾਰੇ ਘੱਟ ਵਪਾਰਿਕ ਕੇਂਦਰ ਜ਼ਿਆਦਾ ਹਨ। ਸਟੇਸ਼ਨਰੀ, ਕਿਤਾਬਾਂ, ਕਾਪੀਆਂ, ਬੱਚਿਆਂ ਦੀਆਂ ਵਰਦੀਆਂ ਹਰ ਚੀਜ਼ ਇਥੇ ਮੁੱਲ ਵਿਕਦੀ ਹੈ। ਪਰ ਸੁਰੱਖਿਆ ਦੇ ਨਾਂਅ 'ਤੇ ਇਹ ਸਕੂਲ ਸਿਫ਼ਰ ਸਾਬਿਤ ਹੋ ਰਹੇ ਹਨ। ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰੀ ਰਹਿੰਦੀ ਹੈ। ਕਦੇ ਡਰਾਈਵਰਾਂ ਦੀ ਅਣਗਹਿਲੀ ਕਰਕੇ ਕੋਈ ਬੱਚਾ ਵੈਨ ਹੇਠਾਂ ਆ ਜਾਂਦਾ ਹੈ ਜਾਂ ਵੈਨ ਵਿਚ ਸੁੱਤਾ ਪਿਆ ਰਿਹਾ ਜਾਂਦਾ ਹੈ, ਤੇ ਕਦੇ ਸਕੂਲ ਸਟਾਫ ਦੀ ਨਲਾਇਕੀ ਕਰਕੇ ਬੱਚਾ ਕਲਾਸ ਵਿਚ ਹੀ ਰਹਿ ਜਾਂਦਾ ਹੈ।
ਸਭ ਤੋਂ ਜ਼ਿਆਦਾ ਭੈਅ ਤਾਂ ਉਦੋਂ ਲੱਗਦਾ ਹੈ ਜਦੋਂ ਸਵੇਰੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਹਾਂ ਜਾਂ ਫਿਰ ਦੁਪਹਿਰ ਦੀ ਛੁੱਟੀ ਵੇਲੇ ਲਿਆਉਣ ਲੱਗੇ। ਜ਼ਿਆਦਾਤਰ ਪ੍ਰਾਈਵੇਟ ਸਕੂਲ ਸ਼ਹਿਰ ਤੋਂ ਬਾਹਰ ਸਟੇਟ ਹਾਈਵੇ 'ਤੇ ਸਥਿਤ ਹਨ ਜਿਥੇ ਵੱਡੀਆਂ ਗੱਡੀਆਂ ਜਿਵੇਂ ਕਿ ਟਰੱਕ, ਬਸ, ਟ੍ਰਾਲਾ ਘੋੜਾ, ਕਾਰ, ਟ੍ਰੈਕਟਰ-ਟ੍ਰਾਲੀਆਂ ਆਦਿ ਲੰਘਦੀਆਂ ਰਹਿੰਦੀਆਂ ਹਨ। ਜਦੋਂ ਇਨ੍ਹਾਂ ਸਕੂਲਾਂ 'ਚ ਛੁੱਟੀ ਹੁੰਦੀ ਹੈ ਤਾਂ ਉਸ ਸਮੇਂ ਹਾਈਵੇ ਤੇ ਟ੍ਰੈਫਿਕ ਜਾਮ ਹੋ ਜਾਂਦਾ ਹੈ। ਦੋਵੇਂ ਪਾਸੇ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਨਾ ਤਾਂ ਉੱਥੇ ਕੋਈ ਟ੍ਰੈਫਿਕ ਪੁਲਿਸ ਹੁੰਦੀ ਹੈ ਅਤੇ ਨਾ ਹੀ ਪ੍ਰਸ਼ਾਸਨ ਵਲੋਂ ਉਥੇ ਬੈਰੀਕੇਡ ਲਗਾਏ ਜਾਂਦੇ ਹਨ। ਜਿਸ ਨਾਲ ਕੋਈ ਨਾ ਕੋਈ ਘਟਨਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਮੇਰੀ ਪੰਜਾਬ ਸਰਕਾਰ, ਸਥਾਨਿਕ ਸਿੱਖਿਆ ਵਿਭਾਗ ਅਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਟੇਟ ਹਾਈਵੇ 'ਤੇ ਸਥਿਤ ਇਨ੍ਹਾਂ ਸਕੂਲਾਂ ਅੱਗੇ ਪੱਕੇ ਤੌਰ 'ਤੇ ਬੈਰੀਕੇਡ ਲਗਾਏ ਜਾਣ ਅਤੇ ਟ੍ਰੈਫਿਕ ਪੁਲਿਸ ਦੀ ਡਿਊਟੀ ਯਕੀਨੀ ਬਣਾਈ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।


-ਅਰੁਣ ਸ਼ਰਮਾ ਮੋਗਾ।


ਹਜ਼ਾਰ ਰੁਪਏ ਉਡੀਕਦੀਆਂ ਔਰਤਾਂ
ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ 18 ਸਾਲ ਤੋਂ ਉੱਪਰ ਪੰਜਾਬ ਦੀਆਂ ਸਾਰੀਆਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਅਕਾਲੀ-ਬਸਪਾ ਗੱਠਜੋੜ ਨੇ ਵੀ ਚੋਣਾਂ ਦੌਰਾਨ ਔਰਤ ਵੋਟਰਾਂ ਨੂੰ ਭਰਮਾਉਣ ਲਈ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ ਪਰ ਪੰਜਾਬ ਦੀਆਂ ਔਰਤਾਂ ਨੇ ਬਾਕੀ ਪਾਰਟੀਆਂ ਨੂੰ ਨਕਾਰਦਿਆਂ ਆਮ ਆਦਮੀ ਪਾਰਟੀ 'ਤੇ ਭਰੋਸਾ ਜਤਾਇਆ ਸੀ ਅਤੇ ਵੱਡੀ ਜਿੱਤ ਦਿਵਾਉਣ ਵਿਚ ਅਹਿਮ ਰੋਲ ਅਦਾ ਕੀਤਾ ਸੀ। ਭਾਵੇਂ ਕਿ ਕਾਂਗਰਸ ਸਰਕਾਰ ਦੀ ਸ਼ੁਰੂ ਕੀਤੀ ਗਈ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਨੂੰ ਭਗਵੰਤ ਮਾਨ ਸਰਕਾਰ ਵਲੋਂ ਬਰਕਰਾਰ ਰੱਖਿਆ ਗਿਆ ਹੈ ਪਰ ਅੱਜ ਪੰਜਾਬ ਦੀਆਂ ਸਾਰੀਆਂ ਔਰਤਾਂ ਆਪਣੇ ਬੈਂਕ ਖਾਤਿਆਂ ਵਿਚ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਆਉਣ ਦੀ ਉਡੀਕ ਕਰ ਰਹੀਆਂ ਹਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਔਰਤਾਂ ਨਾਲ ਕੀਤਾ ਹੋਇਆ ਆਪਣਾ ਵਾਅਦਾ ਪੂਰਾ ਕਰੇ ਤਾਂ ਜੋ ਅੱਗੇ ਤੋਂ ਵੀ ਇਸ ਪਾਰਟੀ ਤੇ ਪੰਜਾਬ ਦੀਆਂ ਔਰਤਾਂ ਦਾ ਵਿਸ਼ਵਾਸ ਬਣਿਆ ਰਹੇ।


-ਹਰਪ੍ਰੀਤ ਸਿੰਹ ਸਿਹੌੜਾ
ਪਿੰਡ-ਡਾਕ. ਸਿਹੋੜਾ, ਤਹਿ. ਪਾਇਲ, ਲੁਧਿਆਣਾ


ਖਾਈਏ ਮਨ ਭਾਉਂਦਾ, ਪਾਈਏ ਜੱਗ ਭਾਉਂਦਾ
ਪੰਜਾਬੀ ਸੱਭਿਆਚਾਰ ਨੂੰ ਨੌਜਵਾਨ ਪੀੜ੍ਹੀ ਦਿਨੋਂ-ਦਿਨ ਭੁੱਲਦੀ ਜਾ ਰਹੀ ਹੈ। ਇਸ 'ਚ ਕੋਈ ਵੀ ਖੇਤਰ ਹੋਵੇ ਹਰੇਕ 'ਚ ਵੱਡਾ ਫਰਕ ਵੇਖਣ ਨੂੰ ਮਿਲੇਗਾ, ਭਾਵੇਂ ਸੰਗੀਤ ਜਗਤ, ਫ਼ਿਲਮੀ ਜਗਤ, ਭੰਗੜਾ, ਗਿੱਧਾ, ਸਾਡਾ ਖਾਣ-ਪੀਣ, ਪਹਿਰਾਵਾ, ਵਿਆਹ ਸ਼ਾਦੀਆਂ ਆਦਿ ਤੋਂ ਇਲਾਵਾ ਕਿਸੇ ਪਾਸੇ ਵੀ ਝਾਤ ਮਾਰੋ ਅਸੀਂ ਜਿਵੇਂ-ਜਿਵੇਂ ਤਰੱਕੀ ਵੱਲ ਵਧ ਰਹੇ ਹਾਂ ਉਵੇਂ-ਉਵੇਂ ਹੀ ਅਸੀਂ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ। ਅੱਜ ਅਸੀਂ ਵਿਖਾਵੇ ਦੀ ਦੌੜ 'ਚ ਦੌੜਦਿਆਂ ਹੋਇਆਂ ਆਪਮੇ ਬਜ਼ੁਰਗਾਂ ਦੇ ਇਕ ਅਖਾਣ ਨੂੰ ਝੂਠਾ ਸਾਬਤ ਕਰਨ 'ਤੇ ਲੱਗੇ ਹੋਏ ਹਾਂ ਕਿ ਖਾਈਏ ਮਨ ਭਾਉਂਦਾ, ਪਾਈਏ ਜੱਗ ਭਾਉਂਦਾ ਤੋਂ ਉਲਟਾ ਚਲਦਿਆਂ ਹੋਇਆਂ ਅਸੀਂ ਮਹਿੰਗੇ ਤੋਂ ਮਹਿੰਗੇ ਕੱਪੜਾ ਖਰੀਦ ਕੇ ਵੀ ਆਪਣੇ ਤਨ ਨੂੰ ਚੰਗੀ ਤਰ੍ਹਾਂ ਨਹੀਂ ਢਕਦੇ। ਸਾਡੀਆਂ ਧੀਆਂ-ਭੈਣਾਂ ਕਿਸੇ ਸਮੇਂ ਘਰ 'ਚ ਵੀ ਦੁਪੱਟਾ ਸਿਰ ਤੋਂ ਲੱਥਣ ਨਹੀਂ ਸਨ ਦਿੰਦੀਆਂ, ਪਰ ਹੁਣ ਤਾਂ ਬਹੁਤ ਸਾਰੀਆਂ ਔਰਤਾਂ ਘਰ ਤੋਂ ਬਾਹਰ ਜਾਣ ਸਮੇਂ ਵੀ ਦੁਪੱਟਾ ਨਹੀਂ ਲੈਂਦੀਆਂ ਉਪਰੋਂ ਵੱਖ-ਵੱਖ ਤਰ੍ਹਾਂ ਦੇ ਕੱਪੜੇ ਪਹਿਣ ਕੇ ਵਾਲਾਂ ਦੇ ਨਵੇਂ-ਨਵੇਂ ਡਿਜ਼ਾਈਨ ਬਣਾ ਕੇ ਆਪਣੇ ਸੱਭਿਆਚਾਰ ਤੋਂ ਕੋਹਾਂ ਦੂਰ ਹੋਣ ਦਾ ਸਬੂਤ ਦਿੰਦੀਆਂ ਹਨ। ਇਸੇ ਤਰ੍ਹਾਂ ਮੁੰਡੇ ਵੀ ਕਿਸੇ ਤੋਂ ਘੱਟ ਨਹੀਂ ਹਨ।
ਪੁਰਾਣੇ ਸਮਿਆਂ 'ਚ ਕੁੜਤੇ ਚਾਦਰੇ, ਤਿੱਲੇਦਾਰ ਜੁੱਤੀਆਂ, ਹੱਥਾਂ 'ਚ ਖੁੰਡੇ, ਗਲਾਂ 'ਚ ਕੈਂਠੇ, ਕੰਨਾਂ 'ਚ ਨੱਤੀਆਂ ਤੁਰਲੇ ਵਾਲੀਆਂ ਪੱਗਾਂ ਬੰਨ੍ਹ ਕੇ ਜਦੋਂ ਮੜਕ ਨਾਲ ਤੁਰਦੇ ਸਨ ਤਾਂ ਉਨ੍ਹਾਂ ਦੀ ਟੌਹਰ ਵੇਖਣ ਹੀ ਵਾਲੀ ਹੁੰਦੀ ਸੀ, ਅੱਜ ਦੇ ਗੱਭਰੂ ਪਤਾ ਨਹੀਂ ਕਿਵੇਂ ਦੇ ਪਹਿਰਾਵੇ ਪਿੱਛੇ ਭੱਜ ਤੁਰੇ ਹਨ ਇਥੋਂ ਤੱਕ ਕਿ ਪਾਟੀਆਂ ਹੋਈਆਂ ਪੈਂਟਾਂ-ਕਮੀਜ਼ਾਂ ਪਾ ਕੇ ਬੜੇ ਟੌਹਰ ਨਾਲ ਤੁਰਦੇ ਹਨ, ਜਿਵੇਂ ਕੋਈ ਬਹੁਤ ਵਧੀਆ ਕੰਮ ਕਰ ਲਿਆ ਹੁੰਦਾ ਇਹ ਸਭ ਕੁਝ ਵੇਖ ਕੇ ਇੰਝ ਲੱਗਦਾ ਹੈ ਕਿ ਅਸੀਂ ਸੱਭਿਆਚਾਰ ਦੀ ਪ੍ਰਵਾਹ ਛੱਡ ਕੇ ਖਾਣਾ ਵੀ ਮਨ ਭਾਉਂਦਾ ਤੇ ਪਾਉਣਾ ਵੀ ਮਨ ਭਾਉਂਦਾ ਹੈ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

28-10-2022

 ਪੁਲਿਸ ਮਹਿਕਮੇ 'ਚ ਦਖ਼ਲਅੰਦਾਜ਼ੀ
ਲੋਕਾਂ ਅੰਦਰ ਇਕ ਧਾਰਨਾ ਬਣੀ ਹੋਈ ਹੈ ਕਿ ਪੁਲਿਸ ਮਹਿਕਮਾ ਆਮ ਲੋਕਾਂ ਨਾਲ ਧੱਕਾ ਕਰਦਾ ਹੈ। ਪਰ ਜਿਉਂ-ਜਿਉਂ ਲੋਕ ਸੋਸ਼ਲ ਮੀਡੀਆ ਨਾਲ ਜੁੜਦੇ ਜਾ ਰਹੇ ਹਨ, ਉਨ੍ਹਾਂ ਦੀ ਇਹ ਧਾਰਨਾ ਗ਼ਲਤ ਹੁੰਦੀ ਜਾ ਰਹੀ ਹੈ। ਬੀਤੇ ਦਿਨੀਂ ਸਾਬਕਾ ਇੰਸਪੈਕਟਰ ਸਤਪਾਲ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਕਾਂਗਰਸ ਦੇ ਸਾਬਕਾ ਮੰਤਰੀਆਂ ਦੇ ਨਾਂਅ ਲੈਂਦਿਆਂ ਹੋਇਆਂ ਆਪਣੀ ਹੱਡ ਬੀਤੀ ਸੁਣਾਈ ਸੀ ਕਿ ਕਿਵੇਂ ਸਾਨੂੰ ਸਾਡੇ ਹੀ ਮਹਿਕਮੇ ਦੇ ਕੁਝ ਮੁਲਾਜ਼ਮਾਂ ਖਿਲਾਫ਼ ਬਿਨਾਂ ਕਿਸੇ ਕਸੂਰ ਦੇ ਕਾਰਵਾਈ ਕਰਨ ਲਈ ਕਿਹਾ ਗਿਆ ਤੇ ਉਨ੍ਹਾਂ ਨੂੰ ਦੋ-ਚਾਰ ਦਿਨ ਆਪਣੀ ਮਰਜ਼ੀ ਮੁਤਾਬਕ ਜ਼ਲੀਲ ਕੀਤਾ ਗਿਆ ਸੀ। ਇਸੇ ਤਰ੍ਹਾਂ ਸਮੇਂ-ਸਮੇਂ 'ਤੇ ਅਜਿਹੀਆਂ ਖ਼ਬਰਾਂ ਆਮ ਹੀ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ, ਜਿਨ੍ਹਾਂ 'ਚ ਸਿੱਧੇ ਤੌਰ 'ਤੇ ਲੀਡਰਾਂ ਦੀ ਪੁਲਿਸ ਮਹਿਕਮੇ 'ਚ ਦਖ਼ਲ-ਅੰਦਾਜ਼ੀ ਸਪੱਸ਼ਟ ਦਿਖਾਈ ਦਿੰਦੀ ਹੈ। ਪੁਲਿਸ ਨੂੰ ਲੋਕਾਂ ਦੀ ਹਿਫਾਜ਼ਤ ਲਈ ਬਣਦੇ ਢੁਕਵੇਂ ਕੰਮ ਕਰਨ 'ਚ ਅਜਿਹਾ ਕੋਈ ਵੀ ਅੜਿੱਕਾ ਖੜ੍ਹਾ ਨਹੀਂ ਕਰਨਾ ਚਾਹੀਦਾ ਕਿ ਲੋਕ ਪੁਲਿਸ ਤੋਂ ਡਰਦਿਆਂ ਸੱਚ ਹੀ ਨਾ ਬੋਲਣ। ਜੇ ਸਰਕਾਰ ਸੱਚਮੁੱਚ ਹੀ ਪੰਜਾਬ ਦਾ ਭਲਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਪੁਲਿਸ ਮਹਿਕਮੇ ਨੂੰ ਆਜ਼ਾਦ ਹੋ ਕੇ ਕੰਮ ਕਰਨ ਲਈ ਹੁਕਮ ਜਾਰੀ ਕਰਨੇ ਚਾਹੀਦੇ ਹਨ ਤਾਂ ਜੋ ਪੁਲਿਸ ਮਹਿਕਮਾ ਆਪਣੇ ਬਣਦੇ ਫ਼ਰਜ਼ਾਂ ਅਨੁਸਾਰ ਹਰ ਪੀੜਤ ਨੂੰ ਬਣਦਾ ਇਨਸਾਫ਼ ਦਿਵਾਉਣ 'ਚ ਸਹਾਈ ਹੋ ਸਕੇ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।


ਨਾਰੀ ਸਸ਼ਕਤੀਕਰਨ
ਵਿੱਦਿਆ ਦਾ ਗਿਆਨ ਸਭ ਨੂੰ ਬਰਾਬਰ ਮਿਲਣਾ ਚਾਹੀਦਾ , ਚਾਹੇ ਉਹ ਮਰਦ ਹੋਵੇ ਜਾਂ ਔਰਤ ਜਿਸ ਤਰ੍ਹਾਂ ਸਾਰੇ ਅਧਿਕਾਰ ਇਕ ਪੁਰਸ਼ ਨੂੰ ਮਿਲਦੇ ਹਨ ਉਸੇ ਤਰ੍ਹਾਂ ਇਕ ਔਰਤ ਨੂੰ ਬਿਨਾਂ ਕਿਸੇ ਵਿਤਕਰੇ ਨਾਲ ਸਾਰੇ ਅਧਿਕਾਰ ਮਿਲਣੇ ਚਾਹੀਦੇ ਹਨ। ਅੱਜਕਲ੍ਹ ਦੇ ਆਧੁਨਿਕ ਯੁਗ ਵਿਚ ਲੜਕੀਆਂ ਦੀ ਪੜ੍ਹਾਈ ਦਾ ਪੱਧਰ ਮੁੰਡਿਆਂ ਦੀ ਤੁਲਣਾ ਵਿਚ ਘੱਟ ਹੈ। ਛੋਟੀ ਉਮਰ ਵਿਚ ਹੀ ਉਨ੍ਹਾਂ ਦੇ ਵਿਆਹ ਕਰ ਦਿੱਤੇ ਜਾਂਦੇ ਹਨ। ਜੇਕਰ ਪੜ੍ਹ ਲਿਖ ਜਾਣ ਤਾਂ ਏਨਾ ਹੀ ਬਹੁਤ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਭਵਿੱਖ ਨੌਕਰੀ ਜਾਂ ਵਪਾਰ ਬਾਰੇ ਫੈਸਲੇ ਦਾ ਅਧਿਕਾਰ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ ਜਾਂਦਾ। ਔਰਤਾਂ ਦੀ ਸਥਿਤੀ ਨੂੰ ਦੇਸ਼ ਅਤੇ ਸਮਾਜ ਵਿਚ ਮਜ਼ਬੂਤ ਕਰਨ ਲਈ ਸਰਕਾਰ ਨੇ ਬਹੁਤ ਸਾਰੇ ਉਪਰਾਲੇ ਕੀਤੇ ਹਨ। ਸਮੇਂ-ਸਮੇਂ 'ਤੇ ਯੋਜਨਾਵਾਂ ਬਣਾਈਆਂ ਗਈਆਂ। ਭਾਰਤ ਸਰਕਾਰ ਵਲੋਂ ਬਣਾਈਆਂ ਗਈਆਂ ਯੋਜਨਾਵਾਂ ਅੱਜ ਵੀ ਚੱਲ ਰਹੀਆਂ ਹਨ। ਔਰਤਾਂ ਨੂੰ ਇਨ੍ਹਾਂ ਯੋਜਨਾਵਾਂ ਨਾਲ ਫਾਇਦਾ ਵੀ ਹੋਇਆ ਹੈ, ਪਰ ਹੇਠਲੇ ਪੱਧਰ 'ਤੇ ਅਜੇ ਵੀ ਔਰਤਾਂ ਨੂੰ ਆਪਣੀ ਆਰਥਿਕ ਅਤੇ ਸਿੱਖਿਅਕ ਸਥਿਤੀ ਦੇ ਪੱਧਰ ਦਾ ਪਤਾ ਨਹੀਂ ਹੈ। ਉਨ੍ਹਾਂ ਨੂੰ ਜਾਗਰੂਕਤਾ ਦੀ ਲੋੜ ਹੈ। ਇਸ ਕੰਮ ਵਿਚ ਸਰਕਾਰ ਦੇ ਨਾਲ-ਨਾਲ ਆਮ ਮਨੁੱਖ ਨੂੰ ਵੀ ਹਰ ਤਰ੍ਹਾਂ ਨਾਲ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਜੇ ਔਰਤਾਂ ਦੀ ਸਥਿਤੀ ਮਜ਼ਬੂਤ ਹੋਵੇਗੀ ਤਾਂ ਸਾਡੇ ਸਾਰੇ ਦੇਸ਼ ਦਾ ਸੰਪੂਰਨ ਵਿਕਾਸ ਹੋਵੇਗਾ।


-ਅਮਨ ਕੁਮਾਰੀ
ਕੇ.ਐਮ.ਵੀ. ਜਲੰਧਰ।


ਰਾਜਪਾਲ ਦੀ ਵਧਦੀ ਦਖ਼ਲ ਅੰਦਾਜ਼ੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਉੱਤੇ ਪੰਜਾਬ ਦੇ ਰਾਜਪਾਲ ਦੀ ਚੱਲੀ ਕੈਂਚੀ ਅਸਲ 'ਚ ਸੰਘੀ ਢਾਂਚੇ ਉਤੇ ਕੀਤਾ ਗਿਆ ਇਕ ਤਰ੍ਹਾਂ ਨਾਲ ਸਿੱਧਾ ਹਮਲਾ ਹੈ। ਪਹਿਲਾਂ ਜਦੋਂ ਆਪ ਦੀ ਸਰਕਾਰ ਦਿੱਲੀ 'ਚ ਬਣੀ, ਉਥੇ ਸਰਕਾਰ ਦੀ ਉਥੋਂ ਦੇ ਰਾਜਪਾਲ ਨਾਲ ਸਿੱਧੀ ਟੱਕਰ ਰਹੀ, ਚੱਲੋ ਮੰਨਿਆ ਉਥੇ ਰਾਜਪਾਲ ਦਾ ਅਧਿਕਾਰ ਖੇਤਰ ਜ਼ਿਆਦਾ ਹੈ। ਪਰ ਜਦੋਂ ਦੀ 'ਆਪ' ਨੇ ਪੰਜਾਬ 'ਚ ਸਰਕਾਰ ਬਣਾਈ, ਉਦੋਂ ਦਾ ਪੰਜਾਬ 'ਚ ਵੀ ਰਾਜਪਾਲ ਤੇ ਸਰਕਾਰ ਦਾ ਟਕਰਾਅ ਵਧਦਾ ਹੀ ਜਾ ਰਿਹਾ। ਪੰਜਾਬ ਅਤੇ ਦਿੱਲੀ 'ਚ ਪਹਿਲੀਆਂ ਸਰਕਾਰਾਂ 'ਚ ਕਦੇ ਵੀ ਇਹ ਟਕਰਾਅ ਨਜ਼ਰ ਨਹੀਂ ਆਇਆ। ਪਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਰਾਜਪਾਲ ਕੋਲ ਸ਼ਕਤੀਆਂ ਸੀਮਤ ਹੀ ਹਨ। ਸਰਕਾਰ ਦੀਆਂ ਨੀਤੀਆਂ 'ਤੇ ਮੋਹਰ ਲਾਉਣਾ ਰਾਜਪਾਲ ਲਈ ਇਕ ਤਰ੍ਹਾਂ ਨਾਲ ਜ਼ਰੂਰੀ ਹੀ ਹੁੰਦਾ ਹੈ। ਰਾਜਪਾਲ ਦੇ ਪਿੱਛੇ ਅਸਿੱਧੇ ਢੰਗ ਨਾਲ ਭਾਜਪਾ ਕੰਮ ਕਰ ਰਹੀ ਹੈ। ਭਾਜਪਾ ਦੀਆਂ ਸਰਗਰਮੀਆਂ ਵਿਰੋਧੀ ਸਰਕਾਰਾਂ ਵਾਲੇ ਰਾਜਾਂ 'ਚ ਟੇਢੀਆਂ ਹੀ ਰਹੀਆਂ ਹਨ। ਲੋਕਤੰਤਰ ਵਿਚ ਅਜਿਹੇ ਸਿੱਧੇ-ਅਸਿੱਧੇ ਢੰਗ ਤਰੀਕੇ ਦੇਸ਼ ਦੇ ਸੰਘੀ ਢਾਂਚੇ ਲਈ ਗੰਭੀਰ ਖਤਰਾ ਹਨ। ਪੰਜਾਬ ਦੀਆਂ ਸਾਰੀਆਂ ਪਾਰਟੀਆਂ ਤੇ ਪੰਜਾਬ ਵਾਸੀਆਂ ਨੂੰ ਇਥੇ ਇਕ ਸੁਰ ਹੋਣ ਦੀ ਜ਼ਰੂਰਤ ਹੈ ਨਹੀਂ ਤਾਂ ਹੌਲੀ-ਹੌਲੀ ਸੰਘੀ ਢਾਂਚਾ ਕਮਜ਼ੋਰ ਹੁੰਦਾ ਜਾਵੇਗਾ ਤੇ ਰਾਜਾਂ ਦੇ ਅਧਿਕਾਰਾਂ 'ਤੇ ਡਾਕਾ ਵੱਜਦਾ ਰਹੇਗਾ।


-ਜੋਬਨ ਖਹਿਰਾ


ਖੁਸ਼ੀ ਦੇ ਮੌਕੇ ਕਿਵੇਂ ਮਨਾਈਏ
ਬੇਸ਼ੱਕ ਅਸੀਂ ਇਹ ਭਲੀ ਭਾਂਤ ਜਾਣਦੇ ਹਾਂ ਕਿ ਜਨਮ ਦਿਨ ਹੋਵੇ ਜਾਂ ਵਰ੍ਹੇਗੰਢ ਇਨ੍ਹਾਂ ਨੂੰ ਮਨਾਉਣ ਨਾਲ ਨਾ ਤਾਂ ਅਸੀਂ ਵੱਡੇ ਹੁੰਦੇ ਆ ਤੇ ਨਾ ਹੀ ਉਮਰ ਵਧਦੀ ਹੈ। ਪਰ ਅਜਿਹੇ ਦਿਨ ਵਿਹਾਰ ਸਾਡੀ ਜ਼ਿੰਦਗੀ ਦੇ ਅਜਿਹੇ ਹਿੱਸੇ ਬਣ ਜਾਂਦੇ ਹਨ ਕਿ ਜਿਨ੍ਹਾਂ ਨੂੰ ਮਨਾਉਣ 'ਚ ਅਸੀਂ ਬੇਹੱਦ ਖੁਸ਼ੀ ਮਹਿਸੂਸ ਕਰਦੇ ਹਾਂ। ਅਜੋਕੇ ਯੁੱਗ ਵਿਚ ਹਰ ਕੋਈ ਇਸ ਤਰ੍ਹਾਂ ਦੇ ਦਿਨ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਉਣਾ ਪਸੰਦ ਕਰਦਾ ਹੈ। ਇਹੀ ਕੁਝ ਪਲ ਹੁੰਦੇ ਹਨ ਜਿਨ੍ਹਾਂ 'ਚ ਸਾਡੇ ਆਪਣੇ ਨਜ਼ਦੀਕੀ ਸਾਕ-ਸੰਬੰਧੀ ਸ਼ਾਮਿਲ ਹੁੰਦੇ ਹਨ ਤੇ ਉਨ੍ਹਾਂ ਦੇ ਨਾਲ ਘੁਲ-ਮਿਲ ਕੇ ਅਸੀਂ ਹੱਸਦੇ ਖੇਡਦੇ ਹਾਂ। ਪਰ ਜੇਕਰ ਇਨ੍ਹਾਂ ਦਿਨਾਂ ਨੂੰ ਸਾਰਥਿਕ ਢੰਗ ਨਾਲ ਮਨਾਇਆ ਜਾਵੇ ਤਾਂ ਸੱਚਮੁਚ ਸਾਡੇ ਇਹ ਦਿਨ ਮਨਾਉਣੇ ਸਫ਼ਲ ਹੋ ਜਾਣ। ਅਜਿਹੇ ਮੌਕਿਆਂ 'ਚ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ, ਜਿਨ੍ਹਾਂ ਕੋਲ ਰਹਿਣ ਲਈ ਘਰ ਨਹੀਂ, ਪਾਉਣ ਲਈ ਕੱਪੜੇ ਨਹੀਂ, ਖਾਣ ਲਈ ਰੋਟੀ ਨਹੀਂ ਤੇ ਪੈਰੀਂ ਪਾਉਣ ਲਈ ਜੋੜੇ ਨਹੀਂ। ਉਨ੍ਹਾਂ ਦਿੱਤੀਆਂ ਦੁਆਵਾਂ ਮਨੁੱਖ ਨੂੰ ਕਿਤੇ ਦੀ ਕਿਤੇ ਲੈ ਜਾਂਦੀਆਂ ਹਨ। ਆਉ ਅਸੀਂ ਵੀ ਇਕ ਸਾਰਥਿਕ ਪਹਿਲ ਕਰੀਏ ਹੋ ਸਕਦਾ ਸਾਡੀ ਵੀ ਕੋਈ ਉਡੀਕ ਕਰ ਰਿਹਾ ਹੋਵੇ...


-ਸੁਰਜੀਤ ਸਿੰਘ ਦਿਲਾ ਰਾਮ

26-10-2022

 ਬੱਚਿਆਂ ਦੇ ਨਾਂਅ ਸੰਦੇਸ਼
ਪਿਆਰੇ ਬੱਚਿਓ! ਸਤਿ ਸ੍ਰੀ ਅਕਾਲ, ਨਮਸਤੇ, ਗੁਡ ਮਾਰਨਿੰਗ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਪੜ੍ਹਾਈ ਸਾਡੇ ਲਈ ਬਹੁਤ ਜ਼ਰੂਰੀ ਹੈ। ਪੜ੍ਹੇ-ਲਿਖੇ ਇਨਸਾਨ ਦੀ ਹਰ ਥਾਂ ਕਦਰ ਹੁੰਦੀ ਹੈ। ਪੜ੍ਹਾਈ ਸਾਨੂੰ ਸਫਲਤਾ ਪ੍ਰਦਾਨ ਕਰਵਾਉਂਦੀ ਹੈ, ਪਰ ਬੱਚਿਓ! ਜਿਥੇ ਪੜ੍ਹਾਈ ਜ਼ਰੂਰੀ ਹੈ, ਉਥੇ ਹੀ ਸਕੂਲ ਵਿਚ ਕਰਵਾਈਆਂ ਜਾਣ ਵਾਲੀਆਂ ਦੂਜੀਆਂ ਸਰਗਰਮੀਆਂ ਜਿਵੇਂ ਖੇਡਾਂ, ਬਾਲ ਸਭਾ, ਵੱਖ-ਵੱਖ ਤਰ੍ਹਾਂ ਦੇ ਮੁਕਾਬਲਿਆਂ, ਪੇਂਟਿੰਗ ਕਰਨਾ, ਪੁਸਤਕਾਲੇ (ਲਾਇਬਰੇਰੀ) ਦੀਆਂ ਪੁਸਤਕਾਂ ਪੜ੍ਹਨਾ, ਅਖ਼ਬਾਰਾਂ-ਪੜ੍ਹਨਾ, ਖਬਰਾਂ ਪੜ੍ਹਨਾ ਤੇ ਸੁਣਨਾ, ਕਾਰਟੂਨ ਪ੍ਰੋਗਰਾਮ ਦੱਖਣਾ, ਵੱਖ-ਵੱਖ ਭਾਸ਼ਾਵਾਂ ਦੇ ਰਸਾਲੇ ਪੜ੍ਹਨਾ, ਬਾਲ ਸਾਹਿਤ ਪੜ੍ਹਨਾ ਜਾਂ ਲਿਖਣਾ ਤੇ ਸਥਾਨਕ ਮੇਲਿਆਂ ਆਦਿ ਵਿਚ ਤੁਹਾਨੂੰ ਦਿਲਚਸਪੀ ਜ਼ਰੂਰ ਰੱਖਣੀ ਚਾਹੀਦੀ ਹੈ। ਇਸ ਸਭ ਦੇ ਨਾਲ ਸਾਨੂੰ ਸੁਚਾਰੂ ਜੀਵਨ ਜਾਚ ਦਾ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਜੀਵਨ ਵਿਚ ਸਹੀ ਤੇ ਸੁਚੱਜੇ ਢੰਗ ਨਾਲ ਸਮਾਯੋਜਨ ਕਰਨ ਦਾ ਗਿਆਨ ਹਾਸਲ ਕੀਤਾ ਜਾ ਸਕਦਾ ਹੈ। ਸਾਡੇ ਸਰਬਪੱਖੀ ਵਿਕਾਸ ਲਈ ਇਹ ਵੱਖ-ਵੱਖ ਤਰ੍ਹਾਂ ਦੀਆਂ ਸਰਗਰਮੀਆਂ ਕਾਰਜ ਅਤੇ ਸਮਾਜਿਕ ਮੇਲ-ਜੋਲ ਬਹੁਤ ਜ਼ਰੂਰੀ ਹੈ। ਇਨ੍ਹਾਂ ਸਥਿਤੀਆਂ ਵਿਚ ਵਿਚਰਨ ਵਾਲੇ ਛੋਟੇ-ਛੋਟੇ ਕੰਮ ਸਾਡੇ ਲਈ ਜ਼ਿੰਦਗੀ ਵਿਚ ਬਹੁਤ ਸਹਾਈ ਹੁੰਦੇ ਹਨ। ਮੈਨੂੰ ਉਮੀਦ ਹੈ ਕਿ ਮੇਰੇ ਵਲੋਂ ਸੁਝਾਏ ਗਏ ਇਸ ਛੋਟੇ ਜਿਹੇ ਸੁਝਾਓ ਨੂੰ ਤੁਸੀਂ ਜ਼ਰੂਰ ਅਪਣਾਉਗੇ ਅਤੇ ਤੁਹਾਨੂੰ ਜੀਵਨ ਦੇ ਹਰ ਖੇਤਰ ਵਿਚ ਇਨ੍ਹਾਂ ਦਾ ਬਹੁਤ ਲਾਭ ਹੋਵੇਗਾ। ਪ੍ਰਮਾਤਮਾ ਕਰੇ! ਤੁਸੀਂ ਖ਼ੂਬ ਤਰੱਕੀ ਕਰੋ।


-ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ


ਸਾਈਬਰ ਕ੍ਰਾਈਮ
ਅੱਜ ਦੇ ਕੰਪਿਊਟਰੀਕਰਨ ਯੁੱਗ ਵਿਚ ਅਸੀਂ ਹਰ ਤਰ੍ਹਾਂ ਦੀ ਜਾਣਕਾਰੀ ਇੰਟਰਨੈੱਟ ਦੇ ਮਾਧਿਅਮ ਰਾਹੀਂ ਪ੍ਰਾਪਤ ਕਰ ਸਕਦੇ ਹਾਂ। ਕੰਪਿਊਟਰ, ਲੈਪਟਾਪ ਅਤੇ ਮੋਬਾਈਲ ਅੱਜ ਹਰ ਘਰ ਦੀ ਜ਼ਰੂਰਤ ਬਣ ਗਏ ਹਨ। ਸਕੂਲਾਂ ਵਿਚ ਵੀ ਬੱਚਿਆਂ ਨੂੰ ਕੰਪਿਊਟਰ ਦੀ ਪੜ੍ਹਾਈ ਲਾਜ਼ਮੀ ਕਰ ਦਿੱਤੀ ਗਈ ਹੈ। ਪਰ ਜਿੱਥੇ ਇਕ ਪਾਸੇ ਸਾਨੂੰ ਇਨ੍ਹਾਂ ਉਪਕਰਨਾਂ ਦੇ ਅਨੇਕਾਂ ਫ਼ਾਇਦੇ ਨਜ਼ਰ ਆਉਂਦੇ ਹਨ, ਉੱਥੇ ਦੂਜੇ ਪਾਸੇ ਇਨ੍ਹਾਂ ਦੇ ਮਾੜੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿਚੋਂ ਸਭ ਤੋਂ ਖ਼ਤਰਨਾਕ ਹੈ ਸਾਈਬਰ ਕ੍ਰਾਈਮ ਭਾਵ ਕੰਪਿਊਟਰ ਦੀ ਵਰਤੋਂ ਰਾਹੀਂ ਕੀਤਾ ਗਿਆ ਅਪਰਾਧ। ਅੱਜ ਸਾਈਬਰ ਕ੍ਰਾਈਮ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਕਿਸੇ ਦੀ ਸਮੱਗਰੀ ਨੂੰ ਕਾਪੀ ਕਰਕੇ ਵਰਤਣਾ ਕਾਨੂੰਨ ਜੁਰਮ ਹੈ ਪਰ ਅੱਜ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ। ਅਪਰਾਧੀਆਂ ਵਲੋਂ ਕੰਪਿਊਟਰ ਦੀ ਵਰਤੋਂ ਰਾਹੀਂ ਧੋਖੇ ਨਾਲ ਲੋਕਾਂ ਦਾ ਪੈਸਾ ਅਤੇ ਹੋਰ ਮਹੱਤਵਪੂਰਨ ਡਾਟਾ ਚੋਰੀ ਕੀਤਾ ਜਾ ਰਿਹਾ ਹੈ। ਇਸ ਕਰਕੇ ਸਾਨੂੰ ਇਸ ਤਰ੍ਹਾਂ ਦੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਕੰਪਿਊਟਰ ਮੋਬਾਈਲ ਅਤੇ ਇੰਟਰਨੈਟ ਦੀ ਸਹੀ ਵਰਤੋਂ ਨਾਲ ਹੀ ਸਾਈਬਰ ਕ੍ਰਾਈਮ ਦੇ ਜਾਲ ਤੋਂ ਬਚ ਸਕਦੇ ਹਾਂ।


-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ. ਸਿਹੌੜਾ, ਤਹਿ. ਪਾਇਲ (ਲੁਧਿਆਣਾ)


ਪਾਣੀਆਂ ਦਾ ਵਧਦਾ ਵਿਵਾਦ
ਬੀਤੇਂ ਦਿਨੀਂ 'ਅਜੀਤ' ਦਾ ਸੰਪਾਦਕੀ ਲੇਖ 'ਪਾਣੀਆਂ ਦਾ ਵਧਦਾ ਵਿਵਾਦ' ਪੜ੍ਹਿਆ, ਲੇਖ ਬਹੁਤ ਸ਼ਲਾਘਾਯੋਗ ਸੀ, ਜਿਸ ਵਿਚ ਲੇਖਕ ਨੇ ਪੰਜਾਬ ਅਤੇ ਹਰਿਆਣਾ ਵਿਚ ਪਾਣੀਆਂ ਦੀ ਵੰਡ ਦੇ ਮਸਲੇ ਬਾਰੇ ਵਿਸਥਾਰ ਨਾਲ ਲਿਖਿਆ ਤੇ ਇਸ ਦੇ ਹੱਲ ਕਰਨ ਦੀ ਵਕਾਲਤ ਕੀਤੀ ਹੈ। ਐਸ.ਵਾਈ.ਐਲ. ਦਾ ਰੇੜਕਾ ਬੜਾ ਗੰਭੀਰ ਮੁੱਦਾ ਹੈ। ਇਸ ਮੁੱਦੇ 'ਤੇ ਮਾਨ ਤੇ ਖੱਟਰ ਵਿਚਾਰ ਪਲੇਠੀ ਮੀਟਿੰਗ 14 ਨੂੰ ਹੋਈ, ਜੋ ਬੇਸਿੱਟਾ ਰਹੀ। ਸਮੇਂ-ਸਮੇਂ ਸਿਰ ਸਾਰੀਆਂ ਸਿਆਸੀ ਪਾਰਟੀਆਂ ਇਸ 'ਤੇ ਸੋੜੀ ਰਾਜਨੀਤੀ ਕਰ ਵੋਟਰਾਂ ਨੂੰ ਭਰਮਾਉਣ ਲਈ ਬਿਆਨਬਾਜ਼ੀ ਕਰਦੀਆਂ ਰਹੀਆਂ ਹਨ। ਪਰ ਇਸ ਮਸਲੇ 'ਤੇ ਕਦੀ ਵੀ ਸੰਜੀਦਾ ਨਹੀਂ ਹੋਈਆਂ। ਹੁਣ ਸੁਪਰੀਮ ਕੋਰਟ ਨੇ ਦਖ਼ਲ ਦੇ ਕੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਇਸ ਦਾ ਹੱਲ ਕੱਢਣ ਲਈ ਕਿਹਾ ਹੈ। ਜਦੋਂ ਦੋਵਾਂ ਦੇਸ਼ਾਂ ਦੇ ਸਰਹੱਦੀ ਮਸਲੇ ਹੱਲ ਹੋ ਸਕਦੇ ਹਨ ਤਾਂ ਇਹ ਘਰ ਦਾ ਮਸਲਾ ਕਿਉਂ ਨਹੀਂ ਹੱਲ ਹੁੰਦਾ ਕਿਉਂਕਿ ਸਾਡੇ ਦਿਲ ਵਿਚ ਹੀ ਖੋਟ ਹੈ। ਹਰਿਆਣਾ ਵਿਚ ਭਾਜਪਾ ਦੀ ਸਰਕਾਰ ਹੈ, ਉਸ ਨੂੰ ਪੰਜਾਬ ਤੇ ਹਰਿਆਣੇ ਦੇ ਮੁੱਖ ਮੰਤਰੀ ਤੇ ਸਿਆਸੀ ਪਾਰਟੀਆਂ ਨੂੰ ਨਾਲ ਲੈ ਸੋੜੀ ਰਾਜਨੀਤੀ ਤਿਆਗ ਇਸ ਦਾ ਵਿਚਲਾ ਰਾਹ ਲੱਭ ਇਸ ਦਾ ਮਸਲਾ ਹੱਲ ਕਰ ਦੇਣਾ ਚਾਹੀਦਾ ਹੈ। ਇਸ ਵਿਚ ਹੀ ਦੋਨਾਂ ਸੂਬਿਆਂ ਤੇ ਦੇਸ਼ ਦੀ ਭਲਾਈ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ, ਪੁਲਿਸ।


ਸਾਹਿਤ ਤੋਂ ਬੇਰੁਖੀ
ਹਰ ਇਕ ਇਨਸਾਨ ਦਾ ਕਿਤਾਬਾਂ ਨਾਲ ਵਾਹ ਜ਼ਰੂਰ ਪੈਂਦਾ ਹੈ। ਟੀਚਾ ਪ੍ਰਾਪਤ ਕਰਨ ਲਈ ਪਤਾ ਨਹੀਂ ਮਨੁੱਖ ਨੂੰ ਕਿੰਨੀਆਂ ਹੀ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਹਨ। ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹੁੰਦੀਆਂ ਹਨ। ਨੌਜਵਾਨ ਪੀੜ੍ਹੀ ਸਾਹਿਤ ਤੋਂ ਦੂਰ ਹੁੰਦੀ ਜਾ ਰਹੀ ਹੈ। ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨਾ ਬਹੁਤ ਹੀ ਜ਼ਰੂਰੀ ਹੈ। ਅਜੋਕੀ ਪੀੜ੍ਹੀ ਕਿਉਂ ਸਾਹਿਤ ਤੋਂ ਦੂਰ ਹੁੰਦੀ ਜਾ ਰਹੀ ਹੈ, ਇਹ ਵੀ ਚਿੰਤਾਜਨਕ ਵਿਸ਼ਾ ਹੈ। ਮਾਂ-ਬਾਪ ਦੀ ਵੀ ਅਹਿਮ ਜ਼ਿੰਮੇਵਾਰ ਬਣਦੀ ਹੈ ਕਿ ਉਹ ਆਪਣੀ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜੇ। ਦੇਖਿਆ ਜਾਂਦਾ ਹੈ ਕਿ ਬੱਚੇ ਜੋ ਸਿਲੇਬਸ ਵਿਚ ਹੈ, ਉਹੀ ਕਿਤਾਬਾਂ ਪੜ੍ਹਦੇ ਹਨ। ਜਿਥੇ ਪੁਸਤਕ ਮੇਲੇ ਲਗਦੇ ਹਨ, ਮਾਂ-ਬਾਪ ਬੱਚਿਆਂ ਨੂੰ ਆਪ ਲੈ ਕੇ ਜਾਣ। ਬੱਚਿਆਂ ਨੂੰ ਲਾਇਬ੍ਰੇਰੀ ਵਿਚ ਜਾ ਕੇ ਸਾਹਿਤ ਪੜ੍ਹਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੇ ਗਿਆਨ ਵਿਚ ਵੀ ਵਾਧਾ ਹੋਵੇਗਾ। ਜਦੋਂ ਦਾ ਬੱਚਿਆਂ ਦੇ ਹੱਥਾਂ ਵਿਚ ਮੋਬਾਇਲ ਆਇਆ ਹੈ, ਬੱਚੇ ਮੋਬਾਈਲ ਦੇ ਜ਼ਿਆਦਾ ਸ਼ੌਕੀਨ ਹੋ ਚੁੱਕੇ ਹਨ। ਸਾਰਾ ਕੁਝ ਕਿਤਾਬਾਂ ਤੋਂ ਪੜ੍ਹਨ ਦੀ ਬਜਾਇ ਮੋਬਾਇਲ 'ਤੇ ਗੂਗਲ ਸਰਚ ਕਰਕੇ ਪੜ੍ਹ ਰਹੇ ਹਨ। ਲਾਇਬ੍ਰੇਰੀ ਜਾਣ ਦਾ ਰੁਝਾਨ ਵੀ ਘਟ ਰਿਹਾ ਹੈ। ਇਕ ਦੋ ਥਾਵਾਂ ਦੀ ਖ਼ਬਰ ਵੀ ਸੁਣਨ ਨੂੰ ਮਿਲੀ ਕਿ ਨਵੇਂ ਵਿਆਹੇ ਜੋੜੇ ਨੇ ਆਪਣੇ ਵਿਆਹ ਤੇ ਕਿਤਾਬਾਂ ਦਾ ਸਟਾਲ ਲਗਾਇਆ ਤੇ ਆਏ ਗਏ ਸੱਜਣਾਂ, ਰਿਸ਼ਤੇਦਾਰਾਂ ਨੂੰ ਕਿਤਾਬਾਂ ਵੰਡੀਆਂ। ਹੋਰ ਤੇ ਹੋਰ ਸਟੇਜ ਤੋਂ ਨਵੇਂ ਜੋੜਿਆਂ ਵਲੋਂ ਨਵੀਆਂ ਕਿਤਾਬਾਂ ਰਿਲੀਜ਼ ਕਰਨ ਦੀਆਂ ਖਬਰਾਂ ਵੀ ਪੜ੍ਹੀਆਂ। ਦੇਖਿਆ ਜਾਂਦਾ ਵੀ ਹੈ ਕਿ ਦੱਖਣ ਭਾਰਤ ਦੇ ਵਿਦਿਆਰਥੀ ਜ਼ਿਆਦਾ ਸਮਾਂ ਲਾਇਬ੍ਰੇਰੀਆਂ ਵਿਚ ਸਾਹਿਤ ਪੜ੍ਹਨ 'ਚ ਗੁਜ਼ਾਰਦੇ ਹਨ।


-ਸੰਜੀਵ ਸਿੰਘ ਸੈਣੀ
ਮੁਹਾਲੀ


ਸਫਲਤਾ ਦੇ ਸਿਰਨਾਵੇਂ
ਮਨੁੱਖੀ ਜੀਵਨ ਕਦੇ ਵੀ ਪੱਧਰਾ ਨਹੀਂ ਹੁੰਦਾ। ਜ਼ਿੰਦਗੀ 'ਚ ਉਤਰਾਅ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਪਰ ਸਾਨੂੰ ਕਿਸੇ ਵੀ ਸਥਿਤੀ ਵਿਚ ਘਬਰਾਉਣਾ ਨਹੀਂ ਚਾਹੀਦਾ। ਜ਼ਿੰਦਗੀ ਵਿਚ ਸਾਨੂੰ ਆਸ਼ਾਵਾਦੀ ਰਹਿਣਾ ਚਾਹੀਦਾ ਹੈ। ਕੋਈ ਵੀ ਮੰਜ਼ਿਲ ਪਹਿਲੇ ਕਦਮ ਤੋਂ ਹੀ ਪ੍ਰਾਪਤ ਨਹੀਂ ਹੁੰਦੀ। ਸੁਪਨਿਆਂ ਨੂੰ ਸਾਕਾਰ ਕਰਨ ਲਈ ਮੁਸੀਬਤਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਹਿੰਮਤੀ ਲੋਕ ਔਕੜਾਂ ਤੋਂ ਬੇਖੌਫ਼ ਹੋ ਕੇ ਸਫ਼ਲਤਾ ਦੇ ਦੀਵੇ ਬਾਲ ਕੇ ਆਪਣੀ ਜ਼ਿੰਦਗੀ ਨੂੰ ਰੌਸ਼ਨ ਕਰ ਕੇ ਆਪਣੀ ਮੰਜ਼ਿਲ ਹਾਸਲ ਕਰ ਲੈਂਦੇ ਹਨ। ਅਸਫਲਤਾਵਾਂ ਤੋਂ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਅਸਫਲਤਾਵਾਂ ਤੋਂ ਪ੍ਰਾਪਤ ਤਜਰਬੇ ਤਾਂ ਸਾਨੂੰ ਮੰਜ਼ਿਲ ਦੀ ਪਰਾਪਤੀ ਲਈ ਨਿਸਚਾ ਪ੍ਰਦਾਨ ਕਰਦੇ ਹਨ। ਮੰਜ਼ਿਲ ਤੱਕ ਪਹੁੰਚਣ ਲਈ ਹਨੇਰ ਭਰੀ ਰਾਤ ਦਾ ਸਫਰ ਕਰਨਾ ਹੀ ਪੈਂਦਾ ਹੈ। ਮੇਰਾ ਇਹ ਸੁਨੇਹਾ ਮੇਰੇ ਉਨ੍ਹਾਂ ਨੌਜਵਾਨ ਵੀਰਾਂ ਨੂੰ ਜੋ ਨਿਰਾਸ਼ ਹੋ ਕੇ ਆਤਮ ਹੱਤਿਆ ਕਰਨ ਦੀ ਸੋਚਦੇ ਰਹਿੰਦੇ ਹਨ। ਇਹ ਕਦਮ ਚੁੱਕਣ ਦੀ ਬਜਾਏ, ਜ਼ਿੰਦਗੀ ਜੀਊਣ ਦੀ ਜਾਚ ਸਿੱਖਣ। ਐਵੇਂ ਨਿਰਾਸ਼ ਨਾ ਹੋ ਕੇ ਜ਼ਿੰਦਗੀ ਦੇ ਮਕਸਦਾਂ ਵੱਲ ਵਧਣ, ਜੋ ਵੀ ਸਾਨੂੰ ਰਸਤੇ ਤੋਂ ਥਿੜਕਾਉਂਦਾ ਹੈ ਠੋਕਰ ਮਾਰ ਕੇ ਉਸ ਅੜਚਨ ਨੂੰ ਪੁਲ ਵਜੋਂ ਵਰਤੀਏ।


-ਪੂਜਾ ਰਾਣੀ
ਸਟਾਰ ਪਬਲਿਕ ਸਕੂਲ, ਮੁਕੇਰੀਆਂ

24-10-2022

 ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਈਏ

11 ਅਕਤੂਬਰ ਦੇ ਸੰਪਾਦਕੀ ਸਫ਼ੇ 'ਤੇ ਅਮਨਿੰਦਰ ਸਿੰਘ ਕੁਠਾਲਾ ਦੁਆਰਾ ਲਿਖੇ ਲੇਖ 'ਅਸਲੀ ਚੋਣਾਵੀ ਵਾਅਦੇ ਕੀ ਹੋਣੇ ਚਾਹੀਦੇ ਹਨ', ਵਿਚ ਆਪਣੇ ਬੜੇ ਡੂੰਘੇ ਵਿਚਾਰ ਪੇਸ਼ ਕੀਤੇ ਹਨ। ਅਸੀਂ ਸਰਕਾਰ ਤੋਂ ਮੁਫ਼ਤ ਸਹੂਲਤਾਂ ਦੇਣ ਦੀ ਆਸ ਰੱਖਦੇ ਹਾਂ। ਪਰ ਕਦੇ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਇਨ੍ਹਾਂ ਤੋਂ ਮੁਫ਼ਤ ਸਹੂਲਤਾਂ ਦੀ ਬਜਾਏ ਨੌਕਰੀਆਂ ਦੀ ਮੰਗ ਕਿਉਂ ਨਹੀਂ ਕਰਦੇ। ਇਹ ਸਾਡਾ ਹਰ ਵਾਰ ਇਸਤੇਮਾਲ ਕਰਦੇ ਹਨ। ਚੋਣਾਂ ਦੇ ਸਮੇਂ ਤਾਂ ਇਹ ਸਾਡੇ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕਰਦੇ ਹਨ, ਪਰ ਜਦੋਂ ਇਕ ਵਾਰ ਚੋਣਾਂ ਦਾ ਨਤੀਜਾ ਆ ਜਾਵੇ ਤਾਂ ਇਹ ਸਭ ਕੀਤੇ ਵਾਅਦੇ ਭੁੱਲ ਜਾਂਦੇ ਹਨ। ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਮੁਫ਼ਤ ਸਹੂਲਤਾਂ ਦਾ ਲਾਭ ਵੀ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ, ਅੱਧ ਤੋਂ ਵੱਧ ਲੋਕ ਤਾਂ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਸਾਨੂੰ ਚਾਹੀਦਾ ਹੈ ਕਿ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਈਏ ਤੇ ਅਜਿਹੇ ਉਮੀਦਵਾਰਾਂ ਨੂੰ ਚੁਣਿਆ ਜਾਵੇ, ਜੋ ਸਾਡੇ ਲਈ ਸਹੀ ਹੋਣ।

-ਨਵਜੋਤ ਕੌਰ
ਕੁਠਾਲਾ (ਮਾਲੇਰਕੋਟਲਾ)

ਪੰਜਾਬ ਪੁਲਿਸ ਵਧਾਈ ਦੀ ਪਾਤਰ

ਪਿਛਲੇ ਦਿਨੀਂ ਜਲੰਧਰ ਅਤੇ ਲੁਧਿਆਣਾ ਸ਼ਹਿਰਾਂ ਵਿਚ ਕਾਫੀ ਵੱਡੀਆਂ ਬੈਂਕ ਡਕੈਤੀਆਂ ਹੋਈਆਂ ਸਨ, ਜਿਨ੍ਹਾਂ ਦਾ ਕੁਝ ਦਿਨਾਂ ਵਿਚ ਪੰਜਾਬ ਪੁਲਿਸ ਨੇ ਸੁਰਾਗ ਲਗਾ ਕੇ ਲੁੱਟੀ ਰਕਮ ਵੀ ਬਰਾਮਦ ਕੀਤੀ ਹੈ, ਲਿਹਾਜ਼ਾ ਪੰਜਾਬ ਪੁਲਿਸ ਵਧਾਈ ਦੀ ਹੱਕਦਾਰ ਤੇ ਪ੍ਰਸੰਸ਼ਾ ਦੀ ਪਾਤਰ ਹੈ

-ਪਰਮਜੀਤ ਸਿੰਘ
ਰਿਟਾ. ਡੀ.ਐਸ.ਪੀ., ਗੁਰਦਾਸਪੁਰ.

ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਓ

ਦੂਸ਼ਿਤ ਵਾਤਾਵਰਨ ਲੋਕਾਂ ਲਈ ਘਾਤਕ ਸਿੱਧ ਹੋ ਰਿਹਾ ਹੈ। ਸਾਹ ਲੈਣ ਵਿਚ ਦਿੱਕਤ ਆ ਰਹੀ ਹੈ। ਸਾਹ ਦੇ ਮਰੀਜ਼ ਤੇ ਤਣਾਅ (ਡਿਪ੍ਰੈਸ਼ਨ) ਮਰੀਜ਼ ਇਸ ਵਾਤਾਵਰਨ ਵਿਚ ਸਭ ਤੋਂ ਵੱਧ ਬਿਮਾਰ ਹੋ ਰਹੇ ਹਨ, ਜਿਸ ਦਿਨ ਦਾ ਦੁਸਹਿਰਾ ਲੰਘ ਕੇ ਗਿਆ ਹੈ, ਉਸ ਦਿਨ ਤੋਂ ਹੀ ਬੱਦਲਾਂ ਨੂੰ ਪਟਾਕਿਆਂ ਦੇ ਧੂੰਏਂ ਨੇ ਘੇਰ ਲਿਆ ਹੈ। ਬੱਦਲਾਂ ਦੀ ਹੁੰਮਸ, ਹਵਾ ਵਿਚ ਧੂੰਏਂ ਦੀ ਮਿਲਾਵਟ ਲੋਕਾਂ ਲਈ ਘਾਤਕ ਸਿੱਧ ਹੋ ਰਹੀ ਹੈ। ਇਸ ਦਾ ਅਸਰ ਛੋਟੇ ਬੱਚਿਆਂ 'ਤੇ ਵੀ ਹੋ ਰਿਹਾ ਹੈ। ਜਦੋਂ ਤੱਕ ਦੀਵਾਲੀ ਦੇ ਤਿਉਹਾਰ ਨੇ ਆਉਣਾ ਹੈ ਉਦੋਂ ਤੱਕ ਨਕਲੀ ਸਾਹ 'ਤੇ ਨਾ ਆ ਜਾਈਏ, ਅਸਲੀ ਸਾਹ ਵਾਲੀ ਹਵਾ ਨੂੰ ਤਾਂ ਅਸੀਂ ਆਪਣੇ ਸ਼ੌਂਕ ਨਾਲ ਗੰਧਲਾ ਕਰ ਰਹੇ ਹਾਂ। ਤਾਲਾਬੰਦੀ ਵਿਚ 80 ਫ਼ੀਸਦੀ ਪਟਾਕੇ ਚੱਲੇ ਸਨ। ਉਸ ਸਮੇਂ ਧੂੰਏਂ ਦਾ ਗੁਬਾਰ ਉੱਠਿਆ ਸੀ ਹਜ਼ਾਰਾਂ ਰੁਪਿਆ ਫੂਕਿਆ ਗਿਆ ਸੀ। ਹੁਣ ਤਾਂ ਕੰਮ ਚੱਲ ਪਏ ਹਨ ਹੁਣ ਲੋਕ ਪੈਸੇ ਦਾ ਕਿੰਨਾ ਉਜਾੜਾ ਕਰਨਗੇ ਉਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਪਰ ਜੋ ਧੂੰਏਂ ਨਾਲ ਆਮ ਲੋਕਾਂ ਨੂੰ ਨੁਕਸਾਨ ਹੋਣਾ ਹੈ, ਉਸ ਦਾ ਅੰਦਾਜ਼ਾ ਤਾਂ ਲਗਾਇਆ ਨਹੀਂ ਜਾ ਸਕਦਾ। ਸਰਕਾਰ ਨੂੰ ਧਿਆਨ ਦੇਣਾ ਪਵੇਗਾ। ਧੂੰਏਂ ਵਾਲੇ ਪਟਾਕਿਆਂ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ, ਜਿਸ ਕਾਰਨ ਧੂਏੰ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਆਮ ਲੋਕਾਂ ਦੀ ਬੱਚਤ ਹੋ ਸਕੇ। ਤਿਉਹਾਰ ਦੇ ਸਮੇਂ ਹਸਪਤਾਲ ਦੀ ਭਰਤੀ ਹੋਣ ਤੋਂ ਬਚੋ। ਹਰ ਤਿਉਹਾਰ ਨੂੰ ਖ਼ੁਸ਼ੀ ਨਾਲ ਮਨਾਇਆ ਜਾਵੇ, ਦੀਵਾਲੀ ਮੌਕੇ ਘਰ ਮਠਿਆਈਆਂ ਬਣਾ ਕੇ ਇਕ-ਦੂਜੇ ਨੂੰ ਪਿਆਰ ਦਾ ਸੁਨੇਹਾ ਦੇ ਕੇ ਮਨਾਓ। ਪਟਾਕਿਆਂ ਤੋਂ ਬਿਨਾਂ ਵੀ ਹਰ ਤਿਉਹਾਰ ਖ਼ੁਸ਼ੀ ਪ੍ਰਦਾਨ ਕਰਦਾ ਹੈ। ਇਕ ਚੰਗੇ ਨਾਗਰਿਕ ਦੀ ਤਰ੍ਹਾਂ ਆਪਣੇ ਸ਼ਹਿਰ ਨੂੰ ਪ੍ਰਦੂਸ਼ਿਤ ਰਹਿਤ ਬਣਾਓ।

-ਦਵਿੰਦਰ ਕੌਰ ਖ਼ੁਸ਼ ਧਾਲੀਵਾਲ
ਧੂਰਕੋਟ।

ਵਾਤਾਵਰਨ ਰੋਗੀ ਅਸੀਂ ਵੀ ਰੋਗੀ

ਸਾਡੇ ਸਿਹਤਮੰਦ ਜੀਵਨ ਲਈ ਵਾਤਾਵਰਨ ਨਰੋਗੀ ਹੋਣਾ ਅਤਿ ਜ਼ਰੂਰੀ ਹੈ। ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਕਾਰਨ ਬਹੁਤ ਭਿਆਨਕ ਬਿਮਾਰੀਆਂ ਸਾਨੂੰ ਲੋਕਾਂ ਨੂੰ ਆਪਣੀ ਜਕੜ ਵਿਚ ਲੈ ਰਹੀਆਂ ਹਨ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ, ਜਿਸ ਤਰ੍ਹਾਂ ਧਰਤੀ, ਪਾਣੀ, ਹਵਾ ਨੂੰ ਪ੍ਰਦੂਸ਼ਿਤ ਕੀਤਾ ਹੈ, ਉਸ ਦਾ ਅਸਰ ਸਾਡੀ ਸਿਹਤ, ਮਾਨਸਿਕ, ਸਮਾਜਿਕ, ਜੀਵਨ 'ਤੇ ਪ੍ਰਤੱਖ ਰੂਪ ਵਿਚ ਵੇਖਿਆ ਜਾ ਸਕਦਾ ਹੈ। ਬੜੀ ਚਿੰਤਾ ਦੀ ਗੱਲ ਹੈ ਕਿ ਕਿਵੇਂ ਮੰਦਬੁੱਧੀ ਬੱਚੇ ਪੈਦਾ ਹੋ ਰਹੇ ਹਨ, ਇਸ ਦਾ ਮੁੱਖ ਕਾਰਨ ਵਾਤਾਵਰਨ ਦਾ ਪ੍ਰਦੂਸ਼ਿਤ ਹੋਣਾ ਹੈ। ਇਸੇ ਤਰ੍ਹਾਂ ਕਈ ਪੰਛੀਆਂ ਦੀਆਂ ਨਸਲਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ ਕਿਉਂਕਿ ਉਨ੍ਹਾਂ ਦੇ ਰਹਿਣ ਲਈ ਹਾਲਤ ਠੀਕ ਨਹੀਂ ਹਨ। ਕੁਦਰਤ ਦੇ ਸੰਤੁਲਨ ਨੂੰ ਵਿਗਾੜਨ ਵਿਚ ਅਸੀਂ ਲੋਕਾਂ ਨੇ ਕਸਰ ਨਹੀਂ ਛੱਡੀ ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿਰੋਗ ਜੀਵਨ ਦੇਣ ਲਈ ਸਾਨੂੰ ਆਪਣੇ-ਆਪ ਤੋਂ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਇਮਾਨਦਾਰੀ ਨਾਲ ਯਤਨ ਕਰਨੇ ਚਾਹੀਦੇ ਹਨ। ਸਰਕਾਰਾਂ, ਰਾਜਨੀਤਿਕ ਪਾਰਟੀਆਂ ਨੂੰ ਵਾਤਾਵਰਨ ਦੇ ਸੰਭਾਲ ਲਈ ਆਪਣੇ ਚੋਣ ਮੈਨੀਫੈਸਟੋ ਵਿਚ ਵਾਤਾਵਰਨ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਸਾਨੂੰ ਵਿਖਾਵੇ ਦੀ ਮਨੋਬਿਰਤੀ ਛੱਡ ਕੇ ਸਾਰਥਿਕ ਉਪਰਾਲੇ ਕਰਨ ਦੀ ਲੋੜ ਹੈ। ਹਵਾ-ਗੁਰੂ, ਪਾਣੀ-ਪਿਤਾ, ਧਰਤੀ-ਮਾਂ ਗੁਰੂ ਸਾਹਿਬਾਨ ਜੀ ਦੇ ਉਪਦੇਸ਼ 'ਤੇ ਅਮਲ ਕਰਨ ਦੀ ਲੋੜ ਹੈ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾ: ਵਜੀਦਪੁਰ, ਜ਼ਿਲ੍ਹਾ ਪਟਿਆਲਾ

ਦੀਵਾਲੀ ਤੇ ਹੋਰ ਤਿਉਹਾਰ

ਭਾਵੇਂ ਸਮੇਂ ਦੀਆਂ ਸਰਕਾਰਾਂ, ਜਿਲ੍ਹਾ ਪ੍ਰਸ਼ਾਸਨਾਂ ਵਲੋਂ ਦੀਵਾਲੀ, ਗੁਰਪੂਰਬ, ਕ੍ਰਿਸਮਿਸ ਤੇ ਨਵੇਂ ਸਾਲ ਮੌਕੇ ਧਮਾਕੇਦਾਰ ਪਟਾਕੇ, ਆਤਿਸ਼ਬਾਜ਼ੀ ਚਲਾਉਣ ਸੰਬੰਧੀ ਸਮਾਂ-ਸੀਮਾ ਨਿਰਧਾਰਿਤ ਕੀਤੀ ਜਾਂਦੀ ਹੈ, ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਹਿਫ਼ਾਜ਼ਤ ਹੋ ਸਕੇ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਬਣਿਆ ਰਹੇ,ਪਰੰਤੂ ਕਈ ਲੋਕ ਇਨ੍ਹਾਂ ਹੁਕਮਾਂ ਦੀ ਪਰਵਾਹ ਨਾ ਕਰਦੇ ਹੋਏ ਦੀਵਾਲੀ ਨੂੰ ਦੇਰ ਰਾਤ ਤੇ ਹੋਰ ਧਾਰਮਿਕ ਪ੍ਰੋਗਰਾਮਾਂ 'ਤੇ ਭਾਰੀ ਆਤਿਸ਼ਬਾਜ਼ੀ ਕਰਦੇ ਰਹਿੰਦੇ ਹਨ। ਪੁਲਿਸ ਵਿਭਾਗ ਵਲੋਂ ਵੀ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੋਕਾਂ ਵਲੋਂ ਆਤਿਸ਼ਬਾਜ਼ੀ ਨਿਰਧਾਰਿਤ ਸਮੇਂ ਦੌਰਾਨ ਹੀ ਕੀਤੀ ਜਾਵੇ ਅਤੇ ਲੋਕਾਂ ਨੂੰ ਵੀ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਪ੍ਰਸ਼ਾਸਨ ਨੂੰ ਪਾਬੰਦੀਸ਼ੁਦਾ ਪਟਾਕਿਆਂ ਨੂੰ ਤਿਆਰ ਕਰਨ ਤੇ ਵਿਕਰੀ ਕਰਨ 'ਤੇ ਸਖ਼ਤ ਰੋਕ ਲਗਾਉਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

21-10-2022

 ਅਣਮੁੱਲੀ ਖ਼ੂਬਸੂਰਤੀ

ਖ਼ਾਸ ਸਮਾਰੋਹ ਮੌਕੇ ਅਸੀਂ ਜਗ੍ਹਾ ਦੀ ਸਜਾਵਟ ਲਈ ਫੁੱਲਾਂ ਨੂੰ ਵਰਤੋਂ ਵਿਚ ਲਿਆ ਕੇ ਉਸ ਜਗ੍ਹਾ ਦੀ ਖੂਬਸੂਰਤੀ ਵਿਚ ਚਾਰ-ਚੰਦ ਲਾਉਣ ਦਾ ਯਤਨ ਕਰਦੇ ਹਾਂ। ਫੁੱਲ ਜੋ ਕਿ ਪਿਆਰ-ਮੁਹੱਬਤ ਦਾ ਪ੍ਰਤੀਕ ਹੈ ਅਸੀਂ ਆਪਣੇ ਸੱਜਣ-ਮਿੱਤਰ ਨੂੰ ਉਪਹਾਰ ਵਜੋਂ ਦੇਣਾ ਪਸੰਦ ਕਰਦੇ ਹਾਂ। ਕੁਦਰਤੀ ਨਜ਼ਾਰੇ ਦਾ ਆਨੰਦ ਮਾਨਣ ਲਈ ਅਸੀਂ ਧਰਤੀ ਦਾ ਸਵਰਗ ਕਸ਼ਮੀਰ ਜਾਣ ਨੂੰ ਤਰਜੀਹ ਦਿੰਦੇ ਹਾਂ। ਜੇਕਰ ਅਸੀਂ ਅਣਮੁੱਲੀ ਬਖ਼ਸ਼ਿਸ਼ ਕੁਦਰਤ ਨੂੰ ਸਦਾ ਲਈ ਦਿਲ ਵਿਚ ਵਸਾ ਲਈਏ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਸੁਚੇਤ ਹੋ ਜਾਈਏ ਤਾਂ ਸਾਡੀ ਸਾਰੀ ਜ਼ਿੰਦਗੀ ਸੋਹਣੀ ਬਣ ਸਕਦੀ ਹੈ। ਸੱਜਣ-ਮਿੱਤਰ ਵਲੋਂ ਦਿੱਤਾ ਗਿਆ ਫੁੱਲਾਂ ਦਾ ਗੁਲਦਸਤਾ ਜੇਕਰ ਦੋ ਪਲਾਂ ਲਈ ਦਿਲ ਖੁਸ਼ ਕਰ ਸਕਦਾ ਹੈ ਅਤੇ ਮਾਹੌਲ ਵਿਚ ਰੰਗਤ ਪੈਦਾ ਕਰ ਸਕਦਾ ਹੈ ਤਾਂ ਫਿਰ ਵਾਤਾਵਰਨ ਪ੍ਰਤੀ ਅਵਾਮ ਦੀ ਜਾਗਰੂਕਤਾ ਅਤੇ ਹਰੇਕ ਪਰਿਵਾਰ ਵਲੋਂ ਲਗਾਇਆ ਗਿਆ ਇਕ-ਇਕ ਰੁੱਖ ਧਰਤੀ ਨੂੰ ਜੰਨਤ ਬਣਾ ਸਕਦਾ ਹੈ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ

ਨਸ਼ਿਆਂ 'ਤੇ ਸ਼ਿਕੰਜਾ ਕੱਸੇ ਸਰਕਾਰ

ਅੱਜਕਲ੍ਹ ਅਖ਼ਬਾਰ ਵਿਚ ਨਸ਼ਿਆਂ ਨਾਲ ਮਰ ਰਹੇ ਨੌਜਵਾਨਾਂ ਦੀ ਖ਼ਬਰ ਹੀ ਸਾਰਾ ਪੰਨਾ ਘੇਰ ਰਹੀ ਹੈ। ਕੋਈ ਨਸ਼ਾ ਨਾ ਮਿਲਣ ਕਰਕੇ ਫਾਹਾ ਲੈ ਰਿਹਾ ਹੈ ਅਤੇ ਕੋਈ ਓਵਰਡੋਜ਼ ਕਰਕੇ ਪਰਿਵਾਰ ਨੂੰ ਛੱਡ ਕੇ ਚਲਿਆ ਗਿਆ। ਜਿਹੜੇ ਵਿਅਕਤੀ ਵਿਹਲੇ ਰਹਿੰਦੇ ਹਨ ਉਨ੍ਹਾਂ ਨੂੰ ਹੀ ਨਸ਼ੇ ਦੀ ਲਤ ਲੱਗ ਰਹੀ ਹੈ, ਕਿਉਂਕਿ ਰੁਜ਼ਗਾਰ ਨਾ ਮਿਲਣ ਕਰਕੇ ਉਹ ਗ਼ਲਤ ਰਾਹਾਂ ਵੱਲ ਤੁਰ ਪਏ ਹਨ। ਨਸ਼ੇ ਅਤੇ ਵਿਦੇਸ਼ਾਂ ਵੱਲ ਵਧ ਰਿਹਾ ਰੁਝਾਨ ਦੇਸ਼ ਨੂੰ ਬਰਬਾਦੀ ਦੇ ਰਾਹ ਉੱਪਰ ਲਿਜਾ ਰਿਹਾ ਹੈ। ਜੇਕਰ ਹੁਣ ਸਰਕਾਰ ਨਸ਼ਾ ਵੇਚਣ ਵਾਲਿਆਂ ਉੱਪਰ ਸ਼ਿਕੰਜਾ ਕੱਸੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਤਾਂ ਦੇਸ਼ ਨੂੰ ਉੱਨਤੀ ਵੱਲ ਵਧਣ ਤੋਂ ਕੋਈ ਨਹੀਂ ਰੋਕ ਸਕਦਾ।

-ਨਵਜੀਤ ਕੌਰ
ਸੁਲਤਾਨਪੁਰ ਬਧਰਾਵਾਂ, ਮਾਲੇਰਕੋਟਲਾ

ਹੱਲ ਪਰਾਲੀ ਦਾ ਨਹੀਂ ਝੋਨੇ ਦਾ ਹੋਵੇ

ਹਰੇਕ ਸਾਲ ਜਦ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ ਤਾਂ ਕਿਸਾਨ ਆਪਣੀ ਅਗਲੀ ਫ਼ਸਲ ਦੀ ਤਿਆਰੀ ਲਈ ਪਰਾਲੀ ਨੂੰ ਅੱਗ ਲਾਉਂਦੇ ਹਨ। ਜਿਸ ਨਾਲ ਧਰਤੀ ਅਤੇ ਅਸਮਾਨ ਧੂੰਏਂ ਨਾਲ ਵਲ੍ਹੇਵੇਂ ਜਾਂਦੇ ਹਨ। ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਹਾਦਸਿਆਂ ਨਾਲ ਕਈ ਜਾਨਾਂ ਚਲੀਆਂ ਜਾਂਦੀਆਂ ਹਨ। ਮਿੱਤਰ ਕੀੜੇ ਮਰ ਰਹੇ ਹੁੰਦੇ ਹਨ। ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਸਰਕਾਰਾਂ ਵਲੋਂ ਅੱਗ ਨਾ ਲਾਉਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਕਿਸਾਨਾਂ 'ਤੇ ਪੁਲਿਸ ਕੇਸ ਦਰਜ ਕੀਤੇ ਜਾਂਦੇ ਹਨ, ਜਿਸ ਕਾਰਨ ਕਿਸਾਨ ਜਥੇਬੰਦੀਆਂ ਅਤੇ ਸਰਕਾਰਾਂ ਵਿਚ ਟਕਰਾਅ ਵਧਦਾ ਹੈ। ਪਰ ਕਿਸਾਨ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹਨ। ਕਿਸਾਨਾਂ ਦਾ ਤਰਕ ਹੈ ਕਿ ਪਰਾਲੀ ਨੂੰ ਖੇਤ ਵਿਚ ਹੀ ਖਪਾਉਣ ਦਾ ਖ਼ਰਚਾ ਕਾਫ਼ੀ ਪੈਂਦਾ ਹੈ। ਸਿੱਧੀ ਬਿਜਾਈ ਕਰਨ ਨਾਲ ਫ਼ਸਲ ਦਾ ਝਾੜ ਵੀ ਘਟਦਾ ਹੈ। ਚੂਹੇ ਆਦਿ ਫ਼ਸਲ ਦਾ ਨੁਕਸਾਨ ਕਰ ਜਾਂਦੇ ਹਨ। ਸਿੱਧੀ ਬਿਜਾਈ ਲਈ ਸਰਕਾਰਾਂ ਵਲੋਂ ਤੈਅ ਕੀਤਾ ਮੁਆਵਜ਼ਾ ਵੀ ਸਮੇਂ ਸਿਰ ਨਹੀਂ ਦਿੱਤਾ ਜਾਂਦਾ। ਕਿਸਾਨ ਇਹ ਵੀ ਸਮਝਦੇ ਹਨ ਕਿ ਝੋਨੇ ਦੀ ਫ਼ਸਲ ਪਾਣੀ ਵੀ ਜ਼ਿਆਦਾ ਮੰਗਦੀ ਹੈ। ਪਾਣੀ ਦਿਨੋਂ-ਦਿਨ ਘੱਟਦਾ ਜਾ ਰਿਹਾ ਹੈ। ਸੋ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਨੂੰ ਝੋਨੇ ਦਾ ਕੋਈ ਬਦਲ ਦੇਵੇ ਜਿਸ ਦਾ ਮੰਡੀਕਰਨ ਵਧੀਆ ਹੋਵੇ ਅਤੇ ਕਿਸਾਨਾਂ ਨੂੰ ਫ਼ਸਲ ਦਾ ਮੁੱਲ ਵੀ ਚੰਗਾ ਮਿਲੇ।

-ਇੰਜੀ. ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਦਵਾਈ ਕੰਪਨੀਆਂ ਦੀ ਮਨਮਰਜ਼ੀ

'ਆਪ' ਸਰਕਾਰ ਮੁਹੱਲਾ ਕਲੀਨਿਕ ਖੋਲ੍ਹ ਰਹੀ ਹੈ। ਚੰਗੀ ਗੱਲ ਹੈ। ਇਸ ਦੇ ਨਾਲ 'ਆਪ' ਸਰਕਾਰ ਨੂੰ ਹਸਪਤਾਲਾਂ ਵਿਚ ਸੁਧਾਰ ਤੇ ਦਵਾਈ ਕੰਪਨੀਆਂ ਜੋ ਆਪਣੀ ਮਨਮਰਜ਼ੀ ਨਾਲ ਦਵਾਈ ਦੀ ਕੀਮਤ ਛਪਾਉਂਦੀਆਂ ਹਨ। ਜਿਹੜਾ 100 ਰੁਪਏ ਦਾ ਦਵਾਈ ਦਾ ਪੱਤਾ ਹੁੰਦਾ ਹੈ, ਉਸ ਦੀ ਅਸਲ ਕੀਮਤ 20 ਰੁਪਏ ਹੁੰਦੀ ਹੈ। ਡਾਕਟਰ ਦੀ ਪਰਚੀ ਤੇ ਪ੍ਰੋਪੋਗੰਡਾ ਕੰਪਨੀਆਂ ਦੀ ਦਵਾਈ ਲਿਖ ਕੇ ਦੇ ਦਿੱਤੀ ਜਾਂਦੀ ਹੈ। ਜੋ ਉਹ ਹੋਰ ਕਿਸੇ ਮੈਡੀਕਲ ਸਟੋਰ ਤੋਂ ਨਹੀਂ ਮਿਲਦੀ। ਰੋਗੀ ਨੂੰ ਮਜਬੂਰਨ ਉਸੇ ਸਟੋਰ ਵਿਚੋਂ ਮਹਿੰਗੀ ਦਵਾਈ ਲੈਣੀ ਪੈਂਦੀ ਹੈ, ਜਿਸ ਵਿਚ ਡਾਕਟਰ ਦੀ ਕਮਿਸ਼ਨ ਹੁੰਦੀ ਹੈ। ਮਰੀਜ਼ਾਂ ਨੂੰ ਸਰੇਆਮ ਲੁੱਟਿਆ ਜਾ ਰਿਹਾ ਹੈ। ਇਸ ਦੇ ਉਲਟ ਬਾਹਰਲੇ ਮੁਲਕ ਵਿਚ ਦਵਾਈਆਂ ਮੁਫ਼ਤ ਜਾਂ ਬਹੁਤ ਹੀ ਘੱਟ ਕੀਮਤ 'ਤੇ ਮਿਲਦੀਆਂ ਹਨ। ਹਰ ਨਾਗਰਿਕ ਆਮਦਨ ਕਰ ਭਰਦਾ ਹੈ। ਹਸਪਤਾਲਾਂ ਵਿਚ ਮੁਫ਼ਤ ਇਲਾਜ ਹੈ। ਉਲਟਾ ਭਾਰਤ ਵਿਚ ਜਦੋਂ ਮਰੀਜ਼ ਨੂੰ ਸਰਕਾਰੀ ਹਸਪਤਾਲ ਵਿਚ ਪੂਰੀ ਸਹੂਲਤ ਨਹੀਂ ਮਿਲਦੀ ਮਜਬੂਰਨ ਨਿੱਜੀ ਹਸਪਤਾਲ ਜਾਣਾ ਪੈਂਦਾ ਹੈ, ਮਹਿੰਗੇ ਟੈਸਟ, ਕਮਰੇ ਦਾ ਕਿਰਾਇਆ, ਡਾਕਟਰ ਦੀ ਫ਼ੀਸ, ਦਵਾਈ ਵੀ ਮਹਿੰਗੀ ਹਸਪਤਾਲ ਤੋਂ ਲੈਣੀ ਪੈਂਦੀ ਹੈ, ਜਿਸ ਨਾਲ ਮਰੀਜ਼ ਦਾ ਕਚੂੰਬਰ ਨਿਕਲ ਜਾਂਦਾ ਹੈ। ਸਰਕਾਰਾਂ ਨੂੰ ਇਸ ਪ੍ਰਤੀ ਸੰਜੀਦਗੀ ਨਾਲ ਵਿਚਾਰ ਕਰ ਦਵਾਈ ਕੰਪਨੀਆਂ ਤੇ ਹਸਪਤਾਲਾਂ ਦੀ ਲੁੱਟ-ਖਸੁੱਟ ਰੋਕਣ ਲਈ ਕਾਨੂੰਨ ਵਿਚ ਸੋਧ ਕਰ ਸਖ਼ਤ ਕਾਨੂੰਨ ਬਣਾ ਕੇ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ।

-ਗੁਰਮੀਤ ਸਿੰਘ ਵੇਰਕਾ

20-10-2022

 ਔਰਤਾਂ ਪ੍ਰਤੀ ਸੋਚ ਬਦਲਣ ਮਰਦ

ਯੁੱਗ ਬਦਲਿਆ, ਤਕਨਾਲੋਜੀ 'ਚ ਵਾਧਾ ਹੋਇਆ ਪਰ ਔਰਤਾਂ ਪ੍ਰਤੀ ਲੋਕਾਂ ਦਾ ਰਵੱਈਆ ਨਹੀਂ ਬਦਲਿਆ। 21ਵੀਂ ਸਦੀ ਦੌਰਾਨ ਵੀ ਔਰਤਾਂ ਪ੍ਰਤੀ ਲੋਕਾਂ ਦੀ ਸੋਚ ਦਾ ਦਾਇਰਾ ਛੋਟਾ ਹੀ ਹੈ। ਬੇਸ਼ੱਕ ਅਜੋਕੇ ਸਮੇਂ ਦੌਰਾਨ ਇਸਤਰੀ ਜਾਤੀ ਨੇ ਹਰ ਮੈਦਾਨ ਫ਼ਤਹਿ ਕੀਤਾ ਹੈ ਪਰ ਸਮਾਜ ਨੂੰ ਅੱਜ ਵੀ ਮਰਦ ਪ੍ਰਧਾਨ ਸਮਾਜ ਨਾਲ ਜਾਣਿਆ ਜਾਂਦਾ ਹੈ, ਜਦ ਕਿ ਸਮਾਜ ਦੀ ਰਚਨਹਾਰ ਤਾਂ ਇਸਤਰੀ ਹੈ। ਇਕ ਔਰਤ ਨੂੰ ਹੀ ਸਮਾਜ ਦੇ ਕਾਇਦੇ-ਕਾਨੂੰਨ ਕਿਉਂ ਸਿਖਾਏ ਜਾਂਦੇ ਹਨ? ਕੀ ਮਰਦ ਦੀ ਜ਼ਿੰਦਗੀ 'ਚ ਨੈਤਿਕ ਕਦਰਾਂ-ਕੀਮਤਾਂ ਦੀ ਕੋਈ ਭੂਮਿਕਾ ਨਹੀਂ? ਦਰਅਸਲ ਔਰਤਾਂ ਨੂੰ ਸਮਾਜ ਵਿਚ ਅਸੁਰੱਖਿਅਤ ਮਹਿਸੂਸ ਕਰਵਾਉਣ ਵਿਚ ਮਰਦ ਹੀ ਜ਼ਿੰਮੇਵਾਰ ਹਨ, ਜੋ ਔਰਤ ਨੂੰ ਕੇਵਲ ਇਕ ਖੂਬਸੂਰਤ ਸ਼ੈਅ ਵਜੋਂ ਦੇਖਦੇ ਹਨ। ਜਦ ਇਕ ਔਰਤ ਨਾਲ ਜਬਰ ਜਨਾਹ ਵਰਗੀ ਘਟਨਾ ਵਾਪਰਦੀ ਹੈ ਤਾਂ ਸਮਾਜ ਉਸ ਔਰਤ ਨੂੰ ਸਵੀਕਾਰ ਨਹੀਂ ਕਰਦਾ ਤੇ ਉਸ ਪੀੜਤ ਇਸਤਰੀ ਨੂੰ ਅਪਰਾਧੀ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ ਅਤੇ ਉਸ ਨਿਰਦੋਸ਼ ਔਰਤ ਦੀ ਸਾਰੀ ਉਮਰ ਕਚਹਿਰੀਆਂ ਵਿਚ ਨਿਆਂ ਲਈ ਧੱਕੇ ਖਾਂਦਿਆਂ ਨਿਕਲ ਜਾਂਦੀ ਹੈ, ਜਦ ਕਿ ਅਸਲ ਅਪਰਾਧੀ ਤਾਂ ਪੂਰੀ ਸੁਤੰਤਰਤਾ ਨਾਲ ਸਮਾਜ ਵਿਚ ਬੁਲ੍ਹੇ ਲੁੱਟ ਰਿਹਾ ਹੁੰਦਾ ਹੈ। ਸਮਾਜ ਵਿਚ ਔਰਤਾਂ ਲਈ ਸੁਰੱਖਿਅਤ ਮਾਹੌਲ ਪੈਦਾ ਕਰਨ ਦੀ ਲੋੜ ਹੈ। ਲੋਕਾਂ ਨੂੰ ਮਰਦ ਪ੍ਰਧਾਨ ਸਮਾਜ ਦਾ ਕੀੜਾ ਆਪਣੇ ਦਿਮਾਗ ਵਿਚੋਂ ਬਾਹਰ ਕੱਢਣ ਦੀ ਅਤੇ ਮਰਦਾਂ ਨੂੰ ਵੀ ਆਪਣੀ ਸੁਤੰਤਰਤਾ ਦਾ ਅਧਿਕਾਰ ਸਮਾਜਿਕ ਕਾਇਦੇ ਕਾਨੂੰਨ ਵਿਚ ਰਹਿ ਕੇ ਮਾਨਣਾ ਚਾਹੀਦਾ ਹੈ। ਇਕ ਔਰਤ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੂਜੀ ਔਰਤ ਦੀ ਇੱਜ਼ਤ ਕਰੇ, ਕਿਉਂਕਿ ਨਾਰੀ ਸ਼ਕਤੀ ਸਭ ਤੋਂ ਉੱਤਮ ਹੈ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਰਾਵਣ ਬਿਰਤੀ

ਭਾਵੇਂ ਰਾਵਣ ਨੂੰ ਸ਼ਕਤੀਸ਼ਾਲੀ ਯੋਧਾ, ਸ਼ਸਤਰਾਂ ਤੇ ਵੇਦਾਂ ਦਾ ਗਿਆਤਾ, ਮਹਾਨ ਪੰਡਿਤ ਤੇ ਵਿਦਵਾਨ ਦਰਸਾਇਆ ਗਿਆ ਹੈ ਅਤੇ ਭਾਰਤ ਵਿਚ ਵੀ ਕਈ ਥਾਈਂ ਰਾਵਣ ਦੀ ਪੂਜਾ ਵੀ ਕੀਤੀ ਜਾਂਦੀ ਹੈ, ਪਰੰਤੂ ਇਸ ਦੇ ਬਾਵਜੂਦ ਉਸ ਨੂੰ ਹੰਕਾਰੀ, ਅਭਿਮਾਨੀ, ਔਗੁਣਾਂ ਵਾਲਾ ਵੀ ਦੱਸਿਆ ਗਿਆ ਹੈ ਅਤੇ ਇਕ ਅਚੂਕ ਗਲਤੀ ਕਾਰਨ ਪੂਰੇ ਭਾਰਤੀ ਸਮਾਜ ਵਲੋਂ ਉਸ ਦੇ ਅਤੇ ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜ ਕੇ ਲੋਕ ਬਦੀ 'ਤੇ ਨੇਕੀ ਦੀ ਜਿੱਤ ਦਰਸਾ ਕੇ ਨਫ਼ਰਤ ਦਾ ਇਜ਼ਹਾਰ ਕਰਦੇ ਹਨ। ਪਰ ਹਜ਼ਾਰਾਂ ਸਾਲਾਂ ਤੋਂ ਦੁਸਹਿਰਾ ਮਨਾਏ ਜਾਣ ਤੋਂ ਬਾਅਦ ਵੀ ਮਾੜੀ ਸੋਚ ਦੇ ਧਾਰਨੀ ਲੋਕਾਂ ਦੀਆਂ ਧਾੜਾਂ ਅਜੇ ਵੀ ਦਨਦਨਾਉਂਦੀਆਂ ਹਨ ਅਤੇ ਰੋਜ਼ਾਨਾ ਦਿਨ-ਦਿਹਾੜੇ ਰਾਵਣ ਤੋਂ ਕਿਤੇ ਵੱਧ ਖ਼ਤਰਨਾਕ ਕਰਿੰਦੇ ਮਾਸੂਮ ਕੁੜੀਆਂ ਦੀ ਪੱਤ ਰੋਲ ਰਹੇ ਹਨ। ਰਾਵਣ ਦੇ ਪੁਤਲੇ ਫੂਕਣ ਤੋਂ ਬਾਅਦ ਵੀ ਅਜਿਹੇ ਲੋਕਾਂ ਦੇ ਮਨ ਕਾਲਖ ਨਾਲ ਦਾਗੀ ਹਨ। ਸਮਾਜ ਵਿਚ ਅਜੇ ਵੀ ਰਾਵਣ ਤੋਂ ਵੱਧ ਮਾੜੀ ਬਿਰਤੀ ਨਾਲ ਗ੍ਰਸੇ ਲੋਕ ਮਿਲ ਜਾਣਗੇ। ਸੋ, ਰਾਵਣ ਦੇ ਪੁਤਲੇ ਫੂਕਣ ਤੋਂ ਬਾਅਦ ਆਪਣੇ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਸਾਡੇ ਅੰਦਰ ਵੀ ਕਿਤੇ ਰਾਵਣ ਤੋਂ ਵੀ ਵੱਡਾ ਰਾਖਸ਼ਸ ਤਾਂ ਨਹੀਂ ਬੈਠਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਵਧਦੀ ਆਬਾਦੀ

6 ਅਕਤੂਬਰ ਨੂੰ ਸੰਪਾਦਕੀ ਪੰਨੇ 'ਤੇ ਛਪੇ ਲੇਖ 'ਅਨੇਕ ਸਮੱਸਿਆਵਾਂ ਪੈਦਾ ਕਰ ਰਹੀ ਹੈ ਵਧ ਰਹੀ ਆਬਾਦੀ' ਵਿਚ ਅਸ਼ਵਨੀ ਚਤਰਥ ਨੇ ਆਪਣੇ ਬੜੇ ਡੂੰਘੇ ਵਿਚਾਰ ਪੇਸ਼ ਕੀਤੇ ਹਨ। ਅੱਜਕਲ੍ਹ ਆਬਾਦੀ ਦਿਨੋ-ਦਿਨ ਵਧਦੀ ਜਾ ਰਹੀ ਹੈ, ਜਿਸ ਨਾਲ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਬਾਦੀ ਦੇ ਵਧਣ ਕਾਰਨ ਨਿਵਾਸ ਸਥਾਨ ਲਈ ਜੰਗਲਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਬੇਰੁਜ਼ਗਾਰੀ ਦਿਨੋ-ਦਿਨ ਵਧਦੀ ਜਾ ਰਹੀ ਹੈ, ਆਰਥਿਕ ਹਾਲਾਤ ਵੀ ਮਾੜੇ ਹੁੰਦੇ ਜਾ ਰਹੇ ਹਨ। ਵਧ ਰਹੀ ਆਬਾਦੀ ਦੇ ਕਾਰਣ ਗਰੀਬੀ ਦਿਨੋ-ਦਿਨ ਵਧ ਰਹੀ ਹੈ। ਐਨੀ ਜ਼ਿਆਦਾ ਆਬਾਦੀ ਦਾ ਸੰਚਾਲਨ ਕਰਨਾ ਵੀ ਸਰਕਾਰ ਲਈ ਔਖਾ ਹੈ, ਜ਼ਿਆਦਾ ਜਨਸੰਖਿਆ ਨੂੰ ਤਾਂ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾਈਆਂ ਜਾ ਸਕਦੀਆਂ। ਆਬਾਦੀ ਨੂੰ ਘੱਟ ਕਰਨ ਲਈ ਬਹੁਤ ਸਾਰੀਆਂ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਰਾਹੀਂ ਲੋਕਾਂ ਨੂੰ ਇਸ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਕਿ ਜੇਕਰ ਆਬਾਦੀ ਨੂੰ ਘੱਟ ਜਾਂ ਕੰਟਰੋਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਕ ਵੱਡਾ ਸੰਕਟ ਬਣ ਜਾਵੇਗਾ, ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਆਬਾਦੀ ਨੂੰ ਘੱਟ ਕਰਨ ਵਿਚ ਆਪਣਾ ਯੋਗਦਾਨ ਪਾਈਏ।

-ਅਮਨ ਕੁਠਾਲਾ

ਸੰਸਾਰ ਵਿਚ ਪੰਜਾਬੀ ਭਾਸ਼ਾ ਦਾ ਸਥਾਨ

ਦੁਨੀਆ ਵਿਚ ਹਜ਼ਾਰਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ 'ਚੋਂ ਲਗਪਗ 400 ਭਾਸ਼ਾਵਾਂ ਮਰਨ ਕਿਨਾਰੇ ਹਨ। ਇਸ ਵਕਤ ਸੰਸਾਰ ਵਿਚ ਸਭ ਤੋਂ ਵੱਧ ਬੋਲੀਆਂ ਜਾਂਦੀਆਂ ਭਾਸ਼ਾਵਾਂ ਵਿਚੋਂ ਪੰਜਾਬੀ ਭਾਸ਼ਾ ਗਿਆਰ੍ਹਵਾਂ ਸਥਾਨ ਹਾਸਲ ਕਰ ਚੁੱਕੀ ਹੈ। ਅੱਜ ਸੰਸਾਰ ਵਿਚ ਅੰਗਰੇਜ਼ੀ ਬੋਲਣ ਵਾਲਿਆਂ ਦੀ ਗਿਣਤੀ 113 ਕਰੋੜ 20 ਲੱਖ ਹੈ ਤੇ ਇਹ ਪਹਿਲੇ ਨੰਬਰ 'ਤੇ ਹੈ। ਦੂਜੇ ਨੰਬਰ 'ਤੇ ਚੀਨੀ ਭਾਸ਼ਾ ਮੈਂਡਰਿਨ ਤੇ ਤੀਜੇ ਨੰਬਰ 'ਤੇ ਹਿੰਦੀ ਭਾਸ਼ਾ ਹੈ ਜੋ ਦੁਨੀਆਂ ਵਿਚ 61 ਕਰੋੜ, 50 ਲੱਖ ਲੋਕਾਂ ਵਲੋਂ ਬੋਲੀ ਜਾ ਰਹੀ ਹੈ। ਵਰਲਡ ਡਾਟਾ ਇਨਫੋ ਵਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਪੰਜਾਬੀ ਇਸ ਵੇਲੇ 14 ਕਰੋੜ 81 ਲੱਖ ਲੋਕਾਂ ਦੁਆਰਾ ਬੋਲੀ ਜਾਂਦੀ ਹੈ, ਜਿਨ੍ਹਾਂ ਵਿਚ 10 ਕਰੋੜ 85 ਲੱਖ ਪਾਕਿਸਤਾਨੀ ਤੇ 3 ਕਰੋੜ 90 ਲੱਖ ਹਿੰਦੁਸਤਾਨੀ ਹਨ। ਇਸ ਤੋਂ ਇਲਾਵਾ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਵੀ ਵੱਡੀ ਗਿਣਤੀ ਪੰਜਾਬੀ ਬੋਲਣ ਵਾਲਿਆਂ ਦੀ ਹੈ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਇੰਨੇ ਵੱਡੇ ਖੇਤਰ 'ਚੋਂ ਇੰਨੀ ਵੱਡੀ ਗਿਣਤੀ ਵਿਚ ਬੋਲੀ ਜਾ ਰਹੀ ਪੰਜਾਬੀ ਭਾਸ਼ਾ ਨੂੰ ਕਾਹਦਾ ਖ਼ਤਰਾ? ਫਿਰ ਗੁਰੂ ਗ੍ਰੰਥ ਸਾਹਿਬ ਪੰਜਾਬੀ ਭਾਸ਼ਾ ਵਿਚ ਹੋਣ ਕਰਕੇ ਜਦੋਂ ਤੱਕ ਸਿੱਖ ਹਨ, ਪੰਜਾਬੀ ਭਾਸ਼ਾ ਕਿਵੇਂ ਖ਼ਤਮ ਹੋ ਸਕਦੀ ਹੈ ਕਿਉਂਕਿ ਦੁਨੀਆਂ ਵਿਚ ਵਸਦੇ ਪੰਜਾਬੀਆਂ ਦਾ ਜਿੰਨਾ ਗੂੜ੍ਹਾ ਰਿਸ਼ਤਾ ਆਪਣੇ ਗੁਰੂਆਂ ਨਾਲ ਹੈ ਓਨਾ ਹੀ ਪੰਜਾਬੀ ਜ਼ਬਾਨ ਨਾਲ ਵੀ ਹੈ। ਸੋ, ਪੰਜਾਬੀਆਂ ਨੂੰ ਚਾਹੀਦਾ ਚਾਹੀਦਾ ਹੈ ਕਿ ਉਹ ਪੰਜਾਬੀ ਭਾਸ਼ਾ ਨੂੰ ਸਰਕਾਰੀ ਤੇ ਅਦਾਲਤੀ ਭਾਸ਼ਾ ਦਾ ਰੁਤਬਾ ਦਿਵਾਉਣ ਲਈ ਹਰ ਹੀਲਾ ਵਰਤਣ। ਸਮੇਂ-ਸਮੇਂ 'ਤੇ ਪਿੰਡਾਂ ਅਤੇ ਸ਼ਹਿਰਾਂ ਵਿਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸੈਮੀਨਾਰ ਵੀ ਲਗਾਏ ਜਾਣ।

-ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ. ਪੱਟੀ, ਤਰਨਤਾਰਨ।

ਲੋਕਾਂ ਦੀਆਂ ਮੁਸ਼ਕਿਲਾਂ

'ਤਿਉਹਾਰੀ ਸੀਜ਼ਨ 'ਚ ਵੀ ਸ਼ਹਿਰ ਦੇ ਕਈ ਹਿੱਸਿਆਂ 'ਚ ਪਸਰਿਆ ਹੈ ਹਨੇਰਾ' (5 ਅਕਤੂਬਰ) ਰਚਨਾ ਵਿਚ ਸ਼ਹਿਰਾਂ ਦੀਆਂ ਕਈ ਥਾਵਾਂ 'ਤੇ ਤਿਉਹਾਰਾਂ ਦੇ ਸਮੇਂ ਹਨੇਰੇ ਦੇ ਪਸਰਨ ਬਾਰੇ, ਟੁੱਟੀਆਂ ਸੜਕਾਂ ਅਤੇ ਕੂੜੇ ਕਰਕਟ ਦੇ ਢੇਰਾਂ ਕਾਰਨ ਲੋਕਾਂ ਦੇ ਹੋ ਰਹੇ ਨੁਕਸਾਨ ਉੱਤੇ ਚਾਨਣਾ ਪਾਇਆ ਗਿਆ ਹੈ। ਅੱਜ ਦੇ ਤਿਉਹਾਰੀ ਸੀਜ਼ਨ ਵਿਚ ਵੀ ਸੜਕਾਂ 'ਤੇ ਲੱਗੀਆਂ ਐਲ.ਈ.ਡੀ. ਲਾਈਟਾਂ ਵੀ ਕੰਮ ਨਹੀਂ ਕਰਦੀਆਂ। ਹਨੇਰੇ ਦੇ ਨਾਲ-ਨਾਲ ਕੂੜੇ ਦੀਆਂ ਢੇਰੀਆਂ ਅਤੇ ਟੁੱਟੀਆਂ ਸੜਕਾਂ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਇਨ੍ਹਾਂ ਮੁਸ਼ਕਿਲਾਂ ਤੋਂ ਬਾਹਰ ਕੱਢੇ ਤਾਂ ਜੋ ਉਹ ਖੁਸ਼ੀ-ਖੁਸ਼ੀ ਤਿਉਹਾਰ ਮਨਾ ਸਕਣ ਅਤੇ ਵਾਤਾਵਰਨ ਦੀ ਸੁੰਦਰਤਾ ਵੀ ਕਾਇਮ ਰਹੇ।

-ਜਸਵਿੰਦਰ ਕੌਰ
ਮਾਣਕੀ।


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX